ਧਾਰਮਿਕ ਆਗੂਆਂ ਉਪਰ ਕਦੇ ਵੀ ਵਿਸ਼ਵਾਸ਼ ਨਾ ਕਰੋ,ਜੋ ਏਹ ਦੱਸਣ ਰਾਜਨੀਤੀ ਵਿੱਚ ਵੋਟ ਕਿੱਥੇ ਪਾਉਣੀ ਹੈ ਕਿਉਂਕੇ ਜੇ ਧਾਰਮਿਕ ਆਗੂ ਰਾਜਨੀਤੀ ਵਿੱਚ ਲੱਤਾਂ ਫਸਾਉਦੇ ਨੇ ਤਾਂ ਏਨ੍ਹਾ ਦਾ ਕੰਮ  ਕੌਣ  ਕਰੂ … ਏਹ ਦੁੱਧ ਵਾਂਗ ਸਾਫ਼ ਹੋ ਜਾਂਦੀ ਹੈ ਆਗੂ ਧਰਮ ਦੀ ਆੜ ਵਿੱਚ ਰਾਜਨੀਤਕ ਸੱਤਾ ਹਾਸਿਲ ਕਰਨੀ ਚੁਹੰਦੇ ਹਨ…ਦੂਸਰੇ ਪਾਸੇ ਰਾਜਨੀਤਕ ਆਗੂ ਤੇ ਕਦੀ ਭਰੋਸਾ ਨੀ ਕਰਨਾ ਜੋ ਏਹ ਦੱਸੇ ਕਿ ਅਰਦਾਸ ਕਿਵੇਂ ਕਰਨੀ ਹੈ…ਉਹ ਧਰਮ ਦੀ ਆੜ ਵਿੱਚ ਮੂਰਖ ਬਣਾ ਕੇ ਅੰਦਰੋਂ ਖੋਖਲਾ ਕਰ ਦੇਵੇਗਾ… ….ਦੋਵਾਂ ਦੇ ਕੰਮ ਵੱਖਰੇ ਵੱਖਰੇ ਨੇ…ਹੁਣ ਤੱਕ ਦੋਵਾਂ ਨੇ ਆਪਣਾ ਆਪਣਾ ਕੰਮ ਇਮਾਨਦਾਰੀ ਨਾਲ ਨਹੀ ਕੀਤਾ …ਮਿਸਾਲ ਦੇ ਤੌਰ ਤੇ ਇੱਕ ਅੱਜ ਦਾ ਪੰਜਾਬ ਤੇ  ਇੱਕ 45 ਸਾਲ ਵਾਲਾ ਪਹਿਲਾਂ ਵਾਲਾ ਪੰਜਾਬ ਕਿਉਂਕੇ ਧਰਮ ਦਾ ਕੰਮ ਹੈ ਸਾਡੀ  ਸਮਝ ਨੂੰ ਵਧਾ ਕੇ ਜੀਵਨ ਨੂੰ ਉੱਚ ਦਾ  ਬਣਾਉਣ  ਵਿੱਚ  ਮੱਦਦ ਕਰਨਾ ਤੇ  ਨਸ਼ਿਆ ਵਰਗੇ ਅਨੇਕਾਂ ਕੋਹੜਾਂ ਤੋਂ  ਮੁਕਤ ਸਮਾਜ ਦੀ ਸਿਰਜਣਾ ਕਰਨਾ… ਦੁਨੀਆ ਵਿੱਚ ਆਏ ਹਾਂ ਰਹਿਣਾ ਕਿਵੇਂ ਆ ਏਹ ਸਿਖਾਉਣਾ ਹੈ….. ਤੇ ਦੂਸਰੇ ਪਾਸੇ…. ਰਾਜਨੀਤਕ ਆਗੂ ਦਾ ਕੰਮ ਸਮਾਜ ਨੂੰ ਇੱਕ  ਕਾਮਯਾਬ ਯੋਜਨਾਬਧ ਤਰੀਕੇ ਵਿੱਚ ਚਲਾਉਣਾ, ਧਰਾਤਲ  ਤੇ ਜਾ ਕੇ  ਲੋਕਾਂ ਨੂੰ  ਮਿਲ  ਕੇ  ਪ੍ਰੇਸ਼ਾਨੀਆਂ ਵਿਚੋਂ ਕੱਢਣਾ, ਯੂਥ ਦੀ ਸਹੀ ਅਗਵਾਈ  ਕਰਨਾ ਤੇ ਪੰਜਾਬ ਦੇ ਮਸਲਿਆਂ ਉਪਰ ਇਮਾਨਦਾਰੀ ਨਾਲ ਕੰਮ ਕਰਨਾ…. ਧਾਰਮਿਕ ਆਗੂਆਂ ਨੇ  ਤੇ ਰਾਜਨੀਤਕ ਸ਼੍ਰੇਣੀ ਨੇ ਇੱਕ ਦੂਜੇ ਕੰਮਾਂ ਵਿੱਚ ਲੱਤਾਂ ਫਸਾ ਕੇ ਪੰਜਾਬ ਤੇ ਪੰਥ ਦੋਹਾਂ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ…ਤੀਸਰੇ ਨੰਬਰ ਤੇ ਬਾਹਰਲੇ ਵਸਨੀਕਾਂ ਉੱਪਰ ਐਨ ਆਰ ਆਈਆਂ ਉੱਪਰ ਜਿਹੜੇ ਬਾਹਰ  ਬੈਠੇ ਕੰਧਾਂ ਕਾਲੀਆਂ ਕਰਵਾ  ਰਹੇ ਹਨ…ਨੌਜਵਾਨੀ ਨੂੰ ਗੁੰਮਰਾਹ ਕਰ ਰਹੇ ਹਨ …ਏਨਾ ਤੇ ਭਰੋਸਾ ਨਾ ਕਰੋ ਏਹ ਕਦੇ ਵੀ ਨਹੀਂ ਦੱਸ ਸਕਦੇ ਕਿ ਸਾਡੇ ਲਈ ਪੰਜਾਬ ਕੀ ਹੈ ਤੇ ਕਿਵੇਂ ਰਹਿਣਾ ਕਿਉਂਕੇ ਜੇ ਪੰਜਾਬ ਨਾਲ ਪਿਆਰ ਹੈ ਤਾਂ ਏਥੇ ਆ ਕੇ ਰਹਿਣ, ਬਾਹਰ ਵਾਲੀ ਨਾਗਰਿਕਤਾ ਨੂੰ ਛੱਡਣ ਤੇ ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਬਣਾਉਣ ਵਿੱਚ ਦਿਨ ਰਾਤ ਇੱਕ ਕਰਨ….ਨਹੀ ਤਾਂ ਚੁੱਪ ਕਰਕੇ ਘਰ ਸਾਂਭਣ ਤੇ ਬੱਚਿਆਂ ਨੂੰ ਪਾਲਣ…..