ਅਮਰੀਕਾ ਵਿੱਚ ਭਾਰਤ ਦੀ ਸਹਾਇਕ ਕੌਂਸਲਰ ਦੇਵਯਾਨੀ ਖੋਬਰਾਗੇਡ ਦੀ ਗ੍ਰਿਫਤਾਰੀ ਅਤੇ ਅਮਰੀਕੀ ਪੁਲ਼ਿਸ ਵੱਲ਼ੋਂ ਉਸ ਦੀ ਕੀਤੀ ਗਈ ਬੇਇਜ਼ਤੀ ਨੇ ਭਾਰਤ ਅਤੇ ਅਮਰੀਕਾ ਦੇ ਡਿਪਲ਼ੋਮੈਟਿਕ ਸਬੰਧਾਂ ਵਿੱਚ ਕਾਫੀ ਤਰੇੜ ਲ਼ੈ ਆਂਦੀ ਹੈ। ਪਿਛਲ਼ੇ ਦੋ ਹਫਤਿਆਂ ਤੋਂ ਇਸ ਗ੍ਰਿਫਤਾਰੀ ਨੂੰ ਲ਼ੈ ਕੇ ਦੋਵਾਂ ਮੁਲਕਾਂ ਵਿੱਚ ਖਿਚੋਤਾਣ ਚੱਲ ਰਹੀ ਹੈ। ਭਾਰਤੀ ਸਟੇਟ, ਮੀਡੀਆ ਅਤੇ ਰਾਜਸੀ ਕਾਰਕੁੰਨ ਇਸ ਗ੍ਰਿਫਤਾਰੀ ਨੂੰ ਆਪਣੇ ਗੌਰਵ ਦਾ ਸਵਾਲ ਬਣਾ ਕੇ ਪੇਸ਼ ਕਰ ਰਹੇ ਹਨ। ਪੂਰੇ ਦੇਸ਼ ਵਿੱਚ ਦੇਵਯਾਨੀ ਦੀ ਗ੍ਰਿਫਤਾਰੀ ਦੇ ਖਿਲ਼ਾਫ ਪ੍ਰਦਰਸ਼ਨ ਹੋ ਰਹੇ ਹਨ, ਮੀਡੀਆ ਵਿੱਚ ਕਾਫੀ ਚਰਚਾ ਹੋ ਰਹੀ ਹੈ ਅਤੇ ਅਮਰੀਕਾ ਦੀ ਕਾਫੀ ਭੰਡੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਕੰਮ ਕਰਨ ਵਾਲ਼ੇ ਅਮਰੀਕੀ ਡਿਪਲ਼ੋਮੈਟਿਕ ਸਟਾਫ ਨੂੰ ਦਿੱਤੀਆਂ ਗਈਆਂ ਬਹੁਤ ਸਾਰੀਆਂ ਸਹੂਲਤਾਂ ਵਾਪਸ ਲ਼ੈ ਲਈਆਂ ਗਈਆਂ ਹਨ, ਅਮਰੀਕੀ ਸਫਾਰਤਖਾਨੇ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਅਤੇ ਸਫਾਰਤਖਾਨੇ ਵਿੱਚ ਕੰਮ ਕਰਨ ਵਾਲ਼ੇ ਭਾਰਤੀ ਸਟਾਫ ਨੂੰ ਦਿੱਤੀ ਜਾਣ ਵਾਲ਼ੀ ਤਨਖਾਹ ਆਦਿ ਦੇ ਵੇਰਵੇ ਭਾਰਤ ਸਰਕਾਰ ਵੱਲ਼ੋਂ ਮੰਗ ਲਏ ਗਏ ਹਨ।
