ਦੁਨੀਆਂ ਅੰਦਰ ਜਮਹੂਰੀਅਤ ਦਾ ਮਿਆਰ ਦਿਨ ਪ੍ਰਤੀ ਦਿਨ ਬਦਲ ਰਿਹਾ ਹੈ। ਦੁਨੀਆਂ ਦੇ ਲੋਕਾਂ ਅੰਦਰ ਜਮਹੂਰੀਅਤ ਪ੍ਰਤੀ ਅਵਿਸਵਾਸ਼ ਦੀ ਭਾਵਨਾ ਕੁਝ ਦੇਸ਼ਾਂ ਨੂੰ ਛੱਡ ਕੇ ਵੱਧ ਰਹੀ ਹੈ। ਪੱਛਮੀ ਮੁਲਕਾਂ ਵਿੱਚ ਜਮਹੂਰੀਅਤ ਪ੍ਰਤੀ ਅਵਿਸਵਾਸ਼ ਤਾਂ ਹੈ ਹੀ ਪਰ ਉਨਾਂ ਨੂੰ ਭਰੋਸਾ ਵੀ ਹੈ ਕਿ ਸਮੇਂ ਨਾਲ ਜਮਹੂਰੀਅਤ ਸਥਿਰ ਹੋ ਜਾਵੇਗੀ। ਭਾਰਤ ਵਰਗੇ ਦੇਸ਼ਾਂ ਵਿੱਚ ਜਮਹੂਰੀਅਤ ਇੱਕ ਚੋਣਾਂ ਤੱਕ ਹੀ ਸੀਮਿਤ ਹੁੰਦੀ ਜਾ ਰਹੀ ਹੈ। ਕਿਉਂ ਕਿ ਸੱਤਾ ਤਬਦੀਲੀ ਨਾਲ ਰਾਜ ਸੱਤਾ ਵਾਲੇ ਰਾਜਨੀਤਿਕ ਲੋਕਾਂ ਵਿੱਚ ਸੋਚ ਦਾ ਕੋਈ ਅੰਤਰ ਸਾਹਮਣੇ ਨਹੀਂ ਆ ਰਿਹਾ ਹੈ। ਦੁਨੀਆਂ ਅੰਦਰ ਪੱਕੇ ਤੌਰ ਤੇ ਬਾਲਗ ਵੋਟ ਵਾਲੀ ਜਮਹੂਰੀਅਤ ਸੌ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਜਦ ਕਿ ਇਸਤਰੀਆਂ ਤੇ ਅੰਰੀਕਾ ਵਰਗੇ ਮੁਲਕਾਂ ਵਿੱਚ ਕਾਲਿਆਂ ਨੂੰ ਵੋਟ ਪਾਉਣ ਦਾ ਹੱਕ ਉਸ ਤੋਂ ਕਾਫੀ ਬਾਅਦ ਮਿਲਿਆ ਹੈ। ਲੁਕ ਮਿਲਾ ਕੇ ਜਮਹੂਰੀਅਤ 60 ਤੋਂ 70 ਸਾਲ ਤੱਕ ਪੁਰਾਣੀ ਹੈ। ‘Economist’ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਇਸ ਸਾਲ ਦੇ ਵਿਸ਼ਵ ਵਿਆਪੀ ਸਰਵੇਖਣ ਮੁਤਾਬਕ ਅੱਜ ਦੁਨੀਆਂ ਅੰਦਰ ਪੰਜਾਹ ਪ੍ਰਤੀਸ਼ਤ ਮੁਲਕਾਂ ਅੰਦਰ ਹੀ ਜਮਹੂ੍ਰੀਅਤ ਨੇ ਪੈਰ ਪਸਾਰੇ ਹਨ। ਉਸ ਵਿੱਚ 5.7% ਮੁਕੰਮਲ ਜਮਹੂਰੀਅਤ ਵਾਲੇ ਦੇਸ਼ ਹਨ। ਜਦਕਿ ਬਹੁਗਿਣਤੀ ਤਾਨਾਸ਼ਾਹੀ ਰਾਜ ਹਨ। ਬਾਕੀ ਨਾ-ਮੁਕੰਮਲ ਜਮਹੂਰੀਅਤ ਵਾਲੇ ਦੇਸ਼ ਹਨ। ਭਾਰਤ ਵੀ ਨਾ-ਮੁਕੰਮਲ ਜਮਹੂਰੀਅਤ ਵਾਲਾ ਦੇਸ਼ ਹੈ। ਇਸਦਾ ਕਾਰਨ ਭਾਰਤ ਅੰਦਰ ਸੰਸਥਾਗਤ ਪਾਰਦਰਸ਼ਕਤਾ ਨਹੀਂ ਹੈ। ਸੰਸਥਾਗਤ ਤੌਰ ਤੇ ਕਮਜ਼ੋਰ ਹੈ। ਇਸਦਾ ਰਾਜਨੀਤਿਕ ਸਭਿਆਚਾਰ ਦੁਨੀਆਂ ਦੇ ਮਿਆਰ ਦਾ ਨਹੀਂ ਹੈ ਤੇ ਨਾ ਹੀ ਇਸਦੇ ਰਾਜਨੀਤਿਕ ਨੇਤਾਵਾਂ ਦਾ ਮਿਆਰ ਉੱਚ ਕੋਟੀ ਦੇ ਵਿਚਾਰਵਾਨਾਂ ਵਾਲਾ ਹੈ। ਭਾਰਤ ਅੰਦਰ ਕਾਫੀ ਹੱਦ ਤੱਕ ਅਜਾਦੀ ਦੇ ਪਹਿਲੇ 20 ਸਾਲਾਂ ਤੱਕ ਸੰਸਥਾਗਤ ਜਮਹੂਰੀਅਤ ਕਾਫੀ ਕਾਮਯਾਬੀ ਤੇ ਮਜਬੂਰੀ ਨਾਲ ਚੱਲੀ। ਇਹ ਵਰਤਾਰਾ ਕੁਝ ਸਮਾਂ ਇੰਦਰਾ ਗਾਂਧੀ ਦੇ ਰਾਜ ਸਮੇਂ ਵੀ ਚੱਕਿਆ। ਫੇਰ ਉਸਨੇ ਸੰਸਥਾਗਤ ਸੰਸਥਾਵਾਂ ਦਾ ਰਾਜਨੀਤਿਕ ਕਰਨ ਕਰਕੇ ਆਪਣੇ ਨਿੱਜ ਦਾ ਪ੍ਰਭਾਵ ਬਣਾ ਲਿਆ। ਜਿੱਥੇ ਨਾ ਤਾਂ ਸੰਸਥਾਗਤ ਜਨਤਕ ਸੇਵਾਵਾਂ ਅਜਾਦ ਰਹੀਆਂ ਹਨ ਤੇ ਨਾ ਹੀ ਸੁਰੱਖਿਆ ਕਾਰਜ ਪ੍ਰਣਾਲੀ। ਨਿਆਂਪਾਲਿਕਾਂ ਵੀ ਇਸੇ ਪ੍ਰਭਾਵ ਅਧੀਨ ਹੈ। ਜਮਹੂਰੀਅਤ ਦਾ ਮੁੱਖ ਥੰਮ ਅਜਾਦ ਮੀਡੀਆ ਵੀ ਆਪਣੇ ਪ੍ਰਭਾਵ ਅਧੀਨ ਕਰਨ ਲਿਆ। ਕੁਣਬਾ ਪਰਿਵਾਰੀ ਵਾਲੀ ਜਮਹੂਰੀਅਤ ਇਥੇ ਲਾਗੂ ਹੋ ਰਹੀ ਹੈ। ਇਨਾਂ ਕਾਰਨਾਂ ਕਰਕੇ ਹੀ ਭਾਰਤ ਦੀ ਅਜਾਦੀ ਤੋਂ ਬਾਅਦ ਆਖਰੀ ਅੰਗਰੇਜ਼ ਜੋ ਭਾਰਤ ਫੌਜ ਦਾ ਕਮਾਂਡਰ ਸੀ ਜਰਨਲ ਕਲੌਡ ਅਚਿਨ ਲਿਕ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਜੋ ਆਪਣੇ ਆਪ ਵਿੱਚ ਉੱਪ ਮਹਾਂਦੀਪ ਹੈ ਇਹ ਇਕੱਠਾ ਨਹੀਂ ਰਹਿ ਸਕਦੀ ਕਿਉਂ ਇਸ ਦੇ ਲੋਕਾਂ ਵਿੱਚ ਬਹੁਤ ਵਿਭਿੰਨਤਾ ਹੈ। ਉਸ ਨੇ ਮੁੱਖ ਰੂਪ ਵਿੱਚ ਇਹ ਕਿਹਾ ਸੀ ਕਿ ਸਿੱਖ ਕੌਮ ਭਾਰਤ ਤੋਂ ਸਭ ਤੋਂ ਪਹਿਲਾਂ ਅਜਾਦ ਹੋਵੇਗੀ ਤੇ ਆਪਣਾ ਰਾਜ ਭਾਗ ਬਣਾਵੇਗੀ। ਉਸਨੇ ਕਿਹਾ ਸੀ ਕਿ ਪੰਜਾਬੀ, ਮਦਰਾਸੀਆਂ ਤੋਂ ਉਸੇ ਤਰਾਂ ਵੱਖਰਾ ਹੈ ਜਿਵੇਂ ਸਕੌਟ ਦੇਸ਼ ਦੇ ਵਾਸੀ ਇਟਲੀ ਦੇ ਲੋਕਾਂ ਤੋਂ ਵੱਖਰੇ ਹਨ। ਪਰ ਸਿੱਖ ਕੌਮ ਨੂੰ ਅੱਜ ਵੀ ਅਫਸੋਸ ਹੈ ਕਿ ਉਸਦੇ ਕਮਜੋਰ ਕਾਰਜਗਾਰੀ ਵਾਲੀ ਸਿੱਖ ਲੀਡਰਸ਼ਿਪ ਹੋਣ ਸਦਕਾ ਭਾਰਤੀ ਅਜਾਦੀ ਤੋਂ ਬਾਅਦ ਸਿੱਖ ਕੌਮ ਲਈ ਵੱਖਰਾ ਰਾਜ ਨਹੀਂ ਬਣਾ ਸਕੀ। ਇਸੇ ਤਰਾਂ ਜਰਨਲ ਅਚਨਨਿਕ ਵਾਂਗੂੰ ਹੋਰ ਕਈ ਪੱਛਮੀ ਚਿੰਤਕਾਂ ਨੇ ਇਹ ਖਦਸ਼ਾ ਜਾਹਿਰ ਕੀਤਾ ਸੀ ਕਿ ਭਾਰਤ ਕਦੇ ਇੱਕ ਰਾਜ ਅਧੀਨ ਨਹੀਂ ਰਹਿ ਸਕਦਾ। ਅਜਾਦੀ ਤੋਂ ਬਾਅਦ ਡਾਕਟਰ ਅੰਬੇਦਕਰ ਨੇ ਭਾਰਤੀ ਜਮਹੂਰੀਅਤ ਲਈ ਇੱਕ ਖਦਸਾ ਪ੍ਰਗਟਾਇਆ ਸੀ ਕਿ ਜਿਸ ਦਿਨ ਭਾਰਤ ਦੀ ਜਮਹੂਰੀਅਤ ਇੱਕ ਸਖਸ਼ੀਅਤ ਦੀ ਪੂਜਾ ਵਿੱਚ ਬਦਲ ਜਾਵੇਗੀ ਉਸ ਦਿਨ ਇਹ ਜਮਹੂਰੀਅਤ ਤਾਨਾਸ਼ਾਹ ਸ਼ਾਸਕ ਦੀ ਸ਼ਕਲ ਵਾਲੀ ਜਮਹੂਰੀਅਤ ਬਣ ਜਾਵੇਗੀ। ਇਹ ਚਿੰਤਾ ਕਾਫੀ ਹੱਦ ਤੱਕ ਇੰਦਰਾਂ ਗਾਂਧੀ ਦੀ ਸਖਸ਼ੀਅਤ ਨਾਲ ਉਤਪੰਨ ਹੋ ਗਈ ਸੀ। ਜੋ ਅੱਗੇ ਚੱਲ ਕੇ ਮੁੱਖ ਸੂਬਿਆਂ ਵਿੱਚ ਰਾਜਨੀਤੀ ਜਾਤ ਤੇ ਅਧਾਰਿਤ ਹੋ ਜਾਵੇਗੀ। ਇਹ ਵਰਤਾਰਾ ਉਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਸਥਾਪਿਤ ਹੋ ਗਿਆ। ਭਾਰਤ ਮੁੱਢ ਤੋਂ ਹੀ ਜਾਤੀਵਾਦ ਵਾਲੀ ਜਮਾਤ ਤੇ ਧਰਮ ਵਿੱਚ ਬੁਰੀ ਤਰਾਂ ਵੰਡਿਆ ਹੋਇਆ ਸੀ ਜੋ ਸਮੇਂ ਨਾਲ ਤਬਦੀਲ ਹੋਣ ਦੀ ਬਜਾਇ ਹੋਰ ਡੂੰਘੀ ਖਾਬੀ ਵਿੱਚ ਤਬਦੀਲ ਹੋ ਗਿਆ। ਜਾਤੀਵਾਦ ਦੀ ਰਾਜਨੀਤੀ ਤੋਂ ਬਾਅਦ ਭਾਰਤ ਦੀ ਰਾਜਨੀਤੀ ਤੇ ਜਮਹੂਰੀਅਤ ਜਮਾਤ ਤੇ ਧਰਮ ਅਧਾਰਿਤ ਸਿਆਸਤ ਨੂੰ ਭਾਰਤੀ ਜਨਤਾ ਪਾਰਟੀ ਨੇ ਤਬਦੀਲ ਕਰ ਦਿੱਤਾ। ਜਿਸ ਤੇ ਅਖੀਰ ਉਦਾਰੀਵਾਦ ਦੀ ਸਿਆਸਤ ਵਾਲੀ ਜਮਹੂਰੀਅਤ ਨੂੰ ਜਮਾਤ ਤੇ ਧਰਮ ਵਿੱਚ ਵੰਡ ਕੇ ਭਾਰਤ ਦੀ ਰਾਜਸੱਤਾ ਤੇ ਉਹ ਹਾਵੀ ਹੋ ਗਏ। ਭਾਰਤੀ ਜਨਤਾ ਪਾਰਟੀ ਦੀ ਪਿੱਤਰਾ ਸੰਸਥਾ ਆਰ.ਐਸ.ਐਸ ਨੇ ਤਾਂ 1949 ਵਿੱਚ ਹੀ ਇਹ ਮੰਗ ਰੱਖੀ ਸੀ ਕਿ ਭਾਰਤੀ ਸੰਵਿਧਾਨ ਨੂੰ ਮੰਨੂ ਸੰਮ੍ਰਿਤੀ ਦੇ ਨਾਲ ਰੁਲਾਇਆ ਜਾਵੇ। ਉਸ ਨੂੰ ਇਹ ਲਾਗੂ ਤਾਂ ਨਹੀਂ ਕਰ ਸਕੇ ਪਰ ਹੁਣ ਅੱਜ ਦੇ ਸਮੇਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਰਾਜ ਦੌਰਾਨ ਇੱਕ ਤਰਾਂ ਨਾਲ ਆਪਣੀ ਰਾਜਨੀਤੀ ਦਾ ਹਿੱਸਾ ਬਣਾ ਲਿਆ ਹੈ। ਭਾਰਤੀ ਜਮਹੂਰੀਅਤ ਨੂੰ ਲੰਮੇ ਸਮੇਂ ਤੋਂ ਬਾਅਦ (ਇੰਦਰਾ ਗਾਂਧੀ ਦੀ ਸ਼ਖਸ਼ੀਅਤ ਤੋਂ ਬਾਅਦ) ਇੱਕ ਸ਼ਖਸ਼ੀਅਤ ਪੂਜਾ ਵਾਲੀ ਜਮਹੂਰੀਅਤ ਸਥਾਪਤ ਕਰ ਦਿੱਤੀ ਹੈ। ਜਿਸ ਅਧੀਨ ਸੰਸਥਾਗਤ ਸੰਸਥਾਵਾਂ, ਜਨਤਕ ਸੇਵਾਵਾਂ, ਪੁਲੀਸ, ਫੌਜ, ਨਿਆਪਾਲਿਕਾ, ਕੇਂਦਰੀ ਬੈਂਕ, ਚੋਣ ਪ੍ਰਣਾਲੀ, ਸਿੱਖਿਆ ਪ੍ਰਣਾਲੀ ਅਤੇ ਅਰਥ ਵਿਵਸਥਾ ਨੂੰ ਵੀ ਪੂਰੀ ਤਰਾਂ ਆਪਣੇ ਪ੍ਰਭਾਵ ਅਧੀਨ ਲੈ ਆਂਦਾ ਹੈ ਤੇ ਅਜਾਦ ਪ੍ਰੈਸ ਨੂੰ ਵੀ ਪੂਰੀ ਤਰਾਂ ਆਪਣੇ ਅਧੀਨ ਕਰ ਲਿਆ ਹੈ। ਵਿਰੋਧ ਵਿੱਚ ਉੱਠੀ ਕੋਈ ਵੀ ਸੰਸਥਾ, ਵਿਰੋਧੀ ਵਿਚਾਰ, ਕਾਰਗ਼ ਪ੍ਰਣਾਲੀ ਤੇ ਅਧਾਰਵਾਦੀ ਚਿੰਤਕਾਂ ਨੂੰ ਆਪਣੇ ਸੁਰੱਖਿਆ ਦਸਤਿਆਂ ਦੇ ਜਾਲ ਵਿੱਚ ਉਲਝਾ ਲਿਆ ਹੈ। ਕਾਫੀ ਹੱਦ ਤੱਕ ਉੱਚ ਕੋਟੀ ਦੇ ਭਾਰਤੀ ਵਿਸ਼ਵ ਵਿਦਿਆਲਿਆਂ ਨੂੰ ਵਿਚਾਰ ਵਿਰੋਧੀ ਅਤੇ ਦੇਸ਼ ਹਿਤੈਸ਼ੀ ਨਾ ਹੋਣ ਕਾਰਨ ਉਥੋਂ ਦੇ ਵਿਦਿਆਰਥੀਆਂ ਤੇ ਉੱਚ ਕੋਟੀ ਦੇ ਪ੍ਰੋਫੈਸਰਾਂ ਨੂੰ ਵੀ ਸਰਕਾਰ ਦੇ ਦਬਦਬੇ ਹੇਠਾਂ ਸੁਰੱਖਿਆਂ ਦਸਤਿਆਂ ਦੇ ਘੇਰੇ ਵਿੱਚ ਲੈ ਆਂਦਾ ਹੈ ਤਾਂ ਕਿ ਆਮ ਜਨਤਾ ਸਰਕਾਰ ਤੋਂ ਭੈ-ਭੀਤ ਰਹੇ। ਅੱਜ ਭਾਰਤ ਦੀ ਜਮਹੂਰੀਅਤ ਅੰਦਰ ਪਿਛਲੇ ਕਈ ਸਾਲਾਂ ਤੋਂ ਲੋਕਤੰਤਰ ਦੀ ਮੁੱਖ ਪਛਾਣ ਸੰਵਿਧਾਨਕ ਪਾਰਲੀਮੈਂਟ ਇੱਕ ਤਰਾਂ ਨਾਲ ਨਿੰਪੁਸਕ ਹੋ ਕਿ ਰੌਲੇ ਰੱਪੇ ਦਾ ਹੀ ਘਰ ਬਣ ਚੁੱਕਿਆ ਹੈ ਜਿੱਥੇ ਕਦੀ ਵੀ ਕੋਈ ਵਜ਼ਨਦਾਰ ਤਕਰੀਰ ਦਮ ਤੋੜ ਜਾਂਦੀ ਹੈ। ਅਜਾਦੀ ਤੋਂ ਬਾਅਦ ਜਮਹੂਰੀਅਤ ਵਿਅਕਤੀਗਤ ਘੇਰੇ ਤੇ ਉਨਾਂ ਦੀ ਰਾਜਸੱਤਾ ਮੁਤਾਬਕ ਲੋਕ ਲੁਭਾਊ ਰਾਜਨੀਤਿਕ ਦਾਅ-ਪੇਚਾਂ ਵਿੱਚ ਘਿਰ ਚੁੱਕੀ ਹੈ ਜਿੱਥੇ ਹਰ ਕੀਮਤ ਤੇ ਚੋਣ ਜਿੱਤਣੀ ਮੁੱਖ ਮਕਸਦ ਬਣ ਚੁੱਕਿਆ ਹੈ। ਭਾਰਤ ਦੀ ਜਮਹੂਰੀਅਤ ਪ੍ਰਣਾਲੀ ਇੱਕੀਵੀਂ ਸਦੀ ਵਿੱਚ ਵੀ 19ਵੀਂ ਸਦੀ ਦੇ ਨਾਲ ਜੁੜੇ ਹੋਏ ਸੰਸਥਾਗਤ ਕਾਰਜ਼ਪ੍ਰਣਾਲੀ ਅਨੁਸਾਰ ਚਲਾਈ ਜਾ ਰਹੀ ਹੈ। ਇੱਕ ਕਵੀ ਨੇ ਅੱਜ ਦੇ ਭਾਰਤ ਤੇ ਬਾਖੂਬ ਟਿੱਪਣੀ ਕੀਤੀ ਹੈ:

ਇਥੇ ਸਭ ਖਾਮੋਸ਼ ਹੈ, ਕੋਈ ਅਵਾਜ਼ ਨਹੀਂ ਕਰਦਾ
ਸੱਚ ਬੋਲਕੇ ਕਿਸੇ ਨੂੰ ਨਰਾਜ਼ ਨਹੀਂ ਕਰਦਾ।

ਉਹ ਕਚਿਣਾ ਚਾਹੁੰਦੇ ਨੇ ਕਿ “ਮੇਰੀ ਵਹਿਸ਼ਤ ਦੀ ਗਹਿਰਾਈ ਕਿਸੇ ਨੂੰ ਕੁਝ ਕਹਿੰਦੀ ਨਹੀਂ, ਇੰਨੀ ਚੰਗੀ ਹੈ ਕਿ ਆਪਣੀ ਤਨਹਾਈ ਵਿੱਚ ਹੀ ਮਹਿਫੂਜ ਹੈ।”