ਅੱਜ ਪਹਿਲੀ ਵਾਰ ਭਾਰਤ ਦੀ ੬੭ ਸਾਲ ਪਹਿਲਾਂ ਮਿਲੀ ਆਜ਼ਾਦੀ ਦੇ ਬਾਅਦ ਭਾਰਤ ਦੀ ਪਾਰਲੀਮੈਂਟ ਵਿਚ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਨੇ ਸਰਕਾਰ ਬਨਾਉਣ ਲਈ ਪਾਰਲੀਮੈਂਟ ਵਿਚ ਕਦਮ ਰੱਖਿਆ ਹੈ। ਇਸ ਆਗਮਨ ਲਈ ਭਾਵੇਂ ਲੰਮਾ ਅਰਸ਼ਾ ਤਾਂ ਜਰੂਰ ਲੱਗ ਗਿਆ ਅਤੇ ਭਾਰਤ ਜਿਸਨੂੰ ਭਾਵੇਂ ਧਰਮ ਨਿਰਪੱਖ ਦੇਸ ਵਜੋਂ ਦੁਨੀਆ ਅੱਗੇ ਇੱਕ ਸਾਰਿਆਂ ਨਾਲੋਂ ਵੱਡੀ ਜਮੂਹਰੀਅਤ ਦਰਸਾਇਆ ਗਿਆ ਸੀ। ਅੱਜ ਬੀ.ਜੇ.ਪੀ ਦੇ ਬਹੁਮੱਤ ਨਾਲ ਸਰਕਾਰ ਬਨਾਉਣ ਦੇ ਆਗਾਜ਼ ਨਾਲ ਇਹ ਧਰਮ ਨਿਰਪੱਖ ਦਾ ਧਾਗਾ ਜੋ ਕਿ ਪਹਿਲਾਂ ਵੀ ਇਕ ਲੁਕਿਆ ਹੋਇਆ ਪੱਖ ਸੀ ਅੱਜ ਪੂਰੀ ਤਰਾਂ ਹਰ ਹਰ ਮਾਹਦੇਵ, ਹਰ ਹਰ ਮੋਦੀ ਦੇ ਨਾਆਰਿਆਂ ਦੇ ਰੌਲੇ ਵਿਚ ਟੁੱਟ ਗਿਆ ਹੈ। ਇਸ ਦੇ ਨਾਲ ਹੀ ਹਿੰਦੂ ਰਾਸ਼ਟਰ ਬਣਨ ਦਾ ਰਾਹ ਸ਼ੁਰੂ ਹੋ ਗਿਆ ਹੈ ਜਿਸਦਾ ਨਿਰਣਾ ਆਉਣ ਵਾਲਾ ਸਮਾਂ ਕਰੇਗਾ।
ਪਹਿਲਾਂ ਹੀ ਇਸ ਧਰਮ ਨਿਰਪੱਖ ਦੀਆਂ ਤੰਦਾਂ ਵਿਚ ਪਿਛਲੇ ੬੭ ਸਾਲਾਂ ਦੌਰਾਨ ਵੱਖ-ਵੱਖ ਸਮੇਂ ਵਿੱਚ ਘੱਟ ਗਿਣਤੀ ਲੋਕਾਂ ਅਤੇ ਧਰਮਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਨਿਚੋੜਿਆ ਗਿਆ ਹੈ ਅਤੇ ਧਰਮ ਨਿਰਪੱਖ ਦੇ ਨਿਰਮਾਣ ਅਧੀਨ ਆਪਣੀ ਰਾਜਸੱਤਾ ਨੂੰ ਚਲਦਿਆਂ ਰੱਖਣ ਲਈ ਵਰਤਿਆ ਗਿਆ ਹੈ। ਇਹ ਇਕ ਅਜਿਹਾ ਹਿੰਦੂ ਰਾਸ਼ਟਰ ਹੈ ਜਿਸਦੀ ਸਾਰਿਆ ਨਾਲੋਂ ਪਵਿੱਤਰ ਨਦੀ ਗੰਗਾ ਜੋ ਕਿ ੨੫੦੦ ਕਿਲੋਮੀਟਰ ਲੰਮੀ ਹੈ ਅਤੇ ਅੱਧੇ ਭਾਰਤ ਦੇ ਮੁੱਖ ਸ਼ਹਿਰਾਂ ਵਿੱਚ ਦੀ ਲੰਘਦੀ ਹੋਈ ਬੰਗਾਲ ਦੀ ਖਾੜੀ ਵਿਚ ਸਮਾਂ ਜਾਂਦੀ ਹੈ। ਇਸਦੇ ਕੰਢੇ ਤੇ ਵਸਿਆ ਮੁੱਖ ਸ਼ਹਿਰ ਬਨਾਰਸ਼ (ਵਾਰਾਨਸੀ) ਤੋਂ ਹੀ ਹੁਣ ਨਵੇਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਚੋਣ ਲੜੀ ਹੈ ਅਤੇ ਜਿੱਤੀ ਹੈ। ਇਸ ਗੰਗਾ ਦੀ ਪਵਿੱਤਰਤਾ ਨੂੰ ਮੁੱਖ ਰੱਖ ਅਤੇ ਹਿੰਦੂ ਰਾਸ਼ਟਰ ਦਾ ਮੁੱਖ ਧੁਰਾ ਮੰਨ ਜਿੱਤਣ ਤੋਂ ਬਾਅਦ ਇਸੇ ਗੰਗਾ ਦੇ ਕਿਨਾਰੇ ਨਵੇਂ ਬਣੇ ਪ੍ਰਧਾਨ ਮੰਤਰੀ ਨੇ ਹਿੰਦੂ ਰਹੁ ਰੀਤ ਮੁਤਾਬਿਕ ਪਵਿੱਤਰ ਅਤੇ ਮੁੱਖ ਪ੍ਰਸ਼ਾਸ਼ਨ ਦੇਣ ਲਈ ਆਰਤੀ ਕੀਤੀ ਹੈ। ਇਹ ਉਹੀ ਗੰਗਾ ਹੈ ਅਤੇ ਭਾਰਤ ਦੇ ਹਿੰਦੂ ਰਾਸ਼ਟਰ ਦੀ ਪਰਤੀਕ ਹੈ ਜਿਸਦੀ ਖੁਦ ਦੀ ਸ਼ੁੱਧਤਤਾ ਨੂੰ ਬਰਕਰਾਰ ਰੱਖਣ ਲਈ ੧੯੮੬ ਤੋਂ ਹੁਣ ਤੱਕ ੨੦,੦੦੦ ਕਰੋੜ ਰੁਪਿਆ ਖਰਚਿਆ ਜਾ ਚੁੱਕਾ ਹੈ ਪਰ ਅੱਜ ਵੀ ਇਹ ਦੁਨੀਆਂ ਦੀਆਂ ਸਭ ਤੋਂ ਪਲੀਤ (polluted) ਨਦੀਆਂ ਵਿੱਚ ਮੰਨੀ ਜਾਂਦੀ ਹੈ। ਇਸਦੀ ਪਵਿੱਤਰਤਾ ਬਾਰੇ ੧੯੧੬ ਵਿਚ ਜਦੋਂ ਮਸ਼ਹੂਰ ਬਨਾਰਸ਼ ਹਿੰਦੂ ਯੂਨੀਵਰਸਿਟੀ ਦੀ ਹਿੰਦੂ ਸਮਾਜ਼ ਵਲੋਂ ਨੀਂਹ ਰੱਖੀ ਗਈ ਸੀ ਤਾਂ ਮਹਾਤਮਾ ਗਾਂਧੀ ਜਿਹਨਾਂ ਨੂੰ ਅੱਜ ਰਾਸ਼ਟਰੀ ਪਿਤਾ ਦਾ ਖਿਤਾਬ ਹਾਸਿਲ ਹੈ ਨੇ ਵੀ ਉਸ ਨੀਂਹ ਰੱਖ ਸਮਾਗਮ ਦੌਰਾਨ ਆਪਣੇ ਭਾਸ਼ਨ ਵਿਚ ਸੁਆਲ ਰੱਖਿਆ ਸੀ ਅਤੇ ਕਿੰਤੂ ਕੀਤਾ ਸੀ ਕਿ ਇਹ ਕਿੰਨੀ ਕੁ ਪਵਿੱਰਤ ਹੈ। ਅੱਜ ਤਕਰੀਬਿਨ ੧੦੦ ਸਾਲ ਬਾਅਦ ਇਹ ਅੱਜ ਵੀ ਵੱਡਾ ਸੁਆਲ ਹੈ ਅਤੇ ਇਸਦੇ ਕੰਢਿਆ ਤੇ ਕੀਤੇ ਚੰਗੇ ਅਤੇ ਨਿਆਂ ਪੂਰਵਿਕ ਪ੍ਰਸ਼ਾਸਨ ਦੇ ਵਾਅਦੇ ਕਿੰਨੇ ਪਹਿਲੇ ਰੱਖਦੇ ਹਨ ਇਹ ਆਉਣ ਵਾਲੇ ਸਮੇਂ ਲਈ ਸੁਆਲ ਹੈ।
