ਸਰਦਾਰ ਭਗਤ ਸਿੰਘ ਸ਼ਹੀਦ ਵਲੋਂ ਲਿਖਿਆ ਲੇਖ ਕਿ ਮੈਂ ਨਾਸਤਿਕ ਹਾਂ ਕਾਫੀ ਸਮੇਂ ਤੋਂ ਸਮਾਜਿਕ ਵਿਚਾਰਧਾਰਾ ਦਾ ਵਿਸ਼ਾ ਰਿਹਾ ਹੈ ਅਤੇ ਅੱਜ ਵੀ ਅਨੇਕਾਂ ਕਾਰਣਾ ਜਾਂ ਕੁਦਰਤੀ ਆਫਤਾਂ ਦੇ ਆਉਣ ਕਰਕੇ ਮੁੜ ਤੋਂ ਵਿਚਾਰ ਦੀ ਮੰਗ ਕਰਦਾ ਹੈ। ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਉਸ ਸਮੇਂ ਦੁਨੀਆਂ ਚ ਸਮਾਜਿਕ ਬਰਾਬਰਤਾ ਦੀ ਜਿਤ ਨਾਲ ਵੀ ਕਾਫੀ ਪ੍ਰਭਾਵ ਦਰਮਾਉਂਦੀ ਹੈ। ਉਸ ਸਮੇਂ ਲੈਨਿਨ ਦੀ ਰੂਸ ਵਿੱਚ ਜਿੱਤ ਅਤੇ ਉਸਦੀ ਸੋਚ ਜੋ ਸਮਾਜਿਕ ਬਰਾਬਰਤਾ ਤੇ ਅਧਾਰਿਤ ਸੀ ਇਕ ਪ੍ਰਭਾਵਸ਼ਾਲੀ ਕਦਮ ਸੀ ਅਤੇ ਅੰਗਰੇਜ਼ ਸਰਕਾਰ ਦੀ ਸੋਚ ਤੋਂ ਵੱਖਰੀ ਸੀ ਜੋ ਉਸ ਸਮੇਂ ਭਾਰਤ ਤੇ ਵੀ ਕਾਬਿਜ਼ ਸੀ।
ਸ਼ਹੀਦ ਭਗਤ ਸਿੰਘ ਨੇ ਆਪਣੇ ਲੇਖ ਵਿਚ ਸਮਾਜ਼ ਜੋ ਚਿਰਾਂ ਤੋਂ ਕਰਮਕਾਂਡ ਅਤੇ ਗੁਲਾਮ ਸੋਚ ਅਧੀਨ ਸੀ ਨੂੰ ਨਵਾਂ ਸੰਕਲਪ ਦੇਣ ਦੀ ਇਕ ਕੋਸ਼ਿਸ ਸੀ। ਇਸ ਰਾਂਹੀ ਉਹ ਇਹ ਦਸਣਾ ਚਾਹੁੰਦਾ ਵੀ ਹੈ ਕਿ ਸਮਾਜ਼ ਚ ਧਰਮ ਅਤੇ ਰੱਬ ਦਾ ਡਰ ਅਸਲ ਹੁਕਮਰਾਣ ਸੋਚ ਦਾ ਸਮਾਜ਼ ਤੇ ਗੁਲਾਮੀ ਬਰਕਰਾਰ ਰਖਣ ਦਾ ਵੀ ਇਕ ਜ਼ਰੀਆ ਸੀ। ਪਰ ਸ਼ਹੀਦ ਭਗਤ ਸਿੰਘ ਜੋ ਕਿ ਸਮਾਜ਼ਿਕ ਬਰਾਬਰ ਤਾ ਦਾ ਮੁਦੇਈ ਸੀ ਅਤੇ ਧਰਮ ਅਤੇ ਕਰਮਕਾਂਡ ਤੋਂ ਮੁਕਤ ਸਮਾਜ ਦਾ ਸੰਕਲਪ ਰਖਦਾ ਸੀ ਜਿਸਨੂੰ ਕਿ ਉਸਨੇ ਮਨ ਅਤੇ ਗਿਆਨ ਪ੍ਰਾਪਤੀ (mind & knowledge) ਦੀ ਸਮਝ ਮੁਤਾਬਿਕ ਲੋਕਾਂ ਅਗੇ ਰਖਣਾ ਚਾਹਿਆ ਸੀ। ਭਾਵੇਂ ਉਸ ਸਮੇਂ ਉਹ ਫਾਂਸੀ ਨੂੰ ਉਡੀਕ ਰਿਹਾ ਸੀ ਉਹ ਵਕਤ ਜਦੋਂ ਕਾਫੀ ਲੋਕ ਇਸ ਤਰਾਂ ਦੀ ਉਡੀਕ ਵਿਚ ਕਿਸੇ ਇਸ ਤਰਾਂ ਦੇ ਨ ਦਿਖਣ ਵਾਲੇ ਸਾਹਾਰੇ ਦੀ ਉਮੀਦ ਰਖਦੇ ਹਨ। ਪਰ ਭਗਤ ਸਿੰਘ ਸ਼ਹੀਦ ਆਪਣੀ ਮੰਝਿਲ ਇਹ ਬਣਾਈ ਬੈਠਾ ਸੀ ਕਿ ਉਹ ਸਿਰਫ ਮਨ ਅਤੇ ਗਿਆਨ ਦੀ ਸਮਝ ਨਾਲਿ ਹਰ ਕਦਮ ਤਹਿ ਕਰੇਗਾ ਅਤੇ ਸਮਾਜ਼ ਵਿੱਚ ਪੈਦਾ ਹੋ ਚੁਕੇ ਡਰ ਅਤੇ ਸਹਿਮ ਨੂੰ ਕਰਮਕਾਂਡ ਅਤੇ ਧਰਮ ਦੇ ਪ੍ਰਛਾਵੇਂ ਤੋਂ ਮੁਕਤ ਕਰ, ਨਵੀਂ ਲੀਹ ਰਖੇਗਾ ਕਿ ਗੁਲਾਮ ਇਨਸਾਨ ਨਹੀਂ ਹੁੰਦਾ ਸਗੋਂ ਉਸਦੀ ਡਰ ਅਗੇ ਝੁਕ ਚੁਕੀ ਮਨ ਦੀ ਅਵਸ਼ਥਾ ਹੁੰਦੀ ਹੈ ਜੋ ਗਿਆਨ ਦਾ ਪੁਲ ਗੁਆ ਚੁਕੀ ਹੈ। ਇਹ ਇਕ ਅਜਿਹਾ ਪੁਲ ਹੈ ਜਿਸ ਨੂੰ ਪਾਰ ਕਰਨ ਲਈ ਮਨ ਨੂੰ ਕਿਸੇ ਕਰਮਕਾਂਡ ਜਾਂ ਧਰਮ ਦੇ ਪ੍ਰਭਾਵ ਤੋਂ ਮੁਕਤ ਕਰ ਗਿਆਨ ਦੀ ਸਮਝ ਵਲ ਲਿਜਾਣਾ ਹੈ ਜਿਸ ਰਾਂਹੀ ਇਕ ਸੋਚ (thought) ਅਗੇ ਲਿਆਂਦੀ ਜਾਵੇ ਜੋ ਚਿਰਾਂ ਤੋਂ ਗੁਲਾਮ ਹੋ ਚੁਕੀ ਮਾਨਸਿਕਤਾ ਨੂੰ ਆਜ਼ਾਦ ਰਾਹ ਦਿਖਾ ਸਕੇ ਜਿਸ ਰਾਂਹੀ ਨਵੇਂ ਸਮਾਜ਼ ਅਤੇ ਸੋਚ ਦੀ ਨੀਂਹ ਰਖੀ ਜਾ ਸਕੇ।
ਅਜਿਹੀ ਸੋਚ ਨੂੰ ਧਰਮ ਜਾਂ ਕਰਮਕਾਂਡਾ ਦੀ ਨਜ਼ਰ ਚ ਨ ਰਖ ਸਗੋਂ ਇਸ ਨੂੰ ਇਕ ਅਜਿਹੇ ਪੁਲ ਦੀ ਉਸਾਰੀ ਦਾ ਰਾਹ ਸਮਝਿਆ ਜਾਵੇਂ ਜਿਸ ਰਾਂਹੀ ਮਨ (mind) ਵਧ ਕੇ ਗਿਆਨ (knowledge) ਪ੍ਰਾਪਤੀ ਵਲ ਚਲਿਆ ਜਾ ਸਕੇ ਤਾਂ ਜੋ ਇਕ ਸੋਚ ਵਿਚ ਬਦਲਿਆ ਜਾਵੇ। ਇਸ ਸੋਚ ਦੀ ਰੂਪ ਰੇਖਾ ਨੂੰ ਨਾਸ਼ਤਕ ਜਾਂ ਧਰਮੀ ਵੰਡ ਚ ਨ ਰੱਖ, ਇਕ ਸਮਾਜਿਕ ਬਣਤਰ ਨੂੰ ਸਥਿਰ ਕਰਣ ਵਾਲਾ ਕਦਮ ਸਮਝਿਆ ਜਾਵੇ ਜਿਸ ਦੀ ਰਾਖ ਵੀ ਉਸ ਸਮੇਂ ਦੇ ਅੰਗਰੇਜ਼ ਹੁਕਮਰਾਣ ਨੇ ਲੋਕਾਂ ਸਾਹਮਣੇ ਆਉਣ ਤੋਂ ਰੋਕ ਲਿਆ ਸੀ ਕਿਉਂਕਿ ਉਸ ਰਾਖ ਚ ਇਕ ਅਜਿਹੇ ਮੁਕਤ ਤੇ ਆਜ਼ਾਦ ਕਦਮਾਂ ਦੀ ਮਹਿਕ ਸੀ ਜਿਸਦੀ ਨਿਸ਼ਾਨੀ ਤਾਂ ਅੱਜ ਆਪਣੇ ਕੋਲ ਹੈ ਪਰ ਸਮਝ ਤੋਂ ਅਧੂਰੀ ਹੈ।