ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ, ਥੁਰਿੰਗੀਆ ਵਿੱਚ, ਇੱਕ ਖੇਤਰੀ ਚੋਣ ਵਿੱਚ ਸੱਜੇ ਪੱਖੀ ਪਾਰਟੀ ਨੂੰ ਬਹੁਮਤ ਹਾਸਿਲ ਹੋਇਆ ਹੈ ਜਿੱਥੇ ਅਲਟਰਨੇਟਿਵ ਫਾਰ ਜਰਮਨੀ ( ਏਐਫਡੀ ) ਪਾਰਟੀ ਨੇ ਲਗਭਗ ੩੩% ਵੋਟਾਂ ਹਾਸਲ ਕੀਤੀਆਂ। ਗੁਆਂਢੀ ਸੈਕਸਨੀ ਵਿੱਚ, ਇਹ ਪ੍ਰਤੀਸ਼ਤ ੩੦% ਤੋਂ ਵੀ ਵੱਧ ਗਿਆ ਅਤੇ ਪਹਿਲੇ ਸਥਾਨ ‘ਤੇ ਆਉਣ ਤੋਂ ਸਿਰਫ ਥੋੜਾ ਜਿਹਾ ਖੁੰਝ ਗਿਆ, ਜਿੱਥੇ ਕ੍ਰਿਸ਼ਚੀਅਨ ਡੈਮੋਕਰੇਟਸ ਨੇ ਆਪਣਾ ਮੌਕਾ ਬਣਾਈ ਰੱਖਿਆ।ਇਹ ਵਾਧਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਸ ਦੀਆਂ ਪਹਿਲਾਂ ਵੀ ਉਦਾਹਰਣਾਂ ਮਿਲਦੀਆਂ ਹਨ: ਹਿਟਲਰ ਦੇ ਚਾਂਸਲਰ ਬਣਨ ਤੋਂ ਚਾਰ ਸਾਲ ਪਹਿਲਾਂ, ੧੯੨੯ ਦੀਆਂ ਥੁਰਿੰਗੀਅਨ ਚੋਣਾਂ ਵਿੱਚ ਸਫਲਤਾ ਤੋਂ ਬਾਅਦ ਨਾਜ਼ੀ ਐਨ ਐਸ ਡੀ ਏ ਪੀ ਪਾਰਟੀ ਨੇ ਪਹਿਲੀ ਵਾਰ ਇੱਕ ਖੇਤਰੀ ਮੰਤਰਾਲਾ ਜਿੱਤਿਆ ਸੀ। ਲਗਭਗ ਇੱਕ ਸਦੀ ਬਾਅਦ, ਏਐਫਡੀ ਕੋਲ ਸੈਕਸਨੀ ਅਤੇ ਥੁਰਿੰਗੀਆ ਦੀਆਂ ਭਵਿੱਖ ਦੀਆਂ ਸਰਕਾਰਾਂ ਵਿੱਚ ਹਿੱਸਾ ਲੈਣ ਦੀ ਬਹੁਤ ਘੱਟ ਸੰਭਾਵਨਾ ਹੈ, ਕਿਉਂਕਿ ਦੂਜੀਆਂ ਪਾਰਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸਦੇ ਨਾਲ ਗੱਠਜੋੜ ਨਹੀਂ ਬਣਾਉਣਗੇ। ਫਿਰ ਵੀ ਇਸ ਵਿੱਚ ਇੱਕ ਬਲਾਕਿੰਗ ਘੱਟਗਿਣਤੀ ਹੋਵੇਗੀ, ਜੋ ਇਸਨੂੰ ਕੁਝ ਮੁੱਖ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਬਣਾਵੇਗੀ। ਸੋਸ਼ਲ ਡੈਮੋਕਰੇਟ ਦੇ ਚਾਂਸਲਰ ਓਲਾਫ ਸਕੋਲਜ਼ ਨੇ ਕਿਹਾ ਕਿ ਇਹ ਨਤੀਜੇ ਇੱਕ ਤਬਾਹੀ ਹਨ। ਇਹਨਾਂ ਤਿੰਨਾਂ ਵਿੱਚੋਂ ਸੋਸ਼ਲ ਡੈਮੋਕਰੇਟ, ਗਰੀਨਜ਼ ਅਤੇ ਐਫ ਡੀ ਪੀ ਪਾਰਟੀ ਦੇ ਉਦਾਰਵਾਦੀਆਂ ਨੇ ਕੁੱਲ ਮਿਲਾ ਕੇ ਸਿਰਫ਼ ੧੦% ਤੋਂ ਵੱਧ ਦਾ ਸਕੋਰ ਕੀਤਾ। ਬਰਲਿਨ ਦੇ ਸੱਤਾਧਾਰੀ ਗੱਠਜੋੜ ਦੀ ਤਰਸਯੋਗ ਦ੍ਰਿਸ਼ਟੀ ਅੰਦਰੂਨੀ ਵਿਰੋਧਾਭਾਸ ਤੋਂ ਪ੍ਰਭਾਵਿਤ ਹੈ ਅਤੇ ਇਸ ਉੱਪਰ ਰੋਜ਼ਮੱਰਾ ਦੇ ਪੱਧਰ’ਤੇ ਮਹਿੰਗਾਈ, ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਅਸੁਰੱਖਿਆ ਦੇ ਸੰਬੰਧ ਵਿਚ ਨਤੀਜੇ ਦੇਣ ਵਿੱਚ ਅਸਫਲ ਰਹਿਣ ਦਾ ਦੋਸ਼ ਹੈ।

ਇਸ ਦੀਆਂ ਕਮਜ਼ੋਰੀਆਂ ਸਹਿਰਾ ਵੈਗਨਕਨੇਚ ਅਲਾਇੰਸ ਲਈ ਬਹੁਤ ਫਾਇਦੇਮੰਦ ਸਾਬਿਤ ਹੋਈਆਂ।ਇਹ ਖੱਬੇ ਪੱਖੀ ਪਾਰਟੀ ਡਾਈ ਲਿੰਕੇ ਦੇ ਇੱਕ ਸਾਬਕਾ ਨੇਤਾ ਦੁਆਰਾ ਸੱਤ ਮਹੀਨੇ ਪਹਿਲਾਂ ਸਥਾਪਿਤ ਕੀਤੀ ਗਈ ਇੱਕ ਲਹਿਰ ਹੈ ਜੋ ਕਿ ਭਲਾਈ ਦੇ ਮੁੱਦਿਆਂ ‘ਤੇ ਪ੍ਰਗਤੀਸ਼ੀਲ ਅਤੇ ਸਮਾਜਿਕ ਮੁੱਦਿਆਂ ‘ਤੇ ਰੂੜੀਵਾਦੀ ਹੋਣ ਦਾ ਦਾਅਵਾ ਕਰਦੀ ਹੈ, ਅਤੇ ਜਿਸ ਨੇ ਏ ਐਫ ਡੀ ਦੀ ਤਰਾਂ ਯੂਕਰੇਨ ਨੂੰ ਹਥਿਆਰਾਂ ਦੀ ਸਪੁਰਦਗੀ ਅਤੇ ਰੂਸ ਨਾਲ ਨਜ਼ਦੀਕੀ ਸਬੰਧਾਂ ਨੂੰ ਰੋਕਣ ਦੀ ਮੰਗ ਕੀਤੀ ਹੈ। ਸੈਕਸਨੀ ਅਤੇ ਥੁਰਿੰਗੀਆ ਨੂੰ ਇਕੱਠਾ ਕਰਕੇ, ਸਿਰਫ ੬ ਮਿਲੀਅਨ ਵਸਨੀਕ – ਜਰਮਨੀ ਦੀ ਆਬਾਦੀ ਦਾ ੭% ਹੈ। ਹਾਲਾਂਕਿ, ਇਸ ਨਾਲ ਆਏ ਨਤੀਜਿਆਂ ਦੀ ਮਹੱਤਤਾ ਨੂੰ ਘੱਟ ਨਹੀਂ ਕਰਕੇ ਦੇਖਿਆ ਜਾਣਾ ਚਾਹੀਦਾ। ਕਿਉਂਕਿ ਸਭ ਤੋਂ ਪਹਿਲਾਂ, ਸੱਜੇ-ਪੱਖੀ – ਜਿਵੇਂ ਕਿ ਬਾਵੇਰੀਆ ਅਤੇ ਹੇਸੇ ਰਾਜਾਂ ਵਿੱਚ ੨੦੨੩ ਦੀਆਂ ਚੋਣਾਂ ਨੇ ਦਿਖਾਇਆ – ਪੱਛਮੀ ਜਰਮਨੀ ਵਿੱਚ ਵੀ ਵੱਧ ਰਿਹਾ ਹੈ। ਦੂਜਾ, ਕਿਉਂਕਿ ਸੈਕਸਨੀ ਅਤੇ ਥੁਰਿੰਗੀਆ ਵਿੱਚ ਏਐਫਡੀ ਫੈਡਰੇਸ਼ਨਾਂ ਦੇਸ਼ ਵਿੱਚ ਸਭ ਤੋਂ ਵੱਧ ਕੱਟੜਪੰਥੀ ਹਨ। ਉਨ੍ਹਾਂ ਦੇ ਤਾਕਤਵਰ ਨੇਤਾ, ਬਿਜੋਰਨ ਹੋਕੇ ਨੂੰ ਜਨਤਕ ਤੌਰ ‘ਤੇ ਹਿਟਲਰ ਦੇ ਸਟਰਮਾਬਟੇਇਲੁੰਗ (ਸਟੋਰਮ ਟਰੂਪਰਜ਼) ਅਰਧ ਸੈਨਿਕ ਮਿਲਸ਼ੀਆ ਦੇ ਨਾਅਰੇ ਦੀ ਵਰਤੋਂ ਕਰਨ ਲਈ ਦੋ ਵਾਰ ਦੋਸ਼ੀ ਠਹਿਰਾਇਆ ਗਿਆ ਹੈ, ਅਤੇ ਉਸਦੀ ਪਾਰਟੀ ਵਰਤਮਾਨ ਵਿੱਚ ਸੰਵਿਧਾਨ ਦੀ ਸੁਰੱਖਿਆ ਲਈ ਸੰਘੀ ਦਫਤਰ ਦੁਆਰਾ “ਨਿਗਰਾਨੀ ਅਧੀਨ” ਹੈ। ਇਨ੍ਹਾਂ ਘੁਟਾਲਿਆਂ ਦੇ ਬਾਵਜੂਦ, ਇਸ ਨੇ ਵੋਟਰਾਂ ਦੇ ਇੱਕ ਤਿਹਾਈ ਤੋਂ ਵੱਧ ਜਿੱਤ ਪ੍ਰਾਪਤ ਕੀਤੀ ਹੈ।

