੧੫ ਮਈ ੨੦੧੮ ਨੂੰ ਇਜ਼ਰਾਈਲ ਦੀ ਸਰਹੱਦ ਤੇ ਰੋਸ ਪਰਦਰਸ਼ਨ ਕਰਦੇ ਹੋਏ ਫਲਸਤੀਨੀਆਂ ਉ%ਤੇ ਇਜ਼ਰਾਈਲੀ ਫੌਜ ਨੇ ਅੰਧਾਧੁੰਦ ਗੋਲੀਆਂ ਚਲਾਈਆਂ ਜਿਸ ਨਾਲ ੫੮ ਫਲਸਤੀਨੀ ਮੌਤ ਦੇ ਮੂੰਹ ਜਾ ਪਏ ਅਤੇ ਇੱਕ ਹਜ਼ਾਰ ਤੋਂ ਜਿਆਦਾ ਜ਼ਖਮੀ ਹੋ ਗਏ। ਫਲਸਤੀਨੀ ਬਸ਼ਿੰਦੇ ਆਪਣੇ ਉਜਾੜੇ ਦੇ ੭੦ ਸਾਲਾਂ ਦਾ ਦਰਦ ਮਨਾਉਣ ਆਏ ਸਨ। ੧੫ ਮਈ ੧੯੪੮ ਨੂੰ ਇਜ਼ਰਾਈਲ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿੱਚ ਆਇਆ ਸੀ ਅਤੇ ਉ%ਥੇ ਵਸ ਰਹੇ ਲੱਖਾਂ ਫਲਸਤੀਨੀਆਂ ਨੂੰ ਬੰਦੂਕਾਂ ਅਤੇ ਬੰਬਾਂ ਦੇ ਜੋਰ ਨਾਲ ਆਪਣੀ ਜੱਦੀ ਧਰਤੀ ਤੋਂ ਖਦੇੜ ਦਿੱਤਾ ਗਿਆ ਸੀ।

੧੫ ਮਈ ਦੇ ਦਿਨ ਨੂੰ ਫਲਸਤੀਨੀ ਆਪਣੇ ਇਤਿਹਾਸ ਦੇ ਕਾਲੇ ਦਿਨ ਵੱਜੋਂ ਮਨਾਉਂਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਨੂੰ ਆਪਣੀ ਧਰਤੀ ਤੋਂ ਵਿਰਵਾ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਉਸੇ ਦਿਨ, ਅਮਰੀਕਾ ਨੇ ਜੇਰੂਸ਼ਲਮ ਵਿੱਚ ਆਪਣੇ ਸਫਾਰਤਖਾਨੇ ਦਾ ਉਦਘਾਟਨ ਕੀਤਾ ਅਤੇ ਇਜ਼ਰਾਈਲ ਨਾਲ ਮਿਲਕੇ ਖੂਬ ਜਸ਼ਨ ਮਨਾਏ।

ਕੁਝ ਕੁ ਮੀਲਾਂ ਦੀ ਵਿੱਥ ਤੇ ਜਸ਼ਨ ਮਨਾਏ ਜਾ ਰਹੇ ਸਨ ਅਤੁ ਉੁਸਤੋਂ ਥੋੜੀ ਦੂਰ ਮਨੁੱਖਤਾ ਦੇ ਲਹੂ ਦੀ ਹੋਲੀ ਖੇਡੀ ਜਾ ਰਹੀ ਸੀ। ਇੱਕ ਮਨੁੱਖ ਵੱਜੋਂ ਅਤੇ ਸੱਭਿਅਤਾ ਵੱਜੋਂ ਅਸੀਂ ਕਿਸ ਥਾਂ ਤੇ ਪਹੁੰਚ ਗਏ ਹਾਂ ਕਿ ਅਣਗਿਣਤ ਲੋਕਾਂ ਦੀ ਬੇਕਿਰਕ ਮੌਤ ਵੀ ਸਾਡੇ ਜਸ਼ਨਾਂ ਵਿੱਚ ਕੋਈ ਵਿਘਨ ਨਹੀ ਪਾਉਂਦੀ। ਛੋਟੇ ਛੋਟੇ ਬੱਚੇ, ਅੰਗਹੀਣ ਲੋਕ ਅਤੇ ਬਜ਼ੁਰਗ ਔਰਤਾਂ ਤੇ ਗੋਲੀਆਂ ਚਲਾਉਣੀਆਂ ਅਸੀਂ ਆਪਣਾਂ ਧਰਮ ਸਮਝੀ ਬੈਠੇ ਹਾਂ। ਸੰਸਾਰ ਰਾਜਨੀਤੀ ਦੇ ਇਹ ਕਿਹੋ ਜਿਹੇ ਖੁੰਖਾਰੂ ਨਹੁੰ ਨਿਕਲ ਆਏ ਹਨ ਕਿ ਉਹ ਮਨੁੱਖਤਾ ਦੇ ਘਾਣ ਤੇ ਵੀ ਵੀ ਜਸ਼ਨ ਮਨਾਉਣ ਲੱਗ ਪਈ ਹੈ।

