ਰਣਨੀਤਿਕ ਪੱਖੋਂ ਮਹੱਤਵਪੂਰਨ ਉੱਤਰੀ ਅਫਰੀਕਾ ਦਾ ਦੇਸ਼ ਲੀਬੀਆ ਤੇਲ ਨਾਲ ਭਰਪੂਰ ਹੋਣ ਦੇ ਨਾਲ ਨਾਲ ਇਕ ਕਬਾਇਲੀ ਖਿੱਤਾ ਵੀ ਹੈ ਜਿਸ ਵਿਚ ਵੱਖ-ਵੱਖ ਕਬੀਲਿਆਂ ਦੀ ਪ੍ਰਧਾਨਤਾ ਹੈ।2011 ਵਿਚ ਤਾਨਾਸ਼ਾਹ ਗੱਦਾਫ਼ੀ ਦੇ ਪਤਨ ਤੋਂ ਬਾਅਦ ਲੀਬੀਆ ਦੋ ਸੱਤਾ ਧਿਰਾਂ ਵਿਚ ਸੰਘਰਸ਼ ਦੇ ਚੱਲਦੇ ਅਜੇ ਵੀ ਅੰਦਰੂਨੀ ਕਲੇਸ਼ ਵਿਚ ਫਸਿਆ ਹੋਇਆ ਹੈ।ਗੱਦਾਫ਼ੀ, ਜੋ ਕਿ ਮਜਬੂਤ ਸੱਤਾਧਾਰੀ ਸੀ, ਲੀਬੀਆ ਦੇ ਪ੍ਰਮੁੱਖ ਕਬਾਇਲੀ ਨੇਤਾ ਦਾ ਤਖਤਾ ਪਲਟ ਕੇ 1969 ਤੋਂ ਹੀ ਸ਼ਾਸਨ ਕਰ ਰਿਹਾ ਸੀ।2010 ਵਿਚ ਟਿਊਨੀਸ਼ੀਆ ਦੀ ਰਾਜਧਾਨੀ ਤੋਂ ਸ਼ੁਰੂ ਹੋਏ ਅਰਬ ਵਿਦਰੋਹ ਵਿਚ ਲੀਬੀਆ ਦੇ ਲੋਕਾਂ ਨੇ ਵੀ ਹਿੱਸਾ ਪਾਇਆ ਅਤੇ ਗੱਦਾਫ਼ੀ ਦਾ ਤਖਤਾ ਪਲਟ ਕੇ 2011 ਵਿਚ ੳੇੁਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ।ਤੇਲ ਦੇ ਧਨੀ ਸੱਤਰ ਲੱਖ ਲੋਕਾਂ ਦੀ ਆਬਾਦੀ ਵਾਲੇ ਦੇਸ਼ ਲੀਬੀਆ ਵਿਚ ਉਦੋਂ ਤੋਂ ਹੀ ਗ੍ਰਹਿ ਯੁੱਧ ਚੱਲ ਰਿਹਾ ਹੈ ਜਿਸ ਨੂੰ ਵਿਦੇਸ਼ੀ ਤਾਕਤਾਂ ਦਾ ਵੀ ਸਹਿਯੋਗ ਮਿਿਲਆ ਹੈ।ਮੌਜੂਦਾ ਸਮੇਂ ਵਿਚ ਇਕ ਦੇਸ਼ ਦੇ ਤੌਰ ਤੇ ਲੀਬੀਆ ਆਪਣੀ ਹੌਂਦ ਦੀ ਲੜਾਈ ਲੜ ਰਿਹਾ ਹੈ ਜਿਸ ਤਰਾਂ ਕਿ 1900 ਦੇ ਸ਼ੁਰੂਆਤੀ ਦਹਾਕਿਆਂ ਵਿਚ ਹੋਇਆ ਸੀ।