ਭਾਰਤ ਦੇਸ ਇਹ ਮਾਣ ਕਰਦਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਮਜ਼ਬੂਤ ਅਤੇ ਵੱਡੀ ਜ਼ਮੂਰੀਅਤ ਹੈ। ਇਸ ਜ਼ਮੂਰੀਅਤ ਦੀ ਨੀਂਹ ਭਾਵੇਂ ੧੯੪੭ ਵਿੱਚ ਖੂਨ ਦੀਆਂ ਨਦੀਆਂ ਚੋਂ ਉਭਰੀ ਸੀ ਜੋ ਕਿ ਭਾਰਤ ਪਾਕਿਸਤਾਨ ਦੀ ਵੰਡ ਨਾਲ ਜੁੜੀ ਹੋਈ ਹੈ। ਉਸ ਵੇਲੇ ਦੇ ਹਾਲਾਤਾਂ ਤੇ ਅਮ੍ਰਿਤਾ ਪ੍ਰੀਤਮ ਜੋ ਕਿ ਨਾਮੀ ਪੰਜਾਬੀ ਕਵਿਤਰੀ ਹੋਈ ਹੈ ਨੇ ਕਿਹਾ ਸੀ ਸਮਾਜ ਨੂੰ ਕਿ ਅੱਜ ਵਰਿਸ਼ ਸਾਹ ਦਸੇ ਅਤੇ ਕਬਰਾਂ ਚੋਂ ਉਠ ਦੁਬਾਰਾ ਲਿਖੇ ਜੋ ਮੁਲਕ ਦੀ ਹੋਂਦ ਵੇਲੇ ਇਹ ਖੂਨੀ ਦਸਤਾਨ ਵਾਪਰ ਰਹੀ ਹੈ। ਪਰ ਇਸ ਮੁਲਕ ਦੀ ਹੋਂਦ ਤੋਂ ਬਾਅਦ ਵੀ ਜਮਹੂਰੀਅਤ ਨੂੰ ਕਾਇਮ ਰਖਣ ਲਈ ਅਨੇਕਾਂ ਵਾਰ ਜਮਹੂਰੀਅਤ ਦਾ ਸਹੀ ਅਰਥ ਪੁਛਣ ਜਾਂ ਮੰਗਣ ਵਾਲੇ ਲੋਕਾਂ ਜਾਂ ਕੋਮਾਂ ਨੂੰ ਵੀ ਖੂਨੀ ਨਦੀਆਂ ਵਿਚ ਰੋਲ ਦਿਤਾ ਗਿਆ ਹੈ। ਭਾਵੇਂ ਇਹ ਮਨੀਪੁਰ ਦੇ ਲੋਕ ਹੋਣ, ਜਾਂ ਆਸਾਮ ਦੇ, ਜਾਂ ਅੰਧਰਾ ਦੇ, ਜਾਂ ਕਸ਼ਮੀਰੀ ਹੋਣ ਅਤੇ ਜਾ ਪੰਜਾਬ ਚ ਸਿੱਖ ਕੋਮ ਨਾਲ ਸਬੰਧਤ ਲੋਕ, ਜਾਂ ਅੱਜ Tribals (Maoists) ਲੋਕ। ਇਸ ਜਮਹੂਰੀਅਤ ਚ ਅਰਥ ਪੂਰਵਿਕ ਹੱਕ ਸਚ ਦੀ, ਮਨੁੱਖੀ ਕਦਰਾਂ ਕੀਮਤਾਂ ਦੀ ਆਪਣੇ ਮੁਢਲੇ ਮਾਣ ਸਤਿਕਾਰ ਦੀ ਆਵਾਜ਼ ਉਠੀ ਬਾਰ ਬਾਰ ਹੈ ਪਰ ਹਾਕਮ ਧਿਰਾਂ ਜਾਂ ਜੋ ਇਸ ਜਮਹੂਰੀਅਤ ਤੇ ਰਾਜ ਕਰ ਰਹੇ ਹਾਕਮ ਹਨ ਉਹਨਾਂ ਆਪਣੀ ਫੋਜ਼ ਨਾਲ ਜਾਂ ਕਾਨੂੰਨ ਦੇ ਰਖਵਾਲੇ ਪੁਲੀਸ ਤੰਤਰ ਦੇ ਜ਼ੋਰ ਨਾਲਿ ਤਹਿਸ਼ ਨਹਿਸ਼ ਕਰ ਦਿਤਾ, ਅਤੇ ਲੋੜ ਪੈਣ ਤੇ ਦਰਬਾਰ ਸਾਹਿਬ ਵਰਗੇ ਪਵਿੱਤਰ ਮਾਨਵਤਾ ਦੇ ਪ੍ਰਤੀਕ ਅਸਥਾਨ, ਤੋਪਾਂ ਟੈਕਾਂ ਨਾਲਿ ਢਾਹ ਦਿਤੇ ਅਤੇ ਨਾਲ ਆਵਾਜ਼ ਰੱਖਣ ਵਾਲੇ ਕੌਮੀ ਲੋਕਾਂ ਜਿਹਨਾਂ ਦੀਆਂ ਰਾਖਾਂ ਵੀ ਖਿਲਾਰ ਦਿਤੀਆਂ ਗਈਆਂ ਤਾਂ ਜੋ ਉਹਨਾ ਨਾਲਿ ਸਬੰਧ ਰੱਖਣ ਵਾਲੇ ਲੋਕ ਇੰਨੇ ਡਰ ਅਤੇ ਸਹਿਮ ਜਾਣ ਕਿ ਉਹ ਕੋਈ ਨਿਆਂ ਦੀ ਫਰਿਆਦ ਵੀ ਆਖਣ ਤੋਂ ਭੱਜ ਜਾਣ ਅਤੇ ਜਮਹੂਰੀਅਤ ਅਤੇ ਅਖੰਡਤਾ ਦੇ ਨਾਮ ਤੇ ਜਮਹੂਰੀਅਤ ਦੇ ਨਾਅਰੇ ਥਲੇ ਆਪਣੀ ਹੌਦ ਬਚਾਉਣ ਲਈ ਦਰ ਦਰ ਦੇ ਮੁਹਤਾਜ਼ ਹੋ ਜਾਣ।
ਪੰਜਾਬ ਵਿਚ ਭਾਰਤ ਮੁਲਕ ਦੀ ਆਜ਼ਾਦੀ ਤੋਂ ਬਾਅਦ ਅਤੇ ਇਸ ਜਮਹੂਰੀਅਤ ਵਿਚ ਸਿਖ ਕੋਮ ਨੂੰ ਆਪਣੀ ਹਸਤੀ ਅਤੇ ਬਣਦਾ ਮਾਣ ਸਤਿਕਾਰ ਅਤੇ ਮੁਢਲੇ ਮਾਨੁਖੀ ਹੱਕਾਂ ਲਈ ਸਮੇਂ ਸਮੇਂ ਤੋਂ ਇਸ ਜਮਹੂਰੀਅਤ ਦੀ ਮਾਰ ਝਲਣੀ ਪਈ ਹੈ। ਇਸ ਦੀ ਮਾਰ ਅਤੇ ਪੀੜ ਅੱਜ ਵੀ ਬਰਕਰਾਰ ਹੈ। ਸ਼ਾਇਦ ਅਗੇ ਦੀ ਸੋਚ ਕਰਕੇ ਹੀ ਇਸ ਜ਼ਮੂਰੀਅਤ ਦੇ ਸੰਵਿਧਾਣ ਤੇ ਸਿਖ ਕੋਮ ਦੇ ਨੁਮਾਣਿਦਿਆਂ ਨੇ ਦਸਖਤ ਕਰਨ ਤੋਂ ਵੀ ਨਾਂ ਕਰ ਦਿਤੀ ਸੀ ਪਰ ਇਸਦੇ ਬਵਾਜੂਦ ਵੀ ਇਹ ਸੰਵਿਧਾਣ ਸਿਖ ਕੋਮ ਤੇ ਲਾਗੂ ਹੋਇਆ ਅਤੇ ਉਸਦੀ ਮਾਰ ਵੀ ਝਲ ਰਹੇ ਹਨ। ਪੰਜਾਬ ਵਿੱਚ ੧੯੭੦ ਤੋਂ ਸ਼ੁਰੂ ਹੋਇਆ ਪੁਲੀਸ ਮੁਕਾਬਿਲਆਂ ਦਾ ਦੌਰ ਜੋ ਖੁਲ ਕੇ ੧੯੯੫ ਤੱਕ ਚਲਦਾ ਰਿਹਾ, ਜਿਸਦਾ ਕਿ ਪਹਿਲਾ ਸ਼ਿਕਾਰ ਬਾਬਾ ਬੁਝਾ ਸਿੰਘ ਹੋਏ ਜਿਹਨਾਂ ਨੂੰ ੧੯੭੦ ਦੇ ਸ਼ੁਰੂ ਵਿਚ ਪੰਥਕ ਸਰਕਾਰ ਦੇ ਰਾਜ ਕਾਲ ਇਕ ਫਰਜ਼ੀ ਪੁਲੀਸ ਮੁਕਾਬਲੇ ਚ ਦਰਖਤ ਨਾਲਿ ਬੰਨ ਕੇ ਮਾਰ ਦਿਤਾ ਗਿਆ ਸੀ ਅਤੇ ਇਸ ਦੌਰ ਦੀ ਤੇਜ਼ੀ ੧੯੮੦ ਤੋਂ ਹੋਰ ਵੀ ਬੁਲੰਦ ਹੋਈ ਅਤੇ ਜਮਹੂਰੀਅਤ ਦੇ ਨਾਅ ਹੇਠ ਫਰਜ਼ੀ ਪੁਲੀਸ ਮੁਕਾਬਲੇ ਕਰਨ ਵਾਲੇ ਕਰਮਚਾਰੀਆਂ ਨੂੰ ਵਡੇ ਵਡੇ ਇਨਾਮ ਅਤੇ ਉਚੇ ਉਹਦਿਆਂ ਨਾਲਿ ਨਿਵਾਜਿਆ ਗਿਆ ਤਾਂ ਜੋ ਇਹ ਖੁਲ ਕੇ ਜਮਹੂਰੀਅਤ ਦੀ ਰਾਖੀ ਦੇ ਨਾਂਅ ਹੇਠ, ਹੱਕੀ ਮੰਗਾਂ ਮੰਗਣ ਵਾਲੇ ਧਰਮੀ ਲੋਕਾਂ ਨੂੰ, ਹਾਕਮ ਧਿਰਾਂ ਦੀ ਰਾਜ ਭਾਗ ਤੇ ਜਕੜ ਪਕੀ ਕਰਨ ਲਈ ਕੁਚਲ ਸਕਣ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਚ ਹੱਕ ਸਚ ਇਨਸਾਫ ਦੀ ਗਲ ਨਾਂ ਕਰ ਸਕੇ। ਸਮੇਂ ਸਮੇਂ ਤੋਂ ਬੁਲੰਦ ਆਵਾਜ਼ ਜਰੂਰ ਉਠੀ ਹੈ ਅਤੇ ਜੂਨ ੧੯੮੪ ਤੱਕ ਇਕ ਆਜ਼ਾਦ ਸਖਸੀਅਤ ਦੀ ਰਹਿਨੁਮਾਈ ਚ ਸੰਘਰਸ਼ ਵੀ ਉਠਿਆ ਪਰ ਇਹਨਾਂ ਕਦਰਾਂ ਕੀਮਤਾਂ ਨੂੰ ਭਾਰਤੀ ਫੌਜ਼ ਦੇ ਜੋਰ ਨਾਲਿ ਤੋਪਾ ਟੈਕਾਂ ਦੇ ਗੋਲੀਆਂ ਚ ਸੁਆਹ ਕਰ ਦਿਤਾ ਗਿਆ।