ਇਹੀ ਭਾਰਤੀ ਜਨਤਾ ਪਾਰਟੀ ਜਿਸ ਕੋਲ ਅੱਜ ਤੋਂ ੩੦ ਸਾਲ ਪਹਿਲਾਂ ਸਿਰਫ ਹਾਸ਼ੀਏ ਦੀਆਂ ਭਾਰਤੀ ਪਾਰਲੀਮੈਂਟ ਵਿਚ ੨ ਐਮ.ਪੀ. ਸਨ ਅੱਜ ੩੦ ਸਾਲ ਬਾਅਦ ਪਹਿਲੀ ਵਾਰ ਪੂਰਨ ਬਹੁਮਤ ੨੮੨ ਐਮ.ਪੀ ਨਾਲ ਸਰਕਾਰ ਬਨਾਉਣ ਜਾ ਰਹੀ ਹੈ। ਇਸਦੇ ਬਰਾਬਰ ਸਿੱਖ ਸਿਆਸਤ ਤੇ ਦੇਕਿਆ ਜਾਵੇਂ ਤਾਂ ੩੦ ਸਾਲ ਪਹਿਲਾਂ ਭਾਵੇਂ ਜੂਨ ਚੁਰਾਸੀ ਵਿੱਚ ਸਿੱਖ ਕੌਮ ਦਾ ਮੁੱਖ ਧਰਮ ਅਸਥਾਨ ਅਤੇ ਰਾਜਨੀਤੀ ਦਾ ਧੁਰਾ ਪੂਰੀ ਤਰਾਂ ਬਿਖਰ ਗਿਆ ਸੀ ਪਰ ਉਸ ਵਕਤ ਇਸ ਬਿਖਰੇ ਹੋਏ ਰਾਹਾਂ ਵਿਚੋਂ ਸਿੱਖ ਕੌਮ ਪੂਰਨ ਤੌਰ ਤੇ ਸਿਆਸਤ ਵੱਲ ਮਜ਼ਬੂਤੀ ਨਾਲ ਵਧ ਰਿਹਾ ਸੀ ਅਤੇ ੧੯੮੯ ਦੀਆਂ ਭਾਰਤ ਚੌਣਾਂ ਵਿਚ ਪੰਜਾਬ ਜੋ ਇਸਦਾ ਮੁਖ ਕੇਂਦਰ ਅਤੇ ਜਨਮ ਭੂਮੀ ਹੈ ਵਿਚ ਸਾਰੀਆਂ ਦੀਆਂ ਸਾਰੀਆਂ ਇੱਕ ਦੋ ਨੂੰ ਛੱਡ ਐਮ.ਪੀਜ਼ ਦੀਆਂ ਸੀਟਾਂ ਜਿੱਤ ਗਿਆ ਸੀ ਅਤੇ ਦੁਨੀਆਂ ਅਤੇ ਭਾਰਤੀ ਸਮਾਜ਼ ਅੱਗੇ ਇਹ ਪੂਰੀ ਤਰਾਂ ਸਿੱਧ ਕਰ ਦਿੱਤਾ ਸੀ ਕਿ ਸਿੱਖ ਪੂਰਨ ਆਜ਼ਾਦੀ ਦੇ ਚਾਹਵਾਨ ਹਨ ਅਤੇ ਪੂਰਾ ਪੰਜਾਬ ਅਤੇ ਸਿੱਖ ਕੌਮ ਉਹਨਾਂ ਦਾ ਸਮਰਥਨ ਕਰਦੀ ਹੈ। ਇਹੀ ਬੀ.ਜੇਪੀ ਜੋ ਅੱਜ ਪੂਰਨ ਬਹੁਮੱਤ ਨਾਲ ਹਿੰਦੂ ਰਾਸ਼ਟਰਵਾਦੀ ਸਰਕਾਰ ਬਨਾਉਣ ਜਾ ਰਿਹਾ ਹੈ ਅਤੇ ਇਸ ਨਾਲ ਰਾਜਸ਼ੀ ਪੱਖੋ ਪੰਜਾਬ ਦੀ ਸਿਆਸਤ ਤੇ ਰਾਜ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਰਸਤ ਵੀ ਵਿਚਾਰਿਆਂ ਵਾਂਗ ਸਮਰਥਨ ਵਿਚ ਖੜੇ ਹਨ। ਉਸ ੧੯੮੯ ਦੇ ਸਮੇਂ ਇਹ ਪੂਰਨ ਤੌਰ ਤੇ ਹਾਸ਼ੀਏ ਤੇ ਖੜੇ ਸਨ ਅਤੇ ਸਿਖ ਕੌਮ ਦੀ ਆਜ਼ਾਦ ਹਸ਼ਤੀ ਵਾਲੀ ਰਾਜ਼ਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਹੈ ਪੂਰੀ ਸ਼ਾਨ ਨਾਲ ਸਿੱਖ ਕੌਮ ਦੀਆਂ ਹਜ਼ਾਰਾਂ ਕੁਰਬਾਨੀ ਦੀ ਲੀਹਾਂ ਦੀ ਤਾਕਤ ਨਾਲ ਭਾਰਤ ਅੱਗੇ ਸਿੱਖ ਕੌਮ ਦੀ ਆਜ਼ਾਦੀ ਦਾ ਪ੍ਰਤੀਕ ਬਣੀ ਖੜੀ ਸੀ। ਇਹਨਾਂ ੩੦ ਸਾਲਾਂ ਦੇ ਸਫਰ ਵਿੱਚ ਸਿੱਖ ਕੌਮ ਦੀ ਰਹਿਨੁਮਾਈ ਸ਼੍ਰੋਮਣੀ ਅਕਾਲੀ ਅਕਾਲੀ ਦਲ (ਬਾਦਲ) ਕੋਲ ਚਲੀ ਗਈ ਹੈ ਜੋ ੧੯੯੬ ਤੋਂ ਬਾਅਦ ਜਦੋਂ ਦਾ ਮੌਜ਼ੂਦਾ ਸਿੱਖ ਸੰਘਰਸ਼ ਖਤਮ ਹੋਇਆ ਹੈ ਪੂਰਨ ਤੌਰ ਤੇ ਰਾਜ਼ਸੀ ਅਤੇ ਧਾਰਮਿਕ ਤੇ ਪੱਖੋਂ ਸਿੱਖ ਕੌਮ ਦੀ ਵਾਰਿਸ ਜਮਾਤ ਹੈ। ਭਾਵੇਂ ਕਿ ੩੦ ਸਾਲਾਂ ਬਾਅਦ ਇਸ ਵਾਰ ਦੀਆਂ ਭਾਰਤੀ ਪਾਰਲੀਮੈਂਟ ਦੀਆਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪਹਿਲੀ ਵੱਡੀ ਚਣੌਤੀ ਮਿਲੀ ਹੈ ਜਿਸਨੇ ਇਸ ਦੇ ਪੰਜਾਬ ਅਤੇ ਸਿੱਖ ਕੌਮ ਦੇ ਆਧਾਰ ਉਪਰ ਸੁਆਲ ਖੜਾ ਕੀਤਾ ਹੈ। ਇਸ ਨਵੀਂ ਲਹਿਰ ਨੂੰ ੧੯੮੪ ਤੋਂ ਬਾਅਦ ਪਹਿਲਾ ਵੱਡੇ ਉਭਾਰ ਵਜੋਂ ਦੇਖਿਆ ਜਾ ਰਿਹਾ ਹੈ। ਭਾਵੇਂ ਕਿ ਇਸ ਉਭਾਰ ਦਾ ਕੇਂਦਰ ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਸੀ ਅਤੇ ਇਸਦੀ ਅਗਵਾਈ ਵੀ ਇਕ ਪੜਿਆ ਲਿਖਿਆ ਹਿੰਦੂ ਧਰਮ ਨਾਲ ਸਬੰਧਤ ਵਿਅਕਤੀ ਮਿਸ਼ਟਰ ਅਰਵਿੰਦ ਕੇਜ਼ਰੀਵਾਲ ਕਰ ਰਿਹਾ ਸੀ ਅਤੇ ੫੦ ਰੁ. ੀਦਨ ਇਹਨਾਂ ਦਿੱਲੀ ਸੂਬੇ ਦੀ ਸਰਕਾਰ ਵੀ ਚਲਾਈ ਅਤੇ ਪਹਿਲੇ ਕੰਮ ਵਜੋਂ ਸਿੱਖ ਕੌਮ ਦੇ ੩੦ ਸਾਲਾਂ ਤੋਂ ਲੰਮ ਕਦੇ ਸੁਆਲ ਹੱਲ ਕਰਨ ਦੀ ਪਹਿਲ ਕੀਤੀ ਅਤੇ ਨਾਲ ਹੀ ਗੰਗਾ ਵਾਂਗ ਦਿਨ ਪ੍ਰਤੀ ਦਿਨ ਮਹਾਤਮਾ ਗਾਂਧੀ ਵਲੋਂ ੧੯੧੬ ਵਿਚ ਉਠਾਏ ਸੁਆਲ ਦੀ ਤਰ੍ਹਾਂ ਗੰਧਲੀ ਅਤੇ ਪਰਿਵਾਰਵਾਦਿਕ ਰਾਜਨੀਤੀ ਨੂੰ ਵੰਗਾਰ ਪਾਈ ਅਤੇ ਇਸੇ ਵੰਗਾਰ ਨੂੰ ਪੰਜਾਬ ਵਿੱਚ ਵੀ ਲੈ ਕੇ ਆਏ ਜਿੱਥੇ ਨੌਜਵਾਨ ਪੀੜੀ ਨੂੰ ਅਨੇਕਾਂ ਤਰਾਂ ਦੇ ਭਰਮ ਜਾਲਾਂ ਵਿੱਚ ਉਲਜਾਇਆ ਹੋਇਆ ਹੈ ਅਤੇ ਸਿੱਖ ਕੌਮ ਦੇ ਵੱਡੇ ਹਿਸੇ ਨੂੰ ਦਿਸ਼ਾਹੀਣ ਕਰਕੇ ਸਾਧਾਂ ਅਤੇ ਡੇਰਿਆਂ ਵਿੱਚ ਜਕੜਿਆ ਪਿਆ ਹੈ। ਉਥੇ ਆ ਕੇ ਇਸ ਕੇਜ਼ਰੀਵਾਲ ਦੀ ਵੰਗਾਰ ਨੇ ਬੰਨ ਰਹੇ ਰੇਗਸ਼ਸਥਾਨ ਨੂੰ ਦੁਆਰਾ ਹਰਾ ਭਰਾ ਕਰਨ ਲਈ ਵੰਗਾਰਿਆ ਅਤੇ ਚਿਰਾਂ ਤੋਂ ਦਬੀ ਹੋਈ ਆਵਾਜ਼ ਨੇ ਇਕ ਵਾਰ ਫੇਰ ਹਿੰਦੂ ਰਾਸ਼ਟਰ ਵਾਦੀ ਸੋਚ ਅਤੇ ਉਸਦੇ ਪ੍ਰਭਾਵ ਹੇਠ ਆਈ ਸ਼੍ਰੋਣਮੀ ਅਕਾਲੀ ਦਲ (ਬਾਦਲ) ਨੂੰ ਠਲ ਪਾਈ ਅਤੇ ਅੱਜ ੩੦-ਆਂ ਸਾਲਾਂ ਬਾਅਦ ੧੯੮੯ ਵਾਲੇ ਸਮੇਂ ਨੂੰ ਯਾਦ ਕਰਵਾਇਆ ਹੈ ਭਾਵੇਂ ਹੁਣ ਉਸਦਾ ਰੰਗ ਰੂਪ ਬਦਲ ਗਿਆ ਹੈ ਅਤੇ ੧੯੮੯ ਵਾਲੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਨੂੰ ਵੀ ਬੀ.ਜੇ.ਪੀ ਦੀ ੧੯੮੯ ਵਰਗੀ ਅਸਿਥਿਤੀ ਹਾਸ਼ੀਏ ਤੇ ਜਾ ਖੜਾ ਕੀਤਾ ਹੈ।
ਭਾਵੇਂ ਇਸ ਕੀਮਤ ਦਾ ਵਟਾ ਕੇਜ਼ਰੀਵਾਲ ਖੁਦ ਆਪਣੇ ਵੱਲੋਂ ਖੜੀ ਕੀਤੀ ਸੋਚ ਅਤੇ ਰਾਜਸੱਤਾ ਨੂੰ ਭਾਰਤ ਦੇ ਬਾਕੀ ਹਿੱਸਿਆਂ ਵਿਚ ਗੁਆ ਆਇਆ ਹੈ ਪਰ ਸਦਾ ਵਾਂਗ ਇਤਿਹਾਸ ਦਾ ਗਵਾਹ ਬਣਦਿਆ ਪੰਜਾਬ, ਸਿੱਖ ਅਤੇ ਇਸਦੇ ਨੌਜ਼ਵਾਨਾਂ ਨੇ ਵੱਧ ਰਹੀ ਹਿੰਦੂਰਾਸ਼ਟਰ ਵਾਦੀ ਧਾਰਾ ਅਤੇ ਫੈਲ ਰਹੇ ਗੰਗਾ ਦੇ ਪ੍ਰਦੂਸ਼ਨ ਨੂੰ ਮੋੜਾ ਜਰੂਰ ਪਾਇਆ ਹੈ।