ਭਾਰਤੀ ਲ਼ੀਡਰਸ਼ਿੱਪ ਇਸ ਗੱਲ ਤੇ ਅੜੀ ਹੋਈ ਸੀ ਕਿ ਅਮਰੀਕੀ ਸਰਕਾਰ ਬੀਬੀ ਦੇਵਯਾਨੀ ਖੋਬਰਾਗੇਡ ਦੀ ਗ੍ਰਿਫਤਾਰੀ ਲਈ ਬਿਨਾ ਸ਼ਰਤ ਮੁਆਫੀ ਮੰਗੇ ਅਤੇ ਉਸ ਖਿਲ਼ਾਫ ਦਰਜ ਕੇਸ ਵਾਪਸ ਲ਼ਿਆ ਜਾਵੇ।
ਖ਼ੈਰ ਮੁਆਫੀ ਮੰਗਣਾਂ ਅਮਰੀਕੀ ਡਿਪਲ਼ੋਮੈਟਿਕ ਸੁਭਾਅ ਦਾ ਹਿੱਸਾ ਨਹੀ ਰਿਹਾ, ਇਸ ਲਈ ਸਟੇਟ ਡਿਪਾਰਟਮੈਂਟ ਵੱਲ਼ੋਂ ਇਸ ਬਾਰੇ ਸਪਸ਼ਟ ਬਿਆਨ ਆ ਗਿਆ ਕਿ ਅਮਰੀਕੀ ਸਰਕਾਰ ਦੇਵਯਾਨੀ ਖੋਬਰਾਗੇਡ ਦੀ ਗ੍ਰਿਫਤਾਰੀ ਬਾਰੇ ਕੋਈ ਮੁਆਫੀ ਨਹੀ ਮੰਗੇਗੀ। ਉਸ ਨੂੰ ਪੱਕੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਤਬਦੀਲ ਕਰ ਦੇਣ ਕਾਰਨ ਹਾਲ ਦੀ ਘੜੀ ਅਦਾਲਤ ਵਿੱਚ ਪੇਸ਼ ਹੋਣ ਤੋਂ ਛੂਟ ਮਿਲ ਗਈ ਹੈ। ਇਸਦੇ ਬਾਵਜੂਦ ਵੀ ਭਾਰਤ ਸਰਕਾਰ ਅਮਰੀਕੀ ਡਿਪਲ਼ੋਮੈਟਿਕ ਸਟਾਫ ਤੇ ਆਪਣੇ ਸਿਕੰਜੇ ਕਸਦੀ ਨਜ਼ਰ ਆ ਰਹੀ ਹੈ। Ḕਦਾ ਟ੍ਰਿਬਿਊਨḙ ਦੀ ਇੱਕ ਵਿਸ਼ੇਸ਼ ਰਿਪੋਰਟ ਮੁਤਾਬਿਕ ਦੇਵਯਾਨੀ ਖੋਬਰਾਗੇਡ ਨੂੰ ਇੱਕ ਖਾਸ ਮਿਸ਼ਨ ਤਹਿਤ ਕੇਸ ਵਿੱਚ ਫਸਾਇਆ ਗਿਆ ਹੈ ਅਤੇ ਉਸਦੇ ਪਰਿਵਾਰ ਨੂੰ ਅਮਰੀਕਾ ਦਾ ਵੀਜ਼ਾ ਦੇਣ ਤੋਂ ਕੁਝ ਦਿਨਾ ਬਾਅਦ ਹੀ ਦੇਵਯਾਨੀ ਦੀ ਗ੍ਰਿਫਤਾਰੀ ਕੀਤੀ ਗਈ।
ਖੈਰ ਅਮਰੀਕਾ ਅਤੇ ਭਾਰਤ ਦੀ ਇਸ ਡਿਪਲ਼ੋਮੈਟਿਕ ਜੰਗ ਵਿੱਚ ਕੌਣ ਕਸੂਰਵਾਰ ਹੈ, ਕੌਣ ਸਾਜਿਸ਼ਾਂ ਰਚ ਰਿਹਾ ਹੈ ਅਤੇ ਕੀ ਬੀਬੀ ਦੇਵਯਾਨੀ ਉਸ ਜੁਰਮ ਲਈ ਕਸੂਰਵਾਰ ਹੈ ਜਿਸ ਦੇ ਚਾਰਜ ਉਸ ਤੇ ਲਗਾਏ ਗਏ ਹਨ? ਇਹ ਮਾਮਲ਼ਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਸਾਡਾ ਮਕਸਦ ਇੱਥੇ ਇਸ ਕੇਸ ਦੀ ਕਨੂੰਨੀ ਪ੍ਰਕਿਰਿਆ ਬਾਰੇ ਟਿੱਪਣੀਆਂ ਕਰਨ ਦਾ ਨਹੀ ਹੈ। ਸਾਡਾ ਮਕਸਦ ਇਸ ਗੱਲ ਨੂੰ ਉਭਾਰਨ ਦਾ ਹੈ ਕਿ ਪੁਲ਼ਿਸ ਵੱਲ਼ੋਂ ਕਿਸੇ ਨੂੰ ਮਹਿਜ਼ ਕਿਸੇ ਸ਼ੱਕ ਅਧੀਨ ਗ੍ਰਿਫਤਾਰ ਕਰਨ ਦੇ ਨਾਲ ਹੀ ਉਹ ਸਖਸ਼ ਅਪਰਾਧੀ ਨਹੀ ਬਣ ਜਾਂਦਾ। ਇਸਦੇ ਨਾਲ ਇਹ ਵੀ ਕਿ ਪੁਲ਼ਿਸ ਵੱਲ਼ੋਂ ਗ੍ਰਿਫਤਾਰ ਕੀਤੇ ਗਏ ਕਿਸੇ ਵੀ ਵਿਅਕਤੀ ਦੀ ਆਪਣੀ ਨਿੱਜੀ ਇੱਜ਼ਤ, ਅਣਖ ਅਤੇ ਗੈਰਤ ਹੁੰਦੀ ਹੈ ਜਿਸਦਾ ਦੁਨੀਆ ਦੀ ਹਰ ਪੁਲ਼ਿਸ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਿਕ ਬੀਬੀ ਦੇਵਯਾਨੀ ਖੋਬਰਾਗੇਡ ਨੂੰ ਅਮਰੀਕੀ ਪੁਲਸ ਨੇ ਉਸ ਵੇਲ਼ੇ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੀ ਬੇਟੀ ਨੂੰ ਸਕੂਲ ਛੱਡ ਰਹੀ ਸੀ। ਗ੍ਰਿਫਤਾਰ ਕਰਨ ਵੇਲ਼ੇ ਉਸ ਨੂੰ ਹੱਥਕੜੀ ਲਗਾ ਲਈ ਗਈ ਅਤੇ ਜਨਤਕ ਤੌਰ ਤੇ ਪਰੇਡ ਕਰਵਾਕੇ ਉਸ ਨੂੰ ਪੁਲ਼ਿਸ ਦੀ ਗੱਡੀ ਵਿੱਚ ਬਿਠਾਇਆ ਗਿਆ। ਇੱਥੇ ਹੀ ਬਸ ਨਹੀ ਪੁਲ਼ਿਸ ਸਟੇਸ਼ਨ ਵਿੱਚ ਲ਼ਿਜਾ ਕੇ ਬੀਬੀ ਦੇਵਯਾਨੀ ਦੀ ਨਿਰਵਸਤਰ ਕਰਕੇ ਤਲ਼ਾਸ਼ੀ ਲਈ ਗਈ ਅਤੇ ਉਸ ਨੂੰ ਚੋਰ ਉਚੱਕਿਆਂ ਦੇ ਵਿੱਚ ਬਿਠਾ ਦਿੱਤਾ ਗਿਆ।
