ਗੁਰੂ ਦੀ ਯਾਦ: ਹਾਲਤ ਅਤੇ ਲੋੜ

ਬੰਦਾ ਵਖਤ ਕਿਵੇ ਬੀਤਾਵੇ? ਇਸ ਗੱਲ ਦੀ ਕਲਪਨਾ ਹੀ ਬੰਦੇ ਦੇ ਜੀਣ ਦਾ ਪੱਧਰ ਅਤੇ ਉਸ ਦੀ ਸੇਧ ਤੈਅ ਕਰ ਦਿੰਦੀ ਹੈ ਕਿ ਉਹ ਕੀ ਕਰੇਗਾ ਜਾਂ ਉਸ ਨਾਲ ਕੀ ਹੋਵੇਗਾ। ਬੰਦੇ ਨੇ ਜੀਣ ਲਈ ਥਾਂ ਅਤੇ ਵਖਤ ਨੂੰ ਖੰਡ ਲਿਆ। ਇਕ ਪਾਸੇ ਆਪਣੇ ਘਰ ਤੋਂ ਲੈ ਕੇ ਦੇਸ਼ ਤੱਕ ਦੂਜੇ ਪਾਸੇ ਪਲ ਤੋਂ ਲੈ ਕੇ ਭੂਤ ਭਵਿੱਖ ਤੱਕ ਸਮੇਂ ਦੀ ਵੰਡ ਨਾਲ ਬੰਦੇ ਦੇ ਦੇਸ਼ ਕਾਲ ਦਾ ਪਸਾਰ ਸਿਰਜ ਲਿਆ। ਚੀਜਾਂ, ਹਸਤੀਆਂ ਤੇ ਹਾਲਤਾਂ ਨਾਲ ਰਿਸ਼ਤਾ ਥਾਂ ਵਖਤ ਅਨੁਸਾਰ ਹੋਵੇ ਤਾਂ ਇਹ ਸਥੂਲ ਸਮਝ ਹੈ ਜੋ ਨਾ ਸਿਰਫ ਬੰਦੇ ਕੋਲ ਸਗੋਂ ਸਭ ਜੀਵਾਂ ਕੋਲ ਹੈ। ਮਾਣਸ ਨੂੰ ਜੋ ਵਡਿਆਈ ਮਿਲੀ ਹੈ ਉਹ ਕੋਈ ਸਰੀਰੀ ਗੁਣ ਨਹੀਂ ਹੈ ਸਗੋਂ ਉਹ ਧਰਮ ਦਾ ਕਿਣਕਾ ਹੈ ਜਿਸ ਰਾਹੀਂ ਬੰਦੇ ਨੇ ਨਾ ਸਿਰਫ ਸਭ ਰਿਸ਼ਤਿਆਂ ਦੇ ਸਦੀਵੀ ਤੱਤ ਨੂੰ ਜਾਣਿਆ ਹੈ ਸਗੋਂ ਜੀਣ ਦਾ ਮਕਸਦ ਵੀ ਪਛਾਣਿਆ ਹੈ। ਗੁਰਬਾਣੀ ਅੰਦਰ ਵਾਰ ਵਾਰ ਰਿਸ਼ਤਿਆਂ ਅਤੇ ਸੰਸਾਰ ਨੂੰ ਝੂਠ ਕਹਿਣ ਦੀ ਇਕ ਵਿਆਖਿਆ ਇਹ ਵੀ ਹੈ ਕਿ ਇਸ ਥਾਂ-ਵਖਤ ਵਿਚਲੇ ਰਿਸ਼ਤਿਆਂ ਦੇ ਤੱਤ ਨੂੰ ਜਾਣੇ ਬਿਨਾਂ ਧਰਮ ਦੀ ਸਮਝ ਨਹੀਂ ਆ ਸਕਦੀ। ਇਥੇ ਰੌਲਾ ਸੰਸਾਰ ਨੂੰ ਛੱਡਣ ਦਾ ਨਹੀਂ ਹੈ ਸਗੋਂ ਸੰਸਾਰ ਬਾਰੇ ਉਹ ਸਮਝ ਛੱਡਣ ਦਾ ਹੈ ਜੋ ਸਥੂਲ ਸਮਝ ਵਾਲੀ ਭਾਵ ਬਾਕੀ ਜੀਵਾਂ ਵਾਲੀ ਹੈ।ਧਰਮ ਦਾ ਗੇੜ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਜਦੋਂ ਥਾਂ ਵਖਤ ਤੋਂ ਬਾਹਰੀ ਹਸਤੀ ਦੀ ਯਾਦ ਅੰਦਰ ਥਾਂ ਵਖਤ ਸਮੇਤ ਹਰ ਸ਼ੈਅ ਹਰ ਹਾਲ ਦੀ ਕੀਮਤ ਬੰਦੇ ਦੇ ਮਨ ਮਸਤਕ ਤੇ ਮੁੜ ਘੜੀ ਜਾਂਦੀ ਹੈ। “ਘਟ ਘਟ...

Read More