ਦੁਨੀਆਂ ਵਿੱਚ ਇਸ ਸਮੇਂ ਵੱਖ-ਵੱਖ ਵਿਚਾਰਾਂ ਅਤੇ ਮੁੱਖ ਧਰਮਾਂ ਦੇ ਦਰਮਿਆਨ ਵਾਰਤਾਲਾਪ ਦੀ ਥਾਂ ਤੇ ਜੰਗੀ ਭਿਆਨਕ ਲੜਾਈ ਲੜੀ ਜਾ ਰਹੀ ਹੈ। ਮੁੱਖ ਰੂਪ ਵਿੱਚ ਇਸ ਲੜਾਈ ਦਾ ਮੁੱਢ ਇਸਲਾਮ ਧਰਮ ਅਤੇ ਉਸ ਪ੍ਰਤੀ ਵਿਚਾਰ ਤੇ ਦੂਜੇ ਪਾਸੇ ਪੱਛਮੀ ਦੁਨੀਆਂ ਜੋ ਮੁੱਖ ਰੂਪ ਵਿੱਚ ਈਸਾਈ ਧਰਮ ਨਾਲ ਜੁੜੀ ਹੋਈ ਵਿਚਾਰਧਾਰਾ ਵਿਚਕਾਰ ਹੈ। ਇਸਦਾ ਮੁੱਖ ਰੂਪ ਵਿੱਚ ਕਾਰਨ ਯਹੂਦੀ ਜੋ ਕਿ ਇਸਰਾਈਲ ਦੇਸ਼ ਦੇ ਵਸਨੀਕ ਹਨ ਅਤੇ ਇਸੇ ਹੀ ਦੇਸ਼ ਵਿੱਚ ਇਥੋਂ ਦੇ ਪੁਰਾਣੇ ਜੱਦੀ ਪਲਸਤੀਨ ਲੋਕ ਹਨ ਜੋ ਮੁੱਖ ਰੂਪ ਵਿੱਚ ਇਸਲਾਮ ਧਰਮ ਨਾਲ ਸਬੰਧਿਤ ਹਨ ਦੀ ਲੰਮੇ ਅਰਸੇ ਤੋਂ ਚੱਲੀ ਆ ਰਹੀ ਲੜਾਈ ਹੈ। ਭਾਵੇਂ ਦੁਨੀਆਂ ਨੂੰ ਇਹ ਪ੍ਰਤੱਖ ਰੂਪ ਵਿੱਚ ਸਾਬਤ ਹੋ ਚੁੱਕਿਆ ਹੈ ਕਿ ਫਲਸਤੀਨ ਲੋਕਾਂ ਦਾ ਜੱਦੀ ਖਿੱਤਾ ਇਜ਼ਰਾਈਲ ਦੇਸ਼ ਹੈ ਜੋ ਜਬਰਦਸਤੀ ਯਹੂਦੀਆਂ ਨੇ ਪੱਛਮੀ ਮੁਲਕਾਂ ਦੀ ਹਮਾਇਤ ਤੇ ਤਾਕਤ ਜ਼ਰੀਏ ਫਲਸਤੀਕ ਦੇ ਲੋਕਾਂ ਨੂੰ ਬੇਘਰ ਕਰਕੇ ਆਪਣੇ ਅਧੀਨ ਕੀਤਾ ਹੋਇਆ ਹੈ ਅੱਜ ਇਸ ਸਮੇਂ ਸਭ ਤੋਂ ਵੱਡਾ ਧਰਮ ਮੰਨਿਆ ਜਾ ਰਿਹਾ ਹੈ ਦਾ ਸਿੱਧਾ ਟਕਰਾ ਈਸਾਈ ਧਰਮ ਦੇ ਪੈਰੋਕਾਰ ਪੱਛਮੀ ਮੁਲਕ ਨਾਲ ਚੱਲ ਪਿਆ ਹੈ।
ਇਸਲਾਮ ਧਰਮ ਵੀ ਆਪਣੇ ਆਪ ਵਿੱਚ ਦੋ ਮੁੱਖ ਵਿਚਾਰ ਧਾਰਾਵਾਂ ਵਿੱਚ ਵੰਡਿਆ ਹੋਇਆ ਹੈ। ਇੱਕ ਪਾਸੇ ਦੀ ਅਗਵਾਈ ਸਾਊਦੀ ਅਰਬ ਦੇ ਰਾਜੇ ਕਰ ਰਹੇ ਹਨ ਅਤੇ ਦੂਜੀ ਵਿਚਾਰਧਾਰਾ ਦੀ ਅਗਵਾਈ ਇਰਾਨ ਦੇਸ਼ ਕਰ ਰਿਹਾ ਹੈ। ਜਦੋਂ ਤੋਂ ੨੦੦੧ ਵਿੱਚ ਅਮਰੀਕਾ ਤੇ ਸਾਊਦੀ ਅਰਬ ਦੀ ਵਿਚਾਰਧਾਰਾ ਨਾਲ ਸਬੰਧਤ ਸ਼ਖਸ਼ੀਅਤ ਅਸਾਮਾ ਬਿਨ ਲਾਦਿਨ ਦੀ ਅਗਵਾਈ ਵਾਲੇ ਗਰੁੱਪ ਨੇ, ਜਿਸ ਨੂੰ ਅਲਕਾਇਦਾ ਦਾ ਨਾਂ ਦਿੱਤਾ ਹੈ ਨੇ ਅਮਰੀਕਾ ਤੇ ਖੌਫਨਾਕ ਹਮਲਾ ਕੀਤਾ ਉਸ ਦਿਨ ਤੋਂ ਬਾਅਦ ਇਸਲਾਮਿਕ ਅਲਕਾਇਦਾ ਵਿਚਾਰਧਾਰਾ ਨੂੰ ਜੋੜ ਖਤਮ ਕਰਨ ਲਈ ਪੱਛਮੀ ਮੁਲਕਾਂ ਨੇ ਅਮਰੀਕਾ ਦੀ ਅਗਵਾਈ ਹੇਠ ਅਫਗਾਨਿਸਤਾਨ ਤੇ ਇਰਾਕ ਤੇ ਜੰਗੀ ਹਮਲਾ ਬੋਲ ਕੇ ਅੱਤਵਾਦ ਦੇ ਨਾਂ ਹੇਠਾਂ ਉਥੋਂ ਦਾ ਰਾਜ-ਭਾਗ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਬੰਬਾਂ ਤੋਪਾਂ ਨਾਲ ਉਡਾ ਕੇ ਆਪਣੇ ਕਬਜੇ ਹੇਠ ਕਰ ਲਿਆ ਸੀ। ਇਸੇ ਕਬਜੇ ਅਧੀਨ ਅਮਰੀਕਾ ਦੀ ਅਗਵਾਈ ਵਿੱਚ ਅਸਾਮਾ-ਬਿਨ ਲਾਦਿਨ ਤੋਂ ਲੈ ਕੇ ਸਦਾਮ ਹੁਸੈਨ ਜੋ ਕਿ ਇਰਾਕ ਦਾ ਸ਼ਾਸਕ ਸੀ ਤੇ ਕਦੇ ਪੱਛਮੀ ਮੁਲਕਾਂ ਦਾ ਚਹੇਤਾ ਵੀ ਸੀ ਨੂੰ ਮਾਰ-ਮੁਕਾ ਕੇ ਦੁਨੀਆਂ ਨੂੰ ਇਹ ਦਰਸਾਇਆ ਕਿ ਅਸੀਂ ਇਸਲਾਮਿਕ ਧਰਮ ਨਾਲ ਸਬੰਧਤ ਅੱਤਵਾਦ ਦਾ ਜੋ ਫਿਰਕਾ ਤੇ ਉਸ ਨਾਲ ਜੁੜੀ ਹੋਈ ਵਿਚਾਰਧਾਰਾ ਨੂੰ ਜੜੋਂ ਉਖਾੜ ਦਿੱਤਾ ਹੈ। ੧੯੯੦ ਦੇ ਸ਼ੁਰੂ ਵਿੱਚ ਇੱਕ ਅਮਰੀਕੀ ਸੋਚਵਾਨ ਨੇ ਬੜਾ ਮਸ਼ਹੂਰ ਤੇ ਬਹੁਤ ਪੜਿਆ ਗਿਆ ਲੇਖ ਲਿਖਿਆ ਸੀ। ਜਿਸ ਵਿੱਚ ਉਸਨੇ ਇਹ ਦੱਸਣਾ ਚਾਹਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਸੱਭਿਆਚਾਰਾਂ ਦਾ ਆਪਸੀ ਖੂਨੀ ਟਕਰਾ ਹੋਵੇਗਾ। ਉਸ ਵੇਲੇ ਇਸ ਲੇਖ ਨੂੰ ਇੱਕ ਬਿਖਰੀ ਹੋਈ ਸੋਚ ਮੰਨਿਆ ਗਿਆ ਸੀ। ਪਰ ਅੱਜ ਇਹ ਵੀਹ ਸਾਲਾਂ ਬਾਅਦ ਇਹ ਸੱਭਿਆਚਾਰਾਂ ਦੀ ਲੜਾਈ ਸਗੋਂ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਕੇ ਮੁੱਖ ਧਰਮਾਂ ਦੇ ਖੂਨੀ ਟਕਰਾ ਵਿੱਚ ਤਬਦੀਲ ਹੋ ਚੁੱਕੀ ਹੈ। ਅੱਜ ਲੋਕਾਂ ਦੇ ਸੁਪਨੇ ਧਰਮ ਅਧਾਰਤ ਹੋਣ ਕਰਕੇ ਸਿੱਖ ਕੌਮ ਵਾਂਗ ਅੱਧਵਾਟੇ ਇਸ ਤਰ੍ਹਾਂ ਲਮਕ ਰਹੇ ਹਨ ਕਿ ਕੌਣ ਜਿੱਤ ਰਿਹਾ ਹੈ ਤੇ ਕੌਣ ਹਾਰ ਰਿਹਾ ਹੈ।
ਇਸ ਹਾਰ ਜਿੱਤ ਵਿੱਚ ਧਰਮ ਅਧਾਰਤ ਜੰਗਾਂ ਵਿੱਚ ਫਸੇ ਹੋਏ ਲੋਕ ਜਲਾਵਤਨ ਦੀ ਜਿੰਦਗੀ, ਆਪਣਿਆਂ ਹੱਥੋਂ ਧੋਖੇ ਦੀ ਜ਼ਿੰਦਗੀ ਅਤੇ ਲਗਾਤਾਰ ਆਲੇ-ਦੁਆਲੇ ਡੁੱਲ ਰਿਹਾ ਖੂਨ ਅੱਜ ਸੰਸਾਰ ਅੱਗੇ ਅਜਿਹੀ ਕਹਾਣੀ ਦਰਸਾ ਰਿਹਾ ਹੈ ਕਿ ਜਿੱਥੇ ਛੋਟੇ-ਛੋਟੇ ਕਬੀਲੇ ਜਾਂ ਇਸਲਾਮ ਨਾਲ ਸਬੰਧਤ ਗਰੁੱਪ ਇਸ ਲੜਾਈ ਦੇ ਪ੍ਰਭਾਵ ਅਧੀਨ ਬਗਾਵਤ ਤੇ ਉਤਾਰੂ ਹਨ। ਜਿਸ ਰਾਹੀਂ ਕਦੀ ਤਾਂ ਉਹ ਬਿਲਕੁਲ ਹੀ ਕੁਚਲੇ ਜਾਂਦੇ ਹਨ ਅਤੇ ਕਦੀ ਛੋਟੀਆਂ-ਛੋਟੀਆਂ ਜਿੱੱਤਾਂ ਹਾਸਲ ਕਰਕੇ ਵੱਡੀਆਂ ਪ੍ਰਾਪਤੀਆਂ ਦੀ ਬਜਾਏ ਆਪਣਾ ਸਭ ਕੁਝ ਹੀ ਗੁਆ ਬੈਠਦੇ ਹਨ। ਇਸੇ ਕਰਕੇ ਅੱਜ ਤਕਰੀਬਨ ਚਾਲੀ ਲੱਖ ਲੋਕ ਸੀਰੀਆ, ਇਰਾਕ ਦੇਸਾਂ ਵਿੱਚ ਆਪਣੀ ਹੀ ਧਰਤੀ ਤੇ ਸ਼ਰਨਾਰਥੀ ਬਣੇ ਬੈਠੇ ਹਨ। ਜਿਨਾਂ ਦੀ ਸੇਵਾ ਸੰਭਾਲ ਦਾ ਜਿੰਮਾ ਕੌਮੀ ਅੰਤਰਰਾਸ਼ਟਰੀ ਸੰਸਥਾ ਰੈਡ-ਕਰਾਸ ਅਤੇ ਯੂ.ਐਨ. ਦੀ ਸਹਾਇਤਾ ਵਾਲੀ ਸੰਸਥਾ ਦੇ ਕੋਲ ਹੈ। ਅੱਜ ਸਥਿਤੀ ਇਹ ਬਣ ਗਈ ਹੈ ਕਿ ਇਨਾਂ ਸੰਸਥਾਵਾਂ ਕੋਲ ਰੋਜ ਦਿਹਾੜੀ ਵੱਧ ਰਹੇ ਸਰਨਾਰਥੀਆਂ ਦੇ ਕਾਫਲੇ ਲਈ ਰੋਜ਼ਮਰਾ ਦੀ ਦੋ ਟੁੱਕ ਰੋਟੀ ਤੇ ਟੁੱਟੀ-ਭੱਜੀ ਛੱਤ ਦੇਣ ਲਈ ਵੀ ਅਰਬ ਅਤੇ ਪੱਛਮੀ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਪੱਛਮੀ ਮੁਲਕਾਂ ਨੇ ਅੱਤਵਾਦ ਦੇ ਨਾਮ ਹੇਠਾਂ ਪਹਿਲਾਂ ਕਦੇ ਅੱਤਵਾਦ ਨੂੰ ਜ਼ਹਾਦ ਦਾ ਨਾਮ ਦੇ ਕੇ ਆਪਣੇ ਆਰਥਿਕ ਅਤੇ ਹੋਰ ਪੱਖਾਂ ਦੀ ਪੂਰਤੀ ਲਈ ਜ਼ਹਾਦੀਆਂ ਵਜੋਂ ਪੂਰੀ ਤਰਾਂ ਅਪਣਾਇਆ ਅਤੇ ਹਥਿਆਰ-ਬੰਦ ਕੀਤਾ ਅਤੇ ਜਦੋਂ ਇੰਨਾ ਦੇ ਮਨਰੋਥ ਪੂਰੇ ਹੋਏ ਜਾਂ ਨਾਂ ਹੋਏ ਤਾਂ ਅੱਧ ਵਿਚਕਾਰ ਹੀ ਭੁਲਾ ਦਿੱਤਾ। ਜਿਵੇਂ ੧੯੬੦ ਦੇ ਸ਼ੁਰੂ ਵਿੱਚ ਜਦੋਂ ਤਿਬਤੀਅਨ ਲੋਕ ਚਾਈਨਾ ਦੇ ਜੁਲਮ ਤੋਂ ਸਤਾਏ ਆਪਣਾ ਮੁਲਕ ਛੱਡਣ ਲਈ ਮਜਬੂਰ ਹੋਏ ਤਾਂ ਅਮਰੀਕਾ ਦੀ ਮੁੱਖ ਖੁਫੀਆਂ ਸੰਸਥਾ ਨੇ ਇੰਨਾ ਨੂੰ ਜੰਗੀ ਤੌਰ ਤੇ ਤਿਆਰ ਕਰਨ ਲਈ ਅਪਣਾਇਆ ਤੇ ਜਦੋਂ ਇਹ ਲੜਨ ਲਈ ਮਾੜਾ-ਮੋਟਾ ਹੌਸਲਾ ਬਣਾ ਸਕੇ ਤਾਂ ਇੰਨਾਂ ਨੂੰ ਚਾਈਨਾ ਦੀ ਹੱਦ ਨੇੜੇ ਨੇਪਾਲ ਵਿੱਚ ਹੀ ਸੁੱਟ ਛੱਡਿਆ। ਅੱਜ ਵੀ ਤਿਬਤੀਅਨਾਂ ਦਾ ਦਲਾਈਲਾਮਾ ਦੀ ਅਗਵਾਈ ਵਿੱਚ ਅਾਪਣੀ ਘਰ ਵਾਪਸੀ ਦਾ ਸੁਪਨਾ ਇੱਕ ਮ੍ਰਿਗ-ਤ੍ਰਿਸ਼ਨਾ ਵਾਂਗ ਹੈ। ਇਸੇ ਤਰ੍ਹਾਂ ਉਸਾਮਾ ਬਿਨ ਲਾਦੇਨ ਜੋ ਕਦੇ ਅਮਰੀਕਾ ਲਈ ਬੜਾ ਵੱਡਾ ਜ਼ਹਾਦੀ ਸੀ ਤੇ ਅਫਗਾਨਿਸਤਾਨ ਵਿੱਚ ਰੂਸ ਖਿਲਾਫ ਅਫਗਾਨਿਸਤਾਨ ਨੂੰ ਰੂਸ ਤੋਂ ਅਜਾਦ ਕਰਾਉਣ ਲਈ ਅਮਰੀਕਾ ਦੀ ਫੌਜ ਦੀ ਸਹਾਇਤਾ ਨਾਲ ਅੱਗੇ ਹੋ ਕੇ ਜੰਗੀ ਲੜਾਈ ਦੀ ਅਗਵਾਈ ਕਰ ਰਿਹਾ ਸੀ ਉਹ ਉਸਾਮਾ ਬਿਨ ਲਾਦੇਨ ਬਾਅਦ ਵਿੱਚ ਧਰਮ ਦੇ ਅਧੀਨ ਪੱਛਮੀ ਮੁਲਕਾਂ ਨਾਲ ਧਰਮ ਦੇ ਵਖਰੇਵਿਆਂ ਕਰਕੇ ਪੂਰੀ ਤਰਾਂ ਨਾਲ ਖਿਲਾਫ ਹੋ ਗਿਆ ਤਾਂ ਉਹ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਮੁਲਕਾਂ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਅੱਤਵਾਦੀ ਐਲਾਨਿਆ ਗਿਆ ਤੇ ਉਸ ਨੂੰ ਇਹ ਸੋਚ ਕੇ ਜੇ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਸ਼ਾਇਦ ਅਸੀਂ ਇਸਲਾਮ ਦੇ ਨਾਮ ਤੇ ਉੱਠ ਰਿਹਾ ਕੋਨੇ-ਕੋਨੇ ਵਿੱਚ ਬਗਾਵਤ ਦੇ ਰੂਪ ਵਿੱਚ ਇਸਲਾਮਕ ਲੋਕਾਂ ਦਾ ਪੱਛਮੀ ਸੱਭਿਆਤਾ ਦੇ ਖਿਲਾਫ ਗੁੱਸਾ ਸਦਾ ਲਈ ਖਤਮ ਕਰ ਦੇਵਾਂਗੇ। ਕਿਸੇ ਮਸ਼ਹੂਰ ਫਿਲਾਸਫਰ ਬਰਲਿਨ ਜੋ ਕਿ ਬਰਤਾਨੀਆਂ ਵਿੱਚ ਔਕਸਫੋਰਡ ਵਿਸ਼ਵਵਿਦਿਆਲੇ ਵਿੱਚ ਨਾਮੀ ਸ਼ਖਸ਼ੀਅਤ ਸੀ ਨੇ ਇੱਕ ਲਿਖਤ ਦਿੱਤੀ ਸੀ ਕਿ ਦੁਨੀਆਂ ਵਿੱਚ ਮਹਾਨ ਲੋਕ ਕੌਣ ਹਨ, ਉਸਦੇ ਕਹਿਣ ਮੁਤਾਬਕ ਇਹ ਉਹ ਲੋਕ ਹਨ – “Great man is someone who has the intention to take a large step beyond the normal capacity of men in satisfying or materially effecting central human interests permanently and radically alter the outlook and values of significant body of human beings.”
ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਉਬਾਮਾ ਜੋ ਕਿ ਨੋਬਲ ਪੁਰਸਕਾਰ (ਸਾਂਤੀ ਦਾ) ਵਿਜੇਤਾ ਹੈ ਨੇ ਵੀ ਇੱਕ ਵੱਡਾ ਇਨਸਾਨ ਬਣਨ ਦੀ ਚਾਹਤ ਰੱਖਦਿਆਂ ਇਹ ਸੋਚਿਆ ਸੀ ਕਿ ਦੁਨੀਆਂ ਵਿੱਚੋਂ ਉਸਾਮਾ ਬਿਨ ਲਾਦੇਨ ਦੇ ਮਾਰਨ ਨਾਲ ਜੋ ਵਿਚਾਰਧਾਰਾ ਇਸ ਦੇ ਨਾਲ ਸਬੰਧਤ ਸੀ ਉਹ ਆਪੇ ਹੀ ਪਿੰਡ ਪੁਡ ਕੇ ਖਤਮ ਹੋ ਜਾਵੇਗੀ ਅਤੇ ਇਸ ਰਾਹੀਂ ਮੈਂ ਮਾਨਵਤਾ ਨੂੰ ਸਾਂਤੀ ਦੇ ਰਾਹ ਤੇ ਦੁਬਾਂਰਾ ਖੜੇ ਦੇਵਾਂਗਾ। ਇਸੇ ਅਧੀਨ ਚਲਦਿਆਂ ਹੀ ਇਸ ਅਮਰੀਕਨ ਰਾਸ਼ਟਰਪਤੀ ਨੇ ਅਫਗਾਨਿਸਤਾਨ ਤੇ ਇਰਾਕ ਵਿਚੋਂ ਅਮਰੀਕਨ ਫੌਜਾਂ ਨੂੰ ਸਦਾ ਲਈ ਵਾਪਸ ਬਲਾਉਣ ਦਾ ਅਹਿਦ ਲਿਆ ਸੀ ਅਤੇ ਦੁਨੀਆਂ ਸਾਹਮਣੇ ਇਹ ਦੱਸਣਾ ਚਾਹਿਆ ਸੀ ਕਿ ਮੇਰੇ ਇੱਕ ਵੱਡੇ ਕਦਮ ਨਾਲ ਇਹ ਦੋਵੇਂ ਮੁਲਕ ਜ਼ਮਹੂਰੀਅਤ ਵਿੱਚ ਪਰਪੱਕ ਹੋ ਕਿ ਆਪਣੀ ਕਾਬਲੀਅਤ ਮੁਤਾਬਕ ਰਾਜ-ਭਾਗ ਚਲਾ ਸਕਣਗੇ। ਪਰ ਇਸਦੇ ਵਿਪਰੀਤ ਜੋ ਅੱਜ ਹਾਲਾਤ ਦੁਨੀਆਂ ਦੇ ਸਾਹਮਣੇ ਹੈ ਉਥੇ ਸਦਾਮ ਹੁਸੈਨ ਅਤੇ ਗਦਾਫੀ ਵਰਗੇ ਤਾਨਾਸ਼ਾਹਾਂ ਨੂੰ ਹੀ ਉਥੋਂ ਦੇ ਲੋਕ ਇਹ ਸਮਝ ਰਹੇ ਹਨ ਕਿ ਉਹ ਅੱਜ ਦੇ ਅਮਰੀਕਾ ਦੇ ਬਣਾਏ ਜਮਹੂਰੀ ਹਾਕਮਾਂ ਨਾਲੋਂ ਕਿਤੇ ਵੱਧ ਕਾਬਲੀਅਤ ਨਾਲ ਆਪਣੇ ਮੁਲਕਾਂ ਨੂੰ ਸਾਂਭੀ ਬੈਠੇ ਸਨ। ਅੱਜ ਦੁਨੀਆਂ ਅੱਗੇ ਇਹ ਸਵਾਲ ਹੈ ਕਿ ਦੁਨੀਆਂ ਨੇ ਜ਼ਮਹੂਰੀਅਤ ਦੇ ਨਾਮ ਹੇਠ ਲੋਕਾਂ ਦੀ ਤਬਾਹੀ ਦਾ ਆਲਮ ਬਣਨਾ ਹੈ। ਜਿਵੇਂ ਕਦੇ ਲੈਟਿਨ ਅਮਰੀਕਾ ਬਣਿਆ ਸੀ ਜਾਂ ਜਿਸ ਤਰਾਂ ਅੱਜ ਲੈਟਿਨ ਅਮਰੀਕਾ ਦੇ ਮੁਲਕ ਅਮਰੀਕਾ ਦੀ ਰਹਿਨੁਮਾਈ ਹੇਠ ਪੱਛਮੀ ਮੁਲਕਾਂ ਦੀ ਹਮਾਇਤ ਤੋਂ ਅਜ਼ਾਦ ਹੋ ਇੱਕ ਨਵਾਂ ਅਤੇ ਨਰੋਆ ਸਮਾਜ ਉਲੀਕ ਰਹੇ ਹਨ ਜਿਸ ਦੀ ਮੁੱਖ ਰੂਪ ਵਿੱਚ ਉਹਾਹਰਣ Uruguay ਹੈ ਜੋ ਸੀਰੀਆ ਅਤੇ ਇਰਾਕ ਤੋਂ ਹਜ਼ਾਰਾਂ ਮੀਲ ਦੂਰ ਰਹਿ ਕੇ ਵੀ ਉਥੋਂ ਦੇ ਅਮਰੀਕਾ ਤੇ ਇਸਲਾਮੀ ਲੜਾਈ ਦੇ ਉੱਜੜੇ ਸ਼ਰਨਾਰਥੀਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਉਨਾਂ ਨੂੰ ਹਰ ਪੱਖੋਂ ਆਪਣਾ ਬਣਾ ਕੇ ਉਨਾਂ ਲਈ ਨਵੀਂ ਜ਼ਿੰਦਗੀ ਸਿਰਜ ਰਿਹਾ ਹੈ।