ਹੁਣ ਤੋਂ 33 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਹੋਏ 1984 ਦੇ ਫੋਜੀ ਹਮਲੇ ਤੋਂ ਬਾਅਦ ਜੋਸ਼ ਵਿਚ ਆਈ ਹੁਲੜਾਂ ਦੀ ਭੀੜ ਨੇ ਨਕੋਦਰ ਸ਼ਹਿਰ ਵਿਚ ਇਕ ਗੁਰਦੁਆਰਾ ਸਾਹਿਬ ਤੇ ਹਲਾ ਬੋਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਾੜ ਦਿੱਤਾ ਸੀ। ਜਿਸਦੇ ਰੋਸ ਵਜੋਂ ਸਿੱਖ ਨੌਜਵਾਨ ਜੋ ਕਿ ਸਿੱਖ ਸੂਟਡੈਟਸ਼ ਫੈਡਰੇਸ਼ਨ ਨਾਲ ਸਬੰਧ ਰੱਖਦੇ ਸਨ ਨੇ ਸਰਕਾਰ ਖਿਲਾਫ ਰੋਹ ਜਾਹਿਰ ਕੀਤਾ ਅਤੇ ਇਸਦਾ ਕਾਫੀ ਚਰਚਾ ਵੀ ਹੋਇਆ। ਪਰ ਉਸ ਸਮੇਂ ਦੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਪੁਲੀਸ ਨੇ ਗੁਰੂ ਸਾਹਿਬ ਦੀ ਬੀੜਾਂ ਸਾੜਨ ਵਾਲਿਆ ਨੂੰ ਫੜਨ ਦੀ ਥਾਂ ਰੋਸ ਵਿਖਾਵਾ ਕਰ ਰਹੇ ਸਿਖ ਨੌਜਵਾਨਾਂ ਨੂੰ ਪੁਲੀਸ ਦੀ ਅੰਨਵਾਹੇ ਚਲੀ ਗੋਲੀ ਨਾਲ ਸ਼ਹੀਦ ਕਰ ਦਿਤਾ। ਇਥੋਂ ਤਕ ਕਿ ਉਹਨਾਂ ਦੀਆਂ ਲਾਸ਼ਾ ਨੂੰ ਵੀ ਪਰਿਵਾਰਾਂ ਨੂੰ ਦੇਣ ਦੀ ਥਾਂ ਅਣਪਛਾਤੇ ਨੋਜ਼ਵਾਨ ਦੱਸ ਕੇ ਲਾਵਾਰਸ਼ ਲਾਸ਼ਾ ਵਾਂਗ ਖੁਰਦ ਬੁਰਦ ਕਰ ਦਿਤਾ।
ਇਸ ਪਿਛੋਂ ਉਠੇ ਰੋਸ ਨੂੰ ਸਾਂਤ ਕਰਨ ਲਈ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਜੱਜ ਗੁਰਨਾਮ ਸਿੰਘ ਦੇ ਨਾਂਅ ਹੇਠ ਇਕ ਕਮਿਸ਼ਨ ਬਣਾਈ ਜਿਸਦੀ ਰਿਪੋਰਟ ਅੱਜ ਵੀ ਸਿੱਖ ਅਤੇ ਉਹਨਾਂ ਦੇ ਪਰਿਵਾਰ ਉਡੀਕ ਰਹੇ ਹਨ ਪਰ ਕੋਈ ਉਘ ਸੁੱਗ ਸਾਹਮਣੇ ਨਹੀਂ ਆਈ ਕਿ 33 ਸਾਲ ਪਹਿਲਾਂ ਕਿਸ ਨੇ ਬਾਬਾ ਜੀ ਦੀਆਂ ਬੀੜਾਂ ਸਾੜੀਆਂ ਅਤੇ ਕਿਉ ਰੋਸ ਵਿਚ ਆਏ ਸਿੱਖ ਨੌਜਵਾਨਾਂ ਨੂੰ ਪੁਲੀਸ ਨੇ ਮਾਰ ਕਿ ਉਹਨਾਂ ਦੀਆਂ ਲਾਸ਼ਾ ਨੂੰ ਲਾਵਾਰਸ਼ ਦੱਸ ਖੁਰਦ ਬੁਰਦ ਕਰ ਦਿਤਾ। ਉਸ ਸਮੇਂ ਪੁਲੀਸ ਦਾ ਜਲੰਧਰ ਦਾ ਮੁਖੀ ਇਜ਼ਹਾਰ ਸੈਨਾ ਵਾਲਾ ਇਜ਼ਹਾਰ ਆਲਮ ਸੀ ਜੋ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਸੀਨਿਅਰ ਲੀਡਰ ਹੈ ਅਤੇ ਉਸਦੀ ਘਰ ਵਾਲੀ ਪਿਛਲੇ ਦਸ ਸਾਲ ਦੀ ਅਕਾਲੀ ਸਰਕਾਰ ਵਿਚ ਵਿਧਾਇਕ ਰਹੀ ਹੈ ਅਕਾਲੀਆਂ ਵਲੋਂ।
ਇਸੇ ਤਰ੍ਹਾਂ ਅੱਜ ਤੱਕ ਫੌਜੀ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਵਿਚੋਂ ਚੁੱਕੀ ਗਈ ਧਾਰਮਿਕ ਸਮੱਗਰੀ, ਗੁਰੂ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦਾ ਵੀ ਭਾਰਤ ਦੀ ਸਰਕਾਰ ਕੋਈ ਜੁਆਬ ਨਹੀਂ ਦੇ ਸਕੀ ਹੈ ਤੇ ਨਾ ਹੀ ਪੰਜਾਬ ਵਿਚ ਰਾਜਸਤਾ ਤੇ ਰਹਿ ਚੁਕੀ ਅਕਾਲੀ ਅਤੇ ਕਾਂਗਰਸ ਸਰਕਾਰਾਂ।
ਇਸੇ ਤਰ੍ਹਾਂ ਪੰਜਾਬ ਵਿੱਚ ਚਲੇ ਸਿਖ ਸੰਘਰਸ਼ ਦੌਰਾਨ ਹੋਈ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੋਜਵਾਨੀ ਦੇ ਘਾਣ ਦਾ ਕੋਈ ਲੇਖਾ ਜੋਖਾ ਸਾਹਮਣੇ ਆਇਆ ਹੈ। ਹੁਣ ਜਰੂਰ ਹੈ ਕਿ ਬਗਰਾੜੀ ਦੀ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਨੂੰ ਮੁਦਾ ਬਣਾ ਕਿ ਬਗਰਾੜੀ ਮੋਰਚਾ ਲਗਿਆ ਪਰ ਸਿਰਫ ਇਹਨਾਂ ਦੋ ਮੁਦਿਆਂ ਤੇ ਜਦ ਕਿ ਇਸ ਤੋਂ ਪਹਿਲਾਂ ਹੋਈਆਂ ਇਸ ਤੋਂ ਵੀ ਵਡੀਆਂ ਬੇਅੰਤ ਜਿਆਜ਼ਤੀਆਂ ਨੂੰ ਭੁਲ ਭੁਲਾ ਦਿਤਾ ਗਿਆ। ਬਗਰਾੜੀ ਮੋਰਚੇ ਨਾਲ ਮਜੋੂਦਾ ਰਾਜਸਤਾ ਦੀ ਸਿਆਸੀ ਪਿੜ ਰਲਦੀ ਸੀ ਅਤੇ ਸਿਖ ਮੰਨਾਂ ਅੰਦਰ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਵੀ ਭਰਭੂਰ ਰੋਸ ਸੀ ਜੋ ਇਤਫਾਕ ਵਜੋਂ 2015 ਵਿਚ ਨਕੋਦਰ, ਦੀ ਘਟਨਾਵਾਂ ਵਾਂਗ ਅਕਾਲੀ ਸਰਕਾਰ ਵੇਲੇ ਹੀ ਹੋਇਆ ਅਤੇ ਉਸਦੇ ਰੋਸ ਵਜੋਂ 2015 ਜੋ ਚਬੇ ਵਿਖੇ ਸਿੱਖਾਂ ਦਾ ਜਨਤਕ ਰੋਸ ਸਾਹਮਣੇ ਆਇਆ ਉਸਨੂੰ ਵੀ 1986 ਅਪ੍ਰੈਲ ਵਿਚ ਹੋਏ ਜਨਤਕ ਰੋਸ ਦੇ ਇੱਕਠ ਨੂੰ ਸਿਖ ਕੌਮ ਦੇ ਆਪ ਬਣੇ ਆਗੂਆਂ ਨੇ ਆਪਣੀ ਨਿੱਜ ਦੀ ਸਰਪ੍ਰਸਤੀ ਲਈ ਹੀ ਵਰਤਿਆ ਜਿਵੇ ਹੁਣ ਬਗਰਾੜੀ ਇਨਸਾਫ ਮੋਰਚੇ ਦੀ ਬੇਸਿੱਟਾ ਰਹੀ ਪ੍ਰਾਪਤੀ ਤੋਂ ਬਾਅਦ ਸਾਹਮਣੇ ਆ ਰਿਹਾ ਹੈ। ਜਿਥੋਂ ਤੱਕ ਬਗਰਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦਾ ਸਬੰਧ ਹੈ ਇਹ ਵੀ ਨਕੋਦਰ ਘਟਨਾਵਾਂ ਵਾਂਗ ਹੀ ਹੈ।
ਉਸਤੋਂ ਵੱਡਾ ਜੋ ਸਿੱਖ ਨੌਜ਼ਵਾਨੀ ਦਾ ਪੰਜਾਬ ਅੰਦਰ ਘਾਣ ਹੋਇਆ ਹੈ ਅਤੇ ਜਿਸ ਤਰ੍ਹਾਂ ਭਾਰਤੀ ਫੌਜ਼ ਨੇ ਸਿੱਖ ਕੌਮ ਦੀਆਂ ਬੇਸ਼ੁਮੁਆਰ ਲਾਇਬਰੇਰੀਆਂ ਲੱਟੀਆਂ ਅਤੇ ਸਾੜੀਆਂ ਅਤੇ ਤੋਸ਼ਾ ਖਾਨਾ ਦੀ ਬੇਹਰੁਮਤੀ ਕੀਤੀ ਜਿਹਨਾਂ ਦਾ ਅੱਜ ਤੱਕ ਕੋਈ ਲੇਖਾ ਜੋਖਾ ਸਾਹਮਣੇ ਨਹੀਂ ਆਇਆ, ਵਾਂਗ ਹੀ ਸਭ ਕੁਝ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਜਾਣ ਦੇ ਆਸਾਰ ਹੇਠ ਹਨ ਜਾਂ ਇਸ ਨੂੰ ਪਹਿਲਾਂ ਵਾਂਗ ਆਪਣੇ ਰਾਜਸੱਤਾ ਦੇ ਕਰਤਾ ਧਰਤਾ ਵਲੋਂ ਆਪਣੇ ਰਾਜਸੀ ਮਨੋਰਥ ਹੱਲ ਕਰਨ ਲਈ ਵਰਤਿਆ ਜਾਵੇਗਾ। ਸਿਖ ਇਨਸਾਫ ਫੇਰ 34, 33 ਸਾਲ ਵਾਂਗ ਉਡੀਕ ਕਰਦਾ ਰਹੇਗਾ।
ਇਹ ਤਾਂ ਹੈ ਕਿ ਸਿੱਖ ਕੌਮ ਅੱਜ ਆਗੂ ਰਹਿਤ ਹੋ ਗਈ ਹੈ ਜੋ ਇਹਨਾਂ ਮਸਲਿਆਂ ਨੂੰ ਕਿਸੇ ਨਿਰਣਾਇਕ ਮੋੜ ਤੇ ਲੈ ਜਾ ਸਕੇ।