ਰਾਸ਼ਟਰਵਾਦ ਦੀ ਭਾਵਨਾ ਥਿੜਕ ਰਹੀ ਹੈ ਅਤੇ ਆਪਣੀਆਂ ਜਿੰਦਗੀਆਂ ਨੂੰ ਦਾਅ ’ਤੇ ਲਗਾ ਕੇ ਲੋਕ ਭੂ-ਮੱਧਸਾਗਰ ਰਾਹੀਂ ਸੁਰੱਖਿਅਤ ਟਿਕਾਣੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਉਹ ਇਟਲੀ ਵਿਚ ਵੀ ਸ਼ਰਣ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜਿਥੇ ਮੁਸੋਲਿਨੀ ਦੀ ਫਾਸੀਵਾਦੀ ਹਕੂਮਤ ਨੇ ਰੋਮਨ ਸਾਮਰਾਜ ਦੇ ਪੁਨਰ-ਨਿਰਮਾਣ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਚਾਹ ਵਿਚ ਲੀਬੀਆ ਦੀ ਰਾਸ਼ਟਰਵਾਦ ਦੀ ਭਾਵਨਾ ਨੂੰ ਬੁਰੀ ਤਰਾਂ ਕੁਚਲ ਦਿੱਤਾ ਸੀ।

ਮੌਜੂਦਾ ਸਮੇਂ ਵਿਚ ਲੀਬੀਆ ਦਾ ਸਮਾਜ ਕਬੀਲਿਆਂ, ਖਿੱਤਿਆਂ ਅਤੇ ਰਾਜਨੀਤਿਕ ਸੰਬੰਧੀਕਰਨ ਦੇ ਆਧਾਰ ਤੇ ਬੁਰੀ ਤਰਾਂ ਵੰਡ ਦਾ ਸ਼ਿਕਾਰ ਹੈ।ਇਸ ਤਰਾਂ ਦੇ ਵਿਘਟਨ ਦੇ ਦੌਰ ਵਿਚ ਲੀਬੀਆ ਦੇ ਲੋਕ 20ਵੀਂ ਸਦੀ ਦੇ ਸ਼ੁਰੂਆਤੀ ਦਹਾਕੇ ਵਿਚ ਹੋਏ ਆਪਣੇ ਯੁੱਧ ਨਾਇਕ, ਓਮਰ ਅਲ-ਮੁਖ਼ਤਾਰ, ਨੂੰ ਯਾਦ ਕਰ ਰਹੇ ਹਨ ਜਿਸ ਨੂੰ ਰੇਗਿਸਤਾਨ ਦੇ ਸ਼ੇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਉਸ ਨੇ ਆਪਣੇ ਆਖ਼ਰੀ ਸਾਹ ਤੱਕ ਮੁਸੋਲਿਨੀ ਦੀਆਂ ਫਾਸੀਵਾਦੀ ਤਾਕਤਾਂ ਵਿਰੁੱਧ ਬਹੁਤ ਹੀ ਯਾਦਗਾਰੀ ਜੰਗੀ ਲੜਾਈ ਲੜੀ।ਰੇਗਿਸਤਾਨ ਦੇ ਸ਼ੇਰ ਦੇ ਰੂਪ ਵਿਚ ਉਸ ਦੀ ਪ੍ਰਤਿਸ਼ਠਾ ਅਤੇ ਸਖ਼ਸ਼ੀਅਤ ਨੂੰ 1981 ਵਿਚ ਬਣੀ ਹਾਲੀਵੁੱਡ ਫਿਲਮ ‘ਦ ਲਾਈਨ ਆੱਫ ਡੇਜ਼ਰਟ’ ਦੁਆਰਾ ਇਕ ਯਾਦਗਾਰੀ ਰੂਪ ਦਿੱਤਾ ਗਿਆ।2009 ਤੱਕ ਇਟਲੀ ਵਿਚ ਇਸ ਫਿਲਮ ਉੱਪਰ ਪ੍ਰਤਿਬੰਧ ਲੱਗਿਆ ਰਿਹਾ ਕਿਉਂਕਿ ਇਸ ਵਿਚ ਇਟਲੀ ਦੀ ਫਾਸੀਵਾਦੀ ਮਿਲਟਰੀ ਦੁਆਰਾ ਲੀਬੀਆ ਦੇ ਲੋਕਾਂ ਉੱਪਰ ਕੀਤੇ ਅੱਤਿਆਚਾਰ ਨੂੰ ਦਿਖਾਇਆ ਗਿਆ ਹੈ।ਇਹ ਪ੍ਰਤਿਬੰਧ 2009 ਵਿਚ ਲੀਬੀਆ ਦੇ ਸ਼ਾਸਕ ਕਰਨਲ ਗੱਦਾਫ਼ੀ ਦੀ ਇਟਲੀ ਯਾਤਰਾ ਦੌਰਾਨ ਹਟਾਇਆ ਗਿਆ।ਇਸ ਯਾਤਰਾ ਦੌਰਾਨ ਗੱਦਾਫ਼ੀ ਨੇ ਆਪਣੀ ਫੌਜੀ ਵਰਦੀ ਉੱਪਰ ਰੇਗਿਸਤਾਨ ਦੇ ਸ਼ੇਰ ਦੀ ਫੋਟੋ ਲਗਾਈ ਹੋਈ ਸੀ ਜਿਸ ਵਿਚ ਬੇੜੀਆਂ ਵਿਚ ਜਕੜੇ ਓਮਰ ਅਲ-ਮੁਖ਼ਤਾਰ ਨੂੰ ਆਪਣੇ ਆਖ਼ਰੀ ਪਲਾਂ ਦੌਰਾਨ ਦਿਖਾਇਆ ਗਿਆ ਸੀ ਜਦੋਂ ਇਟਲੀ ਦੇ ਜਰਨਲ ਉਸ ਨੂੰ ਜਨਤਕ ਫਾਂਸੀ ਲਈ ਲੈ ਕੇ ਜਾ ਰਹੇ ਸਨ।ਹੁਣ ਲ਼ੀਬੀਆ ਦੇ ਲੋਕ ਓਮਰ ਅਲ-ਮੁਖ਼ਤਾਰ, ਜਿਸ ਨੂੰ ਸਿੱਦੀ ਮੁਖ਼ਤਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਅਜ਼ਾਦ ਅਤੇ ਸੰਗਠਿਤ ਲੀਬੀਆ ਦੇ ਸੁਪਨੇ ਨੂੰ ਯਾਦ ਕਰਦੇ ਹਨ।ਓਮਰ ਮੁਖ਼ਤਾਰ ਨੂੰ ਨਾ ਸਿਰਫ ਲੀਬੀਆ ਵਿਚ, ਸਗੋਂ ਪੂਰੀ ਅਰਬ ਦੁਨੀਆ ਵਿਚ ਅਜੇ ਵੀ ਰਾਸ਼ਟਰਵਾਦ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਸੰਘਰਸ਼ ਕਰ ਰਹੇ ਦੇਸ਼ਾਂ ਜਿਵੇਂ ਵੈਨਜ਼ੁਏਲਾ ਅਤੇ ਇੰਡੋਨੇਸ਼ੀਆ ਵਿਚ ਰਾਸ਼ਟਰਵਾਦ ਦੀ ਭਾਵਨਾ ਲਈ ਪ੍ਰੇਰਨਾ-ਸ੍ਰੋਤ ਬਣਿਆ।

ਓਮਰ ਅਲ-ਮੁਖ਼ਤਾਰ ਦਾ ਜਨਮ 1862 ਵਿਚ ਲੀਬੀਆ ਦੇ ਟੋਬਰਕ ਖਿੱਤੇ ਵਿਚ ਹੋਇਆ। ਉਸ ਦੀ ਰਾਸ਼ਟਰਵਾਦ ਦੀ ਭਾਵਨਾ 2010-11 ਵਿਚ ਲੀਬੀਅਨ ਵਿਦਰੋਹ ਦੌਰਾਨ ਕਰਨਲ ਗੱਦਾਫ਼ੀ ਦੀ ਤਾਨਾਸ਼ਾਹੀ ਸੱਤਾ ਦਾ ਤਖਤਾ ਪਲਟਣ ਸਮੇਂ ਗੂੰਜਦੀ ਰਹੀ ਅਤੇ ਵੰਡੇ ਹੋਏ ਲੀਬੀਆ ਵਿਚ ਅਜੇ ਵੀ ਟਿਕੀ ਹੋਈ ਹੈ।ਲੀਬੀਅਨ ਵਿਦਰੋਹ ਮੁੱਖ ਰੂਪ ਵਿਚ ਓਮਰ ਮੁਖ਼ਤਾਰ ਦੇ ਖਿੱਤੇ ਤੋਂ ਹੀ ਸ਼ੁਰੂ ਹੋਇਆ ਅਤੇ ੳੇੁਸ ਦੇ ਚਾਰ ਰਿਸ਼ਤੇਦਾਰਾਂ ਨੇ ਵੀ ਇਸ ਵਿਚ ਹਿੱਸਾ ਲਿਆ।ਇੱਥੋਂ ਤੱਕ ਕਿ ਕਰਨਲ ਗੱਦਾਫ਼ੀ ਵੀ ਆਪਣੇ ਆਪ ਨੂੰ ਓਮਰ ਮੁਖ਼ਤਾਰ ਦਾ ਵਾਰਿਸ ਹੀ ਮੰਨਦਾ ਸੀ।ਓਮਰ ਮੁਖ਼ਤਾਰ ਦੇ ਬੇਟੇ ਨੇ ਵੀ ਗੱਦਾਫ਼ੀ ਦੇ ਤਖ਼ਤ-ਪਲਟੇ ਦਾ ਖੁੱਲ ਕੇ ਸਮਰਥਨ ਕੀਤਾ ਅਤੇ ਉਹ ਲੀਬੀਆ ਦੇ ਪੂਰਬੀ ਖਿੱਤੇ ਵਿਚ ਆਮ ਜਿੰਦਗੀ ਜਿਉਂ ਰਿਹਾ ਹੈ।ਓਮਰ ਮੁਖ਼ਤਾਰ ਦੀ ਜਿੰਦਗੀ ਅਤੇ ਸੰਘਰਸ਼ ਨੇ ਨਾ ਸਿਰਫ ਲੀਬੀਆ ਦੇ ਇਤਿਹਾਸ ਨੂੰ ਬਣਤਰ ਪ੍ਰਦਾਨ ਕੀਤੀ ਸਗੋਂ ਉਹ ਬਸਤੀਵਾਦ ਖਿਲਾਫ ਲੜ ਰਹੇ ਹੋਰ ਦੇਸ਼ਾਂ ਲਈ ਵੀ ਮਹੱਤਵਪੂਰਨ ਸਖ਼ਸ਼ੀਅਤ ਬਣਿਆ ਜਿਸ ਨੇ ਅਫਰੀਕਨ ਅਤੇ ਅਰਬੀ ਦੇਸ਼ਾਂ ਵਿਚ ਰਾਸ਼ਟਰਵਾਦ ਦੀ ਲਹਿਰ ਨੂੰ ਇਕ ਦਿਸ਼ਾ ਪ੍ਰਦਾਨ ਕੀਤੀ।ਉਸ ਦੀ ਪ੍ਰਭਾਵਸ਼ਾਲੀ ਸਖ਼ਸ਼ੀਅਤ ਦੀ ਇੰਨੀ ਸ਼ਕਤੀਸ਼ਾਲੀ ਵਿਰਾਸਤ ਹੈ ਕਿ ਮੌਜੂਦਾ ਲੀਬੀਆ ਵਿਚ ਸੰਘਰਸ਼ ਕਰ ਰਹੇ ਦੋਹੇਂ ਹੀ ਗੁੱਟ ਓਮਰ ਦੀ ਮੌਤ ਦੇ ਲਗਭਗ ਨੱਬੇ ਵਰ੍ਹਿਆਂ ਬਾਅਦ ਵੀ ਉਸ ਦੀ ਵਿਰਾਸਤ ਨੂੰ ਅਪਣਾਉਣਾ ਚਾਹੁੰਦੇ ਹਨ।ਉਸ ਦੀ ਵਿਰਾਸਤ ਰਾਸ਼ਟਰਵਾਦ ਅਤੇ ਗੌਰਵ ਦੀ ਪ੍ਰਤੀਕ ਮੰਨੀ ਜਾਂਦੀ ਹੈ।