ਸਰੀਰਕ ਕਤਲੇਆਮ ਤੋਂ ਬਾਅਦ ਭਾਰਤੀ ਸਟੇਟ ਨੇ ਕਸ਼ਮੀਰ ਦੇ ਵਿਚਾਰਧਾਰਕ ਸਫਾਏ ਦੀ ਮੁਹਿੰਮ ਅਰੰਭ ਦਿੱਤੀ ਹੈੈ। ਪਿਛਲੇ ਦਿਨੀ ਭਾਰਤ ਦੀ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਸ ਰਾਜ ਦੇ ਦੋ ਟੁਕੜੇ ਕਰਨ ਅਤੇ ਉਸ ਨੂੰ ਪ੍ਰਾਪਤ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦਾ ਜੋ ਐਲਾਨ ਕੀਤਾ ਹੈੈ ਉਹ ਕਸ਼ਮੀਰੀ ਲੋਕਾਂ ਦੀ ਨਿਆਰੀ ਅਤੇ ਵੱਖਰੀ ਪਹਿਚਾਣ ਨੂੰ ਖਤਮ ਕਰਨ ਵੱਲ ਸੇਧਿਤ ਹੈੈ। ਧਾਰਾ 370 ਅਧੀਨ ਕਸ਼ਮੀਰ ਵਾਦੀ ਨੂੰ ਜੋ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਉਹ ਕੇਵਲ ਬਾਹਰਲੇ ਲੋਕਾਂ ਦੇ ਰਾਜ ਵਿੱਚ ਜਮੀਨ ਖਰੀਦਣ ਤੇ ਪਾਬੰਦੀਆਂ ਲਾਉਣ ਤੱਕ ਹੀ ਸੀਮਤ ਨਹੀ ਸਨ ਬਲਕਿ ਕਸ਼ਮੀਰੀ ਕੌਮ ਦੀ ਨਿਆਰੀ ਹਸਤੀ ਅਤੇ ਹੋਂਦ ਨੂੰ ਬਰਕਰਾਰ ਰੱਖਣ ਅਤੇ ਬਹੁ-ਗਿਣਤੀ ਦੇ ਸੱਭਿਆਚਾਰਕ ਹਮਲੇ ਤੋਂ ਬਚਾਉਣ ਦਾ ਜਰੀਆ ਵੀ ਸਨ।

ਨਿਰਸੰਦੇਹ ਭਾਰਤ ਸਰਕਾਰ ਨੇ ਉ੍ਹ ਕੁਝ ਹੀ ਕੀਤਾ ਹੈ ਜੋ ਆਧੁਨਿਕ ਜਮਹੂਰੀ ਪ੍ਰਬੰਧ ਵਿੱਚ ਸੰਸਾਰ ਭਰ ਵਿੱਚ ਸਰਕਾਰਾਂ ਕਰਦੀਆਂ ਆ ਰਹੀਆਂ ਹਨ। ਕਸ਼ਮੀਰ ਦਾ ਭਲਾ ਚਾਹੁੰਣ ਵਾਲਿਆਂ ਅਤੇ ਕੁਝ ਨਰਮਪੰਥੀ ਵਿਚਾਰਾਂ ਵਾਲਿਆਂ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਬਹੁਤ ਤਿੱਖਾ ਵਿਰੋਧ ਕੀਤਾ ਹੈੈ। ਪਰ ਅਸੀਂ ਉਨ੍ਹਾਂ ਸੱਜਣਾਂ ਨੂੰ ਦੱਸਣਾਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਨੇ ਕੁਝ ਵੀ ਨਿਵੇਕਲਾ ਨਹੀ ਕੀਤਾ। ਸੰਸਾਰ ਭਰ ਵਿੱਚ ਹਰ ਅਗਾਂਹਵਧੂ ਅਤੇ ਗੈਰ-ਅਗਾਂਹਵਧੂ ਸਰਕਾਰ ਅਤੇ ਸਟੇਟ ਘੱਟ ਗਿਣਤੀਆਂ ਬਾਰੇ ਅਜਿਹੇ ਫੈਸਲੇ ਹੀ ਕਰ ਰਹੀਆਂ ਹਨ। ਹਰ ਸਟੇਟ ਅਜਿਹੇ ਤਰੀਕਾਕਾਰ ਵਰਤ ਕੇ ਹੀ ਘੱਟ ਗਿਣਤੀਆਂ ਨੂੰ ਆਪਣੇ ਸਿਆਸੀ ਗਲਬੇ ਹੇਠ ਰੱਖਣ ਦਾ ਯਤਨ ਕਰ ਰਹੀਆਂ ਹਨ।

ਅਸਟਰੇਲੀਆ ਦੀਆਂ ਲਗਭਗ 150 ਮੂਲ ਬੋਲੀਆਂ ਪਿਛਲੇ 80 ਸਾਲਾਂ ਦੌਰਾਨ ਅਲੋਪ ਕਰ ਦਿੱਤਆਂਿ ਗਈਆਂ ਹਨ। ਉਨ੍ਹਾਂ ਬੋਲੀਆਂ ਨਾਲ ਜੁੜਿਆ ਹੋਇਆ ਇਤਿਹਾਸ ਅਤੇ ਸੱਭਿਆਚਾਰ, ਰਹੁ-ਰੀਤਾਂ ਸਭ ਅਲੋਪ ਹੋ ਗਈਆਂ ਹਨ। ਕੈਲੇਫੋਰਨੀਆਂ ਦੀਆਂ 100 ਸਥਾਨਕ ਬੋਲੀਆਂ ਨੂੰ ਅੰਗਰੇਜ਼ੀ ਨੇ ਨਿਗਲ ਲਿਆ ਹੈੈ। ਸਰਕਾਰਾਂ ਉਸ ਖਿੱਤੇ ਵਿੱਚ ਵੀ ਲੋਕਾਂ ਨੂੰ ਆਪਣੀਆਂ ਸਥਾਨਕ ਬੋਲੀਆਂ ਛੱਡ ਕੇ ਅੰਗਰੇਜ਼ੀ ਪੜ੍ਹਨ ਲਈ ਉਤਸ਼ਾਹਤ ਕਰ ਰਹੀਆਂ ਹਨ ਤਾਂ ਕਿ ਦੇਸ਼ ਮਜਬੂਤ ਹੋ ਸਕੇ। ਸਿਿਖਆ ਪ੍ਰਣਾਲੀ ਵਿੱਚੋਂ ਸਥਾਨਕ ਬੋਲੀਆਂ ਅਤੇ ਇਤਿਹਾਸ ਦੀ ਨਸਲਕੁਸ਼ੀ ਹੋ ਰਹੀ ਹੈੈ।

ਚੀਨ ਨੇ ਉਗੀਹਰ ਕੌਮ ਦੇ ਵਿਚਾਰਧਾਰਕ ਸਫਾਏ ਦੀ ਮੁਹਿੰਮ ਬਹੁਤ ਵੱਡੀ ਪੱਧਰ ਤੇ ਸ਼ੁਰੂ ਕੀਤੀ ਹੋਈ ਹੈੈ। ਲਗਭਗ ਦਸ ਲੱਖ ਉਗੀਹਰ ਵਿਦਵਾਨ, ਕਲਾਕਾਰ ਅਤੇ ਪੱਤਰਕਾਰ ਚੀਨ ਦੀਆਂ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਦੇ ਦਿਮਾਗ ਦੀ ਸਫਾਈ ਲਈ ਜਾਂ ਕਹਿ ਲਵੋ ਕਿ ਉਨ੍ਹਾਂ ਦੇ ਦਿਮਾਗ ਵਿੱਚੋਂ ਆਪਣੀ ਨਿਆਰੀ ਹੋਂਦ ਦਾ ਕੀੜਾ ਕੱਢਣ ਲਈ ਜੇਲ੍ਹ ਵਿੱਚ ਪਰਚਾਰ ਕੀਤਾ ਜਾ ਰਿਹਾ ਹੈੈ।

ਉਗੀਹਰ ਵਸੋਂ ਵਿੱਚ ਚੀਨ ਬਹੁਤ ਤੇਜ਼ੀ ਨਾਲ ਵੱਡੀ ਪੱਧਰ ਤੇ ਆਪਣੀ ਚੀਨੀ ਵਸੋਂ ਦਾ ਵਸੇਬਾ ਕਰ ਰਿਹਾ ਹੈੈ। ਹਰ ਰੋਜ ਸਕੂਲਾਂ ਵਿੱਚ 3 ਵਾਰ ਚੀਨੀ ਰਾਸ਼ਟਰ ਦੀ ਹਮਾਇਤ ਵਿੱਚ ਪਰਾਰਥਨਾ ਕਰਵਾਈ ਜਾਂਦੀ ਹੈੈੈ। ਉਸ ਖਿੱਤੇ ਵਿੱਚ ਚੀਨੀ ਸਰਕਾਰ ਨੇ ਬਹੁ-ਗਿਣਤੀ ਦੀ ਭਾਸ਼ਾ ਵਾਲੇ ਅਖਬਾਰ, ਟੀਵੀ ਚੈਨਲ, ਸਕੂਲ ਅਤੇ ਕਾਲਜ ਸਥਾਪਤ ਕਰ ਦਿੱਤੇ ਹਨ ਜੋ ਦਿਨ ਰਾਤ ਉਗੀਹਰ ਕੌਮ ਦੀ ਨਿਆਰੀ ਹਸਤੀ ਨੂੰ ਖੋਰਨ ਦੇ ਕਾਰਜ ਵਿੱਚ ਜੁਟੇ ਹੋਏ ਹਨ।

