ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਦੁਨੀਆਂ ਭਰ ਵਿੱਚ ਗੁਰਬਾਣੀ ਦਾ ਸਵੇਰੇ ਸ਼ਾਮ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਪ੍ਰਸਾਰਣ ਤਾਂ ਪਹਿਲਾਂ ਹੀ ੨੦੦੭ ਵਿੱਚ ਪੀ.ਟੀ.ਸੀ. ਚੈਨਲ ਲੈ ਕੇ ਜੀ.ਜੈਨ.ਸੈਟ. ਨੈਟਵਰਕ ਨੂੰ ਸੌਂਪ ਦਿੱਤਾ ਸੀ। ਇਹ ਕੰਪਨੀ ਹੀ ਪੀ.ਟੀ.ਸੀ. ਚੈਨਲਾਂ ਨੂੰ ਕੰਟਰੋਲ ਕਰਦੀ ਹੈ। ਹੁਣ ਕੁਝ ਚਿਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਆਪਣੇ ਆਪ ਨੂੰ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਮੰਨਦੀ ਹੈ ਕੇ ਦਰਬਾਰ ਸਾਹਿਬ ਤੋਂ ਸਵੇਰ ਵੇਲੇ ਲਏ ਜਾਂਦੇ ਪਹਿਲੇ ਗੁਰਵਾਕ ਦੇ ਏਕਾਅਧਿਕਾਰ ਵੀ ਇਹਨਾਂ ਨਿੱਜੀ ਚੈਨਲਾਂ ਨੂੰ ਸੌਂਪ ਦਿੱਤੇ ਹਨ। ਇਹ ਨਿੱਜੀ ਚੈਂਨਲ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਿੱਖਾਂ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਹੈ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਦੇ ਕੰਟਰੋਲ ਅਧੀਨ ਹਨ। ਇਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਧਾਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਲੰਮੇ ਸਮੇਂ ਤੋਂ ਕਾਬਜ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੀ ਸੇਵਾ ਸੰਭਾਲਦੀ ਜਿੰਮੇਵਾਰੀ ਸਾਂਭਦੀ ਹੈ। ਹੁਣ ਇਸ ਨਿੱਜੀ ਚੈਨਲ ਨੂੰ ਹੁਕਮਨਾਮਾ ਸਾਹਿਬ ਦੇ ਏਕਾਅਧਿਕਾਰ ਸੌਂਪਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਨਿੱਜੀ ਚੈਨਲਾਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਸਿੱਖਾਂ ਦੀਆਂ ਅਨੇਕਾਂ ਸਿਕਾਇਤਾਂ ਲਿਖਤੀ ਰੂਪ ਵਿੱਚ ਪਹੁੰਚੀਆਂ ਹਨ ਅਤੇ ਬਹੁਤ ਸਿੱਖਾਂ ਨੇ ਉਹਨਾਂ ਦੀ ਸਕੱਤਰੇਤ ਕੋਲ ਫੋਨ ਕੀਤੇ ਹਨ। ਕਈਆਂ ਨੇ ਤਾਂ ਜਿਵੇਂ ਕਿ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਦਾਨ ਸ੍ਰ. ਬਲਦੇਵ ਸਿੰਘ ਸਰਸਾ ਨੇ ਤੱਥਾਂ ਸਾਹਿਤ ਲਿਖਤੀ ਰਿਪੋਰਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ। ਇਸਨੂੰ ਸੰਜੀਦਗੀ ਨਾਲ ਲੈਦਿਆਂ ਹੋਇਆ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਅਤੇ ਇਸ ਨਿੱਜੀ ਚੈਨਲ ਤੋਂ ਜਾਣਕਾਰੀ ਮੰਗੀ ਹੈ। ਪਰ ਇਸ ਬਾਰੇ ਕੋਈ ਸਮਾਂ ਨਿਰਧਾਰਤ ਨਹੀਂ ਹੈ ਕਿਉਂਕਿ  ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪਹਿਲਾਂ ਥਾਪੇ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵਾਂਗੂ ਅਜ਼ਾਦ ਹਸਤੀ ਨਹੀਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਸਮੇਂ ੨੦੦੭ ਵਿੱਚ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਪ੍ਰਸਾਰਣ ਦੇ ਸਮੁੱਚੇ ਅਧਿਕਾਰ ਜੀ ਜੈਨ ਸੈਟ ਕੰਪਨੀ ਨੂੰ ਸੌਂਪ ਦਿੱਤੇ ਸਨ। ਇਹੀ ਕੰਪਨੀ ਇੰਨਾਂ ਪੀ.ਟੀ.ਸੀ. ਨਿੱਜੀ ਚੈਨਲਾਂ ਨੂੰ ਕੰਟਰੋਲ ਕਰਦੀ ਹੈ। ਇਹ ਸਮਝੌਤਾ ਕਦੀ ਵੀ ਜਨਤਕ ਨਹੀਂ ਕੀਤਾ ਗਿਆ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਸੱਤਾ ਤੇ ਕਾਬਜ ਸੀ। ਇਸ ਤੋਂ ਪਹਿਲਾਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਪੀ.ਟੀ.ਸੀ. ਕੰਪਨੀ ਕੋਲ ਸਨ। ਇਸ ਬਾਰੇ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜੱਥੇਦਾਰ ਰਣਜੀਤ ਸਿੰਘ ਵੇਰਵਿਆਂ ਸਹਿਤ ਕਾਫੀ ਅਵਾਜ਼ ਉਠਾਉਂਦੇ ਰਹਿੰਦੇ ਹਨ। ਇਸੇ ਤਰਾਂ ਹੁਣ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਮੁੱਖ ਲੀਡਰ ਅਤੇ ਰਾਜ ਸਭਾ ਦੇ ਐਮ.ਪੀ. ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਵੀ ਅਵਾਜ਼ ਉਠਾਈ ਹੈ ਅਤੇ ਉਨਾਂ ਨੇ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਸਿੱਧੇ ਰੂਪ ਵਿੱਚ ਜਿੰਮੇਵਾਰ ਠਹਿਰਾਇਆ ਹੈ। ਅਜੇ ਤੱਕ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ ਹੈ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੋਈ ਟਿੱਪਣੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਬੁਰਜ ਜਵਾਹਰ ਸਿੰਘ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖਾਂ ਦੇ ਮਨਾਂ ਵਿਚੋਂ ਲਹਿ ਚੁੱਕਿਆ ਹੈ ਹੁਣ ਇਹ ਹੁਕਮਨਾਮਾ ਸਾਹਿਬ ਦੇ ਪ੍ਰਸਾਰਣ ਬਾਰੇ ਉਠਿਆ ਰੋਸ ਬਾਦਲ ਪਰਿਵਾਰ ਦੀ ਰਾਜਨੀਤਿਕ ਸ਼ਵੀ ਨੂੰ ਹੋਰ ਨੀਵਾਂ ਕਰੇਗਾ। ਬਾਦਲ ਪਰਿਵਾਰ ਜਿੰਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲੋਂ ਜਥੇਦਾਰੀ ਤਾਂ ਪਹਿਲਾਂ ਹੀ ਖਤਮ ਕਰ ਦਿੱਤੀ ਹੈ। ਹੁਣ ਮੁੱਖ ਵਾਂਕ ਤੇ ਵੀ ਏਕਾਅਧਿਕਾਰ ਜਮਾਂ ਲਇਆ ਹੈ।