ਜੋ ਨੌਜਵਾਨ ਵੱਖ-ਵੱਖ ਸਰਗਰਮੀਆਂ ਵਿਚ ਆਪਣੇ ਆਪ ਨੂੰ ਲਗਾਉਂਦੇ ਹਨ, ਉਹ ਨਿੱਜੀ ਵਿਕਾਸ ਦਾ ਅਨੁਭਵ ਕਰਦੇ ਹਨ ਅਤੇ ਉਨ੍ਹਾਂ ਦਾ ਘੇਰਾ ਮੋਕਲਾ ਹੁੰਦਾ ਹੈ, ਉਨ੍ਹਾਂ ਨੂੰ ਦੂਜਿਆਂ ਤੋਂ ਸਿੱਖਣ ਨੂੰ ਮਿਲਦਾ ਹੈ ਅਤੇ ਵੱਡੀਆਂ ਰਾਜਨੀਤਿਕ ਅਤੇ ਭਾਈਚਾਰਕ ਗਤੀਵਿਧੀਆਂ ਵਿਚ ਭਾਗੀਦਾਰੀ ਕਰਕੇ ਉਨ੍ਹਾਂ ਕੋਲ ਆਪਣੇ ਪ੍ਰਭਾਵ ਨੂੰ ਵਿਸ਼ਾਲ ਕਰਨ ਦਾ ਮੌਕਾ ਹੁੰਦਾ ਹੈ।ਨੌਜਵਾਨਾਂ ਨੂੰ ਇਕ ਮਕਸਦ ਦੀ ਲੋੜ ਹੁੰਦੀ ਹੈ ਅਤੇ ਜਿਆਦਾਤਰ ਕੇਸਾਂ ਵਿਚ ਉਨ੍ਹਾਂ ਵਿਚ ਕਿਤੇ ਜੁੜਨ ਦੀ ਤਾਂਘ ਹੁੰਦੀ ਹੈ।ਇਸ ਕਰਕੇ ਵੱਖ-ਵੱਖ ਗਤੀਵਿਧੀਆਂ (ਐਕਟਿਵਿਜ਼ਮ) ਉਨ੍ਹਾਂ ਨੂੰ ਆਪਣੀ ਸੋਚ ਦੇ ਵਿਅਕਤੀਆਂ ਨਾਲ ਜੁੜਨ ਦਾ ਮੌਕਾ ਦਿੰਦਾ ਹੈ ਜੋ ਕਿ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਆਪਣੇ ਕੰਮ ਲਈ ਉਤਸ਼ਾਹ ਅਤੇ ਜ਼ਿੰਦਗੀ ਭਰ ਚੱਲਣ ਵਾਲੀਆਂ ਦੋਸਤੀਆਂ ਪ੍ਰਦਾਨ ਕਰਦਾ ਹੈ।

ਨੌਜਵਾਨਾਂ ਵਿਚ ਐਕਟਿਵਿਜ਼ਮ ਦਾ ਅਰਥ ਹੈ ਕਿ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਵਾਤਾਵਰਣ ਪੱਖੋਂ ਸੁਧਾਰ ਲਿਆਉਣ ਲਈ ਕੋਸ਼ਿਸ਼ਾਂ ਕਰਨੀਆਂ ਤਾਂ ਕਿ ਸਮਾਜ ਨੂੰ ਚੰਗੇ ਵੱਲ ਮੋੜਿਆ ਜਾ ਸਕੇ।