ਇਜ਼ਰਾਈਲ ਅਤੇ ਫਲਸਤੀਨ ਦਾ ਝਗੜਾ ਸੰਸਾਰ ਰਾਜਨੀਤੀ ਦਾ ਇੱਕ ਅਜਿਹਾ ਸੰਕਟ ਬਣ ਗਿਆ ਹੈ ਜਿਸਨੂੰ ਹੁਣ ਤੱਕ ਕਿਸੇ ਵੀ ਤਰ੍ਹਾਂ ਹੱਲ ਨਹੀ ਕੀਤਾ ਜਾ ਸਕਿਆ। ਸਾਰੀਆਂ ਸੰਸਾਰ ਤਾਕਤਾਂ ਅਤੇ ਸੁਹਿਰਦ ਬੁਧੀਜੀਵੀਆਂ ਦੇ ਹਜਾਰਾਂ ਯਤਨਾਂ ਦੇ ਬਾਵਜੂਦ ਵੀ ਇਸ ਸੰਕਟ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀ ਆ ਰਿਹਾ। ਇਹ ਸੰਕਟ ਆਪਣੇ ਆਪ ਵਿੱਚ ਹੀ ਕੋਈ ਸੰਕਟ ਨਹੀ ਹੈ ਬਲਕਿ ਸੰਸਾਰ ਭਰ ਵਿੱਚ ਜੋ ਝਗੜੇ ਚੱਲ ਰਹੇ ਹਨ ਉਨ੍ਹਾਂ ਦੀ ਜੜ੍ਹ ਵਿੱਚ ਫਲਸਤੀਨ ਅਤੇ ਇਜ਼ਰਾਈਲ ਦੇ ਮਸਲੇ ਦਾ ਕੋਈ ਹੱਲ ਨਾ ਨਿਕਲਣਾਂ ਪਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਯਹੂਦੀਆਂ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਕਸ਼ਟ ਝੱਲੇ ਹਨ। ਇੱਕ ਕੌਮ ਦੇ ਵੱਜੋਂ ਉਨ੍ਹਾਂ ਨੂੰ ਜਿਸ ਕਿਸਮ ਦੀ ਨਸਲਕੁਸ਼ੀ ਦਾ ਸਾਹਮਣਾਂ ਕਰਨਾ ਪਿਆ, ਉਸਦਾ ਸੰਸਾਰ ਦੇ ਇਤਿਹਾਸ ਵਿੱਚ ਵੱਡਾ ਜਿਕਰ ਆਉਂਦਾ ਹੈ। ਨਿਰਸੰਦੇਹ ਯਹੂਦੀਆਂ ਨੇ ਆਪਣੀ ਮਾਂ ਧਰਤੀ ਤੋਂ ਵਿਛੜ ਕੇ ਬਹੁਤ ਦੁੱਖ ਸਹੇ ਹਨ, ਪਰ ਹੁਣ ਜਦੋਂ ਉਨ੍ਹਾਂ ਦਾ ਆਪਣਾਂ ਦੇਸ਼ ਹੋਂਦ ਵਿੱਚ ਆ ਗਿਆ ਹੈ ਤਾਂ ਯਹੂਦੀ ਉਹੋ ਜਿਹੇ ਹੀ ਦੁਖ ਹੋਰਨਾ ਕੌਮਾਂ ਨੂੰ ਦੇ ਰਹੇ ਹਨ। ਜਿਵੇਂ ਯਹੂਦੀਆਂ ਨੂੰ ਇਸ ਦੁਨੀਆਂ ਵਿੱਚ ਮਾਣ-ਸਤਿਕਾਰ ਨਾਲ ਰਹਿਣ ਦਾ ਹੱਕ ਹੈ ਉਸੇ ਤਰ੍ਹਾਂ ਹੀ ਫਲਸਤੀਨੀਆਂ ਨੂੰ ਵੀ ਆਪਣੀ ਧਰਤੀ ਤੇ ਮਾਣ-ਸਤਿਕਾਰ ਨਾਲ ਰਹਿਣ ਦਾ ਪੂਰਾ ਹੱਕ ਹੈ।

ਯਹੂਦੀ ਆਪਣੀ ਫੌਜੀ ਸ਼ਕਤੀ ਦੇ ਬਲਬੂਤੇ ਉ%ਤੇ ਹੁਣ ਫਲਸਤੀਨੀਆਂ ਦੇ ਜੀਵਨ ਜਿਉਣ ਦੇ ਹੱਕ ਨੂੰ ਖਤਮ ਕਰ ਰਹੇ ਹਨ। ਹਰ ਸਾਲ ਇਜ਼ਰਾਈਲੀ ਫੌਜ ਦੇ ਹੱਥੋਂ ਹਜਾਰਾਂ ਫਲਸਤੀਨੀ ਨਾਗਰਿਕ ਕਤਲ ਹੁੰਦੇ ਹਨ। ਵੱਡੀ ਗੱਲ ਇਹ ਹੈ ਕਿ ਆਪਣੀ ਹੈਂਕੜੀ ਬਿਰਤੀ ਅਧੀਨ ਇਜ਼ਰਾਈਲ ਕਿਸੇ ਵੀ ਕੌਮਾਂਤਰੀ ਕਨੂੰਨ ਜਾਂ ਕੌਮਾਂਤਰੀ ਸੰਸਥਾ ਅੱਗੇ ਆਪਣੇ ਆਪ ਨੂੰ ਜੁਆਬਦੇਹ ਨਹੀ ਸਮਝਦਾ। ਸੰਯੁਕਤ ਰਾਸ਼ਟਰ ਦੀ ਸੰਸਥਾ ਦਾ ਉਹ ਹਰ ਸਮੇਂ ਮਜ਼ਾਕ ਉਡਾਉਂਦਾ ਹੈ।

ਅਸੀਂ ਸਮਝਦੇ ਹਾਂ ਕਿ ਕਿਸੇ ਵੀ ਮੁਲਕ ਜਾਂ ਭਾਈਚਾਰੇ ਨੂੰ ਆਪਣੇ ਲੋਕਾਂ ਦੀ ਖੁਸ਼ਹਾਲੀ ਲਈ ਕਿਸੇ ਹੋਰ ਕੌਮ ਦਾ ਕਤਲੇਆਮ ਨਹੀ ਕਰਨਾ ਚਾਹੀਦਾ। ਯਹੂਦੀਆਂ ਤੇ ਹੋਏ ਜੁਲਮਾਂ ਲਈ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਅਤੇ ਸੱਭਿਅਕ ਮਨੁੱਖ ਹੋਣ ਦੇ ਨਾਤੇ ਉਨ੍ਹਾਂ ਦੇ ਇਤਿਹਾਸਕ ਦੁੱਖ ਵਿੱਚ ਸ਼ਾਮਲ ਹਾਂ ਪਰ ਹੁਣੁ ਉੁਸ ਨੂੰ ਵੀ ਅਜਿਹੇ ਰਾਹ ਤੇ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸੰਸਾਰ ਰਾਜਨੀਤੀ ਅਤੇ ਸੰਸਾਰ ਦੇ ਬਹੁਮੁੱਲੇ ਇਤਿਹਾਸ ਤੇ ਧੱਬੇ ਲੱਗਣ। ਸੰਸਾਰ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਹਰ ਕੌਮ ਅਤੇ ਭਾਈਚਾਰੇ ਦੀ ਹੋਂਦ ਨੂੰ ਸਵੀਕਾਰ ਕਰਕੇ ਉਸਦਾ ਸਤਿਕਾਰ ਕਰਾਂਗੇ।