ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਸੰਪੰਨ ਹੋ ਗਿਆ ਹੈ।
ਕੁੱਲ ਮਿਲਾ ਕੇ ਨਤੀਜੇ ਸੰਤੁਸ਼ਟੀ ਦੇ ਪ੍ਰਤੀਕ ਹਨ।
ਇਹਨਾਂ ਨਤੀਜਿਆਂ ਨੇ ਸਾਡਾ ਲੋਕਤੰਤਰ ਪ੍ਰਤੀ ਵਿਸ਼ਵਾਸ ਨੂੰ ਮਜਬੂਤ ਕੀਤਾ ਹੈ।
ਕੁੱਝ ਨੁਕਤੇ ਜੋ ਮੈਂ ਨੋਟ ਕੀਤੇ ਉਹ ਸਾਂਝੇ ਕਰ ਰਿਹਾ।

੧- ਸ਼ਿਰੋਮਣੀ ਅਕਾਲੀ ਦਲ ਇਤਿਹਾਸਿਕ ਤੌਰ ਤੇ ਆਪਣੇ ਸਭ ਤੋਂ ਨਿਵਾਣ ਵਾਲੇ ਦੌਰ ਵਿੱਚ ਪਹੁੰਚ ਗਿਆ ਹੈ । ਇਹ ਪਹਿਲੀ ਵਾਰ ਹੋ ਰਿਹਾ ਕਿ ਅਕਾਲੀ ਦਲ ੧੩% ਵੋਟਾਂ ਨਾਲ ਪੰਜਾਬ ਵਿੱਚ ਚੌਥੇ ਨੰਬਰ ਦੀ ਪਾਰਟੀ ਬਣ ਗਿਆ ਹੈ । ਇੱਥੋਂ ਬੁਨਿਆਦੀ ਬਦਲਾਅ ਹੀ ਬਾਹਰ ਕੱਢ ਸਕਦੇ ਹਨ।

੨- ਪੰਜਾਬ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ੧੮% ਵੋਟਾਂ ਲੈ ਕਿ ਵੱਡੀ ਧਿਰ ਬਣਕੇ ਉੱਭਰੀ ਹੈ।

੩- ਗਰਮਖਿਆਲੀ ਪੰਥਕ ਸਫਾ ਵਿੱਚ ਪੱਤ ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ ।ਚਾਰ ਦਹਾਕਿਆਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਜਗਾਂ ਅ੍ਰਮਿੰਤਪਾਲ ਸਿੰਘ ਨੇ ਲਈ , ਸਰਬਜੀਤ ਸਿੰਘ ਖਾਲਸਾ ਦੀ ਜਿੱਤ ਵੀ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦਕ ਸਮਰੱਥਾਂ ਤੇ ਸਵਾਲ ਹੈ।

੪- ਂਧਅ ਭਾਵੇਂ ਸਰਕਾਰ ਬਣਾਉਣੀ ਜਿੱਤ ਰਹੀ ਹੈ , ਪਰ ਇਸ ਵਿੱਚ ਦੋ ਮੌਸਮ ਵਿਗਿਆਨੀ ਨਿਤੀਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ੩੦ ਸੀਟਾਂ ਲੈ ਕਿ ਕੁੱਝ ਵੀ ਨਵਾਂ ਸਿਰਜ ਸਕਦੇ ਹਨ । ਉਹਨਾਂ ਦਾ ਇਤਿਹਾਸ ਬੋਲਦਾ ਹੈ । ਨਿਤੀਸ਼ ਦਾ ਪਲਟੂ ਰਾਮ ਹੋਣਾ ਉਸਦੀ ਪਾਰਟੀ ਲਈ ਰਾਮਬਾਣ ਸਿੱਧ ਹੋਇਆ ਤੇ ਚੰਦਰ ਬਾਬੂ ਨਾਇਡੂ ਵੀਹ ਸਾਲ ਦੇ ਬਨਵਾਸ ਬਾਅਦ ਸਿਆਸੀ ਪਟਲ ਤੇ ਮੁੜ ਵੱਡੇ ਰੋਲ ਨਾਲ ਦਸਤਕ ਦੇ ਰਿਹਾ ਹੈ।

