ਪੰਦਰਾਂ ਅਕਤੂਬਰ ਦੀ ਸਵੇਰ ਨੂੰ ਨਿਹੰਗ ਸਿੰਘਾਂ ਦੇ ਇਕ ਗਰੁੱਪ ਵਲੋਂ ਇਕ ਦਲਿਤ ਸਿੱਖ ਦੀ ਵਹਿਸ਼ੀ ਤਰੀਕੇ ਨਾਲ ਕੀਤੀ ਹੱਤਿਆ ਨੇ ਦਿੱਲੀ ਦੀਆਂ ਬਰੂਹਾਂ ਉੱਪਰ ਸਿੰਘੂ ਬਾਰਡਰ ’ਤੇ ਪਿਛਲੇ ਗਿਆਰਾਂ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ’ਤੇ ਵੀ ਆਪਣਾ ਪਰਛਾਵਾਂ ਪਾਇਆ ਹੈ।ਦਲਿਤ ਸਿੱਖ ਦੀ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਪਹਿਲਾਂ ਉਸ ਦੇ ਅੰਗ ਵੀ ਵੱਡ ਦਿੱਤੇ ਗਏ।ਉਸ ਦੀ ਲਹੂ-ਸਿੰਮਦੀ ਦੇਹ ਨੂੰ ਲੋਹੇ ਦੇ ਬੈਰੀਕੇਡ ਉੱਪਰ ਟੰਗ ਦਿੱਤਾ ਗਿਆ।ਉਸ ਵਿਅਕਤੀ ਦੀ ਲਹੂ ਨਾਲ ਲਥਪੱਥ ਹੋਏ ਦੀ ਵੀਡਿਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ।ਵੀਡਿਓ ਵਿਚ ਨਿਹੰਗਾਂ ਸਿੰਘਾਂ ਨੂੰ ਤੜਫਦੇ ਵਿਅਕਤੀ ਕੋਲ ਖੜਿਆ ਅਤੇ ਉਸ ਨੂੰ ਸੁਆਲ ਪੁੱਛਦੇ ਦੇਖਿਆ ਜਾ ਸਕਦਾ ਹੈ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਕੀ ਉਹ ਵਿਅਕਤੀ ਸਚਮੁੱਚ ਹੀ ਨਿਹੰਗਾਂ ਦੁਆਰਾ ਦਾਅਵਾ ਕੀਤੇ ਜਾਣ ਵਾਲੇ ਸਰਬਲੋਹ ਗ੍ਰੰਥ ਦੀ ਬੇਅਦਬੀ ਵਿਚ ਸ਼ਾਮਿਲ ਸੀ ਜਾਂ ਨਹੀ?ਕਈ ਸਿੱਖਾਂ ਨੇ ਇਸ ਘਟਨਾ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਵੀ ਜੋੜਿਆ।

ਨਿਹੰਗ ਸਿੰਘ, ਨਿਰਮਲੀਏ, ਉਦਾਸੀ ਅਤੇ ਸੇਵਾ ਪੰਥੀ ਸਰਬਲੋਹ ਗ੍ਰੰਥ ਨੂੰ ਗੁਰੁ ਗੋਬਿੰਦ ਸਿੰਘ ਦੀ ਰਚਨਾ ਮੰਨਦੇ ਹਨ।ਸਰਬਲੋਹ ਗ੍ਰੰਥ ਅਠਾਰਵੀ ਸਦੀ ਦੇ ਸ਼ੁਰੂ ਵਿਚ ਸਾਹਮਣੇ ਆਇਆ।