ਕਿਸੇ ਵੀ ਸਮੱਸਿਆ ਦੇ ਹੱਲ ਲਈ ਪਹਿਲਾਂ ਇਸ ਨੂੰ ਸਿੱਦਤ ਨਾਲ ਦੇਖਣਾ ਤੇ ਪਰਖਣਾ ਪੈਂਦਾ ਹੈ। 2014 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਇੱਕ ਵੱਖਰਾ ਏਜੰਡਾ ਲੈ ਕੇ ਤੁਰੀ ਹੈ। ਜਿਸ ਤਹਿਤ ਉਨਾਂ ਨੇ ਆਪਣੇ ਹਿੰਦੂਤਵ ਨਿਸ਼ਾਨੇ-ਅਖੰਡਤਾ, ਅੰਦਰੂਨੀ ਤੇ ਸਰਹੱਦਾਂ ਦੀ ਸੁਰੱਖਿਆ ਤੇ ਇਸਤੋਂ ਵੀ ਮਹੱਤਵਪੂਰਨ ਟੀਚਾ ਇਹ ਮਿਥਿਆ ਕਿ ਹਰ ਹਾਲਤ ਵਿੱਚ ਅਖੰਡ ਭਾਰਤ ਦੀ ਤਸਵੀਰ ਪ੍ਰਧਾਨ ਮੰਤਰੀ ਦੀ ਨਿੱਜੀ ਸ਼ਖਸੀਅਤ ਦੇ ਆਲੇ ਦੁਆਲੇ ਘੁੰਮੇਗੀ। ਇਸ ਲਈ ਇਸ ਸਰਕਾਰ ਨੇ ਮੁੱਖ ਰੂਪ ਵਿੱਚ ਦੇਸ਼ ਨੂੰ ਅੰਦਰੂਨੀ ਤੇ ਬਾਹਰਲੀਆਂ ਸਮੱਸਿਆਵਾਂ ਤੋਂ ਕਾਫੀ ਹੱਦ ਤੱਕ ਅਣਗੋਲਿਆਂ ਰੱਖਿਆ। ਆਪਣੇ ਗੁਆਂਢੀ ਮੁਲਕਾਂ ਬਾਰੇ ਵਿਦੇਸ਼ ਨੀਤੀ ਦਾ ਦ੍ਰਿਸ਼ਟੀਕੋਨ ਵਾਲਾ ਸੰਕਲਪ ਇਸ ਨਿੱਜੀ ਸ਼ਕਸੀਅਤੇ ਦੇ ਨਿਰਮਾਣ ਵਿੱਚ ਹੀ ਗੁਆਚ ਗਿਆ। ਇਸਦੀ ਮਿਸਾਲ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੇ ਉਸਤੋਂ ਪਹਿਲਾਂ ਗੁਜਰਾਤ ਦੇ ਮੁੱਖ ਰਹਿਣ ਸਮੇਂ ਪ੍ਰਧਾਨ ਮੰਤਰੀ ਨੇ ਚੀਨ ਅਤੇ ਉਥੋਂ ਦੇ ਮੌਜੂਦਾ ਰਾਸਟਰਪਤੀ ਨੂੰ ਖਾਸ ਮਹੱਤਤਾ ਦਿੱਤੀ ਸੀ। ਇਸ ਕਰਕੇ ਹੀ ਚੀਨ ਦੇ ਪ੍ਰਧਾਨ ਮੰਤਰੀ ਨੇ ਹੁਣ ਤੱਕ ਛੇ ਸਾਲਾਂ ਤੱਕ ਪੰਜ ਦੌਰੇ ਕੀਤੇ ਅਤੇ ਜਦੋਂ ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਨਰਿੰਦਰ ਮੋਦੀ ਨੇ ਵੀ ਚਾਰ ਦੌਰੇ ਚੀਨ ਦੇ ਕੀਤੇ ਸਨ। ਇਸ ਨਾਲ ਪ੍ਰਧਾਨ ਮੰਤਰੀ ਨੇ ਆਪਣੀ ਨਿੱਜੀ ਸ਼ਖਸ਼ੀਅਤ ਤੇ ਸੋਚ ਨਾਲ ਆਪਣੇ ਦੌਰਿਆਂ ਨੂੰ ਜੋੜ ਦੇ ਵਿਅਕਤੀਗਤ ਵਿਚਾਰਧਾਰਾ ਨੂੰ ਦੇਸ਼ ਦੀ ਵਿਚਾਰਧਾਰਾ ਤੋਂ ਪਹਿਲਾਂ ਰੱਖਿਆ ਸੀ। ਉਨਾਂ ਦੇ ਮਨ ਵਿੱਚ ਇਹ ਵੀ ਸੀ, ਜੋ ਹੁਣ ਸਾਹਮਣੇ ਆਇਆ ਹੈ ਕਿ ਜਦੋਂ ਗੁਜਰਾਤ ਵਿੱਚ ਕਤਲਿਆਮ ਸਮੇਂ ਪੱਛਮੀ ਦੁਨੀਆਂ ਨੇ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਵਜੋਂ ਨਕਾਰ ਦਿੱਤਾ ਸੀ ਤਾਂ ਚੀਨ ਨੇ ਹੀ ਨਰਿੰਦਰ ਮੋਦੀ ਨੂੰ ਜੀ ਆਇਆਂ ਆਖਿਆ ਸੀ। ਇਸਦਾ ਕਾਰਨ ਵਿਸ਼ਲੇਸ਼ਣ ਅਨੁਕਾਰ ਇਹ ਸੀ ਕਿ ਦੋਨੋਂ ਨੇਤਾ ਹੀ ਆਪਣੇ ਵਿਅਕਤੀਗਤ ਨੂੰ ਦੇਸ਼ ਤੋਂ ਵਧੇਰੇ ਤਰਜ਼ੀਹ ਦਿੰਦੇ ਸਨ ਤੇ ਰਾਸ਼ਟਰਵਾਦ ਦੇ ਪਹਿਰੇ ਹੇਠ ਆਪਣੇ ਆਪਣੇ ਦੇਸ਼ਾਂ ਨੂੰ ਚਲਆ ਰਹੇ ਹਨ। ਇਸ ਸੋਚ ਅਧੀਨ ਜੇ ਕੋਈ ਵੀ ਅੰਦਰੂਨੀ ਸਮੱਸਿਆ ਜਾਂ ਘੱਟ ਗਿਣਤੀ ਲੋਕ ਆਪਣਾ ਹੱਕ ਦੇਸ਼ ਵਿਚੋਂ ਮੰਗਦਿਆਂ ਹਨ ਤਾਂ ਉਨਾਂ ਨੂੰ ਰਾਸਟਰਵਾਦ ਤੇ ਆਪਣੇ ਸੁਰੱਖਿਆ ਦੇ ਬੁਣੇ ਵੱਡੇ ਜਾਲ ਵਿੱਚ ਸਮੇਟ ਲਿਆ ਜਾਂਦਾ ਹੈ ਤਾਂ ਜੋ ਸਿਰਫ ਰਾਸ਼ਟਰਵਾਦ ਹੀ ਇਕੋ ਇੱਕ ਦੇਸ਼ ਦਾ ਟੀਚਾ ਰਹੇ। ਭਾਰਤ ਇਸ ਨਿੱਜੀ ਸ਼ਖਸ਼ੀਅਤ ਦੇ ਆਲੇ ਦੁਆਲੇ ਐਸਾ ਗੁਆਚਿਆ ਹੈ ਕਿ ਇਸਦੀ ਸਵੈ-ਸ਼ਕਤੀਮਾਨ ਫੌਜ ਨੂੰ ਫੌਜੀ ਹੁੰਦਿਆ ਹੋਇਆਂ ਚੀਨ ਨੇ ਲਦਾਖ ਦੀ ਹੱਦ ਤੇ ਅੰਦਰ ਵੜ ਕੇ ਖਦੇੜ ਦਿੱਤਾ। ਜਿਸ ਦੇ ਸਿੱਟੇ ਵਜੋਂ ਭਾਰਤ ਦੇ ਇੱਕ ਕਰਨਲ ਸਮੇਤ 20 ਫੌਜੀ ਜਵਾਨ ਮਾਰੇ ਗਏ। ਦਸ ਫੌਜੀ ਜਵਾਨਾਂ ਨੂੰ ਚੀਨੀ ਫੌਜ ਨੇ ਬੰਦੀ ਬਣਾ ਲਿਆ। ਜਿੰਨਾ ਵਿੱਚ ਇੱਕ ਕਰਨਲ ਤੇ ਤਿੰਨ ਮੇਜਰ ਸ਼ਾਮਲ ਹਨ। ਇਹ ਹਮਲਾ ਪੰਦਰਾਂ ਸੋਲਾਂ ਜੂਨ ਦੀ ਰਾਤ ਨੂੰ ਭਾਰਤੀ ਸਰਹੱਦ ਦੇ ਅੰਦਰ ਹੋਇਆਂ ਅਤੇ ਸਰਕਾਰੀ ਸੂਤਰਾਂ ਦੇ ਦੱਸਣ ਮੁਤਾਬਕ ਚੀਨੀ ਫੌਜ ਨੇ ਭਾਰਤੀ ਫੌਜੀਆਂ ਨੂੰ ਡੰਡਿਆਂ ਸੋਟੀਆਂ ਨਾਲ ਹੀ ਮਾਰ ਦਿੱਤਾ। ਇਸ ਸਚਾਈ ਨੂੰ ਛਪਾਉਣ ਲਈ ਭਾਰਤ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਲੜਾਈ ਵਾਲੀ ਜਗਾਂ ਤੋਂ ਨੇੜੇ ਲੰਘਦੇ ਠੰਡੇ ਦਰਿਆ ਵਿੱਚ ਜਾ ਡਿੱਗੇ, ਜਿਸ ਕਰਕੇ ਉਨਾਂ ਦੀ ਮੌਤ ਹੋ। ਅੱਜ ਤੱਕ ਕਿੰਨੇ ਚੀਨੀ ਫੌਜੀਆਂ ਦੀ ਹੱਤਿਆ ਹੋਣੀ ਇਸ ਬਾਰੇ ਚੀਨੀ ਸਰਕਾਰ ਨੇ ਕੋਈ ਵੀ ਗਿਣਤੀ ਦੱਸਣ ਤੋਂ ਇਨਕਾਰ ਕੀਤਾ ਹੈ। ਚੀਨ ਨਾਲ ਹੁਣ ਤੱਕ ਨਿੱਜੀ ਸ਼ਖਸ਼ੀਅਤ ਦੀ ਵਿਚਾਰਧਾਰ ਨਾਲ ਜੋ ਵਿਦੇਸ਼ੀ ਸਬੰਧ ਜੁੜੇ ਸਨ ਉਹ ਇਸ ਘਟਨਾ ਨਾਲ ਚਰਨਾਚੂਰ ਹੋ ਗਏ। ਜਿਸਨੇ ਭਾਰਤ ਦੀ ਵਿਦੇਸ਼ ਨੀਤੀ ਤੇ ਇੱਕ ਸਵਾਲੀਆ ਚਿੰਨ ਲਗਾ ਦਿੱਤਾ ਹੈ। ਜਦੋਂ ਗੁਰਮੇਹਰ ਕੌਰ ਜੋ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ, ਨੇ ਕੁਝ ਸਾਲ ਪਹਿਲਾਂ ਆਪਣੇ ਫੌਜੀ ਪਿਤਾ ਬਾਰੇ ਇਹ ਜ਼ਿਕਰ ਕੀਤਾ ਸੀ ਕਿ ਮੇਰਾ ਪਿਤਾ ਸਿਆਸਤ ਵੱਲੋਂ ਉਲੀਕੀ ਜੰਗ ਦਾ ਪੀੜਤ ਬਣਿਆ ਹੈ ਤਾਂ ਰਾਸ਼ਟਰਵਾਦੀ ਭਗਤਾਂ ਨੇ ਉਸਦਾ ਜਿਉਣਾ ਹਰਾਮ ਕਰ ਦਿੱਤਾ ਸੀ। ਪਰ ਅੱਜ ਇਹੀ ਰਾਸਟਰਵਾਦੀ ਭਗਤ ਇੱਕਦਮ ਖਾਮੋਸ਼ ਹਨ ਤੇ ਇਸੇ ਤਰਾਂ ਅਖੰਡਤਾ, ਅੰਦਰੂਨੀ ਤੇ ਬਾਹਰੀ ਸੁਰੱਖਿਆ ਦੀ ਮੁੱਦਈ ਇਹ ਰਾਸ਼ਟਰਵਾਦੀ ਸਰਕਾਰ ਵੀ ਆਪਣੇ ਪ੍ਰਤੀਕਰਮਾਂ ਤੋਂ ਬਦਲ ਰਹੀ ਹੈ।
ਜੂਨ 15, 2020 ਦੀ ਇਸ ਚੀਨ ਦੀ ਫੌਜੀ ਕਾਰਵਾਈ ਜਿਸ ਨਾਲ ਭਾਰਤ ਦੇ 20 ਫੌਜੀ ਮਾਰੇ ਗਏ ਹਨ ਉਸ ਨੂੰ ਨਿੱਜੀ ਦ੍ਰਿਸਟੀ ਅਤੇ ਵਿਅਕਤੀਗਤ ਦੁਆਲੇ ਬੁਣੀ ਵਿਦੇਸ਼ ਨੀਤੀ, ਤੇ ਰਾਜਨੀਤੀ ਤੇ ਸਵਾਲੀਆ ਤੇ ਵੀ ਪ੍ਰਸ਼ਨ ਖੜੇ ਹੁੰਦੇ ਹਨ। ਇਸਦਾ ਮੁੱਖ ਕਾਰਨ ਘਰੇਲੂ ਰਾਜਨੀਤੀ ਨੂੰ ਫੌਜੀ ਸ਼ਕਤੀ ਰਾਹੀਂ ਚਮਕਾਉਣ ਵਾਲੀ ਰਾਜਨੀਤੀ ਤੇ ਵੀ ਕ੍ਰਿੰਤੂ ਉੱਠਿਆ ਹੈ। ਇਸ ਤੋਂ ਵੀ ਵਧੇਰੇ ਭਾਰਤ ਦੀ ਕਸ਼ਮੀਰ ਰਾਜਨੀਤੀ ਤੇ ਵੀ ਸਵਾਲ ਉੱਠ ਖੜੇ ਹਨ ਜਿਸ ਵਿੱਚ ਲਦਾਖ ਵੀ ਸ਼ਾਮਲ ਹੈ।