ਰਾਸ਼ਟਰੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਰਕਲ ਦੇ ਇਕ ਮੈਂਬਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੌਪ ਫਰਾਂਸਿਸ ਨੇ ਇਹ ਮੰਨਿਆ ਕਿ ਇਹਨਾਂ ਸਕੂਲ਼ਾਂ ਵਿਚ ਜੋ ਕੁਝ ਵੀ ਵਾਪਰਿਆ ਸੀ, ਉਹ ਨਸਲਕੁਸ਼ੀ ਦੇ ਬਰਾਬਰ ਸੀ।ਪਰ ਉਸ ਨੂੰ ਇਹ ਗੱਲ ਕੈਨੇਡਾ ਛੱਡਣ ਤੋਂ ਪਹਿਲਾਂ ਕਹਿਣੀ ਚਾਹੀਦੀ ਸੀ।ਇਕ ਹਫਤੇ ਦੇ ਅਰਸੇ ਦੌਰਾਨ ਪੌਪ ਫਰਾਂਸਿਸ ਨੇ ਕੈਥੋਲਿਕਾਂ ਦੁਆਰਾ ਚਲਾਏ ਜਾਂਦੇ ਰੈਜੀਡੈਸ਼ੀਅਲ ਸਕੂਲਾਂ ਵਿਚ ਬੁਰੇ ਵਤੀਰੇ ਲਈ ਕਈ ਵਾਰ ਮੁਆਫੀ ਮੰਗੀ, ਪਰ ਉਸ ਨੇ ਉਦੋਂ ਤੱਕ “ਨਸਲਕੁਸ਼ੀ” ਸ਼ਬਦ ਪ੍ਰਯੋਗ ਨਹੀਂ ਕੀਤਾ ਜਦੋਂ ਤੱਕ ਉਸ ਨੇ ਰੋਮ ਵਾਪਸੀ ਸਮੇਂ ਪੱਤਰਕਾਰਾਂ ਦੁਆਰਾ ਇਸ ਬਾਰੇ ਪੁੱਛਿਆ ਨਹੀਂ ਗਿਆ ਸੀ। ਉਨ੍ਹਾਂ ਨੇ ਉਸ ਨੂੰ ਸੁਆਲ ਕੀਤਾ ਕਿ ਉਹ ਮੰਨਦਾ ਹੈ ਕਿ ਚਰਚ ਦੇ ਮੈਂਬਰਾਂ ਨੇ ਨਸਲਕੁਸ਼ੀ ਵਿਚ ਆਪਣਾ ਹਿੱਸਾ ਪਾਇਆ ਸੀ।ਪੌਪ ਫਰਾਂਸਿਸ ਨੇ ਆਪਣੀ ਸਫਾਈ ਵਿਚ ਕਿਹਾ ਕਿ ਉਸ ਨੇ ਆਪਣੀ ਮੁਆਫੀ ਯਾਤਰਾ ਸਮੇਂ ਇਹ ਸ਼ਬਦ ਇਸ ਲਈ ਪ੍ਰਯੋਗ ਨਹੀਂ ਸੀ ਕੀਤਾ ਕਿਉਂ ਕਿ “ਨਸਲਕੁਸ਼ੀ” ਤਕਨੀਕੀ ਸ਼ਬਦ ਹੈ।

ਕੈਨੇਡਾ ਦੀ ਸੰਘੀ ਸਰਕਾਰ ਦੁਆਰਾ ਬਣਾਏ ਗਏ ਟਰੁੱਥ ਐਂਡ ਰੀਕੋਂਸੀਲਿਅੇਸ਼ਨ ਕਮਿਸ਼ਨ ਨੇ ੨੦੧੫ ਵਿਚ ਜਾਰੀ ਕੀਤੀ ਇਕ ਰਿਪੋਰਟ ਵਿਚ ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਸੱਭਿਆਚਾਰਕ ਨਸਲਕੁਸ਼ੀ ਦਾ ਨਾਂ ਦਿੱਤਾ।ਉਦੋਂ ਤੋਂ ਹੀ ਮੂਲਵਾਸੀਆਂ ਦੇ ਗਰੁੱਪ ਨੇ ਇਸ ਵਿਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਨਸਲਕੁਸ਼ੀ ਹੀ ਸੀ।ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਖੇਤਰੀ ਮੁਖੀ ਕੈਨ ਯੰਗ ਨੇ ਕਿਹਾ ਕਿ ਪੌਪ ਆਪਣੀ ਕੈਨੇਡਾ ਫੇਰੀ ਦੌਰਾਨ ਇਸ ਬਾਰੇ ਮੰਨਣ ਤੋਂ ਨਾਕਾਮ ਰਿਹਾ ਕਿਉਂ ਕਿ ਕੈਨੇਡਾ ਦੇ ਕੈਥੋਲਿਕ ਉਸ ਨੂੰ ਇਸ ਬਾਰੇ ਪੂਰੀ ਜਣਾਕਾਰੀ ਨਾ ਦੇ ਸਕੇ।