ਅੱਜ ਤੋਂ ਕਈ ਦਹਾਕਿਆਂ ਪਹਿਲਾਂ ਸਿੱਖ ਪੰਥ ਨੇ ਜਬਰ ਦਾ ਮੁਕਾਬਲਾ ਸਬਰ ਅਤੇ ਨਾਮ ਬਾਣੀ ਦੇ ਆਸਾਰੇ ਕਰਦਿਆਂ ੧੭ ਨੰਵਬਰ ੧੯੨੨ ਵਾਲੇ ਦਿਨ ਜੈਤੋ ਦਾ ਮੋਰਚਾ ਫਤਹਿ ਕੀਤਾ ਸੀ। ਇਸ ਸਾਂਤਮਈ ਸੰਘਰਸ਼ ਦੀ ਕਾਮਯਾਬੀ ਨੂੰ ਉਸ ਸਮੇਂ ਦੀ ਮੁੱਖ ਪਾਰਟੀ ਕਾਗਰਸ਼ ਦੇ ਨਾਮਵਾਰ ਆਗੂਆਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿਤ ਕਰਾਰ ਦਿੱਤਾ ਸੀ। ਸਮੇਂ ਨਾਲ ਅੱਜ ਝਾਤ ਮਾਰੀਏ ਤਾਂ ਇਹ ਸਾਹਮਣੇ ਆਉਦਾ ਹੈ ਕਿ ਸਿੱਖ ਪੰਥ ਦਾ ਸਬਰ ਕਿਤੇ ਗੁਆਂਚ ਗਿਆ ਹੈ। ਤਾਂ ਹੀ ਜਿ ਕੋਈ ਲੋਕ ਪੰਥ ਤੋਂ ਬੇਮੁਖ ਹੋ ਡੇਰਿਆਂ ਦੀ ਸ਼ਰਨ ਲੈ ਰਹੇ ਹਨ ਅਤੇ ਡੇਰਿਆਂ ਦੀਆਂ ਰੀਤਾਂ ਮੁਤਾਬਿਕ ਆਪਣੇ ਅਸਥਾਨਾਂ ਤੇ ਨਾਮ ਚਰਚਾ ਕਰਨੀ ਚਾਹੁੰਦੇ ਹਨ ਤਾਂ ਸਿੱਖ ਪੰਥ ਦੇ ਆਪ ਬਣੇ ਜਥੇਦਾਰ ਅੋਰੰਗਜ਼ੇਬ ਦੇ ਰਾਹਾਂ ਤੇ ਚਲ ਜਬਰ ਨਾਲ ਉਨਾਂ ਦਾ ਰਾਹ ਡੱਕ ਰਹੇ ਹਨ ਨਾ ਕਿ ਸਬਰ ਅਤੇ ਨਾਮ ਬਾਣੀ ਦਾ ਆਸਾਰਾ ਲੈ ਉਨਾਂ ਬੇਮੁੱਖ ਹੋਏ ਬੰਦਿਆਂ ਨੂੰ ਸਿੱਖ ਪੰਥ ਵੱਲ ਨੂੰ ਲਿਆਉਣ। ਇਹ ਖੂਨੀ ਝੜਪਾਂ ਸਿਖ ਕੌਮ ਦੀ ਅੰਦਰੂਣੀ ਬਿਖਰੀ ਤਾਣਾ ਬਾਣੀ ਨੂੰ ਸਮਾਜ ਅਗੇ ਖਿਲਾਰ ਰਹੀ ਹੈ। ਕਈ ਸਾਲ ਪਹਿਲਾਂ ਵੀ ਇਸੇ ਤਰਾਂ ਸਿੱਖ ਕੌਮ ਦੇ ਕੁਝ ਸੇਵਾਦਾਰਾਂ ਵਲੋਂ ਸਿਰਸਾ ਵਿਖੇ ਡੇਰੇ ਵਾਲਿਮਾਂ ਨਾਲ ਖੂਨੀ ਝੜਪ ਹੋਈ ਸੀ। ਇਸ ਦਾ ਵੀ ਵੱਡਾ ਨੁਕਸਾਨ ਸਿੱਖਾਂ ਨੂੰ ਹੀ ਝਲਣਾ ਪਿਆ ਸੀ ਅਤੇ ਅੱਜ ਵੀ ਕੁਛ ਸਿੰਘ ਲੰਮੀਆਂ ਇਸ ਝੜਪ ਕਰਕੇ ਜਿਹਲਾਂ ਕੱਟ ਰਹੇ ਹਨ ਅਤੇ ਖਬਰਾਂ ਮੁਤਾਬਿਕ ਉਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਉਹਨਾਂ ਦੇ ਪਰਿਵਾਰ ਵੀ ਆਰਥਿਕ ਪੱਖ ਤੋਂ ਕਾਫੀ ਪ੍ਰਸ਼ਾਨੀ ਝਲ ਰਹੇ ਹਨ। ਭਾਵੇਂ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ ਜਨਤਕ ਤੌਰ ਤੇ ਇਸ ਤਰਾਂ ਦੇ ਬੇਮੁੱਖ ਹੋਏ ਡੇਰੇ ਵਾਲੇ ਪ੍ਰਤੀ ਇਹ ਆਖ ਰਹੇ ਹਨ ਕਿ ਇਹਨਾਂ ਦੇ ਇੱਕਠ ਨਹੀਂ ਹੋਣ ਦੇਣੇ ਪੰਜਾਬ ਵਿਚ ਪਰ ਅਸਲੀਅਤ ਇਸਦੇ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਪੰਥ ਦੀਆਂ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਵੋਟਾਂ ਖਾਤਿਰ ਇਹਨਾਂ ਡੇਰੇ ਵਾਲਿਆਂ ਵੱਲ ਝਾਕ ਰੱਖਦੀਆਂ ਹਨ। ਇਹਨਾਂ ਖਿਲਾਫ ਜਥੇਦਾਰ ਸਾਹਿਬਾਨ ਵੀ ਬੇਅਸਰ ਸਿਧ ਹੁੰਦੇ ਜਾਪਦੇ ਹਨ ਜੋ ਸਿੱਖ ਕੌਮ ਦੀ ਅੰਦਰੂਨੀ ਕੰਮਜੋਰੀ ਨੰ ਜਨਤਕ ਕਰਦੀ ਜਾਪਦੀ ਹੈ। ਇਹਨਾਂ ਹਾਲਾਤਾਂ ਵਿੱਚ ਕੀ ਸਿੱਖ ਕੌਮ ਜਬਰ ਅਤੇ ਸਬਰ ਅਤੇ ਨਾਮ ਬਾਣੀ ਦੀ ਮਹਤੱਤਾ ਤੋਂ ਬੇਖਬਰ ਦਿਖਾਈ ਦਿੰਦੀ ਹੈ। ਤਾਂ ਹੀ ਕੁਝ ਆਪ ਬਣੇ ਪੰਥਕ ਰਖਵਾਲਿਆਂ ਦੀਆਂ ਕਾਰਵਾਈਆਂ ਪ੍ਰਤੀ ਚੁੱਪ ਹੋ ਕੇ ਦਰਸ਼ਕ ਬਣੀ ਦਿਖਾਈ ਦਿੰਦੀ ਹੈ।