ਲੀਬੀਆ ਵਿਚ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਦੇਸ਼ੀ ਇਸਲਾਮਵਾਦੀ ਵੀ ਉਸ ਦੀ ਵਿਰਾਸਤ ਨੂੰ ਅਪਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਓਮਰ ਦੀ ਪਰਵਰਿਸ਼ ਬਹੁਤ ਹੀ ਸਾਧਾਰਣ ਮੁਸਲਿਮ ਪਰਿਵਾਰ ਵਿਚ ਹੋਈ ਅਤੇ ਉਸ ਦੇ ਪਿਤਾ ਦੀ ਮੌਤ ਬਹੁਤ ਜਲਦੀ ਹੱਜ ਦੌਰਾਨ ਹੋ ਗਈ ਸੀ।ਉਸ ਦੀ ਸ਼ੁਰੂਆਤੀ ਸਿੱਖਿਆ ਮੁਸਲਿਮ ਮਦਰੱਸੇ ਵਿਚ ਹੋਈ ਅਤੇ ਉਸ ਤੋਂ ਬਾਅਦ ਉਹ ਮੁਸਲਿਮ ਯੂਨੀਵਰਸਿਟੀ ਤੋਂ ਮੁਸਲਿਮ ਸਿੱਖਿਆ ਵਿਚ ਮੁਹਾਰਿਤ ਹਾਸਿਲ ਕਰਕੇ ਸਨਮਾਨਿਤ ਵਿਦਵਾਨ ਬਣਿਆ। ਉਹ ਪੂਰਬੀ ਲੀਬੀਆ ਦੇ ਅਲ-ਮਹਾਫ ਕਬੀਲੇ ਦਾ ਮੈਂਬਰ ਸੀ ਜੋ ਕਿ ਸੈਨਸੁਸੀ ਕੱੁਲ ਨਾਲ ਜੁੜਿਆ ਹੋਇਆ ਸੀ।ਇਸ ਅੰਦੋਲਨ ਵਿਚ ਉਸ ਦੀ ਸ਼ਮੂਲੀਅਤ ਤੋਂ ਬਾਅਦ ਮੁਸਲਿਮ ਵਿਦਵਾਨ ਹੋਣ ਦੇ ਨਾਤੇ ਉਸ ਨੂੰ ਸੈਨਸੁਸੀ ਅੰਦੋਲਨ ਦੇ ਮੁਖੀ ਦੁਆਰਾ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਬਾਹ ਕਰਦੇ ਹੋਏ ਓਮਰ ਆਪਣੀ ਬੁੱਧੀਮਤਾ, ਨਿਰਪੱਖਤਾ ਅਤੇ ਝਗੜਿਆਂ ਨੂੰ ਮਿੱਤਰਤਾਪੂਰਵਕ ਸੁਲਝਾਉਣ ਦੇ ਨਿਸ਼ਚੇ ਕਰਕੇ ਜਾਣਿਆ ਜਾਂਦਾ ਸੀ।ਆਪਣੇ ਗਿਆਨ ਅਤੇ ਕਾਬਲੀਅਤ ਕਰਕੇ ਹੀ ਉਸ ਨੂੰ ਸਨਮਾਨਿਤ ਸਿੱਦੀ ਓਮਰ ਦੇ ਸਨਮਾਨ ਨਾਲ ਨਵਾਜਿਆ ਗਿਆ।