Guest writer: Bachittar Singh
ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਭਾਰਤੀ ਕਾਨੂੰਨ ਨੂੰ ਅਣਦੇਖਾ ਕਰਕੇ ਜਗਤਾਰ ਸਿੰਘ ਜੱਗੀ ਨੂੰ ਫਿਰ ਦੁਬਾਰਾ ਰਿਮਾਂਡ ਵਿੱਚ ਲਿਆ। ਅਤੇ ਇਹ ਸਾਰਾ ਕੁਝ ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਸਹਿਮਤੀ ਨਾਲ ਕੀਤਾ ਗਿਆ।
17 ਜਨਵਰੀ ਦੇ ਦਿਨ ਜੱਗੀ ਨੂੰ ਚੁੱਪ ਚਪੀਤੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੰਜ ਮਿੰਟ ਲਈ ਪੇਸ਼ ਕੀਤਾ ਗਿਆ ਸੀ। ਉਸਦੀ ਪੇਸ਼ੀ ਵੇਲੇ ਐਨ. ਆਈ. ਏ. ਜਾਂ ਜੱਜ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਸਦੇ ਵਕੀਲ ਨੂੰ ਸੰਪਰਕ ਕੀਤਾ ਜਾਵੇ ਅਤੇ ਨਾਂ ਹੀ ਜੱਗੀ ਨੂੰ ਕੋਈ ਦੂਸਰਾ ਵਕੀਲ ਦਿੱਤਾ ਗਿਆ। ਇਹ ਜੱਗੀ ਦੀ ਇੱਕਵੀ ਪੇਸ਼ੀ ਸੀ।
ਉਸਦੀ ਗੈਰ ਕਾਨੂੰਨੀ ਪੇਸ਼ੀ ਤੋਂ ਬਾਦ ਉਸਦੇ ਵਕੀਲ ਨੂੰ ਨਹੀਂ ਦੱਸਿਆ ਗਿਆ ਕਿ ਐਨ. ਆਈ. ਏ. ਉਸਨੂੰ ਕਿੱਥੇ ਲਿਜਾ ਰਹੀ ਹੈ। ਅਤੇ ਉਸਦੇ ਵਕੀਲ ਨੇ ਬਰਤਾਨਵੀ ਸਰਕਾਰ ਦੇ ਫ਼ਾਰਨ ਆਫ਼ਸ ਨੂੰ ਸੰਪਰਕ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਉਹ ਪਤਾ ਕਰਨ ਦੀ ਕੋਸ਼ਿਸ਼ ਕਰਨ ਕਿ ਜੱਗੀ ਨੂੰ ਕਿੱਥੇ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ। ਇਹ ਗੱਲ ਹੋਣ ਤੋਂ ਬਾਦ ਐਨ. ਆਈ. ਏ. ਨੇ ਫ਼ਾਰਨ ਆਫ਼ਸ ਨੂੰ ਸੂਚਿਤ ਕੀਤਾ ਕਿ ਜੱਗੀ ਨੂੰ ਮੋਹਾਲੀ ਵਿਖੇ ਐਨ. ਆਈ. ਏ. ਦੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ।
ਇੱਸ ਵੇਲੇ ਜੱਗੀ ਦੇ ਵਕੀਲਾਂ ਨੂੰ ਰੋਕਿਆ ਜਾ ਰਿਹਾ ਹੈ ਉਸ ਨਾਲ ਮਿਲ਼ਨ ਤੋਂ। ਅਤੇ ਕਿਉਂਕਿ ਐਨ. ਆਈ. ਏ. ਨੇ ਉਸਨੂੰ ਆਪਣੀ ਹਿਰਾਸਤ ਵਿੱਚ ਲੈਣ ਲਈ ਇਹ ਗ਼ੈਰ ਕਾਨੂੰਨੀ ਤਰੀਕਾ ਅਪਣਾਇਆ ਹੈ ਉਸਦੇ ਵਕੀਲ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਜੱਗੀ ਨੂੰ ਕਿੱਥੇ ਹਿਰਾਸਤ ਵਿੱਚ ਰੱਖਿਆ ਹੋਵੇਗਾ। ਉਸਦੇ ਵਕੀਲਾਂ ਅਤੇ ਪਰਿਵਾਰ ਨੂੰ ਇਹ ਡਰ ਹੈ ਕਿ ਜੱਗੀ ਨੂੰ ਫਿਰ ਦੁਬਾਰਾ ਤਸ਼ਦੱਦ ਨਾਂ ਸਹਿਣੇ ਪੈਣ।