ਇਹ ਖਬਰਾਂ ਸੁਣ ਕੇ ਸੱਚ ਨਹੀ ਆਉਂਦਾ ਕਿ ਅਮਰੀਕਾ ਵਿੱਚ ਵੀ ਗ੍ਰਿਫਤਾਰ ਕੀਤੇ ਗਏ ਲ਼ੋਕਾਂ ਨਾਲ ਅਜਿਹਾ ਮਾੜਾ ਵਿਹਾਰ ਕੀਤਾ ਜਾਂਦਾ ਹੈ।
ਇੱਕ ਪੜ੍ਹੀ ਲ਼ਿਖੀ ਔਰਤ, ਜੋ ਕਿਸੇ ਮੁਲਕ ਦੀ ਸਹਾਇਕ ਡਿਪਲ਼ੋਮੈਟ ਹੈ ਨਾਲ ਅਜਿਹਾ ਅਣਮਨੁੱਖੀ ਵਿਹਾਰ ਕਰਨਾ ਬਿਲਕੁਲ ਵੀ ਜਾਇਜ ਨਹੀ ਹੈ। ਉਹ ਕਿਸੇ ਵੀ ਤਰ੍ਹਾਂ ਹਥਿਆਰਬੰਦ ਨਹੀ ਸੀ ਅਤੇ ਨਾ ਹੀ ਉਸਦਾ ਕੋਈ ਮਾੜਾ ਟਰੈਕ ਰਿਕਾਰਡ ਸੀ। ਪੁਲਸ ਸਟੇਸ਼ਨ ਵਿੱਚ ਲ਼ਿਜਾਕੇ ਉਸ ਬੀਬੀ ਨਾਲ ਜਿਹੋ ਜਿਹਾ ਮਾੜਾ ਵਿਹਾਰ ਕੀਤਾ ਗਿਆ ਅਤੇ ਜਿਸ ਤਰ੍ਹਾਂ ਉਸ ਦੇ ਸਵੈਮਾਣ ਨੂੰ ਹਰਜਾ ਪਹੁੰਚਾਇਆ ਗਿਆ, ਜਿਸ ਤਰ੍ਹਾਂ ਉਸ ਨੂੰ ਜਲ਼ੀਲ ਕੀਤਾ ਗਿਆ ਉਸ ਦੀ ਕਿਸੇ ਤਰ੍ਹਾਂ ਵੀ ਹਮਾਇਤ ਨਹੀ ਕੀਤੀ ਜਾ ਸਕਦੀ। ਬੀਬੀ ਦੇਵਯਾਨੀ ਨੇ ਕੋਈ ਅਪਰਾਧ ਕੀਤਾ ਹੈ ਜਾਂ ਨਹੀ ਇਹ ਫੈਸਲ਼ਾ ਅਦਾਲਤ ਨੇ ਕਰਨਾ ਹੈ ਪਰ ਉਸ ਨਾਲ ਜੋ ਜਲ਼ਾਲਤ ਭਰਿਆ ਵਿਹਾਰ ਕੀਤਾ ਗਿਆ ਉਸਦੀ ਕੋਈ ਵੀ ਅਣਖ ਵਾਲ਼ਾ ਵਿਅਕਤੀ ਹਮਾਇਤ ਨਹੀ ਕਰ ਸਕਦਾ। ਇਸ ਸਬੰਧ ਵਿੱਚ ਭਾਰਤ ਦਾ ਗੁਸਾ ਸਮਝ ਆਉਣ ਵਾਲ਼ਾ ਹੈ।
ਭਾਰਤ ਨੂੰ ਇਸ ਮਸਲ਼ੇ ਤੇ ਆਪਣਾ ਵਿਰੋਧ ਪ੍ਰਗਟਾਉਣ ਦਾ ਪੂਰਾ ਹੱਕ ਹੈ। ਬੀਬੀ ਦੇਵਯਾਨੀ ਦੇ ਕੇਸ ਨੇ ਜਿੱਥੇ ਭਾਰਤ ਨੂੰ ਕੌਮਾਂਤਰੀ ਤੌਰ ਤੇ ਆਪਣਾਂ ਵਿਰੋਧ ਪ੍ਰਗਟਾਉਣ ਦਾ ਮੌਕਾ ਦਿੱਤਾ ਹੈ ਉ%ਥੇ ਭਾਰਤ ਸਰਕਾਰ ਅਤੇ ਭਾਰਤੀ ਤੰਤਰ ਨੂੰ ਇਹ ਮੌਕਾ ਵੀ ਦਿੱਤਾ ਹੈ ਕਿ ਉਹ ਆਪਣੇ ਗਿਰੇਬਾਨ ਵਿੱਚ ਵੀ ਝਾਤੀ ਮਾਰ ਕੇ ਦੇਖਣ ਕਿ ਜਿਸ ਜਲ਼ਾਲਤ ਦੇ ਵਿਰੁੱਧ ਉਹ ਅਮਰੀਕੀ ਸਰਕਾਰ ਦੇ ਖਿਲ਼ਾਫ ਮੋਰਚਾ ਖੋਲ਼੍ਹ ਰਹੇ ਹਨ ਕੀ ਅਜਿਹੀ ਹੀ ਜਲ਼ਾਲਤ ਦਾ ਸਾਹਮਣਾਂ ਉਸਦੇ ਆਪਣੇ ਸ਼ਹਿਰੀਆਂ ਨੂੰ ਤਾਂ ਨਹੀ ਕਰਨਾ ਪੈ ਰਿਹਾ? ਕੀ ਭਾਰਤ ਵਿੱਚ ਉਨ੍ਹਾਂ ਲ਼ੋਕਾਂ ਨਾਲ ਮਨੁੱਖੀ ਵਿਹਾਰ ਹੁੰਦਾ ਹੈ ਜਿਨ੍ਹਾਂ ਨੂੰ ਪੁਲ਼ਿਸ ਨੇ ਗ੍ਰਿਫਤਾਰ ਕੀਤਾ ਹੁੰਦਾ ਹੈ? ਜਨਤਕ ਤੌਰ ਤੇ ਹਥਕੜੀ ਲ਼ਾਉਣ ਅਤੇ ਨਿਰਵਸਤਰ ਕਰਕੇ ਤਲ਼ਾਸ਼ੀ ਲ਼ੈਣ ਦਾ ਕੰਮ ਭਾਰਤੀ ਪੁਲ਼ਿਸ ਸਟੇਸ਼ਨਾ ਵਿੱਚ ਸ਼ਰੇਆਮ ਹੁੰਦਾ ਹੈ, ਕਿਸੇ ਵੀ ਫੜੇ ਗਏ ਵਿਅਕਤੀ ਨੂੰ ਜਲ਼ੀਲ ਕਰਨਾ ਅਤੇ ਉਸਦੀ ਜਲ਼ਾਲਤ ਵਿੱਚੋਂ ਸੁਆਦ ਲ਼ੈਣਾਂ ਭਾਰਤੀ ਪੁਲਸ ਤੰਤਰ ਦਾ ਮੁੱਖ ਲ਼ੱਛਣ ਬਣ ਗਿਆ ਹੈ। ਸਰੀਰਕ ਤੌਰ ਤੇ ਅਣਮਨੁੱਖੀ ਤਸੀਹੇ ਦੇਣੇ ਤਾਂ ਵੱਖਰੀ ਗੱਲ ਹੈ ਪਰ ਫੜੇ ਗਏ ਵਿਅਕਤੀ ਦੇ ਗੌਰਵ ਅਤੇ ਸਵੈਮਾਣ ਨੂੰ ਹਰਜਾ ਪਹੁੰਚਾਉਣਾਂ ਪੁਲ਼ਿਸ ਤੰਤਰ ਦਾ ਪਹਿਲ਼ਾ ਕੰਮ ਹੈ। ਫੜੇ ਗਏ ਪਰਿਵਾਰ ਦੀਆਂ ਔਰਤਾਂ ਨੂੰ ਮਰਦਾਂ ਸਾਹਮਣੇ ਨਿਰਵਸਤਰ ਕਰਕੇ ਉਨ੍ਹਾਂ ਨੂੰ ਜਲ਼ੀਲ ਕਰਨਾ ਭਾਰਤੀ ਤੰਤਰ ਦੀ ਆਮ ਰਵਾਇਤ ਬਣ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਜਲ਼ਾਲਤ ਦੇ ਖਿਲ਼ਾਫ ਅੱਜ ਮੁਲਕ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਉਸ ਜਲ਼ਾਲਤ ਨੂੰ ਉਸ ਮੁਲਕ ਵਿੱਚ ਉਚੇ ਪੱਧਰ ਦੀ ਸਿਵਲ ਸੁਸਾਇਟੀ ਵੱਲ਼ੋਂ ਵੀ ਮਾਨਤਾ ਮਿਲ਼ੀ ਹੋਈ ਹੈ। ਇੱਥੋਂ ਤੱਕ ਕਿ ਭਾਰਤੀ ਅਦਾਲਤਾਂ ਦੇ ਕਈ ਵੱਡੇ ਜੱਜਾਂ ਨੇ ਘੱਟਗਿਣਤੀਆਂ ਦੇ ਕੇਸਾਂ ਦੀ ਸੁਣਵਾਈ ਕਰਦਿਆ ਇਹ ਗੱਲ ਸ਼ਰੇਆਮ ਆਖੀ ਹੈ ਕਿ ਅਪਰਾਧੀਆਂ ਦੇ ਕੋਈ ਵੀ ਮਨੁੱਖੀ ਹੱਕ ਨਹੀ ਹੁੰਦੇ ਅਤੇ ਜੋ ਸੱਜਣ ਅਪਰਾਧੀਆਂ ਦੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਨ ਉਹ ਆਪ ਵੀ ਅੱਤਵਾਦ ਦੇ ਹਮਾਇਤੀ ਹਨ।
ਹੁਣ ਬੀਬੀ ਦੇਵਯਾਨੀ ਨਾਲ ਅਮਰੀਕਾ ਵਿੱਚ ਜੋ ਜਲ਼ਾਲਤ ਭਰਿਆ ਸਲ਼ੂਕ ਕੀਤਾ ਗਿਆ ਹੈ ਉਸਦੀ ਅਸੀਂ ਡਟਵੀ ਵਿਰੋਧਤਾ ਕਰਦੇ ਹਾਂ ਪਰ ਨਾਲ ਹੀ ਭਾਰਤੀ ਤੰਤਰ ਨੂੰ ਇਹ ਯਾਦ ਦਿਵਾਉਣਾਂ ਚਾਹੁੰਦੇ ਹਾਂ ਕਿ ਜਿਸ ਪ੍ਰੈਕਟਿਸ ਦੇ ਖਿਲ਼ਾਫ ਅੱਜ ਉਹ ਵਿਰੋਧ ਪ੍ਰਗਟ ਕਰ ਰਹੇ ਹਨ ਉਸ ਪ੍ਰੈਕਟਿਸ ਨੂੰ ਭਾਰਤ ਵਿੱਚੋਂ ਖਤਮ ਕਰਨ ਦਾ ਪ੍ਰਣ ਵੀ ਉਹ ਲ਼ੈਣ। ਕਿਸੇ ਵੀ ਸਮਾਜ ਵਿੱਚੋਂ ਅਪਰਾਧ ਨੂੰ ਖਤਮ ਨਹੀ ਕੀਤਾ ਜਾ ਸਕਦਾ ਪਰ ਕਿਸੇ ਵੀ ਕੇਸ ਵਿੱਚ ਫੜੇ ਗਏ ਇਨਸਾਨ ਨੂੰ ਚੰਗੇ ਵਿਹਾਰ ਨਾਲ ਹੀ ਗਲਤ ਕੰਮ ਤੋਂ ਹਟਾਇਅ ਜਾ ਸਕਦਾ ਹੈ, ਉਸਦੀ ਜਲ਼ਾਲਤ ਉਸਨੂੰ ਤੇ ਸਮਾਜ ਨੂੰ ਹੋਰ ਭਿਅੰਕਰ ਬਣਾ ਦਿੰਦੀ ਹੈ।