ਅਮਰੀਕਾ ਉਤੇ ੯/੧੧ ਨੂੰ ਹੋਏ ਭਿਆਨਕ ਹਵਾਈ ਹਮਲਿਆਂ ਤੋਂ ਬਾਅਦ ਸੰਸਾਰ ਦੀ ਸਿਆਸੀ ਹਾਲਤ ਲਗਾਤਾਰ ਬਦਲਦੀ ਜਾ ਰਹੀ ਹੈ। ੯/੧੧ ਦੇ ਹਮਲੇ ਨੇ ਸੰਸਾਰ ਸਿਆਸਤ ਦੇ ਰੰਗ ਢੰਗ ਬਿਲਕੁਲ ਹੀ ਬਦਲਕੇ ਰੱਖ ਦਿੱਤੇ ਹਨ। ਸਿਆਸੀ ਤਓਰ ਤੇ ਜੋ ਕੁਝ ਪਹਿਲਾਂ ਡਿਪਲੋਮੈਟਿਕ ਢੰਗ ਨਾਲ ਕੀਤਾ ਜਾਂਦਾ ਸੀ ਉਹ ਹੁਣ ਫੌਜ ਵੱਲੋਂ ਅਤੇ ਸਿਆਸੀ ਤੌਰ ਤੇ ਫੌਜੀ ਢੰਗ ਤਰੀਕਿਆਂ ਨਾਲ ਕੀਤਾ ਜਾਣ ਲੱਗ ਪਿਆ ਹੈ। ਹੁਣ ਸਿਆਸਤ ਅਤੇ ਸਿਆਸੀ ਲੋਕ ਵੀ ਫੌਜ ਬਣ ਗਏ ਹਨ। ਸਿਆਸਤ ਵੀ ਫੌਜੀ ਢੰਗਾਂ ਨਾਲ ਕੀਤੀ ਜਾਣ ਲੱਗੀ ਹੈ।

੯/੧੧ ਦੇ ਹਮਲੇ ਤੋਂ ਬਾਅਦ ਬੇਸ਼ੱਕ ਸੰਸਾਰ ਵਿੱਚ ਸੁਰੱਖਿਆ ਦੀ ਲੋੜ ਵਧ ਗਈ ਹੈ ਅਤੇ ਇਸ ਲਈ ਸਰਕਾਰਾਂ ਨੇ ਬਹੁਤ ਸਾਰੇ ਨਵੇਂ ਕਨੂੰਨ ਬਣਾ ਲਏ ਹਨ ਪਰ ਦੇਖਿਆ ਇਹ ਜਾ ਰਿਹਾ ਹੈ ਕਿ ਦੁਨੀਆਂ ਭਰ ਦੇ ਸਿਆਸਤਦਾਨ ਪੈਦਾ ਹੋਈ ਸਥਿਤੀ ਅਤੇ ਹੋਂਦ ਵਿੱਚ ਆਏ ਨਵੇਂ ਕਨੂੰਨਾਂ ਨੂੰ ਆਪਣੇ ਸਿਆਸੀ ਫਾਇਦਿਆਂ ਲਈ ਵਰਤ ਰਹੇ ਹਨ।ਜਿੱਥੇ ਵੀ ਸਿਆਸਤਦਾਨਾਂ ਨੂੰ ਆਪਣੀ ਰਾਜਸੀ ਕਿਸ਼ਤੀ ਡੁੱਬਦੀ ਨਜ਼ਰ ਆਉਂਦੀ ਹੈ ਉਥੇ ਉਹ ਅੱਤਵਾਦ ਦਾ ਹਉਆ ਖੜ੍ਹਾ ਕਰ ਲ਼ੈਂਦੇ ਹਨ। ਇਹ ਵਰਤਾਰਾ ਸਿਰਫ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਹੀ ਨਹੀ ਵਰਤ ਰਿਹਾ ਬਲਕਿ ਅਗਾਂਹਵਧੂ ਸਮਝੇ ਜਾਣ ਵਾਲੇ ਮੁਲਕਾਂ ਵਿੱਚ ਵੀ ਵਰਤ ਰਿਹਾ ਹੈ। ਆਪਣੇ ਆਪ ਨੂੰ ਅਗਾਂਹਵਧੂ ਸਮਝਣ ਵਾਲੇ ਸਿਆਸਤਦਾਨ ਵੀ ਕਿਸੇ ਸਿਆਸੀ ਸੰਕਟ ਵੇਲੇ Ḕਅੱਤਵਾਦḙ ਦੇ ਹਉਏ ਦਾ ਸਹਾਰਾ ਲੈਣ ਤੋਂ ਗੁਰੇਜ ਨਹੀ ਕਰਦੇ।