ਬਰਤਾਨਵੀ ਸਰਕਾਰ ਇਹ ਮੰਨਦੀ ਹੈ ਕਿ ਜੱਗੀ ਨੂੰ ਹਿਰਾਸਤ ਵਿੱਚ ਤਸ਼ਦੱਦ ਕੀਤਾ ਗਿਆ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਮੰਗ ਕੀਤੀ ਹੈ ਕਿ ਉਹ ਤਫਤੀਸ਼ ਕਰਨ। ਪ੍ਰੀਤ ਕੌਰ ਗਿੱਲ ਜੋ ਬਰਤਾਨਵੀ ਸੰਸਦ ਵਿੱਚ ਆਲ ਪਾਰਟੀ ਪਾਰਲੀਮੈਂਟਰੀ ਗਰੁਪ ਫੋਰ ਸਿੱਖ ਦੇ ਪਰਧਾਨ ਹਨ ਨੇ ਮੰਗ ਕੀਤੀ ਹੈ ਕਿ ਬੋਰਿਸ ਜਾਂਸਨ ਜਲਦੀ ਤੋਂ ਜਲਦੀ ਦਖ਼ਲ ਦੇਣ।
ਫ੍ਰੀ ਜੱਗੀ ਨਾਓ ਦੇ ਆਗੂਆਂ ਨੇ ਕਹਿਆ ਕਿ ਇਹ ਜੱਗੀ ਨੂੰ ਤੰਗ ਕਰਨ ਦਾ ਇੱਕ ਤਰੀਕਾ ਹੈ ਅਤੇ ਨਾਲ਼ੋਂ ਨਾਲ ਉਸਤੋਂ ਇੱਕ ਝੂਠਾ ਇਕਬਾਲਨਾਮਾ ਹਾਸਿਲ ਕਰਨ ਦੀ ਕੋਸ਼ਿਸ਼। ਜੱਗੀ ਨੇ ਆਪਣੇ ਵਕੀਲਾਂ ਨੂੰ ਪਹਿਲੋਂ ਕਹਿਆ ਸੀ ਕਿ ਐਨ. ਆਈ. ਏ. ਦੇ ਅਫ਼ਸਰਾਂ ਨੇ ਉਸਨੂੰ ਕਹਿਆ ਸੀ ਕਿ ਜਾਂ ਉਹ ਸਾਰੇ ਝੂਠੇ ਗੁਨਾਹ ਕਬੂਲ ਕਰ ਲਵੇ ਜਾਂ ਉਹ ਸਰਕਾਰੀ ਗਵਾਹ ਬਣ ਜਾਵੇ। ਨਹੀਂ ਤਾਂ ਉਸਦੀ ਜ਼ਿੰਦਗੀ ਝੂਠੇ ਕੇਸਾਂ ਅਤੇ ਕੈਦਖ਼ਾਨਿਆਂ ਵਿੱਚ ਰੋਲ਼ ਦਿੱਤੀ ਜਾਵੇਗੀ।
ਇਹ ਭਾਰਤੀ ਸਰਕਾਰ ਦੀ ਕੋਸ਼ਿਸ਼ ਹੈ ਸਿਰਫ਼ ਜੱਗੀ ਨੂੰ ਨਹੀਂ ਪਰ ਉਹਨਾਂ ਸਾਰਿਆ ਸਿੱਖਾਂ ਨੂੰ ਚੁੱਪ ਕਰਨ ਦੀ ਜਿਹਨਾਂ ਨੇ ਉਹ ਹਿੰਦਵਤਾ ਸਰਕਾਰ ਦੇ ਖ਼ਿਲਾਫ਼ ਅਵਾਜ਼ ਉਠਾਈ ਹੈ। ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਇਹਨਾਂ ਧਮਕੀਆਂ ਤੋਂ ਡਰਦਾ ਨਹੀਂ ਅਤੇ ਨਾਂ ਉਹ ਜਾਲਮ ਦਾ ਜੁਰਮ ਜਾਂ ਅੱਤਿਆਚਾਰ ਸਹਿੰਦਾ ਅਤੇ ਨਾਂ ਉਹ ਮਜ਼ਲੂਮ ਤੇ ਜੁਰਮ ਜਾਂ ਅੱਤਿਆਚਾਰ ਹੋਣ ਦਿੰਦਾ।
ਜਿਵੇਂ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਆਪਣੀ ਇੱਕ ਕਵਿਤਾ ਵਿੱਚ ਲਿਖਦੇ ਨੇ:
ਭੇਡਾਂ ਕੁੱਟ ਖਾ ਕੇ ਧੌਣਾਂ ਸੁੱਟਦਿਆਂ ਨੇ।
ਸਿੰਘ ਕੁੱਟ ਖਾ ਕੇ ਹੱਲਾ ਬੋਲ ਦਿੰਦੇ।
ਇਹ ਸਾਡੀ ਪਹਿਚਾਣ ਹੈ। ਸਾਡੀ ਅਵਾਜ਼ ਭਾਰਤੀ ਸਰਕਾਰ ਦੇ ਕੰਨਾ ਵਿੱਚ ਗੂੰਜ ਰਹੀ ਹੈ। ਜਿੰਨਾ ਚਿਰ ਸਾਡਾ ਗੁਰੂ ਸਾਡੇ ਨਾਲ ਹੈ ਉਹਨਾਂ ਚਿਰ ਸਾਡੀ ਹੱਕ ਅਤੇ ਸੱਚ ਦੀ ਲੜਾਈ ਚੱਲਦੀ ਰਹੇਗੀ।
ਗੁਰੂ ਸਾਹਿਬ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਇਹ ਲੇਖ ਲਿਖਦੇ ਸਾਨੂੰ ਖ਼ਬਰ ਮਿਲੀ ਕਿ ਜਗਤਾਰ ਸਿੰਘ ਜੱਗੀ ਨੂੰ ਵਾਪਸ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਵੇਲੇ ਉਸਦੀ ਆਪਣੇ ਵਕੀਲਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਪਰ ਉਹ ਪੂਰੀ ਕੋਸ਼ਿਸ਼ ਕਰਨ ਦਏ ਹਨ ਜਗਤਾਰ ਸਿੰਘ ਜੱਗੀ ਨਾਲ ਪ੍ਰਾਈਵੇਟ ਵਿੱਚ ਮਿਲਨ ਦੀ।