ਕੁਝ ਦਿਨਾਂ ਤੋਂ ਦੱਖਣੀ ਅਮਰੀਕਾ ਦੇ ਮੁੱਖ ਦੇਸ਼ ਬਰਾਜ਼ੀਲ ਵਿੱਚ ਦੁਨੀਆਂ ਦੀ ਸਭ ਤੋਂ ਹਰ ਮਨ ਪਿਆਰੀ ਖੇਡ ਫੁੱਟਬਾਲ ਦਾ ਅੰਤਰ ਰਾਸ਼ਟਰੀ ਮੁਕਾਬਲਾ ਵਰਲਡ ਕੱਪ ਸ਼ੁਰੂ ਹੋਇਆ ਹੈ। ਇਹ ਹਰ ਚਾਰ ਸਾਲ ਬਾਅਦ ਅੱਡ ਅੱਡ ਦੇਸ਼ਾ ਵਿੱਚ ਕਰਵਾਇਆ ਜਾਂਦਾ ਹੈ। ਇਹ ਫੁੱਟਬਾਲ ਦਾ ਵਰਲਡ ਕੱਪ ਇਸ ਵਾਰੀ ੨੦ਵਾਂ ਹੈ। ਇਹ ੧੯੩੦ ਵਿੱਚ ਸ਼ੁਰੂ ਹੋਇਆ ਸੀ ਅਤੇ ਦੁਨੀਆਂ ਦੀ ਦੂਜੀ ਵੱਡੀ ਲੜਾਈ ਵੇਲੇ ਇਹ ਦੋ ਵਾਰ ਨਹੀਂ ਹੋ ਸਕਿਆ ਸੀ। ਅੱਜ ਇਹ ਦੁਨੀਆਂ ਦੀ ਸਭ ਨਾਲੋਂ ਵੱਡੀ ਖੇਡ ਬਣ ਗਈ ਹੈ ਅਤੇ ਇਸ ਦੀ ਭੂਮਿਕਾ ਅੱਜ ਓੁਲੰਪਿਕ ਖੇਡਾਂ ਨਾਲੋਂ ਵੀ ਵੱਡੀ ਮੰਨੀ ਜਾਂਦੀ ਹੈ।
ਇਸ ਵਰਲਡ ਕੱਪ ਵਿੱਚ ੩੨ ਦੇਸ਼ਾਂ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ ਜੋ ਪਿਛਲੇ ਤਿੰਨ ਸਾਲਾਂ ਤੋਂ ਅੱਡ-ਅੱਡ ਮੁਕਾਬਲਿਆਂ ਵਿਚੋਂ ਦੀ ਲੰਘ ਇਸ ਵਿਚ ਹਿੱਸਾ ਲੈ ਸਕਦੀਆਂ ਹਨ ਤਾਂ ਜੋ ਦੁਨੀਆਂ ਦੀ ਚੋਟੀ ਦੀਆਂ ਫੁੱਟਬਾਲ ਟੀਮਾਂ ਇਸ ਵਿੱਚ ਹਿੱਸਾ ਲੈ ਸਕਣ ਇਹ ਵਰਲਡ ਕੱਪ ਪੂਰਾ ਇੱਕ ਮਹੀਨਾ ਚੱਲਣਾ ਹੈ ਅਤੇ ਇਸਦਾ ਆਖੀਰਲਾ ਮੈਚ ੧੫ ਜੁਲਾਈ ਨੂੰ ਖੇਡਿਆ ਜਾਣਾ ਹੈ। ਪਿਛਲੀ ਵਾਰ ਇਸਦੇ ਫਾਈਨਲ ਮੈਚ ਨੂੰ ਦੁਨੀਆਂ ਵਿੱਚ ੮੦੦ ਮਿਲੀਅਨ ਲੋਕਾਂ ਨੇ ਟੀ.ਵੀ ਰਾਂਹੀਂ ਵੇਖਿਆ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਡ-ਅੱਡ ਦੇਸ਼ਾਂ ਤੋਂ ਦੇਖਣ ਲਈ ਬਰਾਜ਼ੀਲ ਦੇਸ਼ ਵਿਚ ਪਹੁੰਚੇ ਹੋਏ ਹਨ ਅਤੇ ਆਪਣੀ ਆਪਣੀ ਪਸੰਦ ਦੀ ਟੀਮ ਨੂੰ ਸਮਰਥਨ ਕਰ ਰਹੇ ਹਨ। ਭਾਵੇਂ ਅੱਜ ਵੀ ਦੁਨੀਆਂ ਦੇ ਕਈ ਮੁਲਕਾਂ ਵਿਚ ਖਾਸ ਕਰਕੇ ਮੁਸਲਿਮ ਦੇਸ਼ਾ ਵਿਚ ਭਿਆਨਕ ਅੰਦਰੂਨੀ ਲੜਾਈਆਂ ਹੋ ਰਹੀਆਂ ਹਨ ਪਰ ਤਾਂ ਵੀ ਇਹ ਖੇਡ ਮੁਕਾਬਲਾ ਦੁਨੀਆਂ ਅੰਦਰ ਮੁੱਖ ਖਬਰ ਹੈ ਅਤੇ ਮਿਲੀਅਨ ਲੋਕ ਇਸ ਨੂੰ ਦੇਖ ਰਹੇ ਹਨ ਅਤੇ ਇਹ ਖੇਡ ਜਾਤ ਪਾਤ, ਰੰਗ ਭੇਦ ਅਤੇ ਹੋਰ ਵਖਰੇਵਿਆਂ ਨੂੰ ਪਰੇ ਕਰ ਇਕ ਅਜਿਹਾ ਮਾਹੌਲ ਸਿਰਜ਼ਦੀ ਹੈ ਕਿ ਉਮੀਦ ਅਤੇ ਸੁਪਨੇ ਇਕ ਸਾਰ ਚੱਲਦੇ ਹਨ ਅਤੇ ਸਭ ਨਾਲੋਂ ਖੁਸ਼ੀ ਦਾ ਨਜ਼ਾਰਾ ਦੁਨੀਆਂ ਅੱਗੇ ਰੱਖਦੇ ਹੋਏ ਇਹ ਦਰਸਾਉਣ ਦੀ ਕੋਸ਼ਿਸ ਕਰਦੇ ਹਨ ਕਿ ਇਹ ਇਹਨੀਂ ਵੱਡੀ ਦੁਨੀਆਂ ਜੋ ਅੱਜ ਵੀ ਵੱਖ-ਵੱਖ ਕਾਰਨਾਂ ਕਰਕੇ ਵੰਡੀ ਹੋਈ ਹੈ ਉਹ ਇਕ ਸਾਰ ਲੱਗਦੀ ਹੈ ਅਤੇ ਮਾਨੁਖਤਾ ਦਾ ਪ੍ਰਤੀਕ ਬਣਦੀ ਹੈ।
ਬਰਾਜ਼ੀਲ ਜੋ ਕਿ ਅੰਦਰੂਨੀ ਤੌਰ ਤੇ ਕਈ ਵਖਰੇਵਿਆਂ ਵਿਚ ਹੈ ਪਰ ਇਸ ੩੦ ਦਿਨਾਂ ਵਿਚ ਉਹ ਇਕ ਸਾਰ ਹੋ ਆਪਣੀ ਫੁਟਬਾਲ ਟੀਮ ਲਈ ਉਸਦੀ ਪ੍ਰਸੰਸਾ ਅਤੇ ਜਿੱਤ ਲਈ ਲੀਨ ਹੈ। ਬਰਾਜ਼ੀਲ ਵਿਚ ਇਹ ਖੇਡ ਫੁਟਬਾਲ ਬਹੁਤ ਹੀ ਪ੍ਰਚਲਤ ਹੈ ਅਤੇ ਇਹੀ ਇੱਕਲਾ ਦੇਸ਼ ਹੈ ਜੋ ਹੁਣ ਤੱਕ ਹੋਏ ੧੯ ਵਰਲਡ ਕੱਪ ਵਿਚ ਖੇਡ ਚੁਕਿਆ ਹੈ। ਇਸ ਹੀ ਦੇਸ਼ ਨੇ ਸਭ ਦੇਸ਼ਾ ਨਾਲੋਂ ਜਿਆਦਾ ਵਾਰ ਵਰਲਡ ਕੱਪ ਵਿਚ ਜਿੱਤ ਹਾਸਿਲ ਕੀਤੀ ਹੈ ਜਿਸਦੀ ਹੁਣ ਤੱਕ ਗਿਣਤੀ ਪੰਜਵਾਰ ਹੈ। ਇਸ ਵੇਲੇ ਦੁਨੀਆਂ ਦਾ ਸਭ ਤੋਂ ਪ੍ਰਮੁੱਖ ਖਿਡਾਰੀ ਨਿਅਮਾਰ ਵੀ ਬਰਾਜ਼ੀਲ ਵਲੋਂ ਖੇਡ ਰਿਹਾ ਹੈ ਅਤੇ ਉਹ ਪੁਰਾਣੇ ਅਤੇ ਦੁਨੀਆਂ ਦੇ ਹੁਣ ਤੱਕ ਦੇ ਸਭ ਤੋਂ ਪ੍ਰਮੁਖ ਖਿਡਾਰੀ ‘ਪਿਲੇ’ (Pele) ਵਾਂਗ ਹੀ ਖੇਡਣ ਦੀ ਕੋਸ਼ਿਸ ਵਿਚ ਹੈ। ਪਿਲੇ ਜੋ ਕਿ ਖੁਦ ਵੀ ਬਰਾਜ਼ੀਲ ਦੇਸ਼ ਦਾ ਹੈ ਖੇਡਾਂ ਦੀ ਦੁਨੀਆਂ ਵਿੱਚ ਆਪਣੀ ਫੁਟਬਾਲ ਦੀ ਖੇਡ ਸਦਕਾ ਉੱਤਮ ਮੰਨਿਆ ਜਾਂਦਾ ਹੈ ਅਤੇ ਦੁਨੀਆਂ ਲਈ ਇਕ ਚਾਨਣ ਹੈ।
ਭਾਰਤ ਦੇਸ਼ ਅੱਜ ਤੱਕ ਇਸ ਖੇਡ ਵਿਚ ਕਾਫੀ ਪਿੱਛੇ ਹੈ ਉਹ ਦੁਨੀਆਂ ਦੇ ੨੦੦ ਦੇਸ਼ਾ ਵਿਚ ਜਿਥੇ ਇਹ ਖੇਡ ਖੇਡੀ ਜਾਂਦੀ ਹੈ ਉਸਦਾ ਅਸਥਾਨ ੧੫੪-ਵਾਂ ਹੈ ਅਤੇ ਕਦੇ ਵੀ ਵਰਲਡ ਕੱਪ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਹੈ। ਇਕ ਵਾਰੀ ੧੯੫੦ ਵਿਚ ਭਾਰਤ ਨੂੰ ਖੇਡਣ ਦਾ ਮੌਕਾ ਮਿਲਿਆ ਸੀ ਪਰ ਭਾਰਤ ਦੇਸ ਨੇ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਸਦਕਾ ਇਸ ਵਿਚ ਹਿੱਸਾ ਨਹੀਂ ਲਿਆ ਸੀ। ਅੱਜ ਭਾਰਤ ਵਿਚ ਇਕ ਨੌਜਵਾਨ ਫੁਟਬਾਲ ਖਿਡਾਰੀ ਜੋ ਕਿ ੧੭ ਸਾਲਾ ਦਾ ਹੈ ਅਤੇ ਉਸਦਾ ਨਾਂਅ ਰਾਜੀਬ ਬੋਅ ਹੈ ਅਤੇ ਉਸ ਨੂੰ ਮੁੱਖ ਫੁਟਬਾਲ ਕਲੱਬ ਵਲੋਂ ਟਰੇਨਿੰਗ ਲਈ ਸੱਦਿਆ ਗਿਆ ਹੈ। ਇਹ ਇਕ ਅੱਡ ਵਿਸ਼ਾ ਹੈ ਕਿ ਉਸਦਾ ਪਿਛੋਕੜ ਬੜਾ ਗਰੀਬੀ ਵਾਲਾ ਹੈ ਅਤੇ ਇਕ ਕਾਲ ਗਰਲ ਦਾ ਮੁੰਡਾ ਹੈ ਜੋ ਭਾਰਤ ਦੇ ਵੱਡੇ ਸ਼ਹਿਰ ਕਲਕੱਤਾ ਦੀਆਂ ਗਲੀਆਂ ਵਿਚ ਖੇਡਦਾ ਇਸ ਖੇਡ ਦਾ ਇਕ ਆਉਣ ਵਾਲਾ ਚੰਗਾ ਖਿਡਾਰੀ ਬਨਣ ਦਾ ਮੌਕਾ ਰੱਖਦਾ ਹੈ। ਇਹ ਰਾਜ਼ੀਬ ਬੋਅ ਨੋਜ਼ਵਾਨ ਵਰਗ ਵਿਚ ਇਕ ਉਦਾਹਰਨ (example) ਹੈ। ਦੁਨੀਆਂ ਵਿੱਚ ਅੱਜ ਭਾਵੇਂ ਕਿੰਨੇ ਵੀ ਵਖਰੇਵੇਂ ਹੋਣ ਫੁਟਬਾਲ ਦਾ ਵਰਲਡ ਕੱਪ ਦੁਨੀਆਂ ਨੂੰ ਇਕ ਸਾਰ ਕਰਨ ਵਿਚ ਅੱਜ ਵੀ ਸਹਾਈ ਹੈ ਅਤੇ ਅੱਜ ਮੁੱਖ ਖਿੱਚ ਦਾ ਕੇਂਦਰ ਹੈ ਜਿੱਥੇ ਅਫਰੀਕਾ ਦੇ ਛੋਟੇ-ਛੋਟੇ ਮੁਲਕ ਵੀ ਅਮਰੀਕਾ ਵਰਗੇ ਵੱਡੇ ਦੇਸ਼ਾ ਨਾਲ ਬਰਾਬਰ ਤਾਂ ਤੇ ਆ ਖੜੇ ਹਨ।
ਇਸ ਰਾਂਹੀ ਇਹ ਸਨੇਹਾ ਵੀ ਹੈ ਕਿ ਦੁਨੀਆਂ ਇਕ ਹੋ ਸਕਦੀ ਹੈ ਅਤੇ ਇਸ ਤਰਾਂ ਦੀਆਂ ਖੇਡਾਂ ਦੇ ਮੁਕਾਬਲਿਆਂ ਰਾਂਹੀ ਅਮਨ ਅਤੇ ਸ਼ਾਂਤੀ ਦਾ ਪ੍ਰਤੀਕ ਬਣਦੀਆਂ ਹਨ। ਮੈ ਇਸ ਉਮੀਦ ਅਤੇ ਸੁਪਨੇ ਦੀ ਤਾਂਘ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਵਲੋਂ ਇਸ ਫੁਟਬਾਲ ਖੇਡ ਵਿਚ ਵਰਲਡ ਕੱਪ ਵਿੱਚ ਸਮੂਲੀਅਤ ਹੋਵੇਗੀ।