ਅੱਜ ਤੋਂ ੬੭ ਵਰੇ ਪਹਿਲਾਂ ਸਿੱਖਾਂ ਦੇ ਦੋ ਪ੍ਰਤੀਨਿਧਾਂ ਨੇ ਭਾਰਤੀ ਸੰਵਿਧਾਨ ਦੇ ਤਿਆਰ ਹੋਣ ਵੇਲੇ ਇਸ ਨੂੰ ਇਹ ਆਪ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਕਿ ਇਹ ਕਾਂਗਰਸੀ ਮੁੱਖ ਧਿਰਾਂ ਵਲੋਂ ਕੀਤੇ ਆਜ਼ਾਦੀ ਤੋਂ ਪਹਿਲਾਂ ਦੇ ਵਾਅਦਿਆਂ ਤੋਂ ਸਾਫ ਇਨਕਾਰੀ ਹੋਣ ਕਰਕੇ ਸਾਨੂੰ ਸਿਖਾਂ ਨੂੰ ਕਦਾਚਿਤ ਵੀ ਸਵੀਕਾਰ ਨਹੀਂ ਹੈ ਅਤੇ ਇਸ ਖਰੜੇ ਤੇ ਸਿਖ ਕੌਮ ਵਲੋਂ ਪੂਰੀ ਤਰਾਂ ਅਹਿਸਹਿਮਤੀ ਦਾ ਰੁੱਖ ਅਖਤਿਆਰ ਕਰਦੇ ਹੋਏ ਦਸਖਤ ਨਹੀਂ ਕੀਤੇ ਗਏ ਅਤੇ ਨਾ ਹੀ ਮੰਨਿਆ ਗਿਆ।

ਸਮੇਂ ਨਾਲ ਸਿੱਖ ਕੌਮ ਖਾਸ ਕਰਕੇ ਇਸਦੇ ਲੀਡਰ ਸਭ ਕੁਝ ਆਪਣੀਆਂ ਜਥੇਦਾਰੀਆਂ ਨੂੰ ਬਰਕਰਾਰ ਰੱਖਣ ਖਾਤਿਰ ਭੁਲ ਵਿਸਾਰ ਗਏ ਅਤੇ ਉਸੇ ਹੀਂ ਸੰਵਿਧਾਨ ਅਧੀਨ ਗੋਡੇ ਟੇਕ ਪੂਰੀ ਵਚਨਬਧਤ ਦਾ ਪ੍ਰਗਟਾਵਾ ਕਰਦੇ ਹੋਏ ਆਪਣੀਆਂ ਕੁਰਸੀਆਂ ਅਤੇ ਸਰਕਾਰਾ ਬਣਾਉਂਦੇ ਰਹੇ। ਇਸੇ ਤਰਾਂ ਸਿੱਖ ਕੌਮ ਨਾਲ ਤਿੰਨ ਵਾਰ ਭਾਰਤ ਦੀ ਆਜ਼ਾਦੀ ਮਿਲਣ ਤੋਂ ਪਹਿਲਾਂ ਇਥੋਂ ਤਕ ਕਿ ਤੀਜੀ ਵਾਰ ਕਾਂਗਰਸੀ ਧਿਰਾਂ ਵੱਲੋਂ ਇਹੀ ਵਾਅਦਾ ਜਨਵਰੀ ੧੯੪੭ ਵਿਚ ਮੁੜ ਦੁਹਰਾਇਆ ਗਿਆ ਕਿਉਂਕਿ ਉਸ ਸਮੇਂ ਮੁਸ਼ਲਿਮ ਲੀਗ ਵੀ ਸਿਖ ਕੌਮ ਅਤੇ ਪੰਜਾਬ ਨੂੰ ਆਪਣੇ ਨਾਲ ਰਲਾਉਣ ਲਈ ਜੋਰ ਲਾ ਰਹੀ ਸੀ ਅਤੇ ਸਿੱਖ ਕੌਮ ਨੂੰ ਸਵੈ ਰਾਜ ਅਤੇ ਪਾਕਿਸਤਾਨ ਅੰਦਿਰ ਪੂਰਨ ਖੁਦਮੁਖਤਿਆਰੀ ਦੇਣ ਦੀ ਪੇਸ਼ਕਸ ਕਰਦੇ ਹੋਏ ਇਤਿਹਾਸ ਮੁਤਾਬਿਕ ਤਿਆਰ ਸੀ ਅਤੇ ਪਾਕਿਸਤਾਨੀ ਫੋਜ਼ ਵਿਚ ੨੦,੦੦੦ ਤੋਂ ਉਪਰ ਸਿੱਖਾਂ ਨੂੰ ਲੈਣ ਦੀ ਹਾਮੀ ਭਰ ਰਹੀ ਸੀ। ਬਦਕਿਸਮਤੀ ਸਿੱਖ ਕੌਮ ਦੀ ਇਸ ਦੇ ਉਸ ਸਮੇਂ ਦੇ ਵਡੇ ਲੀਡਰਾਂ ਦੀ ਭਾਰਤੀ ਹੁਕਮਰਾਨ ਪੱਖੀ ਸੋਚ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਵੀ ਭਾਰਤੀ ਸੰਕਜ਼ੇ ਵਿਚ ਜਕੜ ਲਿਆਈ ਅਤੇ ਖੁਦਮੁਖਤਿਆਰੀ ਨੂੰ ਛੱਡ ਕੌਮ ਨੂੰ ਪੰਜਾਬੀ ਸੂਬੇ ਵਿਚ ਉਲਝ ਲਿਆਈ। ਜਿਸਦਾ ਅੰਤ ਨਤੀਜਾ ੧੯੮੪ ਵਿਚ ਜੂਨ ਦਾ ਘੱਲੂਘਾਰਾ ਅਤੇ ਹਾਜ਼ਾਰਾਂ ਦੀ ਤਦਾਦ ਵਿੱਚ ਸਿਖ ਨੌਜਵਾਨੀ ਦਾ ਘਾਣ ਅਤੇ ਮਹਾਨ ਸਿੱਖ ਸਖਸੀਅਤ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿਡਰਾਂਵਾਲਿਆਂ ਦੀ ਸ਼ਹਦਤ ਹੋ ਨਿਬੜਿਆ। ਪਰ ਸਿੱਖ ਕੌਮ ਦੀਆਂ ਕੁਰਸੀਆਂ ਅਤੇ ਸਰਕਾਰਾਂ ਬਣਦੀਆਂ ਰਹੀਆਂ ਜੋ ਅੱਜ ਵੀ ਬਰਕਾਰਾਰ ਹਨ।

ਇਸੇ ਤਰਾਂ ੧੯੫੦ ਵਿੱਚ ਸਿਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਸੀ, ਜਿਸਦਾ ਅੱਜ ਇਹ ਵਰਤਾਰਾ ਹੈ ਕਿ ਇਸਦੀ ਪੂਰਨ ਇਕੱਤਰਤਾ ਨੂੰ ਅਤੇ ਪ੍ਰਧਾਨ ਚੁਣਨ ਵੇਲੇ ਭਾਰਤੀ ਸੰਵਿਧਾਨ ਵਲੋਂ ਮਕੱਰਰ ਜਿਲੇ ਦਾ ਡੀ.ਸੀ ਆਪਣੀ ਪ੍ਰਧਾਨਗੀ ਹੇਠ ਇਜਲਾਸ ਦਾ ਆਗਾਜ਼ ਕਰਦਾ ਹੈ। ਇਸ ਤਰਾਂ ਇਸ ਪਿਛਕੋੜ ਨੂੰ ਤਾਂ ਪੂਰੀ ਤਰਾਂ ਨਾਲ ਇਕ ਤਰਾਂ ਭੁਲਾਇਆ ਹੀ ਜਾ ਚੁਕਾ ਹੈ। ਸਗੋਂ ਲੋੜ ਸੀ ਕਿ ਸਿਖ ਕੌਮ ਅਤੇ ਇਸਦੇ ਜਥੇਦਾਰ ਇਹਨਾਂ ਪੁਰਾਤਨ ਐਲਾਨਾਂ ਨੂੰ ਸਪਰਪਿਤ ਹੋ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਅਤੇ ਇਸ ਬਾਰੇ ਵਿਚਾਰ ਵਟਾਦਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕਤਤਰ ਹੋ ਇਕ ਰਾਇ ਬਣਾ ਸਕਦੇ। ਇਸ ਨਾਲ ਬਾਰ ਬਾਰ ਸਰੱਬਤ ਖਾਲਸਾ ਸੱਦਣ ਦੀ ਵੀ ਲੋੜ ਨਾ ਪੈਂਦੀ ਅਤੇ ਨਾ ਹੀ ਇਸ ਮਾਨਮਤੀ ਸੰਸਥਾ ਦੀ ਸਿਖਾਂ ਅੰਦਿਰ ਕਦਰ ਘਟਦੀ ਅਤੇ ਨਾ ਹੀ ਨਹਿਰੀ ਵਿਵਾਦ ਦੇ ਮੁਦੇ ਤੇ ਸਿਆਸੀ ਧਿਰਾਂ ਬਾਰ ਬਾਰ ਆਪਣੀ ਜਥੇਦਾਰੀ ਚਮਕਾਉਣ ਵਿਚ ਸਫਲ ਹੋ ਸਕਣੀਆਂ ਸੀ। ਇਸ ਲਈ ਅੱਜ ਦੇ ਇਤਿਹਾਸਕ ਦਿਨ ਦੀ ਵੀ ਮਹਾਨਤਾ ਕਾਇਮ ਰਹਿ ਸਕਣੀ ਸੀ ਅਤੇ ਨਵੀਂ ਸਿਖ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕਦੀ।