ਇਸ ਸਾਲ ੨੦੧੪ ਵਿਚ ਜੂਨ ਮਹੀਨੇ ਪੂਰੇ ੩੦ ਸਾਲ ਬੀਤ ਜਾਣੇ ਹਨ ਜਦੋਂ ਸਿਖ ਕੌਮ ਨੇ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲਾ ਜੀ ਦੀ ਅਗਵਾਈ ਅਧੀਨ ਆਪਣੀਆਂ ਕੌਮੀ ਹੱਕੀ ਮੰਗਾਂ ਲਈ ਆਰੰਭੇ ਸਾਂਤ ਮਈ ਸੰਘਰਸ਼ ਨੂੰ ਖਤਮ ਕਰਨ ਲਈ ਭਾਰਤੀ ਫੌਜ ਨੇ ਸਿਖ ਕੌਮ ਤੇ ਹਮਲਾ ਕੀਤਾ ਸੀ। ਭਾਰਤ ਸਰਕਾਰ ਵਲੋਂ ਭਾਵੇਂ ਇਹ ਦਰਸਾਇਆ ਗਿਆ ਹੈ ਕਿ ਇਹ ਭਾਰਤੀ ਫੌਜ ਦਾ ਹਮਲਾ ਸਿਰਫ ਕੁਛ ਬਾਗੀ ਸਿਖਾਂ ਨੂੰ ਕੁਚਲਨ ਲਈ ਕੀਤਾ ਗਿਆ ਸੀ ਜੋ ਕਿ ਸਿਖ ਕੌਮ ਦੇ ਪਵਿਤੱਰ ਧਰਮ ਅਸਥਾਨ ਦਰਬਾਰ ਸਾਹਿਬ ਤੇ ਜਬਰੀ ਕਬਜ਼ਾ ਕਰੀ ਬੈਠੇ ਸੀ ਅਤੇ ਪੂਰੀ ਤਰ੍ਹਾਂ ਕਾਨੂੰਨ ਦੀ ਪਕੜ ਤੋਂ ਬਾਹਰ ਸਨ। ਪਰ ਸੱਚ ਇਹ ਹੈ ਕਿ ਸਿਖ ਕੌਮ ਆਪਣੀ ਕੌਮੀਅਤ ਵਜੋਂ ਪ੍ਰਵਾਨਗੀ ਲਈ ਅਤੇ ਪੰਜਾਬ ਅਤੇ ਸਿਖ ਕੌਮ ਨਾਲ ਸਬੰਧਤ ਹੱਕਾਂ ਦੀ ਪ੍ਰਾਪਤੀ ਖਾਤਿਰ ਲੰਮੇ ਅਰਸ਼ੇ ਤੋਂ ਸਾਂਤਮਈ ਸੰਘਰਸ਼ ਧਰਮ ਯੁਧ ਮੋਰਚੇ ਅਧੀਨ ਕਰ ਰਹੀ ਸੀ ਅਤੇ ਉਸ ਧਰਮ ਯੁਧ ਮੁਰਚੇ ਦੀ ਅਗਵਾਈ ਸ੍ਰਮੋਣੀ ਅਕਾਲੀ ਦਲ ਜੋ ਕਿ ਸਿੱਖ ਕੌਮ ਦੀ ਨੁੰਮਾਇਗੀ ਕਰਦੀ ਪਾਰਟੀ ਹੈ ਕਰ ਰਿਹਾ ਸੀ ਅਤੇ ਧਰਮ ਯੁਧ ਮੋਰਚੇ ਦਾ ਮੁੱਖ ਲੀਡਰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਸੀ। ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਵੀ ਸਿੱਖ ਹੋਣ ਦੇ ਨਾਤੇ ਇਸ ਧਰਮ ਯੁੱਧ ਮੋਰਚੇ ਵਿੱਚ ਸ਼ਾਮਿਲ ਸੀ। ਪਰ ਵਕਤ ਦੇ ਨਾਲ ਅਤੇ ਸ੍ਰੋਮਣੀ ਅਕਾਲੀ ਦਲ ਵਲੋਂ ਮੋਰਚੇ ਦੀ ਅਗਵਾਈ ਵਿਚ ਆ ਰਹੀਆਂ ਕਮਜ਼ੋਰੀਆਂ ਸਦਕਾ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦੀ ਕੌਮੀ ਸੌਚ ਅਤੇ ਇਸ ਪ੍ਰਤੀ ਸੰਜ਼ੀਦਗੀ ਅਤੇ ਨਿਡਰਤਾ ਸਦਕਾ ਹੌਲੀ ਹੌਲੀ ਉਹ ਧਰਮ ਯੁਧ ਮੋਰਚੇ ਦੇ ਮੁਖ ਨਾਇਕ ਵਜੋਂ ਉਭਰ ਰਹੇ ਸੀ ਅਤੇ ਦਿਨ ਪ੍ਰਤੀ ਦਿਨ ਉਹਨਾਂ ਦੀ ਅਗਵਾਈ ਨੂੰ ਸਿੱਖ ਕੌਮ ਮੰਨਣ ਲਗ ਗਈ ਸੀ ਅਤੇ ਜੂਨ ੧੯੮੪ ਤੱਕ ਪੂਰੀ ਤਰਾਂ ਉਹ ਕੌਮ ਦੇ ਨਾਇਕ ਵਜੋਂ ਸਵੀਕਾਰ ਜਾਣ ਲਗੇ ਸਨ ਅਤੇ ਸ੍ਰੋਮਣੀ ਅਕਾਲੀ ਦਲ ਅੰਦਰੋਂ ਅੰਦਰੀਂ ਉਹਨਾਂ ਦੀ ਸੋਚ ਅਤੇ ਸਿਖ ਕੌਮ ਵਲੋਂ ਮਿਲ ਰਹੇ ਸਾਥ ਪਖੋਂ ਚਿੰਤਾਵਾਨ ਸੀ ਅਤੇ ਡਰ ਰਿਹਾ ਸੀ ਕਿ ਸਿੱਖ ਕੌਮ ਉਹਨਾਂ ਦੀ ਅਗਵਾਈ ਵਿਚ ਜਿਆਦਾ ਵਿਸਵਾਸ਼ ਬਣਾ ਰਹੀ ਸੀ ਜੋ ਕਿ ਸ੍ਰੋਮਣੀ ਅਕਾਲੀ ਦਲ ਦੀ ਸੋਚ ਤੇ ਭਾਰੂ ਹੋ ਰਹੀ ਸੀ। ਇਹ ਵਧ ਰਹੀਂ ਪ੍ਰਵਾਨਗੀ ਸ੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸਿਪ ਲਈ ਇਕ ਵੱਡੀ ਚਣੌਤੀ ਸੀ ਅਤੇ ਉਹਨਾਂ ਨੂੰ ਕੌਮੀ ਸੰਘਰਸ਼ ਦਾ ਕਿਸੇ ਨਿਰਨਾਇਕ ਕੰਢੇ ਲਗ ਜਾਣ ਦੀ ਥਾਂ ਇਹ ਜਿਆਦਾ ਫਿਕਰ ਸੀ ਕਿ ਉਹਨਾਂ ਦੀ ਲੀਡਰਸਿਪ ਖਤਮ ਨਾ ਜੋ ਜਾਵੇ। ਭਾਰਤ ਸਰਕਾਰ ਅਤੇ ਉਸਦੇ ਦਬਾਅ ਹੇਠ ਮੀਡਿਆ ਵੀ ਇਸ ਤੋਂ ਬਹੁਤ ਭੈ-ਭੀਤ ਹੋ ਗਿਆ ਸੀ ਕਿ ਚਿਰਾਂ ਤੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਅਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਅਤੇ ਪੰਜਾਬ ਤੋਂ ਖੋਏ ਹੱਕਾਂ ਦੀ ਆਵਾਜ਼ ਨੂੰ ਕਿਸ ਤਰਾਂ ਸਦਾ ਵਾਂਗ ਦਬਾਈ ਰਖਿਆ ਜਾ ਸਕੇ। ਇਸ ਅਧੀਨ ਸ੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸਿਪ ਨੂੰ ਭਾਰਤ ਸਰਕਾਰ ਨੇ ਆਪਣੇ ਮੁਤਾਬਿਕ ਅਧੀਨ ਕਰਨ ਲਈ ਵੱਖ ਵੱਖ ਰਾਹਾਂ ਰਾਂਹੀ ਇਹ ਮੰਨਵਾ ਲਿਆ ਸੀ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿਢਰਾਂਵਾਲੇ ਜੀ ਨੂੰ ਕਿਵੇਂ ਮੋਰਚੇ ਤੋਂ ਵੱਖ, ਕਰਨਾ ਹੈ। ਇਹ ਅਜ ੩੦ ਸਾਲ ਬਾਅਦ ਪੱਖ ਵੱਖ-ਵੱਖ ਲਿਖਤਾਂ ਅਤੇ ਖੁਲਾਸਿਆਂ ਨਾਲ ਸਿੱਖ ਕੌਮ ਅਤੇ ਆਮ ਲੋਕਾਂ ਸਾਹਮਣੇ ਆ ਰਹੇ ਹਨ।

