ਦੁਨੀਆ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਭਾਰਤ ਵਿੱਚ ਹੁੰਦੀਆਂ ਹਨ। The National Crime Records Bureau (NCRB)  ਦੀ ਰਿਪੋਰਟ ਅਨੁਸਾਰ 2022 ਵਿੱਚ 1.71 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ। ਭਾਰਤ ਵਿੱਚ ਖੁਦਕੁਸ਼ੀ ਦਰ 12.4 ਪ੍ਰਤੀ 1,00,000 ਹੋ ਗਈ ਹੈ। ਡਾਕਟਰੀ ਪ੍ਰਮਾਣੀਕਰਣ ਦੀ ਘਾਟ, ਕਲੰਕ ਅਤੇ ਹੋਰ ਕਾਰਕਾਂ ਕਰਕੇ ਇਹ ਅੰਕੜੇ ਘੱਟ ਹਨ।

ਬਦਕਿਸਮਤੀ ਨਾਲ, 41% ਖੁਦਕੁਸ਼ੀਆਂ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੁਆਰਾ ਕੀਤੀਆਂ ਜਾਂਦੀਆਂ ਹਨ।  ਹਰ ਅੱਠ ਮਿੰਟਾਂ ਵਿੱਚ ਇੱਕ ਭਾਰਤੀ ਨੌਜਵਾਨ ਖੁਦਕੁਸ਼ੀ ਕਰਕੇ ਮਰ ਜਾਂਦਾ ਹੈ। ਮਾਨਸਿਕ ਸਿਹਤ ਸਮੱਸਿਆਵਾਂ (54%), ਨਕਾਰਾਤਮਕ ਜਾਂ ਸਦਮੇ ਵਾਲੇ ਪਰਿਵਾਰਕ ਮੁੱਦੇ (36%), ਅਕਾਦਮਿਕ ਤਣਾਅ (23%), ਸਮਾਜਿਕ ਅਤੇ ਜੀਵਨਸ਼ੈਲੀ ਕਾਰਕ (20%), ਹਿੰਸਾ (22%), ਆਰਥਿਕ ਤੰਗੀ (9.1%) ਅਤੇ ਸਬੰਧਾਂ ਦੇ ਕਾਰਕ (9%)। ਸਰੀਰਕ ਅਤੇ ਜਿਨਸੀ ਸ਼ੋਸ਼ਣ, ਪ੍ਰੀਖਿਆ ਵਿੱਚ ਅਸਫਲਤਾ, ਅੰਤਰ-ਪੀੜ੍ਹੀ ਸੰਘਰਸ਼, ਮਾਪਿਆਂ ਦਾ ਦਬਾਅ , ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਜਾਤੀ ਭੇਦਭਾਵ ਨੌਜਵਾਨਾਂ ਦੀ ਖੁਦਕੁਸ਼ੀ ਨਾਲ ਜੁੜੇ ਹੋਏ ਮੁੱਦੇ ਹਨ।

ਇੱਕ ਮੈਟਾ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਨੌਜਵਾਨ ਦਿਨ ਵਿੱਚ ਦੋ ਘੰਟੇ ਤੋਂ ਵੱਧ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਉਹ ਵਧੇਰੇ ਆਤਮ ਹੱਤਿਆ ਕਰਦੇ ਹਨ। ਇੱਕ ਸਿਹਤਮੰਦ ਜੀਵਨ ਸ਼ੈਲੀ (ਚੰਗੀ ਖੁਰਾਕ, ਨਿਯਮਤ ਸਰੀਰਕ ਕਸਰਤ, ਇੰਟਰਨੈੱਟ ਦੀ ਸੰਜਮੀ ਅਤੇ ਢੁਕਵੀਂ ਵਰਤੋਂ,, ਯੋਗਾ ਅਤੇ ਧਿਆਨ) ਨੂੰ ਅਪਣਾਉਣ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਨੌਜਵਾਨਾਂ ਵਿੱਚ ਖੁਦਕੁਸ਼ੀ ਨੂੰ ਘਟਾਉਂਦਾ ਹੈ। ਘਰੇਲੂ ਹਿੰਸਾ ਅਤੇ ਸ਼ਰਾਬ ਦੇ ਸੇਵਨ ਨੂੰ ਘਟਾ ਕੇ ਪਰਿਵਾਰਕ ਮਾਹੌਲ ਨੂੰ ਸੁਧਾਰਨਾ ਅਤੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਖੁਦਕੁਸ਼ੀਆਂ ਨੂੰ ਘਟਾਇਆ ਜਾ ਸਕਦਾ ਹੈ।

ਸਿਹਤ ਮੰਤਰਾਲੇ ਨੇ ਭਾਰਤ ਲਈ ਇੱਕ ਰਾਸ਼ਟਰੀ ਆਤਮ ਹੱਤਿਆ ਰੋਕਥਾਮ ਰਣਨੀਤੀ ਵਿਕਸਿਤ ਕਰਨ ਲਈ ਨਵੰਬਰ 2019 ਵਿੱਚ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਸੀ। ਅੰਤਮ ਰਣਨੀਤੀ 21 ਨਵੰਬਰ, 2022 ਨੂੰ 2030 ਤੱਕ ਖੁਦਕੁਸ਼ੀਆਂ ਨੂੰ 10% ਤੱਕ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਸਿਹਤ, ਸਿੱਖਿਆ, ਸੂਚਨਾ ਅਤੇ ਪ੍ਰਸਾਰਣ, ਅਤੇ ਸਮਾਜ ਭਲਾਈ ਮੰਤਰਾਲਿਆਂ ਵਿਚਕਾਰ ਸਹਿਯੋਗ ਜ਼ਰੂਰੀ ਹੈ। ਇਹ ਰਣਨੀਤੀ ਸਕੂਲੀ ਸਿਹਤ ਰਾਜਦੂਤਾਂ ਅਤੇ ਯੂਥ ਕਲੱਬਾਂ ਰਾਹੀਂ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਨੂੰ ਘਟਾਉਣ ਲਈ ਵਿਦਿਅਕ ਸੰਸਥਾਵਾਂ ਅਤੇ ਯੁਵਾ ਸੰਸਥਾਵਾਂ ਦਾ ਲਾਭ ਉਠਾਉਣ ਦੀ ਲੋੜ ‘ਤੇ ਕੇਂਦਰਿਤ ਹੈ। ਅਜਿਹੀਆਂ ਰਣਨੀਤੀਆਂ ਨੂੰ ਰਾਜ, ਜ਼ਿਲ੍ਹਾ ਅਤੇ ਕਮਿਊਨਿਟੀ ਪੱਧਰ ‘ਤੇ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਲੋੜ ਹੈ