ਅਮਰੀਕਨ ਨਾਗਰਿਕ ਅਤੇ ਮਨੁੱਖੀ ਅਜ਼ਾਦੀ ਸੰਸਥਾ ਦੁਆਰਾ ੬੪੬ ਨੌਜਵਾਨਾਂ ਦੇ ਕਰਵਾਏ ਗਏ ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਨੌਜਵਾਨਾਂ ਨੂੰ ਐਕਟਿਵਿਜ਼ਮ ਤੋਂ ਕੀਮਤ ਚੁਕਾਉਣ ਦੀ ਬਜਾਇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਕੀਮਤ ਚੁਕਾਉਣਾ ਮਾਨਸਿਕ ਅਤੇ ਸਰੀਰਕ ਸਿਹਤ ਨਾਲ ਸੰਬੰਧਿਤ ਹੈ ਜਦੋਂ ਕਿ ਇਸ ਦੇ ਫਾਇਦੇ ਸਾਕਾਰਤਮਕ ਰੂਪ ਵਿਚ ਵਿਕਾਸ ਕਰਨ ਦਾ ਜੁੜੇ ਹੋਏ ਹਨ।ਸਰਗਰਮ ਭਾਈਚਾਰੇ ਨਾਲ ਜੁੜਨਾ ਮਾਨਸਿਕ, ਸਰੀਰਕ ਅਤੇ ਹੋਰ ਵਿਕਾਸ ਨੂੰ ਪ੍ਰਫੁੱਲਿਤ ਕਰਦਾ ਹੈ।ਇਸ ਸਰਵੇਖਣ ਵਿਚ ਸ਼ਾਮਿਲ ਨੌਜਵਾਨਾਂ ਨੇ ਦੱਸਿਆ ਕਿ ਕਿਸ ਤਰਾਂ ਉਨ੍ਹਾਂ ਦੇ ਨਾਲ ਦੇ ਸਾਥੀ ਉਨ੍ਹਾਂ ਨੂੰ ਸਹਿਯੋਗ ਕਰਦੇ ਹਨ ਅਤੇ ਸਰੀਰਕ ਅਤੇ ਭਾਵਾਨਤਮਕ ਥਕਾਵਟ ਸਮੇਂ ਉਨ੍ਹਾਂ ਲਈ ਮਲ੍ਹਮ ਦਾ ਕੰਮ ਕਰਦੇ ਹਨ।ਇਸ ਵਿਚ ਇਸ ਥਕਾਵਟ ਦੇ ਤਿੰਨ ਮੁੱਖ ਸੋਮਿਆਂ ਬਾਰੇ ਗੱਲ ਕੀਤੀ ਗਈ: ਉਨ੍ਹਾਂ ਦੀਆਂ ਕੋਸ਼ਿਸ਼ਾਂ ਉੱਪਰ ਸਖਤ ਪ੍ਰਤੀਕਿਰਿਆ, ਬਚਾਉਣ ਵਾਲੀ ਪੀੜ੍ਹੀ ਹੋਣ ਦਾ ਦਬਾਅ, ਅਤੇ ਬਦਲਾਅ ਦੀ ਧੀਮੀ ਗਤੀ।ਇਸ ਅਧਿਐਨ ਵਿਚ ਨੌਜਵਾਨਾਂ ਦੀਆਂ ਸਰਗਰਮੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿਚ ਸੰਬੰਧ ਵੀ ਸਥਾਪਿਤ ਕੀਤਾ ਗਿਆ।ਹਾਲੀਆ ਵਰ੍ਹਿਆਂ ਵਿਚ ਸਿਹਤ ਸਮੀਖਿਅਕਾਂ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ।

