ਕੁਝ ਦਿਨ ਪਹਿਲਾਂ ਦੁਨਿਆਂ ਦੇ ਸਿਆਣੇ ਅਤੇ ਸੂਝਵਾਣ ਲੋਕਾਂ ਵਿੱਚ ਗਿਣਿਆ ਜਾਂਦਾ ਇਕ ਇਨਸਾਨ Archbishop Desmund Tutu ਜਿਸ ਨੂੰ ਕਿ ਨੋਬਲ ਸਾਂਤੀ ਪੁਰਸ਼ਕਾਰ ਮਿਲਿਆ ਹੋਇਆ ਹੈ ਭਾਰਤ ਵਿਚ ਸਾਂਤੀ ਅਤੇ ਸਮਾਜਿਕ ਜਿੰਮੇਵਾਰੀ ਦੇ ਵਿਸ਼ੇ ਤੇ ਬੋਲਣ ਲਈ ਦਿੱਲੀ ਆਇਆ ਸੀ। ਇਸਨੇ ਆਪਣੇ ਭਾਸ਼ਣ ਵਿਚ ਮੁਖ ਰੂਪ ਵਿੱਚ ਇਹ ਕਹਿਣਾ ਚਾਹਿਆ ਕਿ ਭਾਰਤ ਜੋ ਕਿ ਗਾਂਧੀ ਦਾ ਦੇਸ਼ ਹੋਣ ਕਰਕੇ ਸਾਂਤੀ ਦੇ ਮੁਢ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਕਰਕੇ ਇਥੋਂ ਦੇ ਵਸਨੀਕਾਂ ਦੇ ਮੁਖ ਰੂਪ ਵਿਚ ਦੋ ਫਰਜ਼ ਹੋਣੇ ਚਾਹੀਦੇ ਹਨ :-
- ੧. ਮਨੁੱਖੀ ਸਤਿਕਾਰ ਅਤੇ ਉਸ ਦੀ ਕਦਰ
- ੨. ਕੋਸ਼ਿਸ਼ ਇਹ ਹੋਵੇ ਕਿ ਇਕ ਦੂਜੇ ਦੀ ਜਿੰਦਗੀ ਨੂੰ ਕਿਵੇਂ ਸਾਰਥਿਕ ਰੱਖਣਾ ਹੈ ਅਤੇ ਅਗਾਂਹ ਵਧੂ ਸੋਚ ਜਿਸ ਰਾਂਹੀ ਜੋ ਲੋਕ ਸਮਾਜਿਕ ਕਦਰਾਂ ਕੀਮਤਾਂ ਦਾ ਖਿਆਲ ਰੱਖਦੇ ਹਨ ਉਹਨਾਂ ਨੂੰ ਸਤਿਕਾਰ ਦੇਣਾ ਤਾਂ ਜੋ ਮਾਨਵ ਤਾ ਵਧ ਸਕੇ।
ਭਾਰਤ ਭਾਵੇਂ ਧਰਮ ਨਿਰਪੱਖ ਦੇਸ ਹੋਣ ਦਾ ਦਾਅਵਾ ਰੱਖਦਾ ਹੈ ਪਰ ਅਸਲੀਅਤ ਇਸ ਦੀ ਕਾਫੀ ਉਲਟ ਹੈ ਅਤੇ ਇਸਦੀ ਆਜ਼ਾਦੀ ਤੋਂ ਪਹਿਲਾਂ ਦੀ ਦਿੱਖ ਅਤੇ ਆਜ਼ਾਦੀ ਤੋਂ ਬਾਅਦ ਦੀ ਦਿੱਖ ਇਹ ਦਰਸਾਂਉਦੀ ਹੈ ਕਿ ਇਸ ਦੀ ਪਿਰਤਾਂ ਵਿਚ ਧਰਮ ਨਿਰਪੱਖਤਾ ਕਦੋਂ ਦੀ ਦਮ ਤੋੜ ਚੁੱਕੀ ਹੈ। ਇਸ ਦੀ ਇਕ ਦਿੱਖ ਹੁਣ ਜਿਹੇ ਰਲੀਜ਼ ਹੋਈ ਹਿੰਦੀ ਫਿਲਮ “ਸ਼ਾਇਦ” ਕਾਫੀ ਚੰਗੇ ਤਾਰੀਕੇ ਨਾਲ ਦਰਸਾਂਉਦੀ ਹੈ ਅਤੇ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਸ ਬਾਰੇ ਭਾਰਤ ਵਿਚ ਆ ਕੇ Archbishop Tutu ਦਸਣਾ ਚਾਹੁੰਦੇ ਹਨ ਉਥੇ ਇਸ ਦੀ ਸਮਝ ਰਖਣ ਵਾਲੇ ਕਾਫੀ ਘੱਟ ਗਿਣਤੀ ਵਿਚ ਹਨ ਅਤੇ ਜੋ ਹਨ ਉਹਨਾਂ ਦੀ ਕੀ ਦਿਸ਼ਾ ਹੁੰਦੀ ਹੈ ਇਸ ਬਾਰੇ “ਸ਼ਾਇਦ” ਫਿਲਮ ਇਕ ਅਸਰਦਾਇਕ ਤਸਵੀਰ ਹੈ।
“ਸ਼ਾਹਿਦ” ਫਿਲਮ ਇਕ ਇਨਸਾਨ ਸ਼ਾਹਿਦ ਆਜ਼ਮੀ ਜੋ ਕਿ ਵਕੀਲ ਸੀ ਬਾਰੇ ਸੱਚੀ ਕਹਾਣੀ ਹੈ ਅਤੇ ਇਹ ਦਰਸਾਂਉਣ ਦੀ ਕੋਸ਼ਿਸ ਕਰਦੀ ਹੈ ਕਿ ਇਨਸ਼ਾਨ ਨੂੰ ਸਮਾਜ਼ ਵਿਚ ਭਾਵੇਂ ਕਿੰਨੀ ਵੀ ਘੋਰ ਨ ਇਨਸਾਫੀ ਦਾ ਸਾਹਮਣਾ ਕਰਨਾ ਪਏ, ਕਿੰਨੀ ਵੀ ਨਿਰਾਸ਼ਾ ਆਲੇ-ਦੁਆਲੇ ਹੋਵੇ ਉਸਦਾ ਸਾਹਮਣਾ ਕਰਨ ਲਈ ਇਨਸਾਫ ਪ੍ਰਤੀ ਸੋਚ ਵਿਚ ਦਿੜਤਾ ਅਤੇ ਸਮਝ ਬਰਕਰਾਰ ਰੱਖਣੀ ਚਾਹੀਦੀ ਹੈ। “ਸ਼ਾਹਿਦ” ਫਿਲਮ ਇਕ ਮੁਸਲਮਾਨ ਨੌਜਵਾਨ ਸ਼ਾਇਦ ਆਜ਼ਾਮੀ ਦਾ ਜੀਵਨ ਦਿਖਾਉਂਦੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਇਕ ਧਰਮ ਨਿਰਪੱਖ ਦੇਸ਼ ਵਿਚ ਧਰਮ ਦਾ ਨਸਲਵਾਦ ਕਿੰਨਾ ਅਸਰਦਾਇਕ ਹੈ ਜਿਸ ਅਧੀਨ ਘੱਟ ਗਿਣਤੀ ਕੌਮਾਂ ਨੂੰ ਬਾਰ ਬਾਰ ਜ਼ਾਲੀਲ ਕੀਤਾ ਜਾਂਦਾ ਹੈ ਅਤੇ ਇਸ ਦੀ ਪੀੜ ਵਿਚੋਂ ਕਿੰਨਾ ਵੱਡਾ ਦੁਖਾਂਤ ਉਭਰਦਾ ਹੈ ਜੋ ਘਰਾਂ ਦੇ ਘਰਾਂ ਨੂੰ ਆਪਣੀ ਬਲਦੀ ਅੱਗ ਵਿਚ ਸਮੇਟ ਲੈਂਦਾ ਹੈ। ਸ਼ਾਇਦ ਆਜ਼ਮੀ ੧੯੯੨-੯੩ ਦੇ ਮੰਬਈ ਦੇ ਧਾਰਮਿਕ ਨਸਲਵਾਦ ਦਾ ਸ਼ਿਕਾਰ ਹੋ, ਗੁੱਸੇ ਵਿਚ ਜਾਂ ਬਦਲਾ ਲੈਣ ਦੀ ਸੋਚ ਅਧੀਨ ਸਾਹਾਰਾ ਲੱਭਦਾ ਹੈ ਪਰ ਇਸਦੇ ਘੇਰੇ ਵਿਚ ਵੀ ਹੋਰ ਨਸਲਵਾਦ ਹੋਣ ਕਰਕੇ ਆਪਣੀ ਜਿੰਦਗੀ ਨੂੰ ਵਿਦਿਆ ਅਤੇ ਇਸਦੇ ਗਿਆਨ ਰਾਂਹੀ ਅਸਰਦਾਇਕ ਸੋਚ ਨੂੰ ਅਪਨਾਉਂਦਾ ਹੈ। ਜਿਸ ਰਾਂਹੀ ਉਹ ਇਸ ਭਾਰਤੀ ਲੋਕਤਤਰ ਦੀਆਂ ਹਿੱਲ ਰਹੀਆਂ ਜਾਂ ਆਖ ਲਉ ਕੰਬ ਰਹੀਆਂ ਸੰਸਥਾਵਾਂ ਵਿਚ ਅਜਿਹੀ ਆਵਾਜ਼ ਨੂੰ ਜਨਮ ਦਿੰਦਾ ਹੈ ਕਿ ਸਿਰਫ ਆਪਣੇ ੭ ਸਾਲ ਦੇ ਕਾਨੂੰਨੀ ਵਕੀਲ ਵਜੋਂ ਸਫਰ ਵਿਚ ਆਪਣੇ ਵਾਂਗ ਭਾਰਤੀ ਜਮੂਹਰੀਅਤ ਦੇ ਸਿੰਕਜ਼ ਵਿਚ ਜਕੜੇ ੧੭ ਮੁਸਲਮਾਨ ਬੇਕਸੂਰ ਨੌਜਵਾਨਾਂ ਨੂੰ ਬਚਾਂਉਦਾ ਹੈ ਅਤੇ ਇਥੇ ਇਨਸਾਨੀਅਤ ਦੇ ਰਾਹ ਤੇ ਚਲਦਿਆਂ ਫਿਰਕੂ ਨਸਲਵਾਦ ਦੀ ੩੨ ਸਾਲ ਦੀ ਉਮਰ ਵਿੱਚ ਭੇਂਟ ਚੜ ਜਾਂਦਾ ਹੈ ਅਤੇ ਇਕ ਗੁੰਮਨਾਮ ਦੀ ਲੜੀ ਵਿਚ ਵੱਡੇ ਲੋਕਤੰਤਰ ਵਿਚ ਜਾ ਖਲੋਂਦਾ ਹੈ। ਪਰ ਆਪਣੇ ਪਿਛੇ ਇਸ ਸਮਾਜ਼ ਨੂੰ ਇਕ ਅਜਿਹਾ ਸੁਨੇਹਾ ਛਡ ਜਾਂਦਾ ਹੈ ਕਿ ਭਾਵੇਂ ਕਿੰਨਾ ਵੀ ਜੁਲਮ ਹੋਵੇ, ਕਦਰਾਂ ਕੀਮਤਾਂ ਬਿਖਰ ਜਾਣ ਤਾਂ ਵੀ ਆਪਣੀ ਸਮਾਜਿਕ ਜਿੰਮੇਵਾਰੀ ਪੂਰਣ ਤੋਰ ਤੇ ਇਕ ਦ੍ਰਿੜ ਇਰਾਦੇ ਨਾਲ ਨਿਭਾਉਣੀ ਹੈ ਅਤੇ ਕੁੜੱਤਣ ਨਹੀਂ ਰਖਣੀ ਅਤੇ ਨਿਰਾਸ਼ਤਾ ਦਾ ਪੱਲਾ ਨਹੀਂ ਫੜਨਾ, ਨਾਂ ਹੀ ਈਰਖਾ ਵੱਸ ਹੋ ਆਪਣੀ ਮਾਨਸਿਕ ਅਵਸਥਾ ਨੂੰ ਗਿਰਨ ਦੇਣਾ ਹੈ ਅਤੇ ਭਰਮ ਭਲੇਖੇ ਦੀ ਥਾਂ ਵਿੱਦਿਆ ਦੇ ਰਾਂਹੀ ਗਿਆਨ ਦੀ ਸਮਝ ਰੱਖ ਮਾਨਵ ਤਾ ਪ੍ਰਤੀ ਆਪਣੀ ਜਿੰਮੇਵਾਰੀ ਇਨਸਾਨ ਵਜੋਂ ਹਰ ਹਾਲਾਤ ਨਿਭਾਉਣੀ ਹੈ। ਸ਼ਾਇਦ ਆਜ਼ਮੀ ਇਕ ਅਜਿਹੀ ਸਖਸੀਅਤ ਸੀ ਜਿਸਦਾ ਕਤਲ ੨੦੧੦ ਵਿਚ ਉਸ ਵਕਤ ਹੋਇਆ ਜਦੋਂ ਉਹ ਇਕ ਬੇਕਸੂਰ ਮੁਸਲਮਾਨ ਨੌਜਵਾਨ ਦਾ ਮੁਕੱਦਮਾ ਲੜ ਰਿਹਾ ਸੀ। ਇਸ ਦੇ ਕਤਲ ਤੋਂ ਬਾਅਦ ਕੁਝ ਮਹੀਨੇ ਪਿਛੋਂ ਇਹ ਨੋਜਵਾਨ ਬਰੀ ਹੋ ਗਿਆ ਸੀ ਕਿਉਂਕਿ ਸ਼ਾਇਦ ਆਜ਼ਮੀ ਨੇ ਆਪਣੇ ਨਿੱਜ ਦੀ ਪਰਵਾਹ ਛੱਡ ਵਧੀਆਂ ਸੋਚ ਰਾਂਹੀ ਇਸ ਮੁਕਦਮੇਂ ਦੀ ਪੈਰਵਾਈ ਕੀਤੀ ਸੀ। ਇਹ ਮੁਕੱਦਮਾ ਸੀ – ੨੦੦੯ ਵਿਚ ਮੰਬਈ ਤੇ ਕੀਤਾ ਗਿਆ ਅਤਿਵਾਦੀ ਹਮਲਾ। ਸ਼ਾਇਦ ਆਜ਼ਮੀ ਤੇ ਬਣੀ ਇਹ ਫਿਲਮ ਦੇਖਣ ਤੋਂ ਬਾਅਦ ਹੀ ਆਪਣੇ ਆਪ ਨੂੰ ਮੁੜ ਤੋਂ ਸਮਝਣ ਦੀ ਯਾਦ ਆਂਉਦੀ ਹੈ ਅਤੇ ਇਨਸਾਨ ਦੀ ਸਮਾਜ ਵਿਚ ਕੀ ਜਿੰਮੇਵਾਰੀ ਹੈ ਇਸ ਪ੍ਰਤੀ ਸੁਆਲ ਉਠਦਾ ਹੈ। ਤਾਂ ਹੀ ਮੈਂ ਇਹ ਅਪੀਲ ਕਰਦਾ ਹਾਂ ਕਿ ਮੌਕਾ ਮਿਲੇ ਤਾ ਅਜਿਹੀ ਫਿਲਮ ਜਰੂਰ ਦੇਖੋਂ। ਖਾਸ ਕਰਕੇ ਸਿੱਖ ਨੋਜਵਾਨ ਜਰੂਰ ਇਸ ਨੂੰ ਦੇਖਣ ਅਤੇ ਸਮਝਣ ਦੀ ਕੋਸ਼ਿਸ ਕਰਨ ਕਿ ਸ਼ਾਹਿਦ ਆਜ਼ਮੀ ਦਾ ਰਾਹ ਕਿਵੇਂ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਰਾਹ ਬਾਰੇ ਸਿੱਖ ਕੌਮ ਨੂੰ ਵੀ ਜਰੂਰ ਗੌਰ ਕਰਨੀ ਚਾਹੀਦੀ ਹੈ।
ਸਿਰਫ ਹਮੇਸ਼ਾ ਇਨਸਾਫ ਨਾ ਮਿਲ ਸਕਣ ਤੇ ਨਿਰਾਸ਼ਤਾ ਦਾ ਪੱਲਾ ਫੜਨ ਦੀ ਥਾਂ ਸਿਖ ਕੌਮ ਨੂੰ ਵਿਦਿਆ ਅਤੇ ਉਸ ਵਿਚ ਗਿਆਨ ਦੀ ਰਾਹ ਵਿਚੋਂ ਸਮਝ ਵਧਾਉਣ ਦੀ ਤਾਂਘ ਵੱਲ ਤੁਰਨ ਦੀ ਸੋਚ ਲੱਭਣੀ ਪੈਣੀ ਹੈ। ਸ਼ਾਇਦ ਆਜ਼ਮੀ ਦੀ ਕਹਾਣੀ ਅਤੇ ਸੋਚ ਵਿਚੋਂ ਅਮਰੀਕਾ ਦੇ ਮਸ਼ਹੂਰ ਨਾਇਕ Martin Luther King ਦੇ ਕਹੇ ਬੋਲ ਕਿ – “Never Never be afraid to do what is right, and Society’s punishments are small compared to the wounds we inflict on our souls when we look away” ਸਾਫ ਨਜ਼ਰ ਆਂਉਦੇ ਹਨ ਅਤੇ ਕਾਫੀ ਹੱਦ ਤਕ ਇਹਨਾਂ ਦੀ ਹੀ ਭੇਂਟ ਸ਼ਾਹਿਦ ਆਜ਼ਮੀ ਆਪਣੀ ਜ਼ਿੰਦਗੀ ਨੂੰ ਕਰਦਾ ਹੈ।