ਪਰ ਇਹ ਚੰਗੀ ਗੱਲ ਹੈ ਉਸ ਨੇ ਇਸ ਨੂੰ ਮੰਨਿਆ ਹੈ, ਪਰ ਉਸ ਨੂੰ ਇਹ ਉਦੋਂ ਕਹਿਣਾ ਚਾਹੀਦਾ ਸੀ ਜਦੋਂ ਉਹ ਕੈਨੇਡਾ ਦੇ ਲੋਕਾਂ ਨਾਲ ਗੱਲ-ਬਾਤ ਕਰ ਰਿਹਾ ਸੀ ਜਿਨ੍ਹਾਂ ਵਿਚ ਖਾਸ ਤੌਰ ਤੇ ਇਹਨਾਂ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉੱਤਰਜੀਵੀ ਵੀ ਸ਼ਾਮਿਲ ਸਨ।ਯੰਗ ਨੇ ਇਹ ਵੀ ਕਿਹਾ ਕਿ ਮੌਹਵਾਕ ਨੇਸ਼ਨ ਆਫ ਕਾਨਵੇਕ ਦੇ ਮੈਂਬਰ ਕੈਨਥ ਡੀਅਰ ਅਨੁਸਾਰ ਪੌਪ ਦੀਆਂ ਜਹਾਜ ਵਿਚ ਕੀਤੀਆਂ ਟਿੱਪਣੀਆਂ ਇਸ ਦਾ ਸੰਕੇਤ ਹਨ ਕਿ ਉਹ ਇਸ ਸਭ ਬਾਰੇ ਕੀ ਮਹਿਸੂਸ ਕਰਦਾ ਹੈ।

ਪਿਛਲ਼ੇ ਵਰ੍ਹੇ ਹੀ ਫਸਟ ਨੇਸ਼ਨ ਨੇ ਬ੍ਰਿਟਿਸ਼ ਕੋਲੰਬੀਆ ਵਿਚ ਕਿਹਾ ਸੀ ਕਿ ਕੰਪੂਲਜ਼ ਵਿਚ ਮੂਲਵਾਸੀ ਬੱਚਿਆਂ ਨਾਲ ਸੰਬੰਧਿਤ ੨੧੫ ਰੈਜ਼ੀਡੈਸ਼ੀਅਲ ਸਕੂਲਾਂ ਦੇ ਅਵਸ਼ੇਸ਼ ਮਿਲੇ ਹਨ।ਟੋਰੰਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿਚ ਕਾਨੂੰਨ ਦੀ ਪ੍ਰੋਫੈਸਰ ਪਾਮੇਲਾ ਪਾਲਮੇਟਰ ਅਨੁਸਾਰ ਕੈਨੇਡਾ ਦੀਆਂ ਇਹਨਾਂ ਕਾਰਵਾਈਆਂ ਉੱਪਰ ਸੰਯੁਕਤ ਰਾਸ਼ਟਰ ਦਾ ਨਸਲਕੁਸ਼ੀ ਅਪਰਾਧ ਲਾਗੂ ਹੁੰਦਾ ਹੈ।ਉਸ ਨੇ ਕਿਹਾ ਕਿ ਨਸਲਕੁਸ਼ੀ ਉਦੋਂ ਮੰਨੀ ਜਾਂਦੀ ਹੈ ਜਦੋਂ ਇਕ ਸਮੂਹ ਦੇ ਮੈਂਬਰਾਂ ਨੂੰ ਮਾਰਿਆ ਜਾਂਦਾ ਹੈ, ਉਨ੍ਹਾਂ ਨੂੰ ਮਾਨਸਿਕ ਜਾਂ ਸਰੀਰਕ ਤਣਾਓ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਖਤਮ ਕਰਨ ਵਾਲੀਆਂ ਹਾਲਾਤਾਂ ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਬੱਚਿਆਂ ਦੇ ਜਨਮ ਲੈਣ ਨੂੰ ਰੋਕਿਆ ਜਾਂਦਾ ਹੈ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਜਬਰਦਸਤੀ ਕਿਸੇ ਹੋਰ ਗੁਰੱਪ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ।ਗੁਲੇਫ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਮੈਕਡੌਨਲਡ ਨੇ ਕਿਹਾ ਕਿ ਉਸ ਸਮੇਂ ਰੈਜ਼ੀਡੈਸ਼ੀਅਲ ਸਕੂਲਾਂ ਵਿਚ ਜਬਰਦਸਤੀ ਬੱਚਿਆਂ ਨੂੰ ਤਬਦੀਲ ਕੀਤਾ ਗਿਆ।

ਇਸ ਬਾਰੇ ਪੌਪ ਦਾ ਮੰਨਣਾ ਬਹੁਤ ਹੀ ਮਹੱਤਵਪੂਰਨ ਹੈ ਕਿਉਂ ਕਿ ਬਹੁਤ ਸਾਰੇ ਲੋਕ ਟਰੁੱਥ ਐਂਡ ਰੀਕੋਂਸੀਲਿਅੇਸ਼ਨ ਕਮਿਸ਼ਨ ਦੀ ਸੱਭਿਆਚਾਰਕ ਨਸਲਕੁਸ਼ੀ ਦੀ ਗੱਲ ਨੂੰ ਸਹੀ ਨਹੀਂ ਮੰਨ ਰਹੇ ਸਨ।ਪਰ ਹੁਣ ਕੈਥੋਲਿਕ ਚਰਚ ਦੇ ਮੁਖੀ ਨੇ ਇਹ ਸਵੀਕਾਰ ਕੀਤਾ ਹੈ ਕਿ ਇਹ ਨਸਲਕੁਸ਼ੀ ਹੀ ਸੀ।ਇਸ ਲਈ ਇਹ ਮਹੱਤਵਪੂਰਨ ਹੈ, ਪਰ ਨਸਲਕੁਸ਼ੀ ਅਤੇ ਸੱਭਿਆਚਾਰਕ ਨਸਲਕੁਸ਼ੀ ਵਿਚ ਫਰਕ ਹੁੰਦਾ ਹੈ।ਜਾਂ ਤਾਂ ਨਸਲਕੁਸ਼ੀ ਹੁੰਦੀ ਹੈ ਜਾਂ ਨਹੀਂ।ਪੌਪ ਨੇ ਸਵੀਕਾਰ ਕੀਤਾ ਕਿ ਕੈਨੇਡਾ ਵਿਚ ਮੂਲਵਾਸੀਆਂ ਦੀ ਅਬਾਦੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਵਿਚ ਚਰਚ ਦੁਆਰਾ ਚਲਾਏ ਜਾਂਦੇ ਰੈਜ਼ੀਡੈਂਸ਼ੀਅਲ ਸਕੂਲਾਂ ਨੇ ਆਪਣਾ ਹਿੱਸਾ ਪਾਇਆ।ਉਸ ਨੇ ਇਹ ਵੀ ਕਿਹਾ ਕਿ ਉਸ ਨੇ ਇਹ ਸ਼ਬਦ ਕੈਨੇਡਾ ਫੇਰੀ ਦੌਰਾਨ ਨਹੀਂ ਵਰਤਿਆ ਕਿਉਂ ਕਿ ਇਹ ਉਸ ਦੇ ਦਿਮਾਗ ਵਿਚ ਨਹੀਂ ਸੀ ਆਇਆ।ਕੈਨੇਡਾ ਦੇ ਟਰੁੱਥ ਐਂਡ ਰੀਕੋਂਸੀਲਿਅੇਸ਼ਨ ਕਮਿਸ਼ਨ ਨੇ ੨੦੧੫ ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਮੂਲਵਾਸੀਆਂ ਨੂੰ ਜਬਰਦਸਤੀ ਆਪਣੇ ਘਰਾਂ ਵਿਚੋਂ ਹਟਾਉਣਾ ਅਤੇ ਚਰਚ ਦੁਆਰਾ ਚਲਾਏ ਜਾਂਦੇ ਰੈਜ਼ੀਡੈਂਸ਼ੀਅਲ ਸਕੂਲਾਂ ਰਾਹੀ ਉਨ੍ਹਾਂ ਨੂੰ ਇਸਾਈਆਂ ਵਿਚ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ ਸੱਭਿਆਚਾਰਕ ਨਸਲਕੁਸ਼ੀ ਸੀ।ਫਰਾਂਸਿਸ ਨੇ ਕਿਹਾ, “ਮੈਂ ਮੁਆਫੀ ਮੰਗਦਾ ਹਾਂ, ਮੈਂ ਉਸ ਕੰਮ ਲਈ ਮੁਆਫੀ ਮੰਗਦਾ ਹਾਂ ਜੋ ਕਿ ਨਸਲਕੁਸ਼ੀ ਸੀ।”