ਭਾਰਤ ਦੀ ਨਫਰਤ ਭਰਪੂਰ ਸਿਆਸੀ ਸਥਿਤੀ ਨੇ ਆਪਣਾਂ ਜਹਿਰੀਲਾ ਰੰਗ ਹੌਲੀ ਹੌਲੀ ਦਿਖਾਉਣਾਂ ਸ਼ੁਰੂ ਕਰ ਦਿੱਤਾ ਹੈੈ। 5 ਸਾਲ ਪਹਿਲਾਂ ਜੋ ਲੋਕ ਭਾਰਤ ਦੀ ਸੱਤਾ ਲਈ ਚੁਣ ਕੇ ਆਏ ਉਨ੍ਹਾਂ ਦੇ ਏਜੰਡੇ ਬਾਰੇ ਨਾ ਕਦੇ ਸਿੱਖਾਂ ਨੂੰ ਭੁਲੇਖਾ ਸੀ ਅਤੇ ਨਾ ਹੀ ਹੈੈ। ਸਾਡਾ ਪਹਿਲੇ ਦਿਨ ਤੋਂ ਹੀ ਮੰਨਣਾਂ ਸੀ ਕਿ ਜਿਹੜੇ ਸੱਜਣਾਂ ਨੂੰ ਭਾਰਤ ਦੇ ਲੋਕਾਂ ਨੇ ਰਾਜਸੱਤਾ ਦੀ ਵਾਗਡੋਰ ਸੰਭਾਲੀ ਹੈ ਉਹ ਦੇਸ਼ ਵਿੱਚ ਨਫਰਤ ਫੈਲਾਉਣ ਤੋਂ ਬਿਨਾ ਹੋਰ ਕੁਝ ਨਹੀ ਕਰ ਸਕਦੇ। ਸਾਡੇ ਸੰਸੇ ਹੁਣ ਸੱਚ ਸਾਬਤ ਹੁੰਦੇ ਪਰਤੀਤ ਹੋ ਰਹੇ ਹਨ।

ਪਿਛਲੇ ਦਿਨੀ ਭਾਰਤ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਸਾਡੇ ਸੰਸਿਆਂ ਨੂੰ ਸਹੀ ਠਹਿਰਾਉਣਾਂ ਸ਼ੁਰੂ ਕਰ ਦਿੱਤਾ ਹੈੈ। ਪਹਿਲੀ ਘਟਨਾ ਉਤਰਾਖੰਡ ਦੇ ਸ਼ਹਿਰ ਰੁਦਰਪੁਰ ਦੀ ਹੈ ਜਿੱਥੇ ਇੱਕ ਸਿੱਖ ਟਰੱਕ ਡਰਾਇਵਰ ਨੇ ਕਿਤੇ ਗਲਤੀ ਨਾਲ ਅਜਿਹੀ ਥਾਂ ਤੇ ਆਪਣਾਂ ਟਰੱਕ ਖੜਾ ਕਰ ਦਿੱਤਾ ਜਿੱਥੇ ਕਿ ਖੜ੍ਹਾ ਕਰਨ ਦੀ ਮਨਾਹੀ ਸੀ। ਬਸ ਫੇਰ ਕੀ ਸੀ ਸਿੱਖ ਵਿਰੋਧੀ ਨਫਰਤ ਨਾਲ ਭਰਪੂਰ ਪੁਲਿਸ ਵਾਲਿਆਂ ਨੇ ਉਸ ਸਿੱਖ ਨੌਜਵਾਨ ਨੂੰ ਟਰੱਕ ਵਿੱਚੋਂ ਧੂਹ ਲਿਆ ਅਤੇ ਕੇਸਾਂ ਤੋਂ ਫੜਕੇ ਉਸਦੀ ਉਹ ਮਾਰਕੁੱਟ ਕੀਤੀ ਕਿ ਉਹ ਆਪਣੀ ਜਾਨ ਬਚਾਉਣ ਵਿੱਚ ਮਸਾਂ ਸਫਲ ਹੋਇਆ। ਜਦੋਂ ਰੁਦਰਪੁਰ ਦੇ ਸਿੱਖਾਂ ਨੇ ਪੁਲਿਸ ਦੇ ਇਸ ਜੁਲਮ ਵਿਰੁੱਧ ਇਕੱਠੇ ਹੋਕੇ ਰੋਸ ਮਾਰਚ ਕਰਨ ਦਾ ਯਤਨ ਕੀਤਾ ਤਾਂ, ਯੂPਪੀP ਪੁਲਿਸ ਨੇ ਧਾਰਾ 144 ਲਗਾ ਕੇ ਹੋਰ ਨੀਮ ਫੌਜੀ ਦਸਤੇ ਮੰਗਵਾ ਲਏ ਤਾਂ ਕਿ ਸਿੱਖਾਂ ਨੂੰ ਦਹਿਸ਼ਤਜ਼ਦਾ ਕੀਤਾ ਜਾ ਸਕੇ।