ਰੂਸ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈੈ। ਚੇਚਨੀਆ ਤੋਂ ਬਾਅਦ ਦਾਗਿਸਤਾਨ ਅਤੇ ਉਸਦੇ ਨਾਲ ਲਗਦੇ ਇਲਾਕਿਆਂ ਵਿੱਚ ਮੁਸਲਿਮ ਕੌਮ ਦੇ ਵਿਚਾਰਧਾਰਕ ਸਫਾਏ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਜਾਰੀ ਹੈੈ। ਇੰਗਲੈਂਡ ਵਿੱਚ ਵੀ ਆਇਰਿਸ਼ ਅਤੇ ਸੈਲਟਿਕ ਕੌਮ ਦੀ ਭਾਸ਼ਾ ਅਤੇ ਨਿਆਰੇਪਣ ਨੂੰ, ਅੰਦਰੂਨੀ ਬਸਤੀਵਾਦ ਦੀ ਨੀਤੀ ਨਾਲ ਖਤਮ ਕੀਤਾ ਜਾ ਰਿਹਾ ਹੈੈ।

ਕਸ਼ਮੀਰ ਵਿੱਚ ਅਣਐਲਾਨੇ ਤੌਰ ਤੇ ਇਹ ਮੁਹਿੰਮ ਬੇਸ਼ੱਕ ਬਹੁਤ ਦੇਰ ਤੋਂ ਜਾਰੀ ਸੀ ਪਰ ਹੁਣ ਇਸਨੂੰ ਐਲਾਨੀਆ ਅਤੇ ਰਸਮੀ ਤੌਰ ਤੇ ਅਰੰਭ ਕਰ ਦਿੱਤਾ ਗਿਆ ਹੈੈੈ। ਇਸ ਲਈ ਚੀਨੀ ਅਤੇ ਰੂਸੀ ਮਾਡਲ ਅਪਨਾਏ ਜਾਣ ਦੀਆਂ ਸੰਭਾਵਨਾਵਾਂ ਹਨ। ਬੇਸ਼ਕ ਚੀਨ ਨੇ ਭਾਰਤ ਦੇ ਕਦਮਾਂ ਦਾ ਵਿਰੋਧ ਕੀਤਾ ਹੈ ਪਰ ਸਾਡਾ ਵਿਸ਼ਵਾਸ਼ ਹੈ ਕਿ ਭਾਰਤੀ ਡਿਪਲੋਮੈਟ ਚੀਨੀ ਸਰਕਾਰ ਨੂੰ ਕਸ਼ਮੀਰ ਅਤੇ ਉਗੀਹਰ ਸਮੱਸਿਆ ਦਰਮਿਆਨ ਇਕਸਾਰਤਾ ਦਰਸਾ ਕੇ ਉਸ ਨੂੰ ਵਿਰੋਧ ਕਰਨ ਤੋਂ ਹਟਾ ਲੈਣਗੇ।

ਇਹ ਸੰਸਾਰ ਵਿਆਪੀ ਵਰਤਾਰਾ ਹੈੈ। ਹਰ ਬਹੁ-ਗਿਣਤੀ ਜੋ ਰੁਹਾਨੀਅਤ ਤੋਂ ਪ੍ਰੇਰਿਤ ਨਹੀ ਹੈ ਉਹ ਬਿਲਕੁਲ ਅਜਿਹੇ ਹੀ ਕਦਮ ਚੁੱਕਦੀ ਹੈ ਜਿਸ ਤਰ੍ਹਾਂ ਦਾ ਕਦਮ ਭਾਰਤ ਸਰਕਾਰ ਨੇ ਚੁਕਿਆ ਹੈੈ। ਸਾਰੀਆਂ ਬਹੁ-ਗਿਣਤੀਆਂ ਦੇ ਕੰਮ ਕਰਨ ਦਾ ਢੰਗ ਬਿਲਕੁਲ ਇੱਕੋ ਜਿਹਾ ਹੈੈ।

ਅਜਿਹੇ ਹਾਲਤ ਵਿੱਚ ਘੱਟ ਗਿਣਤੀਆਂ ਦੇ ਧਰਮ ਗਰੰਥ, ਰੁਹਾਨੀ ਸੰਦੇਸ਼, ਧਾਰਮਕ ਪੁਰਸ਼ ਅਤੇ ਮਾਣਮੱਤਾ ਇਤਿਹਾਸ ਉਸਦੀ ਸਹਾਇਤਾ ਕਰਦਾ ਹੈੈੈ। ਬਿਖੜੇ ਸਮੇਂ ਵਿੱਚ ਉਪਰੋਕਤ ਇਤਿਹਾਸ ਪਿੱਠਭੂਮੀ ਹੀ ਕੌਮ ਨੂੰ ਵਿਨਾਸ਼ ਤੋਂ ਬਚਾ ਸਕਦੀ ਹੈੈ। ਸਿੱਖਾਂ ਲਈ ਵੀ ਇਹੋ ਸੰਦੇਸ਼ ਅਤੇ ਸਬਕ ਹੈੈੈ।