Title: ਗੰਗੂ ਤੇ ਉਸ ਦੀ ਮਾਂ ਦਾ ਆਪਸੀ ਸੰਵਾਦ
Lyricist: Traditional lyrics
Performers: Gursewak Mann and Harbhajan Mann
Year: late 1980s/early 1990s

Interpreted by Harwinder Singh Mander for naujawani

Shiromani Kavisher (State Poet) Karnail Singh Paras Ramoowalia introduces a ballad and two young balladeers, brothers Gursewak and Harbhajan Mann on Canadian TV show ‘Visions of Punjab’ for a live performance. The Mann brothers had left their native Punjab to complete their schooling in Canada and learnt what became their trade as singers and performers in the art of dhadi in their formative years. This vaar recounts the imagined conversation between one Gangu, a domestic servant in the household of Guru Gobind Singh, and his mother in their native village of Kheri. Gangu escaped from Anandpur leading both the mother and two youngest Sahibzade of Guru Gobind Singh to safety, but harbours doubts over his own safety should they be discovered by the authorities. Moreover, he eyes the valuables that the Guru’s family have on their person, and blinded by greed concocts a plan to steal these from them and in the process poison the elderly Mata Gujri, Sahibzada Zorawar Singh and Sahibzada Fateh Singh. Gangu’s mother is appalled at the idea and rebukes her son throughout the vaar, lambasting him for not realising that material wealth is of no use when one dies – whereas the actions engaged in whilst alive will live on forever.

ਆਖਾਂ ਮੈਂ ਝਿਜਕ-ਝਿਜਕ ਕੇ ਇਕ ਗੱਲ ਜੇ ਮੰਨੇ ਮਾਂ
ਬੰਣਿਆ ਕੰਮ ਰੱਬ ਸਬੱਬੀਂ ਪਾਈਂ ਨਾ ਨੰਨੇ੍ ਮਾਂ
ਦੌਲਤ ਤਕ ਅੱਖਾਂ ਮੀਟਨ ਅਕਲ ਦੇ ਅੰਨੇ ਮਾਂ
ਆਈ ਹੈਂ ਮਸਾਂ ਅੜਿਕੇ ਕਰੀਏ ਨਾ ਖੈਰ ਮਾਂ
ਮਾਰ ਦੀਏ ਦਾਦੀ ਪੋਤੇ ਦੇਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਓ ਪੱਲੇ

Mother, with some hesitation I put before you a plan that I would hope you agree to
By some twist of fate I find this opportunity before me – don’t belittle it mother
If we close our eyes to this wealth we are only showing our lack of intelligence mother
It is rare that this opportunity would present itself, we should grant no mercy mother
Let us poison the Grandmother and her Grandchildren mother, we can then keep the wealth and belongings they possess

ਸੜਜੇ ਤੇਰੀ ਜੀਭਾ ਗੰਗੂ ਫੁਰਨਾ ਕੀ ਫੁਰਿਆ ਵੇ
ਨਮਕ ਹਰਾਮੀ ਬੰਣਨਾ ਜਾਲਮ ਵੇ ਖੁਰਿਆ ਵੇ
ਜਿਸ ਨੇ ਬਣਾਇਆ ਪਾੜੇ ਉਸ ਦਾ ਢਿੱਡ ਛੁਰਿਆ ਵੇ
ਯੂਸਫ ਦੀ ਕੀਮਤ ਪਾ ਨਾ ਸੂਤ ਦੀ ਅੱਟੀ ਵੇ
ਭਰ ਕੇ ਤੇ ਡੁੱਬੇ ਬੇੜਾ ਪਾਪ ਦੀ ਖੱਟੀ ਵੇ, ਮਾਇਆ ਨੇ ਨਾਲ ਨਹੀਂ ਜਾਣਾ

May your tongue burn Gangu, how has such a notion come into your mind?
Cruelty itself dissolves before one who becomes the proverbial salt thief
This would be to pierce the stomach of the giver of all things himself
Do not consider weighing up such an idea, balancing the divine with spinning wheel yarn
Your fleet will sink filled with masses of sins, and these worldly things will not accompany you in death

ਦੁਨੀਆਂ ਵਿਚ ਜੱਸ ਖਟੂ ਗਾ ਇਸ ਦੇ ਸਹਾਰੇ ਮੈਂ
ਪਾਊਂਗਾ ਮਾਣ ਇਸ ਦਾ ਰਾਜ ਦਰਬਾਰੇ ਮੈਂ
ਕੋਠੇ ਤਾਂ ਕੱਚੇ ਪਾ ਦੂ ਪੱਕੇ ਚਬਾਰੇ ਮੈਂ
ਪਣਘਾਂ ਨਵਾਰ ਦਿਆਂ ਤੋਂ ਲਾਹੀ ਨਾ ਪੈਰ ਮਾਂ
ਮਾਰ ਦੀਏ ਦਾਦੀ ਪੋਤੇ ਦੇਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਓ ਪੱਲੇ

I will gain high reputation and glory if I am successful
I will be proudly proclaimed in the Court of the State
I will solidify our impoverished abode into rooms made of stone
I will buy you a bed of such dimensions that your feet will never wish to touch the floor mother
Let us poison the Grandmother and her Grandchildren mother, we can then keep the wealth and belongings they possess

ਮਾਇਆ ਦਾ ਛੌਂਕ ਜਿਹਨਾਂ ਦਾ ਝੂਠਾ ਰੰਗ ਫਿੱਕਾ ਵੇ
ਖੁਰ ਜੂ ਧੁੱਪ ਲਗੀ ਤੋਂ ਬਰਫ ਦਾ ਟਿਕਾ ਵੇ
ਲਥੂ ਨਾ ਪੁਸ਼ਤੋ-ਪੁਸ਼ਤੀ ਕਾਲਖ ਦਾ ਟਿਕਾ ਵੇ
ਹੀਰੇ ਅਨਮੁਲੇ ਵੇਚੇ ਤਾਂਬੇ ਦੀ ਹੱਟੀ ਵੇ
ਭਰ ਕੇ ਤੇ ਡੁੱਬੇ ਬੇੜਾ ਪਾਪ ਦੀ ਖੱਟੀ ਵੇ, ਮਾਇਆ ਨੇ ਨਾਲ ਨਹੀਂ ਜਾਣਾ

Those embroiled in gathering worldy things are engaged in falsehood
When the sun hits, your icy-steel will melt
The stain of this act will endure with us for generations to come
You’re selling out these priceless diamonds for the price of copper
Your fleet will sink filled with masses of sins, and these worldly things will not accompany you in death

ਗੁਰੂ ਗੋਬਿੰਦ ਸਿੰਘ ’ਤੇ ਰਾਜੇ ਦੀ ਟੱਕਰ ਹੈ
ਇਸ ਦੇ ਵਿਰੁੱਧ ਚੱਲ ਰਿਹਾ ਸਮੇ ਦਾ ਚੱਕਰ ਹੈ
ਲੈਣਾ ਪਲਾਂ ’ਚ ਪੁਲਸ ਨੇ ਆਪਾਂ ਨੂੰ ਟਕਰ ਹੈ
ਡਰਦਾ ਨਾਂ ਦਿੰਦਾ ਕੋਈ ਇਹਨਾਂ ਨੂੰ ਖੈਰ ਮਾਂ
ਮਾਰ ਦੀਏ ਦਾਦੀ ਪੋਤੇ ਦੇਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਓ ਪੱਲੇ

The Emperor is clashing with Guru Gobind Singh
The tide is turning against this House of Guru Nanak
The authorities will find and incarcerate us in an instant
None are giving them alms or aid mother
Let us poison the Grandmother and her Grandchildren mother, we can then keep the wealth and belongings they possess

[REPEAT OF PREVIOUS VERSE GIVING VOICE TO GANGU’S MOTHER]

ਮਾਇਆ ਦੀ ਇਸ ਦੁਨੀਆਂ ’ਤੇ ਲੀਲਾ ਬਚਿੱਤਰ ਮਾਂ
ਧੀਆਂ ਸਨਬੰਧੀ ਔਰਤ ਪੁੱਤਰ ਤੇ ਬਿੱਤਰ ਮਾਂ
ਬੰਦੇ ਧਨ ਹੀਰੇ ਕੋਲੋਂ ਜਾਂਦੇ ਹੋ ਤਿੱਤਰ ਮਾਂ
ਦੁਸ਼ਮਨ ਤੋਂ ਦੋਸਤ ਬੱਣਦੇ ਛੱਡ ਕੇ ਤੇ ਵੈਰ ਮਾਂ
ਮਾਰ ਦੀਏ ਦਾਦੀ ਪੋਤੇ ਦੇਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਓ ਪੱਲੇ

