ਅੱਜ ਦੁਨੀਆਂ ਅੱਗੇ ਸਭ ਤੋਂ ਵੱਡਾ ਖਤਰਾਂ ਧਰਮ ਦੇ ਅਧਾਰ ਤੇ ਆਪਣਾਪਣ ਸੁਰੱਖਿਅਤ ਕਰਨ ਦਾ ਹੈ। ਇੱਕ ਪਾਸੇ ਪੱਛਮੀ ਮੁਲਕ ਖੜੇ ਹਨ ਜੋ ਕਹਿ ਰਹੇ ਹਨ ਕਿ ਅਸੀਂ ਉਨਾਂ ਸ਼ਰਨਾਰਥੀਆਂ ਨੂੰ ਰੱਖਣ ਤੋਂ ਅਸਮਰਥ ਹਾਂ ਜੋ ਮੌਤ ਦੇ ਮੂੰਹ ਵਿਚੋ ਉੱਜੜ ਕੇ ਆਏ ਹਨ। ਅੱਜ ਦੁਨੀਆਂ ਅੱਗੇ ਸਵਾਲ ਇਹ ਹੈ ਕਿ ਖਤਰਾ ਕਿਸ ਨੂੰ ਕਿਸ ਤੋਂ ਹੈ?

ਪੱਛਮੀ ਲੋਕਾਂ ਨੂੰ ਦਰਸਾਇਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਕਰਕੇ ਖਤਰਾ ਇਸਲਾਮਿਕ ਕੱਟੜਪੰਥੀਆਂ ਤੋਂ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਇੰਨਾ ਕੱਟੜਪੰਥੀਆਂ ਨੂੰ ਮੱਦਦ ਵੀ ਕਿਸੇ ਨਾ ਕਿਸੇ ਰੂਪ ਵਿੱਚ ਇੰਨਾ ਪੱਛਮੀ ਮੁਲਕਾਂ ਨੇ ਹੀ ਦਿੱਤੀ ਹੈ। ਜੋ ਨਿਰਪੱਖ ਤੇ ਖੁੱਲੇਆਮ ਹੈ। ਅੱਜ ਦੀ ਇਹ ਸਥਿਤੀ ਤੇ ਖਤਰਾ ਪੂਰੀ ਦੁਨੀਆਂ ਤੇ ਮੰਡਰਾ ਰਿਹਾ ਹੈ। ਇਸਦਾ ਇਤਿਹਾਸ ਤਾਂ ਲੰਮਾ ਹੈ ਪਰ ੨੦੧੦ ਵਿੱਚ ਇੱਕ ਰੇੜੀ ਵਾਲੇ ਤੋਂ Tunisia ਮੁਲਕ ਵਿੱਚੋਂ ਸ਼ੁਰੂ ਹੋਇਆ ਵਿਰੋਧ ਅੱਜ ਅਰਬ ਮੁਲਕਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਜਿਸਨੇ ਦੁਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਅੱਜ ਦੁਨੀਆਂ ਵਿੱਚ ਧਰਮ ਅਧਾਰਿਤ ਵਖਰੇਵੇਂ ਪੂਰੀ ਤਰਾਂ ਨਾਲ ਇਸ ਇਸਲਾਮਿਕ ਧਰਮ ਕਰਕੇ ਪਰਤੱਖ ਦਿਖਾਈ ਦੇ ਰਹੇ ਹਨ। ਇਸ ਦਾ ਪ੍ਰਭਾਵ ਇਕੱਲਾ ਸੰਘਰਸ਼ਮਈ ਮੁਲਕਾਂ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਵੀ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਦੁਨੀਆਂ ਵਿੱਚ ਅੱਜ ਗੈਰ ਮੁਸਲਿਮ ਆਪਣੇ ਨੇੜਤਾ ਵਿਚਲੇ ਮੁਸਲਮ ਤਬਕੇ ਤੋਂ ਚਿੰਤਤ ਹੈ। ਜਿਸ ਤਰਾਂ ਕਦੇ ਸਿੱਖ ਅਵਾਮ ਨੇ ਵੀ ੧੯੮੪ ਤੋਂ ਬਾਅਦ ਭਾਰਤ ਵਿੱਚ ਇਹ ਪੀੜ ਹੰਢਾਈ ਹੈ। ਅੱਜ ਮਾਮਲਾ ਚਾਹੇ ਧਰਮਾਂ ਦਾ ਹੈ ਪਰ ਮਾਨਵਤਾ ਅਤੇ ਦੁਨੀਆਂ ਦੀ ਪ੍ਰਮੁੱਖ ਸੰਸਥਾਂ United Nations ਆਪਣੀ ਮਹਾਨਤਾ ਤੇ ਅਹਿਮੀਅਤ ਨੂੰ ਗਵਾ ਰਹੀ ਹੈ। ਅੱਜ ਦੁਨੀਆਂ ਅਤੇ ਸਾਰੇ ਵੱਡੇ ਮੁਲਕਾਂ ਅੱਗੇ ਇੱਕ ਹੀ ਸੁਆਲ ਹੈ ਕਿ ਇਸ ਹੱਲ Israel ਨੂੰ ਦੋ ਮੁਲਕਾਂ ਵਿੱਚ ਵੰਡਣਾ ਹੈ ਤਾਂ ਜੋ ਲੰਮੇ ਅਰਸੇ ਤੋਂ ਬੇਘਰ ਹੋਵੇ ਫਲਸਤੀਨੀ ਜੋ ਕਿ ਮੁਸਲਮਾਨ ਹਨ, ਨੂੰ ਵੀ ਦੇਸ਼ ਵਜੋਂ ਰਹਿਣ ਦੀ ਜਗਾ ਮਿਲ ਸਕੇ। ਇਸੇ ਤਰਾਂ ਸੀਰੀਆਂ ਨੂੰ ਤੇ ਇਰਾਕ ਨੂੰ ਵੀ ਤਾਂ ਹੀ ਅੱਡ-ਅੱਡ ਲੜਾਈਆਂ ਅਤੇ ਹੋ ਰਹੇ ਮਾਨਵਤਾ ਦੇ ਘਾਣ ਤੋਂ ਬਚਣ ਲਈ ਵੱਖਰੇ ਵੱਖਰੇ ਹਿੱਸਿਆਂ ਨੂੰ ਵੰਡ ਕੇ ਸੋਭੀਅਤ ਯੂਨੀਆਂਨ ਵਾਂਗ ਵੱਖਰੇ ਖਿੱਤੇ ਵਜੋਂ ਤਬਦੀਲ ਕਰਨਾ ਪਏਗਾ। ਇਸੇ ਕਰਕੇ ਕੁਰਦ ਲੋਕੀ ਜੋ ਕਿ ਪੰਜ ਮੁਲਕਾਂ ਵਿੱਚ ਖਿਲਰੇ ਹੋਏ ਹਨ ਅਤੇ ਜਿਸਦਾ ਇੱਕ ਵੱਡਾ ਹਿੱਸਾ ਸੀਰੀਆਂ ਵਿੱਚ ਅੱਜ ਪੂਰੀ ਤਰਾਂ ਅਜਾਦ ਖਿੱਤੇ ਵਾਂਗੇ ਰਹਿ ਰਿਹਾ ਹੈ ਨੂੰ ਦੁਨੀਆਂ ਨੂੰ ਪੂਰੀ ਤਰਾਂ ਮਾਨਤਾ ਦੇਣੀ ਚਾਹੀਦੀ ਹੈ। ਇਸੇ ਤਰਾਂ ਇਰਾਕ ਵਿੱਚ ਜੋ ਘਸਮਾਣ ਦੀ ਅੰਦਰੂਨੀ ਲੜਾਈ ਚੱਲ ਰਹੀ ਹੈ ਅਤੇ ਧਰਮ ਦੇ ਆਧਾਰ ਤੇ ਮੁਲਕ ਪੂਰੀ ਤਰਾਂ ਵੰਡਿਆ ਜਾ ਚੁੱਕਿਆ ਹੈ, ਦਾ ਹੱਲ ਵੀ ਦੁਨੀਆਂ ਅੱਗੇ ਇਹੀ ਸਵਾਲ ਰੱਖਦਾ ਹੈ ਕਿ ਇਸ ਮੁਲਕ ਨੂੰ ਬਚਾਉਣ ਲਈ ਇਸਦੇ ਵੱਖਰੇ ਵੱਖਰੇ ਹਿੱਸੇ ਕਰ ਦਿੱਤੇ ਜਾਣ। ਇਸ ਮੁਲਕ ਦੇ ਉਤਰੀ ਭਾਗ ਵਿੱਚ ਕੁਰਦ ਪਹਿਲਾਂ ਹੀ ਆਪਣੀ ਖੁਦਮੁਖਤਿਆਰੀ ਪੂਰੀ ਤਰਾਂ ਹਾਸਲ ਕਰ ਚੁੱਕੇ ਹਨ।

