Title: ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?
Lyricist: Mandeep Singh Rangi
Performers: Pohir Dhadi Jatha
Year: 2016
Contact: facebook.com/mpohir

Interpreted by Harwinder Singh Mander for naujawani

This dhadi vaar was penned by Mandeep Singh Rangi of the Pohir Dhadi Jatha and was released to mark the centenery of Kartar Singh Sarabha’s shaheedi. This ode to Sikh shaheeds brings into question the rewriting of history that has minimised the role played by Sikhs in extinguishing British rule over Punjab. In each verse prominent Sikh freedom fighters of the early Twentieth Century are highlighted before asking why their names have been forgotten, but those of others (non-Sikhs) have been immortalised. Sikhs constituted the majority of long-term incarcerations and executions at the hands of the British in Punjab; ultimately, this vaar asks the question, what ‘freedom’ did the Sikh nation gain when the British finally left?

ਤੁਸੀਂ ਭੁੱਲ ਗਏ ਯਾਦ ਸਰਾਭੇ ਦੀ ਕਿਸੇ ਭਕਣੇ ਵਾਲੇ ਬਾਬੇ ਦੀ
ਸਾਡੀ ਕੀਤੀ ਹੋਈ ਕੁਰਬਾਨੀ ਦਾ ਤੁਸੀਂ ਚੰਗਾ ਵੱਟ ਆ ਮੁੱਲ ਗਏ
ਤੁਹਾਨੂੰ ਝਾਂਸੀ ਰਾਣੀ ਯਾਦ ਰਹੀ ਪਰ ਮਾਈ ਭਾਗੋ ਨੂੰ ਭੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

Forgotten is Kartar Singh Sarabha, lost is the memory of Baba Sohan Singh Bhakna
What a price has been bartered for our hard-fought sacrifices(!)
You remember Rani Jhansi, but have forgotten Mai Bhago
Why have you forgotten the shaheeds?

ਸੁਣ ਸ਼ੇਰ ਗਰਜਣਾਂ ਜਿਹਨਾਂ ਦੀ ਲੰਡਨ ਦੀ ਧਰਤੀ ਕੰਬੀ ਸੀ
ਜਿਹਨਾਂ ਨੂੰ ਫਾਂਸੀ ਦੇ-ਦੇ ਕੇ ਕੁਲ ਗੋਰੀ ਤਾਕਤ ਹੰਬੀ ਸੀ
ਕਿਉਂ ਕਿਸ਼ਨ ਸਿੰਘ ਗੱੜਗਜ ਜਹੇ ਕੌਡੀ ਤੋਂ ਸਾਸਤੇ ਤੁੱਲ ਗਏ
ਕੋਈ ਮੰਗਲ ਪਾਂਡੇ ਭੁੱਲ ਦਾ ਨਹੀਂ ਪਰ ਬੱਬਰ ਅਕਾਲੀ ਭੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

The British power in London trembled upon hearing the roar of these lions
The white rulers grew weary executing them
Why have the likes of Kishan Singh Gargaj been sold so cheaply?
Nobody has forgotten Mangal Pandey, but the Babbar Akalis have been forgotten
Why have you forgotten the shaheeds?

ਜਿਸ ਦੀ ਕੁਰਬਾਨੀ ਦਾ ਚਰਚਾ ਘਰ-ਘਰ ਦੇ ਅੰਦਰ ਹੋਇਆ ਸੀ
ਕੁੱਲ ਉਨੀਂ ਵਰਿਆਂ ਦੀ ਉਮਰੇ ਗੱਲ ਮੌਤ ਦਾ ਹਾਰ ਪਰੋਇਆ ਸੀ
ਉਹ ਹੀਰੇ ਪੁੱਤ ਪੰਜਾਬੀਆਂ ਦੇ ਕਿਉਂ ਪੈਰਾਂ ਹੇਠਾਂ ਰੁੱਲ ਗਏ
ਤੁਹਾਨੂੰ ਗਾਂਧੀ ਵਰਗੇ ਯਾਦ ਰਹੇ ਕਰਤਾਰ ਸਰਾਭੇ ਭੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

There was one whose sacrifice was talked about in every home
At just 19 years of age he tightened the noose around his throat
Why have those diamond sons of the Punjab been swept under the carpet?
You remember Mohandas Gandhi, but Kartar Singh Sarabha is forgotten
Why have you forgotten the shaheeds?

ਇਕ ਚਾਚਾ ਸੀ ਪੰਜਾਬੀਆਂ ਦਾਂ ਉਹਨੂੰ ਕੀਹਨੇ ਕਰਨਾ ਯਾਦ ਕਦੋਂ
ਉਹ ਉਸ ਰਾਤੇ ਹੀ ਤੁਰਿਆ ਸੀ ਸੀ ਹੋਇਆ ਦੇਸ਼ ਅਜਾਦ ਜਦੋਂ
ਇਕ ਨਾਂ ਦੇ ਚੁੱਲੇ ਅੱਗ ਪਈ ਹੋ ਕਿਸੇ ਦੇ ਦੀਵੇ ਗੁੱਲ ਗਏ
ਤੁਹਾਨੂੰ ਚਾਚਾ ਨਹਰੂ ਯਾਦ ਰਿਹਾ ਪਰ ਚਾਚੇ ਅਜੀਤ ਨੂੰ ਭੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

There was one ‘chacha’ of the Punjabis – who will remember him?
He departed from this World the night that freedom was won
The fires of some were lit that day, whilst those of others were extinguished
You remember Jawaharlal Nehru, but Chacha Ajit has been forgotten
Why have you forgotten the shaheeds?

ਜਦ ਅੰਮ੍ਰਤਿਸਰ ਦੀ ਧਰਤੀ ’ਤੇ ਲਹੂ ਸੱਭ ਦਾ ਸਾਂਝਾ ਡੁੱਲਿਆ ਸੀ
ਲਿਆ ਬਦਲਾ ਲੰਡਨ ਵਿਚ ਜਾ ਕੇ ਉਹ ਇੱਕੀ ਸਾਲ ਨਾ ਭੁੱਲਿਆ ਸੀ
ਉਹ ਖੜ ਗਿਆ ਵਿਚ ਸ਼ਹੀਦਾਂ ਦੇ ਜਦ ਪੈ ਸਮਾਧ ਤੇ ਫੁੱਲ ਗਏ
ਗੰਗੂ ਦੇ ਵਾਰਸ ਯਾਦ ਰਹੇ ਕਿਉਂ ਊਧਮ ਸਿੰਘ ਨੂੰ ਭੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

When the ground at Amritsar was drenched by the blood of all
One man gained vengeance all the way in London 21 years later
His name joined the illustrious list of shaheeds as the flower garlands were placed on his monument
The descendents of Gangu have been remembered, but why have you forgotten Udham Singh?
Why have you forgotten the shaheeds?

ਅਸੀਂ ਝੁੱਕੇ ਨਹੀਂ ਸਰਕਾਰਾਂ ਤੋਂ ਫਾਂਸੀ ਨੂੰ ਜੱਫੇ ਪਾਉਂਦੇ ਸੀ
ਜੇਲਾਂ ਵਿਚ ਕੈਦਾਂ ਕਟੀਆਂ ਸੀ ਰੰਗੀ ਮੋੜ ਤੁਰੰਤ ਲਿਆਉਂਦੇ ਸੀ
ਜਦ ਸੀ ਗੁਲਾਮ ਤਾਂ ਹੀਰੇ ਸੀ ਹੁਣ ਬਣ ਚੁੱਲੇ ਦੇ ਗੁੱਲ ਗਏ
ਸਭ ਜ਼ੁਲਮੀ ਝੱਖੜ ਦੁਨੀਆਂ ਦੇ ਸਾਡੀ ਹੀ ਕੌਮ ’ਤੇ ਝੁੱਲ ਗਏ
ਕਿਉਂ ਭੁੱਲ ਗਏ ਯਾਦ ਸ਼ਹੀਦਾਂ ਦੀ?

We never bow to rulers, and embrace the hangman’s noose
We gladly suffered false sentences, imprisoned to reverse the fortunes of our people (this is also a nod to the lyricist Mandeep Singh Rangi)
When we were enslaved there were diamonds amongst us, now our light has been extinguished
The tyrannical storms of the World have gathered to rage on the Sikh Qaum
Why have you forgotten the shaheeds?