ਭਾਰਤ ਦੀ ਆਰਥਕ ਸਥਿਤੀ ਬਾਰੇ ਇਸ ਵੇਲੇ ਸੰਸਾਰ ਭਰ ਵਿੱਚ ਚਰਚਾ ਹੈੈ।ਬੇਸ਼ੱਕ ਸਰਕਾਰ ਵੱਲੋਂ ਕਾਬੂ ਕੀਤੇ ਗਏ, ਬਿਜਲਈ ਮੀਡੀਆ ਲਈ ਇਹ ਕੋਈ ਖਾਸ ਖਬਰ ਨਹੀ ਹੈ ਪਰ ਇਸ ਵੇਲੇ ਜੋ ਗੰਭੀਰ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਉਹ ਦਰਸਾ ਰਹੀਆਂ ਹਨ ਕਿ ਭਾਰਤ ਦੇ ਆਰਥਕ ਸਥਿਤੀ ਕਾਫੀ ਖਰਾਬ ਚੱਲ ਰਹੀ ਹੈ। ਇਸ ਵੇਲੇ ਭਾਰਤ ਦਾ ਕੁਲ ਘਰੇਲੂ ਉਤਪਾਦ 5 ਫੀਸਦੀ ਤੱਕ ਆ ਕੇ ਗਿਰ ਗਿਆ ਹੈੈ। ਕਿਸੇ ਵੇਲੇ ਇਹ 8 ਫੀਸਦੀ ਦੀ ਦਰ ਨੂੰ ਛੂਹ ਰਿਹਾ ਸੀ ਅਤੇ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਛੇਤੀ ਹੀ ਭਾਰਤ ਚੀਨ ਦੀ ਵਿਕਾਸ ਦਰ ਨੂੰ ਵੀ ਕੱਟ ਜਾਵੇਗਾ। ਜਿਸ ਵੇਲੇ ਭਾਰਤ ਦੀ ਵਿਕਾਸ ਦਰ 5 ਫੀਸਦੀ ਹੈ ਉਸ ਵੇਲੇ ਗਵਾਂਢੀ ਮੁਲਕ ਪਾਕਿਸਤਾਨ ਦੀ ਵਿਕਾਸ ਦਰ 5P2 ਫੀਸਦੀ ਹੈ ਜਿਸ ਬਾਰੇ ਭਾਰਤੀ ਮੀਡੀਆ ਵਿੱਚ ਇਹ ਆਖਿਆ ਜਾ ਰਿਹਾ ਹੈ ਕਿ ਉਹ ਮੁਲਕ ਭਿਖਾਰੀ ਬਣ ਗਿਆ ਹੈੈ।
ਰੁਪਏ ਦੀ ਡਾਲਰ ਦੇ ਮੁਕਾਬਲੇ ਕੀਮਤ ਇਤਿਹਾਸਕ ਤੌਰ ਤੇ ਥੱਲੇ ਆ ਗਈ ਹੈੈ। ਇਸ ਵੇਲੇ ਇਹ 72 ਰੁਪਏ ਦੇ ਨੇੜੇ ਹੈੈ। ਭਾਰਤ ਦੀ ਗੱਡੀਆਂ ਬਣਾਉਣ ਵਾਲੀ ਸਨਅਤ ਬਹੁਤ ਭਿਆਨਕ ਮੰਦੀ ਦਾ ਸ਼ਿਕਾਰ ਹੈੈ। ਟਾਟਾ ਮੋਟਰਜ਼ ਦੇ ਨਵੇਂ ਮੁਖੀ ਨੇ ਦੱਸਿਆ ਹੈ ਕਿ ਅਸੀਂ ਆਪਣੇ ਜੀਵਨ ਦੀ ਸਭ ਤੋਂ ਗੰਭੀਰ ਮੰਦਹਾਲੀ ਵਿੱਚੋਂ ਦੀ ਗੁਜ਼ਰ ਰਹੇ ਹਾਂ। ਇਸ ਤਹਿਤ ਲੱਖਾਂ ਮਜ਼ਦੂਰ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਪਾਰਲੇ ਜੀ ਬਿਸਕੁਟ ਵੱਲੋਂ ਦਸ ਹਜਾਰ ਕਾਮਿਆਂ ਦੀ ਛੁੱਟੀ ਕਰਨ ਦਾ ਐਲਾਨ ਹੋਣ ਵਾਲਾ ਹੈੈ।
