ਮਾਨਵਤਾਵਾਦੀ ਇੱਕ ਅਜਿਹਾ ਨੈਤਿਕ ਸੱਭਿਆਚਾਰਕ, ਜਾਗਰਿਤ, ਗੈਰ-ਵਹਿਮੀ ਮਾਨਵਤਾ ਹੈ ਜੋ ਸੈਂਕੜੇ ਸਾਲਾਂ ਤੋਂ ਇੱਕ ਸੋਚ ਦੇ ਰੂਪ ਉਜਾਗਰ ਤੇ ਪੁਨਰ ਜਾਗ੍ਰਿਤ ਹੁੰਦੀ ਰਹੀ ਹੈ। ਇਹ ਇੱਕ ਅਜਿਹਾ ਫਲਸਫਾ ਹੈ ਜੋ ਦਾਰਸ਼ਨਿਕ ਰੂਪ ਵਿੱਚ ਮਨੁੱਖ ਨੂੰ ਉਸਦੀ ਅੰਦਰੂਨੀ ਅਤੇ ਬਾਹਰਲੀ ਪਛਾਨ ਤੋਂ ਜਾਗ੍ਰਿਤ ਤੇ ਜਾਣੂੰ ਕਰਵਾਉਂਦਾ ਹੈ। ਮਾਨਵਤਾਵਾਦ ਇੱਕ ਗੈਰ-ਧਾਰਮਿਕ ਸੋਚ ਨਹੀਂ ਹੈ ਸਗੋਂ ਧਾਰਮਿਕਤਾ ਤੋਂ ਪਿਛਾਂਹ ਹਟ ਕੇ ਧਰਮ ਨਿਰਪੱਖਤਾ ਅਤੇ ਮਨੁੱਖੀ ਅਜਾਦੀ ਦੀ ਇੱਕ ਮਾਨਵਤਾ ਭਰੀ ਸੋਚ ਹੈ। ਇਹ ਸੋਚ ਤਰਕ ਦੇ ਮੱਤ ਤੇ ਅਧਾਰਿਤ ਹੈ ਅਤੇ ਵਹਿਮਾਂ ਤੇ ਅਲੌਕਿਕ ਦਾਅਵਿਆਂ ਤੋਂ ਕੋਹਾ ਕਦਮ ਪਰੇ ਹੈ। ਇਹ ਇੱਕ ਅਜਿਹੀ ਸੋਚ ਹੈ ਜਿਸਨੂੰ ਜਦੋਂ ਸੁਕਰਾਤ ਨੇ ਆਪਣੇ ਲਫਜਾਂ ਵਿੱਚ ਦੇਸ਼ ਦੀ ਜ਼ਮਹੂਰੀਅਤ ਪ੍ਰਤੀ ਅਵਾਜ ਉਠਾਈ ਸੀ ਕਿ – “ਅਸੀਂ ਲੋਕਤੰਤਰ ਅਤੇ ਪ੍ਰਾਚੀਨ ਏਥਨਜ਼ ਦੀ ਜਿਸ ਸੱਭਿਅਤਾ ਨੇ ਇਸ ਨੂੰ ਜਨਮ ਦਿੱਤਾ ਦੀ ਬਹੁਤ ਵਡਿਆਈ ਕਰਦੇ ਹਾਂ।” ਇਹ ਕਾਫੀ ਹੈਰਾਨੀ ਦੀ ਗੱਲ ਹੈ ਕਿ ਗਰੀਕ ਦਰਸ਼ਨ ਵਿੱਦ ਇਸਨੂੰ ਬਹੁਤ ਸ਼ੱਕ ਦੀ ਨਿਗਾਹ ਨਾਲ ਦੇਖਿਆ ਗਿਆ ਹੈ। ‘ਦਾ ਰੀਪਬਲਿਕ’ ਦੀ ਛੇਵੀਂ ਕਿਤਾਬ ਵਿੱਚ ਸੁਕਰਾਤ ਲੋਕਤੰਤਰ ਦੀ ਸਾਰਥਿਕਤਾ ਤੇ ਸਵਾਲ ਉਠਾਉਂਦਾ ਹੈ। ਐਡੀਮੈਂਟਸ ਨੂੰ ਜਵਾਬ ਦਿੰਦੇ ਹੋਏ ਉਹ ਸਮਾਜ ਦੀ ਇੱਕ ਜਹਾਜ਼ ਨਾਲ ਤੁਲਨਾ ਕਰਦਾ ਹੈ ਕਿ “ਜਹਾਜ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਇਸਦਾ ਕੰਟਰੋਲ ਯੋਗ ਹੱਥਾਂ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੇ ਵੀ ਹੱਥ ਵਿੱਚ।” ਉਸੇ ਤਰਾਂ ਆਪਣੀ ਮਾਨਵਤਾਵਾਦੀ ਸੋਚ ਰਾਹੀਂ ਸੁਕਰਾਤ ਕਹਿੰਦਾ ਹੈ ਕਿ ਲੋਕਤੰਤਰ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਵੀ ਦੇਸ਼ ਦਾ ਸ਼ਾਸਕ ਚੁਣਨ ਦਾ ਅਧਿਕਾਰ ਦੇ ਦਿੱਤਾ ਜਾਵੇ। ਉਹ ਮੰਨਦਾ ਹੈ ਕਿ ਵੋਟ ਪਾਉਣਾ ਇੱਕ ਹੁਨਰ ਹੈ ਨਾ ਕਿ ਬੇਤਰਤੀਬ ਅੰਤਰ ਗਿਆਨ। ਕਿਸੇ ਵੀ ਹੁਨਰ ਵਾਂਗ ਇਸ ਨੂੰ ਵਿਵਸਥਤ ਢੰਗ ਨਾਲ ਸਿਖਾਂਉਣ ਦੀ ਲੋੜ ਹੈ। ਬਿਨਾਂ ਸਿੱਖਿਆ ਤੋਂ ਲੋਕਾਂ ਨੂੰ ਵੋਟ ਦਾ ਅਧਿਕਾਰ ਦੇ ਦੇਣਾ ਬਹੁਤ ਗੈਰ ਜਿੰਮੇਵਾਰ ਗੱਲ ਹੈ। ਇਸ ਸੋਚ ਦਾ ਖਮਿਆਜਾ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਦੇਣਾ ਪਿਆ। ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਸੁਕਰਾਤ ਕੁਲੀਨਵਾਦੀ ਨਹੀਂ ਸੀ। ਜੋ ਕਿ ਕੁਝ ਕੁ ਲੋਕਾਂ ਦੀ ਸਰਕਾਰ ਦੀ ਵਕਾਫਤ ਕਰਦਾ, ਪਰ ਉਸਦਾ ਮੰਨਣਾ ਸੀ ਕਿ ਜੋ ਲੋਕ ਤਰਕ ਅਤੇ ਗਹਿਰਾਈ ਨਾਲ ਮੁੱਦਿਆਂ ਬਾਰੇ ਸੋਚਦੇ ਹਨ ਉਹਨਾਂ ਨੂੰ ਹੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹ ਬੋਧਿਕ ਲੋਕਤੰਤਰ ਤੇ ਜਨਮ ਸਿੱਧ ਲੋਕਤੰਤਰ ਵਿੱਚ ਅੰਤਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਬਿਨਾਂ ਬੁੱਧੀਮਾਨੀ ਦੇ ਵੋਟ ਦਾ ਅਧਿਕਾਰ ਦੇਣਾ ਜਨੁ-ਉਤੇਜਿਕ ਨੇਤਾਵਾਂ ਨੂੰ ਜਨਮ ਦਿੰਦਾ ਹੈ। ਉਹ ਏਥੰਨਜ਼ ਦੇ ਅਜਿਹੇ ਹੀ ਨੇਤਾ ਐਲਸੀ ਬਾਇਡਸ ਦੀ ਉਦਾਹਰਣ ਦਿੰਦਾ ਹੈ ਜਿਸ ਨੇ ਲੋਕਾਂ ਦੀ ਅਜਾਦੀ ਨੂੰ ਖੋਰਾ ਲਾਇਆ ਅਤੇ ਏਥਨਜ਼ ਨੂੰ ਅਜਾਦੀ ਪੱਖੋਂ ਬਰਬਾਦੀ ਦੇ ਕੰਢੇ ਧੱਕ ਦਿੱਤਾ। ਸੁਕਰਾਤ ਜਾਣਦਾ ਸੀ ਕਿ ਕਿੰਨੀ ਅਸਾਨੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨਾਂ ਨੂੰ ਆਪਣੇ ਉਦੇਸ਼ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਉਹ ਯੋਗ ਉਮੀਦਵਾਰ ਨੂੰ ਚੁਣੇ ਜਾਣ ਤੇ ਜੋਰ ਦਿੰਦਾ ਹੈ। ਪਰ ਅਸੀਂ ਸੁਕਰਾਤ ਦੀ ਚੇਤਾਵਨੀ ਨੂੰ ਭੁੱਲ ਗਏ ਹਾਂ ਅਸੀਂ ਇਸ ਨੂੰ ਹਮੇਸ਼ਾ ਚੰਗੇ ਨਾਲ ਹੀ ਜੋੜਦੇ ਹਾਂ, ਨਾ ਕਿ ਇਹ ਸਮਝਦੇ ਹਾਂ ਕਿ ਇਹ ਤਾਂ ਪ੍ਰਭਾਵਸ਼ਾਲੀ ਹੋ ਸਕਦਾ ਹੈ ਅਗਰ ਸਿਖਿਆ ਪ੍ਰਯਾਲੀ ਵੀ ਉਨੀ ਹੀ ਪ੍ਰਭਾਵਸ਼ਾਲੀ ਹੋਵੇ। ਅੱਜ ਵੀ ਅਜਿਹੇ ਮਾਨਵਵਾਦੀ ਵਿਚਾਰਾਂ ਤੋਂ ਪਰੇ ਹੱਟ ਕੇ ਲੋਕ ਅਜਿਹੇ ਲੋਕਤੰਤਰ ਵਿੱਚ ਨੁਮਾਇੰਦੇ ਚੁਣ ਰਹੇ ਹਨ। ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਜਨੁ ਉਤੇਜਿਕ ਵਿਕਾਸ ਦਾ ਲਾਰਾ ਲਾ ਕੇ ਰਾਸ਼ਟਰਵਾਦੀ ਅਤੇ ਫਾਸੀਵਾਦ ਲੋਕਤੰਤਰ ਨੂੰ ਜਨਮ ਦੇ ਰਹੇ ਹਨ। ਮਾਨਵਤਾਵਾਦ ਜਿੰਦਗੀ ਪ੍ਰਤੀ ਲੋਕਤੰਤਰ ਤੇ ਨੈਤਿਕ ਰੱਵਈਆ ਹੈ ਜੋ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਮਨੁੱਖਾਂ ਦਾ ਆਪਣੀਆਂ ਜਿੰਦਗੀਆਂ ਨੂੰ ਅਰਥ ਤੇ ਅਕਾਰ ਦੇਣਾ ਉਨਾਂ ਦਾ ਹੱਕ ਤੇ ਜਿੰਮੇਵਾਰੀ ਹੈ। ਇਹ ਉਸ ਸਦਾਚਾਰ ਰਾਹੀ ਜਿਆਦਾ ਮਾਨਵੀ ਸਮਾਜ ਸਿਰਜਣ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਮਨੁੱਖੀ ਕਦਰਾਂ-ਕੀਮਤਾਂ ਉਪਰ ਅਧਾਰਿਤ ਹੈ ਅਤੇ ਜਿਥੇ ਮਨੁੱਖੀ ਕਾਬਲੀਅਤ ਰਾਹੀਂ ਤਰਕ ਤੇ ਖੁਦਮੁਖਤਿਆਰ ਖੋਜ ਪ੍ਰਫੁੱਲਤ ਕੀਤੀ ਜਾਂਦੀ ਹੈ। ਮਾਨਵਤਾਵਾਦ ਈਸ਼ਵਰਵਾਦੀ ਨਹੀਂ ਹੈ ਅਤੇ ਇਹ ਅਲੌਕਿਕਤਾ ਨੂੰ ਵੀ ਸਵੀਕਾਰ ਨਹੀਂ ਕਰਦਾ ਹੈ। ਇਹ ਇੱਕ ਅਜਿਹਾ ਕ੍ਰਾਂਤੀਕਾਰੀ ਕਦਮ ਹੈ ਜਿਸਨੇ ਮਨੁੱਖ ਨੂੰ ਰੋਜ਼ਮਰਾ ਜਿੰਦਗੀ ਦੇ ਦਬਾਵਾਂ, ਸਮਾਜਿਕ ਅਤੇ ਰਾਜਨੀਤਿਕ ਬਦਲਾਵਾਂ ਨੂੰ ਸਦਾ ਹੀ ਸੁਚੇਤ ਰੱਖਿਆ ਹੈ। ਭਾਂਵੇਂ ਆਧੁਨਿਕ ਸਮਾਜ ਦੀਆਂ ਅਨੇਕਾਂ ਪਿਛਾਂਹ-ਖਿੱਚੂ ਸੋਚਾਂ ਦਾ ਘੇਰਾ ਹੈ ਪਰ ਮਾਨਵਤਾਵਾਦ ਇੱਕ ਅਜਿਹਾ ਸੰਧਰਭ ਤੇ ਗਿਆਨ ਹੈ ਜੋ ਕਿ ਰੇਸ਼ਮ ਦੀਆਂ ਤੰਦਾਂ ਨਾਲ ਆਪਣੇ ਆਪ ਨੂੰ ਬੁਣ ਕੇ ਜੀਵਨ ਦੀਆਂ ਸੱਚਾਈਆਂ ਤੇ ਗੰਭੀਰਤਾਵਾਂ ਨੂੰ ਪਰੋ ਲੈਂਦਾ ਹੈ। ਮਹਾਤਮਾ ਬੁੱਧ ਨੇ ਵੀ ਆਪਣੀ ਦ੍ਰਿਸ਼ਟੀ ਰਾਹੀਂ ਮਾਨਵਤਾ ਸਿਰਜ ਕੇ ਆਪਣੇ ਸਮੇਂ ਵਿੱਚ ਕ੍ਰਾਂਤੀਕਾਰੀ ਕਦਮ ਉਲੀਕਿਆ ਸੀ ਜਿਸ ਰਾਹੀਂ ਸਮਾਜ ਨੂੰ ਪਦਾਰਥਵਾਦੀ ਉਲਝਵਾਂ ਤੋਂ ਨਿਜ਼ਾਤ ਦਵਾਉਣ ਦਾ ਸੁਨੇਹਾ ਦਿੱਤਾ ਸੀ। ਪੰਦਰਾਂ ਹਜ਼ਾਰ ਸਾਲ ਪਹਲਿਾਂ ਜਦੋਂ ਮਨੁੱਖ ਪਿੰਡਾਂ, ਕਬੀਲਿਆਂ ਵਿੱਚ ਤਬਦੀਲ ਹੋਇਆ ਉਸ ਤੋਂ ਬਾਅਦ ਵੀ ਮਨੁੱਖ ਗੈਰ-ਮਨੁੱਖੀ ਸਿਧਾਂਤਾਂ ਵਿੱਚ ਉਲਝ ਕੇ ਇੱਕ ਦੂਜੇ ਮਨੁੱਖ ਤੇ ਕਬੀਲਿਆਂ ਨਾਲ ਲੜਾਈ ਝਗੜਿਆਂ ਵਿੱਚ ਉਲਝਣਾ ਸ਼ੁਰੂ ਹੋ ਗਿਆ। ਜਿਸਦਾ ਪ੍ਰਛਾਵਾਂ ਅੱਜ ਵੀ ਮੌਜੂਦ ਹੈ। ਸਿੱਖ ਧਰਮ ਤੇ ਕੌਮ ਦਾ ਮੁੱਢ ਵੀ ਗੁਰੂ ਸਾਹਿਬਾਨਾਂ ਨੇ ਸਮੇਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਇੱਕ ਅਜਿਹੀ ਅਸਲੀਅਤ ਤੇ ਨਿਰਧਾਰਤ ਕੀਤਾ ਸੀ ਜਿਸ ਰਾਹੀਂ ਮਾਨਵਤਾਵਾਦ ਨੂੰ ਕ੍ਰਾਂਤੀਕਾਰੀ ਵਨਚੇਤਨਾ ਰਾਹੀਂ ਜਾਗ੍ਰਿਤ ਕੀਤਾ ਅਤੇ ਜਮੀਰ ਦੀ ਅਜਾਦੀ ਨੂੰ ਹਲੂਣਾ ਦੇ ਕੇ ਮਨੁੱਖਤਾਵਾਦ ਦਾ ਨਵੇਂ ਸਿਰੇ ਤੋਂ ਮੁੱਢ ਬੰਨਿਆ ਸੀ। ਇਹ ਕੋਈ ਕਲਪਨਿਕ ਖਿਆਲਾਂ ਦਾ ਬੋਧ ਨਹੀਂ ਸੀ ਸਗੋਂ ਆਦਰਸ਼ਵਾਦੀ ਸੋਚ ਦਾ ਪ੍ਰਤੀਕ ਸੀ। ਸਮਿਆਂ ਤੋਂ ਚੱਲਦਾ ਆਇਆ ਹੈ ਕਿ ਜਿਹੜਾ ਉਸ ਸਮੇਂ ਵਿਵਾਦਤ ਖਿਆਲ ਸਮਝੇ ਜਾਂਦੇ ਹਨ ਉਹ ਵਕਤ ਨਾਲ ਆਪਣੀ ਸਾਰਥਿਕਤਾ ਸਾਬਿਤ ਕਰ ਦਿੰਦੇ ਹਨ। ਗੁਰੂ ਸਾਹਿਬਾਨਾਂ ਦੇ ਬਲੀਦਾਨ ਉਹਨਾਂ ਦੇ ਮਾਨਵਤਾਵਾਦ ਤੇ ਅਧਾਰਿਤ ਕ੍ਰਾਂਤੀਕਾਰੀ ਕਦਮ ਵੀ ਭਾਂਵੇਂ ਸਮੇਂ ਨਾਲ ਮੇਲ ਨਹੀਂ ਸੀ ਖਾਂਦੇ ਪਰ ਅੱਜ ਦਾ ਬਾਅਦ ਵਿੱਚ ਇਤਿਹਾਸਕ ਪੱਖੋਂ ਇੱਕ ਕ੍ਰਾਂਤੀਕਾਰੀ ਤੇ ਮਾਨਵਤਾਵਾਦੀ ਸੋਚ ਦਾ ਪ੍ਰਤੀਕ ਹਨ। ਉਹਨਾਂ ਨੇ ਬੁੱਧੀ ਨੂੰ ਗੰਭੀਰ ਦਬਾਅ ਤੇ ਸਮੱਸਿਆਵਾਂ ਵਿਚੋਂ ਪਰਖ ਕੇ ਨਚੋੜਿਆ ਹੈ। ਅੱਜ ਮਾਨਵਤਾਵਾਦੀ ਇੱਕ ਕ੍ਰਾਂਤੀਕਾਰੀ ਕਦਮ ਵਜੋਂ ਚੌਦਵੀਂ ਪੰਦਰਵੀਂ ਈਸਵੀ ਤੋਂ ਲੈ ਕੇ ਚੱਲਦਾ ਹੋਇਆ ਇੱਕ ਨਿਰਧਾਰਤ ਪੱਖ ਬਣ ਗਿਆ ਹੈ ਜੋ ਆਪਣੇ ਆਪ ਵਿੱਚ ਇੱਕ ਸੰਸਥਾਪਕ ਸੋਚ ਹੈ। ਜਿਸ ਰਾਹੀਂ ਉਹ ਦੁਨੀਆਂ ਵਿੱਚ ਮਨੁੱਖ ਦੀ ਜਾਗ੍ਰਿਤੀ ਦਾ ਇੱਕ ਪ੍ਰਤੀਕ ਬਣ ਚੁੱਕਿਆ ਹੈ। ਅੱਜ ਇਹ ਸੰਸਥਾਪਕ ਤੌਰ ਚਾਲੀ ਦੇਸ਼ਾਂ ਖਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਇੱਕ ਨਾਮਵਾਰ ਸੰਸਥਾ ਹੈ ਜੋ ਮਨੁੱਖੀ ਤੇ ਕੁਦਰਤੀ ਕਦਰਾਂ-ਕੀਮਤਾਂ ਤੇ ਮਨੁੱਖੀ ਕਾਬਲੀਅਤ ਤੇ ਅਧਾਰਿਤ ਹੈ। ਇਹ ਕੋਈ ਦਾਰਸ਼ਨਿਕ ਜਨ-ਉਤੇਜਿਕ ਲਾਰਾ ਨਹੀਂ ਹੈ।