ਪੱਛਮੀ ਮੁਲਕਾਂ ਨੂੰ ਅਸੀਂ ਆਮ ਤੌਰ ਤੇ ਜਿਆਦਾ ਪੜ੍ਹੇ ਲਿਖੇ ਅਤੇ ਅਗਾਂਹਵਧੂ ਸਮਝਦੇ ਹਾਂ। ਸਾਡੇ ਮਨਾ ਵਿੱਚ ਪੱਛਮੀ ਮੁਲਕਾਂ ਬਾਰੇ ਇਹ ਵਿਚਾਰ ਬਣਿਆ ਹੋਇਆ ਹੈ ਕਿ ਉਹ ਮੁਲਕ ਜਿੱਥੇ ਤਕਨੀਕੀ ਤਰੱਕੀ ਦੇ ਖੇਤਰ ਵਿੱਚ ਅਤੇ ਚੰਗੇ ਪਰਸ਼ਾਸ਼ਨ ਦੇ ਖੇਤਰ ਵਿੱਚ ਅਗਾਂਹ ਲੰਘ ਗਏ ਹਨ ਉੱਥੇ ਹੀ ਇਨ੍ਹਾਂ ਮੁਲਕਾਂ ਵਿੱਚ ਮਨੁੱਖ ਨਾਲ ਉਸ ਕਿਸਮ ਦਾ ਭੇਦ ਭਾਵ ਨਹੀ ਹੁੰਦਾ ਜਿਵੇਂ ਭਾਰਤ ਵਿੱਚ ਜਾਤਪਾਤੀ ਭੇਦਭਾਵ ਹੁੰਦਾ ਹੈ।
ਪਰ ਪੱਛਮੀ ਮੁਲਕਾਂ ਦੇ ਤਜ਼ਰਬੇ ਤੋਂ ਇਹ ਸਿੱਧ ਹੁੰਦਾ ਹੈ ਵਿ ਗਿਆਨ ਵਿਗਿਆਨ ਦੇ ਖੇਤਰ ਵਿੱਚ, ਪਰਸ਼ਾਸ਼ਨ ਦੇ ਖੇਤਰ ਵਿੱਚ ਅਤੇ ਵਿਦਿਆ ਦੇ ਖੇਤਰ ਵਿੱਚ ਮਣਾਂਮੂੰਹੀ ਤਰੱਕੀ ਕਰਨ ਦੇ ਬਾਵਜੂਦ ਵੀ ਇਨ੍ਹਾਂ ਮੁਲਕਾਂ ਵਿੱਚੋਂ ਨਸਲਵਾਦ ਦੀ ਬਿਮਾਰੀ ਖਤਮ ਹੋਣ ਦਾ ਨਾਅ ਨਹੀ ਲੈ ਰਹੀ ਬਲਕਿ ਦਿਨ ਪ੍ਰਤੀ ਦਿਨ ਇਸ ਵਿੱਚ ਵਾਧਾ ਹੁੰਦਾ ਜਾ ਰਿਹਾ ਹੈੈ। ਜਿਵੇਂ ਭਾਰਤ ਦਾ ਸਵਰਨ ਹਿੰਦੂ ਬਰਾਹਮਣ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਸਮਝਦਾ ਹੈ ਇਸੇ ਤਰ੍ਹਾਂ ਪੱਛਮ ਦੇ ਸਵਰਨ ਗੋਰੇ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਸਮਝਦੇ ਹਨ। ਇਸੇ ਲਈ ਉਨ੍ਹਾਂ ਉੱਚੇ ਸਮਝੇ ਜਾਂਦੇ ਗੋਰਿਆਂ ਦੇ ਸੰਸਾਰ ਵਿੱਚ ਕੋਈ ਹੋਰ ਰੰਗ ਨਸਲ ਦਾ ਵਿਅਕਤੀ ਦਾਖਲ ਨਹੀ ਹੋ ਸਕਦਾ।
ਫੁੱਟਬਾਲ ਦੇ ਖੇਤਰ ਵਿੱਚ, ਫਿਲਮਾਂ ਦੇ ਖੇਤਰ ਵਿੱਚ, ਮੀਡੀਆ ਦੇ ਖੇਤਰ ਵਿੱਚ ਅਤੇ ਸ਼ਾਹੀ ਪਰਿਵਾਰ ਦੇ ਜੀਆਂ ਦੇ ਖੇਤਰ ਵਿੱਚ ਨਸਲਵਾਦ ਬਹੁਤ ਖੁੰਖਾਰੂ ਰੂਪ ਵਿੱਚ ਸਾਹਮਣੇ ਆਉਂਦਾ ਹੈੈੈ। ਫੁੱਟਬਾਲ ਦੇ ਖੇਤਰ ਵਿੱਚ ਭਾਵੇਂ ਇੰਗਲੈਂਡ ਦੇ ਕਲੱਬਾਂ ਵਿੱਚ ਬਹੁਤ ਹੀ ਹੋਣਹਾਰ ਕਾਲੀ ਨਸਲ ਦੇ ਖਿਡਾਰੀ ਖੇਡਦੇ ਹਨ। ਬਹੁਤ ਮਿਹਨਤ ਕਰਦੇ ਹਨ। ਉਨ੍ਹਾਂ ਦਾ ਖੇਡ ਜੀਵਨ ਬਹੁਤ ਉੱਚ ਪਾਏ ਦਾ ਹੈੈ। ਪਰ ਹਰ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ, ਕਾਲੀ ਨਸਲ ਦੇ ਖਿਡਾਰੀ ਖਿਲਾਫ ਕੋਈ ਨਾ ਕੋਈ ਨਸਲੀ ਹਮਲਾ ਹੋਇਆ ਹੀ ਰਹਿੰਦਾ ਹੈੈ। ਮਾਨਚੈਸਟਰ ਯੂਨਾਇਟਿਡ ਦੇ ਮਸ਼ਹੂਰ ਸਾਬਕਾ ਖਿਡਾਰੀ, ਫਰਡੀਨੈਂਡ ਦੇ ਕਈ ਵਾਰ ਬੋਤਲਾਂ ਮਾਰੀਆਂ ਗਈਆਂ। ਇੱਕ ਵਾਰ ਕਿਸੇ ਨੇ ਗੁੱਸੇ ਵਿੱਚ ਆਕੇ ਦੋ ਪੌਂਡ ਦਾ ਸਿੱਕਾ ਅਜਿਹਾ ਉਸਦੇ ਮਾਰਿਆ ਕਿ ਉਸ ਦੇ ਕੰਨ ਵਿੱਚੋਂ ਲਹੂ ਦੀਆਂ ਤਤੀਰੀਆਂ ਵਗਣ ਲੱਗੀਆਂ।
ਮਾਨਚੈਸਟਰ ਸਿਟੀ ਵੱਲੋਂ ਖੇਡਦੇ ਮਸ਼ਹੂਰ ਖਿਡਾਰੀ, ਸਟਰਲੰਿਗ ਨਾਲ ਨਸਲੀ ਭੇਦਭਾਵ ਇਸ ਵੇਲੇ ਸਭ ਤੋਂ ਜਿਆਦਾ ਹੋ ਰਿਹਾ ਹੈੈ। ਹਰ ਦੂਜੇ ਚੌਥੇ ਦਿਨ ਉਸਨੂੰ ਜੁਬਾਨੀ ਜਾਂ ਸਰੀਰਕ ਨਸਲੀ ਹਮਲੇ ਦਾ ਸ਼ਿਕਾਰ ਹੋਣਾਂ ਪੈਂਦਾ ਹੈੈ। ਪਿਛਲੇ ਦਿਨੀ ਟੌਟਨਹੈਮ ਅਤੇ ਚੈਲਸੀਆ ਦੇ ਮੁਕਾਬਲੇ ਦੌਰਾਨ ਵੀ ਚੈਲਸੀਆ ਦੇ ਕਾਲੇ ਖਿਡਾਰੀਆਂ ਖਿਲਾਫ ਗੰਭਰਿ ਨਸਲੀ ਹਮਲੇ ਹੋਏ ਅਤੇ ਮੈਚ ਵਿੱਚ ਵਿਘਨ ਪਿਆ।
ਉੱਚ ਵਰਗ ਦੇ ਗੋਰਿਆਂ ਵਿੱਚ ਨਸਲੀ ਨਫਰਤ ਏਨੀ ਜਿਆਦਾ ਵਧ ਰਹੀ ਹੈ ਕਿਹ ਹੁਣ ਤਾਂ ਇਸਦਾ ਸੇਕ ਸ਼ਾਹੀ ਪਰਿਵਾਰ ਨੂੰ ਵੀ ਲੱਗ ਗਿਆ ਹੈੈ। ਇੰਗਲੈਂਡ ਦੀ ਮਹਾਰਾਣੀ ਦੇ ਛੋਟੇ ਪੋਤੇ ਅਤੇ ਰਾਜਕੁਮਾਰੀ ਡਿਆਨਾ ਦੇ ਛੋਟੇ ਸਪੁੱਤਰ, ਸ਼ਹਿਜਾਦਾ ਹੈਰੀ ਨੇ ਜਿਸ ਦਿਨ ਦਾ ਕਾਲੀ ਨਸਲ ਦੀ ਕੁੜੀ ਨਾਲ ਵਿਆਹ ਕਰਵਾਇਆ ਹੈੈ ਉਸੇ ਦਿਨ ਤੋਂ, ਸ਼ਵਰਨ ਜਾਤੀ ਗੋਰਿਆਂ ਨੇ ਉਸਦੇ ਖਿਲਾਫ ਜਹਾਦ ਛੇੜਿਆ ਹੋਇਆ ਹੈੈ।
ਪ੍ਰਿੰਟ ਮੀਡੀਆ ਦਾ ਵੱਡਾ ਹਿੱਸਾ ਜੋ, ਸਵਰਨ ਜਾਤੀ ਗੋਰਿਆਂ ਦੀ ਵਿਚਾਰਧਾਰਕ ਪੁਸ਼ਤਪਨਾਹੀ ਕਰਦਾ ਹੈ ਅਤੇ ਜੋ ਸਵਰਨ ਜਾਤੀ ਹੈਂਕੜ ਦਾ ਵਾਹਕ ਬਣਿਆ ਹੋਇਆ ਹੈੈ, ਪਹਿਲੇ ਦਿਨ ਤੋਂ ਹੀ ਹੈਰੀ ਦੀ ਪਤਨੀ ਦੇ ਖਿਲਾਫ ਬੇਤੁਕੀਆਂ ਕਹਾਣੀਆਂ ਛਾਪ ਰਿਹਾ ਹੈੈ। ਉਸ ਬੱਚੀ ਦੇ ਪਿਛੋਕੜ ਬਾਰੇ, ਉਸਦੇ ਪਰਿਵਾਰ ਬਾਰ ਤੇ ਉਸਦੇ ਨਸਲੀ ਪਿਛੋਕੜ ਬਾਰੇ ਹਰ ਨਵੇਂ ਦਿਨ ਬੇਹੂਦਾ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ।
ਮੇਘਨ ਮਰਕਲ ਦੀ ਜਠਾਣੀ ਨੂੰ ਸ਼੍ਰੇਸ਼ਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਗੋਰੀ ਨਸਲ ਦੀ ਹੈ ਪਰ ਮੇਘਨ ਨੂੰ ਘਟੀਆ ਅਤੇ ਦੋਮ ਦਰਜੇ ਦੀ ਔਰਤ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈੈ। ਮੀਡੀਆ ਵੱਲੋਂ ਖੇਡੀ ਗਈ ਇਸ ਗੰਦੀ ਖੇਡ ਤੋਂ ਅੱਕ ਕੇ ਦੋਵਾਂ ਪਤੀ-ਪਤਨੀ ਨੇ ਆਖਰ ਫੈਸਲਾ ਕਰ ਲਿਆ ਕਿ ਉਹ ਇੰਗਲੈਂਡ ਨੂੰ ਛੱਡ ਕੇ ਕਿਸੇ ਹੋਰ ਮੁਲਕ ਵਿੱਚ ਵਸਣ ਜਾ ਰਹੇ ਹਨ।
