ਸੰਸਾਰ ਅੰਦਰ ਸਦੀਆਂ ਤੋਂ ਆਪਸੀ ਵਿਰੋਧ ਅਤੇ ਮਨੁੱਖਤਾ ਦੀ ਆਜ਼ਾਦੀ ਅਤੇ ਸਵੈ-ਨਿਰਣਾ ਲਈ ਵੱਖ-ਵੱਖ ਕੌਮਾਂ ਅਤੇ ਦੇਸ਼ਾ ਵਿਚਾਲੇ ਹਿੰਸਕ ਘਟਨਾਵਾਂ ਚਲਦੀਆਂ ਰਹੀਆਂ ਹਨ। ਇਹਨਾਂ ਹਿੰਸਕ ਲੜਾਈਆਂ ਵਿੱਚ ਰਾਜਨੀਤਿਕ ਕਾਰਨਾਂ ਕਰਕੇ ਉਠੀਆਂ ਉਮੰਗਾਂ ਨੂੰ ਅਤਿਵਾਦ ਦਾ ਨਾਮ ਦਿੱਤਾ ਗਿਆ ਹੈ। ਅੱਜ ਜਿਹੜੀ ਕੌਮ ਅਤੇ ਯਹੂਦੀ ਅਤੇ ਇਜ਼ਰਾਇਲ ਮੁੱਖ ਰੂਪ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਧ ਅਤਿਵਾਦ ਵਿਰੋਧੀ ਦਰਸਾਅ ਰਿਹਾ ਹੈ। ਉਸ ਕੌਮ ਨੇ ਹੀ ਸਭ ਤੋਂ ਪਹਿਲਾ ਪਹਿਲੀ ਸਦੀ ਦੇ ਸ਼ੁਰੂ ਵਿੱਚ ਇਸੇ ਹਿੰਸਾ ਜਿਸਨੂੰ ਹੁਣ ਅਤਿਵਾਦ ਕਿਹਾ ਜਾਂਦਾ ਹੈ ਰਾਂਹੀ ਰੋਮਨ ਸਾਮਰਾਜ਼ ਨੂੰ ਹਿਲਾਉਣ ਲਈ ਵਰਤਿਆ ਸੀ। ਇਸੇ ਲੜੀ ਚਲਦਿਆਂ ੧੩ਵੀਂ ਸਦੀ ਵਿੱਚ ਇਸਲਾਮ ਦੇ ਨਾਮ ਹੇਠ ਇਰਾਨ ਅਤੇ ਸੀਰੀਆ ਵਿਚ ਰਾਜਨੀਤਿਕ ਕਾਰਨਾਂ ਕਰਕੇ ਕੁਛ ਉਸ ਸਮੇਂ ਦੀਆਂ ਪ੍ਰਮੁੱਖ ਹਸਤੀਆਂ ਦਾ ਕਤਲ ਕੀਤਾ ਸੀ। ਇਸ ਤਰਾਂ ਮਨੁੱਖ ਦੇ ਇਤਿਹਾਸ ਦੇ ਸਮੇਂ ਤੋਂ ਹੀ ਅਤਿਵਾਦ ਨਾਲ ਚਲਦਾ ਆਇਆ ਹੈ। ਫਰਕ ਇਹਨਾਂ ਹੀ ਹੈ ਕਿ ਜਦੋਂ ਹਿੰਸਾ ਘਟ ਗਿਣਤੀ ਕੋਮਾਂ ਜਾਂ ਆਪਣੇ ਹੱਕਾ ਦੀ ਪੂਰਤੀ ਲਈ ਦਬੀ ਜਮਾਤ ਵਲੋਂ ਇਹ ਰਾਹ ਚੁਣਿਆ ਹੈ ਤਾਂ ਇਹ ਅਤਿਵਾਦ ਨਾਲ ਜੁੜ ਜਾਂਦਾ ਹੈ। ਪਰ ਇਹੀ ਹਿੰਸਕ ਰਸਤਾ ਆਪਣੇ ਰਾਜ਼ਨੀਤਿਕ ਦਬ-ਦਬੇ ਲਈ ਜਦੋਂ ਤਾਕਤਵਾਰ ਕਾਬਿਜ਼ ਦੇਸ਼ਾ ਜਾਂ ਧਿਰਾਂ ਵਲੋਂ ਚੁਣਿਆ ਗਿਆ ਹੈ ਤਾਂ ਇਸਨੂੰ ਆਪਣੀ ਸਵੈ ਰਖਿਆ ਜਾਂ ਦੇਸ਼ ਦੀ ਹਿਫਾਜ਼ਤ ਦਾ ਰਾਹ ਦਸਿਆ ਜਾਂਦਾ ਹੈ। ਇਹ ਹੈ ਕਿ ਜੋ ਹਿੰਸਾ ਰਾਜੀਨਿਤਕ ਧਾਰਮਿਕ ਜਾਂ ਸਮਾਜਿਕ ਕਾਰਨਾਂ ਨਾਲ ਜੁੜੀ ਹੋਈ ਹੈ ਉਸਨੂੰ ਅਤਿਵਾਦ ਨਾਲ ਜਾਂਣਿਆ ਜਾਂਦਾ ਹੈ। ਭਾਵੇਂ ੧੭੯੩ ਵਿਚ ਫਰਾਂਸ ਦੀ ਕ੍ਰਾਂਤੀ ਵੇਲੇ ਕ੍ਰਾਂਤੀਕਾਰੀ ਇਕ ਧਿਰ ਵਲੋਂ ਕ੍ਰਾਂਤੀ ਦੇ ਨਾਮ ਹੇਠ ਅਤੇ ਦੇਸ ਦੀ ਸਥਿਰਿਤਾ ਦਾ ਪੱਖ ਦਸ ਦੂਸਰੀਆਂ ਕ੍ਰਾਂਤੀਕਾਰੀ ਧਿਰਾਂ ਦੇ ਆਗੂਆਂ ਨੂੰ ਕਤਲ ਕੀਤਾ ਗਿਆ ਸੀ ਅਤੇ ਉਸ ਸਮੇਂ ਵੀ ਅਤਿਵਾਦ ਸ਼ਬਦ ਸਾਹਮਣੇ ਆਇਆ ਸੀ। ਇਸੇ ਤਰਾਂ ਅੰਗਰੇਜ਼ਾ ਦੇ ਸਾਮਰਾਜ਼ ਵੇਲੇ ਜੋ ਭਾਰਤ ਅੰਦਰ ਆਜ਼ਾਦੀ ਲਈ ਹਿੰਸ਼ਕ ਰੋਹ ਉਠਿਆ ਸੀ ਉਸਨੂੰ ਵੀ ਉਸ ਸਮੇਂ ਅਤਿਵਾਦ ਹੀ ਦੱਸਿਆ ਗਿਆ ਸੀ। ਇਸੇ ਤਰ੍ਹਾਂ ਰੂਸ ਵਿਚ ੧੯ਵੀਂ ਸਦੀ ਵਿਚ ਉਸ ਸਮੇਂ ਦੇ ਰੂਸੀ ਰਾਜਿਆਂ ਖਿਲਾਫ ਉਠੀ ਲੋਕ ਲਹਿਰ ਨੂੰ ਦਬਾਉਣ ਲਈ ਅਤਿਵਾਦ ਦੇ ਨਾਮ ਹੇਠ ਲੋਕਾਂ ਦੇ ਰੋਹ ਨੂੰ ਖਤਮ ਕਰਨਾ ਚਾਹਿਆ ਸੀ। ਇਸੇ ਤਰ੍ਹਾਂ ਹੁਣ ੨੦ਵੀਂ ਸਦੀ ਦੇ ਅੱਧ ਤੋਂ ਬਾਅਦ ੧੯੪੦ ਵਿੱਚ ਯਹੂਦੀ ਕੌਮ ਨੇ ਹੀ ਹੁਣ ਜਿਸ ਤਰ੍ਹਾਂ ਅਤਿਵਾਦ ਜਾਣਿਆ ਜਾਂਦਾ ਹੈ ਦੀ ਅੰਗਰੇਜ਼ੀ ਸਾਮਰਾਜ਼ ਦੇ ਫੈਲਸਤੀਨ ਤੋਂ ਖਦੇਹੜਨ ਲਈ ਅਤੇ ਅਰਬੀ ਫਲਸ਼ਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਘਰਾਂ ਅਤੇ ਮੁਲਕ ਤੋਂ ਭਜਾਉਣ ਲਈ ਅਤਿਵਾਦ ਦੀ ਸ਼ੁਰੂਆਤ ਕੀਤੀ ਸੀ ਅਤੇ ਸਟਰਨ ਗੈਂਗ ਅਤੇ ਲਿਹੀ ਗੁਰਪ ਹੇਠਾਂ ਅੰਗਰੇਜ਼ੀ ਮੰਤਰੀ ਲਾਰਡ ਮੂਨ ਦਾ ਕਤਲ ਕੀਤਾ ਸੀ। ਇਸੇ ਤਰ੍ਹਾਂ ੧੦੦ ਤੋਂ ਉਪਰ ਅੰਗਰੇਜ਼ੀ ਫੌਜ਼ ਦੇ ਫੌਜ਼ੀਆਂ ਦਾ ਆਜ਼ਾਦੀ ਦੇ ਨਾਮ ਹੇਠ ਕਤਲ ਕੀਤਾ ਸੀ। ਇਸੇ ਲੜੀ ਅਧੀਨ ਇਸੇ ਸਟਰਨ ਗੈਂਗ ਨੇ ੧੯੪੮ ਵਿੱਚ ਸਵੀਡਿਨ ਦੇਸ਼ ਦੇ ਪ੍ਰਿਅੰਸ ਫਾਲਕ ਬਾਰਨ ਡੋਂ ਟੇe (Fal Ke Bernadotte) ਜੋ ਕਿ ਸਾਂਤੀ ਮਿਸ਼ਨ ਤੇ ਯ.ਐਨ.ਉ (UNO) ਵਲੋਂ ਯਹੂਦੀ ਤੇ ਫੇਲਸ਼ਤੀਨੀਆਂ ਦਾ ਹਲ ਲਈ ਜਦੋਂ ਇਜ਼ਰਾਹਈਲ ਦੇਸ਼ ਆਇਆ ਤਾਂ ਉਸਦਾ ਵੀ ਕਤਲ ਕਰ ਦਿਤਾ ਸੀ। ਇਸੇ ਕਤਲ ਕਰਨ ਵਾਲਿਆਂ ਵਿਚੋਂ ਪ੍ਰਮੁੱਖ ਯਹੂਦੀ ਸ਼ਾਮੀਰ ਬਾਅਦ ਵਿੱਚ ੧੯੮੩ ਵਿੱਚ ਈਜ਼ਰਾਹਈਲ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਸੀ। ਜਿਥੇ ਸਦੀਆਂ ਪਹਿਲਾਂ ਅਤਿਵਾਦ ਸ਼ੁਰੂ ਹੋਇਆ ਸੀ ਅੱਜ ਵੀ ਉਥੇ ਹੀ ਸਭ ਤੋਂ ਭਿਆਨਕ ਅਤਿਵਾਦ ਦੇ ਨਾਮ ਹੇਠ ਲੜਾਈ ਲੜੀ ਜਾ ਰਹੀ ਹੈ। ਫਰਕ ਸਿਰਫ ਇਹਨਾਂ ਹੈ ਕਿ ਅੱਜ ਜਿਸ ਹਿੰਸਾ ਅਤੇ ਲੜਾਈ ਦਾ ਰੂਪ ਇਜ਼ਰਾਹਈਲ ਮੁਲਕ ਵਲੋਂ ਦਬੇ ਕੁਚਲੇ ਫੈਲਸ਼ਤੀਨੀਆਂ ਨੂੰ ਕਤਲ ਕਰਨ ਲਈ ਵਰਤਿਆ ਜਾ ਰਿਹਾ ਹੈ ਉਹ ਕੌਮੀ ਅਤੇ ਦੇਸ਼ ਦੀ ਅੰਦਰੂਨੀ ਸੁੱਰਖਿਆ ਅਧੀਨ ਜਰੂਰੀ ਦਰਸਾਇਆ ਜਾ ਰਿਹਾ ਹੈ। ਜੋ ਹਿੰਸਕ ਪੱਖ ਆਪਣੇ ਬਚਾਅ ਲਈ ਦੁਨੀਆਂ ਅੱਗੇ ਅਤਿਵਾਦ ਦਾ ਨਾਮ ਦਿਤਾ ਜਾ ਰਿਹਾ ਹੈ। ਭਾਵੇਂ ਫੈਲਸ਼ਤੀ ਲੋਕਾਂ ਵਲੋਂ ਲੜਾਈ ਦੌਰਾਨ ਈਜ਼ਰਾਹਈਲੀ ਫੋਜ਼ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਦੂਜੇ ਪਾਸੇ ਇਜ਼ਰਾਹਈਲੀ ਫੌਜ ਵਲੋਂ ੭੩% ਆਮ ਫੈਲਸ਼ਤੀਨੀ ਲੋਕਾਂ ਨੂੰ ਕਤਲ ਕੀਤਾ ਗਿਆ ਹੈ ਅਤੇ ਮੁੱਖ ਰੂਪ ਮਰਨ ਵਾਲਿਆਂ ਵਿੱਚ ਛੋਟੇ ਬੱਚੇ ਬਿਰਧ ਅਤੇ ਔਰਤਾਂ ਹਨ ਅਤੇ ਵੱਡੀ ਗਿਣਤੀ ਵਿੱਚ ਫੈਲਸ਼ਤੀਨੀ ਲੋਕਾਂ ਦੇ ਗਾਜ਼ਾ ਪੱਟੀ ਵਿੱਚ ਘਰ ਗੋਲਿਆਂ ਨਾਲ ਢੇਹ ਢੇਰੀ ਕਰ ਦਿਤੇ ਹਨ। ਜਿਹੜੀ ਦੁਨੀਆਂ ਇੱਕ ਛੋਟੀ ਜਿਹੀ ਹਿੰਸਕ ਕਾਰਵਾਈ ਜਿਸ ਪਿਛੇ ਰਾਜਨੀਤਿਕ ਜਾਂ ਧਾਰਮਿਕ ਉਦੇਸ਼ ਦਿਸਦਾ ਹੋਵੇ ਤਾਂ ਅਤਿਵਾਦ ਦਾ ਵੱਡਾ ਰੌਲਾ ਖੜਾ ਕਰ ਲੈਂਦੀ ਹੈ, ਉਹੀ ਦੁਨੀਆਂ ਦੇ ਵੱਡੇ ਮੁਲਕ ਇਸ ਹੋ ਰਹੀ ਇਜ਼ਰਾਹਇਲੀ ਅਤਿਵਾਦੀ ਕਾਰਵਾਈ ਤੇ ਚੁੱਪ ਹੈ। ਇਥੇ ਹੀ ਖਤਮ ਨਹੀਂ ਸਗੋਂ ਜਮੂਹਰੀ ਦੁਨੀਆਂ ਦੇ ਵੱਡੇ ਜਿੰਮੇਵਾਰ ਪੱਛਮੀ ਮੁਲਕ ਇਜ਼ਰਾਹਇਲੀ ਦੇਸ਼ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦੇ ਰਹੇ ਹਨ ਅਤੇ ਆਪਣੇ ਬਚਾਅ ਲਈ ਕੀਤੀ ਜਾ ਰਹੀ ਫੈਲਸ਼ਤੀਨੀ ਲੋਕਾਂ ਵਲੋਂ ਲੜਾਈ ਨੂੰ ਅਤਿਵਾਦੀ ਨਾਂਅ ਹੇਠਾਂ ਦਰਸਾਇਆ ਜਾ ਰਿਹਾ ਹੈ। ੧੯੯੦ ਦੇ ਸ਼ੁਰੂ ਵਿੱਚ ਅਮਰੀਕਨ ਲਿਖਾਰੀ Samuel Huntingdon ਨੇ ਇਕ ਅਰਥ ਪੂਰਵਿਕ ਮਸ਼ਹੂਰ ਲੇਖ ਲਿਖਿਆ ਸੀ ਜਿਸ ਵਿੱਚ ਮੁੱਖ ਰੂਪ ਵਿੱਚ ਇਹ ਦੱਸਣਾ ਚਾਹਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਲੜਾਈ ਧਾਰਮਿਕ ਵਖਰੇਵੇਂ ਕਰਕੇ ਅਤੇ ਸਭਿਅੱਤਾ ਦੇ ਵਖਰੇਵੇਂ ਕਰਕੇ ਹੋਵੇਗੀ ਅਤੇ ਇਸੇ ਆਧਾਰ ਤੇ ਦੁਨੀਆਂ ਆਪਣਾ ਨਜ਼ਰੀਆ ਬਣਾਏਗੀ। ਇਸਦੀ ਇਕ ਮਿਸਾਲ ਇਰਾਕ ਚਲ ਰਹੀ ਅੰਦਰੂਨੀ ਲੜਾਈ ਤੋਂ ਸਾਹਮਣੇ ਆਈ ਹੈ। ਭਾਵੇਂ ਇਰਾਕ ਅਤੇ ਸ਼ੀਰੀਆ ਵਿੱਚ ਕਾਫੀ ਸਮੇਂ ਤੋਂ ਅੰਦਰੂਨੀ ਲੜਾਈ ਹੋ ਰਹੀ ਹੈ ਅਤੇ ਇਸ ਵਿੱਚ ਲੱਖਾਂ ਹੀ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਹਨ ਅਤੇ ਲੱਖਾਂ ਲੋਕ ਮਾਰੇ ਜਾ ਚੁਕੇ ਹਨ। ਇਹ ਸਾਰੇ ਲੋਕ ਮੁਖਰੂਪ ਵਿੱਚ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹਨ। ਪੱਛਮੀ ਅਤੇ ਬਾਕੀ ਦੁਨੀਆਂ ਕਾਫੀ ਹੱਦ ਤੱਕ ਚੁੱਪ ਹੈ। ਹਾਂ ਲੜਾਈ ਲਈ ਹਥਿਆਰ ਭਾਵੇਂ ਦਿੱਤੇ ਜਾ ਰਹੇ ਹਨ ਅਤੇ ਆਪਣੇ ਰਾਜਨੀਤਿਕ ਕਾਰਨਾਂ ਨੂੰ ਮੁੱਖ-ਰੱਖ ਕਿਸੇ ਹਿੰਸਾ ਜਾਂ ਲੜਾਈ ਨੂੰ ਜਮੂਹਰੀ ਹੱਕਾਂ ਦਾ ਸੰਘਰਸ਼ ਕਿਹਾ ਜਾ ਰਿਹਾ ਹੈ ਅਤੇ ਕਿਸੇ ਲੜਾਈ ਨੂੰ ਅਤਿਵਾਦ ਦੇ ਨਾਂਅ ਹੇਠ ਨਿੰਦਿਆ ਜਾ ਰਿਹਾ ਹੈ। ਇਸੇ ਅਧੀਨ ਇਰਾਕ ਵਿੱਚ ਹਜ਼ਾਰਾਂ ਸਾਲਾਂ ਤੋਂ ਵਸ ਰਹੇ ਇਕ ਇਸਾਈ ਫਿਰਕੇ ਨੂੰ ਜਦੋਂ ਇਸਲਾਮਿਕ ਧਿਰਾਂ ਵਲੋਂ ਇਸ ਅੰਦਰੂਨੀ ਮੁਲਕੀ ਲੜਾਈ ਵਿਚ ਘਰੋਂ ਬੇਘਰ ਕੀਤਾ ਗਿਆ ਹੈ ਅਤੇ ਇਸਲਾਮ ਅਪਨਾਉਣ ਲਈ ਆਖਿਆ ਗਿਆ ਹੈ ਤਾਂ ਪੱਛਮੀ ਦੁਨੀਆਂ ਜੋ ਇਸਾਈ ਧਰਮ ਨਾਲ ਸੰਬਧਤ ਹੈ ਖਾਸ ਕਰਕੇ ਉਤਰੀ ਅਮਰੀਕਾ ਤਾਂ ਉਹਨਾਂ ਨੇ ਇਸਾਈ ਧਰਮ ਨੂੰ ਬਚਾਉਣ ਲਈ ਅਤਿਵਾਦ ਦੇ ਨਾਮ ਹੇਠਾਂ ਇਸਲਾਮਿਕ ਸਟੇਟ ਖਿਲਾਫ ਆਪਣੀ ਫੌਜ਼ੀ ਕਾਰਵਾਈ ਆਰੰਭ ਦਿੱਤੀ ਹੈ। ਦੁਨੀਆਂ ਦਾ ਕੁਛ ਹਿੱਸਾ ਛੱਡ ਖਾਸ ਕਰਕੇ ਯੂਰਪ ਬਾਕੀ ਹਿੱਸਿਆਂ ਅਤੇ ਦੇਸ਼ਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅੰਧਰੂਨੀ ਲੋਕਾਂ ਦੇ ਵਿਧਰੋਹ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਧਰੋਹ ਨੂੰ ਅਤਿਵਾਦੀ ਹਿੰਸਾ ਨਾਲ ਜੋੜ ਵਿਦਰੋਹੀਂ ਲੋਕਾਂ ਨੂੰ ਜਮਹੂਰੀਅਤ ਦੀ ਰਾਖੀ ਹੇਠ ਕੁਚਲਿਆ ਗਿਆ ਹੈ ਅਤੇ ਅੱਜ ਵੀ ਚੱਲ ਰਿਹਾ ਹੈ। ਇਸਦੀ ਮਾਰ ਬਹੁਤੀ ਸਿੱਖ ਕੌਮ ਵਾਂਗ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ ਨੇ ਹੀ ਹੰਢਾਈ ਹੈ। ਜਿੱਥੇ ਇਹ ਵਿਦਰੋਹ ਕਾਮਯਾਬ ਹੋ ਗਿਆ ਹੈ ਤਾਂ ਉਹ ਜਮਹੂਰੀਅਤ ਦਾ ਪ੍ਰਤੀਕ ਬਣ ਗਿਆ ਹੈ ਜਿਵੇਂ ਕਿ ਸਾਉਥ ਅਫਰੀਕਾ ਵਿਚ ਅਂਛ ਅਤੇ ਇਸਦਾ ਪ੍ਰਾਮੁੱਖ ਨੈਲਸ਼ਨ ਮੰਡੇਲਾ, ਜਿਥੇ ਇਹ ਵਿਦਰੋਹ ਮੰਜ਼ਿਲ ਨਹੀਂ ਤਹਿ ਕਰ ਸਕਿਆ ਉਥੇ ਇਹ ਅਤਿਵਾਦ ਦੀ ਭੇਂਟ ਚੜ ਗਿਆ ਹੈ ਅਤੇ ਕਾਲੇ ਪੀਲੇ ਦੌਰਾ ਦਾ ਰੁੱਖ ਬਣ ਗਿਆ ਹੈ।
