ਪੰਜਾਬ ਦੇ ਜਲੰਧਰ ਜਿਲ੍ਹੇ ਵਿੱਚ ਨਕੋਦਰ ਤਹਿਸੀਲ ਦੇ ਪਿੰਡ ਤਲਵੰਡੀ ਸਲੇਮ ਦਾ ਜੰਮਪਲ ਅਵਤਾਰ ਸਿੰਘ ਸੰਧੂ ਉਰਫ ਪਾਸ਼ ਆਪਣੇ ਸਮੇਂ ਦਾ ਇੱਕ ਨਾਮਵਰ ਪੰਜਾਬੀ ਕਵੀ ਹੋਇਆ ਹੈ। ਉਸਨੇ ਪਾਸ਼ ਨਾਮ ਆਪਣੀ ਨੌਂਵੀ ਦੀ ਅਧਿਆਪਕਾਂ ਪਰਵੇਸ਼ ਦੇ ਨਾਮ ਦਾ ਅਗਲਾ ਤੇ ਪਿਛਲਾ ਅੱਖਰ ਜੋੜ ਕੇ ਬਣਾਇਆ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਅਧਿਆਪਕਾਂ ਨਾਲ ਪਾਸ਼ ਦਾ ਆਦਰਸ਼ਕ ਪਿਆਰ ਸੀ। ਸਮੇਂ ਨਾਲ ਆਪਣੇ ਅਸਲੀ ਨਾਮ ਤੋਂ ਥਿੜਕ ਕੇ ਅਵਤਾਰ ਸਿੰਘ ਸੰਧੂ ਸਿਰਫ ਪਾਸ਼ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗਿਆ। ਪਾਸ਼ ਆਪਣੇ ਸਮਕਾਲੀ ਸਮੇਂ ਦਾ ਇੱਕ ਅਜਿਹਾ ਪੰਜਾਬੀ ਕਵੀ ਹੋਇਆ ਹੈ ਜਿਸ ਦੀਆਂ ਕਵਿਤਾਵਾਂ ਤਿੱਖੀਆਂ ਸੁਰਾਂ ਵਾਲੀਆਂ, ਚੇਤੰਨਤਾ ਨਾਲ ਭਰਪੂਰ ਸਨ। ਜੋ ਉਸ ਸਮੇਂ ਦੇ ਹਾਲਾਤਾਂ ਦੀ ਤਰਜ਼ਮਾਨੀ ਕਰਦੀਆਂ ਸਨ। ਆਇਤਾਂ ਵਰਗੀਆਂ ਕਵਿਤਾਵਾਂ ਚੇਤੰਨਤਾ ਦੇ ਨਾਲ ਨਾਲ ਨਾਅਰਿਆਂ ਦੀ ਸੁਰ ਵੀ ਬਣੀਆਂ। ਪਾਸ਼ ਦੇ ਭਰਦੇ ਜੀਵਨ ਦੇ ਨਾਲ ਨਾਲ ਪੰਜਾਬ ਅੰਦਰ ਕਿਸਾਨੀ ਦਾ ਅੰਦੋਲਨ ਅਤੇ ਉਸ ਤੋਂ ਬਾਅਦ ਨਕਸਲਵਾੜੀ ਲਹਿਰ ਨੇ ਪੰਜਾਬ ਅੰਦਰ ਜਨਮ ਲਿਆ। ਇਹਨਾਂ ਲਹਿਰਾਂ ਦਾ ਪਾਸ਼ ਦੀ ਭਰ ਜਵਾਨੀ ਦੀ ਸੋਚ ਤੇ ਗਹਿਰਾ ਅਸਰ ਪਿਆ। ਇਹਨਾਂ ਹਾਲਾਤਾਂ ਨੂੰ ਤਰਜ਼ ਮਾਨ ਕਰਦਿਆਂ ਹੋਇਆਂ ਪਾਸ਼ ਨੇ 1970 ਵਿੱਚ ਜਦੋਂ ਉਹ ਮਹਿਜ਼ 20 ਸਾਲ ਦਾ ਸੀ, ਆਪਣਾ ਪਹਿਲਾ ਕਾਵਿ ਸੰਗ੍ਰਹਿ ਲੋਹ ਕਥਾ ਲਿਖਿਆ। ਜਿਸ ਨਾਲ ਪਾਸ਼ ਆਪਣੇ ਪੰਜਾਬੀ ਕਵੀ ਦੇ ਜੀਵਨ ਅੰਦਰ ਤਾਂ ਪ੍ਰਵੇਸ਼ ਕੀਤਾ ਹੀ ਸਗੋਂ ਸਮਕਾਲੀ ਕਵੀਆਂ ਦੇ ਸਮੂਹ ਵਿੱਚ ਵੀ ਇੱਕ ਨਾਮਵਰ ਕਵੀ ਹੋ ਕੇ ਉਭਰਿਆ। ਇਸਨੇ ‘ਲੋਹ-ਕਥਾ’ ਰਾਹੀਂ ਆਪਣੇ ਵਿਚਾਰ ਨਕਸਲਵਾੜੀ ਲਹਿਰ ਨੂੰ ਸਮਰਪਿਤ ਕੀਤੇ ਤੇ ਕਵਿਤਾ ਰਾਹੀਂ ਹੀ ਉਸ ਲਹਿਰ ਪ੍ਰਤੀ ਆਪਣੀ ਸਮਰਪਤਾ ਨੂੰ ਜ਼ਹਿਰ ਕੀਤਾ। ਇਸ ਲੋਹ-ਕਥਾ ਰਾਹੀਂ ਹੀ ਉਸ ਨੂੰ ਨਕੋਦਰ ਦੇ ਕਿਸੇ ਭੱਠਾ ਮਾਲਕ ਦੇ ਕਤਲ ਕੇਸ ਵਿੱਚ ਪੁਲਿਸ ਵੱਲੋਂ ਉਲਝਾ ਲਿਆ ਗਿਆ। ਉਸਨੂੰ ਦੋ ਸਾਲ ਕੈਦ ਕੱਟਣੀ ਪਈ। ਇਸ ਤੋਂ ਵਰੀ ਹੋਣ ਤੋਂ ਬਾਅਦ ਉਸਨੇ ਆਪਣੇ ਵਿਚਾਰਾਂ ਵਿੱਚ ਕੋਈ ਬਦਲਾਅ ਨਹੀਂ ਲਿਆਂਦਾ ਸਗੋਂ ਹੋਰ ਪ੍ਰਪੱਕਤਾ ਨਾਲ ਨਕਸਲੀ ਲਹਿਰ ਦਾ ਸਮਰਥਨ ਕੀਤਾ। ਇਸ ਤੋਂ ਬਾਅਦ 1973 ਵਿੱਚ ਪੰਜਾਬ ਦੇ ਵਿਦਿਆਰਥੀਆਂ ਦਾ ਅੰਦੋਲਨ ਉਠਿਆ ਗਿਆ ਤੇ ਉਸ ਦੌਰਾਨ ਪਾਸ਼ ਨੂੰ ਕੈਦ ਕਰ ਲਿਆ ਗਿਆ। ਇਸ ਤੋਂ ਰਿਹਾਅ ਹੋ ਕਿ ਉਸਨੇ ਆਪਣਾ ਦੂਜਾ ਕਾਵਿ ਸੰਗ੍ਰਿਹ ‘ਉਢਦੇ ਬਾਜਾਂ ਮਗਰ’ ਲਿਖਿਆ। ਜੋ ਉਸ ਸਮੇਂ ੳਨੁਸਾਰ ਇਸਦੇ ਵਿਚਾਰਾਂ ਦੀ ਤਰਜ਼ਮਾਨੀ ਕਰਦਾ ਸੀ। ਇਸੇ ਦੌਰਾਨ 1974 ਵਿੱਚ ਰੇਲਵੇ ਦੀ ਦੇਸ਼ ਵਿਆਪੀ ਹੜਤਾਲ ਹੋਈ ਤਾਂ ਉਸਦੇ ਸਮਰਥਨ ਕਾਰਨ ਪਾਸ਼ ਨੂੰ ਨਜ਼ਰਬੰਦ ਰੱਖਿਆ ਗਿਆ। 1975 ਦੀ ਐਮਰਜੈਂਸੀ ਵੇਲੇ ਇਸਦੀ ਗ੍ਰਿਫਤਾਰੀ ਹੋਈ ਜਾਂ ਨਹੀਂ ਇਸਦਾ ਕੋਈ ਜ਼ਿਕਰ ਨਹੀਂ ਹੈ। 1978 ਵਿੱਚ ਇਸਨੇ ਆਪਣਾ ਆਖਰੀ ਕਾਵਿ ਸੰਗ੍ਰਿਹ ‘ਸਾਡੇ ਸਮਿਆਂ ਵਿੱਚ’ ਲੋਕ ਅਰਪਿਤ ਕੀਤਾ। ਵਿੱਚ ਵਿਚਾਲੇ ਪਾਸ਼ ਨੇ ‘ਸਿਆੜ’ ਨਾਮ ਦਾ ਪਰਚਾ ਵੀ ਕੱਢਿਆ। ਜਿਸ ਰਾਹੀਂ ਇਸਨੇ ਮੌਜੂਦਾ ਸਮੇਂ ਦੀ ਰਾਜਨੀਤੀ ਤੇ ਹਾਲਾਤਾਂ ਦਾ ਵਰਤਨ ਕੀਤਾ। ਪਾਸ਼ ਹਮੇਸ਼ਾ ਜ਼ੁਲਮ ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਦੱਬੇ ਕੁਚਲੇ ਤੇ ਪੀੜਤ ਲੋਕਾਂ ਦੀ ਅਵਾਜ਼ ਬਣਦਾ ਰਿਹਾ ਹੈ। ਇਸਦੇ ਖੱਬੇ ਪੱਖੀ ਰੁਝਾਨ ਹੋਣ ਦੀ ਵੀ ਚਰਚਾ ਰਹੀ ਹੈ ਕਿਉਂ ਕਿ ਖੱਬੇ ਪੱਖੀ ਸਾਹਿਤਕ ਜਗਤ ਤੇ ਲੋਕ ਇਸਦੇ ਸਭ ਤੋਂ ਵੱਡੇ ਹਮਾਇਤੀ ਬਣੇ। ਕੁਝ ਚਿਰ ਇਹ ਇੰਗਲੈਂਡ ਵਿੱਚ ਛਪਦੇ ਦੇਸ ਪ੍ਰਦੇਸ ਨੇਮ ਦੇ ਪਰਚੇ ਦਾ ਵੀ ਪੱਤਰ ਪ੍ਰੇਰਿਕ ਰਿਹਾਂ। 1985 ਵਿੱਚ ਇਸਨੂੰ ਸਨਮਾਨ ਦੇ ਰੂਪ ਵਿੱਚ ਪੰਜਾਬੀ ਸਾਹਿਤਕ ਅਕੈਡਮੀ ਵੱਲੋਂ ਸਾਹਿਤਕ ਵਜੀਫਾ ਮਿਲਿਆ। ਆਪਣੀ ਗ੍ਰਹਿਸਤੀ ਤੇ ਆਮ ਜੀਵਨ ਦੀਆਂ ਮੁਸਕਲਾਂ ਨਾਲ ਜੂਝਦੇ ਪਾਸ਼ ਨੇ ਆਪਣੇ ਪਿੰਡ ਤਲਵੰਡੀ ਸਲੇਮ ਦੇ ਨਾਲਦੇ ਪਿੰਡ ਵਿੱਚ ਸਕੂਲ ਵੀ ਚਲਾਇਆ ਜੋ ਕੁਝ ਦੇਰ ਚੱਲਣ ਤੋਂ ਬਾਅਦ ਬੰਦ ਹੋ ਗਿਆ। ਸਾਰੀ ਉਮਰ ਪਾਸ਼ ਆਪਣੇ ਜੀਵਨ ਦੀ ਅਸੁਰੱਖਿਅਤਾ ਦੇ ਨਾਲ ਜੂਝਦੇ ਹੋਏ ਆਪਣੀ ਕਵਿਤਾਂ ਰਾਹੀਂ ਲੋਕਾਂ ਦੇ ਜੀਵਕ-ਕਾਲ ਨੂੰ ਜੋਸ਼ ਨਾਲ ਭਰਦਾ ਰਿਹਾ। ਉਸਦੀ ਸਭ ਤੋਂ ਮਸ਼ਹੂਰ ਕਵਿਤਾ ਸੀ ‘ਸਭ ਤੋਂ ਖਤਰਨਾਕ ਹੁੰਦਾ ਹੈ, ਸੁਪਨਿਆਂ ਦਾ ਮਰ ਜਾਣਾ’ ਜੋ ਉਸਦੇ ਆਪਣੇ ਮਨ ਦੀ ਦਿਸ਼ਾ ਨੂੰ ਵਰਤਨ ਕਰਦੀ ਸੀ, ਬਹੁਤ ਪ੍ਰਚਲਤ ਹੋਈ। ਇਹ ਕਵਿਤਾ ਭਾਰਤ ਭਰ ਵਿੱਚ ਬਹੁਤ ਮਕਬੂਲ ਹੋਈ ਤੇ ਇਸਦੇ ਕਈ ਭਾਸ਼ਾਵਾਂ ਵਿੱਚ ੳਨੁਵਾਦ ਵੀ ਹੋਏ। ਇਸੇ ਤਰਾਂ ਇਸਦੀ ਕਵਿਤਾ ‘ਕੰਢਿਆਂ ਜ਼ਖਮ’ ਜੋ ਦੱਬ ਰਹੀ ਪੰਜਾਬ ਦੀ ਕਿਸਾਨੀ ਤੇ ਖੇਤ ਮਜਦੂਰਾਂ ਦੀ ਦੁਰਦਸ਼ਾ ਨੂੰ ਵਰਤਨ ਕਰਦੀ ਸੀ। ਇਸਦੇ ਨਾਲ-ਨਾਲ ਹੀ ਉਹ ਆਪਣੀਆਂ ਕਵਿਤਾਵਾਂ ਰਾਹੀਂ ਪਰਸਥਿਤੀਆਂ ਨਾਲ ਲੜਨ ਦਾ ਜੋਸ਼ ਵੀ ਭਰਦੀ ਰਹੀ। ਵਿਚਕਾਰ ਹੀ ਉਸਨੇ ਆਪਣੇ ਸਮਕਾਲੀ ਨਾਮਵਰ ਪੰਜਾਬੀ ਕਵੀਆਂ ਨੂੰ ਵੀ ਇਹ ਕਹਿਣਾ ਚਾਹਿਆ ਕਿ ਪ੍ਰਸਥਿਤੀਆਂ ਦੇ ਅਨਕੂਲ ਹੀ ਆਪਣੀਆਂ ਕਵਿਤਾਵਾਂ ਦਾ ਸਿਰਲੇਖ ਰੱਖੋ ਨਾ ਕਿ ਰੋਮਾਂਚਿਕ ਦ੍ਰਿਸ਼ਾਂ ਵਿੱਚ ਹੀ ਉਲਝੇ ਰਹੋ। ਇਸ ਦੌਰਾਨ 1980 ਦੇ ਸ਼ੁਰੂ ਵਿੱਚ ਪੰਜਾਬ ਅੰਦਰ ਸਿੱਖ ਲਹਿਰ ਉੱਠੀ ਖੜੀ ਸੀ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਸਦੀ ਤਰਜ਼ਮਾਨੀ ਸ਼੍ਰੋਮਣੀ ਅਕਾਲੀ ਦਲ ਨਾਲ ਕਰ ਰਹੇ ਸਨ। ਪੰਜਾਬ ਤੇ ਸਿੱਖ ਕੌਮ ਦੇ ਹਿੱਤਾਂ ਲਈ ਉੱਠੀ ਇਹ ਲਹਿਰ ਪੰਜਾਬ ਤੇ ਸਿੱਖ ਕੌਮ ਲਈ ਮੁੱਖ ਰੂਪ ਵਿੱਚ ਵੱਧ ਅਧਿਕਾਰ ਤੇ ਸਵੈ-ਰਾਜ ਦੀ ਮੰਗ ਕਰ ਰਹੇ ਸਨ। ਸਿੱਖ ਕੌਮ ਤੇ ਪੰਜਾਬ ਦੇ ਸਵੈ-ਰਾਜ ਲਈ ਅਜਾਦੀ ਤੋਂ ਪਹਿਲਾਂ ਭਾਰਤ ਦੀ ਉਸ ਸਮੇਂ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੁੱਖ ਆਗੂ ਗਾਂਧੀ ਤੇ ਨਹਿਰੂ ਨੇ ਦੇਣ ਦੇ ਵਾਅਦੇ ਕੀਤੇ ਸਨ ਜੋ ਅਜਾਦੀ ਤੋਂ ਬਾਅਦ ਉਹਨਾਂ ਨੇ ਵਿਸਾਰ ਦਿੱਤੇ। ਇਸ ਉੱਠੀ ਲਹਿਰ ਦੌਰਾਨ ਪੰਜਾਬ ਵਿੱਚ ਗਾਹੇ-ਵਗਾਹੇ ਹਿੰਸਾ ਵੀ ਉੱਠ ਖੜੀ ਸੀ। ਇੱਕ ਦੋ ਵਾਕਿਆ ਨੂੰ ਛੱਡ ਕੇ ਕਿਧਰੇ ਵੀ ਇਸ ਲਹਿਰ ਨੇ ਨਸਲੀ ਜਾਂ ਜਾਤੀ ਰੂਪ ਅਖਤਿਆਰ ਨਹੀਂ ਕੀਤਾ ਸੀ। ਉਸ ਸਮੇਂ ਦੀ ਭਾਰਤ ਸਰਕਾਰ ਨੇ ਇਸ ਲਹਿਰ ਨੂੰ ਮੁੱਢੋਂ ਮੁਕਾਉਣ ਲਈ ਸਿੱਖ ਕੌਮ ਦਾ ਸਰਮਾਇਆ ਅਤੇ ਪਵਿੱਤਰ ਅਸਥਾਨ ਫੌਜ ਦੇ ਹਮਲੇ ਨਾਲ ਢਹਿ ਢੇਰੀ ਕਰ ਦਿੱਤਾ। ਜਿਸ ਵਿੱਚ ਹਜ਼ਾਰਾਂ ਸ਼ਰਧਾਲੂ, ਸਿੰਘ ਤੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਸਿੱਖ ਕੌਮ ਦਬੀ ਨਹੀਂ ਤੇ ਸਿੱਖ ਕੌਮ ਦੀ ਨੌਜਵਾਨੀ ਦੁਬਾਰਾ ਭਾਰਤ ਸਰਕਾਰ ਦੇ ਉਲਟ ਖੜੀ ਹੋ ਗਈ। ਇਸ ਪੰਜਾਬੀ ਵਿਆਪੀ ਤੇ ਸਿੱਖ ਕੌਮ ਦੀ ਲਹਿਰ ਨੂੰ ਪਾਸ਼ ਨੇ ਇਸ ਨੂੰ ਦੂਜੀ ਵੰਡ ਦੀ ਤਰਾਂ ਆਪਣੇ ਮਨ ਵਿੱਚ ਵਸਾਇਆ ਤੇ ਇਸਦੇ ਵਿਰੋਧ ਵਿੱਚ ਇਹ ਧਾਰਨਾਂ ਬਣਾ ਲਈ ਕਿ ਇਹ ਲਹਿਰ ਵਿਰੋਧਾਂ ਤੇ ਵਖਰੇਵਿਆਂ ਨਾਲ ਭਰੀ ਹੋਈ ਨਸਲੀ ਵਿਤਕਰੇ ਵਾਲੀ ਲਹਿਰ ਹੈ। ਇਸ ਵਿਰੁੱਧ ਵੀ ਪਾਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਜ਼ਹਾਰ ਕੀਤਾ। ਉਸਨੇ ਨਾਲ ਹੀ ਆਪਣੀ ਅਸੁਰੱਖਿਆ ਦੀ ਭਾਵਨਾ ਅਧੀਨ 1986 ਵਿੱਚ ਅਮਰੀਕਾ ਜਾ ਕੇ ਵਸੇਰਾ ਕਰ ਲਿਆ ਤੇ ਉੱਥੇ ਜਾ ਕੇ ਵੀ ਇਸਨੇ ਆਪਣੇ ਚੰਦ ਹਮਾਇਤੀਆਂ ਰਾਹੀਂ ’47 ਦਾ ਵਿਰੋਧ’ ਨਾਮ ਦੇ ਪਰਚੇ ਰਾਹੀਂ ਸਿੱਖ ਕੌਮ ਦੀ ਲਹਿਰ ਦੇ ਵਿਰੋਧ ਵਿੱਚ ਧੂੰਆਂਧਾਰ ਪ੍ਰਚਾਰ ਅਰੰਭ ਕਰ ਦਿੱਤਾ। ਆਪਣੇ ਵੱਲੋਂ ਜਾਰੀ ਕੀਤੇ ਇੱਕ ਚਰਚਿਤ ਪਰਚੇ ਰਾਹੀਂ ਇਸਨੇ ਇਸ ਲਹਿਰ ਨੂੰ ਕਣਕ ਵਿੱਚ ਉੱਗੀ ਕੰਗਿਆਰੀ ਵਾਂਗ ਦੱਸਿਆ। ਇਸ ਪਰਚੇ ਨੂੰ ਪਾਸ਼ ਤੇ ਉਸਦੇ ਹਮਾਇਤੀਆਂ ਨੇ ਅਨੇਕਾਂ ਗੁਰੂ ਘਰਾਂ ਵਿੱਚ ਵੰਡਿਆ। ਜਿੱਥੇ ਤਕਰਾਰ ਹੋਣਾ ਸੁਭਾਵਿਕ ਸੀ ਕਿਉਂ ਕਿ ਇਹ ਸਿੱਖ ਕੌਮ ਦੀ ਖਿੱਲੀ ਉਡਾਉਣ ਬਰਾਬਰ ਸੀ। ਇਸ ਕਰਕੇ ਕੁਝ ਹਿੰਸਕ ਕਾਰਵਾਈਆ ਵੀ ਹੋਈਆਂ। ਪਾਸ਼ ਕੋਲ ਸਥਾਈ ਅਮਰੀਕਨ ਵੀਜ਼ਾ ਨਾ ਹੋਣ ਕਾਰਨ ਇਸਨੂੰ ਵਾਪਸ ਪੰਜਾਬ ਆਉਣਾ ਪਿਆ। ਪਿੰਡ ਆ ਕੇ ਵੀ ਇਸਨੇ ਆਪਣੀ ਅਸੁਰੱਖਿਆ ਦੀ ਭਾਵਨਾ ਸਦਕਾ ਮੁੜ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਜਾਰੀ ਰੱਖੀ। ਪਰ 1988 ਵਿੱਚ ਬਾਹਰ ਜਾਣ ਤੋਂ ਪਹਿਲਾਂ ਪਾਸ਼ ਦਾ ਆਪਣੀ ਮੋਟਰ ਤੇ ਹੀ ਕਤਲ ਹੋ ਗਿਆ। ਭਾਵੇਂ ਪਾਸ਼ ਨੂੰ ਆਪਣੀ ਮੌਤ ਦਾ ਜਿਵੇਂ ਪਹਿਲਾਂ ਹੀ ਅਨੁਭਵ ਹੋ ਗਿਆ ਸੀ ਕਿਉਂ ਕਿ ਉਸਨੇ ਕੁਝ ਦਿਨ ਪਹਿਲਾਂ ਆਪਣੇ ਪਿਆਰ ਨੂੰ ਸੰਬੋਧਿਤ ਹੁੰਦਿਆ ਹੋਇਆ ‘ਅਲਵਿਦਾ’ ਨਾਮ ਦੀ ਕਵਿਤਾ ਲਿਖੀ ਸੀ। ਭਾਰਤੀ ਮੀਡੀਆ ਨੇ ਪਾਸ਼ ਦੀ ਮੌਤ ਨੂੰ ਬੜੇ ਜੋਰ ਸ਼ੋਰ ਨਾਲ ਸਿੱਖ ਲਹਿਰ ਦੇ ਸਿਰ ਮੜ ਦਿੱਤਾ। ਪਾਸ਼ ਭਾਂਵੇਂ ਆਪਣੇ ਜੀਵਨ ਕਾਲ ਦੌਰਾਨ ਇੱਕ ਨਕਸਲੀ ਹੋਣ ਦੀ ਬਜਾਇ ਆਪਣੇ ਆਪ ਨੂੰ ਪ੍ਰਗਤੀਸ਼ੀਲ ਕ੍ਰਾਂਤਕਾਰੀ ਮੰਨਦਾ ਸੀ ਤੇ ਇਸਦੀਆਂ ਕਵਿਤਾਵਾਂ ਹਮੇਸ਼ਾ ਵਿਰੋਧ ਦੀ ਰਾਜਨੀਤੀ ਅਪਣਾਉਂਦੀ ਸਨ ਪਰ ਇਹ ਆਪਣੀ ਅਸੁਰੱਖਿਆ ਕਾਰਨ ਸਿੱਖ ਲਹਿਰ ਦੀ ਪ੍ਰਗਤੀਸ਼ੀਲਤਾ ਤੇ ਰਾਜਸੱਤਾ ਦੇ ਜ਼ੁਲਮ ਵਿਰੁੱਧ ਉਠੀ ਰੋਸ ਭਾਵਨਾ ਤੇ ਸੰਘਰਸ਼ ਨੂੰ ਸਮਝਣ ਤੋਂ ਅਸਮਰਥ ਰਿਹਾ।