ਦੂਜੀ ਘਟਨਾ ਦਿੱਲੀ ਦੀ ਹੈ ਜਿੱਥੇ ਹਿੰਦੂ ਗੁੰਡਿਆਂ ਨੇ ਇੱਕ ਸਿੱਖ ਦੀ ਭਾਰੀ ਮਾਰਕੁੱਟ ਕੀਤੀ ਅਤੇ ਨਾਲ ਹੀ ਇਹ ਧਮਕੀਆਂ ਦਿੱਤੀਆਂ ਕਿ ਜੇ ਸਿੱਖ ਨਾ ਸੁਧਰੇ ਤਾਂ ਇੱਕ ਵਾਰ ਫਿਰ 1984 ਦੁਹਰਾ ਦੇਵਾਂਗੇ। ਉਸ ਦੇ ਪਰਿਵਾਰਕ ਮੈਂਬਰਾਂ ਦੀ ਵੀ ਮਾਰਕੁੱਟ ਕੀਤੀ ਗਈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਹਾਲੇ ਹਰਿਆਣੇ ਵਿੱਚ ਰਹਿੰਦੇ ਕੁਝ ਸਿੱਖ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਅਤੇ ਇੱਕ ਸਿੱਖ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਹੁਣ ਫਿਰ ਇੱਕ ਹੋਰ ਸਿੱਖ ਨੌਜਵਾਨ ਜੋ ਉੱਤਰ ਪਰਦੇਸ ਵਿੱਚੋਂ ਟਰੱਕ ਰਾਹੀਂ ਸਫਰ ਕਰ ਰਿਹਾ ਸੀ ਨੂੰ ਗੱਡੀ ਵਿੱਚੋਂ ਉਤਾਰ ਕੇ ਜਲੀਲ ਕੀਤਾ ਗਿਆ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਇਹ ਤਾਂ ਉਸ ਸਿੱਖ ਨੌਜਵਾਨ ਦੀ ਸਿੱਖੀ ਸਪਿਰਟ ਅਤੇ ਦਲੇਰੀ ਨੂੰ ਦਾਦ ਦੇਣੀ ਬਣਦੀ ਹੈ ਕਿ ਉਹ ਆਪਣੇ ਕੇਸਾਂ ਦੀ ਬੇਪਤੀ ਨਾ ਸਹਿੰਦਾ ਹੋਇਆ, ਦਰਿੰਦੇ ਬਣੇ ਪੁਲਿਸ ਅਫਸਰਾਂ ਦੇ ਸਾਹਮਣੇ ਡੱਟ ਗਿਆ, ਵਰਨਾ ਉਸਦਾ ਹਾਲ ਵੀ ਰੁਦਰਪੁਰ ਵਾਲੇ ਸਿੱਖ ਨੌਜਵਾਨ ਵਾਲਾ ਹੋਣਾਂ ਸੀ। ਇਸ ਘਟਨਾ ਵਿੱਚ ਸ਼ਾਮਲ ਪੁਲਿਸ ਵਾਲਿਆਂ ਦੀ ਸਰੀਰਕ ਭਾਸ਼ਾ ਇਹ ਦਰਸਾਉਂਦੀ ਹੈ ਕਿ ਉਹ ਸਿੱਖਾਂ ਵਿਰੁੱਧ ਇੱਕ ਘੋਰ ਨਫਰਤ ਨਾਲ ਭਰੇ ਪੀਤੇ ਹੋਏ ਹਨ।

ਹਲਾਂਕਿ ਪੁਲਿਸ ਦਾ ਕੰਮ ਹੁੰਦਾ ਹੈ ਕਿ ਅਜਿਹੇ ਕਿਸੇ ਝਗੜੇ ਵਾਲੀ ਜਗ੍ਹਾ ਦੋਵਾਂ ਧਿਰਾਂ ਨੂੰ ਪਿਆਰ ਨਾਲ ਸਮਝਾਵੇ ਅਤੇ ਸਥਿਤੀ ਨੂੰ ਹੱਥਾਂ ਵਿੱਚੋਂ ਬਾਹਰ ਜਾਣ ਤੋਂ ਰੋਕੇ। ਪਰ ਇਸ ਘਟਨਾ ਵੇਲੇ ਪੁਲਿਸ ਅਫਸਰ ਸਿਰਫ ਸਿੱਖ ਨੌਜਵਾਨਾਂ ਤੋਂ ਹੀ ਬਦਲਾ ਲੈਣ ਦੀ ਮਨਸ਼ਾ ਨਾਲ ਕੰਮ ਕਰ ਰਹੇ ਨਜ਼ਰ ਆ ਰਹੇ ਹਨ।