ਪਿਛਲੇ ਕੁਛ ਦਿਨਾਂ ਤੋਂ ਪੰਜਾਬ ਵਿੱਚ ਇਕ ਪੁਲੀਸ ਥਾਣੇਦਾਰ ਸੁਰਜੀਤ ਸਿੰਘ ਨੇ ਖੁਲ ਕੇ ਸਬੂਤਾਂ ਨਾਲਿ ਇਹ ਕਿਹਾ ਹੈ ਕਿ ਇਕਲੇ ਉਸਨੇ ੧੯੯੧ ਦੇ ਦੌਰਾਣ ਆਪਣੀ ਥਾਣੇਦਾਰੀ ਦੀ ਜਿੰਮੇਵਾਰੀ ਕਰ ਦਿਆਂ ੮੩ ਸਿਖ ਨੌਜ਼ਵਾਨਾਂ ਨੂੰ ਫਰਜ਼ੀ ਪੁਲੀਸ ਮੁਕਾਬਿਲਿਆਂ ਚ ਮਾਰਿਆ ਹੈ ਜਿਹਨਾਂ ਤੇ ਕੋਈ ਜੁਰਮ ਸਾਬਿਤ ਨਹੀਂ ਹੋਇਆ ਸੀ। ਇਸ ਥਾਣੇਦਾਰ ਸੁਰਜੀਤ ਸਿੰਘ ਕੋਲ ੮੩ ਧਰਮੀਆਂ ਦੀ ਲਿਸਟ ਵੀ ਹੈ ਅਤੇ ਉਸਨੇ ਮੰਨਿਆ ਹੈ ਕਿ ਇਹ ਕਾਰਨਾਮਾਂ ਉਸਨੇ ਵਡੇ ਪੁਲੀਸ ਅਫਸਰਾਂ ਦੇ ਕਹਿਣ ਤੇ ਜਮਹੂਰੀਅਤ ਦੀ ਰਾਖੀ ਲਈ ਕੀਤਾ ਹੈ। ਉਸਨੂੰ ਇਹ ਗਿਲਾ ਨਹੀਂ ਕਿ ਇਹਨਾ ਫਰਜ਼ੀ ਪੁਲੀਸ ਮੁਕਾਬਿਲੇ ਉਸਨੇ ਕੀਤੇ ਹਨ ਪਰ ਇਹ ਗਿਲਾ ਹੈ ਕਿ ਉਸਨੂੰ ਬਣਦਾ ਉਚਾ ਅਹੁਦਾ ਅਤੇ ਹੋਰ ਇਨਾਮ ਨਹੀਂ ਮਿਲਿਆ ਅਤੇ ਉਹ ਅੱਜ ਵੀ ਛੋਟਾ ਥਾਣੇਦਾਰ ਹੈ ਜਦ ਕਿ ਜਿਹਨਾਂ ਦੇ ਕਹਿਣ ਤੇ ਇਹ ਝੂਠਾ ਅੰਡਬਰ ਰਚਿਆ ਉਹ ਉਚੇ ਅਹੁਦਿਆਂ ਦਾ ਰਾਜ਼ ਭਾਗ ਵਿੱਚ ਆਨੰਦ ਮਾਨ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸਿਖ ਕੋਮ ਨਾਲਿ ਸੰਬਧਿਤ ਲੋਕਾਂ ਨੂੰ ਕਾਫੀ ਸੰਤਾਪ ਅਤੇ ਜੁਲਮ ਜਮਹੂਰੀਅਤ ਦੇ ਹੇਠਾਂ ਝਲਣਾ ਪਿਆ ਹੈ ਕਿਉਂਕਿ ਇਹ ਕੌਮੀ ਲੋਕ ਆਪਣੇ ਮੁਢਲੇ ਹੱਕਾਂ ਦੀ ਗਲ ਕਰਦੇ ਅਤੇ ਹੱਕ ਮੰਗਦੇ ਰਹੇ ਹਨ ਪਰ ਭਾਰਤੀ ਜਮੂਰੀਅਤ ਨੇ ਇਹਨਾਂ ਨੂੰ ਰਾਖ ਚ ਬਦਲ ਦਿਤਾ ਅਤੇ ਜੋ ਰਾਖ ਵਿਚੋਂ ਆਪਣਿਆਂ ਦੀ ਪਛਾਣ ਕਰਨ ਗਏ ਜਾਂ ਮਾਨੁਖੀ ਹੱਕ ਦੀ ਮੰਗ ਕੀਤੀ ਉਹ ਵੀ ਰਾਖ ਕਰ ਦਿਤੇ ਗਏ ਜਿਵੇਂ ਕਿ ਆਪਣੇ ਕੋਲ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਮਿਸਾਲ ਹੈ। ਇਹ ਫਰਜ਼ੀ ਮੁਕਾਬਿਲਿਆਂ ਬਾਰੇ ਦਬੀ ਅਤੇ ਕਈ ਵਾਰ ਖੁਲ ਕੇ ਆਵਾਜ਼ ਜਰੂਰ ਬਣੀ ਹੈ ਅਤੇ ਇਹ ਵੀ ਇਕ ਸਚਾਈ ਹੈ ਕਿ ਇਸ ਜਮੂਰੀਅਤ ਅੰਦਰ ਹਜ਼ਾਰਾਂ ਹੀ ਥਾਣੇਦਾਰ ਸਰਜੀਤ ਸਿੰਘ ਹਨ ਪਰ ਜਮਹੂਰੀਅਤ ਤੇ ਕਾਬਜ਼ ਲੋਕਾਂ ਦੇ ਨੁੰਮਾਦਿਆਂ ਨੇ ਇਸਦਾ ਕੋਈ ਅਰਥ ਜਾਂ ਜੁਆਬ ਨਹੀਂ ਦਿਤਾ।
ਸਿਖ ਕੌਮ ਸਦੀਆਂ ਤੋਂ ਜੁਲਮ, ਅਤਿਆਚਾਰ ਅਤੇ ਮਨੁਖੀ ਬਰਾਬਰਤਾ ਅਤੇ ਮਾਣ ਸਤਿਕਾਰ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਹੋਰਾਂ ਕੌਮਾਂ ਦੀ ਰਾਖੀ ਲਈ ਵੀ ਕੁਰਬਾਨੀਆਂ ਕਰਦੀ ਰਹੀ ਹੈ। ਇਥੋਂ ਤੱਕ ਕਿ ਇਸ ਭਾਰਤ ਦੀ ਆਜ਼ਾਦੀ ਲਈ ਵੀ ੮੦% ਤੋਂ ਜਿਆਦਾ ਕੁਰਬਾਣੀ ਅਤੇ ਸੰਘਰਸ ਕੀਤਾ ਹੈ ਜਿਸ ਭਾਰਤ ਵਿਚ ਅੱਜ ਇਕ ਗੁਜਰਾਤ ਸੂਬੇ ਵਿਚ ੯ ਸਾਲ ਪਹਿਲਾਂ ਹੋਏ ਫਰਜ਼ੀ ਪੁਲੀਸ ਮੁਕਾਬਿਲੇ ਦੀ ਤਾਂ ਭਾਰਤੀ ਮੁਖ ਟੀ ਵੀ ਚੈਨਲ ਅਤੇ ਮੁਖ ਅਖਬਾਰਾਂ ਵਿਚ ਕਾਫੀ ਚਰਚਾ ਹੈ ਪਰ ਪੰਜਾਬ ਵਿਚੋਂ ਉਠੀ ਇਹ ਥਾਣੇਦਾਰ ਸਰਜੀਤ ਸਿੰਘ ਦੀ ਗਲ ਕਿਸ ਭਾਰਤੀ ਮੁਖ ਟੀ ਵੀ ਜਾਂ ਅਖਬਾਰ ਦੀ ਚਰਚਾ ਦਾ ਵਿਸ਼ਾ ਨਹੀ ਬਣ ਸਕੀ। ਨਾਂ ਹੀ ਰਾਜ ਸਰਕਾਰ ਜੋ ਕਿ ਪੰਜਾਬ ਚ ਪੰਥਕ ਸਰਕਾਰ ਅਖਵਾਉਣ ਚ ਅਤੇ ਸਿਖ ਕੌਮ ਦੀ ਨੁੰਮਾਇਦਾ ਧਿਰ ਅਖਵਾਂਉਦੀ ਹੈ ਨੇ ਥਾਣੇਦਾਰ ਸੁਰਜੀਤ ਸਿੰਘ ਵਲੋਂ ਕੀਤੇ ਦਾਵੇ ਵਲ ਕੋਈ ਕਾਰਵਾਈ ਜਾਂ ਜੁਆਬ ਦਸਣਾ ਠੀਕ ਸਮਝਦੀ ਹੈ। ਪੰਜਾਬ ਵਿੱਚ ਇਹ ਮਾਤਮ ਜਾਂ ਸਿਵਿਆਂ ਵਰਗੀ ਚੁਪ ਕਈ ਜਮੂਰੀਅਤ ਤੇ ਸੁਆਲ ਰਖਦੀ ਹੈ। ਨਾ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵਲੋਂ ਕੋਈ ਆਵਾਜ਼ ਉਠੀ ਹੈ ਭਾਵੇਂ ਕਿ ਇਸ ਹਫਤੇ ਅਕਾਲ ਤਖਤ ਸਾਹਿਬ ਦੀ ਸਿਰਜ਼ਣਾ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਹੈ ਅਤੇ ਅਕਾਲ ਤਖਤ ਸਾਹਿਬ ਦੀ ਸਿਰਜਨਾ ਦਾ ਵੀ ਪਵਿਤਰ ਦਿਹਾੜਾ ਹੈ। ਇਹ ਅਕਾਲ ਤਖਤ ਦੀ ਹੌਂਦ ਹੀ ਮਨੁਖੀ ਕਦਰਾਂ ਕੀਮਤਾਂ ਦੀ ਕਦਰ ਲਈ ਹੋਈ ਸੀ ਪਰ ਪੰਜਾਬ ਚ ਥਾਣੇਦਾਰ ਸੁਰਜੀਤ ਸਿੰਘ ਵਲੋਂ ਕੀਤਾ ਇਕਬਾਲ ਕਿ ਉਸ ਨੇ ਫਰਜ਼ੀ ਮੁਕਾਬਿਲੇ ਸਿਖ ਕੌਮ ਦੇ ਲੋਕਾਂ ਕੀਤੇ ਹਨ ਦਾ ਕੋਈ ਅਰਥ ਜਾਂ ਆਵਾਜ ਲਭ ਰਹੀ ਹੈ ਸਗੋਂ ਚਿਰਾਂ ਤੋਂ ਸਿਖ ਕੌਮ ਦੀ ਰਿਸ ਦੀ ਪੀੜ ਹੋਰ ਡੂੰਘੀ ਹੋ ਰਹੀ ਹੈ ਅਤੇ ਇਸ ਭਾਰਤ ਦੀ ਜਮਹੂਰੀਅਤ ਅਗੇ ਚੁਪ ਹੈ।
ਇਥੇ ਇਹ ਲਫਜ਼ ਜੋ ਅਮਰੀਕਨ ਰੇਵੋਲਊਸ਼ਨ ਦੀ ਆਵਾਜ਼ Thomas Paine ਨੇ ਕਿਹੇ ਸੀ ਉਹ ਸਾਝੇ ਕਰ ਰਿਹਾ ਹਾਂ – “A patriot is the one who protects his country from his Government”.