ਇਹਨਾਂ ਮੁੱਲਕਾਂ ਵਿੱਚੋਂ ਉਠੀ ਹੋਈ ਸ਼ਰਨਾਰਥੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਅੱਜ ਦੁਨੀਆਂ ਦੀ ਵੱਡੀ ਸੰਸਥਾ United Nations ਨੇ ਵੀ ਤਕਰੀਬਨ ਆਪਣੇ ਹੱਥ ਖੜੇ ਕਰ ਦਿੱਤੇ ਹਨ। ਇੰਨੀ ਹੀ ਵੱਡੀ ਸ਼ਰਨਾਰਥੀਆਂ ਦੀ ਗਿਣਤੀ ਜਿੰਨਾ ਦਾ ਇਕੋ ਹੀ ਮਨੋਰਥ ਹੈ ਕਿ ਛੱਤ ਤੇ ਰੋਟੀ ਲੱਭਣ ਲਈ ਉਹ ਡੂੰਘੇ ਸਮੁੰਦਰਾਂ ਰਾਹੀਂ ਮੌਤ ਦੇ ਮੂੰਹ ਵਿੱਚੋਂ ਲੰਘ ਕੇ ਯੂਰਪੀਅਨ ਮੁਲਕਾਂ ਦਾ ਆਸਰਾ ਤੱਕ ਰਹੇ ਹਨ। ਇਸੇ ਗੱਲ ਤੋਂ ਹੀ ਯੂਰਪ ਜਿਸਨੂੰ ਕਿ ਕਾਫੀ ਹੱਦ ਤੱਕ ਮਾਨਵਤਾਂ ਦਾ ਗੜ੍ਹ ਮੰਨਿਆਂ ਜਾਂਦਾ ਹੈ ਉਸ ਨੇਵੀ ਸੋਮਿਆਂ ਤੇ ਸਾਧਨਾਂ ਦੀ ਘਾਟ ਕਰਕੇ ਇੰਨਾ ਉੱਜੜੇ ਸ਼ਰਨਾਰਥੀਆਂ ਨੂੰ ਸਾਂਭਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਇਹ ਲੋਕ ਅੱਡ ਅੱਡ ਯੂਰਪ ਦੇ ਮੁਲਕਾਂ ਦੇ ਬਾਰਡਰਾਂ ਤੇ ਹੱਥ ਅੱਡੀ ਖੜੇ ਹਨ ਤੇ ਹਰ ਇੱਕ ਛੱਤ ਇੰਨਾਂ ਦੇ ਸਿਰਾਂ ਤੋਂ ਖਿਸਕ ਚੁੱਕੀ ਹੈ।

ਇਸ ਦਾ ਇਕੋ ਇੱਕ ਹੱਲ ਅੱਜ ਦੁਨੀਆਂ ਅੱਗੇ ਦੁਬਾਰਾ ਆ ਖੜਾ ਹੈ ਕਿ ਧਰਮ ਦੇ ਨਾਮ ਤੇ ਖਿੱਚੀਆਂ ਇਹ ਲੀਕਾ, ਜਿਸ ਕਰਕੇ ਦੁਨੀਆਂ ਅੱਜ ਪੂਰੇ ਮੁਸਲਿਮ ਅਵਾਮ ਨਾਲ ਚੰਦ ਗਰੁੱਪਾਂ ਕਰਕੇ ਘਮਸਾਨੀ ਲੜਾਈ ਵਿੱਚ ਉਲਝੀ ਦਿਖਾਈ ਦੇ ਰਹੀ ਹੈ, ਉਹਨਾਂ ਨੂੰ ਇਹ ਲੀਕਾਂ ਨੂੰ ਤਾਂ ਮੱਧਮ ਕਰਨਾ ਹੀ ਪੈਣਾ ਹੈ ਤਾਂ ਜੋ ਪਿਛਲੇ ਛੇ ਸਾਲਾਂ ਤੋਂ ਇਹ ਮਿਲੀਅਨਾਂ ਦੀ ਤਾਦਾਦ ਵਿੱਚ ਉਜੜੇ ਲੋਕਾਂ ਨੂੰ ਮੁੜ ਆਪਣਾ ਘਰ ਨਸੀਬ ਹੋ ਸਕੇ ਤੇ ਬੱਚਿਆਂ ਨੂੰ ਸਕੂਲਾਂ ਦਾ ਮੂੰਹ ਦੁਬਾਰਾ ਦਿਖਾਈ ਦੇਵੇ ਤਾਂ ਜੋ ਵੱਖ-ਵੱਖ ਇਹਨਾਂ ਮੁਲਕਾਂ ਦੇ ਪ੍ਰਾਤਾਂ ਵਿੱਚ ਖੁਦਮੁਖਤਿਆਰੀ ਅਧੀਨ ਆਪਣੇ ਪ੍ਰਾਤਾਂ ਵਿੱਚ ਜਿੰਦਗੀ ਨੂੰ ਮੁੜ ਵਸਾ ਸਕਣ।