ਭਾਰੀ ਸਨਅਤ ਵਿੱਚ ਪ੍ਰਮੁੱਖ ਨਾਅ, ਲਾਰਸਨ ਐਂਡ ਟਰਬੋ ਦੇ ਮੁਖੀ ਮਿਸਟਰ ਨਾਇਕ ਦਾ ਕਹਿਣਾਂ ਹੈ ਕਿ ਦੇਸ਼ ਕਾਮੇ ਬਰਾਮਦ ਕਰ ਰਿਹਾ ਹੈ, ਸਮਾਨ ਨਹੀ। ਭਾਵ ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ। ਇਸ ਦੇਸ਼ ਦੀ ਸਨਅਤ ਦਮ ਤੋੜ ਰਹੀ ਹੈੈ।
ਖੇਤੀ ਖੇਤਰ ਵਿੱਚ ਵੀ ਇਸ ਵੇਲੇ ਵੱਡੀ ਖੜੋਤ ਆਣ ਪਈ ਹੈੈੈ। ਵਪਾਰੀਆਂ ਨੂੰ ਖੁਸ਼ ਕਰਕੇ ਕਿਸਾਨਾਂ ਦਾ ਲੱਕ ਤੋੜਨ ਵਾਲੀ ਬਾਣੀਆ ਨੀਤੀ ਨੇ ਆਪਣਾਂ ਰੰਗ ਦਿਖਾਉਣਾਂ ਸ਼ੁਰੂ ਕਰ ਦਿੱਤਾ ਹੈੈ। ਕਿਸਾਨਾਂ ਦਾ ਤਾਂ ਲੱਕ ਟੱੁਟਿਆ ਹੀ ਸੀ ਇਸ ਨਾਲ ਵਪਾਰੀਆਂ ਦੀ ਸਫ ਵੀ ਵਲੇਟੀ ਜਾਣ ਲੱਗੀ ਹੈੈ। ਇਸ ਸੰਦਰਭ ਵਿੱਚ ਸਾਬਕਾ ਪਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਦਾ ਗੰਭੀਰ ਬਿਆਨ ਸਥਿਤੀ ਦੇ ਚਿੰਤਾਜਨਕ ਪਹਿਲੂਆਂ ਨੂੰ ਦਰਸਾ ਰਿਹਾ ਹੈੈ।
ਜਿੰਨੀ ਕੁ ਸੰਸਾਰ ਆਰਥਿਕਤਾ ਦੀ ਸਾਨੂੰ ਸਮਝ ਹੈ ਉਸ ਅਨੁਸਾਰ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤ ਦੀ ਮੌਜੂਦਾ ਵਿਕਾਸ ਦਰ ਜੋ 5 ਫੀਸਦੀ ਹੈ ਇਹ ਦੇਸ਼ ਦੀ, ਘੱਟ ਤੋਂ ਘੱਟ ਵਿਕਾਸ ਦਰ ਹੈੈੈ। ਜੇ ਦੇਸ਼ ਵਿੱਚ ਕੋਈ ਵੀ ਵਾਧੂ ਆਰਥਕ ਸਰਗਰਮੀ ਨਾ ਹੋਵੇ ਤਾਂ ਵੀ ਦੇਸ਼ 5 ਫੀਸਦੀ ਦੀ ਵਿਕਾਸ ਦਰ ਨਾਲ ਤਾਂ ਚਲਦਾ ਹੀ ਰਹੇਗਾ। ਕਿਉਂਕਿ ਅਕਸਰ ਬਹੁਤ ਸਾਰਾ ਅਨਾਜ ਪੈਦਾ ਹੋ ਰਿਹਾ ਹੈ, ਖਪਤ ਹੋ ਰਹੀ ਹੈੈ, ਬੇਸ਼ਕ ਦੁਕਾਨਾਂ ਤੋਂ ਗਾਹਕ ਘਟ ਗਏ ਹਨ ਜਿਸ ਨੇ ਮੰਦੀ ਲੈ ਆਂਦੀ ਹੈ ਪਰ ਇਨਸਾਨ ਨੇ ਰੋਜ਼ਮਰਾ ਦੀਆਂ ਚੀਜਾਂ ਤਾਂ ਖਰੀਦਣੀਆਂ ਹੀ ਹਨ।