ਮੌਜੂਦਾ ਸਮੇਂ ਵਿਚ ਇਸ ਨੂੰ ਸੰਤਾ ਸਿੰਘ ਦੁਆਰਾ ਛਾਪਿਆ ਜਾਂਦਾ ਹੈ ਜੋ ਕਿ ਨਿਹੰਗਾਂ ਦੇ ਬੁੱਢਾ ਦਲ ਗਰੁੱਪ ਦਾ ਲੀਡਰ ਸੀ। ਇਹ ਦਰਬਾਰ ਸਾਿਹਬ ਉੱਪਰ ਫੌਜੀ ਹਮਲੇ ਸਮੇਂ ਸਿੱਖ ਵਿਰੋਧੀ ਗਤੀਵਿਧੀਆਂ ਕਰਕੇ ਮਸ਼ਹੂਰ ਸੀ।ਨਿਹੰਗਾਂ ਦੀ ਸਬਰਲੋਹ ਗ੍ਰੰਥ ਵਿਚ ਆਸਥਾ ਨੂੰ ਸਿੱਖਾਂ ਦੁਆਰਾ ਮਾਨਤਾ ਨਹੀਂ ਦਿੱਤੀ ਜਾਂਦੀ।ਸਿੰਘੂ ਬਾਰਡਰ ’ਤੇ ਸਰਬਲੋਹ ਗ੍ਰੰਥ ਦੀ ਬੇਅਦਬੀ ਦੀ ਘਟਨਾ ਦੀ ਅਜੇ ਪੁਸ਼ਟੀ ਨਹੀਂ ਹੋ ਪਾਈ ਹੈ।ਇਕ ਗਰੁੱਪ ਦੁਆਰਾ ਨਿਹੰਗਾਂ ਨੂੰ ਸਰਬਲੋਹ ਗ੍ਰੰਥ ਦੇ ਰਾਖੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।ਨਿਹੰਗਾਂ ਦਾ ਦਾਅਵਾ ਹੈ ਕਿ ਕਥਿਤ ਦੋਸ਼ੀ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਕੀਤੀ ਹੈ।ਨਿਹੰਗਾਂ ਦੇ ਉਸ ਸਮੂਹ, ਜੋ ਗ੍ਰੰਥ ਨੂੰ ਮਾਨਤਾ ਦਿੰਦਾ ਹੈ, ਦਾ ਕਹਿਣਾ ਹੈ ਕਿ ਜਿੱਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਸ਼ਾਂਤੀ ਰਸ ਦਾ ਮੂਰਤ ਰੂਪ ਹੈ ਜਦੋਂ ਕਿ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਬੀਰ ਰਸ ਦੇ ਮੂਰਤ ਰੂਪ ਹਨ।

ਨਿਹੰਗਾਂ ਦੇ ਇਕ ਗਰੁੱਪ ਨੇ ਸੋਸ਼ਲ਼ ਮੀਡੀਆ ਉੱਪਰ ਦਾਅਵਾ ਕੀਤਾ ਹੈ ਕਿ ਇਸ ਤਰਾਂ ਦੀ ਲੰਿਚਿੰਗ (ਹਜੂਮੀ ਹਿੰਸਾ) ਨਾਲ ਆਉਣ ਵਾਲੇ ਸਮੇਂ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਵੇਗੀ।ਇਸ ਤਰਾਂ ਦਾ ਧਰੁਵੀਕਰਨ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਕਾਫੀ ਲੋਕਾਂ ਨੇ ਆਪਣੇ ਕਦਮ ਪਿੱਛੇ ਹਟਾ ਲਏ ਹਨ।ਸਿੰਘੂ ਬਾਰਡਰ ਉੱਪਰ ਨਿਹੰਗਾਂ ਦੀ ਮੌਜੂਦਗੀ ਨੇ ਕਿਸਾਨ ਜੱਥੇਬੰਦੀਆਂ ਵਿਚ ਪਹਿਲਾਂ ਤੋਂ ਹੀ ਸ਼ੱਕ ਦੀ ਭਾਵਨਾ ਪੈਦਾ ਕੀਤੀ ਹੋਈ ਹੈ ਜੋ ਕਿ ਅੰਦੋਲਨ ਵਿਚ ਧਾਰਮਿਕ ਸਮੂਹਾਂ ਦੀ ਮੌਜੂਦਗੀ ਨੂੰ ਲੈ ਕੇ ਚਿੰਤਿਤ ਸਨ।ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਹ ਆਪਣਾ ਪ੍ਰੋਪੇਗੰਡਾ ਚਲਾਉਣ ਲਈ ਇਸ ਸਟੇਜ ਨੂੰ ਵਰਤ ਸਕਦੇ ਹਨ।ਇਸ ਤਰਾਂ ਦੀਆਂ ਚਿੰਤਾਵਾਂ ਅਤੇ ਸ਼ੱਕ ਨਿਹੰਗਾਂ ਦੁਆਰਾ ਲੰਿਚਿੰਗ (ਹਜੂਮੀ ਹਿੰਸਾ) ਦੀ ਘਟਨਾ ਨਾਲ ਸੱਚ ਹੋ ਗਏ।ਇਹ ਘਟਨਾ ਉਨ੍ਹਾਂ ਤੱਤਾਂ ਨੂੰ ਉਤਸ਼ਾਹਿਤ ਕਰ ਸਕਦੀ ਹੈ ਜੋ ਪਹਿਲਾਂ ਹੀ ਕਿਸਾਨ ਅੰਦੋਲਨ ਲਈ ਮੁਸੀਬਤਾਂ ਖੜੀਆਂ ਕਰਨਾ ਚਾਹੁੰਦੇ ਹਨ।

ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਦੇ ਸ਼ੁਰੂ ਤੋਂ ਹੀ ਨਿਹੰਗ ਸਿੰਘ ਵੀ ਬਾਰਡਰ ’ਤੇ ਬੈਠੇ ਹਨ।ਉਹ ਇਹ ਦਾਅਵਾ ਕਰਦੇ ਹਨ ਕਿ ਉਹ ਅੰਦੋਲਨਕਾਰੀਆਂ ਵਿਚ ਬਚਾਅ ਦੀ ਪਹਿਲੀ ਸ਼ੇ੍ਰਣੀ ਵਿਚ ਆਉਂਦੇ ਹਨ।ਉਨ੍ਹਾਂ ਨੇ ਆਪਣੇ ਘੋੜੇ ਅਤੇ ਟਿਕਾਣਾ ਦਿੱਲੀ ਬਾਰਡਰ ਦੇ ਨਾਲ ਹੀ ਬੈਠੇ ਸੁਰੱਖਿਆ ਬਲਾਂ ਦੇ ਨਾਲ ਹੀ ਲਗਾਇਆ ਹੋਇਆ ਹੈ।ਨਿਹੰਗਾਂ ਕੋਈ ਇਕ ਸੰਗਠਿਤ ਸਮੂਹ ਜਾਂ ਸੰਪ੍ਰਦਾਇ ਨਹੀ ਹੈ।ਨਿਹੰਗਾਂ ਦੀ ਉਤਪਤੀ ਦੇ ਸੰਬੰਧ ਵਿਚ ਕਈ ਸਾਰੇ ਮਤ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚੋਂ ਇਕ ਉਨ੍ਹਾਂ ਦਾ ਅਕਾਲ ਸੈਨਾ ਅਤੇ ਬਾਅਦ ਵਿਚ ਖਾਲਸਾ ਫੌਜ ਦਾ ਹਿੱਸਾ ਹੋਣਾ ਹੈ।