ਅੱਜ ਦੇ ਸਮੇਂ ਵਿੱਚ ੬੪ ਸਾਲ ਦੇ ਭਾਰਤ ਵਿੱਚ ਗਣਤੰਤਰ ਦੀ ਸਥਾਪਤੀ ਤੋਂ ਬਾਅਦ ਇੱਕ ਨਵੀਂ ਅਤੇ ਸੱਜਰੀ ਸੋਚ ਆਮ ਆਦਮੀ ਪਾਰਟੀ ਦੇ ਰਾਹੀਂ ਭਾਰਤ ਦੀ ਰਾਜ ਪ੍ਰਣਾਲੀ ਦੇ ਸਾਹਮਣੇ ਆਈ ਹੈ। ਇਸ ਨਵੀਂ ਸੋਚ ਨੇ ਇਹ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ ਜੋ ਅੱਜ ਵੀ ਜ਼ਾਰੀ ਹੈ ਕਿ ਆਮ ਲੋਕਾਂ ਲਈ ਗਣਤੰਤਰ ਅਤੇ ਸਮਾਜ ਦੇ ਚੁਣੇ ਹੋਏ ਨੁਮਾਇੰਦੇ ਕੀ ਅਰਥ ਰੱਖਦੇ ਹਨ। ਅੱਜ ਅਜੋਕੇ ਸਮੇਂ ਵਿੱਚ ਭਾਰਤੀ ਗਣਤੰਤਰ ਵਿੱਚ ਆਈ ਗਿਰਾਵਟ ਨੇ ਸਿੱਧ ਕੀਤਾ ਹੈ ਕਿ ਅੱਜ ਵੀ ਦੁਨੀਆਂ ਵਿੱਚ ਸਭ ਤੋਂ ਵੱਧ ਅਨਪੜ੍ਹ ਬਾਲਕ ਭਾਰਤ ਵਿੱਚ ਹਨ। ਕੌਮਾਤਰੀ ਜੱਥੇਬੰਦੀ ਦੀ ਤਾਜ਼ਾ ਰਿਪੋਰਟ ਅਨੁਸਾਰ ਕੋਈ ਤੀਹ ਕਰੋੜ ਬੱਚਾ ਮੁਢਲੀ ਸਿੱਖਿਆ ਤੋਂ ਵੀ ਭਾਰਤ ਵਿੱਚ ਵਾਂਝਾ ਹੈ। ਮੁੱਠੀ ਭਰ ਲੋਕਾਂ ਕੋਲ ਪੰਜਾਹ ਫੀਸਦੀ ਤੋਂ ਵੱਧ ਸਰਮਾਇਆ ਇਕੱਠਾ ਹੋ ਗਿਆ ਹੈ ਅਤੇ ਉਹ ਇਸੇ ਤਾਕਤ ਦੇ ਜ਼ਰੀਏ ਅੱਸੀ ਫੀਸਦੀ ਲੋਕਾਂ ਤੇ ਸਰਦਾਰੀ ਕਰਦੇ ਹਨ ਜੋ ਇਸੇ ਗਣਤੰਤਰ ਦੇ ਰਾਹੀਂ ਆਮ ਲੋਕਾਂ ਤੇ ਪੂਰੀ ਤਰਾਂ ਕਾਬਜ ਹਨ। ਇਹੀ ਆਮ ਲੋਕ ਮੁਢਲੀ ਜਰੂਰਤ ਰੋਟੀ ਕੱਪੜਾ ਤੇ ਸਿਰ ਤੇ ਛੱਤ ਲਈ ਤਰਾਂ-ਤਰਾਂ ਦੇ ਹੀਲੇ ਅਤੇ ਯਤਨ ਕਰਨ ਦੀ ਕੋਸ਼ਿਸ ਕਰ ਰਹੇ ਹਨ। ਅੱਜ ਹੀ ਇੱਕ ਕੌਮਾਤਰੀ ਸਰਵੇਖਣ ਮੁਤਾਬਕ ਭਾਰਤੀ ਆਮ ਲੋਕ ਕੁਸ਼ਟ ਰੋਗ ਨਾਲ ਦੁਨੀਆਂ ਭਰ ਵਿੱਚੋਂ ਸਾਰਿਆ ਨਾਲੋਂ ਜ਼ਿਆਦਾ ਪ੍ਰਬਾਬਿਤ ਹਨ ਅਤੇ ਇਹ ਗਿਣਤੀ ਮੁਢਲੀਆਂ ਸਿਹਤ ਸੇਵਾਵਾਂ ਦੀ ਘਾਟ ਕਰਕੇ ਵੱਧ ਰਹੀ ਹੈ।

ਅੱਜ ਭਾਰਤ ਵਿੱਚ ਬਹੁਤੀ ਗਿਣਤੀ ਲੋਕ ਸਾਧਨਹੀਣ ਹਨ। ਅਤੇ ਉਨਾਂ ਦੀ ਇਸ ਮਜਬੂਰੀ ਨੂੰ ਵੱਖ ਵੱਖ ਸਰਕਾਰੀ ਰਾਹਤ ਫੰਡਾਂ ਦੇ ਜ਼ਰੀਏ ਤਰਾਸਦੀ ਨੂੰ ਵਧਾ ਕੇ ਆਪਣੀ ਰਾਜਨੀਤਿਕ ਤੇ ਸਮਾਜਿਕ ਪਕੜ ਨੂੰ ਚੰਦ ਸਾਧਨਹੀਣ ਲੋਕ ਪੱਕਿਆਂ ਕਰ ਰਹੇ ਹਨ। ਅੱਜ ਦੇ ਦਿਨ ਪਿਛਲੇ ਇੱਕ ਮਹੀਨੇ ਤੋਂ ਭਾਰਤੀ ਗਣਤੰਤਰ ਦੇ ਵਿੱਚ ਆਮ ਆਦਮੀ ਪਾਰਟੀ ਇੰਨਾਂ ਵਖਰੇਵਿਆਂ ਨੂੰ ਘਟਾਉਣ ਲਈ ਯਤਨਸ਼ੀਲ ਹੈ। ਇਸੇ ਪਾਰਟੀ ਕੋਲ ਭਾਵੇਂ ਅੱਜ ਭਾਰਤ ਦੀ ਰਾਜਧਾਨੀ ਵਿੱਚ ਸਰਕਾਰ ਹੈ ਜੋ ਕਿ ਕਈ ਪੱਖਾਂ ਤੋਂ ਅਧੂਰੀ ਹੈ ਤਾਂ ਵੀ ਉਹ ਪਾਰਟੀ ਆਪਣੀ ਨਿਵੇਕਲੀ ਸੋਚ ਅਤੇ ਆਮ ਆਦਮੀ ਦੀ ਪ੍ਰਤੀਕ ਜੁੰਮੇਵਾਰੀ ਰਾਹੀਂ ਆਮ ਲੋਕਾਂ ਦੀਆਂ ਮੁਢਲੀਆਂ ਜਰੂਰਤਾਂ ਅਤੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਪੂਰੀ ਤਰਾਂ ਕਾਰਜਸ਼ੀਲ ਹਨ।

ਪੰਦਰਾਂ ਅਗਸਤ ੧੯੪੭ ਨੂੰ ਜਦੋਂ ਭਾਰਤ ਦੇਸ਼ ਅਜਾਦ ਹੋਇਆ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਆਪਣੇ ਪਹਿਲੇ ਭਾਸ਼ਨ ਵਿੱਚ ਭਾਰਤੀ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹਿਆ ਸੀ ਕਿ ਜਿਸ ਸੱਜਰੀ ਸਵੇਰ ਦਾ ਸਾਨੂੰ ਸਦੀਆਂ ਤੋਂ ਇੰਤਜ਼ਾਰ ਸੀ ਉਹ ਅੱਜ ਸਾਡੇ ਬੂਹੇ ਤੇ ਆ ਖੜ੍ਹੀ ਹੈ ਅਤੇ ਇਸੇ ਸਵੇਰ ਨੂੰ ਰੋਸ਼ਨ ਕਰਨ ਲਈ ਤਿੰਨ ਸਾਲ ਬਾਅਦ ਭਾਰਤੀ ਸੰਵਿਧਾਨ ਨੂੰ ਉਲਕਿਆ ਗਿਆ ਅਤੇ ਇਸ ਰਾਹੀਂ ਆਮ ਲੋਕਾਂ ਨੂੰ ਇਹ ਭਰੋਸਾ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦਾ ਗਣਤੰਤਰ ਇੱਕ ਨਵੀਂ ਸੋਚ ਅਤੇ ਆਮ ਲੋਕਾਂ ਦੀ ਪ੍ਰਤੀਨਿਧਤਾ ਵਾਲਾ ਸਮਾਜ ਸਿਰਜੇਗਾ। ਭਾਵੇਂ ਕਿ ਇਸ ਸੰਵਿਧਾਨ ਰਾਹੀ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਪੂਰੀ ਤਰਾਂ ਸੁੱਰਖਿਅਤ ਅਤੇ ਅਧਿਕਾਰ ਭਰਪੂਰ ਰੱਖਣ ਦਾ ਭਰੋਸਾ ਅਤੇ ਵਚਨਬੱਧਤਾ ਦਿਖਾਈ ਸੀ ਪਰ ਉਸ ਦਿਨ ਵੀ ਸਿੱਖ ਕੌਮ ਦੇ ਨੁਮਾਇਦਿਆਂ ਨੇ ਇਸ ਨਵੇਂ ਸਿਰਜੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। ਪਰ ਇਸ ਦੇ ਬਾਵਜੂਦ ਵੀ ਇਹ ਸੰਵਿਧਾਨ ਭਾਰਤ ਤੇ ਲਾਗੂ ਕੀਤਾ ਗਿਆ। ਇਸ ਸੰਵਿਧਾਨ ਵਿੱਚ ਅੱਜ ਤੱਕ ਆਪਣੇ ਰਾਜਨੀਤਿਕ ਮਕਸਦਾਂ ਨੂੰ ਸਿੱਧ ਕਰਨ ਲਈ ਅਤੇ ਆਮ ਲੋਕਾਂ ਨੂੰ ਆਪਣੀਆਂ ਰਾਜਨੀਤਿਕ ਨੀਤੀਆਂ ਰਾਹੀਂ ਭਰਮਾਉਣ ਕਰਕੇ ਬੇਸ਼ੁਮਾਰ ਸਮੇਂ ਸਮੇਂ ਤੇ ਸੋਧਾਂ ਕੀਤੀਆਂ ਗਈਆਂ ਹਨ। ਇਹ ਸੰਵਿਧਾਨ ਜਦੋਂ ਲਾਗੂ ਹੋਇਆ ਉਦੋਂ ਭਾਰਤ ਦੀ ਕੁੱਲ ਸੰਖਿਆ ੩੫ ਤੋਂ ੪੦ ਕਰੋੜ ਸੀ ਜੋ ਹੁਣ ਵਧ ਕੇ ੧੨੫ ਕਰੋਣ ਤੱਕ ਪਹੁੰਚ ਗਈ ਹੈ ਅਤੇ ਬਹੁਗਿਣਤੀ ਲੋਕ ਘੱਟ ਗਿਣਤੀ ਕੌਮਾਂ ਨਾਲ ਤਰਾਂ-ਤਰਾਂ ਦੇ ਸਮੇਂ-ਸਮੇਂ ਟਕਰਾਅ ਦਾ ਰੁੱਖ ਅਪਣਾਉਂਦੇ ਰਹੇ ਹਨ।

ਭਾਰਤ ਦਾ ਅਜਾਦੀ ਦਿਨ ਪੰਦਰਾਂ ਅਗਸਤ ੧੯੪੭ ਖੁਨ ਦੀਆਂ ਨਦੀਆਂ ਰਾਜਨੀਤਿਕ ਜਾਤੀ ਮੁਫਾਦਾਂ ਕਰਕੇ ਹੋਂਦ ਵਿੱਚ ਆਇਆ ਸੀ ਅਤੇ ਇਸਦਾ ਜਵਾਬ ਅੱਜ ਤੱਕ ਉਸ ਸਮੇਂ ਦੀ ਰਾਜਨੀਤਿਕ ਕਾਬਜ ਜਮਾਤ ਕਾਂਗਰਸ ਪਾਰਟੀ ਜੋ ਕਿ ਹੁਣ ਤੱਕ ੬੭ ਸਾਲਾਂ ਵਿੱਚੋਂ ੫੨ ਕੁ ਸਾਲ ਰਾਜ-ਭਾਗ ਦਾ ਅਨੰਦ ਮਾਣ ਚੁੱਕੀ ਹੈ ਨੇ ਵੀ ਕਦੇ ਦੱਸਣਾ ਨਹੀਂ ਚਾਹਿਆ ਸਗੋਂ ਭਾਰਤੀ ਸਮਾਜ ਨੂੰ ਜਾਤੀ ਵਖਰੇਵਿਆਂ ਵਿੱਚ ਉਲਝਾ ਕਿ ਕਦੇ ਜੂਨ ਚੁਰਾਸੀ ਸਾਕਾ ਵਾਪਰਿਆ ਤੇ ਕਦੇ ਨਵੰਬਰ ਚੁਰਾਸੀ ਵਾਂਗ ਨੰਗੇ-ਚਿੱਟੇ ਦਿਨਾਂ ਵਿੱਚ ਸਿੱਖ ਕੌਮ ਦੇ ਕਤਲੇਆਮ ਨਾਲ ਸਿਰਜਿਆ ਕਦੀ ੧੯੯੩ ਵਿੱਚ ਮੁੰਬਈ ਵਿੱਚ ਮੁਸਲਮਾਨ ਜਮਾਤ ਦੇ ਖੁਨ ਨਾਲ ਸੜਕਾਂ ਨੂੰ ਰੰਗਿਆ ਗਿਆ ਕਦੇ ੧੯੯੨ ਵਿੱਚ ਬਾਬਰੀ ਮਸਜਿਦ ਦਾ ਨਾਮੋ-ਨਿਸ਼ਾਨ ਧਰਮ ਦੀ ਪ੍ਰਫੁੱਲਤਾ ਖਾਤਰ ਮਿਟਾ ਦਿੱਤਾ ਗਿਆ ਤੇ ਇਸੇ ਤਰਾਂ ੨੦੦੨ ਫਰਵਰੀ ਵਿੱਚ ਮੁਸਲਮਾਨਾਂ ਨੂੰ ਗੁਜ਼ਰਾਤ ਵਿੱਚ ਤਹਿਸ਼-ਨਹਿਸ਼ ਕੀਤਾ ਗਿਆ ਅਤੇ ਹੁਣ ਤਾਜਾ ੨੦੧੩ ਅਖੀਰ ਵਿੱਚ ਮੁਜੱਫਰ ਨਗਰ (ਯੂ.ਪੀ.) ਵਿੱਚ ਇੱਕ ਵਾਰ ਫੇਰ ਰਾਜਨੀਤਿਕ ਸੌੜੇ ਮੁਫਾਦਾਂ ਕਾਰਨ ਘੱਟ ਗਿਣਤੀ ਕੌਮ ਨੂੰ ਘਰੋਂ-ਬੇਘਰ ਕੀਤਾ ਗਿਆ। ਪਰ ਇਸ ਸਾਰੀ ਹਨੇਰਗਰਦੀ ਵਿੱਚ ਆਮ ਆਦਮੀ ਪਾਰਟੀ ਜਿਸਨੇ ਕਿ ਆਪਣਾ ਮੁੱਖ ਉਦੇਸ਼ ਭਾਰਤੀ ਗਣਤੰਤਰ ਨੂੰ ਆਮ ਲੋਕਾਂ ਦੀ ਪ੍ਰਤੀਨਿਧਤਾ ਲਈ ਚੁਣਿਆ ਹੈ ਉਸ ਅਧੀਨ ਆਮ ਆਦਮੀ ਪਾਰਟੀ ਦਿਨ-ਰਾਤ ਉਪਰਾਲੇ ਵੀ ਕਰ ਰਹੀ ਹੈ ਜਿਨਾਂ ਤੋਂ ਭਾਰਤੀ ਗਣਤੰਤਰ ਤੇ ਦਹਾਕਿਆਂ ਤੋਂ ਕਾਬਜ ਰਾਜਨੀਤਿਕ ਪਾਰਟੀਆਂ ਕਾਫੀ ਭੈ-ਭੀਤ ਹਨ। ਇਸੇ ਆਮ ਆਦਮੀ ਪਾਰਟੀ ਨੇ ਘੱਟ ਗਿਣਤੀ ਕੌਮਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਮੁੱਦਤਾਂ ਤੋਂ ਇਨਸਾਫ ਦੀ ਤਮੰਨਾ ਨੂੰ ਪੂਰਾ ਕਰਨ ਦਾ ਉਪਰਾਲਾ ਅਰੰਭਿਆ ਹੈ।

ਜਿਸਦੀ ਤਾਜਾ ਉਦਾਹਰਣ ਨਵੰਬਰ ਚੁਰਾਸੀ ਦਾ ਸਿੱਖ ਕਤਲੇਆਮ ਪ੍ਰਤੀ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਨਵੇਂ ਸਿਰੇਂ ਤੋਂ ਪ੍ਰਕਿਰਿਆ ਅਰੰਭੀ ਹੈ ਅਤੇ ਇੱਥੋਂ ਤੱਕ ਕਿ ਸਿੱਖ ਦੀ ਪ੍ਰਤੀਨਿਧਤਾ ਜਮਾਤ ਨਾ ਹੋ ਕਿ ਪਹਿਲੀ ਵਾਰ ਕਿਸੇ ਭਾਰਤੀ ਰਾਜਨੀਤਿਕ ਪਾਰਟੀ ਨੇ ਚਿਰਾਂ ਤੋਂ ਸਿੱਖ ਕੌਮ ਦੀ ਮੰਗ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਰਧ ਕਰਵਾਉਣ ਦਾ ਉਪਰਾਲਾ ਕੀਤਾ ਹੈ। ਇਸੇ ਤਰ੍ਹਾਂ ਭਾਰਤੀ ਰਾਜਨੀਤਿਕ ਪ੍ਰਣਾਲੀ ਵਿੱਚ ਅਨੇਕਾਂ, ਸਮੇਂ ਨਾਲ ਆਈਆਂ ਕੁਰੀਤੀਆਂ, ਜਿਨਾਂ ਰਾਹੀਂ ਵੱਡੀਆਂ ਰਾਜਨੀਤਿਕ ਪਾਰਟੀਆਂ ਆਪਣਾ ਰਾਜ-ਭਾਗ ਸੁਰੱਖਿਅਤ ਰੱਖ ਸਕੀਆਂ ਨੂੰ ਨਵੇਂ ਸਿਰੇ ਤੋਂ ਭਰ ਕੇ ਆਮ ਲੋਕਾਂ ਸਾਹਮਣੇ ਇਹ ਦਰਸਾਇਆ ਹੈ ਕਿ ਇੱਕ ਗਣਤੰਤਰ ਦੇ ਵਿੱਚ ਕਿਸ ਤਰਾਂ ਦੀ ਰਾਜ-ਪ੍ਰਣਾਲੀ ਹੋਣੀ ਚਾਹੀਦੀ ਹੈ ਅਤੇ ਦੇਸ਼ ਦੇ ਰਾਜਨੀਤਿਕ ਨੇਤਾਵਾਂ ਦੀ ਕੀ ਸਮਾਜਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿਸ ਰਾਹੀਂ ਆਮ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਸਾਡੀਆਂ ਵੋਟਾਂ ਕਿਸੇ ਸਰਕਾਰੀ ਖਿਰਾਤਾਂ ਦੇ ਅਧੀਨ ਨਹੀਂ ਸਗੋਂ ਸਾਡੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਕਰਨਾ ਹੈ ਤਾਂ ਜੋ ਵੋਟਾਂ ਨੂੰ ਸਹੀ ਢੰਗ ਨਾਲ ਵਰਤ ਕੇ ਆਮ ਆਦਮੀ ਪਾਰਟੀ ਵਾਂਗ ਸਮਾਜ ਨੂੰ ਨਵੇਂ ਸਿਰੇ ਤੋਂ ਸਿਰਜਿਆ ਜਾ ਸਕੇ। ਇਸ ਰਾਹੀਂ ਆਮ ਲੋਕਾਂ ਨੂੰ ਇੱਕ ਆਸ ਬੱਝੀ ਹੈ ਕਿ ਅਸਲ ਅਜਾਦੀ ਕੀ ਹੁੰਦੀ ਹੈ ਅਤੇ ਗਣਤੰਤਰ ਕਿਵੇਂ ਸਥਾਪਤ ਹੁੰਦਾ ਹੈ ਜੋ ਕਿ ਲੋਕਾਂ ਦੀ ਤਰਜਮਾਨੀ ਕਰ ਸਕੇ ਨਾ ਕਿ ਚੰਦ ਪਰਿਵਾਰਾ ਦੀ ਸਰਦਾਰੀ ਕਾਇਮ ਰੱਖ ਸਕੇ। ਆਮ ਆਦਮੀ ਪਾਰਟੀ ਸਿੱਖ ਕੌਮ ਨੂੰ ਵੀ ਵੰਗਾਰ ਪਾਉਂਦੀ ਹੈ ਕਿ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਆਪਣੇ ਪ੍ਰਤੀਨਿਧਤਾਵਾਂ ਦੀ ਚੋਣ ਕਿਵੇਂ ਕਰੇ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਨੂੰ ਜਿਸ ਤੋਂ ਸਿੱਖ ਕੌਮ ਚਿਰਾਂ ਤੋਂ ਬਾਂਝੀ ਹੋ ਚੁੱਕੀ ਹੈ ਨੂੰ ਅਪਣਾਇਆ ਜਾ ਸਕੇ ਤਾਂ ਜੋ ਸਿੱਖੀ ਚਾਰਦੀਵਾਰੀ ਦੀਆਂ ਕੰਧਾਂ ਤੋਂ ਮੁਕਤ ਹੋ ਸਕੇ।