ਭਾਰਤ ਦੇ ਮਨੀਪੁਰ ਸੂਬੇ ਵਿੱਚ ਮਿੰਨੀ-ਇੰਡੀਆ ਵਾਂਗ ਵਿਭਿੰਨ ਆਬਾਦੀ ਹੈ। ਜਦੋਂ ਲਗਭਗ ੩੦ ਭਾਈਚਾਰੇ ਇਕੱਠੇ ਰਹਿੰਦੇ ਹਨ, ਤਾਂ ਝਗੜਾ ਲੋਕਾਂ ਦੀ ਸਮੂਹਿਕ ਹੋਂਦ ਦਾ ਅਟੱੁਟ ਹਿੱਸਾ ਬਣ ਜਾਂਦਾ ਹੈ। ਮਨੀਪੁਰ ਭਾਰਤ ਦੇ ਹੋਰ ਉੱਤਰ-ਪੂਰਬੀ ਰਾਜਾਂ ਵਾਂਗ ਲੰਬੇ ਸਮੇਂ ਤੋਂ ਵਿਦਰੋਹ ਦੇ ਹਿੰਸਕ ਦੌਰ ਵਿੱਚੋਂ ਲੰਘਿਆ ਹੈ।ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ ਕਈ ਉੱਤਰ-ਪੂਰਬੀ ਰਾਜਾਂ ਵਿੱਚ ਵਿਦਰੋਹੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਆਪਣੀ ਅਸਫਲਤਾ ਦੀ ਭਾਵਨਾ ‘ਤੇ ਦੁੱਖ ਪ੍ਰਗਟ ਕੀਤਾ ਸੀ।ਇਹ ਚਿੰਤਾ ਫੌਜੀ ਜਾਂ ਹੋਰ ਸਥਿਤੀਆਂ ਲਈ ਇੰਨੀ ਜ਼ਿਆਦਾ ਨਹੀਂ ਸੀ, ਸਗੋਂ ਇਹ ਮਨੋਵਿਗਿਆਨਕ ਨਿਰਾਸ਼ਾ ਦੀ ਭਾਵਨਾ ਸੀ ਕਿ ਉਸ ਦੀ ਸਰਕਾਰ ਇਨ੍ਹਾਂ ਲੋਕਾਂ ਨੂੰ ਜਿੱਤਣ ਅਤੇ ਭਾਰਤ ਨਾਲ ਮਿਲਾਉਣ ਵਿੱਚ ਕਿਉਂ ਅਸਫਲ ਰਹੀ।
ਨਾਗਾ ਅਤੇ ਕੂਕੀ ਕਬੀਲੇ: ਦੋ ਜ਼ਿਆਦਾਤਰ ਈਸਾਈ ਕਬੀਲੇ ਰਾਜ ਦੀ ਆਬਾਦੀ ਦਾ ਲਗਭਗ ੪੦ ਪ੍ਰਤੀਸ਼ਤ ਬਣਦੇ ਹਨ, ਅਤੇ “ਅਨੁਸੂਚਿਤ ਕਬੀਲੇ” ਦਾ ਦਰਜਾ ਪ੍ਰਾਪਤ ਕਰਦੇ ਹਨ, ਜੋ ਉਨ੍ਹਾਂ ਨੂੰ ਪਹਾੜੀਆਂ ਅਤੇ ਜੰਗਲਾਂ ਵਿੱਚ ਜ਼ਮੀਨ ਦੀ ਮਾਲਕੀ ਦਾ ਅਧਿਕਾਰ ਦਿੰਦਾ ਹੈ। ਉਹ ਪਹਾੜੀਆਂ ਵਿੱਚ ਰਹਿਣ ਵਾਲੇ ਸਭ ਤੋਂ ਮਹੱਤਵਪੂਰਨ ਕਬੀਲੇ ਹਨ। ਮਿਜ਼ੋ ਸਮੇਤ ਹੋਰ ਕਬਾਇਲੀ ਸਮੂਹ, ਰਾਜ ਦੀ ਵਿਭਿੰਨ ਨਸਲੀ ਬਣਤਰ ਬਣਾਉਂਦੇ ਹਨ, ਜਿਨ੍ਹਾਂ ਦੀ ਸਰਹੱਦ ਮਿਆਂਮਾਰ ਨਾਲ ਲੱਗਦੀ ਹੈ। ਕਬੀਲਿਆਂ ਦਾ ਮੰਨਣਾ ਹੈ ਕਿ ਮੈਤਈ ਪਹਿਲਾਂ ਹੀ ਇੱਕ ਪ੍ਰਭਾਵੀ ਭਾਈਚਾਰਾ ਹੈ ਅਤੇ “ਸੂਬੇ ਦੀ ਰਾਜਨੀਤੀ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ ਅਤੇ ਇਸ ਲਈ ਉਨ੍ਹਾਂ ਪ੍ਰਤੀ ਹਾਂ-ਪੱਖੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। “ਉਹ ਇਸ ਨੂੰ {ਮੈਤਈ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣਾ} ਨੂੰ ਇਸ ਤਰਾਂ ਦੇਖਦੇ ਹਨ ਜਿਵੇਂ ਮੈਤਈ ਉਨ੍ਹਾਂ ਦੇ ਹਿੱਸੇ ਦਾ ਕੇਕ ਵੀ ਖਾ ਰਹੇ ਹੋਣ।ਭਾਰਤ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਕਬਾਇਲੀ ਖੇਤਰ ਕੁਝ ਸੰਵਿਧਾਨਕ ਸੁਰੱਖਿਆ ਦਾ ਆਨੰਦ ਮਾਣਦੇ ਹਨ, ਅਤੇ ਉਹਨਾਂ ਵਿੱਚ “ਚਿੰਤਾ” ਹੈ ਕਿ ਅਨੁਸੂਚਿਤ ਕਬੀਲੇ ਦੇ ਦਰਜੇ ਦਾ ਮਤਲਬ ਹੋਵੇਗਾ ਕਿ ਮੈਤਈ ਕਬੀਲੇ ਕੋਲ ਜ਼ਮੀਨ ਦੀ ਮਾਲਕੀ ਹੋ ਸਕਦੀ ਹੈ।
ਮਨੀਪੁਰ ਵਿੱਚ ਇਹ ਮੌਜੂਦਾ ਹਿੰਸਾ ਇਸ ਸਵਾਲ ਨੂੰ ਲੈ ਕੇ ਭੜਕੀ ਹੈ ਕਿ ਵਿਸ਼ੇਸ਼ ਕਬਾਇਲੀ ਦਰਜੇ ਦਾ ਦਾਅਵਾ ਕਿਸ ਨੂੰ ਦੇਣਾ ਹੈ। ਭਾਰਤ ਦੇ ਉੱਤਰ-ਪੂਰਬ ਵਿਚ ਇੱਕ ਦੂਰ-ਦੁਰਾਡੇ ਦੇ ਸੂਬੇ ਮਨੀਪੁਰ ਵਿੱਚ ਵਿਰੋਧੀ-ਨਸਲੀ ਸਮੂਹਾਂ ਵਿਚਕਾਰ ਝੜਪਾਂ ਕਰਕੇ ਹਾਲ ਹੀ ਦੇ ਦਿਨਾਂ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਫੌਜੀ ਕੈਂਪਾਂ ਵਿੱਚ ਹਨ ਅਤੇ ਸਥਿਤੀ ਅਸਥਿਰ ਬਣੀ ਹੋਈ ਹੈ, ਭਾਵੇਂ ਕਿ ਵਿਗਾੜ ਨੂੰ ਰੋਕਣ ਲਈ ਅਧਿਕਾਰੀ ਖੇਤਰ ਵਿੱਚ ਫੌਜਾਂ ਨੂੰ ਭੇਜ ਰਹੇ ਹਨ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਨਿਯੰਤਰਿਤ ਕੀਤਾ ਗਿਆ ਹੈ। ਸੂਬੇ ਦੇ ਸਭ ਤੋਂ ਵੱਡੇ ਸਮੂਹ, ਮੈਈਤੀ ਦੀ ਆਬਾਦੀ ਮਨੀਪੁਰ ਦੀ ਅੱਧੀ ਆਬਾਦੀ ਤੋਂ ਥੋੜੀ ਜ਼ਿਆਦਾ ਹੈ। ਇਹ ਆਪਣੇ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਰਿਹਾ ਹੈ। ਮੌਜੂਦਾ ਹਿੰਸਾ ਇੱਕ ਅਸਧਾਰਨ ਪੱਧਰ ‘ਤੇ ਪਹੁੰਚ ਗਈ ਸੀ, ਕਿਉਂਕਿ ਲੋਕਾਂ ਨੇ ਘਰਾਂ ਅਤੇ ਵਾਹਨਾਂ, ਚਰਚਾਂ ਅਤੇ ਮੰਦਰਾਂ ਨੂੰ ਅੱਗ ਲਗਾ ਦਿੱਤੀ ਸੀ। ਭਾਰਤ ਸਰਕਾਰ ਨੇ ਬੰਗਲਾਦੇਸ਼ ਅਤੇ ਮਿਆਂਮਾਰ ਦੀਆਂ ਸਰਹੱਦਾਂ ਦੇ ਨੇੜੇ ੩੦ ਲੱਖ ਤੋਂ ਘੱਟ ਆਬਾਦੀ ਵਾਲੇ ਸੂਬੇ ਮਨੀਪੁਰ ਵਿੱਚ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਲਗਭਗ ੧੦,੦੦੦ ਜਵਾਨਾਂ ਨੂੰ ਭੇਜਿਆ ਹੈ।ਰਾਜ ਦੇ ਗਵਰਨਰ ਨੇ ਸੁਰੱਖਿਆ ਬਲਾਂ ਨੂੰ “ਪਹਿਲੀ ਨਜ਼ਰ ‘ਤੇ ਗੋਲੀ ਮਾਰਨ” ਦੇ ਹੁਕਮ ਜਾਰੀ ਕੀਤੇ ਹਨ “ਅੱਤ ਦੇ ਮਾਮਲਿਆਂ ਵਿੱਚ” ਉਨ੍ਹਾਂ ਨੂੰ ਭੀੜ ‘ਤੇ ਗੋਲੀ ਚਲਾਉਣ ਦਾ ਅਧਿਕਾਰ ਦਿੱਤਾ ਹੈ।
ਭਾਰਤ ਦਾ ਉੱਤਰ-ਪੂਰਬ ਸਮੂਹਾਂ ਦਾ ਇੱਕ ਪੈਚਵਰਕ ਹੈ, ਜੋ ਭਾਸ਼ਾ ਅਤੇ ਧਰਮ ਦੁਆਰਾ ਵੱਖਰਾ ਹੈ, ਅਤੇ ਅਕਸਰ ਅੰਦਰੂਨੀ ਸਰਹੱਦਾਂ ਅਤੇ ਮਨੁੱਖੀ-ਅਧਿਕਾਰਾਂ ਦੇ ਮੁੱਦਿਆਂ ‘ਤੇ ਇੱਕ ਦੂਜੇ ਅਤੇ ਰਾਸ਼ਟਰੀ ਸਰਕਾਰ ਨਾਲ ਮਤਭੇਦ ਹੁੰਦੇ ਰਹਿੰਦੇ ਹਨ। ਹਾਲੀਆ ਅਸ਼ਾਂਤੀ ਦੀ ਸ਼ੁਰੂਆਤ ਇੱਕ ਵਿਦਿਆਰਥੀ ਸਮੂਹ ਦੁਆਰਾ ਕੱਢੇ ਇਕ ਮਾਰਚ ਦੇ ਨਾਲ ਹੋਈ ਸੀ ਜਿਸ ਵਿੱਚ ਰਾਜ ਦੇ ਸਭ ਤੋਂ ਵੱਡੇ ਨਸਲੀ ਸਮੂਹ, ਮੈਤਈ ਨੂੰ “ਅਨੁਸੂਚਿਤ ਕਬੀਲੇ” ਵਜੋਂ ਮੁੜ-ਵਰਗੀਕ੍ਰਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਗਿਆ ਸੀ। ਵਰਤਮਾਨ ਵਿੱਚ ਸੂਬੇ ਦੇ ਨਾਗਾ ਅਤੇ ਕੂਕੀ ਲੋਕ, ਜੋ ਕਿ ਪਹਾੜੀ ਖੇਤਰ ਵਿੱਚ ਰਹਿੰਦੇ ਹਨ, ਨੂੰ ਇਹ ਵਿਸ਼ੇਸ਼ ਦਰਜਾ ਪ੍ਰਾਪਤ ਹੈ ਜੋ ਹੋਰ ਚੀਜ਼ਾਂ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਨੂੰ ਸੁਰੱਖਿਅਤ ਕਰਨ ਵਿੱਚ ਉਨ੍ਹਾਂ ਨੂੰ ਇੱਕ ਫਾਇਦਾ ਦਿੰਦਾ ਹੈ। ਮੈਤਈ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ੧੦ ਸਾਲ ਪਹਿਲਾਂ ਅਨੁਸੂਚਿਤ-ਜਨਜਾਤੀ ਦੇ ਦਰਜੇ ਲਈ ਪਟੀਸ਼ਨ ਦਾਇਰ ਕੀਤੀ ਸੀ। ਪਿਛਲੇ ਮਹੀਨੇ, ਮਨੀਪੁਰ ਦੀ ਹਾਈ ਕੋਰਟ ਨੇ ਲੰਮੀ ਦੇਰੀ ਨੂੰ ਨੋਟ ਕਰਦੇ ਹੋਏ ਇੱਕ ਫੈਸਲਾ ਲਿਆ ਅਤੇ ਸੂਬਾ ਸਰਕਾਰ ਨੂੰ ਰਾਸ਼ਟਰੀ ਸਰਕਾਰ ਨੂੰ ਇੱਕ ਯੋਜਨਾ ਦੀ ਸਿਫ਼ਾਰਸ਼ ਕਰਨ ਲਈ ਸਿਰਫ਼ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ।
ਸਿੱਟੇ ਵਜੋਂ ਬਹੁਤ ਸਾਰੇ ਲੋਕ ਮਿਜ਼ੋਰਮ, ਮੇਘਾਲਿਆ ਅਤੇ ਨਾਗਾਲੈਂਡ ਸਮੇਤ ਗੁਆਂਢੀ ਰਾਜਾਂ ਵਿੱਚ ਭੱਜ ਗਏ ਹਨ। ਭਾਰਤ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਆਪਣੇ ਵਸਨੀਕਾਂ ਨੂੰ ਸੁਰੱਖਿਅਤ ਏਅਰਲਿਫਟ ਕਰਨ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰ ਰਹੀਆਂ ਹਨ। ਵੱਖ-ਵੱਖ ਕਬੀਲਿਆਂ ਦੇ ਹਜ਼ਾਰਾਂ ਲੋਕ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਹਨ। ਇਹ ਉਹ ਨਹੀਂ ਜਾਣਦੇ ਕਿ ਉਹ ਕਦੋਂ ਘਰ ਵਾਪਸ ਆਉਣ ਦੇ ਯੋਗ ਹੋਣਗੇ। ਤਣਾਅ ਉੱਚਾ ਰਹਿੰਦਾ ਹੈ ਅਤੇ ਸਥਿਤੀ ਅਸਥਿਰ ਬਣੀ ਹੋਈ ਹੈ।ਇਹ ਅਸਪਸ਼ਟ ਹੈ ਕਿ ਅਸ਼ਾਂਤੀ ਕਦੋਂ ਅਤੇ ਕਿਵੇਂ ਖਤਮ ਹੋਵੇਗੀ। ਬੇਚੈਨੀ ਵਧ ਰਹੀ ਸੀ। ਇਹ ਉਦੋਂ ਹੋਰ ਤੇਜ਼ ਹੋ ਗਈ ਜਦੋਂ ੧੯ ਅਪ੍ਰੈਲ ਨੂੰ ਮਨੀਪੁਰ ਦੀ ਹਾਈ ਕੋਰਟ ਨੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੂੰ ਐਸਟੀ ਸੂਚੀ ਵਿੱਚ ਮੈਤਈ ਨੂੰ ਸ਼ਾਮਲ ਕਰਨ ਬਾਰੇ ਸਿਫ਼ਾਰਸ਼ ਜਮ੍ਹਾਂ ਕਰਾਉਣ ਲਈ ਇੱਕ ਨਿਰਦੇਸ਼ ਜਾਰੀ ਕੀਤਾ। ਕਬਾਇਲੀ ਸਮੂਹਾਂ, ਜਿਨ੍ਹਾਂ ਨੂੰ ਅਨੁਸੂਚਿਤ ਜਨਜਾਤੀਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਨੇ ਹਾਈ ਕੋਰਟ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਕਿ ਮੈਤਈ ਪਹਿਲਾਂ ਹੀ ਓਬੀਸੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਪਹਾੜੀ ਕਬੀਲਿਆਂ ਦਾ ਮੰਨਣਾ ਹੈ ਕਿ ਇਸ ਵਰਗੀਕਰਨ ਦੇ ਤਹਿਤ ਜੋ ਸੁਰੱਖਿਆ ਉਪਾਵਾਂ ਉਹ ਮਾਣਦੇ ਹਨ, ਉਹ ਪ੍ਰਭਾਵਸ਼ਾਲੀ ਮੈਤਰੀ ਐਸਟੀ ਵਰਗ ਹੇਠ ਲਿਆਂਦੇ ਜਾਣ ਨਾਲ ਖਤਮ ਹੋ ਜਾਣਗੀਆਂ।ਇਸ ਫੈਸਲੇ ਤੁਰੰਤ ਮੈਤਈ ਅਤੇ ਪਹਾੜੀ ਕਬੀਲਿਆਂ ਨੂੰ ਦੋ ਲੜਾਕੂ ਸਮੂਹਾਂ ਵਿੱਚ ਵੰਡ ਦਿੱਤਾ ਜੋ ਕਿਸੇ ਵੀ ਤਰ੍ਹਾਂ ਆਪਣੇ ਵਿਸ਼ਵਾਸ ਨਾਲ ਜੁੜੇ ਹੋਏ ਹਨ। ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਮੈਤਈ ਘੱਟ ਗਿਣਤੀ ਸਨ, ਉਹ ਹਿੰਸਾ ਦਾ ਸ਼ਿਕਾਰ ਹੋ ਗਏ। ਅਤੇ ਇੰਫਾਲ ਵਰਗੇ ਸਥਾਨਾਂ ਵਿੱਚ ਜਿੱਥੇ ਮੈਤਈ ਬਹੁਗਿਣਤੀ ਹਨ, ਜਿੱਥੇ ਪਹਾੜੀ ਕਬੀਲੇ ਦਹਾਕਿਆਂ ਤੋਂ ਰਹਿੰਦੇ ਸਨ, ਭਿਆਨਕ ਲੜਾਈ ਦੇ ਮੈਦਾਨ ਬਣ ਗਏ। ਪਹਾੜੀ ਕਬੀਲਿਆਂ ਦੇ ਨੌਕਰਸ਼ਾਹਾਂ, ਸਿਆਸਤਦਾਨਾਂ, ਇੰਜੀਨੀਅਰਾਂ, ਪ੍ਰੋਫੈਸਰਾਂ, ਡਾਕਟਰਾਂ ਦੇ ਇੰਫਾਲ ਦੇ ਇੱਕ ਉੱਚੇ ਹਿੱਸੇ ਦੇ ਘਰਾਂ ਨੂੰ ਇੱਕ-ਇੱਕ ਕਰਕੇ ਗੁਆਂਢੀਆਂ ਦੁਆਰਾ ਸਾੜ ਦਿੱਤਾ ਗਿਆ ਜੋ ਬਹੁਗਿਣਤੀ ਮੈਤਈ ਕਬੀਲੇ ਦੇ ਹਨ।ਇਹ ਹਿੰਸਾ ਦੁਖਦਾਈ ਹੈ ਅਤੇ ਇਹ ਸੰਪੱਤੀ ਗਿਆਨ, ਸਿਆਣਪ, ਯਾਦਾਂ ਅਤੇ ਅਤੀਤ ਨਾਲ ਸਬੰਧਾਂ ਦਾ ਨੁਕਸਾਨ ਹੈ।