ਸਿੱਖ ਧਰਮ ਬਰਾਬਰਤਾ, ਸਮਾਜਿਕ ਨਿਆਂ, ਮਨੁੱਖਤਾ ਦੀ ਸੇਵਾ ਅਤੇ ਦੂਜੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਵਕਾਲਤ ਕਰਦਾ ਹੈ।ਸਿੱਖ ਧਰਮ ਦਾ ਪ੍ਰਮੁੱਖ ਸੰਦੇਸ਼ ਹੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਮਾਨਦਾਰੀ, ਦਇਆ, ਨਿਮਰਤਾ ਅਤੇ ਦਰਿਆਦਿਲੀ ਜਿਹੇ ਗੁਣ ਰੱਖਦੇ ਹੋਏ ਹਰ ਵਕਤ ਅਧਿਆਧਮਕ ਭਗਤੀ ਅਤੇ ਰੱਬ ਦੀ ਦਇਆ ਵਿਚ ਲੀਨ ਰਹਿਣਾ ਹੈ।ਸਿੱਖ ਧਰਮ ਵੱਖ-ਵੱਖ ਨਸਲਾਂ, ਧਰਮਾਂ ਅਤੇ ਲੰਿਗ ਤੋਂ ਉੱਪਰ ਉੱਠ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।ਇਹ ਆਦਮੀਆਂ ਅਤੇ ਔਰਤਾਂ ਵਿਚ ਬਰਾਬਰਤਾ ਦੀ ਵਕਾਲਤ ਕਰਦਾ ਹੈ।ਔਰਤਾਂ ਕਿਸੇ ਵੀ ਧਾਰਮਿਕ ਸਮਾਰੋਹ ਵਿਚ ਹਿੱਸਾ ਲੈ ਸਕਦੀਆਂ ਹਨ ਅਤੇ ਸਿੱਖ ਰਸਮਾਂ ਰੀਤਾਂ ਦਾ ਪਾਲਣ ਕਰ ਸਕਦੀਆਂ ਹਨ।ਭਗਤੀ, ਹਿੰਦੂਵਾਦ ਅਤੇ ਸੂਫੀ ਇਸਲਾਮ ਤੋਂ ਪ੍ਰਭਾਵਿਤ ਸਿੱਖ ਧਰਮ ਏਕਤਾ, ਸੱਚ ਦੀ ਵਕਾਲਤ ਕਰਦਾ ਹੈ ਅਤੇ ਅਕਾਲ ਪੁਰਖ ਦੇ ਨਾਮ ਨੂੰ ਚੇਤੇ ਰੱਖਣ ਉੱਪਰ ਜ਼ੋਰ ਦਿੰਦਾ ਹੈ।

ਸਿੱਖ ਧਰਮ ਆਪਣੇ ਸਮਿਆਂ ਤੋਂ ਅਗਾਂਹ ਚੱਲਣ ਵਾਲਾ ਪ੍ਰਗਤੀਵਾਦੀ ਧਰਮ ਹੈ ਜਿਸ ਦੀ ਸਥਾਪਨਾ ੫੦੦ ਵਰ੍ਹੇ ਪਹਿਲਾਂ ਹੋਈ ਸੀ।ਅੱਜ ਦੇ ਸਮੇਂ ਵਿਚ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਦੀ ਗਿਣਤੀ ੨੦ ਮਿਲੀਅਨ ਤੋਂ ਵੀ ਜਿਆਦਾ ਹੈ ਅਤੇ ਇਸ ਨੂੰ ਪੂਰੇ ਵਿਸ਼ਵ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਮੰਨਿਆਂ ਜਾਂਦਾ ਹੈ।ਹਿੰਦੂ ਧਰਮ ਅਤੇ ਸਿੱਖ ਧਰਮ ਭਾਰਤੀ ਧਰਮ ਹਨ।