ਉਦਾਸੀ ਸੰਪ੍ਰਦਾਇ ਅਤੇ ਨਿਰਮਲੀਏ ਜੋ ਕਿ ਸਪੱਸ਼ਟ ਰੂਪ ਵਿਚ ਆਪਣੇ ਆਪ ਨੂੰ ਸਿੱਖ ਗੁਰੂਆਂ ਨਾਲ ਜੋੜਦੇ ਹਨ ਜਦੋਂਕਿ ਨਿਹੰਗਾਂ ਦੀ ਉਤਪਤੀ ਦੇ ਸੰਬੰਧ ਵਿਚ ਕੋਈ ਠੋਸ ਇਤਿਹਾਸਿਕ ਪ੍ਰਮਾਣ ਨਹੀਂ ਮਿਲਦਾ।ਨਿਹੰਗ ਸ਼ਬਦ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਹੋਰ ਸਿੱਖ ਗ੍ਰੰਥਾਂ ਵਿਚ ਵਰਤਿਆ ਗਿਆ ਹੈ, ਪਰ ਇਸ ਦੇ ਅਰਥ ਅਲੱਗ-ਅਲੱਗ ਰੂਪ ਵਿਚ ਪ੍ਰਸਤੁਤ ਹੁੰਦੇ ਹਨ।

ਲੰਿਚਿੰਗ (ਹਜੂਮੀ ਹਿੰਸਾ) ਦਾ ਪੀੜਿਤ ਲਖਬੀਰ ਸਿੰਘ ਇਕ ਦਿਹਾੜੀਦਾਰ ਮਜਦੂਰ ਸੀ ਜੋ ਕਿ ਇਸ ਘਟਨਾ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਅੰਦੋਲਨ ਵਾਲੇ ਸਥਾਨ ’ਤੇ ਆਇਆ ਸੀ।ਉਹ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਉੱਥੇ ਸੇਵਾ ਲਈ ਆਇਆ ਹੈ।ਉਸ ਦਾ ਨਾ ਤਾਂ ਕੋਈ ਅਪਰਾਧਿਕ ਪਿਛੋਕੜ ਸੀ ਅਤੇ ਨਾ ਹੀ ਕੋਈ ਰਾਜਨੀਤਿਕ ਝੁਕਾਅ।ਉਹ ਉਸੇ ਨਿਹੰਗ ਸਮੂਹ ਨਾਲ ਰਹਿ ਕੇ ਸੇਵਾ ਕਰ ਰਿਹਾ ਸੀ ਜਿਨ੍ਹਾਂ ਨੇ ਬਾਅਦ ਵਿਚ ਉਸ ਦੀ ਲੰਿਚਿੰਗ (ਹਜੂਮੀ ਹਿੰਸਾ) ਕੀਤੀ।ਉਸ ਦਾ ਖੱਬਾ ਹੱਥ ਵੱਢਣ ਤੋਂ ਇਲਾਵਾ ਵੀ ਉਸ ਦੇ ਸਰੀਰ ਉੱਪਰ ਕਈ ਨਿਸ਼ਾਨ ਸਨ ਅਤੇ ਉਸ ਦੀ ਮੌਤ ਜਿਆਦਾ ਖੁਨ ਵਹਿ ਜਾਣ ਕਰਕੇ ਹੋਈ।ਅਗਰ ਇਕ ਪਲ ਲਈ ਮੰਨ ਵੀ ਲਿਆ ਜਾਵੇ ਕਿ ਲਖਬੀਰ ਸਿੰਘ ਨੇ ਕੁਝ ਗਲਤ ਵੀ ਕੀਤਾ ਸੀ ਤਾਂ ਜਿਨ੍ਹਾਂ ਨੇ ਬਰਬਰਤਾ ਨਾਲ ਉਸ ਨੂੰ ਮਾਰਿਆ ਅਤੇ ਬਾਅਦ ਵਿਚ ਉਹੀ ਆਪਣੇ ਕੀਤੇ ਦੇ ਗੁਣ ਵੀ ਗਾ ਰਹੇ ਹਨ, ਉਨ੍ਹਾਂ ਨੂੰ ਇਕ ਵਾਰੀ ਉਸ ਨੂੰ ਆਪਣੀ ਨਿਰਦੋਸ਼ਤਾ ਸਾਬਿਤ ਕਰਨ ਦਾ ਮੌਕਾ ਤਾਂ ਦੇਣਾ ਚਾਹੀਦਾ ਸੀ।ਕਿਸੇ ਵੀ ਸੂਰਤ ਵਿਚ ਉਹ ਅੰਤਿਮ ਨਿਰਣਾ ਕਰਨ ਵੀ ਧਿਰ ਨਹੀਂ ਸੀ ਜਿਨ੍ਹਾਂ ਨੇ ਆਪਣੀ ਹੀ ਅਦਾਲਤ ਲਗਾ ਕੇ ਸਜਾ ਸੁਣਾਈ ਅਤੇ ਇਕ ਵਿਅਕਤੀ ਨੂੰ ਬੇਰਹਿਮੀ ਅਤੇ ਅਣਮਨੱੁਖੀ ਤਰੀਕੇ ਨਾਲ ਮਾਰਿਆ।ਇਸ ਤਰਾਂ ਦੇ ਭਿਆਨਕ ਕਤਲ ਅਤੇ ਬਾਅਦ ਵਿਚ ਉਸ ਦੇ ਸਰੀਰ ਨੂੰ ਬੈਰੀਕੇਡ ਉੱਪਰ ਟੰਗਣ ਦੀ ਘਟਨਾ ਬਹੁਤ ਸ਼ਰਮਨਾਕ ਅਤੇ ਰੌਂਗਟੇ ਖੜੇ ਕਰਨ ਵਾਲੀ ਹੈ।ਇਸ ਤਰਾਂ ਦੇ ਜਨਤਕ ਕਤਲ ਨੇ ਅਜਿਹਾ ਪ੍ਰਭਾਵ ਸਿਰਜਿਆ ਹੈ ਕਿ ਇਸ ਤਰਾਂ ਦੀ ਕੱਟੜਤਾ ਕਾਨੂੰਨ ਦੀਆਂ ਹੱਦਾਂ ਤੋਂ ਪਾਰ ਹੈ।ਇਸ ਪ੍ਰਭਾਵ ਨੇ ਅਜਿਹਾ ਕਾਰਾ ਕਰਨ ਵਾਲਿਆਂ ਵਿਚ ਸਵੈ-ਮਤ ਪੈਦਾ ਕੀਤਾ ਹੈ ਕਿ ਉਨ੍ਹਾਂ ਦੇ ਕਾਰੇ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ।

ਇਸ ਤਰਾਂ ਦੀਆਂ ਲੰਿਚਿੰਗ (ਹਜੂਮੀ ਹਿੰਸਾ) ਦੀਆਂ ਘਟਨਾਵਾਂ ਬਾਰੇ ਮਾਰਕ ਟਵੈਨ ਨੇ ਡਰ ਮਹਿਸੂਸ ਕੀਤਾ ਸੀ ਕਿ ਇਸ ਤਰਾਂ ਦੀ ਇਕ ਘਟਨਾ ਭਵਿੱਖ ਵਿਚ ਹੋਰ ਘਟਨਾਵਾਂ ਨੂੰ ਜਨਮ ਦੇਵੇਗੀ।ਬਦਕਿਸਮਤੀ ਨਾਲ ਮਾਰਕ ਟਵੈਨ ਨੇ ਇਸ ਤਰਾਂ ਦੇ ਖਤਰੇ ਨੂੰ ਭਾਂਪ ਲੈਣ ਦੇ ਬਾਵਜੂਦ ਵੀ ਚੁੱਪ ਰਹਿਣ ਨੂੰ ਪਹਿਲ ਦਿੱਤੀ।ਕੀ ਸਿੱਖਾਂ ਦੇ ਬੁੱਧੀਜੀਵੀ ਅਤੇ ਨਰਮਪੰਥੀ ਵੀ ਚੁੱਪ ਦਾ ਰਸਤਾ ਹੀ ਅਖਤਿਆਰ ਕਰਨਗੇ? ਹਾਲਾਂਕਿ ਲੰਿਚਿੰਗ (ਹਜੂਮੀ ਹਿੰਸਾ) ਸ਼ਬਦ ਵਿਦੇਸ਼ੀ ਭਾਸ਼ਾ ਵਿਚੋਂ ਆਇਆ ਹੈ, ਪਰ ਇਸ ਦਾ ਅਰਥ ਬਿਲਕੁਲ ਨਹੀਂ ਹੈ ਕਿ ਭਾਰਤ ਵਿਚ ਇਸ ਤਰਾਂ ਦੀਆਂ ਘਟਨਾਵਾਂ ਕਿਸੇ ਵੀ ਰੂਪ ਨਾਲ ਵਿਚਿੱਤਰ ਹਨ।ਲਖਬੀਰ ਸਿੰਘ ਦੀ ਬਰਬਰ ਹੱਤਿਆ ਦੇ ਕਈ ਸਾਰੇ ਪੱਖਾਂ ਨੇ ਤਰਨਤਾਰਨ ਜਿਲੇ ਵਿਚ ਉਸ ਦੇ ਪਿੰਡ ਵਾਸੀਆਂ ਨੂੰ ਵੀ ਭੰਬਲਭੂਸੇ ਵਿਚ ਪਾ ਦਿੱਤਾ ਹੈ।ਇਸ ਤਰਾਂ ਦੀ ਵਹਿਸ਼ੀ ਘਟਨਾ ਨੇ ਪੂਰੇ ਸਿੱਖ ਭਾਈਚਾਰੇ ਉੱਪਰ ਹੀ ਅਪਰਾਧਿਕ ਪਰਛਾਵਾਂ ਪਾਇਆ ਹੈ।ਇਸ ਤਰਾਂ ਦੀ ਕਰੂਰਤਾ ਅਤੇ ਵਹਿਸ਼ੀਪੁਣਾ ਲੰਮੇ ਸਮੇਂ ਤੱਕ ਉਨ੍ਹਾਂ ਦੀ ਚੇਤਨਾ ਨੂੰ ਝੰਜੋੜਦਾ ਰਹੇਗਾ।

ਇਸ ਘਟਨਾ ਸੰਬੰਧੀ ਸਾਹਮਣੇ ਆਏ ਨਵੇਂ ਤੱਥਾਂ ਦੇ ਬਾਵਜੂਦ ਇਸ ਕਰੂਰ ਘਟਨਾ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।ਸਿੱਖਾਂ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਹੁਤ ਹੀ ਭਾਵੁਕ ਅਤੇ ਭੜਕਾਉਣ ਵਾਲਾ ਮਸਲਾ ਹੈ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਆਪਣੇ ਰਾਜੀਨੀਤਿਕ ਹਿੱਤਾਂ ਲਈ ਵਰਤਿਆ ਹੈ।ਇਕ ਦਲਿਤ ਸਿੱਖ ਦੀ ਵਹਿਸ਼ੀ ਤਰੀਕੇ ਨਾਲ ਕੀਤੀ ਹੱਤਿਆ ਉੱਪਰ ਉਨ੍ਹਾਂ ਦੀ ਚੁੱਪ ਬਹੁਤ ਸਾਰੀਆਂ ਤ੍ਰੇੜਾਂ ਨੂੰ ਨੰਗਾ ਕਰਦੀ ਹੈ।੨੦੨੨ ਵਿਚ ਅਸੈਂਬਲੀ ਚੋਣਾਂ ਦੀ ਤਿਆਰੀ ਕਰ ਰਹੀਆਂ ਪਾਰਟੀਆਂ ਲਈ ਜਾਤ ਦੇ ਨਾਲ-ਨਾਲ ਧਰਮ ਵਿਵਾਦਪੂਰਣ ਮੁੱਦਾ ਬਣ ਗਿਆ ਹੈ। ਜਦੋਂ ਪੰਦਰਾਂ ਅਕਤੂਬਰ ਨੂੰ ਨਿਹੰਗਾਂ ਨੇ ਵਹਿਸ਼ੀ ਤਰੀਕੇ ਨਾਲ ਲ਼ਖਬੀਰ ਸਿੰਘ ਦੀ ਹੱਤਿਆ ਕੀਤੀ ਅਤੇ ਉਸ ਉੱਪਰ ਬੇਅਦਬੀ ਦਾ ਇਲਜ਼ਾਮ ਲਗਾਇਆ ਤਾਂ ਸ਼ੁਰੂ ਵਿਚ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਇਸ ਉੱਪਰ ਚੁੱਪ ਧਾਰੀ ਰੱਖੀ।