ਅਜਿਹੀ ਹੀ ਇੱਕ ਹੋਰ ਘਟਨਾ ਫਿਰ ਹਰਿਆਣੇ ਵਿੱਚ ਵਾਪਰੀ ਹੈੈ। ਨਵੀਂ ਦਿੱਲੀ ਨੂੰ ਜਾਣ ਵਾਲੇ ਸਿੱਖ ਪਰਿਵਾਰ ਆਮ ਤੌਰ ਤੇ ਸੜਕ ਕੰਢੇ ਬਣੇ ਢਾਬਿਆਂ ਵਿੱਚ ਰੋਟੀ ਪਾਣੀ ਛਕਦੇ ਹਨ। ਹਰਿਆਣੇ ਵਿੱਚ ਅਜਿਹਾ ਹੀ ਇੱਕ ਮਸ਼ਹੂਰ ਢਾਬਾ ਹੈ ਜੋ ਲਗਭਗ 20 ਸਾਲ ਤੋਂ ਚੱਲ ਰਿਹਾ ਹੈੈ। ਉਸਦੀ ਉਨਤੀ ਵਿੱਚ ਸਿੱਖ ਪਰਿਵਾਰਾਂ ਦਾ ਹੱਥ ਹੈ, ਜੋ ਲਗਾਤਾਰ ਉਸ ਢਾਬੇ ਤੇ ਰੋਟੀ ਪਾਣੀ ਛਕਦੇ ਹਨ। ਕਿਸੇ ਵੇਲੇ ਮੰਜਿਆਂ ਤੇ ਬਹਿਕੇ ਰੋਟੀ ਖਲਾਉਣ ਵਾਲਾ ਉਹ ਢਾਬਾ ਹੁਣ ਪੰਜ ਸਿਤਾਰਾ ਰੈਸਟੋਰੈਂਟ ਵਿੱਚ ਬਦਲ ਚੁੱਕਾ ਹੈ ਪਰ, ਉਸਦੀ ਮਨੇਜਮੈਂਟ ਦਾ ਵਤੀਰਾ ਸਿੱਖਾਂ ਪ੍ਰਤੀ ਦਿਨੋ ਦਿਨ ਘਟੀਆ ਹੁੰਦਾ ਜਾ ਰਿਹਾ ਹੈੈ। ਹੁਣ ਉੱਥੇ ਹਰਿਆਣਵੀ ਗੁੰਡੇ ਹਰ ਵੇਲੇ ਮੰਡਰਾਉਂਦੇ ਰਹਿੰਦੇ ਹਨ ਜੋ ਸਿੱਖ ਪਰਿਵਾਰਾਂ ਨੂੰ ਜਲੀਲ ਕਰਦੇ ਹਨ ਅਤੇ ਭੱਦੀਆਂ ਟਿੱਪਣੀਆਂ ਕਰਦੇ ਹਨ। ਪਿਛਲੇ ਦਿਨੀ ਇੱਕ ਸਿੱਖ ਪਰਿਵਾਰ ਨੂੰ ਉਨ੍ਹਾਂ ਗੁੰਡਿਆਂ ਨੇ ਜਲੀਲ ਕੀਤਾ, ਜਿਸ ਬਾਰੇ ਉਸ ਪਰਿਵਾਰ ਦੇ ਇੱਕ ਜੀਅ ਨੇ ਵੀਡੀਓ ਬਣਾਕੇ ਸ਼ੋਸ਼ਲ ਮੀਡੀਆ ਤੇ ਪਾਈ ਹੈੈ।

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਤੋਂ ਬਾਹਰ ਸਿੱਖਾਂ ਦਾ ਵਿਚਰਨਾ ਦਿਨੋ ਦਿਨ ਔਖਾ ਹੁੰਦਾ ਜਾ ਰਿਹਾ ਹੈੈ। ਜੋ ਹਾਲ ਕੁਝ ਸਮਾਂ ਪਹਿਲਾਂ ਕਸ਼ਮੀਰੀ ਵਿਿਦਆਰਥੀਆਂ ਦਾ ਹੋਇਆ, ਅਗਲੇ 10-15 ਸਾਲਾਂ ਵਿੱਚ ਉਹ ਹੀ ਭਾਣਾਂ ਸਿੱਖਾਂ ਨਾਲ ਵਾਪਰਨ ਜਾ ਰਿਹਾ ਮਹਿਸੂਸ ਹੋ ਰਿਹਾ ਹੈੈ।

ਮੋਦੀ ਦੀ ਪਰਯੋਗਸ਼ਾਲਾ ਵਿੱਚ ਉੱਤਰ ਪਰਦੇਸ਼, ਉਤਰਾਖੰਡ ਅਤੇ ਹਰਿਆਣਾਂ ਸਿੱਖਾਂ ਦੀ ਸੰਭਾਵੀ ਕਤਲਗਾਹ ਵੱਜੋਂ ਸਥਾਪਤ ਹੋ ਰਹੇ ਹਨ। ਸੁਹਿਰਦ ਸਿੱਖ ਲੀਡਰਸ਼ਿੱਪ ਨੂੰ ਭਵਿੱਖ ਵਿੱਚ ਵਾਪਰਨ ਵਾਲੇ ਭਾਣੇ ਬਾਰੇ ਹੁਣ ਤੋਂ ਹੀ ਸੁਚੇਤ ਹੋ ਜਾਣਾਂ ਚਾਹੀਦਾ ਹੈੈ।