੫- ਹਰਿਆਣੇ ਵਿੱਚ ਚੌਟਾਲਾ ਪਰਿਵਾਰ ਦੀਆਂ ਦੋਵੇਂ ਪਾਰਟੀਆਂ ਨੂੰ ਰਲਾ ਕੇ ਦੋ ਲੱਖ ਵੋਟ ਨਹੀਂ ਨਿੱਕਲੀ , ਹਿਸਾਰ ਤੋਂ ਸੁਨੇਨਾ ਤੇ ਨੈਨਾ ਚੁਟਾਲਾ ਦਰਾਣੀ ਜਿਠਾਣੀ ਅੱਡੋ ਅੱਡ ਲੜੀਆਂ ਪਰ ਦੋਵੇਂ ੨੦-੨੦ ਹਜਾਰ ਦਾ ਅੰਕੜਾ ਪਾਰ ਨਾ ਕਰ ਸਕੀਆ।

੬- ਉੱਤਰ ਭਾਰਤ ਵਿੱਚ ਰਾਜਸਥਾਨ ਦੀ ਛਫੰ ਦੀ ਇੱਕ ਸੀਟ ਨੂੰ ਛੱਡ ਵੋਟ ਰਾਜਨੀਤੀ ਵਿੱਚ ਕਮਿਊਨਿਸਟਾਂ ਨੇ ਸਭ ਤੋਂ ਵੱਧ ਵੋਟਾਂ ਫਰੀਦਕੋਟ ਤੋਂ ੧੪੫੦੦ (ਛਫੀ ) ਦੇ ਗੁਰਚਰਨ ਸਿੰਘ ਮਾਨ ਪ੍ਰਾਪਤ ਕੀਤੀਆਂ।

੭- ਬਹੁਜਨ ਰਾਜਨੀਤੀ ਵਿੱਚ ਬਸਪਾ ਦਾ ਸੂਰਜ ਅਸਤ ਤੇ ਉੱਤਰ ਪ੍ਰਦੇਸ਼ ਵਿੱਚੋਂ ਨਗੀਨਾ ਲੋਕ ਸਭਾ ਹਲਕੇ ਰਾਹੀਂ ਅਜਾਦ ਸਮਾਜ ਪਾਰਟੀ ਰਾਹੀਂ ਚੰਦਰ ਸ਼ੇਖਰ (ਰਾਵਨ ) ਦਾ ਉਦੈ … ਪਾਰਲੀਮੈਂਟ ਵਿੱਚ ਉਸਦੀ ਕਾਰਗੁਜ਼ਾਰੀ ਉੱਤਰ ਭਾਰਤ ਦੀ ਬਹੁਜਨ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ । ਸਮਾਜਵਾਦੀ ਪਾਰਟੀ ਦੀ ਸਫਲਤਾ ਪਿੱਛੇ ਬਹੁਜਨ ਸਮਾਜ ਪਾਰਟੀ ਦਾ ਪਤਨ ਅਹਿਮ ਕਾਰਨ ਬਣਿਆ।

੮- ਬਿਹਾਰ ਵਿੱਚ ਸੂਬੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈਣ ਵਾਲੀ ਪਾਰਟੀ ਰਾਸ਼ਟਰੀ ਜਨਤਾ ਦਲ (ਲਾਲੂ ਦੀ ਪਾਰਟੀ ) ੨੩% ਵੋਟਾਂ ਲੈ ਕਿ ਵੀ ਪੱਛੜੀ ੪੦ ਵਿੱਚੋਂ ੪ ਤੇ ਅੱਗੇ , ਲੋਕ ਜਨ ਸ਼ਕਤੀ ਪਾਰਟੀ ੬% ਵੋਟਾਂ ਨਾਲ ੫ ਸੀਟਾਂ ਲੈ ਕਿ ਜਾਣ ਵਿੱਚ ਕਾਮਯਾਬ।