ਦੁਨੀਆਂ ਅੰਦਰ ਅੱਜ ਜਿਸ ਤਰਾਂ ਵੱਖ ਵੱਖ ਹਿਸਿਆਂ ਵਿੱਚ ਅਰਾਜ਼ਕਤਾ ਦਾ ਮਾਹੌਲ ਹੈ ਉਸ ਵਿੱਚ ਮਾਨਵਤਾ ਤਾਂ ਪਿਸ ਹੀ ਰਹੀ ਹੈ ਤੇ ਨਾਲ ਹੀ ਧਰਮਾਂ, ਜਾਤਾਂ ਅਤੇ ਰਾਜਸੀ ਵਖਰੇਵਿਆਂ ਕਰਕੇ ਦੁਨੀਆਂ ਵਿੱਚ ਅੱਜ ਦੂਜੀ ਵੱਡੀ ਜੰਗ ਤੋਂ ਬਾਅਦ ਉਸ ਤੋਂ ਵੀ ਵੱਡੀ ਤ੍ਰਾਸਦੀ ਸਾਡੇ ਸਾਹਮਣੇ ਬਿਖਰੀ ਖੜੀ ਹੈ। ਹੁਣ ਜਦੋਂ ਯੂਰਪ ਵਿੱਚ ਫੁੱਟਬਾਲ ਖੇਡਦੀ ਯੂਰਪੀਅਨ ਚੈਂਪੀਅਨਸ਼ਿਪ ਦਾ ਮੁਕਾਬਲਾ ਚੱਲ ਰਿਹਾ ਹੈ ਤਾਂ ਉਸ ਸਮੇਂ ਫੁੱਟਬਾਲ ਖੇਡ ਨਾਲ ਸਬੰਧਤ ਚਿੱਲੀ ਦੇਸ਼ ਦੇ ਵਸਨੀਕ ਮਸ਼ਹੂਰ ਫੁੱਟਬਾਲ ਖਿਡਾਰੀ ਕਾਰਲੋਸ ਕਾਜ਼ੇਲੀ ਨੂੰ ਯਾਦ ਕੀਤਾ ਜਾ ਸਕਦਾ ਹੈ ਜਿਸਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਨਾਇਕਤਾ, ਜੋ ਖੇਡਣ ਕਰਕੇ ਬਣੀ ਸੀ, ਨੂੰ ਬਾਖੂਬੀ ਸਮਝਦੇ ਹੋਏ ੧੯੭੩ ਵਿੱਚ ਆਪਣੀ ਇੱਕ ਖੇਡ ਦੌਰਾਨ ਖੁੱਲੇਆਮ ਉਸ ਸਮੇਂ ਦੇ ਚਿੱਲੀ ਦੇਸ਼ ਦੇ ਤਾਨਸ਼ਾਹੀ ਹੁਕਮਰਾਲ ਫੌਜੀ ਜਰਨਲ ਪਿਨੋਸ਼ੇ (Gen. Pinochet) ਦੇ ਤਾਨਾਸ਼ਾਹੀ ਰਾਜ ਦੇ ਖਿਲਾਫ ਉਸੇ ਖੇਡ ਦੇ ਮੈਦਾਨ ਵਿੱਚ ਉਸਦੇ ਸਖਤ ਵਤੀਰੇ ਦੇ ਖਿਲਾਫ ਪਿੱਠ ਦਿਖਾਈ ਸੀ ਤਾਂ ਜੋ ਦੁਨੀਆਂ ਸਾਹਮਣੇ ਇਹ ਦਰਸਾਇਆ ਜਾ ਸਕੇ ਕਿ ਉਸ ਸਮੇਂ ਚਿੱਲੀ ਦੇਸ਼ ਅੰਦਰ ਤਾਨਾਸ਼ਾਹੀ ਹੁਕਮਰਾਨਾਂ ਵੱਲੋਂ ਕਿਸ ਤਰਾਂ ਮਾਨਵਤਾਂ ਦਾ ਘਾਣ ਹੋ ਰਿਹਾ ਹੈ ਅਤੇ ਅੰਦਰ ਤਾਨਾਸ਼ਾਹੀ ਹੁਕਮਰਾਨਾਂ ਵੱਲੋਂ ਕਿਸ ਤਰਾਂ ਮਾਨਵਤਾ ਦਾ ਘਾਣ ਹੋ ਰਿਹਾ ਹੈ ਅਤੇ ਉਸ ਸਮੇਂ ਚਿੱਲੀ ਦੇਸ਼ ਅੰਦਰ ਫੈਲੀ ਅਰਾਜ਼ਕਤਾ ਨੂੰ ਦੁਨੀਆਂ ਸਾਹਮਣੇ ਲਿਆਂਦਾ ਸੀ।
ਇਸ ਨਾਮੀ ਖਿਡਾਰੀ ਕਾਰਲੋਸ (Carlos Caszely) ਨੇ ਦੇਸ਼ ਦੇ ਹੁਕਮਰਾਨ ਵਿਰੁੱਧ ਬਗਾਵਤ ਉਸ ਮੈਦਾਨ ਵਿੱਚ ਦਿਖਾਈ ਸੀ, ਜਿਸ ਜਗਾ ਉਤੇ ਚਿੱਲੀ ਦੀ ਹਕੂਮਤ ਨੇ ਲੋਕ ਰਾਜੀ ਹਕੂਮਤ ਦਾ ਤਖਤਾ ਪਲਟ ਕੇ ਇਸ ਜਗਾ ਨੂੰ ਇਕਾਗਰਤਾ ਕੈਂਪ ਬਣਾਇਆ ਸੀ। ਜਿਸ ਵਿੱਚ ਨਾਜ਼ੀਆਂ ਦੀ ਤਰਾਂ ਚਿੱਲੀਅਨ ਲੋਕਾਂ ਨੂੰ ਫੜ ਕੇ ਕੁਚਲਿਆ ਗਿਆ ਸੀ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਬੰਦੀ ਬਣਾ ਕੇ ਭਾਰੀ ਤਸ਼ੱਦਦ ਕਰਨ ਤੋਂ ਬਾਅਦ ਇਸੇ ਮੈਦਾਨ ਅੰਦਰ ਫੌਜੀ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ ਸੀ। ਕਾਰਲੋਸ ਕਾਜੇਲੀ ਵੱਲੋਂ ਤੇਰੀ ਇਸ ਪਿਰਤ ਨੂੰ ਬਾਅਦ ਵਿੱਚ ਅਰਜਨਟੀਨਾ, ਸਪੇਨ, ਆਈਬਰੀ ਕੋਸਟ, ਫਰਾਂਸ ਅਤੇ ਬੋਸਨੀਆਂ ਵਿੱਚ ਵੀ ਕਈ ਨਾਮੀ ਖਿਡਾਰੀਆਂ ਨੇ ਆਪਣੀ ਖੇਡ ਦੀ ਨਾਇਕਤਾ ਨੂੰ ਸਮਝਦਿਆਂ ਹੋਇਆਂ ਆਪਣੇ ਦੇਸ਼ ਦੇ ਲੋਕਾਂ ਨੂੰ ਉਸ ਸਮੇਂ ਦੀਆਂ ਮਾਨਵਤਾਂ ਦਾ ਘਾਣ ਕਰਨ ਵਾਲੀਆਂ ਹਕੂਮਤਾਂ ਦੇ ਖਿਲਾਫ ਜਾਗਰੂਕ ਕੀਤਾ ਤੇ ਦੁਨੀਆਂ ਸਾਹਮਣੇ ਹੁਕਮਰਾਨਾਂ ਵੱਲੋਂ ਕੀਤਾ ਜਾ ਰਿਹਾ ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਦੁਨੀਆਂ ਦੇ ਸਾਹਮਣੇ ਲਿਆਂਦਾ ਸੀ।
