ਭਾਰਤੀਆਂ ਲਈ ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਅੰਗਰੇਜ਼ ਰਾਜ ਦੇ ਸਭ ਤੋਂ ਘਿਨਾਉਣੇ ਸਾਕੇ ਨੂੰ ਭੁੱਲਣਾ ਨਾ ਮੁਮਕਿਨ ਹੈ। ੧੩ ਅਪ੍ਰੈਲ ੧੯੧੯ ਦੇ ਦਿਨ ਪੰਜਾਬੀਆਂ ਵੱਲੋਂ ਅੰਗਰੇਜ਼ਾਂ ਦੇ ਜਾਰੀ ਕੀਤੇ ਕਾਲੇ ਕਨੂੰਨ ਰੋਲਟ ਐਕਟ ਦੇ ਖਿਲਾਫ ਸ਼ਾਤਮਈ ਮੁਜ਼ਾਹਰਾ ਕਰਨ ਲਈ ਜਲਿਆ ਵਾਲੇ ਬਾਗ ਵਿੱਚ ਇੱਕਤਰਤਾ ਕੀਤੀ ਗਈ ਸੀ। ਇਸ ਸ਼ਾਂਤਮਈ ਮੁਜ਼ਾਹਰੇ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਆਪਣੇ ਫੌਜੀ ਬਲ ਦੇ ਸਹਾਰੇ ਅੰਨੇਵਾਹ ਗੋਲੀ ਚਲਾ ਕੇ ਹਜ਼ਾਰ ਦੇ ਕਰੀਬ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕਾਲੇ ਕਨੂੰਨ ਰਾਹੀਂ ਅੰਗਰੇਜ਼ਾਂ ਨੇ ਇਹ ਹਾਸਲ ਕਰ ਲਿਆ ਸੀ ਕਿ ਇਸ ਕਨੂੰਨ ਰਾਹੀਂ ਕਿਸੇ ਵੀ ਭਾਰਤੀ ਨੂੰ ਅੰਗਰੇਜ਼ ਰਾਜ ਦਾ ਦੁਸ਼ਮਣ ਦੱਸ ਕੇ ਬਿਨਾਂ ਕਿਸੇ ਦਲੀਲ ਤੇ ਕਨੂੰਨ ਤੋਂ ਸਾਲਾਂ ਬੱਧੀ ਜੇਲਾਂ ਅੰਦਰ ਡੱਕਿਆ ਜਾ ਸਕੇਗਾ। ਇਸ ਕਨੂੰਨ ਪ੍ਰਤੀ ਸਮੂਹ ਭਾਰਤ ਵਿੱਚ ਇਸਦਾ ਵਿਰੋਧ ਉਠਿਆ ਸੀ। ਪਰ ਜਲਿਆਂ ਵਾਲੇ ਬਾਗ ਦੇ ਸਾਕੇ ਕਾਰਨ ਸਾਰੇ ਭਾਰਤ ਅੰਦਰ ਇੱਕ ਤਰ੍ਹਾਂ ਨਾਲ ਦੁਖਦਾਈ ਚੁੱਪ ਛਾ ਗਈ ਸੀ। ਲੋਕਾਂ ਅੰਦਰ ਇਹ ਰੋਸ ਸੀ ਕਿ ਸਾਡੇ ਵੱਲੋਂ ਪਹਿਲੀ ਸੰਸਾਰ ਜੰਗ ਦੌਰਾਨ ਜੋ ਅੰਗਰੇਜ਼ਾਂ ਦਾ ਸਾਥ ਦਿੱਤਾ ਗਿਆ ਸੀ ਉਹ ਵਿਅਰਥ ਚਲਾ ਗਿਆ। ਇਸ ਦੁਖਾਂਤ ਤੋਂ ਬਾਅਦ ਭਾਰਤ ਅੰਦਰ ਅਜ਼ਾਦੀ ਲੈਣ ਦੀ ਤਮੰਨਾ ਹੋਰ ਪ੍ਰਫੁੱਲਤ ਹੋਈ ਤੇ ਭਾਰਤ ਅੰਦਰ ਚੱਲ ਰਹੇ ਅਜ਼ਾਦੀ ਦੇ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲੀ। ਸਮੇਂ ਨਾਲ ਇਸ ਦੁਖਾਂਤ ਪ੍ਰਤੀ ਇਹ ਅਵਾਜ ਇੰਗਲੈਂਡ ਅੰਦਰ ਵੀ ਅਤੇ ਭਾਰਤ ਅੰਦਰ ਵੀ ਜੋਰਦਾਰ ਤਰੀਕੇ ਨਾਲ ਉਠੀ ਹੈ ਕਿ ਇਸ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਲਈ ਇੰਗਲੈਂਡ ਦੀ ਸਰਕਾਰ ਵਿਆਪਕ ਰੂਪ ਵਿੱਚ ਸਰਕਾਰੀ ਤੌਰ ਤੇ ਮੁਆਫੀ ਮੰਗੇ। ਪਰ ਉਨਾਂ ਨੇ ਇੱਕ ਅਫਸੋਸ ਜ਼ਾਹਰ ਕਰਨ ਤੋਂ ਬਿਨਾਂ ਇਸ ਘਟਨਾ ਪ੍ਰਤੀਕਰਮ ਅੱਜ ਤੱਕ ਕੋਈ ਪ੍ਰਤੀ ਨਹੀਂ ਦਿਖਾਇਆ। ਭਾਰਤ ਅੰਦਰ ੧੭੩੯ ਵਿੱਚ ਵੀ ਦਿੱਲੀ ਵਿੱਚ ਨਾਦਰ ਸ਼ਾਹ ਨੇ ਆਪਣੇ ਹੱਲੇ ਦੌਰਾਨ ੩੦,੦੦੦ ਬੰਦੇ ਕਤਲ ਕਰ ਦਿੱਤੇ ਕਰ ਦਿੱਤੇ ਸਨ ਪਰ ਉਸਨੂੰ ਇਤਿਹਾਸ ਦੇ ਬੀਤ ਜਾਣ ਨਾਲ ਭੁਲਾ ਦਿੱਤਾ ਗਿਆ ਹੈ। ਦੁਨੀਆਂ ਵਿੱਚ ਇਦਾਂ ਦੇ ਕਈ ਕਤਲੇਆਮ ਅੰਗਰੇਜ਼ਾਂ ਵੱਲੋਂ ਕੀਤੇ ਗਏ ਜਿਵੇਂ ਕਿ ੧੯੪੨-Lidice ਅਤੇ My Lai-੧੯੬੮ ਵਿੱਚ ਕਤਲੇਆਮ ਵਾਪਰੇ। ਇਸੇ ਤਰਾਂ ਦੂਸਰੇ ਸੰਸਾਰਕ ਯੁੱਧ ਦੌਰਾਨ ੧੯੩੭-੩੮ ਵਿੱਚ ਜਪਾਨੀ ਫੌਜਾਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ Nanjing ਵਿੱਚ ਕਤਲੇਆਮ ਕੀਤਾ ਸੀ। ਇਸੇ ਤਰਾਂ ਹੁਣ ਦੇ ਸਮੇਂ ੧੯੭੫ ਵਿੱਚ ਇੰਡੋਨੇਸ਼ੀਆਂ ਦੇ ਸੁਰੱਖਿਆ ਬਲਾਂ ਨੇ ਈਸਟ ਤੈਮੂਰ ਦੀ ਅਜ਼ਾਦੀ ਦੀ ਭਾਵਨਾ ਨੂੰ ਦਬਾਉਣ ਲਈ ਵਿਆਪਕ ਕਤਲੇਆਮ ਕੀਤਾ ਸੀ। ਜੇ ਭਾਰਤ ਅੰਦਰ ਝਾਤ ਮਾਰੀਏ ਤਾਂ ਅੰਗਰੇਜਾਂ ਨੇ ੧੯੪੨ ਵਿੱਚ ਬੰਗਾਲ ਅੰਦਰ ਕਾਲ ਪਾ ਦਿੱਤਾ ਸੀ ਤੇ ਉਸ ਸਮੇਂ ਦਾ ਸਾਰੇ ਚੌਲ ਆਪਣੇ ਵੱਲੋਂ ਰਾਜ ਅਧੀਨ ਹੋਰ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੇਜ ਦਿੱਤੇ ਸਨ। ਸਮੇਂ ਨਾਲ ਇਹ ਦੁਖਾਂਤ ਤੇ ਕਤਲੇਆਮ ਨੂੰ ਯਾਦ ਨਹੀਂ ਕੀਤਾ ਜਾਂਦਾ। ਪਰ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਸੌ ਸਾਲ ਬਾਅਦ ਵੀ ਭਾਰਤੀ ਲੋਕ ਯਾਦ ਰੱਖਦੇ ਹਨ। ਇਥੇ ਇਹ ਵੀ ਕਹਿਣਾ ਗਲਤ ਨਹੀਂ ਕਿ ਅਜ਼ਾਦ ਭਾਰਤ ਵਿੱਚ ਵੀ ਜੂਨ ੧੯੮੪ ਨੂੰ ਦਰਬਾਰ ਸਾਹਿਬ ਦਾ ਸਾਕਾ ਵਾਪਰਿਆ ਅਤੇ ੧੯੮੪ ਵਿੱਚ ਹੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਅੱਡ-ਅੱਡ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਜਿਸ ਪ੍ਰਤੀ ਅੱਜ ਵੀ ਭਾਰਤੀ ਹਕੂਮਤ ਨੇ ਵਿਆਪਕ ਰੂਪ ਵਿੱਚ ਮਾਫੀ ਨਹੀਂ ਮੰਗੀ ਹੈ। ਇਸ ਤੋਂ ਵੱਧ ਜਿਹੜੇ ਅੰਗਰੇਜਾਂ ਦੇ ਕਾਲੇ ਕਨੂੰਨਾਂ ਖਿਲਾਫ ਭਾਰਤੀਆਂ ਨੇ ਅਵਾਜ਼ ਬੁਲੰਦ ਕੀਤੀ ਸੀ ਉਹ ਕਾਲਾ ਕਨੂੰਨ ਅੱਜ ਵੀ ਭਾਰਤ ਅੰਦਰ ਲਾਗੂ ਹੈ ਤੇ ਜਿਸ ਰਾਹੀਂ ਸੈਂਕੜਿਆਂ ਦੀ ਤਾਦਾਦ ਵਿੱਚ ਭਾਰਤੀ ਤੇ ਸਿੱਖ ਰੋਜ਼ ਨਜ਼ਰਬੰਦ ਕੀਤੇ ਜਾ ਰਹੇ ਹਨ।