ਮਿਆਂਮਾਰ ਵਿੱਚ ਰਹਿੰਦੀ ਇੱਕ ਅਧੀਨ ਕੌਮ ਜਿਸਨੂੰ ਰੋਹਿੰਗਾ ਦੇ ਨਾ ਨਾਲ ਜਾਣਿਆਂ ਜਾਂਦਾ ਹੈ ਦੀ ਨਸਲਕੁਸ਼ੀ ਦੀ ਮੁਹਿੰਮ ਅੱਜਕੁੱਲ਼੍ਹ ਪੂਰੇ ਜੋਬਨ ਤੇ ਹੈ। ਸ਼ਾਂਤੀ ਲਈ ਨੋਬਲ ਇਨਾਮ ਜੇਤੂ ਆਂਗ ਸਾਂਗ ਸੂ ਕੀ ਦੀ ਸਰਕਾਰ ਅਧੀਨ ਉਸ ਅਧੀਨ ਕੌਮ ਨੂੰ ਹੁਣ ਸਰੀਰਕ ਤੌਰ ਤੇ ਖਤਮ ਕਰਨ ਦੇ ਯਤਮ ਮਿਆਂਮਾਰ ਦੀ ਫੌਜ ਵੱਲ਼ੋਂ ਕੀਤੇ ਜਾ ਰਹੇ ਹਨ। ਪਿੰਡਾਂ ਦੇ ਪਿੰਡ ਫੌਜ ਵੱਲ਼ੋਂ ਤਬਾਹ ਕਰ ਦਿੱਤੇ ਗਏ ਹਨ ਅਤੇ ਲੱਖਾਂ ਰੋਹਿੰਗੀਆਂ ਨੂੰ ਸਮੂਹਕ ਤੌਰ ਤੇ ਕਤਲ ਕੀਤਾ ਜਾ ਚੁੱਕਾ ਹੈ। ਬਚਣ ਵਾਲੇ ਦੱਸਦੇ ਹਨ ਕਿ ਫੌਜ ਗੋਲੀਆਂ ਨਾਲ ਨਹੀ ਮਾਰਦੀ ਬਲਕਿ ਚਾਕੂਆਂ ਛੁਰਿਆਂ ਨਾਲ ਕਤਲ ਕਰ ਰਹੀ ਹੈ ਤਾਂ ਕਿ ਕਤਲੇਆਮਾਂ ਦਾ ਦਰਦ ਹੋਰ ਵੀ ਭਿਆਨਕ ਹੋ ਸਕੇ।
੨੧ਵੀਂ ਸਦੀ ਨੂੰ ਜਮਹੂਰੀਅਤ ਦੀ ਸਦੀ ਦੇ ਤੌਰ ਤੇ ਦੇਖਿਆਅਤੇ ਪਰਚਾਰਿਆ ਜਾਂਦਾ ਹੈ। ਸਾਰੀ ਦੁਨੀਆਂ ਵਿੱਚ ਜਮਹੈਰੀਅਤ ਦੇ ਝੰਡੇ ਬੁਲੰਦ ਕਰਨ ਅਤੇ ਹਜਰ ਸ਼ਹਿਰੀ ਦੀ ਪ੍ਰਸ਼ਾਸ਼ਨ ਵਿੱਚ ਸ਼ਮੂਲੀਅਤ ਦੇ ਸੁਪਨੇ ਸਾਕਾਰ ਕਰਨ ਦੇ ਨਾਅਰੇ ਮਾਰੇ ਜਾ ਰਹੇ ਹਨ। ੨੧ਵੀਂ ਸਦੀ ਦੀ ਜਮਹੂਰੀ ਦੁਨੀਆਂ ਕੋਲ ਸੰਯੁਕਤ ਰਾਸ਼ਟਰ ਤੋਂ ਲੈਕੇ ਨਾਟੋ ਤੱਕ ਹਜਾਰਾਂ ਸੰਸਥਾਵਾਂ ਹਨ। ਲੱਖਾਂ ਚੈਰੀਟੇਬਲ ਸੰਸਥਾਵਾਂ ਹਰ ਦਿਨ ਪੈਸੇ ਇਕੱਠੇ ਕਰ ਰਹੀਆਂ ਹਨ। ਮਨੁੱਖਤਾ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਕਿੰਨੇ ਭਲਾਈ ਕਾਰਜ ਚੱਲ ਰਹੇ ਹਨ। ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਜੇ ਕੋਈ ਹਾਕਮ ਚਾਹੇ ਤਾਂ ਚਿੱਟੇ ਦਿਨ ਉਨ੍ਹਾਂ ਲੋਕਾਂ ਦਾ ਕਤਲੇਆਮ ਕਰ ਸਕਦਾ ਹੈ ਜਿਨ੍ਹਾਂ ਨੂੰ ਉਹ ਪਸੰਦ ਨਹੀ ਕਰਦਾ। ਸੰਸਾਰ ਰਾਜਨੀਤੀ ਦੀਆਂ ਸਾਰੀਆਂ ਮਨੁੱਖੀ ਸੰਸਥਾਵਾਂ ਸਿਰਫ ਆਪਣੇ ਆਪ ਨੂੰ ਅਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣ ਲਈ ਅਤੇ ਡਿਪਲੋਮੈਟਸ ਨੂੰ ਮੋਟੀਆਂ ਤਨਖਾਹਾਂ ਦੇਣ ਲਈ ਹੀ ਖੜੀਆਂ ਕੀਤੀਆਂ ਗਈਆਂ ਹਨ।
ਇਹ ਸੰਸਥਾਵਾਂ ਹਰ ਸਰਕਾਰ ਨੂੰ ਵਕਤ ਦੇਂਦੀਆਂ ਹਨ ਕਿ ਉਹ ਆਪਣੀ ਕਾਰਵਾਈ ਤਸੱਲੀ ਨਾਲ ਕਰ ਲੈਣ ਉਸ ਤੋਂ ਬਾਅਦ ਹੀ ਕੋਈ ਸਰਗਰਮੀ ਦਿਖਾਈ ਜਾਵੇਗੀ।
ਰੋਹਿੰਗਾ ਮੁਸਲਮਾਨਾਂ ਦੇ ਸਬੰਧ ਵਿੱਚ ਇਹੋ ਕੁਝ ਦੇਖਣ ਨੂੰ ਮਿਲ ਰਿਹਾ ਹੈ।ਇਹੋ ਹੀ ਨਹੀ ਕੌਮਾਂਤਰੀ ਸੰਸਥਾਵਾਂ ਹੁਣ ਏਨੀਆਂ ਢੀਠ ਹੋ ਗਈਆਂ ਹਨ ਕਿ ਮਨੁੱਖਤਾ ਦਾ ਸਪਸ਼ਟ ਕਤਲੇਆਮ ਵੀ ਉਨ੍ਹਾਂ ਦੀ ਰੂਹ ਨੂੰ ਨਹੀ ਝੰਜੋੜਦਾ। ਬੇਕਿਰਕ ਕਤਲੇਆਮ ਨਾਲ ਵੀ ਉਨ੍ਹਾਂ ਦੀ ਨੀਂਦ ਵਿੱਚ ਖਲਲ ਨਹੀ ਪੈਂਦਾ। ਇਨ੍ਹਾਂ ਸੰਸਥਾਵਾਂ ਦੇ ਆਕਾ ਜਦੋਂ ਤੱਕ ਇਸ਼ਾਰਾ ਨਹੀ ਕਰਦੇ ਉਦੋਂ ਤੱਕ ਕਿਸੇ ਸ਼ਹਿਰੀ ਦੀ ਜਾਨ ਸੁਰੱਖਿਅਤ ਨਹੀ ਹੈ।
ਅਸੀਂ ਤਾਂ ਸਿੱਖਾਂ ਦੇ ਕਤਲੇਆਮਾਂ ਦੀ ਗੱਲ ਕਰ ਕਰ ਕੇ ਦੁਖੀ ਹੋ ਰਹੇ ਹਾਂ ਪਰ ਰੋਹਿੰਗਾ ਮੁਸਲਮਾਨਾਂ ਨਾਲ ਜੋ ਹੋ ਰਿਹਾ ਹੈ ਉਹ ਤਾਂ ਕੌਮਾਂਤਰੀ ਸੰਸਥਾਵਾਂ ਅਤੇ ਕੌਮਾਂਤਰੀ ਰਾਜਨੀਤੀ ਦੇ ਮੂੰਹ ਤੇ ਚਪੇੜ ਹੈ। ਇੱਕ ਬੇਕਿਰਕ ਹਾਕਮ ਕਿਸੇ ਵੀ ਸ਼ਹਿਰੀ ਨਾਲ ਜੋ ਮਰਜੀ ਕਰ ਸਕਦਾ ਹੈ। ਉਸਤੇ ਕੋਈ ਪਾਬੰਦੀ ਨਹੀ ਹੈ। ਜੇ ਉਸ ਨੂੰ ਸੰਯੁਕਤ ਰਾਸ਼ਟਰ ਵਿੱਚੋਂ ਕੋਈ ਰਸਮੀ ਝਿੜਕਾਂ ਪੈਣ ਦਾ ਡਰ ਹੋਵੇ ਉਹ ਸਾਲਾਨਾ ਇਜਲਾਸ ਤੋਂ ਗੈਰ ਹਾਜਰ ਰਹਿ ਕੇ ਆਪਣੀ ਕਤਲੇਆਮਾਂ ਦੀ ਮੁਹਿੰਮ ਚਾਲੂ ਰੱਖ ਸਕਦਾ ਹੈ।
ਰੋਹਿੰਗਾ ਮੁਸਲਮਾਨਾਂ ਦਾ ਕਤਲੇਆਮ ਕੋਈ ਪਹਿਲਾ ਵਰਤਾਰਾ ਨਹੀ ਹੈ ਬਲਕਿ ਇਸ ਤੋਂ ਪਹਿਲਾਂ ਪਿਛਲੇ ੫੦ ਸਾਲਾਂ ਤੋਂ ਬਿਲਕੁਲ ਉਸੇ ਤਰ੍ਹਾਂ ਉਨ੍ਹਾਂ ਦੀ ਬੋਲੀ ਅਤੇ ਇਤਿਹਾਸ ਨੂੰ ਕਤਲ ਕਰਨ ਦੇ ਯਤਨ ਹੋ ਰਹੇ ਸਨ ਜਿਵੇਂ ਪੰਜਾਬ ਵਿੱਚ ਸਿੱਖਾਂ ਦੀ ਬੋਲੀ ਨੂੰ ਕਤਲ ਕਰਨ ਦੇ ਯਤਨ ਹੋ ਰਹੇ ਹਨ। ਰੋਹਿੰਗਾ ਭਾਸ਼ਾ ਦੀ ਥਾਂ ਹਾਕਮਾਂ ਨੇ ਜਬਰੀ ਬਰਮੀ ਭਾਸ਼ਾ ਥੋਪੀ ਅਤੇ ਰੋਹਿੰਗਾ ਕੌਮ ਦਾ ਨਿਆਰਾ ਇਤਿਹਾਸ ਖਤਮ ਕਰਨ ਦੇ ਯਤਨ ਜਾਰੀ ਰੱਖੇ । ਹੁਣ ਗੱਲ ਉਨ੍ਹਾਂ ਦੇ ਸਰੀਰਕ ਕਤਲੇਆਮਾਂ ਤੱਕ ਪਹੁੰਚ ਗਈ ਹੈ। ਸਿਤਮਜਰੀਫੀ ਹੈ ਕਿ ਸੰਯੁਕਤ ਰਾਸ਼ਟਰ ਅਤੇ ਉਸਦੀਆਂ ਸੰਸਥਾਵਾਂ ਅਧੀਨ ਕੌਮਾਂ ਦੀ ਖਾਮੋਸ਼ ਨਸਲਕੁਸ਼ੀ ਦਾ ਵੀ ਕਦੇ ਨੋਟਿਸ ਨਹੀ ਲ਼ੈਂਦੀਆਂ।
ਸਿੱਖਾਂ ਦੀ ਖਾਮੋਸ਼ ਨਸਲਕੁਸ਼ੀ ਲਗਾਤਾਰ ਹੋ ਰਹੀ ਹੈ ਪਰ ਕੋਈ ਵੀ ਕੌਮਾਂਤਰੀ ਸੰਸਥਾ ਗੱਲ ਨਹੀ ਸੁਣ ਰਹੀ।
ੜੋਹਿੰਗਾ ਲੋਕਾਂ ਦੇ ਕਤਲੇਆਮ ਤੋਂ ਸਿੱਖਾਂ ਨੂੰ ਸਬਕ ਲੈਣਾਂ ਚਾਹੀਦਾ ਹੈ ਕਿ ਉਹ ਵੀ ਕਿਸੇ ਭੁਲੇਖੇ ਵਿੱਚ ਨਾ ਰਹਿਣ ਕਿ ਸੰਯੁਕਤ ਰਾਸ਼ਟਰ ਜਾਂ ਅਮਰੀਕਾ ਵਗੈਰਾ ਉਨ੍ਹਾਂ ਦੀ ਨਸਲਕੁਸ਼ੀ ਨੂੰ ਰੋਕ ਲੈਣਗੇ।
ਭਾਰਤ ਦੇ ਹਾਕਮ ਮਿਆਂਮਾਰ ਦੀਆਂ ਘਟਨਾਵਾਂ ਤੋਂ ਐਨੇ ਖੁਸ਼ ਹਨ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਟੀ ਟਿਕਾਣਾਂ ਨਹੀ ਹੈ। ਉਹ ਮਿਆਂਮਾਰ ਦੇ ਮਾਡਲ ਨੂੰ ਭਾਰਤ ਵਿੱਚ ਲਾਗੂ ਕਰਨ ਲਈ ਪਰ ਤੋਲ ਰਹੇ ਹਨ।
ਦੇਖਦੇ ਹਾਂ ਪਹਿਲਾ ਨੰਬਰ ਕਿਸਦਾ ਲਗਦਾ ਹੈ।