ਉਮਰ ਦੇ ਪੰਜਾਹਵੇਂ ਵਰ੍ਹੇ ਵਿਚ ਉਹ ਮੁਸਲਿਮ ਵਿਦਵਾਨ ਤੋਂ ਇਕ ਯੋਧੇ ਦੇ ਰੂਪ ਵਿਚ ਉੱਭਰਿਆ ਅਤੇ ਫਰਾਂਸੀਸੀ ਬਸਤੀਵਾਦੀਆਂ ਨਾਲ ਲੜਨ ਲਈ ਸਭ ਤੋਂ ਪਹਿਲਾਂ ਆਪਣਾ ਧਿਆਨ ਦੱਖਣੀ ਸੂਡਾਨ ਵੱਲ ਮੋੜਿਆ ਅਤੇ ਫਿਰ ਬ੍ਰਿਿਟਸ਼ ਬਸਤੀਵਾਦੀ ਸੱਤਾ ਦਾ ਸਾਹਮਣਾ ਕਰਨ ਲਈ ਪੂਰਬੀ ਲੀਬੀਆ ਦੀ ਮਿਸਰ ਨਾਲ ਲੱਗਦੀ ਸਰਹੱਦ ਵੱਲ ਧਿਆਨ ਦਿੱਤਾ।ਪ੍ਰਸਿੱਧ ਨਾਈਜੀਰੀਅਨ ਲੇਖਕ ਚਿਨੂਆ ਅਚੀਬੀ ਨੇ ਲਿਿਖਆ, “ਜਦੋਂ ਤੱਕ ਸ਼ੇਰਾਂ ਦਾ ਆਪਣਾ ਇਤਿਹਾਸ ਨਹੀਂ ਹੋਵੇਗਾ, ਸ਼ਿਕਾਰ ਦਾ ਇਤਿਹਾਸ ਹਮੇਸ਼ਾ ਸ਼ਿਕਾਰੀਆਂ ਦੀ ਮਹਿਮਾ ਹੀ ਗਾਉਂਦਾ ਰਹੇਗਾ।” ਓਮਰ ਦੀ ਵਿਰਾਸਤ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਅਨਿਆਂ ਹਮੇਸ਼ਾ ਹੀ ਦਮਿਤਾਂ ਨੂੰ ਨਾਇਕਾਂ ਵਿਚ ਤਬਦੀਲ ਕਰ ਦਿੰਦਾ ਹੈ ਅਤੇ ਦਮਿਤਾਂ ਦੇ ਸੰਘਰਸ਼ ਵਿਚ ਇਤਿਹਾਸ ਦੀ ਸਿਰਜਣਾ ਹੁੰਦੀ ਹੈ।ਵਿਦੇਸ਼ੀਆਂ, ਤਾਨਾਸ਼ਾਹ ਸ਼ਾਸਕਾਂ ਦੁਆਰਾ ਦੱਬੇ ਹੋਏ ਲੋਕ ਹਮੇਸ਼ਾ ਵਿਰੋਧ ਕਰਦੇ ਹਨ ਅਤੇ ਓਮਰ ਮੁਖ਼ਤਾਰ ਵਰਗੇ ਨੇਤਾ ਇਸ ਵਿਦਰੋਹ ਵਿਚ ਮੋਹਰੀ ਹੋ ਕੇ ਉੱਭਰਦੇ ਹਨ।ਉਸ ਨੇ ਇਟਲੀ ਵਿਚ ਫਾਸੀਵਾਦੀ ਤਾਕਤਾਂ ਦਾ ਸਾਹਮਣਾ ਕੀਤਾ ਜਦੋਂ 1911-12 ਵਿਚ ਉਨ੍ਹਾਂ ਨੇ ਲੀਬੀਆ ਤੇ ਹਮਲਾ ਕੀਤਾ।ਉਹ ਅਣਥੱਕ ਤਰੀਕੇ ਨਾਲ ਅਗਲੇ ਵੀਹ ਸਾਲਾਂ ਤੱਕ ਫਾਸੀਵਾਦੀ ਤਾਕਤਾਂ ਨਾਲ ਲੜਿਆ। ਫਾਸੀਵਾਦੀ ਤਾਕਤਾਂ ਦੁਆਰਾ ਓਮਰ ਫੜ੍ਹਨ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਉਸ ਦੀਆਂ ਐਨਕਾਂ ਮਿਲ ਗਈਆਂ ਜਿਸ ਨੂੰ ਉਨ੍ਹਾਂ ਨੇ ਇਕ ਵੱਡੀ ਜਿੱਤ ਵਜੋਂ ਪ੍ਰਚਾਰਿਆ। ਓਮਰ ਦਾ ਗੌਰਵ ਏਨਾ ਵੱਡਾ ਸੀ।