ਨਾ ਤਾਂ ਇਸ ਦੇ ਪ੍ਰਧਾਨ ਸਿੱਧੂ ਅਤੇ ਨਾ ਹੀ ਹੋਰ ਮੈਂਬਰਾਂ ਨੇ ਇਸ ਉੱਪਰ ਕੋਈ ਟਿੱਪਣੀ ਕੀਤੀ।ਇੱਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਉੱਪਰ ਚੁੱਪ ਧਾਰੀ ਰੱਖੀ।ਇਹ ਘਟਨਾ ਪੰਜਾਬ ਵਿਚ ਚੱਲ ਰਹੇ ਰਾਜਨੀਤਿਕ ਪ੍ਰਵਚਨ (ਡਿਸਕੋਰਸ) ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਵਿਚ ਬੇਅਦਬੀ ਦੀਆਂ ਘਟਨਾਵਾਂ, ਜਾਤ ਅਤੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਲੰਮਾ ਚੱਲ ਰਿਹਾ ਕਿਸਾਨ ਅੰਦੋਲਨ ਭਖਦੇ ਮੁੱਦੇ ਹਨ।ਹਾਲਾਂਕਿ ਕਿਸਾਨ ਜੱਥੇਬੰਦੀਆਂ ਨੇ ਨਾਲ ਦੀ ਨਾਲ ਇਸ ਘਟਨਾ ਦੀ ਨਿੰਦਾ ਕੀਤੀ, ਪਰ ਫਿਰ ਵੀ ਉਹ ਇਸ ਵਹਿਸ਼ੀ ਘਟਨਾ ਤੋਂ ਇਸ ਤਰਾਂ ਆਪਣਾ ਪੱਲਾ ਨਹੀਂ ਛੁਡਾ ਸਕਦੇ ਹਨ।ਉਹ ਆਪਣੇ ਆਪ ਨੂੰ ਨਿਹੰਗ ਸਿੰਘਾਂ ਤੋਂ ਅਲੱਗ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼ੁਰੂ ਤੋਂ ਹੀ ਉਨ੍ਹਾਂ ਦੇ ਆਪਸੀ ਸੰਬੰਧ ਬਹੁਤ ਹੀ ਅਸੁਖਾਵੇਂ ਰਹੇ ਹਨ।

ਸਮੇਂ ਸਮੇਂ ’ਤੇ ਕਿਸਾਨ ਨੇਤਾਵਾਂ ਦੇ ਬਿਆਨ ਆਉਂਦੇ ਰਹੇ ਹਨਕਿ ਨਿਹੰਗ ਇਸ ਅੰਦੋਲਨ ਵਿਚ ਕੋਈ ਸਮੱਸਿਆ ਖੜੀ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਹਿੰਸਾ ਦਾ ਇਤਿਹਾਸ ਅਤੇ ਖਾਸ ਜੀਵਨ ਸ਼ੈਲੀ ਰਹੀ ਹੈ, ਪਰ ਕਿਸਾਨ ਨੇਤਾਵਾਂ ਵਿਚ ਆਪਣੇ ਵਿਚਾਰਾਂ ਨੂ ਜਨਤਕ ਰੂਪ ਵਿਚ ਕਹਿਣ ਦੀ ਬੇਬਾਕੀ ਅਤੇ ਸ਼ਕਤੀ ਨਹੀਂ ਸੀ।