ਇਨ੍ਹੀ ਦਿਨੀ ਇਤਿਹਾਸ ਪੰਜਾਬ ਨੂੰ ਇੱਕ ਨਵੀਂ ਅੰਗੜਾਈ ਭੰਨਦੇ ਹੋਏ ਦੇਖ ਰਿਹਾ ਹੈੈ। ਪੰਜਾਬ ਜੋ ਹਮੇਸ਼ਾ ਸੰਘਰਸ਼ਾਂ ਅਤੇ ਜੰਗਾਂ ਦੇ ਅੰਗ ਸੰਗ ਰਿਹਾ ਹੈੈ ਅੱਜਕੱਲ੍ਹ੍ਹ ਇੱਕੀਵੀਂ ਸਦੀ ਦੀ ਨਵੀਂ ਚੁਣੌਤੀ ਦੇ ਸਨਮੁਖ ਹੈੈ। ਭਾਰਤ ਤੇ ਸਿਆਸੀ ਕਬਜਾ ਜਮਾ ਚੁੱਕੀ ਕੱਟੜ ਅਤੇ ਫਿਰਕੂ ਧਿਰ ਵੱਲੋਂ ਇੱਕ ਵਾਰ ਫਿਰ ਪੰਜਾਬ ਨੂੰ ਸਬਕ ਸਿਖਾਉਣ ਦਾ ਤਹੱਈਆ ਕੀਤਾ ਜਾ ਰਿਹਾ ਹੈੈ। ਹਥਿਆਰਾਂ ਨਾਲ ਸਿੱਖਾਂ ਨੂੰ ਖਤਮ ਕਰਨ ਦੇ ਯਤਨਾਂ ਵਿੱਚ ਮਾਤ ਖਾ ਜਾਣ ਤੋਂ ਬਾਅਦ ਇਨ੍ਹਾਂ ਨਵੇਂ ਹਾਕਮਾਂ ਨੇ ਸਿਆਸਤ ਦਾ ਅਤੇ ਸੱਤਾ ਦਾ ਸਹਾਰਾ ਲੈਕੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਅਰੰਭ ਲਿਆ ਹੈੈ।

ਪਰ ਸੁਖਦਾਇਕ ਗੱਲ ਇਹ ਹੈ ਕਿ ਪੰਜਾਬ ਵੀ ਵਕਤ ਦੇ ਅਬਦਾਲੀਆਂ ਸਾਹਮਣੇ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਲੈ ਕੇ ਡਟ ਰਿਹਾ ਹੈੈੈ। ਸਿੱਖ ਇਤਿਹਾਸ ਦੇ ਨਾਇਕ ਪੰਜਾਬ ਦੇ ਸੰਘਰਸ਼ ਦਾ ਕੇਂਦਰ ਬਣ ਰਹੇ ਹਨ। ਸਿੱਖ ਸ਼ਹੀਦ ਪੰਜਾਬ ਦੇ ਸੰਘਰਸ਼ ਲਈ ਪਰੇਰਨਾ ਸਰੋਤ ਬਣ ਰਹੇ ਹਨ। ਸਿੱਖ ਸ਼ਹੀਦ ਅਤੇ ਸਿੱਖ ਸੂਰਬੀਰ ਇੱਕ ਵਾਰ ਫਿਰ ਪੰਜਾਬ ਦੀ ਸਿਮਰਤੀ ਦਾ ਹਿੱਸਾ ਬਣ ਰਹੇ ਹਨ। ਦੁਸ਼ਮਣ ਨੇ ਇੱਕ ਵਾਰ ਫਿਰ ਪੰਜਾਬ ਬਾਰੇ ਵੱਡਾ ਭੁਲੇਖਾ ਪਾਲ ਲਿਆ ਹੈੈ। 1984 ਵਿੱਚ ਵੀ ਦੁਸ਼ਮਣ ਨੇ ਅਜਿਹਾ ਹੀ ਭੁਲੇਖ਼ਾ ਪਾਲ ਲਿਆ ਸੀ ਕਿ ਸੌ-ਡੇਢ ਸੌ ਬੰਦਾ ਏਨੀ ਵੱਡੀ ਫੌਜ ਦੇ ਸਾਹਮਣੇ ਕਿਵੇਂ ਟਿਕ ਸਕੇਗਾ। ਪਰ ਦੁਸ਼ਮਣ ਨੂੰ ਨਹੀ ਸੀ ਪਤਾ ਕਿ ਜਿਹੜਾ ਸੌ-ਡੇਢ ਸੌ ਅੰਦਰ ਬੈਠਾ ਹੈ ਉਸਦੇ ਧੜ ਤੇ ਗੁਰੂ ਕਲਗੀਆਂ ਵਾਲੇ ਨੇ ਸੀਸ ਸਜਾਇਆ ਹੋਇਆ ਹੈ। ਉਹ ਸਿਰਾਂ ਵਾਲਾ ਇਨਸਾਨ ਨਹੀ ਹੈ ਬਲਕਿ ਸੀਸ ਵਾਲਾ ਖਾਲਸਾ ਹੈੈ।

ਭਾਰਤ ਦੇ ਮੌਜੂਦਾ ਹਾਕਮਾਂ ਨੇ ਪੰਜਾਬ ਉੱਤੇ ਵਾਰ ਕਰਨ ਤੋਂ ਪਹਿਲਾਂ ਇਹ ਪੱਕਾ ਕਰ ਲਿਆ ਸੀ ਕਿ ਪੰਜਾਬ ਨੂੰ ਚੁਣੌਤੀ ਰਹਿਤ ਕੀਤਾ ਜਾਵੇ। ਇਸ ਲਈ ਵਿਕਾਊ ਸਿਆਸਤਦਾਨ, ਵਿਕਾਊ ਧਾਰਮਕ ਲੀਡਰਸ਼ਿੱਪ, ਵਿਕਾਊ ਸਿੱਖ ਸੰਸਥਾਵਾਂ, ਇਨ੍ਹਾਂ ਸਾਰਿਆਂ ਦੀ ਇੱਕ ਲੰਬੀ ਅਤੇ ਵੱਡੀ ਕਤਾਰ ਖੜ੍ਹੀ ਕੀਤੀ ਗਈ। ਦੁਸ਼ਮਣ ਨੇ ਇੱਕ ਮਜਬੂਤ ਕਿਲਾ ਪੰਜਾਬ ਵਿੱਚ ਖੜ੍ਹ੍ਹ ਕੀਤਾ। ਸਾਡੇ ਆਪਣਿਆਂ ਨੇ ਉਸ ਕਿਲੇ ਨੂੰ ਮਜਬੂਤ ਕਰਨ ਵਿੱਚ ਦਿਨ ਰਾਤ ਹਿੱਸਾ ਪਾਇਆ।

ਪੰਜਾਬ ਨੂੰ ਇਤਿਹਾਸ ਨਾਲੋਂ ਤੋੜਨ ਲਈ ਪਿੰਡ ਪਿੰਡ ਗੁਰੂਡੰਮ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ, ਸਿੱਖਾਂ ਦੀਆਂ ਜਿੰਮੇਵਾਰ ਸੰਸਥਾਵਾਂ ਨੂੰ ਦੁਸ਼ਮਣਾਂ ਦੇ ਪੈਰਾਂ ਵਿੱਚ ਡੇਗਿਆ ਗਿਆ। ਸਿਰਫ ਪੈਰਾਂ ਵਿੱਚ ਡੇਗਿਆ ਹੀ ਨਹੀ ਗਿਆ ਬਲਕਿ ਪੈਰਾਂ ਵਿੱਚ ਡਿਗਦੇ ਸਿੱਖ ਆਗੂਆਂ ਦੀਆਂ ਤਸਵੀਰਾਂ ਛਾਪ ਕੇ ਪੰਜਾਬ ਨੂੰ ਗੁਲਾਮੀ ਕਬੂਲਣ ਦਾ ਸੰਦੇਸ਼ ਦਿੱਤਾ ਗਿਆ। ਨਸ਼ੇ ਕਦਮ ਕਦਮ ਤੇ ਵੰਡੇ ਗਏ। ਸੱਭਿਆਚਾਰਕ ਇਨਕਲਾਬ ਦੇ ਪਰਦੇ ਹੇਠ ਕੌਮ ਦੀ ਜਵਾਨੀ ਨੂੰ ਕਿਸੇ ਹੋਰ ਦੀ ਤਰਜ਼ੇਜਿੰਦਗੀ ਦੇ ਪਾਂਧੀ ਬਣਾਉਣ ਦਾ ਯਤਨ ਕੀਤਾ ਗਿਆ। ਜਿਨ੍ਹਾਂ ਵਿੱਚੋਂ ਫੇਰ ਵੀ ਮੜਕ ਨਾ ਮਿਟੀ ਉਨ੍ਹਾਂ ਲਈ ਉਹੀ, ਆਰੇ, ਰੰਬੀਆਂ, ਚਰਖੜੀਆਂ, ਜੇਲ੍ਹਾਂ, ਅਦਾਲਤਾਂ ਅਤੇ ਥਾਣੇ ਤਿਆਰ ਸਨ।