ਦੁਨੀਆਂ ਅੱਗੇ ਅੱਜ ਵੀ ਅੱਤਵਾਦ ਇੱਕ ਅਹਿਮ ਸਵਾਲ ਹੈ। ਜਿਸਦਾ ਮੁੱਖ ਰੂਪ ਵਿੱਚ ਹੱਲ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਮੱਤਭੇਦਾਂ ਤੇ ਅਧਾਰਿਤ ਹੈ। ਦੁਨੀਆਂ ਵਿੱਚ ਵੱਧ ਰਹੀ ਜਮਹੂਰੀਅਤ ਅਤੇ ਵੱਧ ਰਹੀਂ ਆਪਸੀ ਸਾਂਤੀ ਅਗੇ ਅਤੱਵਾਦ ਇਕ ਦੀਵਾਰ ਵਾਂਗੂੰ ਖੜਾ ਹੈ ਜਿਸਨੂੰ ਢਾਉਣ ਲਈ ਅੱਡ-ਅੱਡ ਮੁਲਕ ਆਪਣੇ-ਆਪਣੇ ਤਰੀਕਿਆਂ ਨਾਲ ਜਮਹੂਰੀਅਤ ਦਾ ਘਾਣ ਕਰਨ ਵਾਲੇ ਕਾਨੂੰਨਾਂ ਰਾਹੀਂ ਇਸ ਨੂੰ ਦਬਾਉਣਾ ਚਾਹੁੰਦਾ ਹਨ ਪਰ ਕਾਫੀ ਹੱਦ ਤੱਕ ਅੱਤਵਾਦ ਰੋਕੂ ਕਨੂੰਨ ਸਗੋਂ ਜਮਹੂਰੀਅਤ ਅਤੇ ਦੇਸ਼ਾਂ ਦੀ ਅੰਦਰੂਨੀ ਸੁਰੱਖਿਆ ਲਈ ਆਪਣੇ ਆਪ ਵਿੱਚ ਖਤਰਾ ਬਣੇ ਖੜੇ ਹਨ। ਸੱਭਿਅਕ ਦੇਸ਼ ਇਸਦੇ ਹੱਲ ਲਈ ਲੋਕਾਂ ਨੂੰ ਵੋਟ ਰਾਜਨੀਤੀ ਰਾਹੀਂ ਅਵਾਜ਼ ਦੇਣ ਦੀ ਕੋਸ਼ਿਸ ਵੀ ਕਰ ਰਹੇ ਹਨ ਜਿਵੇਂ ਕਿ ਅਗਲੇ ਮਹੀਨੇ ਸਕੌਟਲੈਂਡ ਦੇਸ਼ ਵਿੱਚ ਹੋ ਰਿਹਾ ਹੈ ਅਤੇ ਕੁਝ ਸਮਾਂ ਪਹਿਲਾਂ ਕਨੇਡਾ ਵਿੱਚ ਵੀ ਉਸਦੇ ਕਿਊਬਕ ਹਿੱਸੇ ਵਿੱਚ ਕੋਸ਼ਿਸ਼ ਕੀਤੀ ਗਈ ਸੀ। ਭਾਰਤ ਅੰਦਰ ਵੀ ਅਤੇ ਇਸਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਅੱਤਵਾਦ ਇੱਕ ਅਹਿਮ ਰਾਜਨੀਤਿਕ ਸਵਾਲ ਹੈ ਜਿਸ ਅਧੀਨ ਘੱਟ ਗਿਣਤੀਆਂ ਦਾ ਬਹੁ-ਗਿਣਤੀਆਂ ਦੇ ਦਬਾਅ ਹੇਠ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅੱਜ ਹਰ-ਇੱਕ ਮਨੁੱਖਤਾ ਪੱਖੀ ਦੁਨੀਆਂ ਦੇ ਨਾਗਰਿਕ ਅੱਗੇ ਇਸਦਾ ਇਹ ਹੱਲ ਕਿ ਕਿਹੜੀ ਹਿੰਸਾ ਅੱਤਵਾਦੀ ਹੈ ਅਤੇ ਕਿਹੜੀ ਹਿੰਸਾ ਦੇਸ਼ ਦੀ ਸੁਰੱਖਿਆ ਲਈ ਹੈ ਪ੍ਰਤੀ ਸੰਵਾਦ ਹੋਣਾ ਜਰੂਰੀ ਹੈ।