Title: ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ (Maiy ni maiy mehnu Amritsar lagda pyara)
Lyricist: Gian Singh Surjeet
Vocalist: Gian Singh Surjeet
Album: Gagan Damama Bajeo VOLUME 6
Year: 1987

Interpreted by Harwinder Singh Mander for naujawani

Gian Singh Surjeet was one of the most renowned kirtanis of the UK. But equally impressive was his creative body of work as a dhadi, lyricist and dharmik geet performer. This song ‘Maiy ni maiy’, penned and performed by Gian Singh Surjeet, is a wonderful ode capturing the love Sikhs have for the Darbar Sahib at Amritsar, intertwined with the feelings of loss that resulted from the Indian Government invasion in June 1984. The song was first performed in the weeks and months that followed, Gian Singh Surjeet explaining on stage that for people wanted to know what had happened in Punjab this was what he had learnt of, expressed in the way he knew best. The last two verses were added a few years later following which this track was included in its entirety in the Gagan Damama Bajeo album series produced by the International Sikh Youth Federation (ISYF). Volume 6 was distributed and funded by the ISYF branch from Leicester containing ten tracks, released around Vaisakhi, hence the associated cover art.

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ
ਸੋਨੇ ਦੀਆਂ ਜਿੱਥੇ ਇੱਟਾਂ ਲੱਗੀਆਂ ਚਾਂਦੀ ਦਾ ਲੱਗਿਆ ਗਾਰਾ

O dear Mother, I am entranced by Amritsar
Where the bricks of gold are laid using a compund of silver

ਉੱਚੇ ਮਹਿਲੀਂ ਮੇਰਾ ਸਤਿਗੁਰ ਬਿਰਾਜੇ ਬਿਜਲੀ ਦਾ ਲਿਸ਼ਕਾਰਾ
ਹਰਿਮੰਦਰ ਇਕ ਸੰਤ ਜੋ ਰਹਿੰਦਾ ਖਾਲਸਾ ਭਿੰਡਰਾਂਵਾਲਾ

My Guru resides in a seat of the highest order, striking like lightning
At the Darbar Sahib there was a Sant following the Guru’s path – Jarnail Singh Khalsa Bhindranwale

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਸਿਦਕੀ ਸਿੱਖ ਨੇ ਚਾਰ ਚਫੇਰੇ ਅੰਤ ਨਾ ਪਾਰਾਵਾਰਾ
ਕੌਮ ਦੀ ਜਿਹਨੇ ਅਣਖ ਬਚਾਈ ਕੇਸ ਅਤੇ ਦਸਤਾਰਾ

Many principled Sikhs sought the Sant’s company, protecting him around the clock
Because he was the saviour of our dignity, the restorer of our Kesh and Dastaar

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਦਿੱਲੀ ਤੋਂ ਫੇਰ ਕਾਂਗਾ ਉੱਠੀਆਂ ਲੈ ਲਸ਼ਕਰ ਸਭ ਭਾਰਾ
ਪਰਕਮਿਯਾਂ ਵਿਚ ਤੋਪਾਂ ਗੱਡੀਆਂ ਵਰਤਿਆ ਘੱਲੂਘਾਰਾ

The State sent waves of troops from Delhi, armed with the heaviest of weaponry and vehicles
They fired rockets and rolled tanks onto the Parikarma of the Darbar Sahib, to bring Genocide upon the Sikhs

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਮੀਰ ਮਨੂ ਅਡਵਾਇਰ ਦੇ ਨਾਲੋਂ ਇਹ ਜ਼ਾਲਮ ਹਤਿਆਰਾ
ਅਕਾਲ ਤਖਤ ਦੇ ਮਲਵੇ ਹੇਠਾਂ ਸਿੱਖ ਇਤਿਹਾਸ ਹੈ ਸਾਰਾ

This regime is more bloodthirsty than the rule of Mir Mannu and Michael O’Dwyer
Our Sikh heritage lies within the rubble that the State have reduced the Akal Takht too

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਇਕ ਤਾ ਮਾਰੋ ਦੁਨੀਆ ਵਾਲਿਓ ਸਿੱਖੀ ਲਈ ਹਾਅ ਦਾ ਨਾਅਰਾ
ਨੀਤੀ ਸਿੱਖੋ ਬਣੋ ਗੁਰੀਲੇ ਹੋ ਜਾਉ ਪਾਰ ਉਤਾਰਾ

Howl at least one scream of anguish for the Sikhs, oh World
We Sikhs must learn from this, become guerillas and overturn the deficit we now face

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜੋ ਸੀ ਖਾਸ ਬੁਲਾਰਾ
ਖੋਹ ਕੇ ਮੇਰੇ ਵੀਰ ਨੂੰ ਕਿਸ ਥਾਂ ਲੁਕਿਆ ਇਹ ਹਤਿਆਰਾ

The figurehead of the Sikh Students Federation (Jasbir Singh Rode)
Has been taken by force, hidden by this ferocious State

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ

O dear Mother, I am entranced by Amritsar

ਫੈਡਰੇਸ਼ਨ ਦੇ ਨਾਅਰੇ ਲਾਉਂਦਾ ਸਿੱਖ ਸੰਸਾਰ ਹੈ ਸਾਰਾ
ਪਾਰ ਆਣਕੇ ਸਮੁੰਦਰੋ ਵੀਰਨ ਰੋਗ ਮਿਟਾਉਣਾ ਸਾਰਾ

The entire Sikh World is backing the Federation (All India Sikh Students Federation & International Sikh Youth Federation)
Crossing oceans our brother will return to safety, so that we can vanquish the ills facing us

ਮਾਏ ਨੀ ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ
ਸੋਨੇ ਦੀਆਂ ਜਿੱਥੇ ਇੱਟਾਂ ਲੱਗੀਆਂ ਚਾਂਦੀ ਦਾ ਲੱਗਿਆ ਗਾਰਾ

O dear Mother, I am entranced by Amritsar
Where the bricks of gold are laid using a compund of silver