Worldly belongings are the only things of use in this World mother
Men become treasonous at the sight of diamonds mother
Enemies become friends upon seeing riches leaving behind their hate mother
Let us poison the Grandmother and her Grandchildren mother, we can then keep the wealth and belongings they possess

ਦੌਲਤ ਪਰਛਾਵਾਂ ਦਲਣਾ ਦਾਗ ਬਨੇਰੇ ਦਾ
ਨਾਮ ਬਦਨਾਮ ਕਰੀਂ ਨਾਂ ਚੁੰਗੇ ਦੁੱਧ ਮੇਰੇ ਦਾ
ਮਾੜਾ ਨਤੀਜਾ ਨਿਕਲੂ ਕੀਤੇ ਕੰਮ ਤੇਰੇ ਦਾ
ਹਥੀ ਵਿਸ਼ਵਾਸ ਕਾਤੀਆ ਜਾਂਵੇ ਤਰਫਟੀ ਵੇ
ਭਰ ਕੇ ਤੇ ਡੁੱਬੇ ਬੇੜਾ ਪਾਪ ਦੀ ਖੱਟੀ ਵੇ, ਮਾਇਆ ਨੇ ਨਾਲ ਨਹੀਂ ਜਾਣਾ

Do not sully the name of she who fed you milk when you were born
The conclusion of this folly will only be bad for you
Your fleet will sink filled with masses of sins, and these worldly things will not accompany you in death

ਮਾਇਆ ਦੀ ਇਸ ਦੁਨੀਆਂ ਤੇ ਕਰਮਾਂ ਦੇ ਨਾਲ ਦਿਹਾੜੀ ਆਈ ਹੈ ਸੁੱਖਾਂ ਦੀ
ਦੌਲਤ ਇਸ ਦੁਨੀਆ ਅੰਦਰ ਦਾਰੂ ਹੈ ਦੁਖਾਂ ਦੀ
ਇਹਦੇ ਬਿਨ ਹੁੰਦੀ ਹੈ ਨਾ ਕਦਰ ਮਨੁੱਖਾਂ ਦੀ
ਕੋਈ ਵੀ ਕੰਮ ਬੰਣੇ ਨਾਂ ਮਾਇਆ ਬਗੈਰ ਮਾਂ
ਮਾਰ ਦੀਏ ਦਾਦੀ ਪੋਤੇ ਦੇਕੇ ਤੇ ਜ਼ਹਿਰ ਮਾਂ, ਮਾਇਆ ਰਹਿ ਜਾਓ ਪੱਲੇ

It is through good fortune that this opportunity presents itself, for us to find fortune in this World
Possessions are the medicine for pain in this World
Without wealth no person gains respect
Nothing gets done without wealth mother
Let us poison the Grandmother and her Grandchildren mother, we can then keep the wealth and belongings they possess

ਕਾਤੋਂ ਛਪਾਵੇ ਚੰਦ ਤੇ ਸੂਰਜ ਦੀ ਜੋੜੀ ਵੇ
ਅੱਗਾਂ ਨੂੰ ਵਾੜ ਕਰੇ ਵਢ ਚੰਦਨ ਦੀ ਮੋੜੀ ਵੇ
ਮਰ ਜਾਇੰਗਾ ਅੰਤ ਪਾਪੀਆ ਹੋ ਕੇ ਤੇ ਕੋਹੜੀ ਵੇ
ਵਾਰੇ ਕਿਉਂ ਕੋਡਾਂ ਤੋਂ ਜੇ ਪਾਰਸ ਦੀ ਬੱਟੀ ਵੇ
ਭਰ ਕੇ ਤੇ ਡੁੱਬੇ ਬੇੜਾ ਪਾਪ ਦੀ ਖੱਟੀ ਵੇ, ਮਾਇਆ ਨੇ ਨਾਲ ਨਹੀਂ ਜਾਣਾ

Why would you want to break up this brotherly union of the sun and the moon?
Fire is fought by sandalwood
You will die in the end scolded and scorched for your sins
Why are you fighting for small worldly gain when the alchemist’s stone is in your reach? (This is also a nod to the Dhadi Karnail Singh Paras Ramoowalia)
Your fleet will sink filled with masses of sins, and these worldly things will not accompany you in death