ਅਜਿਹੀ ਪਾਰਟੀ, ਜਿਸਦੀ ਸਥਾਪਨਾ ਸਿਰਫ ੧੧ ਸਾਲ ਪਹਿਲਾਂ ਹੋਈ ਸੀ ਅਤੇ ਇਹ ਜਰਮਨੀ ਵਰਗੇ ਦੇਸ਼ ਵਿੱਚ ਇੰਨੇ ਉੱਚ ਸਕੋਰ ਪ੍ਰਾਪਤ ਕਰ ਸਕਦੀ ਹੈ, ਇਹ ਥੋੜੀ ਚਿੰਤਾ ਵਾਲੀ ਗੱਲ ਹੈ। ਇਸਦੇ ਅਤੀਤ ਦੇ ਮੱਦੇਨਜ਼ਰ, ਜਨਸੰਖਿਆ ਭਾਰ ਅਤੇ ਆਰਥਿਕ ਸ਼ਕਤੀ ਜੋ ਇਹ ਯੂਰਪੀਅਨ ਮਹਾਂਦੀਪ ਦੇ ਕੇਂਦਰ ਵਿੱਚ ਦਰਸਾਉਂਦੀ ਹੈ,ਇਸ ਉੱਪਰ ਇੱਕ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਵਰਤਮਾਨ ਵਿੱਚ ਕੱਟੜਪੰਥੀ ਪਾਰਟੀਆਂ ਵਿੱਚ ਵਾਧਾ ਹੋ ਰਿਹਾ ਹੈ, ਜਰਮਨੀ ਨੇ ਇੱਕ ਸਾਲ ਦੇ ਸਮੇਂ ਵਿੱਚ ਆਪਣਾ ਅਗਲਾ ਚਾਂਸਲਰ ਚੁਣਨਾ ਹੈ, ਉਦੋਂ ਇਹ ਗੱਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇਸ ਦੇ ਸੱਜੇ ਅਤੇ ਖੱਬੇ ਪਾਸੇ ਦੇ ਸਿਆਸੀ ਨੇਤਾਵਾਂ ਦੇ ਨਾਲ-ਨਾਲ ਇਸ ਦੇ ਆਰਥਿਕ ਅਤੇ ਬੌਧਿਕ ਕੁਲੀਨ ਵਰਗ, ਕਿਸੇ ਪਾਰਟੀ ਨੂੰ ਹੋਰ ਵਧਣ-ਫੁੱਲਣ ਦਾ ਮੌਕਾ ਨਹੀਂ ਦੇ ਸਕਦੇ।ਇਸ ਦਾ ਨਸਲਵਾਦੀ, ਰਾਸ਼ਟਰਵਾਦੀ ਵਿਸ਼ਵ ਦ੍ਰਿਸ਼ਟੀਕੋਣ ਉਸ ਜਮਹੂਰੀ ਅਤੇ ਉਦਾਰਵਾਦੀ ਵਿਵਸਥਾ ਦੀਆਂ ਬੁਨਿਆਦਾਂ ਨੂੰ ਕਮਜ਼ੋਰ ਕਰਦਾ ਹੈ, ਜਿਸ ‘ਤੇ ਦੇਸ਼ ਦਾ ਮੁੜ ਨਿਰਮਾਣ ਹੋਇਆ ਸੀ। ਪਿਛਲੇ ਸਾਲ ਦੌਰਾਨ, ਦੂਰ-ਸੱਜੇ ਅਲਟਰਨੇਟਿਵ ਫਰ ਡੂਸ਼ਲੈਂਡ ( ਏਐਫਡੀ ) ਲਈ ਵੱਧ ਰਹੇ ਸਮਰਥਨ ਨੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਕਿ ਜਰਮਨੀ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਆਪਣੇ ਸਭ ਤੋਂ ਡੂੰਘੇ ਰਾਜਨੀਤਿਕ ਸੰਕਟ ਵੱਲ ਵਧ ਰਿਹਾ ਹੈ।