ਹਿੰਦੂ ਧਰਮ ਦਾ ਉਦੈ ਪੂਰਵ ਇਤਿਹਾਸਕ ਸਮੇਂ ਵਿਚ ਹੋਇਆ ਜਦੋਂ ਕਿ ਸਿੱਖ ਧਰਮ ਦੀ ਸਥਾਪਨਾ ੧੫ਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ।ਇਹ ਦੋਵੇਂ ਧਰਮਾਂ ਵਿਚ ਬਹੁਤ ਸਾਰੇ ਦਾਰਸ਼ਨਿਕ ਸਿਧਾਂਤ, ਜਿਵੇਂ ਕਰਮ, ਮੁਕਤੀ, ਮਾਇਆ, ਆਦਿ ਸਾਂਝੇ ਹਨ; ਭਾਵੇਂ ਕਿ ਦੋਹਾਂ ਹੀ ਧਰਮਾਂ ਵਿਚ ਇਹਨਾਂ ਸਿਧਾਂਤਾਂ ਦੀ ਵੱਖਰੀ ਵਿਆਖਿਆ ਸ਼ਾਮਿਲ ਹੈ।ਸਿੱਖ ਆਪਣੇ ਵਿਸ਼ਵਾਸ ਨੂੰ ਗੁਰਮਤ ਦਾ ਨਾਮ ਦਿੰਦੇ ਹਨ।ਸਿੱਖ ਮੰਨਦੇ ਹਨ ਕਿ ਦਸ ਗੁਰੂ ਇਕ ਹੀ ਕਣ ਨਾਲ ਜੁੜੇ ਹੋਏ ਹਨ।ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ੳੱੁਚ ਗਰੁੂ ਦਾ ਦਰਜਾ ਦਿੱਤਾ ਗਿਆ।

ਪੰਜਾਬੀ ਵਿਚ “ਸਿੱਖ” ਦਾ ਅਰਥ ਹੈ, ਸਿੱਖਣ ਵਾਲਾ ਅਤੇ ਜੋ ਲੋਕ ਸਿੱਖ ਭਾਈਚਾਰੇ ਜਾਂ ਪੰਥ ਵਿਚ ਸ਼ਾਮਿਲ ਹੋਏ, ਇਹ ਉਹ ਲੋਕ ਸਨ ਜਿਨ੍ਹਾਂ ਨੂੰ ਅਧਿਆਤਮਕ ਮਾਰਗਦਰਸ਼ਨ ਚਾਹੀਦਾ ਸੀ।ਸਿੱਖ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀਆਂ ਰਵਾਇਤਾਂ ਹਮੇਸ਼ਾ ਹੀ ਹਿੰਦੂ ਧਰਮ ਤੋਂ ਵੱਖਰੀਆਂ ਰਹੀਆਂ ਹਨ।ਹਾਲਾਂਕਿ ਬਹੁਤ ਸਾਰੇ ਪੱਛਮੀ ਚਿੰਤਕ ਇਹ ਮੰਨਦੇ ਹਨ ਕਿ ਆਪਣੀ ਮੁੱਢਲੀ ਸਟੇਜ ਵਿਚ ਸਿੱਖ ਧਰਮ ਹਿੰਦੂ ਰਵਾਇਤ ਦੇ ਅੰਦਰ ਹੀ ਇਕ ਤਰਾਂ ਦਾ ਅੰਦੋਲਨ ਸੀ।ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦਾ ਪਾਲਣ ਪੋਸ਼ਣ ਹਿੰਦੂ ਦੇ ਰੂਪ ਵਿਚ ਹੋਇਆ ਜੋ ਕਿ ਉੱਤਰੀ ਭਾਰਤ ਦੀ ਸੰਤ ਪਰੰਪਰਾ ਨਾਲ ਜੁੜਦਾ ਹੈ ਜਿਸ ਵਿਚ ਮਹਾਨ ਕਵੀ ਕਬੀਰ (੧੪੪੦-੧੫੧੮) ਸ਼ਾਮਿਲ ਸਨ।ਸਿੱਖਾਂ ਦੇ ਵਿਸ਼ਵਾਸ ਦੇ ਉਲਟ, ਮੋਜੂਦਾ ਸਮੇਂ ਦੇ ਖਾਲਸਾ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਮੌਜੂਦ ਨਹੀਂ ਸਨ।ਉਦਾਹਰਣ ਵਜੋਂ, ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜੋ ਵੀ ਖਾਲਸਾ ਬਣੇਗਾ, ਉਹ ਸ਼ਸਤਰ ਧਾਰਨ ਕਰੇਗਾ ਅਤੇ ਕਦੇ ਵੀ ਆਪਣੇ ਕੇਸ ਨਹੀਂ ਕਟਵਾਏਗਾ।ਪੰਜ ਕੱਕਾਰਾਂ (ਕੰਘਾ, ਕੜਾ, ਕੱਛ, ਕਿਰਪਾਨ ਅਤੇ ਕੇਸ) ਸਿੰਘ ਸਭਾ ਦੀ ਸਥਾਪਨਾ ਤੱਕ ਵੀ ਸਿੱਖਾਂ ਲਈ ਕੋਈ ਬੰਧਨ ਨਹੀਂ ਸਨ।ਇਹ ਇਕ ਧਾਰਮਿਕ ਅਤੇ ਵਿੱਦਿਅਕ ਸੁਧਾਰ ਅੰਦੋਲਨ ਸੀ ਜੋ ਕਿ ੧੯ਵੀਂ ਸਦੀ ਦੇ ਅੰਤ ਅਤੇ ੨੦ਵੀਂ ਸਦੀ ਦੇ ਸ਼ੁਰੂ ਵਿਚ ਮਸ਼ਹੂਰ ਹੋਇਆ।੧੮੫੭ ਦੇ ਵਿਦਰੋਹ ਤੋਂ ਬਾਅਦ ਪੰੰਜਾਬ ਵਿਚ ਸ਼ਾਂਤੀ ਅਤੇ ੧੮੪੯ ਵਿਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਹੀ ਅੰਮ੍ਰਿਤਸਰ ਵਿਚ ੧੮੭੩ ਵਿਚ ਸਿੰਘ ਸਭਾ ਦੀ ਸਥਾਪਨਾ ਸੰਭਵ ਹੋਈ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਦੁਆਰਾ ਉਸਦੀ ਬਹਾਦਰੀ ਅਤੇ ਦਸਵੇਂ ਪਾਤਸ਼ਾਹ ਪ੍ਰਤੀ ਉਸਦੀ ਵਫਾਦਾਰੀ ਲਈ ਚੇਤੇ ਕੀਤਾ ਜਾਂਦਾ ਹੈ, ਪਰ ਉਸ ਨੇ ਵੀ ਪੰਥ ਦੀ ਪੂਰਣ ਮੰਜ਼ੂਰੀ ਦਾ ਆਦੇਸ਼ ਨਹੀਂ ਸੀ ਦਿੱਤਾ।ਇਹ ਇਸ ਕਰਕੇ ਸੀ ਕਿ ਉਸ ਨੇ ਖਾਲਸਾ ਵਿਚ ਬਹੁਤ ਸਾਰੇ ਬਦਲਾਅ ਲਿਆਂਦੇ ਜਿਸ ਵਿਚ ਇਕ ਦੂਜੇ ਨੂੰ ਮਿਲਣ ਸਮੇਂ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਦੀ ਥਾਂ “ਫਤਿਹ ਦਰਸ਼ਨ” ਕਹਿਣਾ ਸ਼ਾਮਿਲ ਹੈ।ਉਸ ਨੇ ਆਪਣੇ ਅਨੁਯਾਈਆਂ ਨੂੰ ਸ਼ੁੱਧ ਸ਼ਾਕਾਹਾਰੀ ਹੋਣ ਲਈ ਕਿਹਾ ਅਤੇ ਰਵਾਇਤੀ ਨੀਲੇ ਪਹਿਰਾਵੇ ਦੀ ਥਾਂ ਲਾਲ ਪਹਿਰਾਵਾ ਪਾਉਣਾ ਸ਼ੁਰੂ ਕੀਤਾ।ਜਿਨ੍ਹਾਂ ਨੇ ਇਸ ਬਦਲਾਅ ਨੂੰ ਸਵੀਕਾਰ ਕੀਤਾ, ਉਹ ਬੰਦਈ ਸਿੱਖ ਅਖਵਾਏ ਅਤੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਜਿਨਾਂ ਦੀ ਅਗਵਾਈ ਮਾਤਾ ਸੁੰਦਰੀ ਜੀ ਕਰ ਰਹੇ ਸਨ, ਉਨ੍ਹਾਂ ਨੇ ਆਪਣੇ ਆਪ ਨੂੰ ਤੱਤ ਖਾਲਸਾ ਅਖਵਾਇਆ ਜਿਸ ਨੂੰ ਸਿੰਘ ਸਭਾ ਦੇ ਹੀ ਇਕ ਅੰਗ ਤੱਤ ਖਾਲਸਾ ਨਾਲ ਹੀ ਰਲਗੱਡ ਕਰਨਾ ਚਾਹੀਦਾ।

ਬਹੁਤ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਮਜਬੂਤ ਆਰਥਿਕ ਢਾਂਚਾ ਪ੍ਰਦਾਨ ਨਾ ਕਰ ਸਕਿਆ ਅਤੇ ਨਾ ਹੀ ਉਸ ਨੇ ਆਪਣਾ ਉੱਤਰਾਧਿਕਾਰੀ ਚੁਣਨ ਵਿਚ ਜਿਆਦਾ ਦਿਲਚਸਪੀ ਦਿਖਾਈ।ਜਦੋਂ ੧੮੩੯ ਵਿਚ ਉਹ ਫੌਤ ਹੋਇਆ ਤਾਂ ਉਸ ਦਾ ਸਭ ਤੋਂ ਵੱਡਾ ਸਪੁੱਤਰ ਖੜਕ ਸਿੰਘ ਗੱਦੀ ’ਤੇ ਬੈਠਿਆ ਜਦੋਂ ਕਿ ਸੱਤਾ ਦਾ ਨਿਯੰਤ੍ਰਣ ਉਸ ਦੇ ਪੱੁਤਰ ਨੌਨਿਹਾਲ ਸਿੰਘ ਦੇ ਹੱਥ ਵਿਚ ਸੀ।ਜਿਆਦਾ ਅਫੀਮ ਦਾ ਸੇਵਨ ਕਰਕੇ ੧੯੪੦ ਵਿਚ ਖੜਕ ਸਿੰਘ ਦੀ ਮੌਤ ਹੋ ਗਈ ਅਤੇ ਨੌਨਿਹਾਲ ਵੀ ਆਪਣੇ ਪਿਤਾ ਦੇ ਸੰਸਕਾਰ ਵਾਲੇ ਦਿਨ ਹੀ ਮਹਿਲ ਦੇ ਛੱਤੇ ਹੇਠ ਆ ਕੇ ਮਰ ਗਿਆ।ਪੰਜਾਬ ਵਿਚ ਅਰਾਜਕਤਾ ਫੈਲ ਗਈ ਅਤੇ ਇਸ ਤੋਂ ਬਾਅਦ ਬਰਤਾਨਵੀਆਂ ਨਾਲ ਸਿੱਖਾਂ ਦੇ ਦੋ ਯੁੱਧ ਹੋਏ।੧੮੪੯ ਵਿਚ ਪੰਜਾਬ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਹੋ ਗਿਆ।ਪੰਜਾਬ ਨੂੰ ਆਪਣੇ ਸਾਮਰਾਜ ਵਿਚ ਮਿਲਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਫੌਜੀ ਭਰਤੀ ਵਿਚ ਪਹਿਲ ਦਿੱਤੀ ਅਤੇ ਬਹੁਤ ਸਾਰੇ ਸਿੱਖਾਂ ਨੇ ਫੌਜ ਵਿਚ ਆਪਣਾ ਕੈਰੀਅਰ ਬਣਾਇਆ।੧੮੫੭-੫੮ ਦੇ ਅਸਫਲ ਵਿਦਰੋਹ ਸਮੇਂ ਵਿਚ ਜਿਨ੍ਹਾਂ ਸਿੱਖਾਂ ਨੇ ਇਸ ਵਿਚ ਭਾਗ ਨਹੀ ਸੀ ਲਿਆ, ਉਨ੍ਹਾਂ ਨੂੰ ਅੰਗਰੇਜ਼ਾਂ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਾਗੀਰਾਂ ਦਿੱਤੀਆਂ ਗਈਆਂ।ਪੰਜਾਬ ਵਿਚ ਆਈ ਸ਼ਾਂਤੀ ਅਤੇ ਤਰੱਕੀ ਨੇ ਹੀ ਸਿੰਘ ਸਭਾ ਲਹਿਰ ਦੀ ਸਥਾਪਨਾ ਸੰਭਵ ਕੀਤੀ।

ਇਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਸਿੱਖ ਵਿਦਰੋਹ ਦਾ ਹਿੱਸਾ ਨਹੀਂ ਸਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਪੰਥ ਵਿਚ ਆਈ ਗਿਰਾਵਟ ਨੂੰ ਵੀ ਮੁਖਾਤਿਬ ਹੋਣਾ ਸੀ।ਜਦੋਂ ਸਿੰਘ ਸਭਾ ਲਹਿਰ ਦਾ ਵਿਸਥਾਰ ਹੋ ਰਿਹਾ ਸੀ ਤਾਂ ਪ੍ਰਮੁੱਖ ਸਿੱਖ ਨੇਤਾਵਾਂ, ਜਿਨ੍ਹਾਂ ਵਿਚ ਵੱਡੇ ਜਾਗੀਦਾਰ ਅਤੇ ਵੱਡੇ ਅਹੁਦਿਆਂ ਵਾਲੇ ਸਿੱਖ ਸ਼ਾਮਿਲ ਸਨ, ਨੇ ਅੰਮ੍ਰਿਤਸਰ ਵਿਚ ਇਕੱਠ ਕੀਤਾ। ਉਨ੍ਹਾਂ ਨੇ ਆਮ ਤੌਰ ਤੇ ਰੂੜ੍ਹੀਵਾਦੀ ਧਾਰਨਾ ਹੀ ਅਪਣਾਈ।ਇਸ ਦੇ ਜੁਆਬ ਵਜੋਂ ੧੮੭੯ ਵਿਚ ਲਾਹੌਰ ਵਿਚ ਜਿਆਦਾ ਰੈਡੀਕਲ ਸਿੰਘ ਸਭਾ ਦੀ ਸਥਾਪਨਾ ਹੋਈ।ਅੰਮ੍ਰਿਤਸਰ ਧੜੇ ਵਾਲੇ ਸਿੱਖਾਂ ਨੂੰ ਸਨਾਤਨ ਸਿੱਖਾਂ ਦੇ ਰੂਪ ਵਿਚ ਜਾਣਿਆ ਗਿਆ ਜਦੋਂ ਕਿ ਲਾਹੌਰ ਵਾਲੇ ਸਿੰਘ ਸਭੀਏ ਤੱਤ ਖਾਲਸਾ ਅਖਵਾਏ।ਸਨਾਤਨ ਸਿੱਖ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦਾ ਹਿੱਸਾ ਹੀ ਮੰਨਦੇ ਸਨ ਅਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਮੂਰਤੀ ਪੂਜਾ ਵੀ ਮੰਜ਼ੂਰ ਸੀ ਜਦੋਂ ਕਿ ਤੱਤ ਖਾਲਸਾ ਦਾ ਮੰਨਣਾ ਸੀ ਕਿ ਸਿੱਖ ਧਰਮ ਦੀ ਆਪਣੀ ਇਕ ਵੱਖਰੀ ਪਹਿਚਾਣ ਹੈ।ਪੱਛਮੀ ਵਿੱਦਿਆ ਦੇ ਪ੍ਰਭਾਵ ਹੇਠ ਕਈ ਸਿੱਖਾਂ ਨੇ ਰਹਿਤ ਨਾਮਿਆਂ ਵਿਚ ਤਬਦੀਲੀਆਂ ਕੀਤੀਆਂ ਅਤੇ ਉਨ੍ਹਾਂ ਹਿੱਸਿਆਂ ਨੂੰ ਹਟਾ ਦਿੱਤਾ ਜੋ ਕਿ ਕਥਿਤ ਰੂਪ ਵਿਚ ਗਲਤ ਅਤੇ ਪੁਰਾਣੇ ਸਨ।ਇਸ ਸਮੇਂ ਹੀ ਬਹੁਤ ਸਾਰੀਆਂ ਪਾਬੰਦੀਆਂ ਆਇਤ ਕੀਤੀਆਂ ਗਈਆਂ ਜਦੋਂ ਕਿ ਤੰਬਾਕੂ ਅਤੇ ਹਲਾਲ ਮੀਟ ਚੱਲਦੇ ਰਹੇ।ਉਨ੍ਹਾਂ ਨੇ ਪੰਜ ਕੱਕਾਰਾਂ ਨੂੰ ਵੀ ਨਵੀਂ ਅਹਿਮੀਅਤ ਦਿੱਤੀ ਜੋ ਕਿ ਅੱਜ ਬਹੁਤ ਸਾਰੇ ਸਿੱਖਾਂ ਦੁਆਰਾ ਅਪਣਾਏ ਜਾਂਦੇ ਹਨ।ਵਿਆਹ ਵੀ ਤੱਤ ਖਾਲਸਾ ਦੇ ਅਨੁਸਾਰ ਹੀ ਹੋਣ ਲੱਗੇ।ਸਨਾਤਨ ਸਿੱਖਾਂ ਅਤੇ ਤੱਤ ਖਾਲਸਾ ਵਿਚ ਆਪਸੀ ਖਿੱਚੋਤਾਣ ਇਸੇ ਤਰਾਂ ਚੱਲਦੀ ਰਹੀ ਅਤੇ ਸਿੰਘ ਸਭਾ ਵਿਚ ਹੋਰ ਧੜਿਆਂ ਨੇ ਵੀ ਇਕ ਜਾਂ ਦੂਜੇ ਗਰੁੱਪ ਦਾ ਸਮਰਥਨ ਕੀਤਾ।ਬਹੁਤ ਸਾਰੇ ਲੋਕਾਂ ਨੇ ਰੈਡੀਕਲ ਧੜੇ ਨੂੰ ਸਹਿਯੋਗ ਦਿੱਤਾ ਅਤੇ ੨੦ਵੀਂ ਸਦੀ ਦੀ ਸ਼ੁਰੂਆਤ ਵਿਚ ਤੱਤ ਖਾਲਸਾ ਦੀ ਚੜ੍ਹਾਈ ਬਹੁਤ ਵਧ ਗਈ।ਇਸ ਨੇ ਹੀ ਪੰਥ ਨੂੰ ਇਕ ਖਾਸ ਪਹਿਚਾਣ ਦਿੱਤੀ ਅਤੇ ਇਸ ਦਾ ਪ੍ਰਭਾਵ ਇੰਨਾ ਜਿਆਦਾ ਸੀ ਕਿ ਸਿੱਖ ਪੰਥ ਬਾਰੇ ਸਾਡੀ ਅੱਜ ਦੀ ਸਮਝ ਵੀ ਤੱਤ ਖਾਲਸਾ ਤੋਂ ਪ੍ਰਭਾਵਿਤ ਹੈ।

੧੯੨੦ਵਿਆਂ ਦੇ ਸ਼ੁਰੂ ਵਿਚ ਅਕਾਲੀ ਅੰਦੋਲਨ ਸ਼ੁਰੂ ਹੋਰਿਆ ਜਿਸ ਨੇ ਗੁਰੂਦੁਆਰਿਆਂ ਉੱਪਰ ਅੰਗਰੇਜ਼ੀ ਪ੍ਰਭਾਵ ਦਾ ਵਿਰੋਧ ਕੀਤਾ।ਇਸ ਕਰਕੇ ਹੀ ਬਾਅਦ ਵਿਚ ਸਿੱਖ ਗੁਰੂਦੁਆਰਾ ਐਕਟ ੧੯੨੫ ਹੌਂਦ ਵਿਚ ਆਇਆ ਜਿਸ ਦੇ ਤਹਿਤ ਪ੍ਰਮੱੁਖ ਗੁਰਦੁਆਰੇ ਸਿੱਖਾਂ ਦੇ ਨਿਯੰਤ੍ਰਣ ਹੇਠ ਆ ਗਏ।ਉਸ ਤੋਂ ਬਾਅਦ ਗੁਰੂਦੁਆਰਿਆਂ ਦੀ ਦੇਖ-ਰੇਖ ਦਾ ਜਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿਚ ਹੈ ਜਿਸ ਨੂੰ ਪੰਥ ਵਿਚ ਕਾਫੀ ਉੱਚਾ ਸਥਾਨ ਹਾਸਿਲ ਹੈ।ਵੰਡ ਦੇ ਚਾਰ ਦਹਾਕਿਆਂ ਤੋਂ ਬਾਅਦ ਸਿੱਖਾਂ ਕੋਲ ਜਿਆਦਾ ਤਰੱਕੀ ਅਤੇ ਸਿੱਖਿਆ ਦੇ ਮੌਕੇ ਸਨ।ਤੱਤ ਖਾਲਸਾ ਨੇ ਔਰਤਾਂ ਨੇ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਉੱਪਰ ਔਰਤਾਂ ਦੀ ਸਿੱਖਿਆ ਦੀ ਵਕਾਲਤ ਕੀਤੀ।੧੯੬੨ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਥਾਪਿਤ ਕੀਤੀ ਗਈ ਅਤੇ ੧੯੬੯ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ।ਪੰਜਾਬ ਵਿਚ ਹੋਈ ਤਰੱਕੀ ਨੂੰ ੧੯੮੦ਵਿਆਂ ਦੀ ਕੇਂਦਰ ਅਤੇ ਸਿੱਖਾਂ ਵਿਚ ਟਕਰਾਅ ਕਰਕੇ ਸ਼ੁਰੂਆਤ ਵਿਚ ਵੱਡਾ ਧੱਕਾ ਲੱਗਿਆ ਕਿਉਂ ਕਿ ੧੯੪੭ ਤੋਂ ਹੀ ਸਿੱਖਾਂ ਦੀਆਂ ਰਾਜਨੀਤਿਕ ਮੰਗਾਂ ਅਣਸੁਲਝੀਆਂ ਪਈਆਂ ਸਨ ਜਿਸ ਦਾ ਨਤੀਜਾ ਜੂਨ ੧੯੮੪ ਵਿਚ ਦਰਬਾਰ ਸਾਹਿਬ ਉੱਪਰ ਹਮਲੇ ਦੇ ਰੂਪ ਵਿਚ ਨਿਕਲਿਆ।ਅਕਤੂਬਰ ੧੯੮੪ ਵਿਚ ਇੰਦਰਾ ਗਾਂਧੀ ਦੀ ਉਸ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਦਾ ਨਤੀਜਾ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਰੂਪ ਵਿਚ ਨਿਕਲਿਆ ਅਤੇ ਕੇਂਦਰੀ ਸਰਕਾਰ ਵਿਰੁੱਧ ਗੁਰੀਲਾ ਯੁੱਧ ੧੯੯੨ ਤੱਕ ਚੱਲਦਾ ਰਿਹਾ।ਇਸ ਸਮੇਂ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਆਪਣੀਆਂ ਜਾਨਾਂ ਦੇਣੀਆਂ ਪਈਆਂ ਅਤੇ ਸਿੱਖ ਸੰਘਰਸ਼ ਮੱਠਾ ਪੈ ਗਿਆ।ਇਸ ਸਮੇਂ ਵੀ ਸਿੱਖ ਨੈਤਿਕ, ਧਾਰਮਿਕ ਅਤੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।ਸਿੱਖਾਂ ਦੇ ਸਾਹਮਣੇ ਆਧੁਨਿਕਤਾਵਾਦ, ਧਰਮ ਪਰਿਵਰਤਨ ਆਦਿ ਜਿਹੀਆਂ ਚੁਣੌਤੀਆਂ ਹਨ ਜਿਨਾਂ ਨੂੰ ਮੋਕਲੇ ਸੰਦਰਭ ਵਿਚ ਦੇਖਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ।