ਭਾਰਤ ਵਿਚ ਪਿਛਲੇ ੫੦ ਸਾਲਾਂ ਵਿਚ ਨਿਰਮਾਣ ਦੇ ਅਰਥ ਹੇਠ ਹੁਣ ਤੱਕ ਵੱਖ-ਵੱਖ ਲੋਕਾਂ ਦੀਆਂ ੨੫੦ ਦੇ ਕਰੀਬ ਨਿਜੀ ਬੋਲੀਆਂ (language) ਅਲੋਪ ਹੋ ਚੁੱਕੀਆਂ ਹਨ। ਇਹ ਨਿਰਮਾਣ ਅਜੇ ਲਗਾਤਾਰ ਬਹੁਤਵਾਦ ਦੇ ਵੱਧ ਰਹੇ ਪਰਛਾਵੇ ਨਾਲ ਪੰਜਾਬੀਅਤ ਅਤੇ ਪੰਜਾਬੀ ਨੂੰ ਵੀ ਕਾਫੀ ਹੱਦ ਤੱਕ ਕੰਮਜ਼ੋਰ ਕਰ ਚੁਕਿਆ ਹੈ। ਇਹ ਵੀ ਅੰਤਰ ਰਾਸ਼ਟਰੀ ਸੰਸਥਾ ਵਲੋਂ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਅਗਲੇ ੫੦ ਸਾਲਾਂ ਵਿਚ ਅਜਿਹੇ ਭਾਰਤ ਦੇ ਨਿਰਮਾਣ ਅਧੀਨ ਪੰਜਾਬੀ ਬੋਲੀ ਵੀ ਆਪਣੀ ਹੌਂਦ ਗੁਆ ਬੈਠੇਗੀ। ਭਾਰਤ ਦੀ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਕੋਲ ਆਪਣੀ ਸਭਿਆਚਾਰਿਕ ਰਾਜਧਾਨੀ ਹੁੰਦੀ ਸੀ ਲਾਹੌਰ ਜਿਸਨੂੰ ਕਿ ਉਸ ਵੇਲੇ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਪੂਰਬ ਦਾ ਪੈਰਸ਼ (Paris of the East) ਹੈ।

ਵੰਡ ਤੋਂ ਬਾਅਦ ਅਜ ਤੱਕ ਪੰਜਾਬ ਦੁਆਰਾ ਆਪਣੀ ਕੋਈ ਸਭਿਆਚਾਰ ਨਾਲ ਸਬੰਧਤ ਰਾਜਧਾਨੀ ਨਹੀਂ ਸਿਰਜ਼ ਸਕਿਆ। ਇਥੋਂ ਤੱਕ ਕਿ ਪੰਜਾਬ ਕੋਲ ਆਜ਼ਾਦੀ ਦੇ ੬੭ ਸਾਲਾਂ ਬਾਅਦ ਵੀ ਆਪਣੀ ਕੋਈ ਰਾਜਨੀਤਿਕ ਰਾਜਧਾਨੀ ਨਹੀਂ ਹੈ ਅਤੇ ਨਾ ਹੀ ਆਪਣੀ ਕੋਈ ਵੱਖਰੀ ਉਚ ਨਿਆਂ ਆ ਲਿਆ (High Court) ਹੈ। ਹਾਂ ਪਿਛਲੇ ਕਈ ਸਾਲਾਂ ਤੋਂ ਇਹ ਬਹੁਤ ਫਕਰ ਨਾਲ ਰਾਜਸਤਾ ਤੇ ਬੈਠੀਆਂ ਰਾਜਨੀਤਿਕ ਪਾਰਟੀਆਂ ਵਡੇ ਵਡੇ ਨਿਰਮਾਣ ਦਾ ਦਾਅਵਾ ਤਾਂ ਜਰੂਰ ਕਰ ਰਹੀਆਂ ਹਨ। ਜਦ ਕੇ ਨਿਰਮਾਣ ਦਾ ਅਸਲ ਅਰਥ ਇਹ ਹੈ ਕਿ ਨਿਰਮਾਨ ਉਹ ਹੈ ਜਿਸ ਨਾਲ ਮਾਨੁਖ ਦੀ ਆਪਣੀ ਯੋਗਸ਼ਕਤੀ ਅਤੇ ਗਿਆਨ ਵਿਚ ਵਾਧਾ ਹੋ ਸਕੇ। ਪਰ ਇਥੇ ਨਿਰਮਾਣ ਨੂੰ ਚੋੜੀਆਂ ਸੜਕਾਂ ਵਿਕਸਤ ਕਰਨੀਆਂ ਅਤੇ ਵੱਡੇ-ਵੱਡੇ ਪੁਲ ਬਨਾਉਣ ਨੂੰ ਲੋਕਾਂ ਨੂੰ ਦਰਸਾਇਆ ਜਾ ਰਿਹਾ ਹੈ। ਇਸੇ ਕਰਕੇ ਹੀ ਅੱਜ ਪੰਜਾਬ ਦੀ ਆਪਣੀ ਕੋਈ ਸਭਿਆਚਾਰਿਕ ਰਾਜਧਾਨੀ ਨਹੀਂ ਹੈ ਅਤੇ ਇਸੇ ਕਰਕੇ ਪੰਜਾਬੀ ਬੋਲੀ ਵੀ ਕੰਮਜ਼ੋਰ ਹੋ ਰਹੀ ਹੈ ਅਤੇ ਆਪਣੀ ਹੌਂਦ ਨੂੰ ਬਰਕਰਾਰ ਰੱਖਣ ਲਈ ਆਪਣੀ ਯੋਗਸ਼ਕਤੀ ਮੁਤਾਬਿਕ ਉਪਰਾਲਾ ਕਰ ਰਹੀ ਹੈ। ਤਾਂ ਹੀ ਤਾਂ ਅੱਜ ਪੰਜਾਬ ਅਤੇ ਇਸਦੇ ਬਹੁਗਿਣਤੀ ਵਸਨੀਕ ਸਿਖ ਇਹ ਮਾਣ ਨਹੀਂ ਮਹਿਸੂਸ ਕਰ ਸਕਦੇ ਕਿ ਉਹਨਾਂ ਕੋਲ ਕੋਈ ਦਖਣੀ ਭਾਰਤ ਵਾਂਗ ਨਰੈਣ ਮੂਰਤੀ ਹੈ ਜੋ ਕਿ ਦੁਨਿਆਂ ਵਿਚ ਇਕ ਵਡੀ ਆਈ.ਟੀ (I.T) ਕੰਪਨੀ ਦਾ ਨਿਰਮਾਤਾ ਹੈ ਨਾ ਹੀ ਪੰਜਾਬ ਜਾਂ ਸਿੱਖਾਂ ਕੋਲ ਕੋਈ ਸਤਿਆ ਨਾਡੇਲਾ ਹੈ ਜੋ ਕਿ ਦੁਨਿਆਂ ਦੀ ਸਭ ਤੋਂ ਵੱਡੀ ਆਈ.ਟੀ ਕੰਪਨੀ ਮਾਈਕਰੋਸੋਫਟ ਕੰਪਨੀ ਦਾ ਮੁੱਖ ਸੰਚਾਲਿਕ ਹੈ ਨਾ ਹੀ ਪੰਜਾਬ ਜਾਂ ਸਿੱਖਾਂ ਵਿੱਚੋਂ ਕੋਈ ਨੋਬਲ ਪੁਰਸਕਾਰ ਜਿਤੁa ਸ਼ੀ.ਵੀ. ਰਮਨ ਵਰਗੀ ਸਖਸ਼ੀਅਤ ਹੈ।

ਇਸੇ ਤਰਾਂ ਆਪਣੀ ਸਭਿਆਚਾਰਿਕ ਰਾਜ਼ਧਾਨੀ ਦੀ ਅਨਹੋਂਦ ਖਾਤਿਰ ਦੱਖਣ ਭਾਰਤ ਦੀ ਦਖਣੀ ਬੋਲੀ ਨਾਲ ਅਧਾਰਿਤ ਫਿਲਮ ਨਿਰਮਾਣ ਹੈ ਜੋ ਕਿ ਅੱਜ ਦੇ ਦਿਨ ਵਿਚ ਤਕਰੀਬਿਨ ੧੫੦੦੦ ਕਰੋੜ ਭਾਰਤੀ ਰੁਪeੈ ਦਾ ਉਦਯੋਗ ਹੈ। ਕੁਝ ਸਾਲਾਂ ਤੋਂ ਜਰੂਰ ਪੰਜਾਬੀ ਬੋਲੀ ਨਾਲ ਸੰਬਧਤ ਫਿਲਮ ਉਦਯੋਗ ਦਾ ਉਪਰਾਲਾ ਸ਼ੁਰੂ ਹੋਇਆ ਹੈ। ਪਰ ਇਸ ਨੂੰ ਪਰਫੁਲਤ ਕਰਨ ਲਈ ਚੰਗੇ ਅਰਥ ਪੂਰਵਿਕ ਮੁਦਿਆਂ ਅਤੇ ਅਰਥਾਂ ਦੇ ਪ੍ਰਭਾਵ ਦੀ ਕਾਫੀ ਅਹਿਮ ਲੋੜ ਹੈ। ਇਸ ਤਰਾਂ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਵਿਚ ਕੋਈ ਵੀ ਸ਼ਹਿਰ ਜਾਂ ਇਲਾਕਾ ਸਭਿਆਚਾਰ, ਸਿਖਿਆ ਅਤੇ ਮੀਡੀਆ ਦਾ ਕੇਂਦਰ ਨਾ ਬੰਨ ਸਕਿਆ ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ ਲਾਹੌਰ ਵਾਂਗ ਭਾਰਤ ਵਿੱਚ ਦਿੱਲੀ, ਮੰਬਈ, ਚਨੇਈ ਅਤੇ ਕਲੱਕਤਾ ਸਭਿਆਚਾਰ, ਸਿਖਿਆ ਅਤੇ ਮੀਡੀਆ ਦੇ ਪ੍ਰਮੱਖ ਕੇਂਦਰ ਸੀ ਉਹ ਵੰਡ ਤੋਂ ਬਾਅਦ ਵੀ ਪੂਰੀ ਤਰਾਂ ਪ੍ਰਾਮੁਖ ਕੇਂਦਰ ਹੀ ਬਰਕਰਾਰ ਰਹੇ।

ਪੰਜਾਬ ਵਿਚ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਮੁੱਖ ਰੂਪ ਵਿੱਚ ਸਿੱਖਾਂ ਕੌਮ ਨਾਲ ਹੀ ਜੋੜ ਕੇ ਦੇਖਿਆ ਗਿਆ। ਜਦ ਕਿ ਸਿੱਖ ਆਪਣੇ ਪ੍ਰਮੁੱਖ ਸਭਿਆਚਾਰ ਦੇ ਕੇਂਦਰ ਲਾਹੌਰ ਦੇ ਟੁੱਟ ਜਾਣ ਤੋਂ ਬਾਅਦ ਆਪਣੀ ਹੌਂਦ ਨੂੰ ਵਿਹੂਣਾ ਮਹਿਸ਼ੂਸ ਕਰਨ ਲਗੇ ਅਤੇ ਭਾਰਤ ਦੇ ਪ੍ਰਮੁੱਖ ਰਾਜ਼ਸੀ ਲੀਡਰਾਂ ਜੋ ਕਿ ਮੁੱਖ ਰੂਪ ਵਿੱਚ ਬਹੁਗਿਣਤੀ ਨਾਲ ਸੰਬਧਤ ਸਨ ਵਲੋਂ ਵੰਡ ਸਮੇਂ ਬਾਰ ਬਾਰ ਸਿੱਖ ਕੌਮ ਦੇ ਉਸ ਸਮੇਂ ਦੇ ਮੁੱਖ ਆਗੂਆਂ ਨੂੰ ਇਹ ਵਾਅਦਿਆਂ ਰਾਂਹੀ ਕਹਿੰਦੇ ਰਹੇ ਕਿ ਲਾਹੌਰ ਦੀ ਭਾਰਤ ਆਜ਼ਾਦੀ ਤੋਂ ਬਾਅਦ ਸਿਖ ਕੌਮ ਨੂੰ ਘਾਟ ਮਹਿਸੂਸ ਨਹੀਂ ਕਰਨ ਦੇਵੇਂਗਾ ਸਗੋਂ ਭਾਰਤ ਪੰਜਾਬ ਵਿਚ ਸਿੱਖ ਕੌਮ ਲਈ ਕਈ ਲਾਹੌਰ ਬਣਾ ਦੇਵੇਗਾ ਜਿਥੇ ਸਿੱਖ ਕੌਮ ਆਪਣੇ ਵਿਰਸ਼ੇ, ਸਭਿਆਚਾਰ ਅਤੇ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਸਕੇਗਾ। ਪਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਸੰਵਿਧਾਨ ਵਿਚ ਸਿੱਖ ਕੌਮ ਨੂੰ ਇਹ ਵਾਅਦੇ ਸੁਪਨੇ ਵਾਂਗ ਰਹਿ ਗਏ ਅਤੇ ਪੰਜਾਬੀ ਦੇ ਪ੍ਰਸਿਧ ਕਵੀ ਪਾਸ਼ ਦੇ ਆਪਣੀ ਕਵਿਤਾ ਵਿਚ ਲਿਖੇ ਅਲਫਾਜ਼ ਵਾਂਗ ਇਹ ਮਹਿਸ਼ੂਸ ਹੋਇਆ ਕਿ ਸੁਪਨੇ ਤਾਂ ਟੁੱਟ ਗਏ ਹਨ ਅਤੇ ਅਹਿਸਾਸ ਹੋਇਆ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਟੁੱਟ ਜਾਣਾ। ਇਸ ਦੁਖਾਂਤ ਵਿਚ ਭਾਰਤ ਅੰਦਰ ਸਿੱਖ ਕੌਮ ਦੇ ਉਸ ਸਮੇਂ ਦੇ ਮੁਖ ਆਗੂ ਸਾਹਿਬਾਨ ਨੇ ਸਵਿਧਾਨ ਉਪਰ ਆਪਣੀ ਸਹਿਮਤੀ ਦੇ ਦਸ਼ਖਤ ਵੀ ਨਹੀਂ ਕੀਤੇ ਅਤੇ ਇਹ ਅਖਾਣ ਸਿਧ ਹੋਇਆਂ ਕਿ –
ਡਰ ਸੀ ਸਾਨੂੰ ਸਮੂੰਦਰਾਂ ਦਾ,
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ॥

ਇਸ ਤੋਂ ਉਪਰੰਤ ਪੰਜਾਬ ਆਪਣੇ ਸਭਿਆਚਾਰਿਕ ਕੇਂਦਰ ਲਾਹੌਰ ਵਾਂਗ ਸਿਰਝਨ ਦੀ ਭਾਲ ਵਿੱਚ ਕਦੀ ਪੰਜਾਬੀ ਸੂਬਾ ਸੰਘਰਸ਼ ਵਿਚ ਉਲਝਿਆ, ਕਦੇ ਆਪਣੀ ਰਾਜਨੀਤਿਕ ਸੂਬੇ ਦੀ ਰਾਜ਼ਧਾਨੀ ਦੀ ਤਲਾਸ ਵਿਚ ਰੁਝਿਆ ਰਿਹਾ ਅਤੇ ਇਸ ਤਰਾਂ ਤਲਾਸ਼ਾਂ ਵਿਚ ਪੰਜਾਬ ਪੰਜਾਬੀ ਬੋਲੀ ਦੇ ਸਫਰ ਵਿਚ ਆਪਿਸ ਵਿਚ ਹੀ ਵੰਡਿਆ ਗਿਆ ਅਤੇ ਜੋ ਸਾਝੇ ਪੰਜਾਬ ਦੇ ਵਿਸ਼ੇ ਸਨ ਉਹ ਸਿਰਫ ਸਿਖ ਕੌਮ ਦੇ ਵਿਸ਼ੇ ਬਣ ਕੇ ਰਹਿ ਗਏ ਅਤੇ ਇਹਨਾਂ ਸਫਰਾਂ ਦੀ ਲੌਹ ਵਿਚ ਵਡੇ ਆਗੂ ਤਾਂ ਆਪਣੇ ਘਰ ਅਤੇ ਨਿਜੀ ਨਿਰਮਾਨ ਸੁਰਖਿਅਤ ਕਰ ਸਫਰ ਦੀ ਰਾਹ ਸਿੱਖ ਨੌਜਵਾਨਾਂ ਸਿਰ ਛੱਡ ਗਏ ਅਤੇ ਨਾਲ ਛੱਡ ਗਏ ਢਹਿ ਢੇਰੀ ਹੋਏ ਦਰਬਾਰ ਸਾਹਿਬ ਅੰਿਮੰ੍ਰਤਸਰ ਨੂੰ ਅਤੇ ਭਾਰਤੀ ਫੌਜ਼ ਦੇ ਤੋਪਾਂ ਟੈਕਾਂ ਦੇ ਗੋਲਿਆਂ ਨਾਲ ਤਬਾਹ ਹੋਏ ਅਕਾਲ ਤਖਤ ਸਾਹਿਬ ਜੀ ਨੂੰ। ਇਸ ਨਵੇਂ ਸਫਰ ਅਤੇ ਇਤਿਹਾਸ ਦੇ ਵਰਕਿਆਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅਜਿਹੇ ਰਾਹ ਤੇ ਤੌਰ ਦਿੱਤਾ ਜਿਸਦਾ ਉਹਨਾਂ ਨੂੰ ਰਾਜਨੀਤਿਕ ਪੱਖ ਦੀ ਸਮਝ ਛੋਟੀ ਉਮਰ ਅਤੇ ਅਭਿਆਸ ਨਾ ਹੋਣ ਕਰਕੇ ਅਜਿਹੀ ਅਹਿਸਥਿਤੀ ਵਿੱਚ ਲਿਆ ਖੜਾ ਕੀਤਾ, ਜਿਸਨੂੰ ਪੰਜਾਬੀ ਕਵੀ ਦੀਆਂ ਇਹ ਲਿਖਤਾਂ ਬਿਆਨ ਕਰਦੀਆਂ ਹਨ-

ਧੁੱਪ ਤੋਂ ਡਰਦਿਆਂ ਅਸੀਂ ਰਾਤ ਲਭੀ,
ਜਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ,
ਬੇਗਾਨੇ ਮਾਰਦੇ ਤਾਂ ਹੱਸ ਕੇ ਜਰ ਜਾਂਦੇ,
ਪਰ ਸਾਨੂੰ ਮਾਰਿਆ ਵੀ ਆਪਣੇ ਪਿਆਰਿਆਂ ਨੇ –

ਇਸ ਢਹਿ ਢੇਰੀ ਹੋਏ ਸਫਰ ਵਿੱਚ ਸਿੱਖ ਨੌਜ਼ਵਾਨਾਂ ਆਪਣੀ ਸਮਝ ਸ਼ਕਤੀ ਅਤੇ ਉਮਰ ਦੇ ਅਹਿਸਾਸ ਨਾਲ ਆਪਣਾ ਗੁਆਚਿਆ ਲਾਹੌਰ ਲਭਨ ਦੀ ਵਾਹ ਲਾਈ ਪਰ ਲਹੌਰ ਤਾਂ ਹੁਣ ਕੌਹਾਂ ਮੀਲ ਦੂਰ ਰਹਿ ਚੁਕਿਆ ਸੀ ਪਰ ਉਸਦੀ ਭਾਲ ਦੇ ਰਾਂਹਾਂ ਨੂੰ ਭਾਰਤੀ ਅਤੇ ਆਪਣਿਆਂ ਦੀ ਹਕੂਮਤ ਦੀਆਂ ਫੌਜ਼ਾਂ ਦੀਆਂ ਕੰਧਾਂ ਭੰਨਦੇ ਆਪਣੇ ਜੁਆਨ ਖੂਨ, ਦੀਆਂ ਨਦੀਆਂ ਵਿਚ ਡੁਬ ਗਏ ਅਤੇ ਆਪਣੇ ਸਭਿਆਚਾਰਿਕ ਲਾਹੌਰ ਵਰਗੇ ਕੇਂਦਰ ਅਤੇ ਆਜ਼ਾਦ ਭਾਵਨਾਵਾਂ ਨੂੰ ਜਿਥੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ੧੯੮੪ ਵਿਚ ਢਹਿ ਢੇਰੀ ਹੋਏ ਸੀ ਕੋਲੇ ਹੁਣੇ ਹੁਣੇ ਉਸਾਰੀ ਇਟਾਂ ਪਥਰਾਂ ਦੀ ਯਾਦਗਾਰ ਵਿੱਚ ਚਿੰਨ ਲਿਆ॥