ੀਪਛਲੇ ਦਿਨੀ ਲੰਡਨ ਦੇ ਮੇਅਰ ਦੀ ਚੋਣ ਲਈ ਸਰਗਰਮੀ ਚੱਲ ਰਹੀ ਸੀ। ਲੇਬਰ ਪਾਰਟੀ ਵੱਲੋਂ ਸਦੀਕ ਖਾਨ ਲੰਡਨ ਦੇ ਮੇਅਰ ਦੀ ਚੋਣ ਲੜ ਰਹੇ ਸਨ। ਸੱਤਾਧਾਰੀ ਟੋਰੀ ਪਾਰਟੀ ਵੱਲੋਂ ਮੇਅਰ ਦੀ ਚੋਣ ਲੜ ਰਹੇ ਰਾਜਨੀਤਿਚ ਨੇ ਸਦੀਕ ਖਾਨ ਤੇ ਜੋ ਇਲਜਾਮ ਲਗਾਏ ਉਹ ਬਹੁਤ ਹੀ ਦਰਦਨਾਕ ਕਿਸਮ ਦੇ ਅਤੇ ਸਿਆਸਤ ਦੀ ਆਪਣੇ ਨਿੱਜੀ ਹਿੱਤਾਂ ਲਈ ਵਰਤੋਂ ਕਰਨ ਵਾਲੇ ਸਨ। ਟੋਰੀ ਸਿਆਸਤਦਾਨ ਨੇ ਦੋਸ਼ ਲਾਇਆ ਕਿ ਸਦੀਕ ਖਾਨ ਦੇ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਹਨ। ਇਸ ਦੋਸ਼ ਨੂੰ ਬੇਸ਼ੱਕ ਟੋਰੀ ਪਾਰਟੀ ਦੇ ਹੀ ਕੁਝ ਮੈਂਬਰਾਂ ਵੱਲੋਂ ਰੱਦ ਕੀਤਾ ਗਿਆ ਪਰ ਸੁਆਲ ਉਠਦਾ ਹੈ ਕਿ ਕਿਉਂ ਰਾਜਨੀਤੀਵਾਨ ਅੱਤਵਾਦ ਦੇ ਮਸਲੇ ਨੂੰ ਮਹਿਜ਼ ਕੁਝ ਕੌਮਾਂ ਨਾਲ ਜੋੜ ਕੇ ਦੇਖਦੇ ਹਨ ਅਤੇ ਕੁਉਂ ਹਰ ਮੁਸਲਿਮ ਹੀ ਅੱਤਵਾਦੀ ਨਜ਼ਰ ਆਉਣ ਲੱਗ ਪੈਂਦਾ ਹੈ।

ਠੀਕ ਹੈ ਦੁਨੀਆਂ ਅੱਤਵਾਦ ਨਾਲ ਜੂਝ ਰਹੀ ਹੈ ਪਰ ਇਸਦਾ ਮਤਲਬ ਇਹ ਨਹੀ ਕਿ ਹਰ ਕਿਸੇ ਤੇ ਹੀ ਅੱਤਵਾਦੀ ਹੋਣ ਦਾ ਲੇਬਲ ਲਗਾ ਦਿੱਤਾ ਜਾਵੇ ਅਤੇ ਅੱਤਵਾਦ ਵਿਰੋਧੀ ਕਨੂੰਨਾਂ ਨੂੰ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵਰਤਕੇ ਉਨ੍ਹਾਂ ਨੂੰ ਜੇਲ਼੍ਹਾਂ ਵਿੱਚ ਡੱਕ ਦਿਤਾ ਜਾਵੇ।