ਕਾਰਲੋਸ ਵੱਲੋਂ ਚੁੱਕੇ ਮਾਨਵਤਾ ਪੱਖੀ ਹੁੰਗਾਰੇ ਲਈ ਉਸ ਨੂੰ ਭਾਰੀ ਕੀਮਤ ਉਤਾਰਨੀ ਪਈ ਸੀ। ਉਸਦੀ ਮਾਤਾ ਨੂੰ ਉਸ ਸਮੇਂ ਦੇ ਫੌਜੀ ਹੁਕਮਰਾਨਾਂ ਵੱਲੋਂ ਫੜ ਲਿਆਂ ਗਿਆ ਸੀ ਅਤੇ ਕਾਰਲੋਸ ਦੀ ਮਾਤਾ ਤੇ ਭਾਰੀ ਤਸੱਦਦ ਕੀਤਾ ਗਿਆ ਸੀ ਤਾਂ ਜੋ ਕਾਰਲੋਸ ਦੀ ਅਵਾਜ਼ ਨੂੰ ਦਬਾਇਆ ਜਾ ਸਕੇ। ਪਰ ਸਮੇਂ ਨਾਲ ਕਾਰਲੋਸ ਦੀ ਇਸ ਅਵਾਜ ਨੇ ਚਿੱਲੀਅਨ ਲੋਕਾਂ ਨੂੰ ਐਸਾ ਜਗਾਇਆ ਕਿ ਸਤਾਰਾਂ ਸਾਲ ਬਾਅਦ ਚਿੱਲੀ ਦੀ ਤਾਨਾਸ਼ਾਹੀ ਦਾ ਪੂਰੀ ਤਰਾਂ ਸਰਬਨਾਸ ਹੋ ਗਿਆ ਤੇ ਮੁੜ ਕੇ ਚਿੱਲੀ ਦੇਸ਼ ਵਿੱਚ ਲੋਕਤੰਤਰ ਦਾ ਅਗਾਜ਼ ਹੋਇਆ। ਇਹੀ ਕਾਰਲੋਸ ਦੀ ਉਠੀ ਅਵਾਜ਼ ਸਦਕਾ ਚਿੱਲੀਅਨ ਤਾਨਾਸ਼ਾਨ ਜਨਰਲ ਪਿਨੋਸ਼ੇ ਅਤੇ ਉਸ ਦੇ ਸਹਿਯੋਗੀ ਹੁਕਮਰਾਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪਿਆ ਤੇ ਇੰਨਾਂ ਨੂੰ ਅੰਤ ਵਿੱਚ ਮਾਨਵਤਾ ਦਾ ਘਾਣ ਕਰਨ ਕਰਕੇ ਲੰਮੀਆਂ ਸਜਾਵਾਂ ਹੋਈਆਂ।
ਕਾਰਲੋਸ ਦਾ ਫੁਟਬਾਲ ਖੇਡ ਵਿੱਚ ਬਹੁਤ ਹੀ ਅਹਿਮ ਸਥਾਨ ਰਿਹਾ ਹੈ ਤੇ ਇਸ ਵੱਲੋਂ ਚੁੱਕੇ ਇਸ ਕਦਮ ਕਾਰਨ ਸਦਾ ਹੀ ਦੁਨੀਆਂ ਵਿੱਚ ਇੱਕ ਨਾਇਕ ਵਜੋਂ ਜਾਇਆ ਜਾਂਦਾ ਰਹੇਗਾ। ਸਮੇਂ ਸਮੇਂ ਸਿਰ ਆਪਣੇ ਦੇਸ਼ਾਂ ਦੀਆਂ ਅੰਦਰੂਨੀ ਲੋਕ ਵਿਰੋਧੀ ਨੀਤੀਆਂ ਕਰਕੇ ਕਈ ਨਾਮੀ ਖਿਡਾਰੀ ਜੋ ਅੱਡ ਅੱਡ ਖੇਡਾਂ ਨਾਲ ਜੁੜੇ ਹੋਏ ਸਨ, ਨੇ ਆਪਣਾ ਰੁਤਬਾ ਵਰਤਦਿਆਂ ਹੋਇਆਂ ਇੰਨਾਂ ਲੋਕ ਵਿਰੋਧੀ ਨੀਤੀਆਂ ਨੂੰ ਦੁਨੀਆਂ ਅੱਗੇ ਉਜ਼ਾਗਰ ਕੀਤਾ। ਸਿੱਖ ਕੌਮ ਅੰਦਰ ਵੀ ੧੯੮੪ ਦੇ ਫੌਜੀ ਸਾਕੇ ਤੋਂ ਬਾਅਦ, ੧੯੮੪ ਵਿੱਚ ਅਮਰੀਕਾ ਵਿੱਚ ਹੋਈ ਉਲੰਪਿਕ ਦੌਰਾਨ ਦੋ ਸਿੱਖ ਖਿਡਾਰੀ ਰਾਜਿੰਦਰ ਸਿੰਘ ਜੋ ਕਿ ਇੰਡੀਆ ਵੱਲੋਂ ਹਾਕੀ ਖੇਡਣ ਗਿਆ ਸੀ ਤੇ ਇੱਕ ਅਥਲੀਟ ਗੁਰਤੇਜ ਸਿੰਘ ਨੇ ਵੀ ਭਾਰਤ ਦੀ ਫੌਜੀ ਕਾਰਵਾਈ ਦੇ ਖਿਲਾਫ ਬਗਾਵਤੀ ਸੁਰ ਰੱਖਦਿਆਂ ਹੋਇਆਂ ਭਾਰਤੀ ਟੀਮ ਨੂੰ ਅਲਵਿਦਾ ਆਖ ਦਿੱਤਾ ਸੀ ਪਰ ਰਾਜਿੰਦਰ ਸਿੰਘ ਨੇ ਥੋੜੇ ਦਿਨ ਬਾਅਦ ਆਪਣੀ ਬਾਗੀ ਸੁਰ ਨੂੰ ਵਾਪਸ ਲੈ ਲਿਆ ਸੀ ਤੇ ਭਾਰਤ ਆ ਗਿਆ ਸੀ। ਗੁਰਤੇਜ ਸਿੰਘ ਅੱਜ ਵੀ ਅਮਰੀਕਾ ਰਹਿ ਰਿਹਾ ਹੈ ਪਰ ਉਹ ਕਿਸੇ ਤਰਾਂ ਦੀਆਂ ਵੀ ਸਿੱਖ ਗਤੀ-ਵਿਧੀਆਂ ਤੋਂ ਦੂਰ ਹੈ। ਅੱਜ ਦੁਨੀਆਂ ਨੂੰ ਇਸ ਅਰਾਜ਼ਕਤਾ ਤੇ ਦੁਨੀਆਂ ਅੰਦਰ ਫੈਲੀ ਦਿਸ਼ਾਹੀਣਤਾ ਨੂੰ ਲੀਹ ਤੇ ਲਿਆਉਣ ਲਈ ਅਨੇਕਾਂ ਕਾਰਲੋਸ ਦੀ ਲੋੜ ਹੈ ਤਾਂ ਜੋ ਦੁਨੀਆਂ ਵਿੱਚ ਕਿਸੇ ਤਰਾਂ ਸ਼ਾਂਤੀ ਤੇ ਸਥਿਰਤਾ ਆ ਸਕੇ। ਕਾਰਲੋਜ਼ ਅੱਜ ਵੀ ਆਪਣੀ ਖੇਡ ਨਾਲ ਜੁੜਿਆਂ ਹੋਇਆਂ ਹੈ ਤੇ ਨਾਮੀ ਟੀ.ਵੀ. ਜਰਨਲਿਸਟ ਹੈ।