ਇਸ ਘੱਟੋ ਘੱਟ ਖਰੀਦੋ-ਫਰੋਖਤ ਨਾਲ ਦੇਸ਼ 5 ਫੀਸਦੀ ਤੱਕ ਚਲਦਾ ਰਹੇਗਾ। ਵਿਕਸਿਤ ਮੁਲਕਾਂ ਅਮਰੀਕਾ, ਕਨੇਡਾ ਜਾਂ ਇੰਗਲੈਂਡ ਦੀ ਵਿਕਾਸ ਦਰ ਹਮੇਸ਼ਾ 1 ਫੀਸਦੀ ਦੇ ਲਗਭਗ ਰਹੀ ਹੈ। ਜੇ ਇਹ 1P5 ਜਾਂ 2 ਫੀਸਦੀ ਹੋ ਜਾਵੇ ਤਾਂ ਵੀ ਭਾਰਤ ਦੀ 8 ਫੀਸਦੀ ਦੇ ਬਰਾਬਰ ਹੋ ਜਾਂਦੀ ਹੈੈੈ।
ਬੇਸ਼ੱਕ ਚੀਨ ਵੀ ਮੰਦੀ ਦੀ ਮਾਰ ਤੋਂ ਬਚ ਨਹੀ ਸਕਿਆ ਪਰ ਹਾਲੇ ਵੀ ਉਸਦੀ ਵਿਕਾਸ਼ ਦਰ 6P5 ਦੇ ਲਗਭਗ ਹੈ ਹਲਾਂਕਿ ਉਹ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਨਾਲ, ਵਪਾਰਕ ਜੰਗ ਵਿੱਚ ਉਲਝਿਆ ਹੋਇਆ ਹੈੈੈ। ਅਮਰੀਕਾ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਚੀਨ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਵੇ, ਅਤੇ ਉਸਨੂੰ ਸੰਸਾਰ ਸ਼ਕਤੀ ਬਣਨ ਤੋਂ ਰੋਕ ਦਿੱਤਾ ਜਾਵੇ। ਏਨੇ ਵੱਡੇ ਹਮਲੇ ਦੇ ਬਾਵਜੂਦ ਵੀ ਚੀਨ ਵੱਡੀ ਵਿਕਾਸ ਦਰ ਤੇ ਖੜ੍ਹਾ ਹੈੈੈ। ਪਰ ਭਾਰਤ ਤੋਂ ਅਜਿਹਾ ਨਹੀ ਹੋ ਰਿਹਾ।
ਭਰਿਸ਼ਟ ਤੰਤਰ ਅਤੇ ਭਿਆਨਕ ਸਿਆਸੀ ਫੈਸਲਿਆਂ ਨੇ ਭਾਰਤੀ ਆਰਥਿਕਤਾ ਨੂੰ ਗੋਡਿਆਂ ਭਾਰ ਲੈ ਆਂਦਾ ਹੈੈ। ਜੇ ਦੇਸ਼ ਨੇ ਮੁੜ ਤੋਂ ਆਰਥਕ ਲੀਹ ਤੇ ਪੈਣਾਂ ਹੈ ਤਾਂ, ਵਪਾਰਕ ਨੀਤੀ, ਕਿਸਾਨ ਪੱਖੀ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ ਵਰਨਾ ਇਹ ਲੰਬ ਬਹੁਤ ਲੰਬੇ ਸਮੇ ਤੱਕ ਚਲ ਸਕਦੀ ਹੈੈ।