ਸਵਰਨ ਜਾਤੀ ਗੋਰਿਆਂ ਦੇ ਇਸ ਵਿਤਕਰੇ ਕਾਰਨ ਇੰਗਲੈਂਡ ਦੀ ਮਹਾਰਾਣੀ ਦੇ ਪੋਤੇ ਨੂੰ ਆਪਣਾਂ ਮੁਲਕ ਛੱਡਣਾਂ ਪੈ ਰਿਹਾ ਹੈੈ।
ਸ਼ਵਰਨ ਜਾਤੀ ਗੋਰਿਆਂ ਦੀ ਨਸਲੀ ਨਫਰਤ ਦਾ ਸ਼ਿਕਾਰ ਕੇਵਲ ਕਾਲੀ ਅਤੇ ਭੂਰੀ ਚਮੜੀ ਹੀ ਨਹੀ ਹੈ ਬਲਕਿ ਯੂਰਪ ਤੋਂ ਆਏ ਹੋਏ, ਗੋਰੇ ਇਸਾਈ ਵੀ ਉਨ੍ਹਾਂ ਦੀ ਨਫਰਤ ਦਾ ਓਨਾ ਹੀ ਸ਼ਿਕਾਰ ਹਨ ਜਿੰਨੇ ਕਾਲੇ ਅਤੇ ਭੂਰੇ। ਇੰਗਲੈਂਡ ਦੇ ਸਵਰਨ ਜਾਤੀਆਂ ਨੇ ਉਨ੍ਹਾਂ ਗੋਰੀ ਚਮੜੀ ਵਾਲੇ ਇਸਾਈਆਂ ਨੂੰ ਵੀ ਪਰਵਾਨ ਨਹੀ ਕੀਤਾ ਬਲਕਿ ਉਨ੍ਹਾਂ ਨੂੰ ਵੀ ਅਛੂਤ ਹੀ ਸਮਝਿਆ ਜਾਂਦਾ ਹੈੈ। ਯੂਰਪ ਤੋਂ ਆਏ ਉਹ ਗਰੀਬ ਗੋਰੇ ਆਪਣੇ ਆਪ ਨੂੰ ਏਸ਼ੀਅਨ ਇਲਾਕਿਆਂ ਵਿੱਚ ਰਹਿਣਾਂ ਵੱਧ ਸੁਰੱਖਿਅਤ ਸਮਝਦੇ ਹਨ। ਉਨ੍ਹਾਂ ਨੂੰ ਕਿਸੇ ਨੂੰ ਵੀ ਗੋਰੀ ਵਸੋਂ ਵਾਲੇ ਇਲਾਕਿਆਂ ਵਿੱਚ ਰਹਿਣ ਦੀ ਇਜਾਜਤ ਨਹੀ ਹੈ ਸਮਾਜਕ ਤੌਰ ਤੇ।
ਸਾਰੇ ਯੂਰਪੀਅਨ ਗੋਰੇ, ਏਸ਼ੀਅਨ ਵਸੋਂ ਵਾਲੇ ਇਲਾਕਿਆਂ ਵਿੱਚ ਰਹਿ ਰਹੇ ਹਨ।
ਵਿਦਿਆ,ਤਕਨੀਕੀ ਵਿਕਾਸ,ਅਗਾਂਹਵਧੂ ਵਿਚਾਰ ਅਤੇ ਚੰਨ ਤੇ ਪੈਰ ਪਾਉਣ ਦੀਆਂ ਕਹਾਣੀਆਂ ਸਭ ਅਧੂਰੀਆਂ ਹਨ ਜਦੋਂ ਇਨਸਾਨਾਂ ਨੂੰ ਹਾਲੇ ਵੀ ਇਨਸਾਨ ਦੇ ਤੌਰ ਤੇ ਨਹੀ ਦੇਖਿਆ ਜਾਂਦਾ।