ਮੌਜੂਦਾ ਪੰਜਾਬ ਨੂੰ ਹੋਂਦ ਵਿੱਚ ਆਇਆ 54 ਸਾਲ ਹੋ ਗਏ ਹਨ। ਇੱਕ ਨਵੰਬਰ 1966 ਨੂੰ ਹੁਣ ਵਾਲਾ ਪੰਜਾਬ ਹੋਂਦ ਵਿੱਚ ਆਇਆ ਸੀ। ਇਸ ਪਿਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ 16 ਸਾਲ ਦਾ ਸੰਘਰਸ਼ ਜੋ ਪੰਜਾਬੀ ਸੂਬੇ ਲਈ ਸੀ, ਜਿੰਮੇਵਾਰ ਬਣਿਆ। ਇਸਦੇ ਹੋਂਦ ਵਿੱਚ ਆਉਣ ਲਈ 43 ਸਿੰਘ, ਸਿੰਘਣੀਆਂ ਨੇ ਕੁਰਬਾਨੀ ਦਿੱਤੀ ਅਤੇ 60,000 ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇਸ ਪੰਜਾਬ ਸੂਬੇ ਨੂੰ ਹੋਂਦ ਵਿੱਚ ਲਿਆਉਣ ਲਈ ਮੁੱਖ ਮਕਸਦ ਇਹ ਸੀ ਕਿ ਪੰਜਾਬ ਨੂੰ ਵੀ ਭਾਰਤ ਦੇ ਦੂਜੇ ਸੂਬਿਆਂ ਵਾਂਗ ਭਾਸ਼ਾ ਦੇ ਅਧਾਰ ਤੇ ਸੂਬੇ ਦਾ ਦਰਜਾ ਮਿਲੇ। ਦੂਸਰਾ ਮੁੱਖ ਮਕਸਦ ਇਹ ਸੀ ਕਿ ਮੌਜੂਦਾ ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਬਰਕਰਾਰ ਹੋਵੇ ਤੇ ਸਿੱਖਾਂ ਦੀ ਨੁਮਾਇੰਦਗੀ ਵਾਲੀ ਹੀ ਸੂਬਾ ਸਰਕਾਰ ਬਣਾਈ ਜਾਵੇ। 1966 ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਭਾਵੇਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦਾ ਉਸ ਸਮੇਂ ਦੇ ਪੰਜਾਬ ਵਿੱਚ ਪੂਰਾ ਬੋਲ ਬਾਲਾ ਸੀ। 1966 ਵਾਲੇ ਪੰਜਾਬ ਦਾ ਭੂਗੋਲਿਕ ਦ੍ਰਿਸ਼ ਹਿਮਾਚਲ ਦੇ ਲੌਲ ਸਫੀਤੀ, ਸ਼ਿਮਲਾ ਤੋਂ ਲੈ ਕੇ ਦਿੱਲੀ ਤੱਕ ਦੀ ਹੱਦ ਬੰਦੀ ਦਾ ਸੀ। ਪੰਜਾਬੀ ਸੂਬੇ ਦੀ ਮੰਗ 1909 ਵਿੱਚ ਅੰਗਰੇਜ਼ਾਂ ਦੇ ਰਾਜ ਦੌਰਾਨ ਵੀ ਮਿੰਟੂ ਮੌਰਲੇ ਦੇ ਵੱਲੋਂ ਮੁਸਲਮਾਨਾਂ ਬਾਰੇ ਵੱਖਰੀ ਚੋਣ ਪ੍ਰਣਾਲੀ ਸਥਾਪਤ ਕਰਨ ਵੇਲੇ ਸ਼ੁਰੂ ਹੋਈ ਸੀ। ਇਸਤੋਂ ਬਾਦ 1920 ਵਿੱਚ ਵੀ ਕਾਂਗਰਸ ਪਾਰਟੀ ਨੇ ਆਪਣੇ ਇਜਲਾਸ ਵਿੱਚ ਬਣਨ ਵਾਲੇ ਭਾਰਤ ਦੀ ਪਰਿਭਾਸ਼ਾ ਮੁੱਖ ਰੱਖ ਕੇ ਸੂਬਿਆਂ ਦੀ ਹੱਦ ਬੰਦੀ ਭਾਸ਼ਾਈ ਅਧਾਰ ਤੇ ਤਹਿ ਕਰਨ ਦਾ ਮਤਾ ਰੱਖਿਆ ਸੀ। ਇਸੇ ਤਰਾਂ 1928 ਤੇ 1931 ਵਿੱਚ ਮੌਜੂਦਾ ਹਰਿਆਣਾ ਸੂਬੇ ਬਾਰੇ ਵੀ ਗੱਲ ਉੱਠਦੀ ਰਹੀ ਹੈ। 1947 ਦੀ ਵੰਡ ਵੇਲੇ ਭਾਰਤ-ਪਾਕਿਸਤਾਨ ਦਰਮਿਆਨ ਸਾਮਰਾਜੀ ਹਕੂਮਤ ਨੇ ਦੋ ਵੱਡੇ ਸੂਬੇ ਬੰਗਾਲ ਅਤੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਜਦਕਿ ਬੰਗਾਲ ਦੇ ਅੱਡ ਹੋਏ ਹਿੱਸੇ ਵਿੱਚ ਵੀ ਬੰਗਾਲੀ ਭਾਸ਼ਾ ਦਾ ਹੀ ਬੋਲਬਾਲਾ ਸੀ। ਇਸੇ ਤਰਾਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪੰਜਾਬ ਵੀ ਸਾਂਝੀ ਭਾਸ਼ਾ, ਵਿਰਸਾ ਅਤੇ ਸੱਭਿਆਚਾਰ ਦਾ ਸੁਮੇਲ ਸੀ। ਇਸ ਵੰਡ ਦਾ ਸਭ ਤੋਂ ਵੱਡਾ ਖਮਿਆਜਾ ਸਿੱਖ ਕੌਮ ਨੂੰ ਹੀ ਭੁਗਤਣਾ ਪਿਆ ਸੀ। ਇਸ ਵੰਡ ਨਾਲ ਜਿੱਥੇ ਪੰਜਾਬ ਦਾ ਕਾਫੀ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਸੀ ਉੱਥੇ ਸਿੱਖ ਕੌਮ ਦੇ ਪਵਿੱਤਰ ਗੁਰੂ ਮਾਹਾਰਾਜ ਦੇ ਇਤਿਹਾਸਕ ਅਸਥਾਨ ਵੀ ਪਾਕਿਸਤਾਨ ਦੇ ਪੰਜਾਬ ਵਿੱਚ ਚਲੇ ਗਏ ਸਨੱ ਇਸੇ ਤਰਾਂ ਸਿੱਖ ਕੌਮ ਦੇ ਰਾਜ ਦਾ ਪ੍ਰਤੀਕ ਲਹੌਰ ਸ਼ਹਿਰ ਦਾ ਵੀ ਰਲੇਵਾਂ ਲਹਿੰਦੇ ਪੰਜਾਬ ਵਿੱਚ ਐਨ ਆਖਰੀ ਸਮੇਂ ਉਸ ਸਮੇਂ ਦੀ ਭਾਰਤ ਵਿੱਚ ਰਾਜ ਕਰ ਰਹੀ ਸਾਮਰਾਜੀ ਹਿੰਦੂ ਸਰਕਾਰ ਦੇ ਇਸ਼ਾਰੇ ਤੇ ਕਰ ਦਿੱਤਾ ਗਿਆ ਸੀ ਤਾਂ ਜੋ ਸਿੱਖ ਕੌਮ ਕੋਲੋਂ ਉਨਾਂ ਦਾ ਇਤਿਹਾਸਕ ਪਿਛੋਕਰ ਹਮੇਸ਼ਾ ਲਈ ਨਿਖੇੜ ਦਿੱਤਾ ਜਾਵੇ। 1955 ਤੋਂ ਪਹਿਲਾ ਹੀ 1950 ਵਿੱਚ ਦਬੀ ਅਵਾਜ ਵਿੱਚ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬੀ ਸੂਬੇ ਦੀ ਮੰਗ ਉਠਾਉਣੀ ਸ਼ੁਰੂ ਹੋ ਗਈ ਸੀ। ਮਾਸਟਰ ਤਾਰਾ ਸਿੰਘ ਉਸ ਵੇਲੇ ਲੰਮੇ ਸਮੇਂ ਤੋਂ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਕਰਤਾ-ਧਰਤਾ ਸਨ। ਇਸ ਤੋਂ ਪਹਿਲਾਂ ਭਾਰਤ ਦੇ ਅਜਾਦ ਹੋਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਇਹ ਭਰਮ ਪਾਲ ਕੇ ਚੱਲੇ ਸਨ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਕੌਮ ਨਾਲ, ਸਿੱਖਾਂ ਦੇ ਵੱਖਰੇ ਰਾਜ ਦੇ ਵਾਅਦੇ ਪੂਰੇ ਹੋ ਨਿਬੜਣਗੇ। ਪਰ ਇਸਦੇ ਵਿਪਰੀਤ ਉਸ ਸਮੇਂ ਦੀ ਭਾਰਤ ਦੀ ਸਾਮਰਾਜੀ ਸਰਕਾਰ ਨੇ ਉਸ ਸਮੇਂ ਸਿੱਖ ਕੌਮ ਦੇ ਨਾਲ ਕੀਤੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਤਾਂ ਕਿ ਸਿੱਖ ਕੌਮ ਦੀ ਲੀਡਰਸ਼ਿਮ ਮਾਸਟਰ ਤਾਰਾ ਸਿੰਘ ਨੂੰ ਇਹ ਜਤਾਇਆ ਜਾ ਸਕੇ ਕਿ ਸਿੱਖ ਕੌਮ ਨੇ ਭਾਰਤ ਨਾਲ ਸੁਮੇਲ ਕਰਕੇ ਆਪਣੇ ਸਿੱਖ ਰਾਜ ਦੇ ਸੁਪਨਿਆ ਨੂੰ ਸਦਾ ਲਈ ਸਮੇਟ ਲਿਆ ਹੈ। 1947 ਤੋਂ ਪਹਿਲਾਂ ਸਿੱਖ ਕੌਮ ਕਾਂਗਰਸ, ਮੁਸਲਿਮ ਲੀਗ ਦੇ ਬਰਾਬਰ ਦੀ ਤੀਜੀ ਧਿਰ ਸੀ। ਜੋ ਅੰਗਰੇਜ਼ਾਂ ਦੀ ਸਾਮਰਾਜੀ ਸਰਕਾਰ ਨੇ ਮੁਨਕਰ ਕੀਤੀ ਹੋਈ ਸੀ। ਜਿੰਨਾ ਨਾਲ ਵਾਰਤਾਲਾਪ ਰਾਹੀਂ ਅੰਗਰੇਜ਼ਾ ਦੀ ਹਕੂਮਤ ਖਤਮ ਹੋਣ ਤੋਂ ਬਾਅਦ ਦੇ ਸਮੇਂ ਵੀ ਪਰਿਭਾਸ਼ਾ ਘਰੀ ਜਾ ਸਕੇ। ਉਸ ਸਮੇਂ ਭਾਵੇਂ ਸਿੱਧੇ ਤੌਰ ਤੇ ਅੰਗਰੇਜ ਭਾਵੇਂ ਸਿੱਖ ਕੌਮ ਨੂੰ ਵੱਖਰਾ ਰਾਜ ਦੇਣ ਦਾ ਅਦ ਤਾਂ ਨਹੀਂ ਕਰ ਰਹੇ ਸੀ ਪਰ ਸਿੱਖ ਰਾਜ ਦੀ ਹੋਂਦ ਤੋਂ ਮੁਨਕਰ ਵੀ ਨਹੀਂ ਸਨ। ਪਰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਤੇ ਦ੍ਰਿਸ਼ ਨੂੰ ਦੂਰ ਅੰਦੇਸ਼ੀ ਨਾਲ ਜਿੱਤ ਹੌ ਨਹੀਂ ਸਕੀ ਅਤੇ ਕਬੂਤਰ ਵਾਂਗ ਜੋ ਬਿੱਲੀ ਦੇਖ ਕੇ ਅੱਖਾਂ ਬੰਦ ਕਰਦਾ ਹੈ, ਚੁੱਪ ਚੁਪੀਤੇ ਕਾਂਗਰਸ ਪਾਰਟੀ ਦੇ ਲੜ ਲੱਗੇ ਕੇ ਆਪਣੇ ਆਪ ਨੂੰ ਭਾਰਤ ਦੇ ਸਪੁਰਦ ਕਰ ਦਿੱਤਾ। 1947 ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਨੇ 1950 ਤੱਕ ਸਿੱਖ ਖੁਦਮੁਖਤਿਆਰੀ ਦੇ ਸੁਪਨੇ ਨੂੰ ਟੁੱਟਦਿਆਂ ਦੇਖਿਆ ਤਾਂ 1950 ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਨੂੰ ਤਰਜ਼ੀਹ ਦਿੱਤੀ ਤਾਂ ਜੋ ਇੱਕ ਛੋਟੇ ਜਿਹੇ ਖਿੱਤੇ ਵਿੱਚ ਪੰਜਾਬ ਨੂੰ ਸਮਾਅ ਕੇ ਸਿੱਖ ਕੌਮ ਨੂੰ ਘੱਟ ਗਿਣਤੀ ਤੋਂ ਬਹੁ ਗਿਣਤੀ ਜਨਸੰਖਿਆ ਬਣਾਇਆ ਜਾ ਸਕੇ। ਮਾਸਟਰ ਤਾਰਾ ਸਿੰਘ ਜੋ ਕਿ ਆਪਣੇ ਸਮੇਂ ਦਾ ਸੂਝਵਾਨ ਤੇ ਪੜਿਆ ਲਿਖਿਆ ਸਿੱਖ ਮੰਨਿਆ ਜਾਂਦਾ ਸੀ ਉਹ ਆਪਣੇ ਕਾਲਜ ਸਮੇਂ ਹਿੰਦੂ-ਖੱਤਰੀ ਪਰਿਵਾਰ ਵਿੱਚੋਂ ਉੱਠ ਕੇ ਸਿੱਖ ਧਰਮ ਦੇ ਲੜ ਲੱਗਿਆ ਸੀ। ਕੇਂਦਰੀ ਨਹਿਰੂ ਸਰਕਾਰ ਨੇ ਕਿਸੇ ਤਰਾਂ ਦੀ ਵੀ ਪੰਜਾਬੀ ਸੂਬੇ ਦੀ ਮੰਗ ਨੂੰ ਮੁੱਢੋਂ ਹੀ ਨਕਾਰ ਦਿੱਤਾ। ਭਾਵੇਂ ਭਾਰਤ ਦੇ ਦੂਜੇ ਸੂਬਿਆਂ ਨੂੰ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ ਸੀ। ਭਾਵੇਂ ਤਰਕ ਇਹ ਦਿੱਤਾ ਜਾਂਦਾ ਸੀ ਕਿ ਇਸ ਪੰਜਾਬੀ ਸੂਬੇ ਦੀ ਮੰਗ ਪਿੱਡੇ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਭਾਵਨਾ ਜੁੜੀ ਹੋਈ ਹੈ। 1955 ਵੇਲੇ ਤਾਂ ਪੰਜਾਬੀ ਸੂਬੇ ਦੀ ਮੰਗ ਉਠਾਉਣ ਨੂੰ ਵੀ ਗੈਰ ਕਨੂੰਨੀ ਕਰਾਰ ਦੇ ਦਿੱਤਾ ਗਿਆ ਸੀ। ਇਸਦੇ ਰੋਸ ਵਜੋਂ ਜਦੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਜਦੋਂ ਅਵਾਜ ਉਠਾਈ ਤਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋ ਬਾਅਦ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਵੀ ਤਿਲਕਣ ਲੱਗ ਪਈ ਸੀ ਤੇ 1960 ਤੱਕ ਪੂਰੀ ਤਰਾਂ ਨਾਲ ਸੰਤ ਫਤਹਿ ਸਿੰਘ ਸ਼ਰੋਮਣੀ ਅਕਾਲੀ ਦੱਲ ਦੀ ਕਮਾਂਡ ਸੰਭਾਲ ਚੁੱਕੇ ਸਨ। ਸੰਤ ਫਤਹਿ ਸਿੰਘ ਗੰਗਾਨਗਰ ਰਾਜਸਥਾਨ ਦੇ ਇਲਾਕੇ ਵਿੱਚੋਂ ਉਠ ਕੇ ਬੜੀ ਤੇਜੀ ਨਾਲ ਸ਼ਰੋਮਣੀ ਅਕਾਲੀ ਦੱਲ ਦੀਆਂ ਸਫਾਂ ਵਿੱਚ ਪਹੁੰਚ ਦੇ ਇਸਦੀ ਪ੍ਰਧਾਨਗੀ ਤੱਕ ਅੱਪੜੇ ਸਨ। ਇਸਤੋਂ ਪਹਿਲਾਂ ਉਹ ਗੰਗਾਨਗਰ ਵਿੱਚ ਇੱਕ ਸਿੱਖ ਪ੍ਰਚਾਰਕ ਸਨ। 1960 ਵਿੱਚ ਪੰਜਾਬੀ ਸੂਬੇ ਦਾ ਸ਼ੁਰੂ ਹੋਇਆ ਸੰਘਰਸ਼ ਕਾਫੀ ਮਘ ਗਿਆ ਸੀ ਤੇ ਕਈ ਵਾਰ ਇਸ ਸ਼ਾਂਤਮਈ ਸੰਘਰਸ਼ ਨੂੰ ਲਤਾੜਨ ਲਈ ਉਸ ਸਮੇਂ ਦੀ ਸੂਬਾ ਸਰਕਾਰ ਤੇ ਕੇਂਦਰੀ ਸਰਕਾਰ ਨੇ ਗੈਰ ਕਨੂੰਨੀ ਢੰਗ ਨਾਲ ਸੁਰੱਖਿਆ ਬਲਾਂ ਤੋ ਜ਼ਿਆਦਤੀਆਂ ਕਰਵਾਈਆਂ ਸਨ। ਇਥੋਂ ਤੱਕ ਕੇ ਜੇਲਾਂ ਅੰਦਰ ਵੀ ਅਕਾਲੀ ਵਰਵਰਾਂ ਤੇ ਸੁਰੱਖਿਆ ਬਲਾਂ ਵੱਲੋਂ ਕੁੱਟਮਾਰ ਕੀਤੀ ਗਈ। 1966 ਤੱਕ ਸੰਤ ਫਤਹਿ ਸਿੰਘ ਨੂੰ ਤਿੰਨ ਵਾਰੀ ਨਹਿਰੂ ਨੇ ਵਾਰਤਾਲਾਪ ਵਿੱਚ ਸ਼ਾਮਿਲ ਕੀਤਾ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ। ਆਖਰਕਾਰ ਇੰਦਰਾ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰੀ ਸਰਕਾਰ ਨੇ ਮੌਜੂਦਾ ਪੰਜਾਬ ਨੂੰ ਹੋਂਦ ਵਿੱਚ ਲਿਆਂਦਾ ਸੀ। ਜਿਸ ਨਾਲ ਹੁਣ ਦੇ ਪੰਜਾਬ ਵਿੱਚ ਸਿੱਖ ਬਹੁ ਗਿਣਤੀ ਵਿੱਚ ਤਬਦੀਲ ਹੋ ਗਏ। ਪਰ ਉਸਤੋਂ ਬਾਅਦ ਕਈ ਵਾਰ ਉਸੇ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੋਕਮਰਾਨ ਬਣੀ ਹੋ ਜਿਨੇ ਅੱਡੀ-ਚੋਟੀ ਦਾ ਜ਼ੋਰ ਲਾ ਕੇ ਮੌਜੂਦਾ ਪੰਜਾਬ ਦੀ ਬਣਤਰ ਦਾ ਵਿਰੋਧ ਕੀਤਾ ਸੀ। ਇੱਕ ਵਾਰੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦੱਲ ਜੋ ਪੰਜਾਬੀ ਸੂਬੇ ਦੀ ਮੁੱਖ ਧਿਰ ਸੀ, ਦੀ ਸਰਕਾਰ ਹਮੇਸ਼ਾਂ ਜਨਸੰਘ ਤੇ ਜੋ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਬਣੀ, ਦੇ ਸਹਿਯੋਗ ਨਾਲ ਹੀ ਰਲਵੀਂ ਮਿਲਵੀਂ ਸਰਕਾਰ ਹੀ ਸੂਬੇ ਅੰਦਰ ਬਣੀ ਹੈ। ਜਨਸੰਘ ਉਹ ਧਿਰ ਹੈ ਜਿਸਨੇ ਪੰਜਾਬੀ ਸੂਬੇ ਦਾ ਤਾਂ ਪੂਰਾ ਵਿਰੋਧ ਕੀਤਾ ਹੀ ਸੀ ਸਗੋਂ ਆਪਣੇ ਆਪ ਨੂੰ ਹਿੰਦੂ ਧਰਮ ਦੇ ਅਧਾਰ ਤੇ ਪੰਜਾਬੀ ਮਾਤਰ ਭਾਸ਼ਾ ਤੋ ਵੀ ਪਿੱਠ ਦਿਖਾਉਂਦਿਆਂ ਹੋਇਆ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਦਰਸਾਇਆ ਸੀ। ਇਹ ਅੱਜ ਦੇ ਸ਼੍ਰੋਮਣੀ ਅਕਾਲੀ ਦੱਲ ਦੇ ਸੁਮੇਲ ਹਨ। ਮੌਜੂਦਾ ਪੰਜਾਬ ਨੂੰ ਬਣਨ ਵੇਲੇ ਸਾਰੇ ਕੁਦਰਤੀ ਵਸੀਲਿਆਂ, ਰਾਜਧਾਨੀ ਅਤੇ ਉਸਦੀ ਆਪਣੀ ਕੋਰਟ ਤੋ ਅਲਹਿਦਾ ਕਰ ਦਿੱਤਾ ਗਿਆ ਸੀ। ਜਿਸ ਨਾਲ 54 ਸਾਲਾਂ ਬਾਅਦ ਵੀ ਹੁਣ ਦਾ ਪੰਜਾਬ ਅਧੂਰਾ ਹੀ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦੱਲ ਲੰਮਾ ਸਮਾ ਸੂਬਾ ਸਰਕਾਰ ਤਾਂ ਬਣਾਉਣ ਵਿੱਚ ਕਾਮਯਾਬ ਹੋ ਗਿਆ ਪਰ ਇਥੋਂ ਦੇ ਲੋਕ ਆਪਣੇ ਸੂਬੇ ਦੇ ਆਰਥਿਕ ਵਿਕਾਸ ਤੇ ਸਰਮਾਏ ਤੋਂ ਅੱਜ ਵੀ ਵਾਲੇ ਹਨ ਜਿਸ ਸਦਕਾ ਅੱਜ ਦੀਆਂ ਸੂਬਾ ਸਰਕਾਰਾਂ ਵੀ ਪੰਜਾਬ ਦਿਨ ਨੂੰ ਭੁੱਲ ਵਿਸਾਰ ਹੀ ਚੁੱਕੀਆਂ ਹਨ।