1931 ਵਿਚ ਘੋੜਸਵਾਰ ਤਾਕਤਾਂ ਦੇ ਵਿਰੋਧ ਦੌਰਾਨ ਉਸ ਨੂੰ ਫੜ੍ਹਿਆ ਗਿਆ।ਅਗਲੇ ਤਿੰਨ ਦਿਨਾਂ ਵਿਚ ਬਹੁਤ ਹੀ ਜਲਦਬਾਜੀ ਵਿਚ ਸਪੈਸ਼ਲ ਮਿਲਟਰੀ ਟ੍ਰਿਿਬਊਨਲ ਬਿਠਾਇਆ ਗਿਆ ਜਿਸ ਨੇ ਉਸ ਦੀ ਜਨਤਕ ਤੌਰ ਤੇ ਫਾਂਸੀ ਦਾ ਫੈਸਲਾ ਕੀਤਾ।ਮੱੁਖ ਮਿਲਟਰੀ ਜਰਨਲ ਨੇ ਉਸ ਨੂੰ ਸੁਰੱਖਿਅਤ ਰਾਸਤਾ ਅਤੇ ਸ਼ਾਂਤੀ ਸਮਝੌਤਾ ਸੁਝਾਇਆ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਅਤੇ ਕਿਹਾ, “ਮੇਰੀ ਉਂਗਲ ਜੋ ਹਰ ਪ੍ਰਾਰਥਨਾ ਦੀ ਤਸਦੀਕ ਕਰਦੀ ਹੈ ਕਿ ਅੱਲਾਹ ਤੋਂ ਬਿਨਾਂ ਕੋਈ ਭਗਵਾਨ ਨਹੀ ਅਤੇ ਮੁਹੰਮਦ ਹੀ ਅੱਲਾਹ ਦਾ ਸੰਦੇਸ਼ਵਾਹਕ ਹੈ, ਉਹ ਇਕ ਵੀ ਸ਼ਬਦ ਗਲਤ ਨਹੀਂ ਲ਼ਿਖ ਸਕਦੀ। ਅਸੀ ਆਤਮ-ਸਮਰਪਣ ਨਹੀਂ ਕਰਾਂਗੇ, ਅਸੀ ਜੇਤੂ ਹੋਵਾਂਗੇ ਜਾਂ ਅਸੀ ਮਰ ਜਾਵਾਂਗੇ।” 16 ਸਿਤੰਬਰ 1931 ਨੂੰ ਉਸ ਨੂੰ ਹਜਾਰਾਂ ਲੀਬੀਅਨ ਲੋਕਾਂ ਦੇ ਸਾਹਮਣੇ ਫਾਂਸੀ ਚੜ੍ਹਾ ਦਿੱਤਾ ਗਿਆ।ਅੱਜ ਦਾ ਲੀਬੀਆ ਇਕ ਵਾਰ ਫਿਰ ਮੁਖ਼ਤਾਰ ਦੀ ਚਾਹ ਕਰ ਰਿਹਾ ਤਾਂ ਕਿ ਵਿਦੇਸ਼ੀ ਤਾਕਤਾਂ ਤੋਂ ਛੁਟਕਾਰਾ ਪਾ ਕੇ ਓਮਰ ਦੇ ਸੰਗਠਿਤ ਲੀਬੀਆ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।ਉਸ ਦੀ ਵਿਰਾਸਤ ਨੂੰ ਇਨ੍ਹਾਂ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ:

ਲਾਖ ਕਰ ਦੋ ਮੁਝੇ ਦਫ਼ਨ ਗਹਿਰਾ
ਆਏਗੀ ਮੇਰੀ ਕਬਰ ਸੇ ਬਗਾਵਤ ਕੀ ਖੁਸ਼ਬੂ