ਇਸੇ ਤਰ੍ਹਾਂ ੧੯੮੪ ਤੋਂ ਪਹਿਲਾਂ ਅਤੇ ਬਾਅਦ ਵਿਚ ਚਲੇ ਸਿੱਖ ਸੰਘਰਸ਼ ਦੇ ਨਿਰਨਾਇਕ ਅਰਥ ਅੱਜ ਵੀ ਹੋਈਆਂ ਬੇਅੰਤ ਕੁਰਬਾਣੀਆਂ ਦੇ ਬਾਵਾਯੂਦ ਕਿਤੇ ਦਿਖਾਈ ਨਹੀਂ ਦਿੰਦੇ। ਤਾਂ ਵੀ ਉਹਨਾਂ ਅਰਥਾਂ ਨੂੰ ਲੱਭਣ ਦੀ ਥਾਂ ਕੁਛ ਸਿੱਖ ਇਹ ਸਮਝਦੇ ਹਨ ਕਿ ਸ਼ਾਇਦ ਇਕਾਂ ਦੁਕਾ ਬੇਲੋੜੀਆਂ ਹਿੰਸ਼ਕ ਕਾਰਵਾਈਆਂ ਕਰ ਪੰਜਾਬ ਅਤੇ ਭਾਰਤ ਵਸਦੇ ਸਿਖਾਂ ਦੀ ਮਾਨਸਿਕਤਾ ਨੂੰ ਬਦਲ ਦੇਵਗੇ। ਜਦ ਕਿ ਅੱਜ ਦਾ ਪੰਜਾਬ ਅਤੇ ਸਿੱਖ ਅਜਿਹੀਆਂ ਨਾ ਮੁਰਾਦ ਪ੍ਰਰਸਿਥਿਤੀਆਂ ਵਿਚ ਘਿਰ ਚੁਕੇ ਹਨ ਕਿ ਪੀਣ ਆਲਾ ਧਰਤੀ ਹੇਠਲਾ ਪਾਣੀ ਹੀ ਜਹਿਰ ਬਣ ਗਿਆ ਹੈ ਅਤੇ ਰੋਜ਼ ਦਿਨ ਆਪਣੀ ਪਕੜ ਕਿਸੇ ਨੌਜ਼ਵਾਨ ਦੀ ਅਖਾਂ ਦੀ ਰੋਸਨੀ ਖੋ ਰਿਹਾ ਹੈ, ਕਿਸੇ ਨੂੰ ਚਲਣ ਫਿਰਨ ਤੋਂ ਮੁਹਤਾਜ਼ ਕਰ ਪਹਿਏ ਵਾਲੀ ਕੁਰਸ਼ੀ ਤੇ ਬੈਠਨ ਨੂੰ ਮਜ਼ਬੂਰ ਕਰ ਰਿਹਾ ਅਤੇ ਕਿਸੇ ਦੀ ਚਮੜੀ ਸੁਆਹ ਦਾ ਰੂਪ ਧਾਰ ਰਹੀ ਹੈ। ਇਹ ਕਹਾਣੀ ਫਾਜਿਲਕਾ ਜਿਲ੍ਹਾਂ ਵਿਚ ਇਕ ਪਿੰਡ ਦੀ ਦਾਸਤਾਨ ਹੈ ਜੋ ਸੱਤਲੁਜ ਨਦੀ ਦੇ ਕੰਢੇ ਤੇ ਪੰਜਾਬ ਦੇ ਉਸ ਕੋਨੇ ਤੇ ਅਸਥਿਤ ਹੈ ਜਿਥੋਂ ਇਹ ਦਰਿਆ ਪਾਕਿਸਤਾਨ ਵਿਚ ਵੜਦਾ ਹੈ ਅਤੇ ਮੁੜ ਘੁੰਮ ਕੇ ਪੰਜਾਬ ਵਿਚ ਹੀ ਦਾਖਿਲ ਹੁੰਦਾ ਹੈ। ਇਹ ਪਿੰਡ ਦੋਨਾ ਨਾਨਕਾ ਹੈ ਜੋ ਸੱਤਲੁਜ ਦਰਿਆ ਦੀ ਘੁਮੇਰੀ ਦੇ ਤਲਾਅ ਦੁਆਲੇ ਵਸਿਆ ਹੈ ਅਤੇ ਹੱਥ ਵਾਲੇ ਪੰਪ ਜਿਥੋਂ ਪਿੰਡ ਦੇ ਲੋਕ ਪਾਣੀ ਪੀਂਦੇ ਹਨ ਉਹ ਇਹਨਾਂ ਪਿੰਡ ਵਾਸੀਆਂ ਲਈ ਮੌਤ ਦਾ ਮੰਹੂ ਅੱਡੀ ਖੜਾ ਹੈ। ਇਹ ਵੀ ਉਸ ਵਕਤ ਜਦੋਂ ਸਾਰੇ ਭਾਰਤ ਵਿੱਚ ਸਾਫ ਸੁਥਰਾ ਆਲਾ ਦੁਆਲਾ ਬਨਾਉਣ ਦੀ ਮੁਹਿੰਮ ਜ਼ੋਰ ਸ਼ੋਰ ਨਾਲ ਆਰੰਭੀ ਗਈ ਹੈ। ਜਿਸ਼ ਰਾਂਹੀ ਗੰਗਾ ਦਰਿਆਂ ਤੋਂ ਲੈ ਕੇ ਦੇਸ਼ ਦੀਆਂ ੫੦੦ ਦੇ ਕਰੀਬ ਨਦੀਆਂ ਪ੍ਰਦੂਸ਼ਨ ਰਾਹਿਤ ਕਰਨੀਆਂ ਹਨ ਲੋਕਾਂ ਰਾਂਹੀ ਜੋ ਆਪ ਹੀ ਇਹਨਾਂ ਦੇ ਕੁਦਰਤੀ ਸੋਮੇ ਨੂੰ ਗੰਦਗੀ ਨਾਲ ਹਰ ਰੋਜ਼ ਸਾਫ ਕਰ ਰਹੇ ਹਨ।

ਪੰਜਾਬ ਵਿੱਚ ਇਕ ਹੋਰ ਪਿੰਡ ਦੀ ਕਹਾਣੀ ਵੀ ਕਾਫੀ ਦੁਖਦਾਈ ਹੈ। ਇਹ ਪਿੰਡ ਮਾੜੀ ਮੁਸਤਫਾ ਜੋ ਮੋਗਾ ਜਿਲ੍ਹੇ ਵਿੱਚ ਆਉਂਦਾ ਹੈ ਇਸ ਪਿੰਡ ਦੀ ਕੁਲ ਆਬਾਦੀ ੯੦੦੦ ਦੇ ਕਰੀਬ ਹੈ। ਇਸ ਵਿੱਚ ਸਿੱਖਾਂ ਦੀ ਮੁੱਖ ਰੂਪ ਵਿੱਚ ਆਬਾਦੀ ਹੈ। ਇਹ ਇਕ ਅਜਿਹਾ ਬਦਨਾਸ਼ੀਬ ਪਿੰਡ ਹੈ ਜਿਥੇ ਪਿਛਲੇ ੬੦ ਦਿਨਾਂ ਵਿੱਚ ੧੪ ਮੋਤਾਂ ਹੋ ਚੁਕੀਆਂ ਹਨ ਅਤੇ ਪਿਛਲੇ ਦੋ ਸਾਲਾਂ ਵਿੱਚ ੧੫੦ ਤੋਂ ਉਪਰ ਮੋਤਾਂ ਹੋ ਗਈਆਂ ਹਨ। ਮੁੱਖ ਕਾਰਨ ਧਰਤੀ ਹੇਠਲਾ ਪੀਣ ਵਾਲਾ ਪਾਣੀ ਅਤੇ ਮਿਟੀ ਜਿਸ ਵਿਚ ਫਸਲਾਂ ਉਗਾਹੀਆਂ ਜਾਂਦੀਆਂ ਹਨ। ਇਹ ਮਿਟੀ ਅਤੇ ਪਾਣੀ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਕਿਸੇ ਕਿਸੇ ਦਿਨ ਇਸ ਪਿੰਡ ਦੀ ਇਹ ਦਾਸਤਾਨ ਹੈ ਕਿ ਸਿਵਿਆਂ ਵਿਚ ਵੀ ਵਾਰੀ ਉਡੀਕਨੀ ਪੈਂਦੀ ਹੈ ਅਤੇ ਇਕ ਪਾਸੇ ਅੰਤਿਮ ਅਰਦਾਸ ਹੋ ਰਹੀ ਹੁੰਦੀ ਹੈ ਅਤੇ ਉਡੀਕ ਵਿਚ ਦੂਜਾ ਪਰਿਵਾਰ ਸਿਵਿਆ ਵਿਚੋਂ ਆ ਗੁਰਦੁਆਰੇ ਵਿੱਚ ਨਮਸ਼ਤਕ ਹੋਣ ਲਈ ਆਪਣੀ ਵਾਰੀ ਲਈ ਖੜਾ ਹੁੰਦਾ ਹੈ। ਅੱਜ ਤੱਕ ੩੦ ਸਾਲਾਂ ਬਾਅਦ ਵੀ ਇਹ ਕੌਮ ਅਗਵਾਈ ਪਖੋਂ ਮਜ਼ਬੂਤ ਨਾ ਹੋਣ ਕਰਕੇ ਆਪਣੇ ਕੁਛ ਹਜ਼ਾਰ ਸਿੱਖ ਪਰਿਵਾਰਾਂ ਦੀ ਵਡੀਆਂ ਸਿੱਖ ਸੰਸ਼ਥਾਵਾਂ ਹੋਣ ਦੇ ਬਾਵਾਜੂਦ ਉਹਨਾਂ ਨੂੰ ਆਰਥਿਕ ਅਤੇ ਮਾਨਸਿਕ ਪੱਖ ਤੋਂ ਖੜੀ ਨਹੀਂ ਕਰ ਸਕੀ ਹੈ। ਵੱਖ-ਵੱਖ ਦ੍ਰਿਸ਼ਟੀਆਂ ਵਿੱਚ ਖਿਲਰੀ ਸਿੱਖ ਕੌਮ ਇਹਨਾਂ ਪ੍ਰਤੀ ਇਨਸ਼ਾਫ ਵੀ ਦਿਵਾਉਣ ਵਿੱਚ ਬੇਬਸ ਨਜ਼ਰ ਦਿਖਾਈ ਦੇ ਰਹੀ ਹੈ। ਪਰ ਕਸ਼ਮੀਰ ਦੇ ਵਿੱਚ ਕੁਦਰਤੀ ਆਫਿਤ ਦੇ ਮਾਰੇ ਲੋਕਾਂ ਲਈ ਜਾਂ ਖਾੜੀ ਦੀ ਜੰਗ ਵਿੱਚ ਆਫਿਤਾਂ ਦੇ ਮਾਰੇ ਅਰਬਾਂ ਲਈ ਕਰੌੜਾਂ ਰੁਪਏ ਸਿੱਖ ਕੌਮ ਦੀਆਂ ਵੱਡੀਆਂ ਸੰਸਥਾਵਾਂ ਪੰਜਾਬ ਵਿਚੋਂ ਅਤੇ ਵਿਦੇਸ਼ਾ ਵਿੱਚੋਂ ਅਗਲੀ ਕਤਾਰਾਂ ਵਿੱਚ ਵੰਡਣ ਲਈ ਖੜੀਆਂ ਦਿਖਾਈ ਦੇ ਰਹੀਆਂ ਹਨ। ਇਹਨਾਂ ਹਾਲਾਤਾਂ ਵਿੱਚ ਇਹ ਸ਼ੋਚ ਰੱਖਣ ਦੀ ਲੋੜ ਹੈ ਕਿ ਕੀ ਸਿੱਖ ਕੌਮ ਇਹਨੀ ਤਾਕਤਵਾਰ ਹੈ ਕਿ ਉਹ ਬੇਮੁੱਖ ਹੋਏ ਲੋਕਾਂ ਨੂੰ ਸਿੱਖ ਧਾਰਾ ਵਿੱਚ ਜਬਰ ਨਾਲ ਔਰੰਗਜ਼ੇਬ ਦੀ ਸੋਚ ਅਧੀਨ ਲਿਆ ਸਕਣਗੇ। ਜਿਸ ਕੌਮ ਦੇ ਗੁਰੂ ਸਾਹਿਬਾਨਾਂ ਨੇ ਜਬਰ ਅਗੇ ਸਿਰ ਨਿਵਾਉਣ ਦੀ ਥਾਂ ਸਿਰ ਕਤਲ ਕਰਵਾ ਲਏ ਸੀ, ਅੱਜ ਉਸੇ ਰਾਹ ਦੇ ਪੈਰੋਕਾਰ ਬਣੇ ਕੁਛ ਸਿੱਖ ਜਥੇਦਾਰ ਜਬਰ ਨਾਲ ਦੂਜੇ ਡੇਰਿਆਂ ਵਿਚ ਵਿਸ਼ਵਾਸ ਰੱਖਣ ਵਾਲਿਆਂ ਲੋਕਾਂ ਨੂੰ ਸਿੱਖ ਧਰਮ ਨਾਲ ਜੋੜ ਸਕਣਗੇ ਜਾਂ ਆਪਣੇ ਸਿਖਾਂ ਨੂੰ ਵੀ ਜੋ ਤਕਰੀਬਿਨ ੮੦ ਫੀਸਦੀ ਪਹਿਲਾਂ ਹੀ ਮੁੱਖ ਧਾਰਾਂ ਅਤੇ ਸਰੂਪ ਤੋਂ ਮੁਨਕਰ ਹਨ ਆਪਣੇ ਵੱਲ ਖਿਛਣ ਵਿੱਚ ਕਾਮਯਾਬ ਹੋ ਸਕਣਗੇ ਇਹ ਅੱਜ ਦਾ ਸੁਆਲ ਹੈ, ਸਿੱਖ ਕੌਮ ਦੇ ਜਥੇਦਾਰ ਸਾਹਿਬਾਨ ਸਾਹਮਣੇ ਜੋ ਰੋਜ਼ ਦਿਹਾੜੀ ਕਾਗਜ਼ੀ ਰਾਜਿਆ ਮਹਾਰਾਜਿਆਂ ਵਾਂਗ ਫੁਰਮਾਨ ਜਾਰੀ ਕਰਦੇ ਰਹਿੰਦੇ ਹਨ ਜਿਹੜੇ ਹਕੀਕਿਤਾਂ ਤੋਂ ਕੌਹਾਂ ਦੂਰ ਹਨ।

ਅੱਜ ਸਮੇਂ ਦੀ ਲੋੜ ਹੈ ਕਿ ਸਿੱਖ ਕੌਮ ਦੇ ਧਾਰਮਿਕ ਤੇ ਸਿਆਸੀ ਆਗੂ ਕੌਮ ਨੂੰ ਸਹੀ ਸੇਧ ਦੇਣ ਤੇ ਕੌਮ ਦੇ ਅੰਦਰ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਨੂੰ ਫਿਰ ਤੋਂ ਪੈਂਦਾ ਕਰਨ ਕਿਉਂਕਿ ਸਿੱਖੀ ਦਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਤੇ ਵੰਡ ਛਕਣ ਦੀ ਨੀਂਹ ਤੇ ਅਧਾਰਤ ਰੱਖਿਆ ਸੀ। ਪਰ ਅੱਜ ਇਹ ਮੂਲ ਗੁਣ ਸਿੱਖ ਭਾਈਚਾਰੇ ਤੋਂ ਕੋਹ ਦੂਰ ਜਾਂ ਰਹੇ ਹਨ ਜਿਸ ਕਾਰਨ ਹਰ ਰੋਜ਼ ਜਗ੍ਹਾਂ-ਜਗ੍ਹਾਂ ਤੇ ਖੂਨੀ ਝੜਪਾਂ ਤੇ ਆਰਥਿਕ ਤੰਗੀਆਂ ਤੁਰਸੀਆਂ ਤੇ ਮਜ਼ਬੂਰ ਖੁਦਕਸ਼ੀਆਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਅਜਿਹੇ ਹਾਲਾਤ ਦਾ ਫਾਇਦਾ ਵੱਧ ਰਹੇ ਡੇਰਾਵਾਦ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।