ਸਿਆਸਤ ਦੇ ਪਿੜ ਵਿੱਚ ਹਰ ਕਿਸੇ ਨੂੰ ਆਪਣੀ ਕਿਸਮਤ ਅਜਮਾਉਣ ਦਾ ਹੱਕ ਹੈ ਅਤੇ ਇਹ ਹੱਕ ਜਮਹੂਰੀਅਤ ਨੇ ਸਾਨੂੰ ਦਿੱਤਾ ਹੈ ਜੇ ਜਮਹੂਰੀਅਤ ਦੇ ਪਿੜ ਵਿੱਚ ਰਹਿ ਰਹੇ ਅਤੇ ਵਿਚਰ ਰਹੇ ਲੋਕ ਹੀ ਅੱਤਵਾਦ ਦੀ ਆਪਣੇ ਸਿਆਸੀ ਮਨਸ਼ਿਆਂ ਲਈ ਵਰਤੋਂ ਕਰਨਗੇ ਫਿਰ ਜਮਹੂਰੀਅਤ ਦੀ ਅਸਲ ਭਅਵਨਾ ਕਿੱਥੇ ਰਹਿ ਜਾਵੇਗੀ।

ਸ਼ਦੀਕ ਖਾਨ ਲੇਬਰ ਪਾਰਟੀ ਦਾ ਪੁਰਾਣਾਂ ਮੈਂਬਰ ਹੈ ਅਤੇ ਬਰਤਾਨੀਆ ਦੀਆਂ ਸੂਹੀਆ ਏਜੰਸੀਆਂ ਨੂੰ ਉਸ ਬਾਰੇ ਸਭ ਕੁਝ ਪਤਾ ਹੈ। ਜੇ ਅਜਿਹੀ ਕੋਈ ਗੱਲ ਹੁੰਦੀ ਤਾਂ ਏਜੰਸੀਆਂ ਨੇ ਉਸਨੂੰ ਲੇਬਰ ਵੱਲੋਂ ਟਿਕਟ ਹੀ ਨਹੀ ਸੀ ਲੈਣ ਦੇਣੀ।ਪਰ ਇਸਦੇ ਬਾਵਜੂਦ ਟੋਰੀ ਸਿਆਸਤਦਾਨ ਨੇ ਉਸ ਖਿਲਾਫ ਭੱਦੀਆਂ ਅਤੇ ਨੈਤਿਕਤਾ ਤ#ਂ ਗਿਰੀਆਂ ਹੋਈਆਂ ਟਿੱਪਣੀਆਂ ਕੀਤੀਆਂ ਜੋ ਪਰਵਾਨਯੋਗ ਨਹੀ ਹਨ।

ਠਕਿ ਹੈ ਕਿ ਹਰ ਸਿਆਸਤਦਾਨ ਜਿੱਤਣ ਲਈ ਹੀ ਮੈਦਾਨ ਵਿੱਚ ਆਉਂਦਾ ਹੈ ਪਰ ਕੀ ਸਿਰਫ ਚੋਣਾਂ ਜਿੱਤਣਾਂ ਹੀ ਜਮਹੂਰੀਅਤ ਦਾ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਹੈ?

ਜੇ ਪੱਛਮੀ ਮੁਲਕਾਂ ਵਿੱਚ ਵੀ ਇਹ ਰੁਝਾਨ ਸ਼ੁਰੂ ਹੋ ਗਿਆ ਤਾਂ ਬਹੁਤ ਜਲਦ ਇਹ ਮੁਲਕ ਜਿੰਮਬਾਵੇ ਬਣ ਕੇ ਰਹਿ ਜਾਣਗੇ ਜਿੱਥੇ ਹਰ ਕਿਸਮ ਦੇ ਭਰਿਸ਼ਟਾਚਾਰ ਰਾਹੀ ਚੋਣ ਜਿੱਤ ਲਈ ਜਾਂਦੀ ਹੈ ਅਤੇ ਇੱਥ#ਂ ਤੱਕ ਕਿ ਵਿਰੋਧੀਆਂ ਨੂੰ ਖਤਮ ਵੀ ਕਰ ਦਿੱਤਾ ਜਾਂਦਾ ਹੈ।

ਪੱਛਮੀ ਮੁਲਕਾਂ ਦੇ ਸਿਆਸਤਦਾਨਾਂ ਨੇ ਇੱਕ ਰੋਲ ਮਾਡਲ ਬਣਨਾਂ ਹੁੰਦਾ ਹੈ ਜੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਨਹੀ ਪਹਿਚਾਣਨਗੇ ਤਾਂ ਦੁਨੀਆਂ ਵਿੱਚ ਅਰਾਜਕਤਾ ਹੋਰ ਵਧ ਜਾਵੇਗੀ।