ਜੂਨ ੧੨ ਦੇ ਸ਼ਹੀਦੀ ਗੁਰਪੁਰਬ ਮੋਕੇ ਇਕ ਇਤਿਹਾਸਿਕ ਮਾਣਮਤੇ ਦਿਹਾੜੇ ਨੂੰ [ਭਾਵੇਂ ਇਸ ਦਿਨ ਨੂੰ ਪੰਥ ‘ਚ ਵਖਰੇਵੇਂ ਕਰਕੇ ਦੋ ਤਾਰੀਕਾਂ ਚ ਵੰਡਿਆ ਜਾ ਰਿਹਾ ਹੈ], ਸਿਖਾਂ ਦੀ ਰਾਜ਼ਸੀ ਧਿਰ ਜਾਂ ਪਾਰਟੀ ਨੇ ਆਪਣੀ ਹਸ਼ਤੀ ਦੀ ਪਕੜ ਨੂੰ ਰਾਜ਼ਸੀ ਪਧਰ ਤੇ ਹੋਰ ਮਜ਼ਬੂਤ ਕਰਨ ਹਿੱਤ ਦਿੱਲੀ ਦੇ ੮੪ ਦੇ ਕਤਲੇਆਮ ਦੀ ਯਾਦ ‘ਚ ਯਾਦਗਾਰ ਦੇ ਨਾਮ ਹੇਠ ਇਟਾਂ ‘ਚ ਰਾਖ ਵਲਟਣੀ ਆਰੰਭੀ ਹੈ। ੨੯ ਸਾਲ ਬਾਅਦ ਭਾਵੇਂ ਇਹਨਾਂ ਸਾਲਾਂ ‘ਚ ਦਹਾਕਿਆਂ ਬਧੀ ਸਿਖਾਂ ਦੀ ਰਾਜ਼ਸੀ ਧਿਰ ਕੋਲ ਆਪ ਕੇਂਦਰ ਅਤੇ ਸੂਬੇ ਚ ਸਰਕਾਰ ਰਹੀ ਹੈ ਪਰ ਉਸ ਵਕਤ ਇਹਨੀਂ ਯਾਦ ਜਾਂ ਜਿੰਮੇਵਾਰੀ ਸਾਹਮਣੇ ਨਹੀਂ ਆਈ। ਨਾ ਹੀ ਓਹ ਨੀਲਾ ਤਾਰਾ ਜਿਹੜਾ ਸਿਖਾਂ ਦੇ ਸੱਚ ਖੰਡ ਹਰਮਿੰਦਰ ਸਾਹਿਬ ਅਤੇ ਸਿਖ ਹਸਤੀ ਅਤੇ ਹੋਂਦ ਤੇ ਚਮਕਿਆ ਉਸ ਦੀ ਉਸਰ ਚੁਕੀ ਯਾਦਗਾਰ ਵੇਲੇ ਵੀ ਇਹਨੀਂ ਰਾਜ਼ਸੀ ਨੁਮਾਇਸ ਅਗੇ ਆਈ। ਇਹ ਯਾਦਗਾਰ ੮੪ ਕਤਲੇਆਮ ਦਾ ਨੀਂਹ ਪੱਥਰ ਰੱਖਣ ਵਾਲਾ ਸਮਾਗਮ ਸਮੇਂ ਇਹਨਾਂ ਵਡਾ ਰਾਜ਼ਸੀ ਦਿਖਾਵਾ ਹੋਇਆ ਹੈ ਇਹ ਕਈ ਸੁਆਲ ਖੜੇ ਕਰਦਾ ਹੈ। ਕਿਤੇ ਇਹ ਜਿਵੇਂ ਅੱਜ ਭਾਵੇਂ ਸਿਖਾਂ ਦੀ ਰਾਜ਼ਸੀ ਸਕਤੀ ਤੇ ਕਾਬਜ਼ ਧਿਰ ਆਨੰਦਪੁਰ ਸਾਹਿਬ ਮਥਾ ਤਾਂ ਲੋੜ ਅਨੁਸਾਰ ਜਰੂਰ ਟੇਕਦੀ ਹੈ ਪਰ ਆਨੰਦਪੁਰ ਸਾਹਿਬ ਮਤੇ (Anandpur Sahib Resolution) ਬਾਰੇ ਆਨੋਖੀ ਚੁਪ ਰੱਖਦੀ ਹੈ। ਭਾਵੇਂ ਕਿ ਇਹ ਵੱਧ ਅਧਿਕਾਰਾਂ ਦਾ ਮਤਾ ਹੁਣ ਹੋਰ ਖੇਤਰੀ ਰਾਜ਼ਸੀ ਪਾਰਟੀਆਂ ਭਰ ਜ਼ੋਰ ਉਠਾ ਰਹੀਆਂ ਹਨ ਪਰ ਜਿਸ ਨੇ ਇਹ ਮੰਗ ਸਭ ਤੋਂ ਪਹਿਲਾਂ ਉਠਾਈ ਉਹ ਇਸ ਨੂੰ ਭੁਲ ਵਿਸਾਰ ਚੁਕੀ ਹੈ। ਇਥੋਂ ਤੱਕ ਕੇ ਆਪਣੀ ਰਾਜ਼ਸੀ ਰਾਜਧਾਨੀ ਚੰਡੀਗੜ ਦੀ ਮੁਖ ਮੰਗ ਨੂੰ ਵੀ ਭੁਲਕੇ ਨਵਾਂ ਚੰਡੀਗੜ੍ਹ ਬਨਾਉਣ ਬਾਰੇ ਕੇਦਰਿਤ ਹੋ ਗਈ ਹੈ ਤਾਂ ਜੋ ਕਦੇ ਜੋ ਸਿਖਾਂ ਦੀ ਆਪਣੀ ਰਾਜ਼ਸੀ ਧਿਰ ਸੀ ਅਤੇ ਸਿਖ ਅਤੇ ਪੰਜਾਬੀਆਂ ਨੂੰ ਇਹ ਖਿਆਲ ਸੀ ਕਿ ਇਹ ਸਾਡੀ ਆਪਣੀ ਧਿਰ ਹੈ ਹੁਣ ਉਹ ਇਕ ਪਰਿਵਾਰ ਦੀ ਜਾਗੀਰ ਚ ਸਿੰਮਟ ਗਈ ਹੈ ਅਤੇ ਉਹਨਾਂ ਦੀ ਭਾਵਨਾਵਾਂ ਵੀ ਜਾਗੀਰ ਵਧਾਉਣ ਤੱਕ ਸੀਮਤ ਹੋਣ ਕਰਕੇ ਵਡੇਰੇ ਸਿਖਾਂ ਅਤੇ ਪੰਜਾਬ ਦੇ ਹੱਕ ਸਦੀਆਂ ਦੂਰ ਦੀ ਗਲ ਹੋ ਚੁਕੀ ਹੈ। ਇਸ ਬਾਰੇ ਪੰਜਾਬੀ ਦੇ ਮਸ਼ਹੂਰ ਕਵੀ ਰਾਮ ਨਰਾਇਣ ਸਿੰਘ ਦਰਦੀ ਬਾ ਖੂਅਬੀ ਜ਼ਿਕਰ ਕਰਦੇ ਹਨ ਜੋ ਸਿਖਾਂ ਅਤੇ ਪੰਜਾਬ ਦੀ ਮਾਨਸਿਕਤਾ ਤੇ ਟੁਕਦੀ ਵੀ ਹੈ।

ਘਰ ਵਿਚ ਖੂਬ ਖੜਕਾਉਣ ਹੁਣ ਖਾਲਸਾ ਜੀ,
ਇਹ ਪੰਜਾਬ ਇਕ ਛਣਕਣਾ ਰਹਿ ਗਿਆ ਏ।

ਇਕ ਅਜਿਹੀ ਘਟਨਾ ਜਿਸ ਬਾਰੇ ਦੁਨਿਆਂ ਦੇ ਨਾਮੀਂ ਅਖਬਾਰਾਂ ਨੇ ਵੀ ਇਹੀ ਕਿਹਾ ਸੀ ਕਿ ਭਾਰਤ ਵਿਚ ਸਬਿਅਹਿਤਾ ਪਿਗਲ ਗਈ ਹੈ ਅਤੇ ਮਾਨਵਤਾ ਦਮ ਤੋੜ ਰਹੀ ਹੈ ਉਸ ਬਾਰੇ ਨਿਸ਼ਾਨ ਜਾਂ ਯਾਦਗਾਰ ਬਨਾਉਣੀ ਇਕ ਅਹਿਮ ਕਦਮ ਹੈ ਭਾਵੇ ਅੱਜ ਵੀ ਇਸ ਮਾਨਵਤਾ ਦੇ ਘਾਣ ਵਾਲੇ ਜਖਮਾਂ ਦੀ ਕੋਈ ਦੁਆਈ ਜਾਂ ਜਆਬ ਨਹੀ ਲਭ ਰਹੇ। ਇਸ ਦਾ ਕਹਿਣ ਵਾਲੇ ਸੂਝਵਾਣ ਲੋਕ ਇਹ ਵੀ ਕਹਿੰਦੇ ਹਨ ਕਿ ਭਾਰਤ ਦਾ ਵਾਤਾਵਰਣ ਖਾਸ ਕਰਕੇ ਰਾਜ਼ਸੀ ਅਤੇ ਸਮਾਜਿਕ ਅਜਿਹਾ ਹੈ ਕਿ ਹਰ ਭਿਆਨਕ ਤੋਂ ਭਿਆਨਕ ਦੁਖਾਂਤ ਨੂੰ ਵੀ ਕਰਮ ਕਾਡਾਂ ਦੇ ਭਾਰ ਹੇਠ ਜਾਂ ਕੁਦਰਤ ਦੀ ਖੇਡ ਮੰਨਿਆ ਜਾਂਦਾ ਹੈ। ਇਸ ਵਕਫੇ ਜਾਂ ਕਰ ਮਕਾਂਢ ਨੂੰ ਸਿਆਸੀ ਲਾਭ ਜਾਂ ਹਸ਼ਤੀ ਪਕੜ ਪੱਕੀ ਕਰਨ ਲਈ ਤਾਂ ਜਰੂਰ ਵਰਤ ਲਿਆ ਜਾਂਦਾ ਹੈ। ਪਰ ਇਹਨਾਂ ਦੁਖਾਂਤਾਂ ਮਗਰ ਲੁਕੀ ਮਾਨਵਤੱਤਾ ਅਤੇ ਨਵੀਂ ਸੂਝ ਬੂਝ ਦੀ ਕਸ਼ਕ ਨੂੰ ਦਬਿਆ ਹੀ ਰਖਣਾ ਠੀਕ ਸਮਜਿਆ ਜਾਂਦਾਂ ਹੈ। ਦਿਲੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਨੇ ਇਹ ਕਦਮ ਜੋ ਉਪਰੋਂ ਦਿਖ ਰਿਹਾ ਹੈ ਚੰਗਾ ਚੁਕਿਆ ਹੈ। ਉਹਨਾਂ ਦਾ ਮਕਸਦ ਸਿਖਾਂ ਦਾ ਕਤਲੇਆਮ ਅਤੇ ਸਮਾਜ ਦਾ ਉਸ ਵਕਤ ਪਿਗਲ ਜਾਣਾ ਸਾਭਣਾ ਹੈ ਤਾਂ ਉਹ ਇਕ ਮਹਤੱਵਪੂਰਣ ਕਦਮ ਹੈ। ਇਹ ਆਸ ਵੀ ਦਰਸਾਉਂਦਾ ਹੈ ਸ਼ਾਇਦ ਸਿਖਾਂ ਦੀ ਮਾਨਸਿਕਤਾ ਜੋ ਚਿਰਾਂ ਤੋਂ ਨੀਲੇ ਤਾਰੇ ਦੇ ਨੀਲ ਅਤੇ ੮੪ ਦੇ ਭਾਰਤ ਵਿਚ ੧੨੬ ਸ਼ਹਿਰਾਂ ਚ ਰੂਲੀ ਹਸ਼ਤੀ ਜੋ ਦਹਾਕਿਆਂ ਤੋਂ ਸੁੰਮਦਰ ਚ ਮਲਾਹ ਲਭ ਰਹੀ ਹੈ, ਨੂੰ ਸ਼ਾਇਦ ਸੱਚੀ ਹੀ ਕੱਡਾ ਮਿਲ ਸਕੇ।

ਦੁਖਾਂ ਅਤੇ ਦਬੀਆਂ ਆਸਾਂ ਨੂੰ ਸਾਂਭ ਸਕਣਾ ਇਕ ਅਗਾਂਹ ਵਧੂ ਕਦਮ ਹੈ ਤਾਂ ਜੋ ਆਉਣ ਵਾਲਾ ਭਵਿਖ ਇਹਨਾਂ ਕਰਮਕਾਂਢਾ ਚੋਂ ਬਚ ਸਕੇ ਅਤੇ ਵਕਤ ਦੇ ਨੰਬਰਦਾਰ ਖਬਰਦਾ ਰਹਿਣ। ਪਰ ਇਹਨਾਂ ਪਿਛੇ ਇਹ ਫਰਜ਼ ਜਰੂਰੀ ਹੈ ਜੋ ਮਾਨਵਤਾ ਦਾ ਪਰਤੀਕ ਹੋਵੇ ਜਿਵੇ ਇਤਿਹਾਸ ਚ ਕਈ ਥਾਵਾਂ ਤੋ ਜਿਕਰ ਆਉਂਦਾ ਹੈ। ਦਖਣੀ ਅਫਰੀਕਾ ਅਤੇ ਹੋਰ ਦੁਨਿਆਂ ਦੇ ਮੁਲਕ ਅਜਿਹੀ ਪੀੜ ਅਤੇ ਦਰਦ ਚੋਂ ਤਾਂ ਹੀ ਨਿਕਲ ਸਕੇ ਹਨ ਅਤੇ ਨਵੀਂ ਸੋਚ ਦੇ ਰਾਹ ਪਏ ਹਨ ਕਿਉਕਿ ਉਹਨਾਂ ਦੇ ਰਾਜਨੀਤਿਕ ਅਤੇ ਧਾਰਮਿਕ ਤੇ ਸਮਾਜਿ ਜਿੰਮੇਵਾਰੀ ਵਾਲੇ ਧਿਰ ਨੇ ਸੰਜ਼ੀਦਗੀ ਨਾਲ ਹਰ ਪੱਖ ਦਾ ਪਹਿਲੂ ਵਿਚਰਿਆ ਅਤੇ ਮਜ਼ਬੂਰ ਕੀਤਾ ਉਹਨਾਂ ਧਿਰਾਂ ਨੂੰ ਜਿਹਨਾਂ ਕਦਰਾਂ ਕੀਮਤਾਂ ਅਤੇ ਮਾਨਵ ਹਸਤੀਆਂ ਨੂੰ ਰੁਲਿਆ ਤਹਿਸ ਨਹਿਸ ਕੀਤਾ ਕਿ ਉਹ ਆਪਣਾ ਜੁਰਮ ਕਾਬੂਲ ਕਰਨ ਅਤੇ ਅਗੇ ਲਈ ਅਜਿਹੀ ਰਾਜਨੀਤਿਕ ਜਾਂ ਧਾਰਮਿਕ ਜਾਂ ਸਮਾਜਿਕ ਕਾਰਨਾਂ ਕਰਕੇ ਸਮਾਜ਼ ਇਕ ਦੂਜੇ ਦੇ ਖਿਲਾਫ ਨ ਖੜ ਸਕੇ। ਇਹ ਪਹਿਲੂ ਸਿਰਫ ਕੰਧਾਂ ਚ ਯਾਦਗਾਰ ਉਸਾਰਣ ਨਾਲਿ ਲਭੇ ਨਹੀਂ ਜਾ ਸਕਦੇ ਪਰ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਿੰਮੇਵਾਰੀਆਂ ਤੇ ਕਾਬਿਜ਼ ਲੋਕਾਂ ਦੀ ਸਮਾਜ ਪ੍ਰਤੀ ਵਫਾ ਤੇ ਨਿਰਭਰ ਕਰਦਾ ਹੈ ਨਾ ਕਿ ਸਿਰਫ ਆਪਣੇ ਆਲੇ ਦੁਆਲੇ ਜਾਂ ਨਿੱਜ ਤੱਕ ਸੀਮਿਤ ਰਖ ਕੇ ਨਹੀਂ ਤਾਂ ਇਹ ਯਾਦਗਾਰ ਸਿਰਫ ਤੇ ਸਿਰਫ ਇਕ ਇਟਾਂ ਪਥਰਾਂ ਦਾ ਵਾਯੂਦ ਹੀ ਰਹਿ ਜਾਵੇਗਾ।