ਜੀ ਪੀੜ੍ਹੀ ਔਖੇ ਸਮੇਂ ਵਿਚੋਂ ਲੰਘ ਰਹੀ ਹੈ।ਆਪਣੇ ਦੁੱਖ, ਗੁੱਸੇ, ਬੇਚੈਨੀ ਜਾਂ ਦਰਦ ਨੂੰ ਮਾਧਿਅਮ ਦੇਣਾ ਵੀ ਇਕ ਸੰਕਟ ਹੋ ਜਾਂਦਾ ਹੈ। ਬਹੁਤ ਸਾਰੇ ਨੌਜਵਾਨਾਂ ਨੇ ਇਸ ਵਿਚੋਂ ਐਕਟਿਵਿਜ਼ਮ ਨੂੰ ਅਪਣਾਇਆ ਹੈ।ਹਿੰਸਾ ਅਤੇ ਦਮਨ ਨਾਲ ਉਨ੍ਹਾਂ ਦਾ ਸਿੱਧਾ ਸੰਬੰਧ, ਵਾਤਾਵਰਨ ਤਬਦੀਲੀਆਂ ਕਰਕੇ ਹੌਂਦ ਨੂੰ ਖਤਰਾ, ਅਤੇ ਹੋਰ ਬਹੁਤ ਸਾਰੇ ਮਸਲਿਆਂ ਕਰਕੇ ਐਕਟਿਵਿਜ਼ਮ ਉਨ੍ਹਾਂ ਨੂੰ ਨਿਯੰਤ੍ਰਣ, ਭਾਗੀਦਾਰੀ ਅਤੇ ਸ਼ਕਤੀ, ਉਮੀਦ ਦੇ ਰਾਹ ਖੋਲਦਾ ਹੈ ਤਾਂ ਕਿ ਉਹ ਅਨਿਆਂ ਦਾ ਸਾਹਮਣਾ ਕਰ ਸਕਣ।ਖੋਜੀਆਂ ਨੇ ਐਕਟਿਵਿਜ਼ਮ ਸਪੇਸ ਨੂੰ ਆਪਣੇ ਆਪ ਨੂੰ ਨਿਖਾਰਨ ਦਾ ਵਧੀਆ ਥਾਂ ਮੰਨਿਆ ਹੈ।ਇਹ ਨੌਜਵਾਨਾਂ ਲਈ ਮਾਨਸਿਕ ਅਤੇ ਸਰੀਰਕ ਜੋਖਿਮ ਵੀ ਪੈਦਾ ਕਰਦਾ ਹੈ।ਕਈ ਨੌਜਵਾਨਾਂ ਵਿਚ ਬਲ਼ੀਦਾਨ ਦੀ ਭਾਵਨਾ ਦੀ ਕਮੀ ਜਾਂ ਅਪਰਾਧ ਬੋਧ ਦੀ ਭਾਵਨਾ ਪੈਦਾ ਹੋ ਸਕਦੀ ਹੈ।ਐਕਟਿਵਿਜ਼ਮ ਵਿਚ ਜਿਆਦਾ ਸਮਾਂ ਲਗਾਉਣ ਕਰਕੇ ਉਨ੍ਹਾਂ ਨੂੰ ਨੀਂਦ ਦੀ ਕਮੀ, ਸਕੂਲ ਵਿਚ ਧਿਆਨ ਨਾ ਦੇਣਾ, ਸਰੀਰਕ ਸਿਹਤ ਦਾ ਧਿਆਨ ਨਾ ਰੱਖਣਾ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਨੌਜਵਾਨ ਐਕਟਿਵਿਜ਼ਮ ਅਤੇ ਉਨ੍ਹਾਂ ਦੀ ਸਲਾਮਤੀ ਵਿਚ ਸੰਬੰਧ ਸਥਾਪਿਤ ਕਰਨ ਵਾਲੇ ਅਧਿਐਨ ਵਿਚ ਐਕਟਿਵਿਜ਼ਮ ਦੇ ਸੰਕਲਪ ਨੂੰ ਦਰਸਾਇਆ ਗਿਆ ਹੈ।ਐਕਟਿਵਿਜ਼ਮ ਦਾ ਸੰਬੰਧ ਮਹਿਜ਼ ਤਬਦੀਲੀ ਲਿਆਉਣ ਨਾਲ ਨਹੀਂ, ਬਲਕਿ ਨਾਬਰਾਬਰੀ ਅਤੇ ਅਨਿਆਂ ਨੂੰ ਚੁਣੌਤੀ ਦੇਣ ਲਈ ਕਦਮ ਚੁੱਕਣਾ ਵੀ ਹੈ।ਅਮਰੀਕਨ ਨਾਗਰਿਕ ਅਤੇ ਮਨੁੱਖੀ ਅਜ਼ਾਦੀ ਸੰਸਥਾ ਨੇ ਆਪਣੇ ਵਿਵਸਥਿਤ ੨੯ ਅਧਿਐਨਾਂ ਵਿਚ ਕਾਸਟਰੋ ਅਤੇ ਉਸ ਦੇ ਸਹਿਯੋਗੀਆਂ ਨੇ ਇਹ ਪਾਇਆ ਕਿ ਨੌਜਵਾਨ ਐਕਟਿਵਿਜ਼ਮ ਅਤੇ ਉਨ੍ਹਾਂ ਦੀ ਸਲਾਮਤੀ ਵਿਚ ਸੰਬੰਧ ਬਹੁਤ ਮਹੱਤਵ ਰੱਖਦਾ ਹੈ।ਖੋਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੌਜਵਾਨਾਂ ਦੁਆਰਾ ਨਾਬਰਾਬਰੀ ਵਿਰੱੁਧ ਇਕੱਠੇ ਹੋਣਾ ਉਨ੍ਹਾਂ ਨੂੰ ਆਪਣੇ ਸਿੱਖਿਆ ਪ੍ਰਤੀ ਜਿਆਦਾ ਪ੍ਰਤੀਬੱਧਤ ਬਣਾ ਸਕਦਾ ਹੈ ਅਤੇ ਉਹ ਆਪਣੇ ਸਕੂਲ ਦੀਆਂ ਕਮੀਆਂ ਪ੍ਰਤੀ ਵੀ ਜਾਗਰੂਕ ਹੋ ਸਕਦੇ ਹਨ।ਇਕ ਅਧਿਐਨ ਵਿਚ ੫੭% ਕਾਲਜ ਵਿਦਿਆਰਥੀ ਕਾਰਕੁੰਨਾਂ ਨੇ ਕਿਹਾ ਕਿ ਇਨ੍ਹਾਂ ਸਰਗਰਮੀਆਂ ਨੇ ਉਨ੍ਹਾਂ ਦੀ ਅਕਾਦਮਿਕ ਕਾਰਗੁਜ਼ਾਰੀ ਨੂੰ ਵੀ ਸੁਧਾਰਿਆ ਹੈ।ਇਸ ਵਿਚ ਨਾਗਰਿਕ ਗਿਆਨ, ਤਬਦੀਲੀ ਬਾਰੇ ਮੋਕਲੀ ਸਮਝ ਅਤੇ ਸਰਕਾਰੀ ਏਜੰਸੀਆਂ ਦੇ ਕੰਮ ਕਰਨ ਦਾ ਤਰੀਕਾ ਪਤਾ ਚੱਲਦਾ ਹੈ। ਇਸ ਤੋਂ ਇਲਾਵਾ, ਰਾਜਨੀਤਿਕ ਸਿੱਖਿਆ ਰਾਹੀ ਆਪਣੇ ਹੁਨਰ ਨੂੰ ਹੋਰ ਨਿਖਾਰ ਸਕਦੇ ਹਨ।ਨੌਜਵਾਨ ਐਕਟਿਵਿਜ਼ਮ ਜੋ ਕਿ ਸਮਾਜਿਕ ਅਨਿਆਂ ਨੂੰ ਚੁਣੌਤੀ ਦਿੰਦਾ ਹੈ, ਉਸ ਨੂੰ ਸ਼ਕਤੀਕਰਨ ਅਤੇ ਨਾਗਰਕਿ ਸਿੱਖਿਆ, ਆਲੋਚਨਾਤਮਕ ਸੋਚ ਵਿਚਾਰ ਨਾਲ ਵੀ ਜੋੜਿਆ ਜਾਂਦਾ ਹੈ