ਹੌਲੀ ਬਿੱਲੀ ਥੈਲੇ ਤੋਂ ਬਾਹਰ ਆਉਣ ਲੱਗ ਪਈ ਹੈੈੈ। ਹੁਣ ਤੱਕ ਸੰਘਵਾਦੀਆਂ ਨੇ ਜੋ ਜਮਹੂਰੀਅਤ ਦਾ ਮਾੜਾ ਮੋਟਾ ਘੁੰਡ ਕੱਢਿਆ ਹੋਇਆ ਸੀ ਉਹ ਪੂਰੀ ਤਰ੍ਹਾਂ ਚੱਕ ਹੋਣ ਲੱਗ ਪਿਆ ਹੈੈ। ਕਸ਼ਮੀਰ ਤੋਂ ਬਾਅਦ ਉਨ੍ਹਾਂ ਛੇਤੀ ਹੀ ਪੰਜਾਬ ਨੂੰ ਵੀ ਸੰਦੇਸ਼ ਦੇਣੇ ਅਰੰਭ ਕਰ ਦਿੱਤੇ ਹਨ ਕਿ, ਤੁਹਾਡੀ ਨਿਆਰੀ ਬੋਲੀ, ਸੱਭਿਆਚਾਰ ਅਤੇ ਵਿਰਸਾ ਵੀ ਸਾਨੂੰ ਨਹੀ ਭਾਉਂਦਾ ਅਤੇ ਛੇਤੀ ਹੀ ਇਸਤੇ ਵੀ ਦੇਸ਼ ਦੀ ਏਕਤਾ ਅਖੰਡਤਾ ਦਾ ਕੁਹਾੜਾ ਡਿੱਗਣ ਵਾਲਾ ਹੈੈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਇੱਕ ਹਿੰਦੂ ਵਿਦਵਾਨ ਨੇ ਆਪਣੇ ਅੰਦਰਲੀ ਜਹਿਰ ਉਗਲਦਿਆਂ ਆਖ ਦਿੱਤਾ ਹੈ ਕਿ ਦੋ ਸਾਲ ਠਹਿਰ ਜਾਓ, ਅਸੀਂ ਦੱਸਾਂਗੇ ਕਿ ਪੰਜਾਬੀ ਨਾਲ ਕੀ ਬੀਤਦੀ ਹੈ, ਜਾਂ ਪੰਜਾਬੀ ਦਾ ਅਸੀਂ ਕਿਵੇਂ ਸੱਤਿਆਨਾਸ ਕਰਦੇ ਹਾਂ।
ਬੇਸ਼ੱਕ ਪੰਜਾਬ ਭਰ ਵਿੱਚ ਇਸ ਬਿਆਨ ਅਤੇ ਇਸ ਨੀਤੀ ਦਾ ਭਰਵਾਂ ਵਿਰੋਧ ਹੋਣ ਕਾਰਨ, ਉਸ ਹਿੰਦੂ ਵਿਦਵਾਨ ਦੇ ਨਾਅ ਤੇ ਮੁਆਫੀ ਵਾਲਾ ਇੱਕ ਪਰਚਾ ਵੀ ਸ਼ੋਸ਼ਲ ਮੀਡੀਆ ਉੱਤੇ ਪ੍ਰਗਟ ਹੋ ਗਿਆ ਹੈ ਪਰ ਅਸੀਂ ਸਮਝਦੇ ਹਾਂ ਕਿ ਜੇ ਇਹ ਮੁਆਫੀਨਾਮਾ ਸਹੀ ਵੀ ਹੈ ਤਾਂ ਵੀ ਇਹ ਵਕਤੀ ਤੌਰ ਤੇ ਕੀਤੀ ਗਈ ਜੰਗਬੰਦੀ ਹੈ ਅਤੇ ਉਨ੍ਹਾਂ ਦੇ ਮਨ ਵਿਚੱ ਪੰਜਾਬ, ਪੰਜਾਬੀ ਅਤੇ ਸਿੱਖਾਂ ਪ੍ਰਤੀ ਕੀ ਪਿਆ ਹੈ ਇਸ ਬਾਰੇ ਹੁਣ ਕਿਸੇ ਭੁਲੇਖੇ ਵਿਚ ਰਹਿਣ ਦੀ ਲੋੜ ਨਹੀ ਹੈੈ।
