ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਜਦੋਂ ਵੀ ਸਿੱਖ ਸਿਮਰਤੀ ਵਿੱਚ ਉਤਰਦੀ ਹੈ ਤਾਂ ਇਖਲਾਕੀ ਬਗਾਵਤ ਦਾ ਉਹ ਮੰਜਰ ਚੇਤੇ ਵਿੱਚ ਆ ਜਾਂਦਾ ਹੈ ਜਦੋਂ ਹਕੂਮਤ ਲਈ ਬਾਗੀ ਸਮਝੇ ਜਾਂਦੇ ਪਿਤਾ ਦੇ ਦੋ ਮਾਸੂਮ ਸਪੁੱਤਰ ਆਪਣੇ ਇਖਲਾਕੀ ਬਲ ਨਾਲ ਏਨੀ ਵੱਡੀ ਹਕੂਮਤ ਨੂੰ ਲਲਕਾਰਨ ਦਾ ਜਿਗਰਾ ਕਰਦੇ ਹਨ। ਆਪਣੀ ਮਾਸੂਮੀਅਤ ਦੇ ਬਾਵਜੂਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਇੱਕ ਅਜਿਹੀ ਹਕੂਮਤ ਨੂੰ ਆਪਣੇ ਉੱਚੇ ਸੁੱਚੇ ਜੀਵਨ ਦੇ ਅਧਾਰ ਤੇਚੁਣੌਤੀ ਦੇਂਦੇ ਹਨ ਜੋ ਇਹ ਭਰਮ ਪਾਲ ਕੇ ਚੱਲ ਰਹੀ ਸੀ ਕਿ ਦੁਨੀਆਂ ਦਾ ਸਾਰਾ ਕਾਰਜ ਉਸ ਰਾਹੀਂ ਹੀ ਹੋ ਰਿਹਾ ਹੈੈ। ਹ੍ਹਕੂਮਤ ਦੇ ਨਸ਼ੇ ਵਿੱਚ ਚੂਰ, ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨੇ ਜਦੋਂ ਆਪਣੀ ਹੈਂਕੜੀ ਬਿਰਤੀ ਨਾਲ ਉਨ੍ਹਾਂ ਮਾਸੂਮ ਜਿੰਦਾਂ ਨੂੰ ਦਹਿਸ਼ਤਜ਼ਦਾ ਕਰਨ ਦਾ ਯਤਨ ਕੀਤਾ ਤਾਂ ਗੁਰੂ ਦੇ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੇ ਉੱਚੇ ਰੁਹਾਨੀ ਗੁਣਾਂ ਨਾਲ ਸਮੇਂ ਦੀ ਹਕੂਮਤ ਨੂੰ ਉਸਦੀ ਔਕਾਤ ਦਿਖਾ ਦਿੱਤੀ। ਕਿਸੇ ਵੱਡੀ ਹਕੂਮਤ ਦੀ ਕੈਦ ਵਿੱਚ ਰਹਿ ਕੇ ਵੀ ਕੋਈ ਉੱਚੇ ਸੁਚੇ ਜੀਵਨ ਵਾਲਾ ਵਿਅਕਤੀ ਕਿਵੇਂ ਉਸੇ ਹਕੂਮਤ ਨੂੰ ਲਲਕਾਰ ਸਕਦਾ ਹੈ, ਇਹ ਸਾਨੂੰ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਸਿਖਾਇਆ।
ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਲਲਕਾਰ ਸਿੱਖਾਂ ਨੂੰ ਹਮੇਸ਼ਾ ਹੀ ਵਕਤ ਦੇ ਤਾਨਾਸ਼ਾਹ ਹਾਕਮਾਂ ਨੂੰ ਵੰਗਾਰਨ ਦੀ ਪ੍ਰੇਰਨਾ ਦੇਂਦੀ ਰਹਿੰਦੀ ਹੈੈੈ। ਇਤਿਹਾਸ ਵਿੱਚ ਜਦੋਂ ਵੀ ਸਿੱਖਾਂ ਨੇ ਕੌਮੀ ਤੌਰ ਤੇ ਕਿਸੇ ਤਾਨਾਸ਼ਾਹ ਹਾਕਮ ਨਾਲ ਆਢਾ ਲਾਇਆ ਉਸ ਵੇਲੇ ਹੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਜਾਂਬਾਜੀ ਸਅਦਿ ਪਿੱਠ ਤੇ ਖੜ੍ਹੀ ਰਹੀ ਹੈੈੈ।
ਗੁਰੂ ਸਾਹਿਬ ਦੇ ਉਨ੍ਹਾਂ ਸਾਹਿਬਜ਼ਾਦਿਆਂ ਦੀਆਂ ਇਤਿਹਾਸਕ ਪੈੜਾਂ ਤੇ ਚੱਲਦੇ ਹੋਏ ਹੀ ਪਿਛਲੇ ਦਿਨੀ ਇੱਕ ਹੋਰ ਸਿੱਖ ਨੌਜਵਾਨ ਨੇ ਪੰਜਾਬ ਦੇ ਸੂਬੇਦਾਰ ਨੂੰ ਲਲਕਾਰਨ ਦਾ ਯਤਨ ਕੀਤਾ।ਪੰੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ ਪਿਛਲੇ ਦਿਨੀ, ਪੰਜਾਬ ਯੂਨੀਵਰਸਿਟੀ ਦਾ ਸਾਲਾਨਾ ਡਿਗਰੀ ਵੰਡ ਸਮਾਰੋਹ ਹੋਇਆ। ਜਿਸਨੂੰ ਅੰਗਰੇਜ਼ੀ ਵਿੱਚ, ਕਾਨਵੋਕੇਸ਼ਨ ਆਖਦੇ ਹਨ। ਉਸ ਦਿਨ ਯੂਨੀਵਰਸਿਰਟੀ ਦੇ ਚਾਂਸਲਰ, ਜੋ ਕਿ ਪੰਜਾਬ ਦੇ ਗਵਰਨਰ (ਸੂਬੇਦਾਰ) ਹੁੰਦੇ ਹਨ ਵੱਲੋਂ ਡਿਗਰੀਆਂ ਪਾਸ ਕਰ ਚੁੱਕੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਵੰਡੇ ਜਾਂਦੇ ਹਨ। ਪੰਜਾਬ ਦੇ ਗਵਰਨਰ ਸਟੇਜ ਤੇ ਸ਼ੁਸ਼ੋਭਿਤ ਸਨ, ਬਿਲਕੁਲ ਵਜੀਦ ਖਾਨ ਵਾਂਗ। ਡਿਗਰੀ ਵੰਡ ਸਮਾਰੋਹ ਚੱਲ ਰਿਹਾ ਸੀ। ਇੱਕ 29 ਸਾਲ ਦਾ ਮਾਸੂਮ ਸਿੱਖ ਨੌਜਵਾਨ ਗਵਰਨਰ ਦੇ ਸਾਹਮਣੇ ਆਇਆ ਅਤੇ ਉਸਨੂੰ ਇੱਕ ਚਿੱਠੀ ਫੜਾਕੇ ਚਲਾ ਗਿਆ। ਗਵਰਨਰ ਨੇ ਉਹ ਚਿੱਠੀ ਖੋਲੀ ਅਤੇ ਪੜ੍ਹੀ। ਚਿੱਠੀ ਪੜ੍ਹਨ ਤੋਂ ਬਾਅਦ ਗਵਰਨਰ ਦੇ ਚਿਹਰੇ ਦਾ ਰੰਗ ਬਦਲ ਗਿਆ।
ਗੁਰੂ ਸਾਹਿਬ ਦੇ ਉਸ ਹੋਣਹਾਰ ਸਾਹਿਬਜ਼ਾਦੇ ਨੇ ਪੰਜਾਬ ਦੇ ਗਵਰਨਰ ਨੂੰ ਉਸ ਚਿੱਠੀ ਵਿੱਚ ਫਿਟਕਾਰ ਪਾਉਂਦੇ ਹੋਏ ਆਖਿਆ ਸੀ ਕਿ ਉਹ ਆਪਣੇ ਅੰਦਰ ਝਾਤੀ ਮਾਰੇ ਅਤੇ ਆਪਣੀ ਜਮੀਰ ਨੂੰ ਜਗਾਉਣ ਦਾ ਯਤਨ ਕਰੇ। ਉਸ ਸਿੱਖ ਨੌਜਵਾਨ ਨੇ ਗਵਰਨਰ ਨੂੰ ਯਾਦ ਕਰਵਾਇਆ ਕਿ ਕੁਝ ਦਿਨ ਪਹਿਲਾਂ ਉਸਨੇ ਆਪਣੇ ਅਧਿਕਾਰਾਂ ਦੀੁ ਵਰਤੋਾਂ ਕਰਦੇ ਹੋਏ, ਅਜਿਹੇ ਚਾਰ ਪੁਲਿਸ ਅਫਸਰਾਂ ਨੂੰ ਮੁਆਫੀ ਦੇ ਕੇ ਜੇਲ੍ਹ ਵਿੱਚੋਂ ਛੱਡ ਦਿੱਤਾ ਸੀ ਜਿਨ੍ਹਾਂ ਨੇ ਸਿਰਫ ਆਪਣੀ ਤਰੱਕੀ ਲਈ ਇੱਕ ਬਜ਼ੁਰਗ ਮਾਂ-ਬਾਪ ਦਾ ਇਕਲੌਤਾ ਪੁੱਤਰ ਗੈਰਕਨੂੰਨੀ ਢੰਗ ਨਾਲ ਕਤਲ ਕਰ ਦਿੱਤਾ ਸੀ।
ਉਸ ਸਿੱਖ ਨੌਜਵਾਨ ਨੇ ਆਖਿਆ ਕਿ ਜੇ ਫੈਸਲੇ ਤੁਸੀਂ ਹੀ ਕਰਨੇ ਹਨ ਤਾਂ ਫਿਰ, ਪੁਲਿਸ, ਸੀPਬੀPਆਈP, ਅਦਾਲਤਾਂ ਅਤੇ ਵਕੀਲਾਂ ਦਾ ਕੀ ਕੰਮ ਰਹਿ ਗਿਆ ਹੈੈ। ਉਸਨੇ ਆਖਿਆ ਕਿ ਗਵਰਨਰ ਸਾਹਿਬ ਆਪ ਜੀ ਨੇ ਚਅਰ ਪੁਲਿਸ ਸਫਸਰਾਂ ਨੂੰ ਰਿਹਾ ਕਰਕੇ ਕਨੂੰਨ ਅਤੇ ਸੰਵਿਧਾਨ ਦੇ ਵਿਰੁੱਧ ਕੰਮ ਕੀਤਾ ਹੈੈ। ਜੇ ਕਾਤਲ ਅਫਸਰ ਇਸ ਤਰ੍ਹਾਂ ਹੀ ਛੱਡੇ ਜਾਂਦੇ ਰਹੇ ਤਾਂ ਫਿਰ, ਆਮ ਜਨਤਾ ਦਾ ਕਨੂੰਨ ਤੇ ਵਿਸ਼ਵਾਸ਼ ਕਿਵੇਂ ਬਣ ਸਕੇਗਾ? ਜਨਤਾ ਕੀ ਸੋਚੇਗੀ ਕਿ ਆਮ ਲੋਕਾਂ ਲਈ ਕਨੂੰਨ ਹੋਰ ਹੈ ਅਤੇ ਵੱਡੇ ਅਫਸਰਾਂ ਲਈ ਹੋਰ?
ਅਸੀਂ ਸਮਝਦੇ ਹਾਂ ਕਿ ਉਸ ਸਿੱਖ ਨੌਜਵਾਨ ਨੇ ਆਪਣੀ ਜਮੀਰ ਦੀ ਅਵਾਜ਼ ਸੁਣਕੇ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਇਤਿਹਾਸ਼ਕ ਪਿਰਤ ਨੂੰ ਜਿੰਦਾ ਰੱਖਿਆ ਅਤੇ ਆਪ ਕੁਝ ਵੀ ਨਾ ਹੁੰਦੇ ਹੋਏ, ਵਕਤ ਦੇ ਹਾਕਮ ਨੂੰ ਲਲਕਾਰ ਕੇ ਸਿੱਖ ਇਤਿਹਾਸ ਦੀਆਂ ਪੈੜਾਂ ਨੂੰ ਮਜਬੂਤ ਕੀਤਾ ਗਿਆ।