ਖੈਰ ਬਹੁਤ ਲੰਬੀ ਦੇਰ ਤੱਕ ਦੁਸ਼ਮਣ ਆਪਣੇ ਤਕਨੀਕੀ ਤਜ਼ਰਬੇ ਕਰਦਾ ਰਿਹਾ ਪੰਜਾਬ ਉੱਤੇ। ਆਖਰ ਗੁਰੂ ਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰਾਂ ਨੂੰ ਅਵਾਜ਼ ਮਾਰੀ। ਗੁਰੂ ਦੇ ਪੁੱਤਰ ਮੁੜ ਗਲ ਵਿੱਚ ਪੱਲਾ ਪਾਕੇ ਪੰਜ ਤੀਰ ਹੋਰ ਬਖ਼ਸ਼ਣ ਦੀ ਅਰਦਾਸ ਕਰਨ ਲੱਗੇ।

ਜਕਰੀਆ ਖਾਨ ਦੇ ਨਾਲ ਹੀ ਬਾਜ ਸਿੰਘ ਦੀ ਬਾਤ ਪੰਜਾਬ ਵਿੱਚ ਪੈਣ ਲੱਗੀ। ਗੁਰੂ ਕੇ ਬੰਦੇ ਦਾ ਅਨਹਦ ਅਨਦ ਗੂੰਜਣ ਲੱਗਾ, ਭਾਈ ਤਾਰੂ ਸਿੰਘ ਦੀ ਯਾਦ ਸਿੱਖ ਮਨ ਦਾ ਹਿੱਸਾ ਬਣਨ ਲੱਗੀ।
ਦੁਸ਼ਮਣ ਦੇ ਸਾਰੇ ਤਜਰਬੇ ਅਸਫਲ ਹੋਣ ਲੱਗੇ। ਉਸਨੇ ਆਪਣੀਆਂ ਗਿਣਤੀਆਂ ਵਿੱਚ ਇੱਕ ਵਾਰ ਫਿਰ ਮਾਰ ਖਾ ਲਈ। ਨਸ਼ਿਆਂ ਦਾ ਭੰਨਿਆ ਹੋਇਆ ਪੰਜਾਬ ਫਿਰ ਸਾਹਮਣੇ ਆ ਖੜ੍ਹਾ ਹੋਇਆ। ਆਪਣੇ ਵਿਰਸੇ ਨੂੰ ਯਾਦ ਕਰਕੇ ਮੁੜ ਅੰਗੜਾਈ ਲੈਣ ਲੱਗਾ।

ਉਹ ਅੰਗੜਾਈ ਅੱਜ ਪੰਜਾਬ ਦਾ ਹਰ ਪਿੰਡ ਲੈ ਰਿਹਾ ਹੈੈ। ਲਕੀਰਾਂ ਸਪਸ਼ਟ ਹੋ ਰਹੀਆਂ ਹਨ। ਭਾਰਤ ਅਤੇ ਪੰਜਾਬ ਦੀਆਂ ਲਕੀਰਾਂ। ਅਗਲਿਆਂ ਬਾਡਰ ਤੇ ਕੰਡਿਆਲੀ ਤਾਰ ਲਗਾਕੇ ਅਹਿਸਾਸ ਕਰਵਾ ਦਿੱਤਾ ਹੈ ਕਿ ਭਾਰਤ ਅਤੇ ਪੰਜਾਬ ਦਾ ਫਰਕ ਹਾਲੇ ਵੀ ਹੈੈੈ।

ਕਿਸੇ ਵੀ ਸੰਘਰਸ਼ ਵਿੱਚ ਇਹ ਲਕੀਰ ਖਿੱਚਣੀ ਬਹੁਤ ਜਰੂਰੀ ਹੁੰਦੀ ਹੈੈ। ਆਪਣੇ ਅਤੇ ਵਿਰੋਧੀ ਦਰਮਿਆਨ ਤੋੜ ਵਿਛੋੜੇ ਦੀ ਸ਼ਪਸ਼ਟ ਲਕੀਰ ਤੋਂ ਬਿਨਾ ਕੌਮੀਂ ਹੋਂਦ ਦੀ ਲੜਾਈ ਸ਼ੁਰੂ ਹੀ ਨਹੀ ਕੀਤੀ ਜਾ ਸਕਦੀ। ਲਕੀਰ ਦੁਸ਼ਮਣ ਨੇ ਹੀ ਸ਼ਪਸ਼ਟ ਕਰ ਦਿੱਤੀ ਹੈੈ। ਕੌਮ ਮੁੜ ਤੋਂ ਜਾਗਣ ਲੱਗ ਪਈ ਹੈੈੈ।

ਗੁਰੂ ਕਿਰਪਾ ਕਰੇ ਕਿ ਪੰਜਾਬ ਮੁੜ ਤੋਂ ਗੁਰੂ ਕੇ ਬੰਦੇ ਵਾਲਾ ਨਿਜ਼ਾਮ ਸਿਰਜ ਲਵੇ।