ਯਾਦਗਾਰ ਜੋ ੧੯੮੪ ਦੇ ਸਿਖ ਕਤਲੇਆਮ ਦੀ ਯਾਦ ਚ ਬਣਾਈ ਜਾ ਰਹੀ ਹੈ। ਇਸ ਦਾ ਨੀਂਹ ਪੱਥਰ ਜੂਨ ੧੨ ਨੂੰ ਭਾਰਤੀ ਸਰਕਾਰ ਦੀ ਰੋਕ ਦੇ ਬਾਵਾਯੂਦ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਰਹਿਨੁਮਾਈ ਹੇਠ ਰਖਿਆ ਹੈ ਇਕ ਹਾਂ ਪੱਖੀ ਕਦਮ ਹੈ। ਪੰਜਾਬ ਅਤੇ ਸਿਖਾਂ ਦੀ ਚਿਰਾਂ ਤੋਂ ਰਿਸ ਦੀ ਰੱਗ ਆਸ ਰਖਦੀ ਹੈ ਕਿ ਜਿਸ ਪਿੰਡ ਦੀ ਹੌਦ ਦਾ ਰਾਹ ਭਾਰਤ ਅਤੇ ਪੰਜਾਬ ਦੇ ਵਸਨੀਕ ਸਦੀਆਂ ਤੋਂ ਲਭ ਰਹੇ ਹਨ ਅਤੇ ਜਿਸ ਖਾਤਿਰ ਸਿਖ ਕੌਮ ਦੇ ਸ਼ਹੀਦਾਂ ਨੇ ਅਤੇ ਭਾਰਤ ਦੀ ਆਜ਼ਾਦੀ ਦੇ ਸ਼ਹੀਦਾਂ ਨੇ ਕਲਪਨਾ ਕੀਤੀ ਸੀ ਸ਼ਾਇਦ ਉਹ ਲਭ ਸਕੇ ਅਤੇ ਇਕ ਸਿਹਤਮੰਦ ਅਤੇ ਸਮਾਜਿਕ ਕਦਰ ਕੀਮਤਾਂ ਦਾ ਰਾਹ ਉਲੀਕਿਆ ਜਾ ਸਕੇ। ਇਹ ਕਲਪਨਾ ਹੈ ਕਿ ਸਿਖਾਂ ਦੀ ਆਜ਼ਾਦ ਹਸ਼ਤੀ ਦੀ ਆਜ਼ਾਦੀ ਨੂੰ ਸਵਿਕਾਰ ਕੀਤਾ ਜਾਵੇ ਅਤੇ ਮਾਨੁਖ ਦੀਆਂ ਕਦਰਾਂ ਕੀਮਤਾਂ ਨੂੰ ਬਣਦਾ ਸਤਿਕਾਰ ਅਤੇ ਮਾਣ ਮਿਲ ਸਕੇ ਨਹੀਂ ਤਾਂ ਨੀਂਹਾਂ ਭਾਵੇਂ ਕਿੰਨੀਆਂ ਰਖ ਲਈਆਂ ਜਾਣ ਇਹ ਸਮਾਜ ਅਤੇ ਮਾਨੁਖੀ ਕਦਰਾਂ ਕੀਮਤਾਂ ਦਾ ਭਾਰ ਨਹੀਂ ਝਲ ਸਕਣਗੀਆਂ। ਅਤੇ ਇਸ ਲਫਜਾਂ ਨੂੰ ਸਮਝਣ ਦੀ ਸਮਝ ਦੇ ਸਕਣਗੀਆਂ ਕਿ “ਨਵਾਜ ਭਖਸ਼ਾਣੇ ਆਏ ਥੇ” “ਰੋਜ਼ੇ ਲਵਾ ਲਇ”