ਪੰਜਾਬ ਅਤੇ ਪੰਜਾਬੀ ਉੱਤੇ ਜੋ ਹਮਲਾ ਹੋ ਰਿਹਾ ਹੈੈ, ਪਿਛਲੇ ਲਗਭਗ 35 ਸਾਲਾਂ ਤੋ, ਜੇ ਉਸ ਨਾਲ ਵੀ ਹਾਕਮਾਂ ਦੀਆਂ ਰੀਝਾਂ ਪੂਰੀਆਂ ਨਹੀ ਹੋਈਆਂ ਅਤੇ ਉਹ ਇਸ ਹਮਲੇ ਨੂੰ, ਕੇ.ਪੀ.ਐਸ ਦੇ ਆਖਰੀ ਹੱਲੇ ਵਰਗੇ ਹਮਲੇ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ ਤਾਂ ਸਮਝ ਲਵੋ ਕਿ ਸੰਘਵਾਦੀਆਂ ਦਾ ਇਹ ਹਮਲਾ ਇੰਦਰਾ ਗਾਂਧੀ ਦੇ ਹਮਲੇ ਨਾਲੋਂ ਵੀ ਭਿਅੰਕਰ ਹੋਵੇਗਾ। ਜੋ ਦਿਸਦਾ ਘੱਟ ਹੋਵੇਗਾ ਪਰ ਜਿਸਦੀ ਮਾਰ ਪੰਜਾਬੀ ਬੋਲੀ ਉੱਤੇ ਬਹੁਤ ਤਿੱਖੁੀ ਹੋਵੇਗੀ।
ਪੰਜਾਬ ਵਿੱਚ ਹਿੰਦੀ ਭਾਸ਼ੀ ਲੋਕਾਂ ਦਾ ਵਸੇਬਾ, ਹਿੰਦੀ ਮਾਧਿਆਮ ਵਾਲੇ ਸਕੂਲਾਂ ਨੂੰ ਵਧਦੀਂ ਹਮਾਇਤ, ਪੰਜਾਬੀ ਪੜ੍ਹਾਉਣ ਵਾਲੇ ਸਕੂਲਾਂ ਨੂੰ ਨੁੱਕਰੇ ਲਾਉਣਾਂ, ਹਿੰਦੀ ਅਖਬਾਰਾਂ ਦਾ ਚਲਣ,ਘਰਾਂ ਵਿੱਚ ਹਿੰਦੀ ਬੁਲਵਾਉਣ ਦੇ ਜਬਰੀ ਯਤਨ। ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਪੰਜਾਬੀ ਬੋਲੀ ਅਤੇ ਇਸ ਨਾਲ ਜੁੜਿਆ ਹੋਇਆ ਇਤਿਹਾਸ ਤੇ ਵਿਰਸਾ ਸੱਤਾਧਾਰੀਆਂ ਨੂੰ ਹਾਲੇ ਵੀ ਤੰਗ ਕਰ ਰਿਹਾ ਹੈੈ।
ਹੁਣ ਤਾਂ ਉਨ੍ਹਾਂ ਨੇ ਸਪਸ਼ਟ ਰੂਪ ਵਿੱਚ ਐਲਾਨ ਕਰ ਦਿੱਤਾ ਹੈ ਕਿ, ਦੋ ਸਾਲ ਠਹਿਰ ਜਾਓ ਫੇਰ ਦੇਖਿਓ ਕੀ ਭਾਅ ਬੀਤਦੀ ਹੈੈ। ਪੰਜਾਬੀ ਵਿਰੋਧੀਆਂ ਦੇ ਨਿਸ਼ਾਨੇ ਸ਼ਪਸ਼ਟ ਹਨ ਕੋਈ ਲੁਕ ਲੁਕੋਅ ਨਹੀ, ਕੋਈ ਨ ਮਾਸ ਦਾ ਰਿਸ਼ਤਾ ਨਹੀ, ਕੋਈ ਭਾਈਬੰਦੀ ਨਹੀ ਸਪਸ਼ਟ ਰੂਪ ਵਿੱਚ ਹਰ ਰਿਸ਼ਤਾ ਸਿਆਸੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈੈ।