ਮੌਜੂਦਾ ਸਮੇਂ ਵੀ ਉਨ੍ਹਾਂ ਦੇ ਵਿਚਾਰ ਇਸ ਦੇ ਆਲੇ ਦੁਆਲੇ ਹੀ ਕੇਂਦਰਿਤ ਹਨ ਕਿ ਇਹ ਕਰੂਰਤਾ ਅੰਦਲਨ ਵਿਚ ਵਿਘਨ ਪਾਉਣ ਲਈ ਕੋਈ ਸਾਜਿਸ਼ ਸੀ।ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਤਰਾਂ ਦੀ ਘਟਨਾ ਨਾਲ ਕਿਸਾਨ ਅੰਦੋਲਨ ਨੂੰ ਧੱੱਕਾ ਲੱਗੇਗਾ ਅਤੇ ਇਹ ਕਿਸਾਨ ਨੇਤਾਵਾਂ ਦੀ ਕਮਜ਼ੋਰੀ ਨੂੰ ਵੀ ਸਾਹਮਣੇ ਲੈ ਕੇ ਆਉਂਦੀ ਹੈ।ਪੰਜਾਬ ਵਿਚ ਬੇਅਦਬੀ ਦੀ ਕੋਈ ਵੀ ਘਟਨਾ ਦਾ ਬਹੁਤ ਪ੍ਰਭਾਵ ਪੈਂਦਾ ਹੈ ਕਿਉਂਕਿ ਧਰਮ ਅਤੇ ਜਾਤ ਗਹਿਰੇ ਰੂਪ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਨ।ਕਿਸਾਨ ਅੰਦੋਲਨ ਅਤੇ ਖਾਸ ਕਰਕੇ ਇਸ ਦੀ ਲੀਡਰਸ਼ਿਪ ਨੂੰ ਇਸ ਅਪਰਾਧ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਪੈਦਾ ਹੋ ਰਹੇ ਗੰਭੀਰ ਸੁਆਲਾਂ ਨੂੰ ਮੁਖ਼ਾਤਿਬ ਹੋਣਾ ਚਾਹੀਦਾ ਹੈ। ਜਿੰਨੀ ਦੇਰ ਲੋਕਾਂ ਦੇ ਇਕੱਠ ਨੁੰ ਅੰਦਰੋਂ ਹੀ ਧੱਕਾ ਲੱਗਦਾ ਰਹੇਗਾ ਉੰਨੀ ਦੇਰ ਰਿਆਸਤ ਨੂੰ ਵੀ ਆਪਣੀਆਂ ਚਾਲਾਂ ਚੱਲਣ ਦਾ ਮੌਕਾ ਮਿਲਦਾ ਰਹੇਗਾ।ਕਿਸਾਨਾਂ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਟੇਜ ਉਨ੍ਹਾਂ ਲੋਕਾਂ ਦੁਆਰਾ ਨਾ ਹਾਈਜੈਕ ਕਰ ਲਈ ਜਾਵੇ ਜੋ ਇਸ ਰਾਹੀ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ।ਇਹ ਕਿਸਾਨਾਂ ਦਾ ਅੰਦੋਲਨ ਹੈ, ਇਹ ਨਿਹੰਗਾਂ ਦੁਆਰਾ ਮੱਧਯੁੱਗੀ ਬਰਬਰਤਾ ਨਾਲ ਕੀਤੀ ਲੰਿਚਿੰਗ ਦਾ ਪ੍ਰਦਰਸ਼ਨ ਨਹੀਂ ਹੈ।