ਉਸ ਸਮੇਂ ਦੇ ਚੰਡੀਗੜ੍ਹ ਦੇ ਮੁਖ ਅਫਸਰ ਰਘਬੀਰ ਸਿੰਘ ਵਲੋਂ ਇਹ ਹੁਣ ਅਖਬਾਰਾਂ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਉਸਨੇ ਭਾਰਤ ਸਰਕਾਰ ਦੇ ਕਹਿਣ ਤੇ ਮੁਖ ਸ੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਭਾਰਤੀ ਸਰਕਾਰ ਦੇ ਨੁਮਾਂਵਿਦਿਆਂ ਵਿਚਾਲੇ ਚੰਡੀਗੜ੍ਹ ਵਿਚ ਮਈ ੧੯੮੪ ਨੂੰ ਮੁਲਾਕਾਤਾਂ ਕਰਵਾਈਆਂ ਸਨ। ਇਹਨਾਂ ਮੁਲਾਕਾਤਾਂ ਦਾ ਮੁੱਖ ਮਕਸਦ ਕਿਵੇਂ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਜੀ ਨੂੰ ਖਤਮ ਕਰਨਾ ਹੈ ਅਤੇ ਇਹ ਪ੍ਰਚਾਰ ਕਰਨਾ ਹੈ ਕਿ ਸਿੱਖ ਕੌਮ ਦੇ ਪਵਿੱਤਰ ਅਸਥਾਨ ਉਪਰ ਹਥਿਆਰਬੰਦ ਕਬਜ਼ਾ ਹੋ ਚੁਕਿਆ ਹੈ ਅਤੇ ਇਸ ਨੂੰ ਖਤਮ ਕਰਨ ਲਈ ਕੋਈ ਵੱਡੀ ਕਾਰਵਾਈ ਕਰਨੀ ਹੈ। ਇਸੇ ਅਧੀਨ ਹੀ ਜੂਨ ੧੯੮੪ ਵਿੱਚ ਲੋੜ ਨਾ ਹੁੰਦਿਆ ਵੀ ਸਿੱਖ ਕੌਮ ਨੂੰ ਖਤਮ ਕਰਨ ਲਈ ਭਾਰਤੀ ਫੋਜ਼ ਦਾ ਸਹਾਰਾ ਲੈਣਾ ਹੈ ਅਤੇ ਸਦਾ ਵਾਂਗ ਸਿਖ ਕੌਮ ਨੂੰ ਉਸਦੇ ਬਣਦੇ ਹੱਕਾਂ ਤੋਂ ਵਾਂਝੇ ਰੱਖਣਾ ਹੈ। ਇਸੇ ਤਰਾਂ ਹੀ ਹੁਣ ਇੱਕ ਕਿਤਾਬ ਜੋ ਕਿ ਉਸ ਸਮੇਂ ਦੇ ਮੁੱਖ ਖੁਫੀਆ ਮਹਿਕਮੇਂ ਦੇ ਅਧਿਕਾਰੀ ਰਮਨ ਨੇ ਲਿਖੀ ਹੈ, ਵਿਚ ਲਿਖਿਆ ਗਿਆ ਹੈ ਕਿ ਜੂਨ ੧੯੮੪ ਦਾ ਸਿੱਖ ਕੌਮ ਤੇ ਹਮਲਾ ਉਸ ਸਮੇਂ ਦੀ ਸਿਖ ਲੀਡਰਸ਼ਿਪ ਦੀ ਸਹਿਮਤੀ ਨਾਲ ਵਿਉਂਤ ਵਿਚ ਆਇਆ ਸੀ ਅਤੇ ਸਿੱਖ ਕੌਮ ਦੇ ਨਾਇਕ ਅਤੇ ਉਸ ਸਮੇਂ ਦੇ ਮੁਖ ਰੂਪ ਵਿਚ ਪ੍ਰਵਾਣਇਤ ਲੀਡਰ ਸ਼ਹੀਦ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਜੀ ਨੂੰ ਖਤਮ ਕਰਨ ਲਈ ਅਪਨਾਏ ਰਾਹ ਸਾਹਮਣੇ ਆਏ ਹਨ। ਇਸੇ ਤਰਾਂ ਹੀ ਹੁਣ ਇਹ ਸਾਹਮਣੇ ਆਇਆ ਹੈ ਕਿ ਦੁਨੀਆਂ ਵਿਚ ਆਪਣੇ ਆਪ ਨੂੰ ਵੱਡਾ ਮਨੁੱਖੀ ਕਦਰਾਂ ਕੀਮਤਾਂ ਦਾ ਕਦਰਦਾਨ ਬਰਤਾਨੀਆ ਵਰਗਾ ਮੁਲਕ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਸਿਖ ਕੌਮ ਦੇ ਵਡੇ ਦੁਖਾਂਤ ਨਾਲ ਜੁੜਿਆ ਹੋਇਆ ਸੀ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਰਾਜ਼ੀਵ ਗਾਂਧੀ ਅਤੇ ਜਿਆ ਉਲ ਹੱਕ ਦੇ ਰਾਜ ਸਮੇਂ ਕਿਵੇਂ ਸਿਖ ਸੰਘਰਸ਼ ਨੂੰ ਖਤਮ ਕਰਨ ਲਈ ਝੋਰਦਨ ਦੇ ਰਾਜੇ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਮੁਖ ਖੁਫੀਆ ਏਜ਼ਸੀਆਂ ਦੇ ਮੁਖੀਆਂ ਦੀਆਂ ਆਪਿਸ ਵਿਚ ਮੁਲਾਕਾਤਾਂ ਕਰਵਾਈਆਂ ਅਤੇ ਇਸ ਅਧੀਨ ੪ ਸਿੱਖ ਫੌਜੀ ਜੋ ਕਿ ਜੂਨ ੧੯੮੪ ਦੇ ਸਾਕੇ ਤੋਂ ਬਾਅਦ ਜੰਮੂ ਤੋਂ ਭੱਜ ਕੇ ਪਾਕਿਸਤਾਨ ਚਲੇ ਗਏ ਸੀ ਨੂੰ ਵਾਪਿਸ ਭਾਰਤ ਦੇ ਹਵਾਲੇ ਕਰ ਦਿਤਾ ਗਿਆ ਸੀ। ਅੱਜ ੩੦ ਸਾਲ ਬਾਅਦ ਸਮਾਂ ਇਹ ਮੰਗ ਕਰਦਾ ਹੈ ਕਿ ਸਿਖ ਕੌਮ ਨੂੰ ਇਹ ਪੂਰਾ ਦੱਸਿਆ ਜਾਵੇ ਕਿ ਜੂਨ ੧੯੮੪ ਵਿਚ ਅਤੇ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਹੋਇਆ ਤਾਂ ਜੋ ਇਹ ਲੰਮੇ ਚਿਰਾਂ ਤੋਂ ਸਿੱਖ ਹਿਰਦਿਆ ਵਿੱਚ ਸਿਮ ਰਹੀ ਪੀੜ ਕੁਛ ਘੱਟ ਹੋ ਸਕੇ ਅਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਹੋਵੇ ਕਿ ਕੌਣ ਉਸਦਾ ਨਾਇਕ ਸੀ ਅਤੇ ਕੌਣ ਖਲਨਾਇਕ ਖਾਸ ਕਰਕੇ ਉਸ ਸਮੇਂ ਦੀ ਸਿਖ ਲੀਡਰਸ਼ਿਪ ਦਾ ਕੀ ਰੋਲ ਸੀ ਕਿਉਂਕਿ ਇਹੀ ਸ੍ਰੋਮਣੀ ਅਕਾਲੀ ਦਲ ਜਿਸਦੀ ਮੁਖ ਲੀਡਰਸ਼ਿਪ ਤੇ ਹੁਣ ਉਗਲ ਉਠ ਰਹੀ ਹੈ ਸਦਾ ਜੂਨ ੧੯੮੪ ਦੀ ਪੀੜ ਅਤੇ ਦੁਖਾਂਤ ਨੂੰ ਵਰਤ ਕੇ ਸਿੱਖ ਭਾਵਨਾਵਾਂ ਨੂੰ ਉਠਾ ਕੇ ਆਪਣੇ ਰਾਜਨੀਤਿਕ ਪੱਖ ਪੂਰ ਦਾ ਆਇਆ ਹੈ ਤਾਂ ਜੋ ਇਸ ਦਾ ਰਾਜਸਤਾ ਤੇ ਕਬਜ਼ਾ ਬਣਿਆ ਰਹੇ ਅਤੇ ਉਸ ਸਮੇਂ ਦੇ ਸੰਘਰਸ਼ਮਈ ਸਿੱਖ ਸਦਾ ਪਛੜਦੇ ਰਹਿਣ।

ਜਿਸ ਤਰਾਂ ਅੱਜ ਭਾਰਤ ਵਿੱਚ ਇਕ ਨਵੀਂ ਸੋਚ ਆਮ ਆਦਮੀ ਪਾਰਟੀ ਰਾਂਹੀ ਸਾਹਮਣੇ ਆ ਰਹੀ ਹੈ ਅਤੇ ਉਸ ਸੋਚ ਅਤੇ ਉਸਦੇ ਨਾਇਕ ਨੂੰ ਨੀਵਾਂ ਕਰਨ ਲਈ ਕਿਸ ਤਰਾਂ ਜ਼ੋਰ ਲਗ ਰਿਹਾ ਹੈ ਇਸੇ ਤਰਾਂ ੧੯੮੪ ਵਿਚ ਅਤੇ ਉਸ ਤੋਂ ਬਾਅਦ ਚਲੇ ਸਿੱਖ ਸੰਘਰਸ਼ ਨੂੰ ਨਾ ਕਾਮਯਾਬ ਕਰਨ ਲਈ ਕਿਵੇਂ ਸਿਖ ਕੌਮ ਦੇ ਵਿਚੋਂ ਹੀ ਕਾਲੀਆਂ ਭੇਡਾਂ ਨੇ ਢਾਹ ਲਾਈ ਸੀ ਅਤੇ ਜਿਤੀ ਹੋਈ ਬਾਜ਼ੀ ਹਾਰ ਵਿਚ ਇਹਨੀਆਂ ਕੁਰਬਾਨੀਆਂ ਤੋਂ ਬਾਅਦ ਬਦਲ ਗਈ। ਅੱਜ ਭਾਵੇਂ ਸਮੇਂ ਵਿਚ ਤਬਦੀਲੀ ਆਉਣ ਨਾਲ ਕੌਮਾਂਤਰੀ ਸੋਚ ਕੌਮੀ ਅਤੇ ਕੌਮੀ ਸੋਚ ਨਿੱਜ ਤੱਕ ਆ ਗਈ ਹੈ ਪਰ ਫੇਰ ਵੀ ਇਸ ਨਿੱਜਵਾਦ ਵਿੱਚ ਆਮ ਆਦਮੀ ਪਾਰਟੀ ਦੇ ਨਾਇਕ ਅਰਵਿੰਦ ਕਜ਼ੇਰੀਵਾਲ ਵਰਗੇ ਇਨਸਾਨ ਵੀ ਹਨ ਜੋ ਸਿਖ ਨਾ ਹੁੰਦੇ ਹੋਏ ਵੀ ਸਿੱਖ ਕੌਮ ਦੇ ਦਰਦ ਨੂੰ ਪਛਾਣਦਿਆਂ ਸਿਖ ਕੌਮ ਦੇ ਚਿਰਾਂ ਤੋਂ ਇਨਸ਼ਾਫ ਲਈ ਲਟਕਦਿਆਂ ਮੁੱਦਿਆਂ ਸਬੰਧੀ ਅਸਰਦਾਇਕ ਤਰੀਕੇ ਨਾਲ ਉਪਰਾਲਾ ਕੀਤਾ ਹੈ। ਸਿੱਖ ਕੌਮ ਨੂੰ ਅੱਜ ਵੱਖ-ਵੱਖ ਰਾਹਾਂ ਰਾਂਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰਨੀ ਬਣਦੀ ਹੈ ਕਿ ਜੋ ਹੁਣ ਵੱਖ-ਵੱਖ ਚੈਨਲਾਂ ਰਾਂਹੀ ਜੂਨ ੧੯੮੪ ਸਬੰਧੀ ਪੱਖ ਆਏ ਹਨ ਇਹਨਾਂ ਪ੍ਰਤੀ ਪੂਰੀ ਤਰ੍ਹਾਂ ਸੱਚ ਕੌਮ ਸਾਹਮਣੇ ਲਿਆਂਦਾ ਜਾਵੇ ਅਤੇ ਪਤਾ ਲਗ ਸਕੇ ਕਿ ਅਸਲ “ਫਖਰੇ ਓੁ ਕੌਮ” ਕੌਣ ਹੈ।