ਇਸ ਸਥਿਤੀ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਿਦਕੀ ਸਿੱਖਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਕਿਸ ਕਿਸਮ ਦਾ ਸੰਘਰਸ਼ ਉਨ੍ਹਾਂ ਦੀ ਉੁੁਡੀਕ ਕਰ ਰਿਹਾ ਹੈੈੈ। ਇਥੇ ਇੱਕ ਹੋਰ ਚੁਣੌਤੀ ਸਾਡੇ ਰਾਹ ਵਿੱਚ ਖਲੋਤੀ ਹੈ। ਉਹ ਹੈ ਪੰਜਾਬੀਅਤ ਦੇ ਕਥਿਤ ਅਲੰਬਰਦਾਰਾਂ ਦੀ। ਜਿਨ੍ਹਾਂ ਦਾ ਮੰਨਣਾਂ ਹੈ ਕਿ ਪੰਜਾਬੀ ਕੌਮ ਦੇ ਘੇਰੇ ਵਿੱਚ ਸਿੱਖਾਂ ਤੋਂ ਬਿਨਾ ਗੈਰ ਸਿੱਖ ਵੀ ਆਉਂਦੇ ਹਨ।
ਹੁਣ ਦੇਖਣਾਂ ਹੋਵੇਗਾ ਕਿ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਜਦੋਂ ਸਿਰਾਂ ਦੀ ਲੋੜ ਹੋਵੇਗੀ ਤਾਂ ਕਿੰਨੇ ਕੁ ਗੈਰ ਸਿੱਖ, ਪੰਜਾਬੀ ਬੋਲੀ ਲਈ ਆਪਣੀ ਜਾਨ ਦੀ ਬਾਜੀ ਲਾਉਣ ਲਈ ਮੈਦਾਨ ਵਿੱਚ ਆਉਂਦੇ ਹਨ। ਨਾਲੇ ਉਹ ਵੀ ਜਿਹੜੇ ਉਸ ਕਥਿਤ ਪੰਜਾਬੀਅਤ ਦੇ ਲੀਡਰ ਬਣੇ ਹੋਏ ਹਨ।
ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਫਿਰ ਇੱਚ ਚੁਣੌਤੀ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈੈੈ।ਜਿਵੇਂ ਅਫਜ਼ਲ ਅਹਿਸਨ ਰੰਧਾਵਾ ਆਖਦੇ ਹਨ ਕਿ, ਇਸ ਧਰਤੀ ਦੇ ਸਿਦਕੀ ਪੁੱਤਰਾਂ ਨੇ ਹਮੇਸ਼ਾ ਆਪਣੀ ਜਾਨ ਦੇਕੇ ਵੀ ਆਪਣੀ ਮਾਂ ਦੇ ਸਿਰ ਦੀ ਲਾਜ ਗਵਾਚਣ ਨਹੀ ਦਿੱਤੀ। ਉਸ ਤਰ੍ਹਾਂ ਦੇ ਸਿਦਕੀ ਪੁੱਤਰਾਂ ਲਈ ਇੱਕ ਵਾਰ ਫਿਰ ਪਰਖ ਦੀ ਘੜੀ ਆਣ ਪਈ ਹੈੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋਕੇ ਪੰਜਾਬੀ ਨੂੰ ਨਕਾਰਨ ਵਾਲੀਆਂ ਹਰ ਕਿਸਮ ਦੀ ਤਾਕਤਾਂ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈੈ।