ਅੱਜ ਦੇ ਸੰਸਾਰ ਵਿਚ ਧਰਮ ਸ਼ਾਸਤਰ ਅਤੇ ਵਿਗਿਆਨ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ।ਅਸਲ ਵਿਚ ਇਹ ਧਾਰਮਿਕ ਵਿਸ਼ਵਾਸ ਰੱਖਣ ਅਤੇ ਨਾ ਰੱਖਣ ਵਾਲਿਆਂ ਵਿਚ ਰੱਬ ਦੀ ਹੌਂਦ ਅਤੇ ਅਰਥ ਨੂੰ ਲੈ ਕੇ ਬਹਿਸ ਹੈ ਜਿਸ ਵਿਚ ਉੁਸ ਦੀ ਹੌਂਦ ਵਿਚ ਸੰਦੇਹ ਰੱਖਣ ਵਾਲੇ ਮੱਧ ਵਿਚ ਆਉਂਦੇ ਹਨ।ਪੱਛਮੀ ਮੁਲਕਾਂ ਵਿਚ ਜਿਆਦਾਤਰ ਲੋਕਾਂ ਦਾ ਝੁਕਾਅ ਅਧਿਆਤਿਮਕਤਾ ਅਤੇ ਰੱਬ ਦੀ ਹੌਂਦ ਜਿਹੀਆਂ ਧਾਰਨਾਵਾਂ ਤੋਂ ਹਟ ਰਿਹਾ ਹੈ ਅਤੇ ਉਹ ਗਿਆਨ ਲਈ ਆਪਣਾ ਰਾਸਤਾ ਤਲਾਸ਼ ਰਹੇ ਹਨ।ਅਸਲ ਵਿਚ ਪੂਰੇ ਸੰਸਾਰ ਦੇ ਲੋਕਾਂ ਵਿਚ ਧਰਮ ਪ੍ਰਤੀ ਇਕ ਨਸ਼ਈ ਅਨੁਰਾਗ/ਸਨੇਹ ਹੈ।ਸ਼ੁਰੂ ਤੋਂ ਹੀ ਲੋਕਾਂ ਨੂੰ ਇਸ ਨਸ਼ਈ ਸਨੇਹ ਤੋਂ ਪਾਰ ਦੇਖਣ ਲਈ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਚੱਲਦੀਆਂ ਰਹੀਆਂ ਹਨ।ਮੌਜੂਦਾ ਸਮੇਂ ਵਿਚ ਇਕ ਵੱਡਾ ਹਿੱਸਾ, ਕੁੱਲ ਦੁਨੀਆਂ ਦਾ ਸੌਲ੍ਹਾਂ ਪ੍ਰਤੀਸ਼ਤ, ਖੁੱਲ ਕੇ ਇਸ ਤੋਂ ਦੂਰ ਹਟ ਰਿਹਾ ਹੈ ਅਤੇ ਆਪਣੀ ਜ਼ਿੰਦਗੀ ਵਿਚ ਕੋਈ ਹੋਰ ਵਿਕਲਪ ਖੋਜ ਰਿਹਾ ਹੈ।ਯੂਰੋਪ ਅਤੇ ਹੋਰ ਥਾਵਾਂ ਵਿਚ ਚਰਚ, ਜਿਸਨੇ ਪਿੱਤਰਸੱਤਾਤਮਕ, ਰੂੜ੍ਹੀਵਾਦੀ ਅਤੇ ਵਰਗੀਕਰਨ ਵਾਲੀਆਂ ਰੀਤਾਂ ਨੂੰ ਉਤਸ਼ਾਹ ਦਿੱਤਾ, ਦੀ ਪ੍ਰਧਾਨਤਾ ਹੌਲੀ ਹੌਲੀ ਘੱਟ ਰਹੀ ਹੈ ਕਿਉਂਕਿ ਇਸ ਵਿਚ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।ਭਾਰਤ ਵਰਗੇ ਦੇਸ਼ ਅਤੇ ਹੋਰ ਅਲਪ-ਵਿਕਸਤ ਦੇਸ਼ਾਂ ਵਿਚ ਆਸਥਾ ਅਜੇ ਵੀ ਅਜਿਹੀ ਗੂੰਦ ਹੈ ਜੋ ਰਾਜਨੀਤਿਕ ਅਤੇ ਸਮਾਜਿਕ ਪਰਿਦ੍ਰਿਸ਼ ਨੂੰ ਪ੍ਰਭਾਸ਼ਿਤ ਕਰਦੀ ਹੈ।ਵਿਕਸਿਤ ਦੇਸ਼ਾਂ ਵਿਚ ਲੋਕ ਵੱਡੀ ਗਿਣਤੀ ਵਿਚ ਦਿਲਾਸੇ, ਨੈਤਿਕਤਾ ਅਤੇ ਅਧਿਆਤਮਿਕਤਾ ਦੇ ਹੋਰ ਸ੍ਰੋਤਾਂ ਵੱਲ ਵਧ ਰਹੇ ਹਨ।ਆਮ ਸ਼ਬਦਾਂ ਵਿਚ ਆਸਤਿਕ ਉਹ ਹੈ ਜਿਸ ਨੂੰ ਰੱਬ ਦੀ ਹੌਂਦ ਵਿਚ ਪੂਰਾ ਭਰੋਸਾ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਿਸੇ ਧਰਮ ਰਾਹੀ ਪ੍ਰਗਟ ਕਰਦਾ ਹੈ ਜਿਵੇਂ ਕਿ ਹਿੰਦੂ ਧਰਮ ਵਿਚ ਕਰੋੜਾਂ ਹੀ ਦੇਵਤੇ ਹਨ ਜਿਨ੍ਹਾਂ ਪ੍ਰਤੀ ਇਹ ਵਿਸ਼ਵਾਸ ਪ੍ਰਗਟ ਕੀਤਾ ਜਾਂਦਾ ਹੈ।ਨਾਸਤਿਕ ਨੂੰ ਅਣਆਗਿਆਕਾਰੀ ਮੰਨਿਆ ਜਾਂਦਾ ਹੈ ਜੋ ਕਿਸੇ ਦੇਵਤੇ ਜਾਂ ਖਾਸ ਧਰਮ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਦਿਖਾਉਂਦਾ।
ਅਮਰੀਕਾ ਵਰਗੇ ਦੇਸ਼ ਵਿਚ ਨਾਸਤਿਕਾਂ ਦੀ ਗਿਣਤੀ ਵਧ ਰਹੀ ਹੈ।ਇਕ ਸਰਵੇ ਦੇ ਮੁਤਾਬਿਕ ਇਹ ਗਿਣਤੀ ੨੦੦੯ ਵਿਚ ਸਤਾਰਾਂ ਪ੍ਰਤੀਸ਼ਤ ਤੋਂ ਵਧ ਕੇ ੨੦੧੯ ਵਿਚ ਛੱਬੀ ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।ਇਸੇ ਤਰਾਂ ਹੀ ਇੰਗਲੈਂਡ ਜਿੱਥੇ ਚਰਚ ਦੀ ਪ੍ਰਧਾਨਤਾ ਰਹੀ ਹੈ, ਇਕ ਸਰਵੇ ਦਿਖਾਉਂਦਾ ਹੈ ਕਿ ਨਾਸਤਿਕਾਂ ਦੀ ਅਬਾਦੀ ਇਕ ਦਹਾਕੇ ਵਿਚ ੨੦੧੮ ਤੱਕ ੪੩ ਤੋਂ ੫੨ ਪ੍ਰਤੀਸ਼ਤ ਤੱਕ ਵਧ ਗਈ ਹੈ ਅਤੇ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਭਾਰਤ ਵਿਚ ਆਸਤਕਿ ਅਤੇ ਨਾਸਤਿਕ ਨੂੰ ਲੈ ਕੇ ਕੋਈ ਸੰਜੀਦਾ ਬਹਿਸ ਕਰਨਾ ਅਜੇ ਵੀ ਕਲਪਨਾ ਦਾ ਹੀ ਹਿੱਸਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਲੋਕ ਧਾਰਮਿਕ ਵਿਸ਼ਵਾਸਾਂ ਦੀ ਧਾਰਮਿਕਤਾ ਤੋਂ ਤੰਗ ਹੁੰਦੇ ਹਨ। ਇਸ ਦੇ ਬਾਵਜੂਦ ਵੀ ਲੋਕ ਵਿਗਿਆਨ ਅਤੇ ਰੱਬ ਅਤੇ ਧਰਮ ਦੀ ਹੌਂਦ ਵਿਚ ਨਿਖੇੜਾ ਨਹੀਂ ਕਰ ਪਾਉਂਦੇ।ਵਿਗਿਆਨ ਤੱਥਾਂ ’ਤੇ ਅਧਾਰਿਤ ਖੋਜ ਅਤੇ ਨਤੀਜਿਆਂ ਨਾਲ ਸੰਬੰਧਿਤ ਹੈ ਜਦੋਂ ਕਿ ਰੱਬ ਦੀ ਹੌਂਦ ਵਿਸ਼ਵਾਸ ਅਤੇ ਆਸਥਾ ਦਾ ਮਸਲਾ ਹੈ।ਤੱਥਾਂ ਵਿਚ ਸੱਚਾਈ ਹੋ ਸਕਦੀ ਹੈ ਪਰ ਸੱਚ ਹਮੇਸ਼ਾ ਤੱਥ ਨਹੀਂ ਹੁੰਦਾ।ਧਰਮ ਵਿਚ ਵਿਸ਼ਵਾਸ ਨਾ ਕਰਨ ਵਾਲਿਆਂ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਨਾਸਤਿਕ, ਸੰਦੇਹਵਾਦੀ, ਅਜ਼ਾਦ ਚਿੰਤਕ, ਮਾਨਵਵਾਦੀ, ਧਰਮ ਨਿਰਪੱਖ, ਸ਼ੰਕਾਵਾਦੀ, ਅਧਿਆਤਮਕ ਪਰ ਧਾਰਮਿਕ ਨਹੀਂ।ਉਨ੍ਹਾਂ ਦਾ ਰੱਬ ਦੀ ਹੌਂਦ ਜਾਂ ਧਰਮ ਵਿਚ ਅਵਿਸ਼ਵਾਸ ਦਾ ਇਹ ਅਰਥ ਬਿਲਕੁਲ ਨਹੀਂ ਹੈ ਕਿ ਉਨ੍ਹਾਂ ਦਾ ਕੁਦਰਤ ਅਤੇ ਇਸ ਦੇ ਜਹੂਰ ਵਿਚ ਕੋਈ ਯਕੀਨ ਨਹੀਂ ਹੈ।
ਜਿਆਦਾ ਤੋਂ ਜਿਆਦਾ ਲੋਕ ਵੱਖ-ਵੱਖ ਤਰੀਕਿਆਂ ਨਾਲ ਧਰਮ ਅਤੇ ਰੱਬ ਦੀ ਹੌਂਦ ਦੇ ਪ੍ਰਧਾਨ ਸੱਭਿਆਚਾਰ ਤੋਂ ਦੂਰ ਹੋ ਕੇ ਆਪਣੀ ਜਿੰਦਗੀ ਵਿਚ ਸੰਤੁਲਨ ਅਤੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਵਿਸ਼ਵਾਸ ਦਾ ਮਸਲਾ ਸਦੀਆਂ ਤੋਂ ਹੀ ਬਹਿਸ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ ਜਿਸ ਨੂੰ ਲੈ ਕੇ ਕਾਫੀ ਪਰਸਪਰ-ਵਿਰੋਧੀ ਵਿਚਾਰ ਵੀ ਰਹੇ ਹਨ।ਜਪਾਨ ਵਰਗੇ ਅਤਿ-ਵਿਕਸਤ ਅਤੇ ਧਰਮ ਨਿਰਪੱਖ ਦੇਸ਼ ਵਿਚ ਲੋਕ ਆਸਤਿਕਾਂ ਅਤੇ ਨਾਸਤਿਕਾਂ ਵਿਚ ਕੋਈ ਅੰਤਰ ਨਹੀਂ ਕਰਦੇ ਹਨ।ਆਪਣੀਆਂ ਜ਼ਿੰਦਗੀਆਂ ਦੀ ਅਰਥਹੀਣਤਾ ਨੂੰ ਸਮਝਣ ਅਤੇ ਪ੍ਰਭਾਸ਼ਿਤ ਕਰਨ ਲਈ ਲੋਕ ਵੱਖ-ਵੱਖ ਢੰਗ ਲੱਭ ਰਹੇ ਹਨ।ਅੱਜ ਦੀ ਦੁਨੀਆ ਵਿਚ ਨਾਸਤਿਕਤਾ ਦਾ ਸੱਭਿਆਚਾਰ ਵੀ ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਜਿੰਨਾ ਹੀ ਵਿਭਿੰਨ ਹੈ ਕਿਉਂ ਜੋ ਦੋਹੇਂ ਹੀ ਆਪਣੀ ਜ਼ਿੰਦਗੀ ਦਾ ਅਰਥ ਅਤੇ ਉਦੇਸ਼ ਲੱਭਣ ਦਾ ਯਤਨ ਕਰ ਰਹੇ ਹਨ।ਵਿਸ਼ਵਾਸ ਕਰਨ ਵਾਲਿਆਂ ਦੇ ਲਈ ਨੈਤਿਕਤਾ ਦਾ ਦਾਰਸ਼ਨਿਕ ਸੰਕਪਲ ਬੁਨਿਆਦੀ ਕਦਰਾਂ-ਕੀਮਤਾਂ ਵਿਚ ਆਉਂਦਾ ਹੈ ਜਦੋਂਕਿ ਨਾਵਿਸ਼ਵਾਸ ਕਰਨ ਵਾਲੇ ਮਾਨਵਤਾਵਾਦ ਨੂੰ ਜਿਆਦਾ ਮਹੱਤਵ ਦਿੰਦੇ ਹਨ।ਧਾਰਮਿਕ ਵਿਚਾਰਧਾਰਾ ਰੀਤੀਆਂ ਅਤੇ ਰਸਮਾਂ ਉੱਪਰ ਜਿਆਦਾ ਜੋਰ ਦਿੰਦੀ ਹੈ ਜਦੋਂ ਕਿ ਮਾਨਵਤਾਵਾਦ ਦਾ ਸਿਧਾਂਤ ਇਨ੍ਹਾਂ ਰਸਮਾਂ ਤੋਂ ਪਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ।ਧਾਰਮਿਕ ਗ੍ਰੰਥ ਵੀ ਸਵੈ ਦੇ ਆਪਣੇ ਆਲੇ ਦੁਆਲੇ ਨਾਲ ਰਿਸ਼ਤੇ ਦੀ ਪੜਚੋਲ ਰਾਹੀ ਨਿੱਜ ਦੀ ਚੇਤੰਨਤਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ।ਧਰਮ ਰੱਬ ਦਾ ਚਰਿੱਤਰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ।ਜਦੋਂ ਕਿ ਧਰਮ ਵਿਚ ਵਿਸ਼ਵਾਸ ਨਾ ਕਰਨ ਵਾਲੇ ਸ਼ਬਦਾਂ ਰਾਹੀ ਜ਼ਿੰਦਗੀ ਦਾ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਬਣਤਰ ਵੀ ਇਸੇ ਤੋਂ ਹੀ ਪ੍ਰਭਾਵਿਤ ਹੁੰਦੀ ਹੈ।ਰੌਸਨ ਦਿਮਾਗ ਖਿਆਲਾਂ ਵਾਲੇ ਨੌਜਵਾਨ ਤਰਕ ਅਤੇ ਦਿਆਲਤਾ ਵਿਚ ਯਕੀਨ ਰੱਖਦੇ ਹਨ। ਉਹ ਆਪਣੇ ਆਪ ਨੂੰ ਬਣਾਉਣ ਅਤੇ ਮੁਕਤੀ ਲਈ ਸਦੀਆਂ ਪੁਰਾਣੀਆਂ ਰਵਾਇਤਾਂ ਅਤੇ ਸੰਕਲਪਾਂ ਦੁਆਰਾ ਨਹੀਂ ਸੇਧਿਤ ਹੋਣਾ ਚਾਹੁੰਦੇ।ਇਸ ਤਰਾਂ ਦੀ ਰਵਾਇਤ ਵਿਚ ਯਕੀਨ ਰੱਖਣ ਵਾਲੇ ਜਪਾਨੀ ਆਪਣੀ ਜ਼ਿੰਦਗੀ ਨੂੰ ਭਰਪੂਰਤਾ ਅਤੇ ਹਲੀਮੀ ਨਾਲ ਜਿਉਂਦੇ ਹਨ।ਸੁਕਰਾਤ ਦੇ ਸਮੇਂ ਤੋਂ ਲੈ ਕੇ ਹੀ ਮਾਨਵਤਾਵਾਦੀ ਨਜ਼ਰੀਏ ਅਤੇ ਵਿਚਾਰ ਦਾ ਮਕਸਦ ਵਰਤਮਾਨ ਰਾਹੀ ਜ਼ਿੰਦਗੀ ਦਾ ਉਦੇਸ਼ ਤਲਾਸ਼ਣਾ ਹੈ।ਬ੍ਰਾਜੀਲ ਵਿਚ ਇਕ ਪ੍ਰਚਾਰਕ ਇਰਲੋਨ ਯਾੱਕ ਧਰਮ ਅਤੇ ਰੱਬ ਦੇ ਸੰਕਲਪ ਨੂੰ ਲੈ ਕੇ ਨਵੇਂ ਰੂਪ ਦੀ ਅਗਵਾਈ ਕਰ ਰਿਹਾ ਹੈ ਜੋ ਕਿ ਪ੍ਰਤੱਖਵਾਦੀਆਂ/ਤਰਕਵਾਦੀਆਂ ਦਾ ਇਕ ਸਮੂਹ ਹੈ।ਇਹ ਧਰਮ, ਜਿਸ ਨੂੰ ਧਰਮ ਨਿਰਪੱਖਤਾ ਦੀ ਸੰਘਿਆ ਦਿੱਤੀ ਗਈ ਹੈ, ਉਨੀਵੀਂ ਸਦੀ ਦੇ ਫਰਾਂਸੀਸੀ ਦਾਰਸ਼ਨਿਕ ਔਗਸਟ ਕੌਂਟ ਦੇ ਵਿਚਾਰਾਂ ਉੱਪਰ ਅਧਾਰਿਤ ਹੈ।ਇਸ ਵਿਚਾਰ ਨੇ ਬ੍ਰਾਜੀਲ ਦੀ ਬਣਤਰ ਵਿਚ ਮਹਤੱਵਪੂਰਨ ਰੋਲ ਅਦਾ ਕੀਤਾ ਹੈ ਕਿਉਂਕਿ ਬ੍ਰਾਜੀਲੀ ਸਥਾਪਤੀ ਨਾਲ ਸੰਬੰਧਿਤ ਪ੍ਰਮੁੱਖ ਰਾਜਨੀਤਿਕ ਸਖ਼ਸ਼ੀਅਤਾਂ ਨੇ ਇਹ ਵਿਚਾਰ ਅਪਣਾਇਆ ਸੀ।ਦਾਰਸ਼ਨਿਕ ਕੌਂਟ ਨੇ ਇਕ ਅਜਿਹੀ ਦੁਨੀਆ ਦਾ ਤਸੱਵਰ ਕੀਤਾ ਜੋ ਕਿ ਵਿਗਿਆਨ ਅਤੇ ਤਰਕ ਉੱਪਰ ਅਧਾਰਿਤ ਹੋਵੇ। ਉਸ ਨੇ ਭਾਵੇਂ ਰੱਬ ਦੀ ਹੌਂਦ ਨੂੰ ਝੁਠਲਾਇਆ ਨਹੀਂ, ਪਰ ਮਾਨਵਤਾਵਾਦੀ ਵਿਚਾਰਾਂ ਨੂੰ ਜਿਆਦਾ ਮਹੱਤਤਾ ਦਿੱਤੀ।ਉਸ ਦਾ ਮੰਨਣਾ ਸੀ ਕਿ ਧਰਮ ਦੀ ਪ੍ਰਤੱਖਵਾਦੀ ਭਾਵਨਾ ਵਿਚ ਪਰੋਪਕਾਰ, ਵਿਵਸਥਾ ਅਤੇ ਵਿਕਾਸ ਸ਼ਾਮਿਲ ਹੋਵੇਗਾ।ਇਸ ਦਾ ਮੂਲ਼ ਤੱਤ ਮਨੁੱਖੀ ਸੁਮੇਲ ਰਾਹੀ ਪਰੋਪਕਾਰ ਹੋਵੇਗਾ ਅਤੇ ਇਹ ਅਲੌਕਿਕ ਦੇਵਤਿਆਂ ਦੇ ਸੰਕਲਪ ਨੂੰ ਛੱਡ ਦੇਵੇਗਾ।
ਵਿਗਿਆਨਕ ਅਧਿਐਨਾਂ ਵਿਚ ਵੀ ਵਿਸ਼ਵਾਸ ਕਰਨ ਵਾਲਿਆਂ ਅਤੇ ਵਿਸ਼ਵਾਸ ਨਾ ਕਰਨ ਵਾਲਿਆਂ ਦੀ ਦਿਮਾਗੀ ਸਥਿਰਤਾ/ਨਿਯਮਤਤਾ ਵਿਚ ਅੰਤਰ ਪਾਇਆ ਗਿਆ ਹੈ।ਇਸ ਵਿਚ ਇਹ ਦੇਖਿਆ ਗਿਆ ਹੈ ਕਿ ਨਾ ਵਿਸ਼ਵਾਸ ਕਰਨ ਵਾਲਿਆਂ ਵਿਚ ਤਸ਼ਵੀਸ਼/ਬੇਚੈਨੀ ਦਾ ਪੱਧਰ ਜਿਆਦਾ ਹੈ ਜਦੋਂ ਕਿ ਵਿਸ਼ਵਾਸ ਕਰਨ ਵਾਲਿਆਂ ਜਾਂ ਧਾਰਮਿਕ ਲੋਕਾਂ ਵਿਚ ਇਸ ਦਾ ਪੱਧਰ ਘੱਟ ਜਾਂਦਾ ਹੈ।ਵਿਗਿਆਨਕ ਸੂਚਕ ਇਸ ਗੱਲ ਵੱਲ ਵੀ ਸੰਕੇਤ ਕਰਦੇ ਹਨ ਕਿ ਨਾ ਵਿਸ਼ਵਾਸ ਕਰਨ ਵਾਲਿਆਂ ਵਿਚ ਵੀ ਅਚੇਤ ਰੂਪ ਵਿਚ ਧਾਰਮਿਕ ਵਿਚਾਰਾਂ ਨਾਲ ਸੰਬੰਧਿਤ ਵਿਸ਼ਵਾਸ ਮੌਜੂਦ ਹੁੰਦਾ ਹੈ ਜੋ ਕਿ ਉਨ੍ਹਾਂ ਦੀ ਮਨੋਵਿਗਿਆਨਕ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ।ਭਾਵੇਂ ਕਿ ਵਿਕਸਤ ਦੇਸ਼ਾਂ ਵਿਚ ਧਰਮ ਵਿਚ ਯਕੀਨ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਪਰ ਫਿਰ ਵੀ ਈਸਾਈਅਤ ਦਾ ਸੱਭਿਆਚਾਰ ਅਜੇ ਵੀ ਇੰਨਾ ਵਿਆਪਕ ਹੈ ਕਿ ਇਹ ਇਹਨਾਂ ਦੇਸ਼ਾਂ ਦੇ ਰਾਜਨੀਤਿਕ ਅਤੇ ਸਮਾਜਿਕ ਮਾਹੌਲ਼ ਨੂੰ ਪ੍ਰਭਾਵਿਤ ਕਰਦਾ ਹੈ।ਧਾਰਮਿਕ ਛੱੁਟੀਆਂ ਅਜੇ ਵੀ ਮਨਾਈਆਂ ਜਾਂਦੀਆਂ ਹਨ ਅਤੇ ਇਸ ਨਾਲ ਸੰਬੰਧਿਤ ਰਾਜਨੀਤਿਕ ਕਦਰਾਂ-ਕੀਮਤਾਂ ਨੂੰ ਅਧਿਕਾਰਿਕ ਰੂਪ ਵਿਚ ਪ੍ਰਵਾਨਿਤ ਕੀਤਾ ਜਾਂਦਾ ਹੈ।ਧਰਮ-ਨਿਰਪੱਖ ਅਧਾਰ ਤੇ ਬਣੇ ਦੇਸ਼ ਵੀ ਧਾਰਮਿਕ ਚਿੰਨ੍ਹਾਂ ਅਤੇ ਰਵਾਇਤਾਂ ਉੱਪਰ ਨਿਰਭਰ ਕਰਦੇ ਹਨ ਜੋ ਕਿ ਵੱਡੇ ਪੱਧਰ ’ਤੇ ਸਰਕਾਰ ਦੀਆਂ ਨੀਤੀਆਂ ਬਣਾਉਣ ਸਮੇਂ ਅਤੇ ਲੋਕਾਂ ਦਾ ਸਹਿਯੋਗ ਲੈਣ ਲਈ ਰਾਜਨੀਤਿਕ ਪ੍ਰਵਚਨ (ਡਿਸਕੋਰਸ) ਨੂੰ ਵੀ ਪ੍ਰਭਾਵਿਤ ਕਰਦੇ ਹਨ।ਕੁੱਲ ਮਿਲਾ ਕੇ ਧਾਰਮਿਕ ਵਿਸ਼ਵਾਸ ਅਜੇ ਵੀ ਧਰਮ-ਨਿਰਪੱਖ ਵਿਵਸਥਾ ਵਿਚ ਆਪਣਾ ਪ੍ਰਭਾਵ ਰੱਖਦੇ ਹਨ।ਰੱਬ ਅਤੇ ਕਿਸੇ ਸਰਵਉੱਚ ਸ਼ਕਤੀ ਅਤੇ ਇਸ ਦੇ ਰਹੱਸਮਈ ਤੌਰ-ਤਰੀਕਿਆਂ ਵਿਚ ਯਕੀਨ ਹੀ ਵਿਸ਼ਵਾਸ ਕਰਨ ਵਾਲਿਆਂ ਦਾ ਮੂਲ ਤੱਤ ਹੈ।ਇਹ ਧਰਮ ਵਿਚ ਵਿਸ਼ਵਾਸ ਨਾ ਕਰਨ ਵਾਲਿਆਂ ਦਾ ਪਰਸਪਰ-ਵਿਰੋਧੀ ਹੈ ਜੋ ਕਿ ਰੱਬ ਦੀ ਹੌਂਦ ਅਤੇ ਸਰਵ-ਵਿਆਪਕਤਾ ਵਿਚ ਯਕੀਨ ਨਹੀਂ ਕਰਦੇ ਅਤੇ ਉਨ੍ਹਾਂ ਦਾ ਮਾਨਵਤਾ ਅਤੇ ਮਨੁੱਖੀ ਹੋਣ ਵਿਚ ਜਿਆਦਾ ਵਿਸ਼ਵਾਸ ਹੈ।ਧਰਮ ਵਿਚ ਵਿਸ਼ਵਾਸ ਕਰਨ ਅਤੇ ਨਾ ਕਰਨ ਵਾਲਿਆਂ ਦੇ ਵਿਚਕਾਰ ਸੰਦੇਹਵਾਦੀ ਆਉਂਦੇ ਹਨ ਜੋ ਇਹ ਮੰਨਦੇ ਹਨ ਕਿ ਰੱਬ ਦੀ ਹੌਂਦ ਜਾਂ ਇਸ ਦੀ ਪੂਰਣ ਅਣਹੌਂਦ ਨੂੰ ਪ੍ਰਮਾਣਿਕ ਦਰਸਾਉਣ ਲਈ ਮਨੁੱਖੀ ਤਰਕ ਮੂਲ ਆਧਾਰ ਪੇਸ਼ ਕਰਨ ਵਿਚ ਅਸਮਰੱਥ ਹੁੰਦਾ ਹੈ।
ਵਿਸ਼ਵਾਸ ਕਰਨ ਵਾਲੇ ਅਤੇ ਨਾ ਕਰਨ ਵਾਲੇ ਸੱਚ ਅਤੇ ਯਥਾਰਥ ਉੱਪਰ ਕੇਂਦਰਿਤ ਹੁੰਦੇ ਹਨ।ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਦਾ ਪ੍ਰਮੁੱਖ ਪ੍ਰੋਤਸਾਹਨ ਸੱਚ ਹੁੰਦਾ ਹੈ ਕਿਉਂ ਜੋ ਇਹ ਭਾਵਨਾਵਾਂ ਅਤੇ ਵਿਸ਼ਵਾਸਾਂ ਦੀ ਤਰਜਮਾਨੀ ਕਰਦਾ ਹੈ।ਪਰ ਇਸ ਤਰਾਂ ਦੀ ਤਰਜਮਾਨੀ ਉੱਪਰ ਅਧਾਰਿਤ ਸੱਚ ਦਾ ਯਥਾਰਥ ਵਿਚ ਕੋਈ ਥਾਂ ਨਹੀਂ ਹੁੰਦਾ ਕਿਉਂਕਿ ਸੱਚ ਵੱਖ-ਵੱਖ ਹੋ ਸਕਦਾ ਹੈ ਜਦੋਂਕਿ ਯਥਾਰਥ ਉੱਪਰ ਅਧਾਰਿਤ ਸਮਝ ਸਥਿਰ ਹੁੰਦੀ ਹੈ ਜਿਸ ਦਾ ਕਿ ਵਿਗਿਆਨਿਕ ਅਧਾਰ ਹੁੰਦਾ ਹੈ।ਧਰਮ ਵਿਚ ਨਾ ਵਿਸ਼ਵਾਸ ਕਰਨ ਵਾਲਿਆਂ ਲਈ ਮੁੱਖ ਕੇਂਦਰ ਬਿੰਦੂ ਤੱਥ-ਅਧਾਰਿਤ ਪਹਿਲੂ ਹੁੰਦਾ ਹੈ ਜਿਸ ਵਿਚ ਅੰਧਵਿਸ਼ਵਾਸ ਅਤੇ ਦਿਮਾਗ ਦੀ ਕਾਲਪਨਿਕ ਵਿਵਸਥਾ ਦੀ ਵਿਗਿਆਨਕ ਸਮੀਖਿਆ ਹੁੰਦੀ ਹੈ।ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਨੇ ਡਾਰਵਿਨ ਦੀ ਵਿਕਾਸਵਾਦ ਦੇ ਸਿਧਾਂਤ ਉੱਪਰ ਪੁਰਜ਼ੋਰ ਤਰੀਕੇ ਨਾਲ ਸੁਆਲ ਉਠਾਇਆ ਜੋ ਕਿ ਅਜੇ ਵੀ ਜਾਰੀ ਹੈ ਜਦੋਂਕਿ ਇਸ ਸਿਧਾਂਤ ਦਾ ਅਜੇ ਵੀ ਮਜਬੂਤ ਆਧਾਰ ਹੈ।ਧਰਮ ਦੇ ਰਹੱਸਮਈ ਪੱਖਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਦੱਬੀਆਂ ਅਵਾਜ਼ਾਂ ਵਿਚ ਸੁਆਲ ਉੱਠਦੇ ਰਹੇ ਹਨ, ਪਰ ਪਿਛਲ਼ੀ ਸਦੀ ਤੋਂ ਇਹ ਜਿਆਦਾ ਖੁੱਲ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ।
ਤਰਕ ਦੀ ਗੜ ਆਕਸਫੋਰਡ ਯੂਨੀਵਰਸਿਟੀ ਵਿਚ ਅੱਜ ਪਰਸੀ ਬਿਸ਼ ਸ਼ੈਲੀ ਦੀ ਪ੍ਰਤਿਮਾ ਇਸ ਦੀ ਸ਼ੋਭਾ ਵਧਾਉਂਦੀ ਹੈ, ਪਰ ਉਸ ਨੂੰ ਦੋ ਸੌ ਸਾਲ ਪਹਿਲਾਂ ਆਪਣੇ ਤਰਕ ਅਤੇ ਖੁੱਲੇ ਰੂਪ ਵਿਚ ਨਾਸਤਿਕ ਹੋਣ ਕਰਕੇ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਸੀ।ਅੱਜ ਆਕਸਫੌਰਡ ਯੂਨੀਵਰਸਿਟੀ ਵਿਚ ਰਿਚਰਡ ਡਾਕਿਨਸ ਦਾ ਪ੍ਰਮੱੁਖ ਸਥਾਨ ਹੈ ਜੋ ਕਿ ਪ੍ਰਸਿੱਧ ਦਾਰਸ਼ਨਿਕ, ਵਿਕਾਸਵਾਦੀ ਜੀਵ ਵਿਗਿਆਨੀ ਅਤੇ ਨਾਸਤਿਕਵਾਦ ਦੀ ਪ੍ਰਮੁੱਖ ਅਵਾਜ਼ ਹੈ।ਅਨੁਸਾਰਕਾਂ ਪ੍ਰਤੀ ਉਸ ਦੀ ਪ੍ਰਤੀਕਿਰਿਆ ਦਾ ਪ੍ਰਮਾਣ ਉਸ ਦੀ ਹਾਲੀਆ ਕਿਤਾਬ ‘ਦ ਗੌਡ ਡਿਲਊਜ਼ਨ’ ਹੈ।ਉਸ ਦੇ ਅਨੁਸਾਰ ਵਿਗਿਆਨ ਸੰਭਾਵਨਾਵਾਂ ਦਾ ਵਿਸ਼ਾ ਹੈ।ਅਨੁਭਵੀ ਕੋਸ਼ਿਸ਼ਾਂ ਦਿਖਾਉਂਦੀਆਂ ਹਨ ਕਿ ਰੱਬ ਦੀ ਸੰਭਾਵਨਾ ਬਿਲਕੁਲ ਜ਼ੀਰੋ ਨਹੀਂ ਬਲਕਿ ਬਹੁਤ ਹੀ ਘੱਟ ਹੈ।ਡਾਕਿਨਸ ਲਿਖਦਾ ਹੈ ਕਿ ਅਮਰੀਕਾ ਵਿਚ ਨਾਸਤਿਕਵਾਦ ਦਾ ਅਧਾਰ ਬਹੁਤ ਮਜਬੂਤ ਹੈ।ਬਹੁਤ ਹੀ ਪੜ੍ਹੀ-ਲਿਖੀ ਅਬਾਦੀ ਵਿਚ ਲੱਖਾਂ ਹੀ ਲੋਕ ਨਾਸਤਿਕ ਹਨ ਪਰ ਫਿਰ ਵੀ ਰਾਜਨੀਤਿਕ ਸਖ਼ਸ਼ੀਅਤ ਭਾਵੇ ਨਿੱਜੀ ਜੀਵਨ ਵਿਚ ਧਰਮ-ਨਿਰਪੱਖ ਹੋਵੇ, ਪਰ ਲੋਕਾਂ ਦਾ ਪ੍ਰਤੀਨਿਧੀ ਬਣਨ ਲਈ ਉਹ ਕਦੇ ਵੀ ਨਾਸਤਿਕਵਾਦ ਦਾ ਪ੍ਰਦਰਸ਼ਨ ਨਹੀਂ ਕਰਦਾ।ਨਾਸਤਿਕਵਾਦ ਦਾ ਮੁੱਖ ਮੰਤਵ ਸਮਝ ਅਤੇ ਬੁੱਧੀਮਤਾ ਦਾ ਵਿਕਾਸ ਕਰਨ ਲਈ ਤਰਕ ਦੀ ਇਕ ਅਜਿਹੀ ਲਹਿਰ ਵਿਕਸਤ ਕਰਨਾ ਹੈ ਜਿਸ ਵਿਚ ਵਹਿਮਾਂ-ਭਰਮਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਸਿੱਖ ਧਰਮ ਇਕ ਈਸ਼ਵਰ ਅਧਾਰਿਤ ਧਰਮ ਹੈ ਜੋ ਕਿ ਰੱਬ ਨੂੰ ਸਰਵਵਿਆਪਕ ਮੰਨਦਾ ਹੈ ਅਤੇ ਜਿਸ ਵਿਚ ਰਸਮਾਂ ਸੰਸਕਾਰਾਂ ਤੋਂ ਰਹਿਤ ਹੈ। ਇਹ ਉਸ ਅਭੌਤਿਕ ਦਰਸ਼ਨ ਦੀ ਅਭਿਵਿਅਕਤੀ ਹੈ ਜਿਸ ਵਿਚ ਇਕ ਨੈਤਿਕ ਦੂਰ-ਅੰਦੇਸ਼ੀ ਅਤੇ ਮਾਨਵਤਾਵਾਦ ਸ਼ਾਮਿਲ ਹੈ।ਪਿਛਲੀ ਸਦੀ ਤੋਂ ਮਾਨਵਤਾਵਾਦ ਅਧਾਰਿਤ ਇਸ ਦਰਸ਼ਨ ਵਿਚ ਲਗਾਤਾਰ ਗਿਰਾਵਟ ਆਈ ਹੈ ਅਤੇ ਇਸ ਦੀ ਥਾਂ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਦਿਖਾਵੇ ਨੇ ਲੈ ਲਈ ਹੈ।ਅਸਲ ਵਿਚ ਦੂਜੇ ਧਰਮਾਂ ਦੀ ਤਰ੍ਹਾਂ ਹੀ ਇਸ ਵਿਚ ਵੀ ਮੂਲ਼ ਦਰਸ਼ਨ ਅਤੇ ਅਰਥ ਕਮਜ਼ੋਰ ਹੋਇਆ ਹੈ ਅਤੇ ਪ੍ਰਭਾਵਵਾਦੀ ਕਲਪਨਾ ਜਿਆਦਾ ਮਜ਼ਬੂਤ ਹੋਈ ਹੈ।
ਵਿਸ਼ਵ ਸਮਾਜਿਕ ਸਰਵੇ ਦੁਆਰਾ ਸੌ ਦੇਸ਼ਾਂ ਵਿਚ ਲਗਭਗ ਨੱਬੇ ਹਜ਼ਾਰ ਲੋਕਾਂ ਵਿਚ ਹਾਲੀਆ ਹੀ ਇਕ ਸਰਵੇ ਕਰਵਾਇਆ ਗਿਆ ਜਿਸ ਵਿਚ ਰੱਬ ਦੀ ਹੌਂਦ ਅਤੇ ਵਿਸ਼ਵ ਭਰ ਵਿਚ ਧਰਮ ਵਿਚ ਵਿਸ਼ਵਾਸ ਕਰਨ ਅਤੇ ਨਾ ਕਰਨ ਵਾਲਿਆਂ ਵਿਚ ਤੁਲਨਾ ਕੀਤੀ ਗਈ।ਇਸ ਸਰਵੇ ਦੇ ਮੁਤਾਬਿਕ ਜਿਆਦਾਤਰ ਲੋਕ ਰੱਬ ਦੀ ਹੌਂਦ ਵਿਚ ਯਕੀਨ ਰੱਖਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਧਰਮ ਅਤੇ ਰੱਬ ਦੀ ਮੌਜੂਦਗੀ ਨੂੰ ਮਹੱਤਵਪੂਰਨ ਮੰਨਦੇ ਹਨ।ਇਸ ਡਾਟਾ ਦੇ ਮੁਤਾਬਿਕ ਪੜ੍ਹੇ-ਲਿਖੇ, ਚੇਤੰਨ ਅਤੇ ਸਥਿਰਤਾ ਵਾਲੇ ਲੋਕਾਂ ਦੀ ਤੁਲਨਾ ਵਿਚ ਰੱਬ ਦੀ ਮਹੱਤਤਾ ਮੱਧ-ਵਰਗ, ਘੱਟ-ਪੜ੍ਹੇ ਲਿਖੇ ਵਰਗ ਅਤੇ ਔਰਤਾਂ ਵਿਚ ਜਿਆਦਾ ਹੈ। ਇਸ ਅਧਿਐਨ ਦੇ ਨਤੀਜੇ ਰੱਬ ਵਿਚ ਯਕੀਨ ਅਤੇ ਸਮਾਜਿਕ ਅਤੇ ਜਨਸੰਖਿਅਕ ਪੱਧਰ ਤੇ ਵਿਭਿੰਨਤਾ ਵਿਚ ਆਪਸੀ ਸੰਬੰਧਾਂ ਵੱਲ ਸੰਕੇਤ ਕਰਦੇ ਹਨ।ਅਭੌਤਿਕੀ, ਦਾਰਸ਼ਨਿਕ ਅਤੇ ਧਰਮ ਸ਼ਾਸਤਰ ਨਾਲ ਜੁੜਿਆ ਰੱਬ ਦਾ ਸੰਕਲਪ ਪਰਾਲੌਕਿਕ ਹੈ।ਰੱਬ ਦੀ ਹੌਂਦ ਨੂੰ ਲੈ ਕੇ ਅਭੌਤਿਕੀ ਮਹੱਤਤਾ ਨੇ ਅਜੇ ਵੀ ਵਿਗਿਆਨਕ ਨਜ਼ਰੀਏ ਵਿਚ ਆਪਣਾ ਕੋਈ ਆਧਾਰ ਨਹੀਂ ਬਣਾਇਆ ਹੈ।ਕਿਉਂ ਜੋ ਵਿਗਿਆਨ ਨੇ ਅਜੇ ਤੱਕ ਰੱਬ ਦੀ ਹੌਂਦ ਅਤੇ ਮਹੱਤਤਾ ਬਾਰੇ ਕੋਈ ਤਰਕ ਨਹੀਂ ਦਿੱਤਾ ਹੈ, ਇਸ ਲਈ ਰੱਬ ਦਾ ਵਿਚਾਰ ਅਜੇ ਵੀ ਰਹੱਸ ਹੀ ਹੈ।ਰੱਬ ਦੀ ਹੌਂਦ ਵਿਚ ਯਕੀਨ ਵਿਚ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਉਨ੍ਹਾਂ ਦੀ ਪੂਰਣ ਰੂਪ ਵਿਚ ਨਿਸ਼ਾਨਦੇਹੀ ਨਹੀਂ ਹੋਈ ਹੈ ਅਤੇ ਇਸ ਉੱਪਰ ਹੋਰ ਵਿਚਾਰ ਕਰਨ ਦੀ ਜਰੂਰਤ ਹੈ। ਇਹ ਮਸਲਾ ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਅਤੇ ਤਰਕਵਾਦੀ ਵਰਤਾਰੇ ਨਾਲ ਸੰਬੰਧਿਤ ਹੈ।ਰੱਬ ਦੀ ਹੌਂਦ ਅਚੇਤਨ ਦਿਮਾਗੀ ਵਿਚਾਰਾਂ ਰਾਹੀ ਵੀ ਪ੍ਰਭਾਵਿਤ ਹੁੰਦੀ ਹੈ, ਜੋ ਕਿ ਜਿਆਦਾ ਟਰਾਂਸਡੈਂਟਲ ਵਿਚਾਰਾਂ ਨਾਲ ਸੰਬੰਧਿਤ ਹੈ।ਇਤਿਹਾਸ ਦੇ ਪ੍ਰਮੁੱਖ ਚਿੰਤਕਾਂ ਅਤੇ ਦਾਰਸ਼ਨਿਕਾਂ ਜਿਵੇਂ ਕਿ ਸੁਕਰਾਤ, ਪਲੂਟੋ, ਆਈਂਸਟਾਈਨ, ਡਾਰਵਿਨ ਆਦਿ ਨੇ ਰੱਬ ਦੇ ਵਿਚਾਰ ਦੀ ਬਜਾਇ ਆਤਮਾ, ਦਿਮਾਗ ਅਤੇ ਮਨ ਨੂੰ ਮਹੱਤਵਪੂਰਨ ਮੰਨਿਆ।ਪਲੂਟੋ ਦਾ ਮੰਨਣਾ ਸੀ ਕਿ ਰੱਬ ਇਕ ਅਜਿਹੀ ਗੂੰਦ ਹੈ ਜੋ ਭੌਤਿਕ ਆਲੇ ਦੁਆਲੇ ਵਿਚ ਇਕ ਤਰਤੀਬ ਬਣਾ ਕੇ ਰੱਖਦੀ ਹੈ।ਗੈਲੀਲੀਓ ਅਨੁਸਾਰ ਸੱਚ ਦੀ ਭਾਲ ਲਈ ਵਿਗਿਆਨ ਅਤੇ ਰੱਬ ਦੋਹੇਂ ਹੀ ਇਕ ਸਮਾਨ ਹਨ। ਚਾਰਲਿਸ ਡਾਰਵਿਨ ਹਾਲਾਂਕਿ ਨਾਸਤਿਕ ਨਹੀਂ ਸੀ ਪਰ ਉਸ ਦੇ ਸਿਧਾਂਤ ਨੇ ਪ੍ਰਚਲਿਤ ਧਾਰਮਿਕ ਸਿਧਾਂਤਾਂ ਨੂੰ ਚੁਣੌਤੀ ਦਿੱਤੀ।ਗਾਂਧੀ ਨੇ ਕਦੇ ਇਕ ਰੱਬ ਨੂੰ ਲੈ ਕੇ ਆਪਣੇ ਵਿਚਾਰ ਨਹੀਂ ਪੇਸ਼ ਕੀਤੇ ।ਭਗਤ ਸਿੰਘ ਨੇ ਖੁੱਲ ਕੇ ਆਪਣੇ ਆਪ ਨੂੰ ਨਾਸਤਿਕ ਕਿਹਾ ਅਤੇ ਰੱਬ ਨਾਲ ਸੰਬੰਧਿਤ ਅੰਧ-ਵਿਸ਼ਵਾਸੀ ਵਿਚਾਰਾਂ ਨੂੰ ਚੁਣੌਤੀ ਦਿੱਤੀ। ਮਾਰਕਸਵਾਦ ਦਾ ਮੰਨਣਾ ਇਹ ਹੈ ਕਿ ਮਨੁੱਖ ਨੇ ਰੱਬ ਨੂੰ ਸਿਰਜਿਆ ਨਾ ਕਿ ਰੱਬ ਨੇ ਮਨੁੱਖ ਨੂੰ।ਫਰਾਇਡ ਦਾ ਵਿਚਾਰ ਸੀ ਕਿ ਰੱਬ ਮਨੱੁਖੀ ਦਿਮਾਗ ਦੀ ਕਾਢ ਹੈ। ਇਸੇ ਤਰਾਂ ਹੀ ਦਾਰਸ਼ਨਿਕ ਯਾੱਕ ਲਾਕਾਂ ਦਾ ਮੰਨਣਾ ਸੀ ਕਿ ਨਾਸਤਿਕਵਾਦ ਦੇ ਵਿਚਾਰ ਦਾ ਮਤਲਬ ਰੱਬ ਦੀ ਮੌਤ ਨਹੀਂ ਹੈ ਪਰ ਇਹ ਇਕ ਅਚੇਤਨ ਵਿਵਸਥਾ ਹੈ।ਫਰਾਂਸੀਸੀ ਲੇਖਕ ਅਤੇ ਦਾਰਸ਼ਨਿਕ ਨੇ ਲਿਖਿਆ ਕਿ ਉਹ ਨਾ ਵਿਸ਼ਵਾਸ ਕਰਨ ਵਾਲਾ ਹੈ, ਪਰ ਨਾਸਤਿਕ ਨਹੀਂ ਹੈ। ਉਸ ਦਾ ਆਪਣਾ ਇਕ ਗੁਪਤ ਧਰਮ ਹੈ।ਪਰ ਹਾਲੇ ਵੀ ਇਹ ਸਾਬਿਤ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਰੱਬ ਦੀ ਕੋਈ ਹੌਂਦ ਨਹੀਂ ਹੈ, ਪਰ ਤਾਰਕਿਕ ਵਿਚਾਰਾਂ ਨੇ ਰੱਬ ਦੀ ਹੌਂਦ ਸੰਬੰਧੀ ਵੀ ਕੋਈ ਉੱਤਰ ਨਹੀਂ ਪਾਇਆ ਹੈ।ਹਾਲਾਂਕਿ ਅਨਿਸ਼ਚਿਤਤਾ ਤੋਂ ਬਗੈਰ ਧਰਮ ਜਾਂ ਵਿਸ਼ਵਾਸ ਸੰਭਵ ਨਹੀਂ ਹੈ, ਪਰ ਰੱਬ ਦੀ ਹੌਂਦ ਦੇ ਰਹੱਸ ਨੂੰ ਮਨੁੱਖ ਪੂਰੀ ਤਰਾਂ ਨਹੀਂ ਜਾਣ ਪਾਵੇਗਾ।ਤਰਕਵਾਦੀਆਂ ਨੇ ਵੀ ਇਸ ਜਵਾਬ ਰਹੱਸ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਕਿੱਥੋਂ ਆਇਆ ਪਰ ਇਸ ਦਾ ਅਜੇ ਵੀ ਕੋਈ ਠੋਸ ਜਵਾਬ ਨਹੀਂ ਹੈ।ਇਸ ਦੇ ਬਾਵਜੂਦ ਸ਼ੁਰੂ ਤੋਂ ਹੀ ਬ੍ਰਹਿਮੰਡ ਦੀ ਹੌਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਵਿਕਸਿਤ ਦੇਸ਼ਾਂ ਵਿਚ ਤਰਕ ਆਪਣੀ ਪ੍ਰਮਾਣਿਕਤਾ ਸਿੱਧ ਕਰਨ ਵੱਲ ਵਧ ਰਿਹਾ ਹੈ ਜਦੋਂ ਕਿ ਵਿਕਾਸਸ਼ੀਲ ਅਤੇ ਅਲਪ-ਵਿਕਸਿਤ ਦੇਸ਼ਾਂ ਵਿਚ ਲੋਕ ਅਜੇ ਵੀ ਕਾਲਪਨਿਕ ਭਰਮਾਂ ਦਾ ਸ਼ਿਕਾਰ ਹਨ।